US Election 2020: ਵੋਟਿੰਗ ਜਾਰੀ, ਬੈਲਟ ਪੇਪਰ ਨੂੰ ਹੈਂਡ ਸੈਨੇਟਾਈਜ਼ਰ ਕਿਵੇਂ ਨੁਕਸਾਨ ਪਹੁੰਚਾ ਸਕਦੇ ਹਨ

ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਲਈ ਡੌਨਲਡ ਟਰੰਪ ਤੇ ਜੋ ਬਾਇਡਨ ਵਿਚਕਾਰ ਮੁਕਾਬਲਾ ਹੈ। ਦੋਵਾਂ ਨੇ ਵੋਟਰਾਂ ਨੂੰ ਲੁਭਾਉਣ ਲਈ ਆਪਣੀ ਪੂਰੀ ਵਾਹ ਲਾਈ ਹੈ।

ਲਾਈਵ ਕਵਰੇਜ

  1. ਡੌਨਲਡ ਟਰੰਪ: ਹੋਟਲ ਤੇ ਕੈਸੀਨੋ ਦੇ ਮਾਲਿਕ ਰਹੇ ਟਰੰਪ ਰਾਸ਼ਟਰਪਤੀ ਦੀ ਕੁਰਸੀ ਤੱਕ ਕਿਵੇਂ ਪਹੁੰਚੇ

    ਅਮਰੀਕਾ ਦੇ ਰਾਸ਼ਟਰਪਤੀ ਦੀ ਦਾਅਵੇਦਾਰੀ ਤੋਂ ਲੰਬਾ ਸਮਾਂ ਪਹਿਲਾਂ ਡੌਨਲਡ ਟਰੰਪ ਅਮਰੀਕਾ ਦੇ ਮਸ਼ਹੂਰ ਅਰਬਪਤੀਆਂ ਵਿੱਚੋਂ ਇੱਕ ਸਨ। ਕਿਸੇ ਸਮੇਂ ਔਖੀ ਗੱਲ ਲਗਦੀ ਸੀ ਪਰ ਹੁਣ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਹਨ।

    ਟਰੰਪ ਦੀ ਉਮੀਦਵਾਰੀ 'ਤੇ ਸ਼ੱਕ ਨਾ ਸਿਰਫ਼ ਉਨ੍ਹਾਂ ਦੇ ਇਮੀਗ੍ਰੇਸ਼ਨ ਬਾਰੇ ਵਿਚਾਰਾਂ ਜਾਂ ਉਨ੍ਹਾਂ ਦੀ ਪ੍ਰਚਾਰਕ ਮੁਹਿੰਮ ਦੇ ਵਿਵਾਦ ਭਰੇ ਤਰੀਕੇ ਕਰਕੇ ਹੋਇਆ ਸਗੋਂ ਉਨ੍ਹਾਂ ਦੇ ਇੱਕ ਚਰਚਿਤ ਵਿਅਕਤੀ (ਸੈਲੀਬ੍ਰਿਟੀ) ਵਜੋਂ ਬਿਤਾਏ ਜੀਵਨ ਕਰਕੇ ਵੀ ਹੋਇਆ।

    ਇੱਕ ਰਾਜਨੇਤਾ ਦੇ ਰੂਪ ਵਿੱਚ ਟਰੰਪ ਉਦੋਂ ਉਭਰੇ ਜਦੋਂ ਉਨ੍ਹਾਂ ਨੇ ਹੰਢੇ ਹੋਏ ਸਿਆਸੀ ਲੀਡਰਾਂ ਨੂੰ ਰਾਸ਼ਟਰਪਤੀ ਦੀ ਚੋਣ ਵਿੱਚ ਮਾਤ ਦਿੱਤੀ।

  2. ਕਮਲਾ ਹੈਰਿਸ ਦਾ ਉਪ-ਰਾਸ਼ਟਰਪਤੀ ਬਣਨਾ ‘ਔਰਤਾਂ ਲਈ ਬੁਰਾ’: ਟਰੰਪ

    ਫੌਕਸ ਨਿਊਜ਼ ਨਾਲ ਆਪਣੇ ਰਾਸ਼ਟਰਪਤੀ ਕਾਰਜਕਾਲ ਬਾਰੇ ਗੱਲ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ, “ਤੁਹਾਨੂੰ ਉਨ੍ਹਾਂ ਲੋਕਾਂ ਨਾਲ ਨਜਿੱਠਣਾ ਹੁੰਦਾ ਹੈ ਜੋ ਧੋਖੇਬਾਜ਼ ਹਨ।”

    “ਉਹ ਪੁੱਛਦੇ ਹਨ ਕਿਸ ਦੇਸ਼ ਨਾਲ ਨਜਿੱਠਣਾ ਸਭ ਤੋਂ ਮੁਸ਼ਕਲ ਹੈ, ਰੂਸ ਤੋਂ? ਚੀਨ? ਉੱਤਰ ਕੋਰੀਆ ਤੋਂ? ਅਤੇ ਮੈਂ ਕਹਿੰਦਾ ਹਾਂ, ਸਭ ਤੋਂ ਮੁਸ਼ਕਲ ਹੈ ਅਮਰੀਕਾ ਨਾਲ ਨਜਿੱਠਣਾ। ਇਹ ਉਨ੍ਹਾਂ ਦੇ ਕੋਲ ਵੀ ਨਹੀਂ ਹੈ।”

