ਅਫ਼ਗਾਨਿਸਤਾਨ ਵਿੱਚ ਹੁਣ ਖਾਣੇ ਦੀ ਕਮੀ ਦਾ ਡਰ ਕਿਵੇਂ ਵਧ ਰਿਹਾ ਹੈ

ਕਾਬੁਲ ਦੇ ਹਵਾਈ ਅੱਡੇ ਦੇ ਬਾਹਰ ਧਮਾਕੇ ਤੋਂ ਬਾਅਦ ਲਗਭਗ 170 ਲੋਕਾਂ ਦੀ ਮੌਤ ਦੀਆਂ ਖ਼ਬਰਾਂ ਹਨ

ਲਾਈਵ ਕਵਰੇਜ

  1. ਅਸੀਂ ਇਹ ਲਾਈਵ ਪੇਜ ਇੱਥੇ ਹੀ ਸਮਾਪਤ ਕਰ ਰਹੇ ਹਾਂ। ਦੇਸ-ਵਿਦੇਸ਼ ਦੀਆਂ ਅਹਿਮ ਖ਼ਬਰਾਂ ਲਈ ਬੀਬੀਸੀ ਪੰਜਾਬੀ ਨਾਲ ਜੁੜੇ ਰਹੋ।

  2. ਸੰਯੁਕਤ ਰਾਸ਼ਟਰ ਦੀ ਖ਼ੁਰਾਕ ਅਤੇ ਖੇਤੀ ਇਕਾਈ ਨੇ ਚੇਤਾਇਆ ਹੈ ਕਿ ਸੌਕੇ ਕਾਰਨ ਅਫ਼ਗਾਨਿਸਤਾਨ ਵਿੱਚ 70 ਲੱਖ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਵੇਗੀ, ਇਹ ਉਹ ਲੋਕ ਹਨ ਜਿਨ੍ਹਾਂ ਦੀ ਜ਼ਿੰਦਗੀ ਖੇਤੀਬਾੜੀ ਉੱਤੇ ਨਿਰਭਰ ਹੈ।

    ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐਫ਼ਏਓ) ਨੇ ਕਿਹਾ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਕਾਮੇ ਪਹਿਲਾਂ ਹੀ 1 ਕਰੋੜ 40 ਲੱਖ ਲੋਕਾਂ ਵਿੱਚ ਸ਼ਾਮਲ ਹਨ, ਯਾਨਿ ਕਿ ਤਿੰਨ ਅਫ਼ਗਾਨ ਲੋਕਾਂ ਵਿੱਚ ਇੱਕ ਨੂੰ ਖਾਣੇ ਦੀ ਲੋੜ ਹੈ ਅਤੇ ਤੁਰੰਤ ਮਦਦ ਦੀ ਲੋੜ ਹੈ।

    ਐਫ਼ਏਓ ਨੇ ਅੱਗੇ ਕਿਹਾ ਕਿ ਖ਼ੁਰਾਕ ਦੀ ਪੈਦਾਵਾਰ ਅਫ਼ਗਾਨਿਸਤਾਨ ਵਿੱਚ ਬਹੁਤ ਦਬਾਅ ਹੇਠ ਹੈ ਅਤੇ ਮੁਲਕ ਦੀ ਅਰਥ ਵਿਵਸਥਾ ਨੂੰ ਕੋਵਿਡ ਮਹਾਂਮਾਰੀ ਨੇ ਸੱਟ ਮਾਰੀ ਹੈ। ਇਸ ਦੇ ਨਾਲ ਹੀ ਤਾਲਿਬਾਨ ਦੇ ਕਬਜ਼ੇ ਮਗਰੋਂ ਕਈ ਭਾਈਚਾਰਿਆਂ ਨੇ ਵੱਡੇ ਪੱਧਰ ਉੱਤੇ ਮੁਲਕ ਛੱਡਿਆ ਹੈ।

    ਐਫ਼ਏਓ ਦੇ ਡਾਇਰੈਕਟਰ ਜਨਰਲ ਕੂ ਡੋਂਗਿਉ ਨੇ ਕਿਹਾ, ‘’ਜੇ ਅਸੀਂ ਸੋਕੇ ਕਾਰਨ ਪ੍ਰਭਾਵਿਤ ਹੋਏ ਬਹੁਤੇ ਲੋਕਾਂ ਦੀ ਮਦਦ ਵਿੱਚ ਫੇਲ੍ਹ ਹੋਏ ਤਾਂ ਵੱਡੀ ਗਿਣਤੀ ਵਿੱਚ ਲੋਕ ਆਪਣੇ ਖੇਤ ਛੱਡ ਦੇਣਗੇ ਅਤੇ ਚਲੇ ਜਾਣਗੇ।‘’

    ਕਾਬੁਲ

    ਤਸਵੀਰ ਸਰੋਤ, Getty Images

  3. ਬੈਂਕਾਂ ਦੇ ਬੰਦ ਹੋਣ ਕਾਰਨ ਮੁਜ਼ਾਹਰਾ ਕਰਦੇ ਅਫ਼ਗਾਨ ਲੋਕ - ਰਿਪੋਰਟ

    ਏਅਰਪੋਰਟ ਤੋਂ ਪਾਸੇ ਜੇ ਤੁਸੀਂ ਇੱਕ ਨਜ਼ਰ ਦੂਜੇ ਪਾਸੇ ਮਾਰੋ ਤਾਂ ਤੁਹਾਨੂੰ ਦਰਜਨਾਂ ਲੋਕ ਕਾਬੁਲ ਵਿੱਚ ਬੈਂਕਾਂ ਦੇ ਅਤੇ ਮਨੀ ਐਕਸਚੇਂਜ ਦੇ ਬੰਦ ਹੋਣ ਕਾਰਨ ਮੁਜ਼ਾਹਰਾ ਕਰਦੇ ਨਜ਼ਰ ਆਉਣਗੇ।

    ਰਾਇਟਰਜ਼ ਖ਼ਬਰ ਏਜੰਸੀ ਦੀ ਇੱਕ ਵੀਡੀਓ ਵਿੱਚ ਇਸ ਮੁਜ਼ਾਹਰੇ ਨੂੰ ਦੇਖਣ ਵਾਲੇ ਇੱਕ ਸ਼ਖ਼ਸ ਨੇ ਦੱਸਿਆ ਕਿ ਮੁਜ਼ਾਹਰਾਕਾਰੀ ਬੈਂਕਾਂ ਨੂੰ ਖੋਲ੍ਹਣ ਦੀ ਗੱਲ ਕਹਿ ਰਹੇ ਹਨ।

    ਜਦੋਂ ਤੋਂ ਤਾਲਿਬਾਨ ਨੇ ਕਬਜ਼ਾ ਕੀਤਾ ਹੈ, ਉਦੋਂ ਤੋਂ ਹੀ ਅਫ਼ਗਾਨਿਸਤਾਨ ਦੀ ਅਰਥਵਿਵਸਥਾ ਨੂੰ ਲੈ ਕੇ ਚਿੰਤਾਵਾਂ ਵੱਧ ਗਈਆਂ ਹਨ। ਅਫ਼ਗਾਨਿਸਤਾਨ ਦੀ ਕਰੰਸੀ ਦਾ ਮੁੱਲ ਹੇਠਾਂ ਜਾ ਰਿਹਾ ਹੈ ਅਤੇ ਖਾਣ-ਪੀਣ ਦੀਆਂ ਕੀਮਤਾਂ ਵੱਧ ਰਹੀਆਂ ਹਨ।

    ਕਾਬੁਲ

    ਤਸਵੀਰ ਸਰੋਤ, Reuters

  4. ‘ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਰਨ ਲਈ ਤਾਲਿਬਾਨ ਦਾ ਇਹ ਵੱਡਾ ਹਮਲਾ ਹੋ ਸਕਦਾ ਹੈ’

  5. ਜੇ ਤੁਸੀਂ ਲਾਈਵ ਪੇਜ ਨਾਲ ਹੁਣੇ ਜੁੜੇ ਹੋ ਤਾਂ...

    ਅਫ਼ਗਾਨਿਸਤਾਨ

    ਤਸਵੀਰ ਸਰੋਤ, Getty Images

    • ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਧਮਾਕਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 170 ਦੱਸੀ ਜਾ ਰਹੀ ਹੈ।
    • ਅਮਰੀਕਾ ਨੇ ਕਿਹਾ ਹੈ ਕਿ ਉਹ ਲੋਕਾਂ ਨੂੰ ਕੱਢਣ ਦਾ ਮਿਸ਼ਨ ਮਿਆਦ ਦੇ ‘ਆਖ਼ਰੀ ਪਲ ਤੱਕ’ ਜਾਰੀ ਰੱਖੇਗਾ।
    • ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਕੁਝ ਭਾਰਤੀ ਨਾਗਰਿਕਾਂ ਦੇ ਹੋਣ ਦੀ ਸੰਭਾਵਨਾ ਹੈ।
    • ਤਾਲਿਬਾਨ ਦੇ ਸੀਨੀਅਰ ਆਗੂ ਸ਼ਹਾਬੂਦੀਨ ਦਿਲਾਵਰ ਨੇ ਕਿਹਾ ਕਿ ਭਾਰਤ ਨੂੰ ਜਲਦੀ ਹੀ ਪਤਾ ਲੱਗ ਜਾਵੇਗਾ ਕਿ ਤਾਲਿਬਾਨ ਆਪਣੀ ਸਰਕਾਰ ਸੁਚੱਜੇ ਢੰਗ ਨਾਲ ਚਲਾ ਸਕਦੇ ਹਨ।
    • ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਵੀਰਵਾਰ ਨੂੰ ਹੋਏ ਧਮਾਕਿਆਂ ਤੋਂ ਬਾਅਦ ਤਾਲਿਬਾਨ ਨੇ ਮਹਿਲਾ ਸਿਹਤ ਵਰਕਰਾਂ ਨੂੰ ਕੰਮ ’ਤੇ ਵਾਪਸ ਆਉਣ ਨੂੰ ਕਿਹਾ ਹੈ।
    • ਪੂਰਬੀ ਅਫ਼ਗਾਨਿਸਤਾਨ ਵਿੱਚ ਇੱਕ ਅਮਰੀਕੀ ਡਰੋਨ ਹਮਲੇ ਦੌਰਾਨ ਆਈਐੱਸ ਦੇ ਇੱਕ ਮੈਂਬਰ ਦੀ ਮੌਤ ਹੋਈ ਹੈ।
    • ਪੈਂਟਾਗਨ ਨੇ ਕਿਹਾ ਹੈ ਕਿ ਕਾਬੁਲ ਹਵਾਈ ਅੱਡੇ ਦੇ ਬਾਹਰ ਇੱਕੋ ਧਮਾਕਾ ਹੋਇਆ ਸੀ।
  6. ਕਾਬੁਲ ਹਵਾਈ ਅੱਡੇ ਦਾ ਭਵਿੱਖ ਕੀ ਹੋਵੇਗਾ?

    ਅਫ਼ਗਾਨਿਸਤਾਨ

    ਤਸਵੀਰ ਸਰੋਤ, REU

    ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਦਾ ਭਵਿੱਖ ਅਜੇ ਅਸਪਸ਼ਟ ਹੈ। ਹਾਲਾਂਕਿ ਇਸ ਬਾਰੇ ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਚਰਚਾ ਸ਼ੁਰੂ ਹੋ ਗਈ ਹੈ।

    ਪਹਿਲੀ ਸਤੰਬਰ ਤੋਂ ਤਾਲਿਬਾਨ ਇਸ ਉੱਪਰ ਅਧਿਕਾਰ ਕਰ ਲੈਣਗੇ। ਸ਼ੁੱਕਰਵਾਰ ਨੂੰ ਤਾਲਿਬਾਨ ਨੇ ਕਿਹਾ ਸੀ ਕਿ ਅੱਡੇ ਦੇ ਕੁਝ ਹਿੱਸਿਆਂ ਨੂੰ ਉਨ੍ਹਾਂ ਨੇ ਆਪਣੇ ਅਧੀਨ ਕਰ ਲਿਆ ਹੈ।

    ਹਵਾਈ ਅੱਡੇ ਨੂੰ ਚਾਲੂ ਰੱਖਣਾ ਕੋਈ ਮੁਸ਼ਕਲ ਕੰਮ ਤਾਂ ਨਹੀਂ ਹੈ ਪਰ ਬੁੱਧਵਾਰ ਤੋਂ ਬਾਅਦ ਇਸ ਬਾਰੇ ਕੋਈ ਕਿਆਸ ਲਗਾਉਣਾ ਸੌਖਾ ਨਹੀਂ ਹੈ।

    ਹਾਲਾਂਕਿ ਅਮਰੀਕਾ ਦੇ ਸੈਕਰੇਟਰੀ ਆਫ਼ ਸਟੇਟ ਐਨਥਨੀ ਬਲੈਂਕਿਨ ਨੇ ਕਿਹਾ ਸੀ ਕਿ ਹਵਾਈ ਅੱਡਾ ਤਾਲਿਬਾਨ ਲਈ ਵੀ ਅਹਿਮ ਹੈ ਅਤੇ ਉਹ ਨਹੀਂ ਚਾਹੁਣਗੇ ਕਿ ਉਹ ਦੁਨੀਆਂ ਤੋਂ ਟੁੱਟ ਜਾਣ, ਜਿਵੇਂ ਕਿ ਉਹ ਅਤੀਤ ਵਿੱਚ ਸਨ।

    ਉਨ੍ਹਾਂ ਨੇ ਇਸ ਨੂੰ ਆਰਜੀ ਤੌਰ ’ਤੇ ਬੰਦ ਕੀਤੇ ਜਾਣ ਵੱਲ ਵੀ ਇਸ਼ਾਰਾ ਕੀਤਾ ਸੀ ਅਤੇ ਕਿਹਾ ਸੀ ਕਿ ਬਹੁਤ ਸਾਰੇ ਖੇਤਰੀ ਦੇਸ਼ ਇਸ ਨੂੰ ਚਲਦਾ ਰੱਖਣ ਲਈ ਕੋਸ਼ਿਸ਼ ਕਰ ਰਹੇ ਹਨ।

    ਅਫ਼ਗਾਨਿਸਤਾਨ

    ਤਸਵੀਰ ਸਰੋਤ, Reuters

  7. ‘ਅਫ਼ਗਾਨਿਸਤਾਨ ਬਾਰੇ ਪਾਕਿਸਤਾਨ ਨੂੰ ਨਾਲ ਰੱਖਣਾ ਜ਼ਰੂਰੀ’

    ਰਿਪਬਲੀਕਨ ਸੈਨੇਟਰ ਲਿੰਡਸੀ ਗਰਾਹਮ

    ਤਸਵੀਰ ਸਰੋਤ, EP

    ਰਿਪਬਲੀਕਨ ਸੈਨੇਟਰ ਲਿੰਡਸੀ ਗਰਾਹਮ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਬਾਰੇ ਅਮਰੀਕਾ ਵਿੱਚ ਪਾਕਿਸਤਾਨੀ ਸਫ਼ੀਰ ਨਾਲ ਗੱਲਬਾਤ ਕੀਤੀ ਹੈ।

    ਆਪਣੇ ਟਵੀਟ ਵਿੱਚ ਉਨ੍ਹਾਂ ਨੇ ਅਮਰੀਕੀਆਂ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਕੱਢਣ ਵਿੱਚ ਮਦਦ ਲਈ ਪਾਕਿਸਤਾਨ ਦਾ ਧੰਨਵਾਦ ਕੀਤਾ।

    ਉਨ੍ਹਾਂ ਨੇ ਕਿਹਾ, “ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਪਾਕਿਸਤਾਨ ਇੱਕ ਪ੍ਰਮਾਣੂ ਸ਼ਕਤੀ ਹੈ ਅਤੇ ਇੱਕ ਤਾਲਿਬਾਨ ਗਰੁੱਪ ਜੋ ਕਿ ਪਾਕਿਸਤਾਨ ਦੀ ਸਰਕਾਰ ਅਤੇ ਫ਼ੌਜ ਨੂੰ ਡੇਗਣਾ ਚਾਹੁੰਦਾ ਹੈ। ਇਹ ਬਹੁਤ ਗੁੰਝਲਦਾਰ ਖੇਤਰ ਹੈ ਅਤੇ ਇਹ ਖ਼ਤਰਨਾਕ ਸਮਾਂ ਹੈ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਸੋਵੀਅਤ ਯੂਨੀਅਨ ਤੋਂ ਲੈ ਕੇ ਤਾਲਿਬਾਨ ਤੱਕ, ਪੰਜਸ਼ੀਰ 'ਤੇ ਕਬਜ਼ਾ ਕਰਨਾ ਇੰਨਾ ਮੁਸ਼ਕਲ ਕਿਉਂ ਹੈ

    ਪੰਜਸ਼ੀਰ, ਅਫ਼ਗਾਨਿਸਤਾਨ

    ਤਸਵੀਰ ਸਰੋਤ, Getty Images

    ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਤਕਰੀਬਨ 30 ਮੀਲ (ਲਗਭਗ 48 ਕਿਲੋਮੀਟਰ) ਦੂਰ ਤੰਗ ਦਾਖਲੇ ਵਾਲੀ ਘਾਟੀ ਹੈ ਜਿੱਥੇ ਹਜ਼ਾਰਾਂ ਤਾਲਿਬਾਨ ਵਿਰੋਧੀ ਲੜਾਕਿਆਂ ਦੇ ਇਕੱਠੇ ਹੋਣ ਦੀ ਖ਼ਬਰ ਹੈ ਜੋ ਕਿ ਤਾਲਿਬਾਨ ਨਾਲ ਲੜਨ ਲਈ ਤਿਆਰੀ ਕਰ ਰਹੇ ਹਨ।

    ਇਸ ਸਮੇਂ ਜਦੋਂ ਦੇਸ਼ ਦੇ ਹਾਲਾਤ ਅਸ਼ਾਂਤ ਹਨ, ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਅਫ਼ਗਾਨਿਸਤਾਨ ਦੇ ਇਤਿਹਾਸ ਵਿੱਚ ਪੰਜਸ਼ੀਰ ਘਾਟੀ ਇੱਕ ਨਾਟਕੀ ਅਤੇ ਪ੍ਰਭਾਵਸ਼ਾਲੀ ਫਲੈਸ਼ ਪੁਆਇੰਟ ਵਜੋਂ ਉੱਭਰੀ ਹੈ।

    1980 ਦੇ ਦਹਾਕੇ ਵਿੱਚ ਸੋਵੀਅਤ ਫ਼ੌਜ ਅਤੇ 90 ਦੇ ਦਹਾਕੇ ਵਿੱਚ ਤਾਲਿਬਾਨ ਦੇ ਵਿਰੁੱਧ ਇਹ ਘਾਟੀ ਵਿਰੋਧੀਆਂ ਦਾ ਗੜ੍ਹ ਰਹੀ ਹੈ।

    ਉੱਥੇ ਮੌਜੂਦ ਨੈਸ਼ਨਲ ਰੇਜ਼ਿਸਟੈਂਸ ਫਰੰਟ ਆਫ ਅਫ਼ਗਾਨਿਸਤਾਨ (ਐਨਆਰਐਫ਼) ਨੇ ਇੱਕ ਵਾਰ ਫ਼ਿਰ ਦੁਨੀਆ ਨੂੰ ਇਸ ਘਾਟੀ ਦੀ ਸ਼ਕਤੀ ਯਾਦ ਕਰਵਾ ਦਿੱਤੀ ਹੈ।

    ਅਫ਼ਗਾਨਿਸਤਾਨ ਦਾ ਪੰਜਸ਼ੀਰ ਸੂਬਾ ਤਾਲਿਬਾਨ ਵਿਰੋਧੀ ਤਾਕਤਾਂ ਦਾ ਆਖ਼ਿਰੀ ਗੜ੍ਹ ਹੈ। ਜੁਝਾਰੂ ਲੜਾਕਿਆਂ ਦੀ ਇਹ ਧਰਤੀ ਤਾਲਿਬਾਨ ਨਾਲ ਕਿਵੇਂ ਲੜੇਗੀ? ਪੂਰੀ ਕ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

  9. ਤਾਲਿਬਾਨ ਬਾਰੇ ਮੋਦੀ ਦੇ ਬਿਆਨ ਦਾ ਕੀ ਜਵਾਬ ਆਇਆ

    ਨਰਿੰਦਰ ਮੋਦੀ

    ਤਸਵੀਰ ਸਰੋਤ, NARINDER MODI

    ਅਫ਼ਗਾਨਿਸਤਾਨ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈਣ ਵਾਲ਼ੇ ਤਾਲਿਬਾਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ 'ਤੇ ਸਖ਼ਤ ਇਤਰਾਜ਼ ਜਾਹਰ ਕੀਤਾ ਹੈ।

    ਰੇਡੀਓ ਪਾਕਿਸਤਾਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਤਾਲਿਬਾਨ ਦੇ ਸੀਨੀਅਰ ਆਗੂ ਸ਼ਹਾਬੂਦੀਨ ਦਿਲਾਵਰ ਨੇ ਕਿਹਾ ਕਿ ਭਾਰਤ ਨੂੰ ਜਲਦੀ ਹੀ ਪਤਾ ਲੱਗ ਜਾਵੇਗਾ ਕਿ ਤਾਲਿਬਾਨ ਆਪਣੀ ਸਰਕਾਰ ਸੁਚੱਜੇ ਢੰਗ ਨਾਲ ਚਲਾ ਸਕਦੇ ਹਨ।

    ਉਨ੍ਹਾਂ ਨੇ ਭਾਰਤ ਨੂੰ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਉਹ ਅਫ਼ਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਵੇ।

    ਤਾਲਿਬਾਨ ਦੇ ਆਗੂ ਸ਼ਹਾਬੂਦੀਨ ਦਿਲਾਵਰ ਨੇ ਵੀ ਕਿਹਾ ਕਿ ਪਾਕਿਸਤਾਨ ਉਨ੍ਹਾਂ ਦਾ ਗੁਆਂਢੀ ਹੈ ਅਤੇ ਦੋਸਤ ਦੇਸ਼ ਹੈ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਉਨ੍ਹਾਂ ਨੇ ਪਾਕਿਸਤਾਨ ਦਾ ਸ਼ੁਕਰੀਆ ਅਦਾ ਕੀਤਾ ਕਿ ਉਸ ਨੇ ਤੀਹ ਲੱਖ ਤੋਂ ਜ਼ਿਆਦਾ ਅਫ਼ਗਾਨਾਂ ਨੂੰ ਪਨਾਹ ਦਿੱਤੀ ਹੈ।

    ਸ਼ਹਾਬੂਦੀਨ ਨੇ ਕਿਹਾ ਕਿ ਸ਼ਰਣਾਰਥੀਆਂ ਦੀ ਭਲਾਈ ਲਈ ਪਾਕਿਸਤਾਨ ਦੀਆਂ ਸੇਵਾਵਾਂ ਲਈ ਉਸ ਦਾ ਧੰਨਵਾਦ ਕਰਦੇ ਹਨ।

    ਮੋਦੀ ਨੇ ਪਿਛਲੇ ਦਿਨੀਂ ਗੁਜਰਾਤ ਵਿੱਚ ਆਤੰਕ ਦੇ ਰਾਜ ਦਾ ਜ਼ਿਕਰ ਕੀਤਾ ਸੀ।

    ਉਨ੍ਹਾਂ ਨੇ ਕਿਹਾ ਸੀ,“ਆਤੰਕ ਦੇ ਬਲਬੂਤੇ ਸਾਮਰਾਜ ਖੜ੍ਹੇ ਕਰਨ ਵਾਲ਼ੀ ਸੋਚ ਹੈ। ਉਹ ਕਿਸੇ ਵੀ ਸਮੇਂ ਦੇ ਵਕਫ਼ੇ ਦੌਰਾਨ ਕੁਝ ਸਮੇਂ ਲਈ ਭਾਵੇਂ ਹੀ ਭਾਰੂ ਪੈ ਜਾਵੇ। ਲੇਕਿਨ ਉਸਦੀ ਹੋਂਦ ਕਦੇ ਸਥਾਈ ਨਹੀਂ ਹੁੰਦੀ। ਉਹ ਜ਼ਿਆਦਾ ਦਿਨਾਂ ਤੱਕ ਮਨੁੱਖਤਾ ਨੂੰ ਦੱਬ ਕੇ ਨਹੀਂ ਰੱਖ ਸਕਦਾ।”

  10. ਅਮਰੀਕਾ ਮਿਆਦ ਦੇ ਆਖ਼ਰੀ ਪਲ ਤੱਕ ਲੋਕਾਂ ਨੂੰ ਕੱਢੇਗਾ

    ਅਫ਼ਗਾਨਿਸਤਾਨ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਕਾਬੁਲ ਹਵਾਈ ਅੱਡੇ ਉੱਪਰ ਅਜੇ ਵੀ ਹਜ਼ਾਰਾਂ ਲੋਕ ਕੱਢੇ ਜਾਣ ਦੀ ਉਡੀਕ ਵਿੱਚ ਹਨ। ਹਾਲਾਂਕਿ ਤਾਲਿਬਾਨ ਹੌਲ਼ੀ-ਹੌਲ਼ੀ ਹਵਾਈ ਅੱਡੇ ਉੱਪਰ ਅਧਿਕਾਰ ਵਧਾ ਰਹੇ ਹਨ

    ਅਮਰੀਕਾ ਨੇ ਕਿਹਾ ਉਹ ਇਸਲਾਮਿਕ ਸਟੇਟ ਵੱਲੋਂ ਹਮਲਿਆਂ ਦੇ ਖ਼ਤਰਿਆਂ ਦੇ ਬਾਵਜੂਦ ਇਵੈਕੂਏਸ਼ਨ ਦੀ ਸਮਾਂ ਸੀਮਾ ਦੇ ਆਖ਼ਰੀ ਪਲ ਤੱਕ ਕਾਬੁਲ ਵਿੱਚੋਂ ਲੋਕਾਂ ਨੂੰ ਕੱਢਦਾ ਰਹੇਗਾ।

    ਕਾਬੁਲ ਤੋਂ ਆਈਆਂ ਖ਼ਬਰਾਂ ਮੁਤਾਬਕ ਵੀਰਵਾਰ ਨੂੰ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਉੱਪਰ ਹੋਏ ਧਮਾਕਿਆਂ ਕਾਰਨ ਹੁਣ ਤੱਕ 170 ਜਾਨਾਂ ਜਾ ਚੁੱਕੀਆਂ ਹਨ।

    ਅਮਰੀਕੀ ਰੱਖਿਆ ਹੈਡਕੁਆਰਟਰ ਪੈਂਟਾਗਨ ਮੁਤਾਬਕ ਹਵਾਈ ਅੱਡੇ ਉੱਪਰ ਸੰਭਾਵੀ ਹਮਲਿਆਂ ਦੀਆਂ ਅਜੇ ਵੀ ਭਰੋਸੇਯੋਗ ਇਤਲਾਹਾਂ ਹਨ।

    ਜ਼ਿਕਰਯੋਗ ਹੈ ਕਿ ਹਾਲਾਂਕਿ ਜ਼ਿਆਦਾਤਰ ਨਾਟੋ ਦੇਸ਼ਾਂ ਨੇ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਬੰਦ ਕਰ ਦਿੱਤੀ ਹੈ ਪਰ ਅਮਰੀਕਾ ਅਜੇ ਵੀ ਉੱਥੋਂ ਨਿਕਲਣ ਦੇ ਚਾਹਵਾਨ ਅਫ਼ਗਾਨਾਂ ਨੂੰ ਕੱਢ ਰਿਹਾ ਹੈ।

  11. ਮਹਿਲਾ ਸਿਹਤ ਵਰਕਰ ਕੰਮ ’ਤੇ ਵਾਪਸ ਆਉਣ- ਤਾਲਿਬਾਨ

    ਤਾਲਿਬਾਨ ਦੇ ਬੁਲਾਰੇ ਜ਼ਬੀਉਲ੍ਹਾ ਮੁਜਾਹਿਦ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਤਾਲਿਬਾਨ ਦੇ ਬੁਲਾਰੇ ਜ਼ਬੀਉਲ੍ਹਾ ਮੁਜਾਹਿਦ

    ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਵੀਰਵਾਰ ਨੂੰ ਹੋਏ ਧਮਾਕਿਆਂ ਤੋਂ ਬਾਅਦ ਸ਼ਹਿਰ ਦੀਆਂ ਸਿਹਤ ਸੇਵਾਵਾਂ ਦਬਾਅ ਹੇਠ ਹਨ।

    ਇਸੇ ਦੌਰਾਨ ਤਾਲਿਬਾਨ ਨੇ ਮਹਿਲਾ ਸਿਹਤ ਵਰਕਰਾਂ ਨੂੰ ਕੰਮ ’ਤੇ ਵਾਪਸ ਆਉਣ ਨੂੰ ਕਿਹਾ ਹੈ।

    ਤਾਲਿਬਾਨ ਦੇ ਬੁਲਾਰੇ ਜ਼ਬੀਉਲ੍ਹਾ ਮੁਜਾਹਿਦ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ,“ਇਸਲਾਮੀ ਅਮੀਰਾਤ ਦੇ ਸਿਹਤ ਮੰਤਰਾਲਾ ਨੇ ਸਾਰੀਆਂ ਮਹਿਲਾ ਸਿਹਤ ਕਰਮੀਆਂ ਨੂੰ ਕੇਂਦਰ ਅਤੇ ਸੂਬਿਆਂ ਵਿੱਚ ਨਿਯਮਤ ਤੌਰ ’ਤੇ ਆਪਣੇ ਕੰਮ ’ਤੇ ਵਾਪਸ ਆਉਣ ਨੂੰ ਕਿਹਾ ਹੈ। ਇਸਲਾਮਿਕ ਅਮੀਰਾਤ ਵੱਲੋਂ ਉਨ੍ਹਾਂ ਦੇ ਕੰਮ ਵਿੱਚ ਕੋਈ ਰੁਕਾਵਟ ਨਹੀਂ ਪਾਈ ਜਾਵੇਗੀ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਹੀ ਔਰਤਾਂ ਦੇ ਕੰਮ ਕਰ ਸਕਣ ਜਾਂ ਨਾ ਕਰ ਸਕਣ ਬਾਰੇ ਚਰਚਾ ਹੋ ਰਹੀ ਸੀ।

    ਹੋਰ ਤਾਲਿਬਾਨ ਆਗੂ ਵੀ ਔਰਤਾਂ ਨੂੰ ਕੰਮ ਕਰਨ ਦਿੱਤੇ ਜਾਣ ਬਾਰੇ ਬਿਆਨ ਦਿੰਦੇ ਰਹੇ ਹਨ ਪਰ ਅਜੇ ਕੋਈ ਸਪਸ਼ਟ ਨੀਤੀ ਸਾਹਮਣੇ ਨਹੀਂ ਆਈ ਹੈ।

    ਜ਼ਿਕਰਯੋਗ ਹੈ ਕਿ ਕਈ ਦੇਸੀ ਟੀਵੀ ਅਤੇ ਰੇਡੀਓ ਚੈਨਲਾਂ ਉੱਪਰ ਕੰਮ ਕਰਦੀਆਂ ਮਹਿਲਾ ਕਰਮਚਾਰੀਆਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਸੀ।

    ਤਾਲਿਬਾਨ ਵੱਲੋਂ ਔਰਤਾਂ ਨੂੰ ਕੋਈ ਬਾਕਾਇਦਾ ਪ੍ਰਣਾਲੀ ਅਮਲ ਵਿੱਚ ਨਾ ਆ ਜਾਣ ਤੱਕ ਘਰਾਂ ਵਿੱਚ ਰਹਿਣ ਨੂੰ ਵੀ ਕਿਹਾ ਗਿਆ ਸੀ

  12. ਅਮਰੀਕੀ ਡਰੋਨ ਹਮਲੇ ਵਿੱਚ 'ਆਈਐੱਸ ਮੈਂਬਰ ਹਲਾਕ'

    ਕਾਬੁਲ ਹਵਾਈ ਅੱਡੇ ਤੇ ਤੈਨਾਅਤ ਅਮਰੀਕੀ ਫ਼ੌਜੀ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਕਾਬੁਲ ਹਵਾਈ ਅੱਡੇ ਤੇ ਤੈਨਾਅਤ ਅਮਰੀਕੀ ਫ਼ੌਜੀ

    ਪੂਰਬੀ ਅਫ਼ਗਾਨਿਸਤਾਨ ਵਿੱਚ ਇੱਕ ਅਮਰੀਕੀ ਡਰੋਨ ਹਮਲੇ ਦੌਰਾਨ ਆਈਐੱਸ ਦੇ ਇੱਕ ਮੈਂਬਰ ਦੀ ਮੌਤ ਹੋਈ ਹੈ।

    ਇਹ ਹਮਲਾ ਆਈਐੱਸ-ਕੇ ਗਰੁੱਪ ਖ਼ਿਲਾਫ਼ ਨਾਂਗਰ ਸੂਬੇ ਵਿੱਚ ਇਹ ਹਮਲਾ ਪਲੈਨਲ ਅਪਰੇਸ਼ਨ ਤਹਿਤ ਕੀਤਾ ਗਿਆ।

    ਆਈਐੱਸ-ਕੇ ਗਰੁੱਪ ਨੇ ਕਿਹਾ ਸੀ ਕਿ ਕਾਬੁਲ ਹਵਾਈ ਅੱਡੇ ਉੱਪਰ ਵੀਰਵਾਰ ਨੂੰ ਹੋਇਆ ਹਮਲਾ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਸੀ।

    ਹਮਲੇ ਵਿੱਚ ਘੱਟੋ-ਘੱਟ 170 ਜਾਨਾਂ ਗਈਆਂ ਸਨ ਜਿਨ੍ਹਾਂ ਵਿੱਚੋਂ 13 ਅਮਰੀਕੀ ਫ਼ੌਜੀ ਸਨ।

    ਅਮਰੀਕਾ ਨੇ ਕਿਹਾ ਹੈ ਕਿ ਸ਼ੁਰੂਆਤੀ ਸੰਕੇਤਾਂ ਮੁਤਾਬਕ ਇੱਕ ਆਈਐੱਸ ਮੈਂਬਰ ਦੀ ਮੌਤ ਹੋਈ ਹੈ ਅਤੇ ਕਿਸੇ ਨਾਗਰਿਕ ਦੀ ਜਾਨ ਨਹੀਂ ਗਈ ਹੈ।

  13. ਅਫ਼ਗਾਨਿਸਤਾਨ: ਹੁਣ ਤੱਕ ਕੀ ਕੀ ਹੋਇਆ

    • ਕਾਬੁਲ ਦੇ ਹਵਾਈ ਅੱਡੇ ਦੇ ਬਾਹਰ ਹੋਏ ਧਮਾਕੇ ਵਿੱਚ 170 ਲੋਕਾਂ ਦੀ ਮੌਤ ਦੀਆਂ ਖ਼ਬਰਾਂ ਕਾਬੁਲ ਤੋਂ ਆ ਰਹੀਆਂ ਹਨ।
    • ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਛੱਡਣ ਵਾਲੇ ਜ਼ਿਆਦਾਤਰ ਭਾਰਤੀਆਂ ਨੂੰ ਬਾਹਰ ਕੱਢ ਲਿਆ ਹੈ। ਹਾਲਾਂਕਿ ਕੁਝ ਲੋਕਾਂ ਦੇ ਅਜੇ ਵੀ ਫਸੇ ਹੋਣ ਦਾ ਖਦਸ਼ਾ ਹੈ।
    • ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਮਾਰੂ ਧਮਾਕਿਆਂ ਕਾਰਨ “ਬੇਹੱਦ ਦੁਖੀ” ਹਨ।
    • ਇੱਕ ਅੱਤਵਾਦ ਵਿਰੋਧੀ ਅਮਰੀਕੀ ਮਾਹਿਰ ਦਾ ਕਹਿਣਾ ਹੈ ਕਿ ਅਮਰੀਕੀ ਸੈਨਿਕਾਂ ਦੀ ਨਿਕਾਸੀ ਦੌਰਾਨ ਇੱਕ ਹੋਰ ਹਮਲੇ ਨੂੰ ਰੋਕਣ ਲਈ ਅਮਰੀਕੀ ਸੈਨਿਕਾਂ ਨੂੰ ਏਅਰਪੋਰਟ ’ਤੇ ਤੁਰੰਤ ਕੰਟ੍ਰੋਲ ਕਰ ਲੈਣਾ ਚਾਹੀਦਾ ਹੈ।
    • ਬੰਬ ਧਮਾਕਿਆਂ ਤੋਂ ਬਾਅਦ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਤੋਂ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਮੁੜ ਸ਼ੁਰੂ ਹੋ ਗਈਆਂ ਹਨ।
    • ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਨਿਊ ਯਾਰਕ ਟਾਈਮਜ਼ ਨੂੰ ਦੱਸਿਆ ਕਿ ਤਾਲਿਬਾਨ ਨੇ ਸੰਗੀਤ ਉੱਪਰ ਪਾਬੰਦੀ ਲਗਾ ਦਿੱਤੀ ਹੈ।
    Afghanistan

    ਤਸਵੀਰ ਸਰੋਤ, Getty Images

  14. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਡੇ ਨਾਲ ਅਫ਼ਗਾਨਿਸਤਨ ਵਿੱਚ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ।

    27 ਅਗਸਤ ਦੇ ਲਾਈਵ ਪੇਜ ਲਈ ਇੱਥੇ ਕਲਿੱਕ ਕਰੋ