You’re viewing a text-only version of this website that uses less data. View the main version of the website including all images and videos.

Take me to the main website

US Election 2020: ਵੋਟਿੰਗ ਜਾਰੀ, ਬੈਲਟ ਪੇਪਰ ਨੂੰ ਹੈਂਡ ਸੈਨੇਟਾਈਜ਼ਰ ਕਿਵੇਂ ਨੁਕਸਾਨ ਪਹੁੰਚਾ ਸਕਦੇ ਹਨ

ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਲਈ ਡੌਨਲਡ ਟਰੰਪ ਤੇ ਜੋ ਬਾਇਡਨ ਵਿਚਕਾਰ ਮੁਕਾਬਲਾ ਹੈ। ਦੋਵਾਂ ਨੇ ਵੋਟਰਾਂ ਨੂੰ ਲੁਭਾਉਣ ਲਈ ਆਪਣੀ ਪੂਰੀ ਵਾਹ ਲਾਈ ਹੈ।

ਲਾਈਵ ਕਵਰੇਜ

  1. US Election: ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਅਹੁਦਾ ਸਸਤੇ ’ਚ ਨਹੀਂ ਮਿਲਦਾ

    ਅਮਰੀਕਾ ਵਿੱਚ, ਕੋਈ ਵੀ ਲਿਮਿਟ ਨਹੀਂ ਹੁੰਦੀ ਕਿ ਸਿਆਸੀ ਪ੍ਰਚਾਰ ਲਈ ਤੁਸੀਂ ਕਿਨ੍ਹਾਂ ਖ਼ਰਚ ਸਕਦੇ ਹੋ।

    ਅਮਰੀਕੀ ਚੋਣਾਂ ਹੋਰ ਮਹਿੰਗੀਆਂ ਹੋ ਰਹੀਆਂ ਹਨ। ਅਮਰੀਕੀ ਚੋਣਾਂ ’ਚ ਹੋਵੇਗੀ ਕਿਨ੍ਹਾਂ ਖ਼ਰਚ, ਜਾਣਦੇ ਹਾਂ ਇਸ ਵੀਡੀਓ ’ਚ।

  2. ਅਮਰੀਕਾ ਵਿੱਚ ਵਪਾਰੀ ਤਣਾਅ ਵਧਣ ਦੇ ਖਦਸ਼ੇ ਕਾਰਨ ਤਿਆਰੀ ਕਰ ਰਹੇ

    ਅਮਰੀਕਾ ਵਿੱਚ ਕੁਝ ਦੁਕਾਨਦਾਰ ਆਪਣੀਆਂ ਦੁਕਾਨਾਂ ਦੀਆਂ ਖਿੜਕੀਆਂ ਨੂੰ ਬੋਰਡਾਂ ਨਾਲ ਕਵਰ ਕਰ ਰਹੇ ਹਨ। ਉਨ੍ਹਾਂ ਨੂੰ ਚੋਣਾਂ ਮਗਰੋਂ ਤਣਾਅ ਵਧਣ ਦਾ ਖਦਸ਼ਾ ਹੈ।

    ਕੁਝ ਵੱਡੀਆਂ ਕੰਪਨੀਆਂ ਤਾਂ ਇਸ ਬਾਰੇ ਖ਼ਾਸ ਸਾਵਧਾਨੀ ਵਰਤ ਰਹੀਆਂ ਹਨ।

    ਵਾਲਮਾਰਟ ਨੇ ਪਿਛਲੇ ਹਫ਼ਤੇ ਤਣਾਅ ਵਧਣ ਦੇ ਖਦਸ਼ੇ ਕਾਰਨ ਆਪਣੇ ਸਟੋਰਜ਼ ਤੋਂ ਬੰਦੂਕਾਂ ਤੇ ਅਸਲੇ ਨੂੰ ਡਿਸਪਲੇਅ ਤੋਂ ਹਟਾ ਦਿੱਤਾ ਸੀ ਪਰ ਬਾਅਦ ਵਿੱਚ ਫ਼ੈਸਲੇ ਨੂੰ ਬਦਲ ਦਿੱਤਾ ਸੀ।