    ਇਹ ਟਿੱਪਣੀ ਟਰੰਪ ਨੇ ਆਪਣੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਵਿਰੋਧੀ ਧਿਰ ਦੇ ਉਗਰ ਰਵੱਈਏ ਦਾ ਮੁਲੰਕਣ ਕਰਦਿਆਂ ਹੋਇਆ ਕੀਤੀ।

    ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕਮਲਾ ਹੈਰਿਸ ਦਾ ਉੱਪ-ਰਾਸ਼ਟਰਪਤੀ ਬਣਨਾ “ਔਰਤਾਂ ਲਈ ਬਹੁਤ ਬੁਰਾ ਹੋਵੇਗਾ"।

    ਟਰੰਪ

    ਤਸਵੀਰ ਸਰੋਤ, Reuters

  3. 5 ਖ਼ਰਬ ਰੁਪਏ ਨੂੰ ਪੈਂਦੀਆਂ ਹਨ ਅਮਰੀਕੀ ਚੋਣਾਂ

    ਅਮਰੀਕਾ ਵਿੱਚ ਕੋਈ ਵੀ ਲਿਮਿਟ ਨਹੀਂ ਹੁੰਦੀ ਕਿ ਸਿਆਸੀ ਪ੍ਰਚਾਰ ਲਈ ਤੁਸੀਂ ਕਿਨ੍ਹਾਂ ਖ਼ਰਚ ਸਕਦੇ ਹੋ। ਅਮਰੀਕੀ ਚੋਣਾਂ ਹੋਰ ਮਹਿੰਗੀਆਂ ਹੋ ਰਹੀਆਂ ਹਨ। ਅਮਰੀਕੀ ਚੋਣਾਂ ’ਚ ਹੋਵੇਗੀ ਕਿੰਨਾ ਖ਼ਰਚ, ਜਾਣਦੇ ਹਾਂ ਇਸ ਵੀਡੀਓ ’ਚ।

    ਵੀਡੀਓ ਕੈਪਸ਼ਨ, US Election: ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਅਹੁਦਾ ਸਸਤੇ ’ਚ ਨਹੀਂ ਮਿਲਦਾ
  4. ਅਮਰੀਕੀ ਚੋਣਾਂ ਵਿੱਚ ਭਾਰਤੀ ਮੂਲ ਦੇ ਲੋਕਾਂ ਲਈ ਕਿਹੜੇ ਮੁੱਦੇ ਖ਼ਾਸ ਹਨ

    ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਲਈ 3 ਨਵੰਬਰ ਨੂੰ ਵੋਟਿੰਗ ਹੋਣੀ ਹੈ।

    ਮੁੱਖ ਮੁਕਾਬਲਾ ਡੈਮੋਕਰੈਟਿਕ ਪਾਰਟੀ ਦੇ ਜੋਅ ਬਾਇਡਨ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਵਿਚਾਲੇ ਹੈ। (ਐਡਿਟ- ਰਾਜਨ ਪਪਨੇਜਾ)

  5. ਟਰੰਪ-ਬਾਇਡਨ ਨੇ ਕਿਵੇਂ ਸੋਸ਼ਲ ਮੀਡੀਆ ’ਤੇ ਪ੍ਰਚਾਰ ਲਈ ਪੂਰੀ ਵਾਹ ਲਾਈ

    ਡੌਨਲਡ ਟਰੰਪ ਨੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਡਾਂਸ ਕਰ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ਦਿੱਤੀ ਹੈ “VOTE! VOTE! VOTE!”

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    ਜੋਅ ਬਾਇਡਨ ਨੇ ਉਹ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਲੋਕਾਂ ਨੇ ਬਾਇਡਨ-ਹੈਰਿਸ ਦੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਹਨ।

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  6. ਵੋਟ ਪਾਉਣ ਤੋਂ ਪਹਿਲਾਂ ਹੈਂਡ ਸੈਨੀਟਾਈਜ਼ਰ ਬਾਰੇ ਕੀ ਚੇਤਾਵਨੀ ਦਿੱਤੀ ਜਾ ਰਹੀ

    ਅਮਰੀਕਾ ਚੋਣਾਂ

    ਤਸਵੀਰ ਸਰੋਤ, Getty Images

    ਹੈਂਡ ਸੈਨੇਟਾਈਜ਼ਰਸ ਨਾਲ ਬੈਲਟ ਪੇਪਰ ਨੂੰ ਨੁਕਸਾਨ ਪਹੁੰਚ ਸਕਦਾ ਹੈ।

    ਯੂਐੱਸ ਸੈਂਟਰਜ਼ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਐਲਕੋਹਲ ਬੇਸ ਹੈਂਡ ਸੈਨੀਟਾਈਜ਼ਰਸ ਪੇਪਸ ਬੈਲਟ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

    ਇਹ ਇਸ ਲਈ ਕਿਉਂਕਿ ਜੋ ਬੈਲਟ ਗਿੱਲੇ ਹੋ ਜਾਣਗੇ ਉਹ ਆਸਾਨੀ ਨਾਲ ਫਟ ਸਕਦੇ ਹਨ ਤੇ ਇਲੈਕਟਰੋਨਿਕ ਵੋਟਿੰਗ ਮਸ਼ੀਨ ਵਿੱਚ ਫਸ ਸਕਦੇ ਹਨ।

