You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ ਰੂਸ ਸੰਕਟ: ਕੀਵ ਦੀਆਂ ਸੜਕਾਂ 'ਤੇ ਲੜਾਈ ਜਾਰੀ, ਰੂਸੀ ਮਿਜ਼ਾਈਲਾਂ ਜ਼ਰੀਏ ਸ਼ਹਿਰ ਉੱਤੇ ਹੋ ਰਹੇ ਹਮਲੇ

ਰੂਸ ਨੇ ਵੀਰਵਾਰ ਨੂੰ ਯੂਕਰੇਨ 'ਤੇ ਹਮਲਾ ਕਰ ਦਿੱਤਾ। ਲੜਾਈ ਤੀਜੇ ਦਿਨ ਵੀ ਜਾਰੀ ਹੈ ਤੇ ਰੂਸੀ ਫੌਜਾਂ ਯੂਕਰੇਨ ਦੀ ਰਾਜਧਾਨੀ ਦੇ ਨੇੜੇ ਪਹੁੰਚ ਗਈਆਂ ਹਨ

ਲਾਈਵ ਕਵਰੇਜ

  1. ਪੁਤਿਨ ਦੇ ਜਸੂਸ ਤੋਂ ਰਾਸ਼ਟਰਪਤੀ ਬਣਨ ਦੇ ਸਫ਼ਰ ਬਾਰੇ ਜਾਣੋ ਖ਼ਾਸ ਗੱਲਾਂ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਉੱਪਰ ਹਮਲਾ ਕਰਕੇ ਕਈਆਂ ਨੂੰ ਹੈਰਾਗਨੀ ਵਿੱਚ ਪਾ ਦਿੱਤਾ ਹੈ। ਸਾਲ 2014 ਵਿੱਚ ਕ੍ਰੀਮੀਆ ਉੱਪਰ ਅਧਿਕਾਰ ਕਰਨ ਤੋਂ ਬਾਅਦ ਇਹ ਸਭ ਤੋਂ ਵੱਡੀ ਕਾਰਵਾਈ ਹੈ।

    ਰਾਸ਼ਟਰਪਤੀ ਪੁਤਿਨ ਸਾਲ 2000 ਤੋਂ ਰੂਸ ਦੀ ਸੱਤਾ ਵਿੱਚ ਵਿੱਚ। ਉਦੋਂ ਤੋਂ ਲੈਕੇ ਹੁਣ ਤੱਕ ਉਹ ਰੂਸ ਦੇ ਪ੍ਰਧਾਨ ਮੰਤਰੀ ਤੇ ਫਿਰ ਰਾਸ਼ਟਰਪਤੀ ਦੇ ਅਹੁਦੇ ਉੱਪਰ ਰਹੇ ਹਨ।

  2. ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਕੀਤਾ ਵੀਟੋ ਦਾ ਇਸਤੇਮਾਲ

    ਯੂਕਰੇਨ ਨਾਲ ਸਬੰਧਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵ 'ਤੇ ਰੂਸ ਨੇ ਆਪਣੀ ਵੀਟੋ ਸ਼ਕਤੀ ਦੀ ਵਰਤੋਂ ਕਰਕੇ ਇਸ ਨੂੰ ਰੋਕ ਦਿੱਤਾ ਹੈ।

    ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ, ਯੂਕਰੇਨ ਉੱਤੇ ਰੂਸ ਦੇ ਹਮਲੇ ਦੀ ਨਿੰਦਾ ਕਰਦੇ ਇਸ ਮਤੇ ਦੇ ਪੱਖ ਵਿੱਚ 11 ਮੈਂਬਰਾਂ ਨੇ ਵੋਟ ਕੀਤਾ। ਪਰ ਰੂਸ ਨੇ ਸਥਾਈ ਮੈਂਬਰ ਵਜੋਂ ਆਪਣੀ ਵੀਟੋ ਸ਼ਕਤੀ ਦੀ ਵਰਤੋਂ ਕਰਕੇ ਇਸ ਨੂੰ ਰੋਕ ਦਿੱਤਾ।

    ਭਾਰਤ, ਚੀਨ ਅਤੇ ਯੂਏਈ ਨੇ ਇਸ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।

    ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਰੋਕਣ ਅਤੇ ਫੌਜ ਨੂੰ ਬੁਲਾਉਣ ਲਈ ਵੋਟਿੰਗ ਕਰਵਾਈ ਗਈ ਸੀ।

