You’re viewing a text-only version of this website that uses less data. View the main version of the website including all images and videos.

Take me to the main website

US Election Results: ਜੋਅ ਬਾਇਡਨ ਨੇ ਜਿੱਤੀ ਅਮਰੀਕੀ ਰਾਸ਼ਟਰਪਤੀ ਦੀ ਚੋਣ

ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਜੋ ਬਾਇਡਨ ਅੱਗੇ ਚੱਲ ਰਹੇ ਹਨ ਪਰ ਅਜੇ ਵੀ ਫਾਇਨਲ ਨਤੀਜੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਲਾਈਵ ਕਵਰੇਜ

  1. ਹੁਣ ਤੱਕ ਕੀ-ਕੀ ਹੋਇਆ

    • ਲੱਗ ਰਿਹਾ ਹੈ ਕਿ ਬਾਇਡਨ ਪੈਨਸਿਲਵੇਨੀਆ 'ਚ ਵਾਧਾ ਦਰਜ ਕਰਨ ਤੋਂ ਬਾਅਦ ਰਾਸ਼ਟਰਪਤੀ ਬਣਨ ਦੇ ਨੇੜੇ ਹਨ। ਉੱਥੇ 98% ਵੋਟਾਂ ਗਿਣੀਆਂ ਜਾ ਚੁੱਕੀਆਂ ਹਨ।
    • ਜੇ ਉਹ ਪੈਨਸਲਵੇਨੀਆ ਜਿੱਤ ਲੈਂਦੇ ਹਨ ਤਾਂ ਵ੍ਹਾਈਟ ਹਾਊਸ ਪਹੁੰਚਣ ਦਾ ਉਨ੍ਹਾਂ ਦਾ ਰਾਹ ਸਾਫ਼ ਹੋ ਜਾਵੇਗਾ।
    • ਡੈਮੋਕ੍ਰੇਟਸ ਨੇ ਜੌਰਜੀਆ ਵਿੱਚ ਵੀ ਮਾਮੂਲੀ ਬੜ੍ਹਤ ਲਈ ਸੀ। ਪਰ ਅਧਿਕਾਰੀਆਂ ਮੁਤਾਬਕ ਉੱਥੇ ਮੁੜ ਤੋਂ ਗਿਣਤੀ ਕੀਤੀ ਜਾਵੇਗੀ।
    • ਬਾਇਡਨ ਕੋਲ ਨਵਾਡਾ ਅਤੇ ਐਰੀਜ਼ੋਨਾ ਵਿੱਚ ਵੀ ਮਾਮੂਲੀ ਬੜ੍ਹਤ ਹੈ। ਇਨ੍ਹਾਂ ਦੋ ਸੂਬਿਆਂ ਦੀ ਜਿੱਤ ਵੀ ਉਨ੍ਹਾਂ ਨੂੰ ਵ੍ਹਾਈਟ ਹਾਊਸ ਪਹੁੰਚਾ ਦੇਵੇਗੀ।
    • ਹਾਲਾਂਕਿ ਗਿਣਤੀ ਹਾਲੇ ਜਾਰੀ ਹੈ ਪਰ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਮੁੜ ਦੁਹਰਾਇਆ ਹੈ ਕਿ ਉਹ ਜਿੱਤ ਗਏ ਹਨ।
    • ਉਨ੍ਹਾਂ ਨੇ ਬਿਨਾਂ ਕਿਸੇ ਸਬੂਤ ਦੇ ਡਾਕ ਰਾਹੀਂ ਪਹੁੰਚੀਆਂ ਵੋਟਾਂ ਵਿੱਚ ਵਿਆਪਕ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦਾ ਦਾਅਵਾ ਕੀਤਾ ਹੈ।
    • ਇਸ ਦੌਰਾਨ ਬਾਇਡਨ ਨੇ ਕਿਹਾ ਹੈ ਕਿ ਉਹ “ਬਿਨਾਂ ਸ਼ੱਕ” ਜੇਤੂ ਹੋਣਗੇ ਲੋਕਾਂ ਨੂੰ ਅਤੇ ਵੋਟਾਂ ਦੀ ਗਿਣਤੀ ਦੌਰਾਨ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ।
    • ਕੁੱਲ ਟਰਨਆਊਟ 66.9% ਰਹਿਣ ਦੀ ਸੰਭਾਵਨਾ ਹੈ ਜੋ ਕਿ 120 ਸਾਲਾਂ ਦੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵਧੇਰੇ ਹੈ।

    ਅਸੀਂ ਹੁਣ 7 ਨਵੰਬਰ ਨੂੰ ਸਵੇਰੇ 6 ਵਜੇ ਤੋਂ ਤੁਹਾਡੇ ਲਈ ਲਾਈਵ ਅਪਡੇਟਸ ਲੈ ਕੇ ਆਵਾਂਗੇ

  2. ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ?

    ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੀ ਉਡੀਕ ਜਾਰੀ ਹੈ।

    ਦੁਨੀਆਂ ਭਰ ਦੀਆਂ ਨਜ਼ਰਾਂ ਡੌਨਲਡ ਟਰੰਪ ਤੇ ਜੋਅ ਬਾਇਡਨ ਵਿਚਲੇ ਸਖ਼ਤ ਮੁਕਾਬਲੇ 'ਤੇ ਹਨ।

    ਜਾਣਦੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਿਹੜੀਆਂ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ ਤੇ ਕਿੰਨੀ ਕੁ ਤਨਖਾਹ ਮਿਲਦੀ ਹੈ?