    ਸੀਡੀਸੀ ਨੇ ਕਿਹਾ ਹੈ ਕਿ ਪੋਲਿੰਗ ਸਟੇਸ਼ਨਾਂ ’ਤੇ ਵਾਇਰਸ ਤੋਂ ਸੁਰੱਖਿਅਤ ਹੋਣ ਲਈ ਵੋਟਰਾਂ ਨੂੰ ਸੈਨੀਟਾਈਜ਼ਰਸ ਮੁਹੱਈਆ ਕਰਵਾਏ ਜਾਣ ਪਰ ਨਾਲ ਹੀ ਇਹ ਵੀ ਧਿਆਨ ਰੱਖਿਆ ਜਾਵੇ ਕਿ ਬੈਲਟ ਪੇਪਰ ਫੜ੍ਹਨ ਤੋਂ ਪਹਿਲਾਂ ਵੋਟਰਾਂ ਦਾ ਹੱਥ ਸੁੱਕੇ ਹੋਣ।

  7. ਜੋਅ ਬਾਇਡਨ ਪਰਿਵਾਰ ਨਾਲ ਚਰਚ ਪਹੁੰਚੇ

    ਜੋਅ ਬਾਇਡਨ ਪਰਿਵਾਰ ਨਾਲ ਚਰਚ ਪਹੁੰਚੇ

    ਤਸਵੀਰ ਸਰੋਤ, Reuters

    ਜੋਅ ਬਾਇਡਨ ਆਪਣੇ ਇਲਾਕੇ, ਡੈਲਾਵੇਅਰ ਦੀ ਸਥਾਨਕ ਚਰਚ ਵਿੱਚ ਆਪਣੇ ਪਰਿਵਾਰ ਨਾਲ ਪਹੁੰਚੇ। ਇਹ ਥਾਂ ਉਨ੍ਹਾਂ ਲਈ ਕਾਫੀ ਖਾਸ ਹੈ ਕਿਉਂਕਿ ਉਨ੍ਹਾਂ ਦੀ ਪਹਿਲੀ ਪਤਨੀ ਤੇ ਬੇਟੀ ਇੱਥੇ ਹੀ ਦਫ਼ਨਾਏ ਗਏ ਸਨ।

    ਸਾਲ 1972 ਵਿੱਚ ਉਨ੍ਹਾਂ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ।

    ਇਸ ਚਰਚ ਵਿੱਚ ਉਨ੍ਹਾਂ ਦੇ ਬੇਟੇ ਦੀ ਵੀ ਕਬਰ ਹੈ ਜਿਨ੍ਹਾਂ ਦੀ ਮੌਤ ਸਾਲ 2015 ਵਿੱਚ ਬ੍ਰੇਨ ਕੈਂਸਰ ਕਾਰਨ ਹੋਈ ਸੀ।

    ਜੋਅ ਬਾਇਡਨ ਪਰਿਵਾਰ ਨਾਲ ਚਰਚ ਪਹੁੰਚੇ

    ਤਸਵੀਰ ਸਰੋਤ, Reuters

  8. ਅਮਰੀਕੀ ਚੋਣਾਂ 2020 ਦੌਰਾਨ ਸਵੇਰ ਤੋਂ ਹੀ ਲਾਈਨਾਂ ਲਗੀਆਂ

    ਅਮਰੀਕਾ ਵਿੱਚ ਤੜਕੇ ਸਵੇਰ ਤੋਂ ਹੀ ਵੋਟ ਪਾਉਣ ਲਈ ਲੋਕਾਂ ਦੀਆਂ ਲਾਈਨਾਂ ਲਗੀਆਂ ਹੋਈਆਂ ਹਨ।

    ਪੋਲਿੰਗ ਸਟੇਸ਼ਨ ਪੂਰੇ ਦੇਸ ਵਿੱਚ ਵੱਖ-ਵੱਖ ਤਰੀਕੇ ਦੀਆਂ ਥਾਂਵਾਂ ’ਤੇ ਬਣਾਏ ਗਏ ਹਨ ਜਿਵੇਂ ਸਕੂਲ, ਲਾਈਬ੍ਰੇਰੀਆਂ ਨੂੰ ਵੀ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ।

    ਵੋਟਰ ਲੂਸਵਿਲ ਵਿੱਚ ਸਕੂਲ ਵਿੱਚ ਲਾਈਨ ਵਿੱਚ ਖੜ੍ਹੇ ਹਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਵੋਟਰ ਲੂਸਵਿਲ ਵਿੱਚ ਸਕੂਲ ਵਿੱਚ ਲਾਈਨ ਵਿੱਚ ਖੜ੍ਹੇ ਹਨ
    ਜੌਰਜੀਆ ਦੇ ਐਟਲਾਂਟਾ ਵਿੱਚ ਵੋਟਰ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਪੋਲ ਵਰਕਰ ਸਹੁੰ ਲੈਂਦੇ ਹੋਏ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਜੌਰਜੀਆ ਦੇ ਐਟਲਾਂਟਾ ਵਿੱਚ ਵੋਟਰ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਪੋਲ ਵਰਕਰ ਸਹੁੰ ਲੈਂਦੇ ਹੋਏ
    ਵੋਟਿੰਗ ਵੇਲੇ ਸੋਸ਼ਲ ਡਿਸਟੈਨਸਿੰਗ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਵੋਟਿੰਗ ਵੇਲੇ ਸੋਸ਼ਲ ਡਿਸਟੈਨਸਿੰਗ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ
    ਅਮਰੀਕੀ ਚੋਣਾਂ

