ਕਾਬੁਲ ਹਵਾਈ ਅੱਡੇ ਤੋਂ 6000 ਲੋਕਾਂ ਨੂੰ ਕੱਢਿਆ ਜਾਵੇਗਾ- ਅਮਰੀਕਾ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਮਰੀਕਾ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਮਰੀਕੀ ਕਾਂਸਲਰ ਟੀਮ ਵੱਲੋਂ ਕਾਬੁਲ ਹਵਾਈ ਅੱਡੇ ਤੋਂ 6000 ਲੋਕਾਂ ਨੂੰ ਲਿਆਉਣ ਦੀ ਪ੍ਰਕਿਰਿਆ ਕਰ ਲਈ ਗਈ ਹੈ ਅਤੇ ਉਹ ਜਲਦੀ ਹੀ ਉਡਾਣ ਭਰਨਗੇ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੁਲਾਰੇ ਨੈੱਡ ਪ੍ਰਾਈਸ ਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੂੰ ਕਾਬੁਲ ਹਵਾਈ ਅੱਡੇ ਨੇੜੇ ਭੀੜ-ਭਾੜ ਬਾਰੇ ਜਾਣਕਾਰੀ ਹੈ ਜਿੱਥੇ 5200 ਅਮਰੀਕੀ ਜਵਾਨ ਤੈਨਾਤ ਹਨ।
ਉਨ੍ਹਾਂ ਕਿਹਾ, "ਤਾਜ਼ਾ ਜਾਣਕਾਰੀ ਤਹਿਤ ਪਿਛਲੇ 24 ਘੰਟਿਆਂ ਵਿੱਚ ਸੀ-17 ਦੇ 12 ਜਹਾਜ਼ਾਂ ਨੇ ਉਡਾਣ ਭਰੀ ਹੈ ਜਿਸ ਵਿੱਚ 2000 ਤੋਂ ਵੱਧ ਯਾਤਰੀ ਸੁਰੱਖਿਅਤ ਪਹੁੰਚ ਗਏ ਹਨ।"