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

  3. ਜੌਰਜੀਆ ਵਿੱਚ ਮੁੜ ਹੋਵੇਗੀ ਵੋਟਾਂ ਦੀ ਗਿਣਤੀ

    ਜੌਰਜੀਆ ਦੇ ਸੈਟਰੇਟਰੀ ਆਫ ਸਟੇਟ ਬਰੈਡ ਰੈਫਨਸਬਰਗਰ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਵੋਟਾਂ ਦੀ ਗਿਣਤੀ ਫਿਰ ਕੀਤੀ ਜਾਵੇਗੀ।

    ਉਨ੍ਹਾਂ ਨੇ ਕਿਹਾ ਕਿ 4169 ਵੋਟਾਂ ਦੀ ਗਿਣਤੀ ਬਾਕੀ ਹੈ ਅਤੇ 8000 ਫੌਜੀਆਂ ਦੀਆਂ ਵੋਟਾਂ ਅਜੇ ਮੇਲ ਵਿੱਚ ਹਨ ਤੇ ਉਨ੍ਹਾਂ ਦੀ ਗਿਣਤੀ ਉਸ ਸਮੇਂ ਹੋਵੇਗੀ ਜਦੋਂ ਉਹ ਪਹੁੰਚ ਜਾਣਗੀਆਂ

    ਉਨ੍ਹਾਂ ਨੇ ਕਿਹਾ, "ਵੋਟਾਂ ਦਾ ਮਾਰਜਿਨ ਬਹੁਤ ਘੱਟ ਹੈ ਇਸ ਲਈ ਜੌਰਜੀਆ ਵਿੱਚ ਦੁਬਾਰਾ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।"

    "ਸਾਡੇ ਸੂਬੇ ਦੀ ਚੋਣ ਵਿੱਚ ਦਿਲਚਸਪੀ ਸੂਬੇ ਤੋਂ ਬਾਹਰ ਤੱਕ ਹੈ। ਜੌਰਜੀਆ ਵਿੱਚ ਜੋ ਵੀ ਨਤੀਜਾ ਰਹੇਗਾ ਉਸ ਦਾ ਸਾਰੇ ਦੇਸ਼ ਉੱਪਰ ਵੱਡਾ ਅਸਰ ਰਹੇਗਾ।"

  4. ਟਰੰਪ ਕੈਂਪੇਨ: 'ਇਹ ਚੋਣ ਅਜੇ ਖ਼ਤਮ ਨਹੀਂ ਹੋਈ'

    ਪੈਨਸਿਲਵੇਨੀਆ ਵਿੱਚ ਜੋ ਬਾਇਡਨ ਨੂੰ ਲੀਡ ਮਿਲਣ ਤੋਂ ਬਾਅਦ ਟਰੰਪ ਦੀ ਕੈਂਪੇਨ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਜੇ ਬਾਇਡਨ ਪੈਨਸਿਲਵੇਨੀਆਂ ਵਿੱਚ ਜਿੱਤ ਜਾਂਦੇ ਹਨ ਤਾਂ ਉਹ ਰਾਸ਼ਟਰਪਤੀ ਦੀ ਚੋਣ ਜਿੱਤ ਜਾਣਗੇ।

    ਕੈਂਪੇਨ ਦੇ ਵਕੀਲ ਮੈਟ ਮੌਰਗਨ ਨੇ ਕਿਹਾ, "ਇਹ ਚੋਣ ਅਜੇ ਖ਼ਤਮ ਨਹੀਂ ਹੋਈ ਹੈ।"

    "ਜੋ ਬਾਇਡਨ ਨੂੰ ਗਲਤ ਤਰੀਕੇ ਨਾਲ ਜੇਤੂ ਪੇਸ਼ ਕੀਤਾ ਜਾ ਰਿਹਾ ਹੈ ਚਾਰ ਸੂਬਿਆਂ ਦੇ ਨਤੀਜਿਆਂ ਕਰਕੇ ਜੋ ਫਾਈਨਲ ਹੋਣ ਤੋਂ ਬਹੁਤ ਦੂਰ ਹਨ।"

    ਉਨ੍ਹਾਂ ਨੇ ਦਾਅਵਾ ਕੀਤਾ ਕਿ ਪੈਨਸਿਲਵੇਨੀਆ ਵਿੱਚ ਜੱਜ ਦੇ ਆਰਡਰ ਦੇ ਬਾਵਜੂਦ ਚੋਣ ਆਬਜ਼ਰਵਰਜ਼ ਨੂੰ ਵੋਟਾਂ ਦੀ ਗਿਣਤੀ ਤੱਕ ‘ਸਹੀ ਪਹੁੰਚ’ ਨਹੀਂ ਦਿੱਤੀ ਗਈ।

    ਮੌਰਗਨ ਨੇ ਇਸ ਗੱਲ 'ਤੇ ਵੀ ਸਵਾਲ ਚੁੱਕੇ ਕਿ ਐਰੀਜ਼ੋਨਾ ਵਿੱਚ ਬਾਇਡਨ ਦੀ ਜਿੱਤ ਹੋਵੇਗੀ ਜਿਸ ਤਰ੍ਹਾਂ ਕਈ ਨਿਊਜ਼ ਨੈਟਵਰਕਸ ਨੇ ਦਿਖਾਇਆ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਨਵਾਡਾ ਵਿੱਚ ਹਜ਼ਾਰਾਂ ਵੋਟਾਂ ਗਲਤ ਤਰੀਕੇ ਨਾਲ ਪਾਈਆਂ ਗਈਆਂ ਹਨ।

    ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਚੋਣਾਂ ਦੇ ਨਤੀਜੇ ਆਉਣਗੇ, ਟਰੰਪ ਦੁਬਾਰਾ ਰਾਸ਼ਟਰਪਤੀ ਬਣਨਗੇ।

    ਅਜੇ ਤੱਕ ਵੋਟਾਂ ਵਿੱਚ ਧੋਖਾਧੜੀ ਦੇ ਕੋਈ ਸਬੂਤ ਟਰੰਪ ਕੈਂਪੇਨ ਵੱਲੋਂ ਨਹੀਂ ਦਿੱਤੇ ਗਏ ਹਨ।

  5. ਬਾਇਡਨ ਨੂੰ ਮਿਲੀ ਪੈਨਸਿਲਵੇਨੀਆ 'ਚ ਲੀਡ

    ਪੈਨਸਿਲਵੇਨੀਆਂ ਦੇ ਚੋਣ ਅਧਿਕਾਰੀਆਂ ਨੇ ਦੱਸਿਆ ਹੈ ਕਿ ਉੱਥੇ ਜੋ ਬਾਇਡਨ ਡੌਨਲਡ ਟਰੰਪ ਤੋਂ 5587 ਵੋਟਾਂ ਨਾਲ ਅੱਗੇ ਹੋ ਗਏ ਹਨ।

    ਇਹ ਸੂਬਾ ਬਾਇਡਨ ਨੂੰ ਚੋਣ ਜਿੱਤਣ ਲਈ ਜੋ 270 ਇਲੈਕਟੋਰਲ ਕੌਲਜ ਵੋਟਾਂ ਚਾਹੀਦੀਆਂ ਹਨ ਦਵਾ ਸਕਦਾ ਹੈ।

    ਇਸ ਤੋਂ ਪਹਿਲਾਂ ਬਾਇਡਨ ਨੂੰ ਗੌਰਜੀਆ ਵਿੱਚ ਵੀ ਲੀਡ ਮਿਲ ਗਈ ਹੈ।

  6. ਪੈਨਸਲਵੇਨੀਆ ‘ਅਗਲੇ ਇੱਕ ਜਾਂ ਦੋ ਘੰਟਿਆਂ’ ਵਿੱਚ ਕਰੇਗਾ ਅਪਡੇਟ

    ਜੋ ਬਾਇਡਨ ਨੇ ਜੌਰਜੀਆ ਵਿੱਚ ਲੀਡ ਲੈ ਲਈ ਹੈ ਪਰ ਪੈਨਸਿਲਵੇਨੀਆ ਦਾ ਮੈਚ ਅਜੇ ਫ਼ਸਿਆ ਪਿਆ ਹੈ।

    ਪੈਸਿਲਵੇਨੀਆ ਵਿੱਚ ਟਰੰਪ ਬਾਇਡਨ ਨਾਲੋਂ 20,000 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਹਾਲਾਂਕਿ ਇਹ ਲੀਡ ਫਿਲੇਡੈਲਫ਼ੀਆ ਸ਼ਹਿਰ ਦੇ ਆਲੇ-ਦੁਆਲੇ ਤੋਂ ਪਹੁੰਚਣ ਵਾਲੀਆਂ ਡਾਕ-ਵੋਟਾਂ ਤੋਂ ਬਾਅਦ ਕੁਝ ਘਟਦੀ ਨਜ਼ਰ ਆਈ।

    ਸ਼ਹਿਰ ਦੇ ਕਮਿਸ਼ਨਰ ਅਲ ਸ਼ਮਿਡਟ ਨੇ ਸੀਐੱਨਐੱਨ ਨੂੰ ਦੱਸਿਆ ਕਿ ਅਗਲੀ ਅਪਡੇਟ “ਅਗਲੇ ਇੱਕ-ਦੋ ਘੰਟਿਆਂ ਵਿੱਚ ਆਉਣ ਦੀ ਉਮੀਦ ਹੈ”।

    ਉਨ੍ਹਾਂ ਨੇ ਕਿਹਾ, “ਫਿਲੇਡੈਲਫ਼ੀਆ ਵਿੱਚ ਗਿਣਤੀ ਸ਼ੁਰੂ ਤੋਂ ਹੀ ਨਿਰਵਿਘਨ ਜਾਰੀ ਹੈ। ਕਿਸੇ ਲਿਟੀਗੇਸ਼ਨ ਕਾਰਨ ਕੱਲ੍ਹ ਸਾਨੂੰ ਕੋਈ ਦੋ ਘੰਟਿਆਂ ਲਈ ਰੁਕਣਾ ਪਿਆ। ਪਰ ਇਹ ਵੀ ਮਹੱਤਵਪੂਰਨ ਹੈ ਕਿ ਅਸੀਂ ਫਿਲੇਡੈਲਫ਼ੀਆ ਦੇ ਵੋਟਰਾਂ ਵੱਲੋਂ ਪਾਈ ਹਰ ਵੈਧ ਵੋਟ ਗਿਣ ਰਹੇ ਹਾਂ।”

    ਉਨ੍ਹਾਂ ਨੇ ਅੱਗੇ ਦੱਸਿਆ ਕਿ ਰਿਪਬਲੀਕਨ ਅਤੇ ਡੈਮੋਕ੍ਰੇਟਿਕ ਪਾਰਟੀ ਦੋਹਾਂ ਦੇ ਅਬਜ਼ਰਵਰ “ਸਾਰਾ ਸਮਾਂ” ਗਿਣਤੀ ਉੱਪਰ ਨਿਗ੍ਹਾ ਰੱਖ ਰਹੇ ਸਨ।

    ਰਾਸ਼ਟਰਪਤੀ ਟਰੰਪ ਦੇ ਖੇਮੇ ਨੇ ਗਿਣਤੀ ਰੋਕਣ ਲਈ ਅਤੇ ਪ੍ਰਕਿਰਿਆ ਉੱਪਰ ਹੋਰ ਡੂੰਗੀ ਨਿਗਰਾਨੀ ਲਈ ਇੱਕ ਅਰਜੀ ਦਾਇਰ ਕੀਤੀ ਸੀ ਜਿਸ ਨੂੰ ਸੂਬੇ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਰੱਦ ਕਰ ਦਿੱਤਾ ਸੀ।

  7. ਜੌਰਜੀਆ ਵਿੱਚ ਕੀ ਹੋ ਰਿਹਾ ਹੈ

    ਸੀਬੀਐਸ ਮੁਤਾਬਕ, ਸਭ ਤੋਂ ਵੱਡੀਆਂ ਕਾਊਂਟੀਜ਼ ਜਿਨ੍ਹਾਂ ਦੀਆਂ ਵੋਟਾਂ ਦੀ ਗਿਣਤੀ ਹੋਣੀ ਹੈ ਉਹ ਹਨ ਗਵਿਨਟ (4000 ਵੋਟਾਂ) ਤੇ ਕਲੇਟਨ (2000 ਤੋਂ ਕੁਝ ਘੱਟ)

    ਕਲੇਟਨ ਕਾਉਂਟੀ ਵਿੱਚ ਵੋਟਾਂ ਰਾਤ ਨੂੰ ਵੀ ਆ ਰਹੀਆਂ ਸਨ। ਇੱਥੇ ਬਾਇਡਨ ਨੇ 1602 ਵੋਟਾਂ ਹਾਸਿਲ ਕੀਤੀਆਂ ਹਨ ਤੇ ਟਰੰਪ ਨੇ 223।

    ਸੀਐਨਐਨ ਮੁਤਾਬਕ, ਗਵਿਨਟ ਕਾਉਂਟੀ ਵਿੱਚ ਐਬਸੈਨਟੀ ਬੈਲਟ ਸਨ ਜਿਨ੍ਹਾਂ ਬਾਰੇ ਫੈਸਲਾ ਲੈਣ ਦੀ ਲੋੜ ਸੀ। ਇਹ ਬੈਲਟ 25 ਦੇ ਗਰੁੱਪ ਵਿੱਚ ਹਨ। ਜੇ ਇਨ੍ਹਾਂ ਵੋਟਾਂ ਵਿੱਚੋਂ ਕਿਸੇ ਇੱਕ ਬਾਰੇ ਵੀ ਕੋਈ ਸਵਾਲ ਖੜਾ ਹੁੰਦਾ ਹੈ ਤਾਂ ਪੂਰੇ ਗਰੁੱਪ ਬਾਰੇ ਫੈਸਲਾ ਲਿਆ ਜਾਂਦਾ ਹੈ।

  8. ਤਾਜ਼ਾ, ਜੌਰਜੀਆ 'ਚ ਬਾਇਡਨ ਨੂੰ ਲੀਡ ਮਿਲੀ

    ਬੀਬੀਸੀ ਦੇ ਰਿਜਰਲ ਸਿਸਟਮ ਅਤੇ ਅਮਰੀਕੀ ਪਾਰਟਨਰ ਸੀਬੀਐੱਸ ਵਿੱਚ ਹੁਣ ਬਾਇਡਨ ਦੇ ਜੌਰਜੀਆ ਵਿੱਚ 917 ਵੋਟਾਂ ਦੀ ਲੀਡ ਹਾਸਲ ਕਰ ਲੈਣ ਦੀ ਜਾਣਕਾਰੀ ਮਿਲ ਰਹੀ ਹੈ।

    ਕੁਝ, ਸਮਾਂ ਪਹਿਲਾਂ ਤੱਕ ਟਰੰਪ ਦੇ 600 ਵੋਟਾਂ ਨਾਲ ਅੱਗੇ ਚੱਲਣ ਦੀਆਂ ਰਿਪੋਰਟਾਂ ਆ ਰਹੀਆਂ ਸਨ। ਇੱਥੋਂ ਦੀ ਅਧਿਕਾਰੀ ਸ਼ੁੱਕਰਵਾਰ ਨੂੰ ਹੀ ਫਾਇਨਲ ਨਤੀਜੇ ਦਾ ਐਲਾਨ ਕਰ ਸਕਦੇ ਹਨ।

  9. ਟਰੰਪ ਜਾਂ ਬਾਇਡਨ: ਕਿੱਥੋਂ ਕਿਸ ਦੀ ਲੀਡ

    ਹਾਲਾਂਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਮੰਗਲਵਾਰ ਨੂੰ ਹੋ ਨਿਬੜੀਆਂ ਪਰ ਅਸੀਂ ਹਾਲੇ ਵੀ ਉਡੀਕ ਰਹੇ ਹਾਂ ਕਿ ਕੋਈ ਉਮੀਦਵਾਰ 270 ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਜਾਦੂਈ ਅੰਕੜਾ ਪਾਰ ਕਰੇ। ਹੁਣ ਦੀ ਸਥਿਤੀ ਮੁਤਾਬਕ ਤਾਂ ਜੋ ਬਾਇਡਨ ਅੱਗੇ ਚੱਲ ਰਹੇ ਹਨ।

    • ਜੌਰਜੀਆ ਵਿੱਚ ਮੁਕਾਬਲਾ ਜਾਰੀ ਹੈ ਪਰ ਟਰੰਪ 600 ਵੋਟਾਂ ਨਾਲ ਅੱਗੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਵੋਟਾਂ ਗਿਣਦੇ ਰਹਿਣਗੇ ਅਤੇ ਉਮੀਦ ਹੈ ਕਿ ਸ਼ੁੱਕਰਵਾਰ ਤੱਕ ਨਤੀਜਾ ਆ ਜਾਵੇਗਾ।
    • ਨਵਾਡਾ ਵਿੱਚ ਕਿਆਸ ਹੈ ਕਿ 89% ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਤੇ ਬਾਇਡਨ 11,000 ਵੋਟਾਂ ਨਾਲ ਅੱਗੇ ਹਨ।
    • ਪੈਨਸਿਲਵੇਨੀਆ ਵਿੱਚ ਜਿਵੇਂ-ਜਿਵੇਂ ਡਾਕ ਰਾਹੀਆਂ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਤਾਂ ਟਰੰਪ ਦੀ ਲੀਡ ਘਟ ਕੇ 20,000 ਤੋਂ ਘੱਟ ਰਹਿ ਗਈ ਹੈ। ਇੱਥੇ ਹਾਲੇ ਹਜ਼ਾਰਾਂ ਵੋਟਾਂ ਦੀ ਗਿਣਤੀ ਬਾਕੀ ਹੈ।
    • ਟਰੰਪ ਨੇ ਐਰੀਜ਼ੋਨਾ ਵਿੱਚ ਬਾਇਡਨ ਦੀ ਲੀਡ ਤੋੜ ਦਿੱਤੀ ਹੈ, ਇਥੇ ਬਾਇਡਨ 7000 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
    • ਅਲਾਸਕਾ ਅਤੇ ਨੌਰਥ ਕੌਰੋਲਾਈਨਾ ਵਿੱਚ ਵੀ ਗਿਣਤੀ ਜਾਰੀ ਹੈ ਅਤੇ ਦੋਵਾਂ ਸੂਬਿਆਂ ਵਿੱਚ ਟਰੰਪ ਅੱਗੇ ਚੱਲ ਰਹੇ ਹਨ।

    ਇਸ ਸਥਿਤੀ ਵਿੱਚ ਜੇ ਟਰੰਪ ਇਨ੍ਹਾਂ ਚਾਰ ਸੂਬਿਆਂ ਵਿੱਚ ਜਿੱਤ ਹਾਸਲ ਨਹੀਂ ਕਰਦੇ ਹਨ ਤਾਂ ਉਨ੍ਹਾਂ ਲਈ ਮੁੜ ਰਾਸ਼ਟਰਪਤੀ ਬਣ ਸਕਣ ਦੀ ਕੋਈ ਸੰਭਾਵਨਾ ਨਹੀਂ ਹੈ। ਜਦਕਿ ਬਾਇਡਨ ਕੋਲ ਆਪਣੀ ਜਿੱਤ ਪੱਕੀ ਕਰਨ ਦੇ ਰਾਹ ਹਾਲੇ ਬਾਕੀ ਹਨ।

  10. ਟਰੰਪ ਦੀ ਕਾਨਫਰੰਸ ਨੂੰ ਅਮਰੀਕੀ ਚੈਨਲਾਂ ਨੇ ਵਿਚਕਾਰ ਹੀ ਰੋਕਿਆ

    ਅਮਰੀਕਾ ਦੇ ਕਈ ਵੱਡੇ ਟੀਵੀ ਚੈਨਲਾਂ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਚੋਣ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੂੰ ਵਿਚਕਾਰ ਹੀ ਰੋਕ ਦਿੱਤਾ।

    ਉਥੇ ਦੇ ਚੈਨਲਾਂ- ਏਬੀਸੀ, ਸੀਬੀਐਸ ਅਤੇ ਐਨਬੀਸੀ - ਨੇ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਦੇ ਕਵਰੇਜ ਵਿਚਕਾਰ ਹੀ ਰੋਕ ਦਿੱਤੀ ਅਤੇ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਰਾਸ਼ਟਰਪਤੀ ਨੇ ਬਹੁਤ ਸਾਰੇ ਝੂਠੇ ਬਿਆਨ ਦਿੱਤੇ ਹਨ।

    ਪੱਤਰਕਾਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਟਰੰਪ ਦੀ ਗੱਲਬਾਤ ਤੋਂ ਇਹ ਲਗਦਾ ਸੀ ਕਿ ਉਹ “ਪੋਸਟਲ ਵੋਟ”ਨੂੰ “ਧੋਖਾਧੜੀ”ਕਹਿ ਰਹੇ ਸਨ।

    ਟਰੰਪ ਵੋਟ ਪਾਉਣ ਤੋਂ ਪਹਿਲਾਂ ਉਹ ਆਪਣੇ ਸਮਰਥਕਾਂ ਨੂੰ ਕਹਿੰਦੇ ਰਹੇ ਹਨ ਕਿ ਉਹ ਪੋਸਟਲ ਵੋਟ ਨਾ ਪਾਉਣ ਬਲਕਿ ਖ਼ੁਦ ਜਾ ਕੇ ਵੋਟ ਪਾਉਣ।

    ਬਾਇਡਨ ਨੇ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਉਨ੍ਹਾਂ ਨੂੰ ਵੱਧ ਤੋਂ ਵੱਧ ਪੋਸਟਲ ਵੋਟਾਂ ਨਾਲ ਵੋਟਿੰਗ ਕਰਨੀ ਚਾਹੀਦੀ ਹੈ।

  11. ਜੋਅ ਬਾਇਡਨ ਦੀ ਵਧਾਈ ਗਈ ਸੁਰੱਖਿਆ

    ਅਮਰੀਕਾ ਦੇ ਖ਼ੂਫ਼ੀਆ ਸੁਰੱਖ਼ਿਆ ਬਲ ਨੇ ਜੋਅ ਬਾਇਡਨ ਦੀ ਸੁਰੱਖਿਆ ਵਧਾ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜੋਅ ਬਾਇਡਨ ਚੋਣਾਂ ’ਚ ਆਪਣੀ ਜਿੱਤ ਦਰਜ ਕਰ ਸਕਦੇ ਹਨ।

    ਜੋਅ ਬਾਇਡਨ ਦੀ ਟੀਮ ਨੇ ਜਦੋ ਦੱਸਿਆ ਕਿ ਉਹ ਸ਼ੁਕਰਵਾਰ ਨੂੰ ਵੱਡੀ ਸਪੀਚ ਦੇ ਸਕਦੇ ਹਨ, ਇਸ ਤੋਂ ਬਾਅਦ ਸੀਕਰੇਟ ਸਰਵਿਸ ਵੱਲੋ ਸਿਕਉਰਿਟੀ ਏਜੰਟਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ।

    ਸੀਕਰੇਟ ਸਰਵਿਸ ਦੇ ਬੁਲਾਰੇ ਕੈਥਰੀਨ ਮਿਲਹੋਨ ਨੇ ਇਸ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਏਜੰਸੀ ਵੱਡੇ ਨੇਤਾਵਾਂ ਦੀ ਸੁਰੱਖਿਆ ਬਾਰੇ ਕੋਈ ਵੀ ਖੁਲਾਸਾ ਨਹੀਂ ਕਰ ਸਕਦੀ।

    ਬਾਇਡਨ ਦੀ ਟੀਮ ਵੱਲੋਂ ਵੀ ਇਸ ’ਤੇ ਕੋਈ ਬਿਆਨ ਅਜੇ ਸਾਹਮਣੇ ਨਹੀਂ ਆਇਆ ਹੈ।

  12. ਅਮਰੀਕੀ ਚੋਣਾਂ 2020 ਨਤੀਜੇ : ਜੋ ਬਾਈਡਨ ਦਾ ਸਿਆਸੀ ਸਫ਼ਰ ਕਿਹੋ ਜਿਹਾ ਰਿਹਾ

    ਜੋਅ ਬਾਈਡਨ ਇੱਕ ਅਜਿਹੇ ਵਿਅਕਤੀ ਹਨ, ਜੋ ਡੋਨਲਡ ਟਰੰਪ ਦੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਰਾਹ ਵਿੱਚ ਖੜ੍ਹੇ ਹਨ।

    ਬਰਾਕ ਓਬਾਮਾ ਦੇ ਉਪ-ਰਾਸ਼ਟਰਪਤੀ ਰਹੇ ਬਾਈਡਨ ਨੂੰ ਰਸਮੀ ਤੌਰ 'ਤੇ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦਾ ਉਮੀਦਵਾਰ ਚੁਣਿਆ ਗਿਆ ਹੈ।

    ਆਪਣੇ ਹਮਾਇਤੀਆਂ ਲਈ ਉਹ ਵਾਸ਼ਿੰਗਟਨ ਵਿੱਚ ਮੌਜੂਦ ਅਜਿਹਾ ਵਿਅਕਤੀ ਹੈ, ਜਿਸ ਨੂੰ ਵਿਦੇਸ਼ ਨੀਤੀ ਦਾ ਦਹਾਕਿਆਂ ਦਾ ਤਜ਼ਰਬਾ ਹੈ ਅਤੇ ਜੋ ਇਸ ਵਿੱਚ ਮਾਹਿਰ ਹੈ।

  13. ਸੈਨੇਟ 'ਚ ਟਰੰਪ ਦੀ ਪਾਰਟੀ ਦਾ ਦਬਦਬਾ ਕਾਇਮ ਰਹਿਣ ਦੀ ਸੰਭਾਵਨਾ

    ਭਾਵੇਂ ਕਿ ਰਾਸ਼ਟਰਪਤੀ ਦੀ ਜਿੱਤ ਹਾਰ ਬਾਰੇ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਵਾਇਟ ਹਾਊਸ ਨੇ ਕਾਂਗਰਸ ਦੀਆਂ ਚੋਣਾਂ ਵਿਚ ਵੱਡੀ ਜਿੱਤ ਦਰਜ ਕਰਨ ਉੱਤੇ ਖੁਸ਼ੀ ਪ੍ਰਗਟਾਈ ਹੈ।

    ਵਾਇਟ ਹਾਊਸ ਦੇ ਬੁਲਾਰੇ ਜੁੱਡ ਡੀਰੇ ਨੇ ਕਿਹਾ ਕਿ ਟਰੰਪ ਨੇ ਸਾਰੇ ਅਨੁਮਾਨਾਂ ਗਲਤ ਸਾਬਿਤ ਕੀਤਾ ਹੈ ਅਤੇ ਹੁਣ ਤੱਕ ਪ੍ਰਤੀਨਿਧੀ ਸਭਾ ਦੇ ਮੌਜੂਦਾ ਮੈਂਬਰਾਂ ਵਿਚੋਂ ਇੱਕ ਵੀ ਰਿਪਬਲੀਕਨ ਨਹੀਂ ਹਾਰਿਆ ਹੈ।

    ਡੈਮੋਕਰੇਟਸ ਨੂੰ ਸੈਨੇਟ ਵਿਚ ਆਪਣੀ ਹਿੱਸੇਦਾਰੀ ਵਧਣ ਅਤੇ ਸਦਨ ਨੂੰ ਕੰਟਰੋਲ ਕਰ ਸਕਣ ਦੀ ਉਮੀਦ ਹੈ।ਪਰ ਹੁਣ ਤੱਕ ਸਾਹਮਣੇ ਆਏ ਨਤੀਜਿਆਂ ਤੋਂ ਲੱਗਦਾ ਹੈ ਕਿ ਸੈਨੇਟ ਦੇ ਸਰੂਪ ਵਿਚ ਬਹੁਤਾ ਬਦਲਾਅ ਨਹੀਂਆਵੇਗਾ। ਸਦਨ ਵਿਚ ਡੈਮੋਕਰੇਟਸ ਦੀ ਤਾਕਤ ਘਟ ਸਕਦੀ ਹੈ।

  14. ਟਰੰਪ ਲੋਕਤੰਤਰੀ ਪ੍ਰਕਿਰਿਆ ਨੂੰ ਕਮਜ਼ੋਰ ਦੱਸ ਰਹੇ ਹਨ - ਰਿਪਬਲਿਕਨ ਗਵਰਨਰ

    ਮੈਰੀਲੈਂਡ ਦੇ ਰਿਪਬਲੀਕਨ ਗਵਰਨਰ, ਲੈਰੀ ਹੋਗਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਨੇ ਆਪਣੀ ਵ੍ਹਾਈਟ ਹਾਊਸ ਬ੍ਰੀਫਿੰਗ ਦੌਰਾਨ ਦਿੱਤੀ ਟਿੱਪਣੀਆਂ ਬਾਰੇ ਕੋਈ ਠੋਸ ਸਬੂਤ ਨਹੀਂ ਦਿੱਤਾ ਹੈ।

    ਟਵਿੱਟਰ 'ਤੇ ਇਕ ਪੋਸਟ 'ਚ ਉਨ੍ਹਾਂ ਕਿਹਾ ਕਿ ਟਰੰਪ ਦੀਆਂ ਇਹ ਟਿੱਪਣੀਆਂ ਸਾਡੀ ਲੋਕਤੰਤਰੀ ਪ੍ਰਕਿਰਿਆ ਨੂੰ ਕਮਜ਼ੋਰ ਦੱਸ ਰਹੀਆਂ ਹਨ।

  15. ਟਰੰਪ ਦੇ ਪੁੱਤਰਾਂ ਨੇ ਪਿਤਾ ਦੀ ਹਮਾਇਤ ਨਾ ਕਰਨ ਲਈ ਰਿਪਬਲਿਕਨ ਨੂੰ ਲਤਾੜਿਆ

    ਜਿਵੇਂ ਕਿ ਪੈਨਸਿਲਵੇਨੀਆ ਅਤੇ ਜਾਰਜੀਆ ਵਿੱਚ ਰਾਸ਼ਟਰਪਤੀ ਟਰੰਪ ਦੀ ਲੀਡ ਘਟਦੀ ਜਾ ਰਹੀ ਹੈ ਅਤੇ ਨੇਵਾਡਾ ਵਿੱਚ ਜੋਅ ਬਾਇਡਨ ਨੂੰ ਟੱਕਰ ਦੇਣ ਦੀਆਂ ਉਨ੍ਹਾਂ ਦੀਆਂ ਉਮੀਦਾਂ ਘੱਟਦੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਕੁਝ ਵੱਡੇ ਹਮਾਇਤੀ ਰਿਪਬਲਿਕਨ ਨੂੰ ਵਧੇਰੇ ਸਮਰਥਨ ਕਰਨ ਵਿੱਚ ਅਸਫਲ ਰਹਿਣ ’ਤੇ ਲਤਾੜ ਰਹੇ ਹਨ।

    ਪਾਰਟੀ ਨੂੰ ਦੋਸ਼ੀ ਠਹਿਰਾਉਂਦਿਆਂ ਉੱਘੇ ਸਮਰਥਕਾਂ ਵਿਚ ਟਰੰਪ ਦੇ ਪੁੱਤਰ, ਐਰਿਕ ਅਤੇ ਡੌਨਲਡ ਜੂਨੀਅਰ ਵੀ ਸ਼ਾਮਲ ਹਨ, ਜਿਨ੍ਹਾਂ ਨੇ ਰਿਪਬਲੀਕਨ ਬਿਗਵਿਗਜ਼ ਨੂੰ ਨਿਸ਼ਾਨਾ ਬਣਾਇਆ:

    ਜੇ ਟਰੰਪ ਦੇ ਪੁੱਤਰਾਂ ਦੀਆਂ ਭਾਵਨਾਵਾਂ ਨੂੰ ਸਮਝਿਏ ਤਾਂ ਸੰਕੇਤ ਮਿਲਦਾ ਹੈ ਕਿ ਹੋਰ ਸਮਰਥਕ ਕਿਵੇਂ ਮਹਿਸੂਸ ਕਰ ਰਹੇ ਹਨ। ਵ੍ਹਾਈਟ ਹਾਊਸ ’ਚ ਕੋਈ ਵੀ ਜਿੱਤੇ, ਪਰ ਇਸ ਨਾਲ ਟਰੰਪ ਦੇ ਵੋਟਰਾਂ ਅਤੇ ਰਵਾਇਤੀ ਰਿਪਬਲਿਕਨ ਪਾਰਟੀ ਵਿਚਾਲੇ ਪਾੜੇ ਦੀ ਰਾਜਨੀਤੀ ਮੁੜ ਸੁਰਜੀਤ ਹੋ ਰਹੀ ਹੈ।

  16. US Election Results: ਅਮਰੀਕੀ ਚੋਣ ਨਤੀਜਿਆਂ ਦਾ ਕਿੱਥੇ ਫਸਿਆ ਹੋਇਆ ਹੈ ਪੇਚ, 8 ਨੁਕਤਿਆਂ ਵਿਚ ਸਮਝੋ ਪੂਰੀ ਕਹਾਣੀ

    ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਇੱਕ ਦਿਨ ਬਾਅਦ ਅਜੇ ਵੀ ਜੇਤੂ ਦਾ ਫੈਸਲਾ ਦੂਰ ਦੀ ਕੋਡੀ ਦਿਖ ਰਿਹਾ ਹੈ।

    ਇਸ ਸਮੇਂ 160 ਮਿਲੀਅਨ ਅਮਰੀਕੀਆਂ ਵਲੋਂ ਬੈਲਟ ਪੇਪਰਾਂ ਰਾਹੀਆਂ ਪਾਈਆਂ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ। ਇਸ ਸਮੇਂ ਥੋੜੀ ਤਸਵੀਰ ਜਰੂਰ ਦਿਖਣ ਲੱਗ ਪਈ ਹੈ।

    ਡੌਨਲਡ ਟਰੰਪ ਆਪਣੇ ਵਿਰੋਧੀਆਂ ਉੱਤੇ ਘੋਟਾਲਾ ਕਰਨ ਦਾ ਇਲਜ਼ਾਮ ਲਾਉਦੇ ਹੋਏ ਆਪਣੀ ਗਲਤ ਤਰੀਕੇ ਨਾਲ ਹੀ ਜਿੱਤ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਕਈ ਟਵੀਟ ਕੀਤੇ ਅਤੇ ਵਿਵਾਦ ਖੜ੍ਹਾ ਕੀਤਾ ਅਤੇ ਇਲਜ਼ਾਮ ਲਾਇਆ ਕਿ ਵਿਰੋਧੀਆਂ ਨੇ ਜਾਅਲੀ ਵੋਟਾਂ ਪੁਆਈਆਂ ਹਨ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

  17. ਪੈਨਸਿਲਵੇਨੀਆ ਨੇ ਸੁਪਰੀਮ ਕੋਰਟ ਨੂੰ ਟਰੰਪ ਦੇ ਕੇਸ ਨੂੰ ਰੱਦ ਕਰਨ ਦੀ ਅਪੀਲ ਕੀਤੀ

    ਅਸੀਂ ਤੁਹਾਨੂੰ ਦੱਸਿਆ ਕਿ ਟਰੰਪ ਦੀ ਕੈੰਪੇਨ ਕਈ ਰਾਜਾਂ ਵਿੱਚ ਵੋਟਾਂ ਦੀ ਗਿਣਤੀ ਨੂੰ ਚੁਣੌਤੀ ਦੇ ਰਹੀ ਹੈ।

    ਟਰੰਪ ਨੇ ਰਾਜ ਦੇ ਤਿੰਨ ਦਿਨਾਂ ਪੋਸਟਲ ਵੋਟਿੰਗ ਦੀ ਆਖਰੀ ਤਰੀਕ ਵਧਾਉਣ ਦੀ ਚੁਣੌਤੀ ਵਿੱਚ ਸ਼ਾਮਲ ਹੋਣ ਲਈ ਵੀ ਕਿਹਾ ਹੈ - ਅਜਿਹਾ ਕੇਸ ਜੋ ਪਹਿਲਾਂ ਹੀ ਛੇ ਹਫ਼ਤਿਆਂ ਤੋਂ ਚੱਲ ਰਿਹਾ ਹੈ।