    ਤਸਵੀਰ ਸਰੋਤ, Getty Images

    ਪੈਨਸਿਲਵੇਨੀਆ ਵਿੱਚ ਇੱਕ ਹਾਈ ਸਕੂਲ ਵਿੱਚ ਬਣੇ ਪੋਲਿੰਗ ਸਟੇਸ਼ਨ ਦਾ ਨਜ਼ਾਰਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੈਨਸਿਲਵੇਨੀਆ ਵਿੱਚ ਇੱਕ ਹਾਈ ਸਕੂਲ ਵਿੱਚ ਬਣੇ ਪੋਲਿੰਗ ਸਟੇਸ਼ਨ ਦਾ ਨਜ਼ਾਰਾ
  9. ਅਮਰੀਕੀ ਚੋਣਾਂ ਕਾਰਨ ਭਾਰਤ ਵਿੱਚ ਟਿੱਕਾ ਕਿਉਂ ਟਰੈਂਡ ਕਰ ਰਿਹਾ ਹੈ

    ਅਮਰੀਕਾ ਵਿੱਚ ਜਿੱਥੇ ਵੋਟਾਂ ਪੈ ਰਹੀਆਂ ਹਨ ਤਾਂ ਭਾਰਤ ਵਿੱਚ ਟਵਿੱਟਰ ’ਤੇ ਟਿੱਕਾ ਟਰੈਂਡ ਕਰ ਰਿਹਾ ਹੈ।

    ਡੈਮੋਕਰੇਟਿਕ ਕਾਂਗਰਸਵੂਮਨ, ਪ੍ਰਮਿਲਾ ਜਾਇਪਾਲ ਨੇ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਦੇ ਸਨਮਾਨ ਵਿੱਚ ਪਨੀਰ ਟਿੱਕਾ ਬਣਾਇਆ।

    ਪ੍ਰਮਿਲਾ ਅਨੁਸਾਰ ਕਮਲਾ ਹੈਰਿਸ ਇੰਸਟਾਗ੍ਰਾਮ ’ਤੇ ਕਹਿ ਚੁੱਕੇ ਹਨ ਕਿ ਟਿੱਕਾ ਉਨ੍ਹਾਂ ਦਾ ਮਨਪਸੰਦ ਭਾਰਤੀ ਖਾਣਾ ਹੈ।

    ਪਰ ਟਵਿੱਟਰ ’ਤੇ ਪ੍ਰਮਿਲਾ ਦੇ ਪਨੀਰ ਟਿੱਕੇ ਦੀ ਰੈਸੇਪੀ ਬਾਰੇ ਚਰਚਾ ਵੀ ਕੀਤੀ ਜਾ ਰਹੀ ਹੈ। ਕਈ ਯੂਜ਼ਰਸ ਕਹਿ ਰਹੇ ਹਨ ਕਿ ਪਨੀਰ ਟਿੱਕਾ ਤਾਂ ਬਿਨਾਂ ਗ੍ਰੇਵੀ ਦੇ ਹੁੰਦਾ ਹੈ।

    ਕੁਝ ਲੋਕ ਹੋਰ ਖਾਣਿਆਂ ਦੀ ਤਸਵੀਰਾਂ ਨੂੰ ਗਲਤ ਨਾਂ ਨਾਲ ਸੋਸ਼ਲ ਮੀਡੀਆ ’ਤੇ ਪਾ ਰਹੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਅਮਰੀਕੀ ਚੋਣਾਂ 2020: ਲੋਕ ਵੋਟਿੰਗ ਦੇ ਦਿਨ ਤੋਂ ਪਹਿਲਾਂ ਵੋਟਾਂ ਕਿਵੇਂ ਪਾ ਰਹੇ

    ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਪੋਸਟਲ ਬੈਲਟ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਇੱਥੇ ਵੋਟਿੰਗ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਬੂਥ 'ਤੇ ਪਹੁੰਚ ਕੇ ਵੋਟਿੰਗ ਕਰਕੇ ਜਾਂ ਫਿਰ ਪੋਸਟ ਜ਼ਰੀਏ ਵੋਟਿੰਗ ਪੇਪਰ ਭੇਜ ਕੇ।

    ਪੋਸਟਲ ਬੈਲਟ ਦੀ ਪੂਰੀ ਪ੍ਰਕਿਰਿਆ ਸਮਝਣ ਲਈ ਇੱਥੇ ਕਲਿੱਕ ਕਰੋ।

    ਪੋਸਟਲ ਬੈਲਟ

    ਤਸਵੀਰ ਸਰੋਤ, Reuters

  11. ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਕਿਵੇਂ ਦਿੱਤੀ ਜਾ ਸਕਦੀ ਹੈ

    ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਇਸ ਲਈ ਇੱਕ ਪ੍ਰਕਿਰਿਆ ਤੈਅ ਕੀਤੀ ਗਈ ਹੈ ਜਿਸ ਨੂੰ ਤੁਸੀਂ ਇਸ ਚਾਰਟ ਰਾਹੀਂ ਸਮਝ ਸਕਦੇ ਹੋ।

    ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਕਿਵੇਂ ਦਿੱਤੀ ਜਾ ਸਕਦੀ ਹੈ

    ਤਸਵੀਰ ਸਰੋਤ, bbc

  12. ਅਮਰੀਕੀ ਚੋਣਾਂ 2020: ਕੀ ਹੋਵੇ ਜੇ ਸਿਆਸੀ ਵੱਖਰੇਵੇਂ ਪਰਿਵਾਰ ਵਿੱਚ ਆ ਜਾਣ

    ਅਮਰੀਕਾ ਦੀਆਂ ਚੋਣਾਂ ਨੂੰ ਲੈ ਕੇ ਹਰ ਕੋਈ ਆਪਣੀ ਸਿਆਸੀ ਰਾਇ ਰੱਖ ਰਿਹਾ ਹੈ।

    ਅਸੀਂ ਤੁਹਾਨੂੰ ਅਮਰੀਕਾ ਦੇ ਅਜੀਹੇ ਪਤੀ-ਪਤਨੀ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਦੇ ਘਰ ’ਚ ਹੀ ਮਤਭੇਦ ਉਭਰ ਆਇਆ ਹੈ। ਪਰ ਕੀ ਇਸ ਦਾ ਅਸਰ ਉਨ੍ਹਾਂ ਦੇ ਰਿਸ਼ਤਿਆਂ ’ਤੇ ਵੀ ਪਿਆ ਹੈ।

    ਵੀਡੀਓ ਕੈਪਸ਼ਨ, ਅਮਰੀਕੀ ਚੋਣਾਂ: ਕੀ ਹੋਵੇਗਾ ਜੇ ਸਿਆਸੀ ਵਖਰੇਵੇਂ ਪਰਿਵਾਰ ਵਿੱਚ ਆ ਜਾਣ?
  13. ਅਮਰੀਕਾ ਚੋਣਾਂ ਵਿੱਚ ਜ਼ਿਆਦਾ ਵੋਟ ਹਾਸਲ ਕਰਨ ਮਗਰੋਂ ਵੀ ਉਮੀਦਵਾਰ ਕਿਉਂ ਹਾਰ ਸਕਦਾ ਹੈ

    ਅਮਰੀਕੀ ਚੋਣਾਂ 2020

    ਤਸਵੀਰ ਸਰੋਤ, Reuters

    ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਅਮਰੀਕਾ ਵਿੱਚ ਰਿਕਾਰਡ ਤੋੜ ਵੋਟਿੰਗ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਸੰਭਵ ਹੈ ਕਿ ਜ਼ਿਆਦਾ ਵੋਟ ਮਿਲਣ ਮਗਰੋਂ ਵੀ ਉਮੀਦਵਾਰ ਹਾਰ ਜਾਵੇ।

    ਅਮਰੀਕਾ ਵਿੱਚ ਵੋਟਰ ਸੂਬਾ-ਪੱਧਰੀ ਮੁਕਾਬਲੇ ਦੇ ਨਤੀਜਿਆਂ ਵਿੱਚ ਭੂਮਿਕਾ ਨਿਭਾਉਂਦੇ ਹਨ। ਉਹ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਸਿੱਧਾ ਵੋਟ ਨਹੀਂ ਪਾਉਂਦੇ ਹਨ।

    ਰਾਸ਼ਟਰਪਤੀ ਬਣਨ ਲਈ ਇੱਕ ਉਮੀਦਵਾਰ ਨੂੰ ਇਲੈਕਟੋਰਲ ਕਾਲਜ ਵਿੱਚ 270 ਵੋਟ ਚਾਹੀਦੇ ਹੁੰਦੇ ਹਨ। ਅਮਰੀਕਾ ਦੇ ਹਰ ਸੂਬੇ ਨੂੰ ਆਪਣੀ ਆਬਾਦੀ ਅਨੁਸਾਰ ਵੋਟ ਮਿਲਦੇ ਹਨ। ਟੋਟਲ ਵੋਟਾਂ ਦੀ ਗਿਣਤੀ 530 ਹੁੰਦੀ ਹੈ।

    ਇਹ ਸੰਭਵ ਹੈ ਕਿ ਕੁਝ ਸੂਬਾ ਪੱਧਰੀ ਮੁਕਾਬਲੇ ਜਿੱਤ ਲੈਣ ਨਾਲ ਉਮੀਦਵਾਰ ਰਾਸ਼ਟਰਪਤੀ ਚੁਣਿਆ ਜਾਵੇ, ਭਾਵੇਂ ਪੂਰੇ ਦੇਸ ਵਿੱਚ ਉਸ ਨੂੰ ਘੱਟ ਵੋਟਾਂ ਪੈਣ।

    ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੀ ਪੂਰੀ ਪ੍ਰਕਿਰਿਆ ਲਈ ਇੱਥੇ ਕਲਿੱਕ ਕਰੋ।

  14. ਇਸ ਵੇਲੇ ਮੌਜੂਦਾ ਅਮਰੀਕੀ ਸੀਨੇਟ ਵਿੱਚ ਕਿਸ ਪਾਰਟੀ ਕੋਲ ਕਿੰਨੀਆਂ ਸੀਟਾਂ

    ਅਮਰੀਕਾ ਦਾ ਅਪਰ ਚੈਂਬਰ ਕਹਾਉਣ ਵਾਲੀ ਸੀਨੇਟ ਵਿੱਚ ਬਹੁਮਤ ਲਈ 51 ਸੀਟਾਂ ਚਾਹੀਦੀਆਂ ਹੁੰਦੀਆਂ ਹਨ। ਚੋਣਾਂ ਤੋਂ ਪਹਿਲਾਂ ਰਿਪਬਲੀਕਨਸ ਕੋਲ ਸੀਨੇਟ ਵਿੱਚ 53 ਸੀਟਾਂ ਹਨ ਤੇ ਡੈਮੋਕਰੇਟਸ ਕੋਲ 45 ਸੀਟਾਂ ਹਨ।