    ਰੂਸ ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਮੈਂਬਰਾਂ ਵਿੱਚੋਂ ਇੱਕ ਹੈ ਅਤੇ ਉਸ ਕੋਲ ਵੀਟੋ ਸ਼ਕਤੀ ਹੈ। ਰੂਸ ਤੋਂ ਇਲਾਵਾ ਅਮਰੀਕਾ, ਚੀਨ, ਫਰਾਂਸ ਅਤੇ ਬ੍ਰਿਟੇਨ ਕੋਲ ਵੀ ਵੀਟੋ ਸ਼ਕਤੀ ਹੈ।

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਯੂਕਰੇਨ ਉੱਤੇ ਹਮਲੇ ਦਾ ਮੁੱਦਾ ਉਠਾਉਣ ਲਈ ਮੈਂਬਰ ਦੇਸ਼ਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ, ਰੂਸ ਵੱਲੋਂ ਵੀਟੋ ਸ਼ਕਤੀ ਦੀ ਵਰਤੋਂ 'ਤੇ ਲਿਖਿਆ ਕਿ ਇਹ ਸੁਰੱਖਿਆ ਪਰਿਸ਼ਦ 'ਚ ਰੂਸ ਦੇ ਨਾਂ 'ਤੇ ਖੂਨ ਦੇ ਧੱਬੇ ਵਾਂਗ ਹੈ।

  3. ਯੂਕਰੇਨ ਰੂਸ ਸੰਕਟ ਦਾ ਪ੍ਰਮੁੱਖ ਘਟਨਾਕ੍ਰਮ

    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਕਹਿਣਾ ਹੈ ਕਿ ਰੂਸੀ ਫੌਜਾਂ ਕਿਸੇ ਵੀ ਸਮੇਂ ਰਾਜਧਾਨੀ ਕੀਵ ਦੇ ਅੰਦਰ ਆ ਸਕਦੀਆਂ ਹਨ।
    • ਕੀਵ ਵਿੱਚ ਭਾਰੀ ਗੋਲੀਬਾਰੀ ਜਾਰੀ ਹੈ।
    • ਭਾਰਤ ਨੇ ਯੂਕਰੇਨ ਵਿੱਚ ਰਹਿੰਦੇ ਭਾਰਤੀਆਂ ਲਈ ਹਦਾਇਤਾਂ ਜਾਰੀ ਕੀਤੀਆਂ।
    • ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਰੂਸੀ ਬਲਾਂ ਨੇ ਰਿਹਾਇਸ਼ੀ ਜ਼ਿਲ੍ਹੇ ਵਿੱਚ ਘੁਸਪੈਠ ਕੀਤੀ ਹੈ।
    • ਯੂਰਪੀ ਯੂਨੀਅਨ, ਆਸਟਰੇਲੀਆ ਅਤੇ ਜਪਾਨ ਨੇ ਸ਼ੁੱਕਰਵਾਰ ਨੂੰ ਰੂਸ ਉੱਪਰ ਤਾਜ਼ਾ ਪਾਬੰਦੀਆਂ ਦਾ ਐਲਾਨ ਕੀਤਾ ਹੈ। ਪੱਛਮੀ ਦੇਸਾਂ ਨੇ ਯੂਕਰੇਨ ਦੀ ਮਦਦ ਦਾ ਵੀ ਅਹਿਦ ਲਿਆ ਹੈ।
    • ਅਮਰੀਕੀ ਵਿਦੇਸ਼ ਮੰਤਰੀ ਮੁਤਾਬਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਸਰਕਾਰ ਦਾ ਤਖ਼ਤਾ ਪਲਟ ਕਰਨ ਦੀ ਕੋਸ਼ਿਸ਼ ਕਰਨਗੇ।
  4. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਰੂਸ ਨੇ ਵੀਰਵਾਰ ਨੂੰ ਯੂਕਰੇਨ 'ਤੇ ਹਮਲਾ ਕਰ ਦਿੱਤਾ। ਲੜਾਈ ਤੀਜੇ ਦਿਨ ਵੀ ਜਾਰੀ ਹੈ। ਇਸ ਪੇਜ ਰਾਹੀਂ ਅਸੀਂ ਇਸ ਸੰਕਟ ਨਾਲ ਜੁੜੀਆਂ ਅਹਿਮ ਗਤੀਵਿਧੀਆਂ ਸਾਂਝੀਆਂ ਕਰਾਂਗੇ। 26 ਫਰਵਰੀ ਦੇ ਲਾਈਵ ਪੇਜ ਲਈ ਇੱਥੇ ਕਲਿੱਕ ਕਰੋ