ਤੁਹਾਡਾ ਧੰਨਵਾਦ
ਅਫ਼ਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਨਾਲ ਜੁੜੀਆਂ ਘਟਨਾਵਾਂ ਬਾਬਤ ਬੀਬੀਸੀ ਪੰਜਾਬੀ ਦਾ ਇਹ ਲਾਈਵ ਪੇਜ਼ ਅਸੀਂ ਇੱਥੇ ਹੀ ਖ਼ਤਮ ਕਰ ਰਹੇ ਹਾਂ। ਨਵੀਂਆਂ ਤੇ ਤਾਜ਼ਾ ਖ਼ਬਰਾਂ ਨਾਲ ਸ਼ੁੱਕਰਵਾਰ ਸਵੇਰੇ ਮੁੜ ਹਾਜ਼ਰ ਹੋਵਾਂਗੇ। ਤੁਹਾਡਾ ਸਭ ਦਾ ਧੰਨਵਾਦ
ਅੱਜ ਦੇ ਅਹਿਮ ਘਟਨਾਕ੍ਰਮਾਂ ਦੇ ਸੰਖੇਪ ਵੇਰਵਾ ਇਸ ਤਰ੍ਹਾਂ ਹੈ:
- ਯੂਐੱਨ ਦੀ ਖੁਫ਼ੀਆ ਰਿਪੋਰਟ ਮੁਤਾਬਕ ਤਾਲਿਬਾਨ ਨਾਟੋ ਦੇ ਅਮਰੀਕੀ ਫੌਜਾਂ ਦੇ ਸਾਥੀਆਂ ਨੂੰ ਲੱਭ ਰਿਹਾ ਹੈ
- ਬਾਇਡਨ ਨੇ ਕਿਹਾ ਕਿ ਫੌਜ ਵਾਪਸੀ ਦੀ ਡੈੱਡਲਾਇਨ ਇਸ ਗੱਲ ਉੱਤੇ ਨਿਰਭਰ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ
- ਤਾਲਿਬਾਨ ਨੇ ਕਿਹਾ ਹੈ ਕਿ ਵਿਦੇਸ਼ੀਆਂ ਤੇ ਅਫ਼ਗਾਨਾਂ ਨੂੰ ਸੁਰੱਖਿਅਤ ਲਾਂਘਾ ਦੇ ਕੇ ਉਹ ਵਾਅਦਾ ਨਿਭਾ ਰਹੇ ਹਨ
- ਕੌਮੀ ਝੰਡਿਆਂ ਨਾਲ ਮੁਜ਼ਾਹਰੇ ਹੋਰ ਕਈ ਅਫ਼ਗਾਨਿਸਤਾਨ ਦੇ ਸ਼ਹਿਰਾਂ ਵਿਚ ਹੋ ਰਹੇ ਹਨ
- ਆਈਐੱਮਐੱਫ਼ ਨੇ ਅਫ਼ਗਾਨਿਸਤਾਨ ਨੂੰ ਹੋਰ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ
- ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਕਾਬੁਲ ਏਅਰਪੋਰਟ ਦੀ ਰਾਖੀ ਕਰ ਸਕਦੇ ਹਨ