    ਮੌਜੂਦਾ ਅਮਰੀਕੀ ਸੀਨੇਟ
  15. ਕਮਲਾ ਹੈਰਿਸ ਦੀ ਜਿੱਤ ਲਈ ਉਨ੍ਹਾਂ ਨੇ ਨਾਨਕੇ ਪਿੰਡ ਹੋਈ ਪੂਜਾ

    ਕਮਲਾ ਹੈਰਿਸ ਦਾ ਪੋਸਟਰ ਜੋ ਉਨ੍ਹਾਂ ਦੇ ਨਾਨਕੇ ਪਿੰਡ ਲਗਿਆ ਹੋਇਆ ਹੈ

    ਅਮਰੀਕਾ ਚੋਣਾਂ 2020 ਵਿੱਚ ਉਪ-ਰਾਸ਼ਟਰਪਤੀ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦੀ ਜਿੱਤ ਲਈ ਉਨ੍ਹਾਂ ਦੇ ਨਾਨਕੇ ਪਿੰਡ ਵਿੱਚ ਪੂਜਾ ਕੀਤੀ ਗਈ।

    ਤਮਿਲ ਨਾਡੂ ਦੀ ਰਾਜਧਾਨੀ ਚੇਨੱਈ ਤੋਂ 350 ਕਿਲੋਮੀਟਰ ਦੂਰ ਥੁਲਾਸੇਨਦਰਾਪੁਰਮ ਪਿੰਡ ਵਿੱਚ ਉਨ੍ਹਾਂ ਉਨ੍ਹਾਂ ਨੇ ਨਾਨਾ ਪੀਵੀ ਗੋਪਾਲਨ ਰਿਹਾ ਕਰਦੇ ਸਨ। ਹੁਣ ਉਨ੍ਹਾਂ ਦਾ ਪਰਿਵਾਰ ਚੇਨੱਈ ਜਾ ਕੇ ਵਸ ਗਿਆ ਹੈ।

    ਪਿੰਡ ਵਾਲਿਆਂ ਨੇ ਕਮਲਾ ਹੈਰਿਸ ਨੂੰ ਜਿੱਤ ਲਈ ਸ਼ੁਭਕਾਮਾਨਾਵਾਂ ਦਿੰਦੇ ਹੋਏ ਪੋਸਟਰ ਵੀ ਲਾਏ ਹਨ।

    ਕਮਲਾ ਹੈਰਿਸ ਦੇ ਪਿੰਡ ਵਿੱਚ ਪੂਜਾ ਹੋਈ

    ਤਸਵੀਰ ਸਰੋਤ, ANI

  16. ਅਮਰੀਕੀ ਚੋਣਾਂ 2020: ਵੱਖ-ਵੱਖ ਸਮੇਂ ’ਤੇ ਸ਼ੁਰੂ ਹੋਵੇਗੀ ਵੋਟਿੰਗ

    ਅਮਰੀਕੀ ਰਾਸ਼ਟਰਪਤੀ ਚੋਣਾਂ ਲਈ 50 ਸੂਬਿਆਂ ਵਿੱਚ ਵੋਟਿੰਗ ਕੇਂਦਰ ਨੌ ਵੱਖ-ਵੱਖ ਟਾਈਮ ਜ਼ੋਨ ਦੇ ਮੁਤਾਬਿਕ ਵੱਖ-ਵੱਖ ਥਾਂਵਾਂ ’ਤੇ ਖੁੱਲ੍ਹਣਗੇ।

    ਨਿਊ ਹੈਮਪਸ਼ਾਇਰ ਸਣੇ ਕੁਝ ਸੂਬਿਆਂ ਵਿੱਚ ਚੋਣਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਹਨ। ਸਭ ਤੋਂ ਪਹਿਲਾਂ ਵੋਟਿੰਗ ਪੂਰਬੀ ਸੂਬਿਆਂ ਵਿੱਚ ਸ਼ੁਰੂ ਹੋਏ ਹਨ ਜਿੱਥੇ ਵੋਟਿੰਗ ਬਰਫੀਲੀ ਠੰਢ ਵਿਚਾਲੇ ਭਾਰਤੀ ਸਮੇਂ ਅਨੁਸਾਰ ਮੁੜ 3.30 ਵਜੇ ਤੋਂ ਵੋਟ ਪੈ ਰਹੇ ਹਨ।

    ਹਵਾਈ ਸੂਬੇ ਵਿੱਚ ਵੋਟਿੰਗ ਪ੍ਰਕਿਰਿਆ 20 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਚਮਕਦੇ ਸੂਰਜ ਦੇ ਨਾਲ ਭਾਰਤੀ ਸਮੇਂ ਮੁਤਾਬਕ ਰਾਤ 10.30 ਵਜੇ ਤੋਂ ਸ਼ੁਰੂ ਹੋਵੇਗੀ।