    ਪਰ ਪੈਨਸਿਲਵੇਨੀਆ ਡੈਮੋਕਰੇਟਸ ਅਤੇ ਚੋਟੀ ਦੇ ਚੋਣ ਅਧਿਕਾਰੀ ਕੈਥੀ ਬੂਕਵਰ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਰਾਸ਼ਟਰਪਤੀ ਦੀ ਇਸ ਕੇਸ ਵਿਚ ਸ਼ਾਮਲ ਕੀਤੇ ਜਾਣ ਦੀ ਬੇਨਤੀ ਤੋਂ ਇਨਕਾਰ ਕਰਨ ਲਈ ਕਿਹਾ ਹੈ।

    ਬੂਕਵਰ ਦਾ ਕਹਿਣਾ ਹੈ ਕਿ ਟਰੰਪ ਨੂੰ ਸ਼ਾਮਲ ਹੋਣ ਦੀ ਆਗਿਆ ਦੇਣਾ "ਮੌਜੂਦਾ ਪਾਰਟੀਆਂ ਲਈ ਵੱਡਾ ਪੱਖਪਾਤ ਹੋਵੇਗਾ", ਅਤੇ ਟਰੰਪ ਨੇ ਇਸ ਗੱਲ ਬਾਰੇ ਕੋਈ ਉਚਿੱਟ ਸਪਸ਼ਟੀਕਰਨ ਨਹੀਂ ਦਿੱਤਾ ਕਿ ਉਨ੍ਹਾਂ ਨੂੰ ਕਿਉਂ ਸ਼ਾਮਲ ਕੀਤਾ ਜਾਵੇ।

  18. ਅਮਰੀਕੀ ਚੋਣ ਨਤੀਜੇ ਦੀ ਅਪਡੇਟ

  19. ਅਮਰੀਕੀ ਚੋਣ ਨਤੀਜੇ : ਹੁਣ ਤੱਕ ਜੋ ਪਤਾ ਲੱਗਿਆ ਹੈ

    • ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਦਾਅਵੇ ਨੂੰ ਮੁੜ ਦੁਹਰਾਇਆ ਕਿ ਉਨ੍ਹਾਂ ਨੇ ਚੋਣ ਜਿੱਤੀ ਹੈ, ਹਾਲਾਂਕਿ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ
    • ਰਾਸ਼ਟਰਪਤੀ ਨੇ ਆਪਣੇ ਦਾਅਵੇ ਲਈ ਕੋਈ ਸਬੂਤ ਦਿੱਤੇ ਬਗੈਰ, "ਮੇਲ-ਇਨ ਬੈਲਟ ਵਿਚ ਭਾਰੀ ਭ੍ਰਿਸ਼ਟਾਚਾਰ ਅਤੇ ਧੋਖਾਧੜੀ" ਦੀ ਸ਼ਿਕਾਇਤ ਕੀਤੀ
    • ਕਾਨੂੰਨੀ ਮੇਲ-ਇਨ ਬੈਲਟ ਅਜੇ ਵੀ ਚਾਰ ਰਾਜਾਂ ਵਿੱਚ ਗਿਣੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਨਤੀਜੇ ਚੋਣ ਦਾ ਫੈਸਲਾ ਕਰਨਗੇ: ਏਰੀਜ਼ੋਨਾ, ਜਾਰਜੀਆ, ਨੇਵਾਦਾ ਅਤੇ ਪੈਨਸਿਲਵੇਨੀਆ
    • ਰਾਸ਼ਟਰਪਤੀ ਦਾ ਕਹਿਣਾ ਹੈ ਕਿ ਉਹ "ਐਰੀਜ਼ੋਨਾ ਵਿੱਚ ਠੀਕ ਕਰਨ ਦੇ ਰਾਹ 'ਤੇ ਹਨ, ਹਾਲਾਂਕਿ ਤਾਜ਼ਾ ਅੰਕੜੇ (88% ਵੋਟਾਂ ਦੀ ਗਿਣਤੀ ਨਾਲ) ਬਾਈਡਨ ਨੂੰ ਅੱਗੇ ਦਿਖਾਉਂਦੇ ਹਨ
    • ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਨਤੀਜਿਆ ਲਈ "ਆਖ਼ਰਕਾਰ ਮੈਨੂੰ ਲੱਗਦਾ ਹੈ ਕਿ ਜੱਜਾਂ ਨੂੰ ਫੈਸਲਾ ਲੈਣਾ ਪਏਗਾ" ਜੋ ਬਾਈਡਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਕਿਉਂਕਿ ਵੋਟਾਂ ਗਿਣੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਕਿ ਉਹ ਜੇਤੂ ਬਣਨਗੇ
    • ਡੈਮੋਕਰੇਟ ਦੀ ਨੇਵਾਡਾ ਅਤੇ ਐਰੀਜ਼ੋਨਾ ਵਿਚ ਹਲਕੀ ਲੀਡ ਹੈ ਅਤੇ ਉਹ ਜਾਰਜੀਆ ਅਤੇ ਪੈਨਸਿਲਵੇਨੀਆ ਵਿਚ ਟਰੰਪ ਵੱਲ ਜਾ ਰਹੀ ਹੈ
    • ਬਾਈਡਨ ਨੇ ਰਿਕਾਰਡ 71.5 ਮਿਲੀਅਨ ਵੋਟਾਂ ਹਾਸਲ ਕੀਤੀਆਂ ਹਨ ਅਤੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਬਣਨ ਲਈ ਕਾਫ਼ੀ ਰਾਜਾਂ ਨੂੰ ਜਿੱਤ ਲੈਣਗੇ
    • ਕੁੱਲ ਮਿਲਾ ਕੇ 66..9% ਫ਼ੀਸਦ ਮਤਦਾਨ ਹੋਇਆ ਹੈ ਜੋ 120 ਸਾਲਾਂ ਵਿਚ ਸਭ ਤੋਂ ਵੱਧ ਹੋਣ ਦਾ ਅਨੁਮਾਨ ਹੈ ਅਤੇ ਸ਼ਾਇਦ ਨਤੀਜਿਆਂ ਲਈ ਕੁਝ ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