You’re viewing a text-only version of this website that uses less data. View the main version of the website including all images and videos.

Take me to the main website

ਅਫ਼ਗਾਨਿਸਤਾਨ: ਤਾਲਿਬਾਨ ਨੇ ਕਿਹਾ ਵਾਅਦਾ ਨਿਭਾ ਰਹੇ ਹਾਂ, ਪਰ ਯੂਐੱਨ ਦੀ ਇਹ ਹੈ ਖੁਫ਼ੀਆ ਰਿਪੋਰਟ

ਅਮਰੀਕਾ ਨੇ ਇਹ ਐਲਾਨ ਕੀਤਾ ਸੀ ਕਿ ਅਮਰੀਕਾ ਫੌਜ 31 ਅਗਸਤ ਤੱਕ ਅਫ਼ਗਾਨਿਸਤਾਨ 'ਚੋਂ ਬਾਹਰ ਹੋ ਜਾਵੇਗੀ, ਹੁਣ ਫੌਜ ਜ਼ਿਆਦਾ ਦਿਨ ਵੀ ਉੱਥੇ ਰਹਿ ਸਕਦੀ ਹੈ

ਲਾਈਵ ਕਵਰੇਜ

  1. ਕਾਬੁਲ ਦੇ ਹਾਲਾਤ ਤਸਵੀਰਾਂ 'ਚ ਦੇਖੋ

    ਅਫ਼ਗਾਨਿਸਤਾਨ ਤੋਂ ਇਹ ਤਸਵੀਰਾਂ ਤਾਲਿਬਾਨ ਦੇ ਰਾਜ ਅੰਦਰ ਜ਼ਿੰਦਗੀ ਦੇ ਕੁਝ ਰੰਗ ਪੇਸ਼ ਕਰਦੀਆਂ ਹਨ।

    ਕਾਬੁਲ ਵਿੱਚ ਮਹਿਲਾ ਮਾਡਲਾਂ ਦੀਆਂ ਤਸਵੀਰਾਂ ਵਾਲੀਆਂ ਮਸ਼ਹੂਰੀਆਂ ਉੱਪਰ ਕਾਲੀ ਸਪ੍ਰੇਅ ਕਰ ਦਿੱਤੀ ਗਈ ਹੈ।

    ਹਵਾਈ ਅੱਡੇ ਉੱਪਰ ਤਣਾਅ ਦਾ ਮਹੌਲ ਬਰਕਰਾਰ ਹੈ। ਹਵਾਈ ਅੱਡੇ ਦੇ ਬਾਹਰ ਤਾਲਿਬਾਨ ਲੜਾਕਿਆਂ ਦਾ ਪਹਿਰਾ ਹੈ ਜਦਕਿ ਅੰਦਰ ਉਨ੍ਹਾਂ ਲੋਕਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਜੋ ਦੇਸ਼ ਛੱਡ ਕੇ ਜਾਣਾ ਚਾਹੁੰਦੇ ਹਨ ਜਾਂ ਵਿਦੇਸ਼ੀ ਨਾਗਰਿਕ ਹਨ।

  2. ਅਫ਼ਗਾਨਿਸਤਾਨ ਦਾ ਤਾਜ਼ਾ ਘਟਨਾਕ੍ਰਮ

    • ਤਾਲਿਬਾਨ ਦੇ ਇੱਕ ਸੀਨੀਅਰ ਆਗੂ ਨੇ ਨਿਊਜ਼ ਏਜੰਸੀ ਰੌਇਟਰਜ਼ ਨੂੰ ਦੱਸਿਆ ਕਿ ਅਫ਼ਗਾਨਿਸਤਾਨ ਵਿੱਚ ਲੋਕਤੰਤਰ ਨਹੀਂ ਹੋਵੇਗਾ।
    • ਜਲਾਲਾਬਾਦ ਵਿੱਚ ਸਥਾਨਕ ਲੋਕਾਂ ਵੱਲੋਂ ਇੱਕ ਚੌਕ ’ਤੇ ਅਫ਼ਗਾਨਿਸਤਾਨ ਦਾ ਕੌਮੀ ਝੰਡਾ ਲਹਿਰਾਉਣ ਦੀ ਕੋਸ਼ਿਸ਼ ਤੋਂ ਬਾਅਦ ਤਾਲਿਬਾਨ ਮਿਲੀਟੈਂਟ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।
    • ਤਾਲਿਬਾਨ ਆਗੂ ਸਿਰਾਜਊਦੀਨ ਹੱਕਾਨੀ ਦੇ ਭਰਾ ਅਨਸ ਹੱਕਾਨੀ ਨੇ ਕਾਬੁਲ ਵਿਚ ਸਾਬਕਾ ਅਫ਼ਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਨੈਸ਼ਨਲ ਰੀਕੰਨਸਾਇਲੇਸ਼ਨ ਕਮੇਟੀ ਦੇ ਮੁਖੀ ਅਬਦੁੱਲਾ- ਅਬਦੁੱਲਾ ਨਾਲ ਮੁਲਾਕਾਤ ਕੀਤੀ।
    • ਪਾਕਿਸਤਾਨ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਦੇਣ ਬਾਰੇ ਇੱਕ ਪਾਸੜ ਫ਼ੈਸਲਾ ਨਹੀਂ ਕਰੇਗਾ। ਇਸ ਬਾਰੇ ਕੋਈ ਵੀ ਫ਼ੈਸਲਾ ਖੇਤਰੀ ਅਤੇ ਕੌਮਾਂਤਰੀ ਸ਼ਕਤੀਆਂ ਦੇ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਜਾਵੇਗਾ।
    • ਯੂਕੇ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਫ਼ਗਾਨ ਰਫਿਊਜੀਆਂ ਨੂੰ ਯੂਕੇ ਵਿੱਚ ਵੱਸਣ ਦਾ ਮੌਕਾ ਦਿੱਤਾ ਜਾਵੇਗਾ।
  3. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਅਸੀਂ ਅਫ਼ਗਾਨਿਸਤਾਨ ਵਿੱਚ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਵਾਂਗੇ। 18 ਅਗਸਤ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