    ਕੋਲੋਰਾਡੋ, ਮੋਟਾਨਾ, ਨਿਊ ਮੈਕਸੀਕੋ ਵਿੱਚ ਵੋਟਿੰਗ ਦੀ ਪ੍ਰਕਿਰਿਆ ਭਾਰਤੀ ਸਮੇਂ ਅਨੁਸਾਰ ਰਾਤ 7.30 ਵਜੇ ਸ਼ੁਰੂ ਹੋਵੇਗੀ ਤੇ ਕੈਲੀਫੋਰਨੀਆ, ਨੇਵਾਦਾ ਵਿੱਚ ਭਾਰਤੀ ਸਮੇਂ ਅਨੁਸਾਰ ਰਾਤ 8.30 ਵਜੇ ਸ਼ੁਰੂ ਹੋਵੇਗੀ।

    ਅਮਰੀਕੀ ਚੋਣਾਂ-2020

    ਤਸਵੀਰ ਸਰੋਤ, Reuters

  17. ਅਮਰੀਕੀ ਚੋਣਾਂ 'ਚ ਪੰਜਾਬੀਆਂ ਦੀ ਕੀ ਭੂਮਿਕਾ ਹੋ ਸਕਦੀ ਹੈ

    ਅਮਰੀਕਾ ਦੀਆਂ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਭਾਰਤੀ ਭਾਈਚਾਰੇ ਖਾਸ ਤੌਰ ਉਤੇ ਪੰਜਾਬੀ ਕਮਿਊਨਟੀ ਦੀ ਕੀ ਭੂਮਿਕਾ ਹੋਵੇਗੀ, ਇਸ ਬਾਰੇ ਅਮਰੀਕੀ ਨਾਗਰਿਕ ਅਤੇ ਪੱਤਰਕਾਰ ਦਲਜੀਤ ਸਿੰਘ ਨਾਲ ਬੀਬੀਸੀ ਪੰਜਾਬੀ ਦੀ ਗੱਲਬਾਤ।

    ਦਲਜੀਤ ਸਿੰਘ ਸਰਾਂ ਮੁਤਾਬਕ ਭਾਰਤੀ ਭਾਈਚਾਰੇ ਲਈ ਇੰਮੀਗ੍ਰੇਸ਼ਨ ਇਕ ਵੱਡਾ ਮੁੱਦਾ ਹੈ।

    ਇਸ ਤੋਂ ਇਲਾਵਾ ਪੰਜਾਬੀਆਂ ਦੀ ਅਮਰੀਕਾ ਦੀ ਰਾਜਨੀਤੀ ਭੂਮਿਕਾ ਕਿਉਂ ਘੱਟ ਹੈ ਇਸ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ।

  18. ਲੇਡੀ ਗਾਗਾ ਨੇ ਜੋਅ ਬਾਇਡਨ ਦੇ ਹੱਕ ਵਿੱਚ ਪ੍ਰਚਾਰ ਕੀਤਾ

    Lady Gaga

    ਤਸਵੀਰ ਸਰੋਤ, Reuters

    ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਮਸ਼ਹੂਰ ਗਾਇਕ ਲੇਡੀ ਗਾਗਾ ਨੇ ਜੋਅ ਬਾਇਡਨ ਦੇ ਹੱਕ ਵਿੱਚ ਪ੍ਰਚਾਰ ਕੀਤਾ ਹੈ। ਉਨ੍ਹਾਂ ਨੇ ਪੱਛਮੀ ਪੈਨਸਿਲਵੇਨੀਆ ਸੂਬੇ ਵਿੱਚ ਪ੍ਰਚਾਰ ਵਿੱਚ ਹਿੱਸਾ ਲਿਆ।

    ਉਨ੍ਹਾਂ ਨੇ ਬਾਇਡਨ ਦੇ ਹਮਾਇਤੀਆਂ ਨੂੰ ਕਿਹਾ, “ਜੋਅ ਲਈ ਵੋਟ ਪਾਓ, ਉਹ ਇੱਕ ਚੰਗੇ ਵਿਅਕਤੀ ਹਨ।”

    ਲੇਡੀ ਗਾਗਾ ਨੇ ਇੱਕ ਮਾਸਕ ਪਾਇਆ ਹੋਇਆ ਸੀ ਜਿਸ ਉੱਤੇ ‘ਵੋਟ’ ਲਿਖਿਆ ਹੋਇਆ ਸੀ।

  19. ਅਦਾਲਤ ਨੇ 120,000 ਵੋਟਾਂ ਨੂੰ ਖਾਰਿਜ ਕਰਨ ਦੀ ਮੰਗ ਠੁਕਰਾਈ

    ਅਮਰੀਕਾ ਵਿੱਚ ਡਰਾਈਵ ਥਰੂ ਵੋਟਿੰਗ ਸੈਂਟਰ

    ਤਸਵੀਰ ਸਰੋਤ, Getty Images

    ਟੈਕਸਸ ਵਿੱਚ ਇੱਕ ਫੈਡਰਲ ਜੱਜ ਨੇ ਡਰਾਈਵ ਥਰੂ ਜ਼ਰੀਏ ਪਾਈਆਂ 1 ਲੱਖ 27,000 ਵੋਟਾਂ ਨੂੰ ਰੱਦ ਕਰਨ ਦੀ ਰਿਪਬਲੀਕਨਜ਼ ਦੀ ਮੰਗ ਨੂੰ ਨਾਮਨਜ਼ੂਰ ਕਰ ਦਿੱਤਾ ਹੈ।

    ਇਸ ਵੋਟਾਂ ਹਾਊਸਟਨ ਇਲਾਕੇ ਵਿੱਚ ਪਈਆਂ ਸਨ।

    ਕੋਰੋਨਾਵਾਇਰਸ ਮਹਾਂਮਾਰੀ ਕਾਰਨ ਹੈਰਿਸ ਕਾਊਂਟੀ ਜਿਸ ਵਿੱਚ ਹਾਊਸਟਨ ਵੀ ਸ਼ਾਮਿਲ ਹੈ, ਨੇ ਵੋਟਰਾਂ ਦੀ ਸਹੂਲਤ ਲਈ ਡਰਾਈਵ ਥਰੂ ਪੋਲਿੰਗ ਸਾਈਟਸ ਬਣਾਈਆਂ ਹਨ।

    ਪਰ ਰਿਪਬਲੀਕਨਜ਼ ਦੇ ਇੱਕ ਗਰੁੱਪ ਨੇ ਇਸ ਨੂੰ ਗ਼ੈਰ-ਕਾਨੂੰਨੀ ਪ੍ਰਕਿਰਿਆ ਕਿਹਾ ਹੈ।

    ਜੱਜ ਐਂਡਰਿਊ ਹੈਨਨ ਨੇ ਕਿਹਾ, “ਡਰਾਈਵ ਥਰੂ ਵੋਟਿੰਗ ਦੀ ਟੈਕਸਸ ਨੇ ਕਾਨੂੰਨ ਤਹਿਤ ਇਜਾਜ਼ਤ ਹੈ। ਉਨ੍ਹਾਂ 120,000 ਵੋਟਾਂ ਨੂੰ, ਜਿਨ੍ਹਾਂ ਨੂੰ ਤੈਅ ਪ੍ਰਕਿਰਿਆ ਤਹਿਤ ਪਾਇਆ ਗਿਆ ਹੈ, ਉਨ੍ਹਾਂ ਨੂੰ ਖਾਰਿਜ ਕਰਨਾ ਗਲਤ ਹੈ।”

    ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਡਰਾਈਵ ਥਰੂ ਸੈਂਟਰ ਟੈਂਟਾਂ ਵਿੱਚ ਵੀ ਨਹੀਂ ਹੋਣੇ ਚਾਹੀਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਆਦਾਤਰ ਡਰਾਈਵ ਥਰੂ ਵੋਟਿੰਗ ਸੈਂਟਰ ਟੈਂਟਾਂ ਵਿੱਚ ਹੀ ਹਨ।

    ਹੈਰਿਸ ਕਾਊਂਟੀ ਦੇ ਕਲਰਕ ਕ੍ਰਿਸ ਕੌਲਿਨਜ਼ ਨੇ ਕਿਹਾ ਹੈ ਕਿ ਉਹ ਲੋਕਾਂ ਨੂੰ ਟੈਂਟਾਂ ਵਿੱਚ ਬਣੇ ਡਰਾਈਵ ਥਰੂ ਸੈਂਟਰਾਂ ਵਿੱਚ

    ਵੋਟ ਪਾਉਣ ਲਈ ਉਤਸ਼ਾਹਤ ਨਹੀਂ ਕਰਨਗੇ।

    ਉਨ੍ਹਾਂ ਕਿਹਾ ਕਿ ਉਹ 10 ਵਿੱਚੋਂ 9 ਟੈਂਟਾਂ ਵਿੱਚ ਚੱਲ ਰਹੇ ਸੈਂਟਰਾਂ ਨੂੰ ਬੰਦ ਕਰ ਦੇਣਗੇ ਤਾਂ ਜੋ ਉਨ੍ਹਾਂ ਦੇ ਵੋਟ ਇਮਾਰਤਾਂ ਵਿੱਚ ਨਾ ਪਾਉਣ ਕਰਕੇ ਖਾਰਿਜ ਨਾ ਕਰ ਦਿੱਤੇ ਜਾਣ।

  20. ਅਮਰੀਕੀ ਚੋਣਾਂ 2020: ਰਾਸ਼ਟਰਪਤੀ ਚੋਣਾਂ ਕਿਵੇਂ ਹੁੰਦੀਆਂ ਹਨ, ਸੌਖੇ ਸ਼ਬਦਾਂ ਵਿੱਚ ਸਮਝੋ

    ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਦਾ ਅਸਰ ਦੇਸ਼ ਅਤੇ ਵਿਦੇਸ਼ਾਂ ਦੋਹਾਂ ’ਚ ਹੁੰਦਾ ਹੈ। ਤਿੰਨ ਨਵੰਬਰ ਨੂੰ ਅਮਰੀਕਾ ’ਚ ਚੋਣਾਂ ਹੋ ਰਹੀਆਂ ਹਨ। ਜੋ ਵੀ ਨਤੀਜੇ ਆਉਣਗੇ, ਉਹ ਸਭ ਨੂੰ ਪ੍ਰਭਾਵਿਤ ਕਰਨਗੇ।

    ਅਮਰੀਕਾ ਦੀ ਸਿਆਸਤ ’ਚ ਦੋ ਹੀ ਮੁੱਖ ਪਾਰਟੀਆਂ ਹਨ। ਰਿਪਬਲੀਕਨਜ਼ ਅਤੇ ਡੈਮੌਕ੍ਰੇਟਜ਼। ਅਮਰੀਕੀ ਚੋਣਾਂ ਦੀ ਪੂਰੀ ਪ੍ਰਕਿਰਿਆ ਸਮਝਣ ਲਈ ਇੱਥੇ ਕਲਿੱਕ ਕਰੋ।

    ਅਮਰੀਕੀ ਚੋਣਾਂ