ਯੂਕਰੇਨ-ਰੂਸ ਜੰਗ: ਹੁਣ ਤੱਕ ਕੀ ਕੀ ਹੋਇਆ
ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।
ਸੋਮਵਾਰ ਨੂੰ ਯੂਕਰੇਨ ਤੇ ਰੂਸ ਦਰਮਿਆਨ ਜੰਗ ਦਾ ਪੰਜਵਾਂ ਦਿਨ ਹੈ ਅਤੇ ਅੱਜ ਦੇ ਪ੍ਰਮੁੱਖ ਘਟਨਾਕ੍ਰਮ ਇਸ ਤਰ੍ਹਾਂ ਹਨ:
- ਬੈਲਾਰੂਸ ਵਿੱਚ ਯੂਕਰੇਨੀ ਅਤੇ ਰੂਸੀ ਨੁਮਾਇੰਦਿਆਂ ਵਿਚਕਾਰ ਅਮਨ ਸ਼ਾਂਤੀ ਨੂੰ ਲੈ ਕੇ ਗੱਲਬਾਤ ਹੋਈ।
- ਯੂਕਰੇਨ ਨੇ ਫੌਰਨ ਜੰਗਬੰਦੀ ਦੀ ਮੰਗ ਕਰਦਿਆਂ ਰੂਸੀ ਫ਼ੌਜੀਆਂ ਨੂੰ ਵਾਪਸ ਜਾਣ ਲਈ ਆਖਿਆ ਹੈ।
- ਯੂਕਰੇਨ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਸਮੇਤ ਛੇਵੀਂ ਉਡਾਣ ਹੰਗਰੀ ਤੋਂ ਭਾਰਤ ਪਹੁੰਚੀ ਹੈ। ਹੁਣ ਤੱਕ 1400 ਨਾਗਰਿਕ ਦੇਸ਼ ਆ ਚੁੱਕੇ ਹਨ।
- ਭਾਰਤ ਨੇ ਯੂਕਰੇਨ ਨੂੰ ਦਵਾਈਆਂ ਸਮੇਤ ਹੋਰ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
- ਰੂਸ ਨੇ 36 ਦੇਸ਼ਾਂ ਦੀਆਂ ਉਡਾਣਾਂ ਉਤੇ ਪਾਬੰਦੀ ਲਗਾ ਦਿੱਤੀ ਹੈ।
- ਸੰਯੁਕਤ ਰਾਸ਼ਟਰ ਮੁਤਾਬਕ 4.2 ਲੱਖ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ।
- ਕੀਵ ਅਤੇ ਖਾਰਕੀਵ ਵਿਖੇ ਵੀ ਕਈ ਧਮਾਕੇ ਹੋਏ ਹਨ ਅਤੇ ਚਹੇਰਨਿਹਿਵ ਸ਼ਹਿਰ ਉੱਪਰ ਮਿਜ਼ਾਈਲ ਨਾਲ ਹਮਲਾ ਹੋਇਆ ਹੈ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਉੱਪਰ ਇਕ ਉੱਚ ਪੱਧਰੀ ਬੈਠਕ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ।