ਜ਼ਮੀਨੀ ਸਰਹੱਦ ’ਤੇ ਲੋਕਾਂ ਦਾ ਇਕੱਠ, ਯੋਗਿਤਾ ਲਿਮਯੇ,ਬੀਬੀਸੀ ਪੱਤਰਕਾਰ
ਅਫ਼ਗਾਨਿਸਤਾਨ ਦੀ ਪਾਕਿਸਤਾਨ ਨਾਲ ਲਗਦੀ ਸਰਹੱਦ ਉੱਪਰ ਵੀ ਦੇਸ਼ ਛੱਡਣ ਦੇ ਚਾਹਵਾਨ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ।
ਅਜੇ ਤੱਕ ਨਾਗਰਿਕਾਂ ਨੂੰ ਰੋਕੇ ਜਾਣ ਦੀਆਂ ਕੋਈ ਖ਼ਬਰਾਂ ਨਹੀਂ ਸਨ।
ਸਰਹੱਦ ਉੱਪਰ ਇੰਤਜ਼ਾਰ ਕਰ ਰਹੇ ਇਨ੍ਹਾਂ ਲੋਕਾਂ ਕੋਲ ਸਿਰਫ਼ ਕੁੱਝ ਮੁੱਠੀ ਭਰ ਸਮਾਨ ਹੀ ਹੈ।
ਸਪਿਨ ਬੋਲਡਕ ਸਰਹੱਦ ਤੇ ਖੜ੍ਹੇ ਇਹ ਲੋਕ ਪਾਕਿਸਤਾਨ ਜਾਣਾ ਚਾਹੁੰਦੇ ਹਨ ਅਤੇ ਗੇਟ ਖੁੱਲ੍ਹੇ ਹਨ ਜਿਸ ਕਾਰਨ ਕੁਝ ਲੋਕ ਜਾਣ ਵਿੱਚ ਕਾਮਯਾਬ ਵੀ ਹੋਏ ਹਨ।
ਅਫ਼ਗਾਨਿਸਤਾਨ ਦੇ ਹੋਰ ਦੇਸ਼ਾਂ ਨਾਲ ਲਗਦੀਆਂ ਸਰਹੱਦਾਂ ਉੱਪਰ ਸਥਿਤੀ ਕਿਹੋ-ਜਿਹੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਸ ਹਫ਼ਤੇ ਜਦੋਂ ਤਾਲਿਬਾਨ ਨੇ ਕੰਮਕਾਜੀ ਔਰਤਾਂ ਨੂੰ ਘਰੇ ਰਹਿਣ ਲਈ ਕਿਹਾ ਤਾਂ ਬੀਬੀਸੀ ਨੇ ਕੁਝ ਕੰਮਕਾਜੀ ਔਰਤਾਂ ਨਾਲ ਗੱਲ ਕੀਤੀ ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਹੁਣ ਅਫ਼ਗਾਨਿਸਤਾਨ ਵਿੱਚ ਨਹੀਂ ਰਹਿਣਾ ਚਾਹੁੰਦੀਆਂ।
ਉਨ੍ਹਾਂ ਕਿਹਾ ਕਿ ਕੰਮ ਕਰਦੇ ਰਹਿ ਸਕਣ ਦੀ ਉਨ੍ਹਾਂ ਦੀ ਉਮੀਦ ਹੁਣ ਟੁੱਟ ਚੁੱਕੀ ਹੈ।
ਪਾਕਿਸਤਾਨ ਨੇ ਪੱਛਮ ਨੂੰ ਤਾਲਿਬਾਨ ਨਾਲ਼ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਦੁਨੀਆਂ ਵਿੱਚ ਰਿਫੂਜੀ ਸੰਕਟ ਖੜ੍ਹਾ ਨਾ ਹੋਵੇ।