    ਕਈ ਵੱਡੇ ਸਟੋਰ ਵੀ ਵੋਟਾਂ ਵਾਲੇ ਦਿਨ ਬੰਦ ਰਹਿਣਗੇ।

  3. ਰਿਪਬਲਿਕਨ ਦੇ ਸਾਬਕਾ ਅਹੁਦੇਦਾਰ ਨੇ ਪਾਈ ਬਾਇਡਨ ਲਈ ਵੋਟ

    ਰਿਪਬਲੀਕਨ ਨੈਸ਼ਨਲ ਕਮੇਟੀ ਦੇ ਸਾਬਕਾ ਕਮਿਊਨੀਕੇਸ਼ਨ ਡਾਇਰੈਕਟਰ ਰਿਆਨ ਮਾਹੋਨੇਅ ਨੇ ਜੋਅ ਬਾਇਡਨ ਲਈ ਵੋਟ ਪਾਈ ਹੈ। ਆਪਣੀ ਫੋਟੋ ਟਵੀਟ ਕਰਦਿਆਂ ਉਨ੍ਹਾਂ ਕਿਹਾ, “ਮੈਨੂੰ ਪਾਰਟੀ ਤੋਂ ਪਰੇ ਹੋ ਕੇ ਦੇਸ ਲਈ ਵੋਟ ਕਰਨ ਲਈ ਮਾਣ ਹੈ।”

    ਰਿਆਨ ਮਾਹੋਨੇਅ ਨੇ ਆਰਐੱਨਸੀ ਲਈ ਕਮਿਊਨੀਕੇਸ਼ਨ ਡਾਇਰੈਕਟਰ ਦਾ ਅਹੁਦਾ ਟਰੰਪ ਪ੍ਰਸ਼ਾਸਨ ਵੇਲੇ 2017 ਤੋਂ 2019 ਤੱਕ ਸਾਂਭਿਆ ਹੈ।

  4. ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਭਾਰਤੀ ਮੂਲ ਦੇ ਲੋਕਾਂ ਦੇ ਕੀ ਮੁੱਦੇ ਹਨ?

    ਅਮਰੀਕਾ ਦੇ ਕੁਝ ਸੂਬਿਆਂ ਵਿੱਚ ਭਾਰਤੀ ਮੂਲ ਦੇ ਵੋਟਰ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਨ੍ਹਾਂ ਚੋਣਾਂ ਵਿੱਚ ਭਾਰਤੀ ਕਿਨ੍ਹਾਂ ਮੁੱਦਿਆਂ ’ਤੇ ਵੋਟ ਪਾ ਰਹੇ ਹਨ ਇਸ ਬਾਰੇ ਅਮਰੀਕਾ ’ਚ ਸਮਾਜਿਕ ਕਾਰਕੁਨ ਡਾ. ਵਿਨੀਤਾ ਗੁਪਤਾ ਦੀ ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਨਾਲ ਖ਼ਾਸ ਗੱਲਬਾਤ

  5. ਜੋਅ ਬਾਇਡਨ ਨੂੰ ਪੰਜ ਵੋਟਾਂ ਨਾਲ ਪਹਿਲੀ ਸਫ਼ਲਤਾ ਮਿਲੀ

    ਜੋਅ ਬਾਇਡਨ ਨੇ ਇਨ੍ਹਾਂ ਚੋਣਾਂ ਦੀ ਆਪਣੀ ਪਹਿਲੀ ਜਿੱਤ ਦਰਜ ਕਰ ਲਈ ਹੈ। ਬਾਇਡਨ ਨੇ ਨਿਊ ਹੈਮਪਸ਼ਾਇਰ ਦੇ ਛੋਟੇ ਸ਼ਹਿਰ ਡਿਕਸਵਿਲ ਨੌਚ ਦੀਆਂ ਪੰਜਾਂ ਵੋਟਾਂ ਨੂੰ ਜਿੱਤ ਲਿਆ ਹੈ।

    ਇਹ ਸ਼ਹਿਰ ਹਮੇਸ਼ਾ ਸਭ ਤੋਂ ਛੇਤੀ ਨਤੀਜਿਆਂ ਦਾ ਐਲਾਨ ਕਰਦਾ ਹੈ।

  6. ਟਵਿੱਟਰ ਤੇ ਫੇਸਬੁੱਕ ਨੇ ਟਰੰਪ ਦੀ ਦੀ ਇੱਕ ਪੋਸਟ ‘ਭਰਮ ਫੈਲਾਉਣ ਵਾਲੀ’ ਐਲਾਨੀ

    ਟਵਿੱਟਰ ’ਤੇ ਫੇਸਬੁੱਕ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਉਸ ਪੋਸਟ ਨੂੰ ਭਰਮ ਫੈਲਾਉਣ ਵਾਲਾ ਕਰਾਰ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪੈਨਸਿਲਵੇਨੀਆ ਸੂਬੇ ਦੀਆਂ ਚੋਣਾਂ ਦੌਰਾਨ ਘਪਲਾ ਤੇ ਹਿੰਸਾ ਹੋ ਸਕਦੀ ਹੈ।

    ਟਰੰਪ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਸੁਪਰੀਮ ਕੋਰਟ ਦਾ ਪੈਨਸਿਲਵੇਨੀਆ ਬਾਰੇ ਲਿਆ ਫੈਸਲਾ ਕਾਫੀ ਖ਼ਤਰਨਾਕ ਹੈ। ਸੁਪਰੀਮ ਕੋਰਟ ਨੇ ਪੈਨਸਿਲਵੇਨੀਆ ਨੂੰ ਪੋਸਟ ਰਾਹੀਂ ਪਾਈਆਂ ਵੋਟਾਂ ਨੂੰ ਚੋਣਾਂ ਵਾਲੇ ਦਿਨ ਤੋਂ ਤਿੰਨ ਦਿਨ ਬਾਅਦ ਤੱਕ ਲੈਣ ਵਾਸਤੇ ਇਜਾਜ਼ਤ ਦੇ ਦਿੱਤੀ ਸੀ।

    ਟਰੰਪ ਨੇ ਦਾਅਵਾ ਕੀਤਾ ਕਿ ਇਹੀ ਫੈਸਲਾ ‘ਹਿੰਸਾ ਦਾ ਕਾਰਨ’ ਬਣ ਸਕਦਾ ਹੈ।

    ਚੋਣਾਂ ਦੇ ਦਿਨ ਮਗਰੋਂ ਪੋਸਟ ਰਾਹੀਂ ਪਾਈਆਂ ਵੋਟਾਂ ਨੂੰ ਗਿਣਨ ਦੀ ਅਮਰੀਕਾ ਵਿੱਚ ਤੈਅ ਪ੍ਰਕਿਰਿਆ ਹੈ ਪਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਈ ਵਾਰ ਇਸ ਪ੍ਰਕਿਰਿਆ ’ਤੇ ਸਵਾਲ ਚੁੱਕੇ ਹਨ।

  7. ਅਮਰੀਕੀ ਚੋਣਾਂ 2020 ਦੇ ਲਾਈਵ ਕਵਰੇਜ ਵਿੱਚ ਤੁਹਾਡਾ ਸਵਾਗਤ ਹੈ

    ਅਮਰੀਕੀ ਚੋਣਾਂ 2020 ਲਈ ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਅਸੀਂ ਇਸ ਪੇਜ ਰਾਹੀਂ ਤੁਹਾਨੂੰ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਨਾਲ ਜੁੜੀ ਹਰ ਅਹਿਮ ਅਪਡੇਟ ਦੇਵਾਂਗੇ।