ਪਾਕਿਸਤਾਨ ਵਿੱਚ ਡਾਕਟਰ ਸਰਕਾਰ ਤੋਂ ਨਰਾਜ਼
ਪਾਕਿਸਤਾਨ ਦੇ ਇੱਕ ਸੂਬੇ ਵਿੱਚ ਡਾਕਟਰ ਸਰਕਾਰ ਤੋਂ ਖਫਾ ਹਨ ਕਿਉਂਕਿ ਉਨ੍ਹਾਂ ਨੂੰ ਕੋਰੋਨਾ ਦਾ ਸਾਹਮਣਾ ਕਰਨ ਲਈ ਸਹੀ ਕੱਪੜੇ ਅਤੇ ਉਪਕਰਨ ਨਹੀਂ ਮਿਲ ਰਹੇ।
ਇਸਲਾਮਾਬਾਦ ਤੋਂ ਸ਼ੁਮਾਇਲਾ ਜਾਫ਼ਰੀ ਦੀ ਰਿਪੋਰਟ
You’re viewing a text-only version of this website that uses less data. View the main version of the website including all images and videos.
ਅਮਰੀਕਾ ਤੇ ਬ੍ਰਿਟੇਨ ਵਿੱਚ ਮੌਤਾਂ ਦੇ ਅੰਕੜਿਆਂ ਨੇ ਡਰਾਇਆ। ਸਿਰਫ ਨਿਊ ਯਾਰਕ ਵਿੱਚ ਇੱਕ ਦਿਨ 'ਚ 731 ਮੌਤਾਂ। UK ਦੇ ਪੀਐੱਮ ਬੋਰਿਸ ਜੌਨਸਨ ਦੀ ਹਾਲਤ ਸਥਿਰ
ਪਾਕਿਸਤਾਨ ਦੇ ਇੱਕ ਸੂਬੇ ਵਿੱਚ ਡਾਕਟਰ ਸਰਕਾਰ ਤੋਂ ਖਫਾ ਹਨ ਕਿਉਂਕਿ ਉਨ੍ਹਾਂ ਨੂੰ ਕੋਰੋਨਾ ਦਾ ਸਾਹਮਣਾ ਕਰਨ ਲਈ ਸਹੀ ਕੱਪੜੇ ਅਤੇ ਉਪਕਰਨ ਨਹੀਂ ਮਿਲ ਰਹੇ।
ਇਸਲਾਮਾਬਾਦ ਤੋਂ ਸ਼ੁਮਾਇਲਾ ਜਾਫ਼ਰੀ ਦੀ ਰਿਪੋਰਟ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਪੌਜਿਟਿਵ ਮਾਮਲਿਆਂ ਦੀ ਗਿਣਤੀ 91 ਹੋ ਗਈ ਹੈ।
ਉਨ੍ਹਾਂ ਕਿਹਾ, “ਅਸੀਂ 10 ਲੱਖ ਰੈਪਿਡ ਟੈਸਟਿੰਗ ਕਿਟ ਖਰੀਦਣ ਦੀ ਯੌਜਨਾ ਬਣਾਈ ਹੈ। ਤਬਲੀਗੀ ਜਮਾਤ ਦੇ ਹੁਣ ਤੱਕ 448 ਮੈਂਬਰ ਟਰੇਸ ਹੋ ਗਏ ਹਨ ਜਿਨ੍ਹਾਂ ਵਿੱਚੋਂ 15 ਪੌਜਿਟਿਵ ਪਾਏ ਗਏ ਹਨ ਜਦੋਂਕਿ 119 ਦੇ ਨਤੀਜੇ ਆਉਣੇ ਬਾਕੀ ਹਨ।”
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਕੋਵਿਡ-19 ਦੀ ਮਹਾਂਮਾਰੀ ਖ਼ਿਲਾਫ ਲੜਾਈ ਵਾਸਤੇ ਫੰਡ ਜੁਟਾਉਣ ਲਈ ਵਿੱਤੀ ਸਾਲ 2020-21 ਦੌਰਾਨ ਸਾਰੇ ਮੰਤਰੀਆਂ, ਵਿਧਾਇਕਾਂ, ਵੱਖ-ਵੱਖ ਕਾਰਪੋਰੇਸ਼ਨਾਂ ਅਤੇ ਬੋਰਡਾਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਂਨਾਂ, ਸਲਾਹਕਾਰਾਂ ਦੀਆਂ ਤਨਖਾਹਾਂ ਵਿੱਚ 30 ਫੀਸਦੀ ਕਟੌਤੀ ਕਰਨ।
ਇੱਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਸਾਰੇ ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਵਿਦੇਸ਼ ਯਾਤਰਾ ਉੱਤੇ ਪਾਬੰਦੀ ਲਾਈ ਜਾਵੇ ਅਤੇ ਮੁੱਖ ਮੰਤਰੀ ਵੀ ਇਸ ਪਾਬੰਦੀ ਦੇ ਦਾਇਰੇ ਹੇਠ ਆਉਣ।
ਦਿੱਲੀ ਦੇ ਨਿਜਾਮੁਦੀਨ ਮਰਕਜ਼ ਵਿੱਚ ਸਾਮਿਲ ਹੋਏ ਤਬਲੀਗੀ ਜਮਾਤ ਦੇ ਲੁਕੇ ਹੋਏ ਮੈਂਬਰਾਂ ਨੂ ਪੰਜਾਬ ਸਰਕਾਰ ਨੇ 24 ਘੰਟਿਆਂ ਦੀ ਮੋਹਲਤ ਦਿੱਤੀ ਹੈ।
ਪੰਜਾਬ ਸਰਕਾਰ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 24 ਘੰਟਿਆਂ ਅੰਦਰ ਉਹ ਖੁਦ ਸਾਹਮਣੇ ਆ ਕੇ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਣ, ਨਹੀਂ ਤਾਂ ਉਨ੍ਹਾਂ ਖਿਲਾਫ਼ ਅਪਰਾਧਕ ਮਾਮਲਾ ਦਰਜ ਕੀਤਾ ਜਾਵੇਗਾ।
ਨਿਜਾਮੁਦੀਨ ਤੋਂ ਤਬਲੀਗੀ ਜਮਾਤ ਦੇ ਪੰਜਾਬ ਵਿੱਚ ਹੁਣ ਤੱਕ 445 ਮੈਂਬਰਾਂ ਬਾਰੇ ਜਾਣਕਾਰੀ ਮਿਲ ਗਈ ਹੈ ਜਦੋਂਕਿ 22 ਲੋਕਾਂ ਦੀ ਹਾਲੇ ਵੀ ਭਾਲ ਕੀਤੀ ਜਾ ਰਹੀ ਹੈ।
ਇਨ੍ਹਾਂ ਵਿੱਚੋਂ 350 ਲੋਕਾਂ ਦੇ ਸੈਂਪਲ ਟੈਸਟ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 12 ਲੋਕ ਕੋਰੋਨਾਵਾਇਰਸ ਪੌਜਿਟਿਵ ਪਾਏ ਗਏ ਹਨ ਜਦੋਂਕਿ 111 ਦੇ ਨਤੀਜੇ ਨਕਾਰਾਤਮਕ ਆਏ ਹਨ।
227 ਤਬਲੀਗੀ ਜਮਾਤ ਦੇ ਮੈਂਬਰਾਂ ਦੇ ਨਤੀਜਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ।
ਬੀਬੀਸੀ ਪੰਜਾਬੀ ਲਈ ਗੁਰਪ੍ਰੀਤ ਚਾਵਲਾ ਨੇ ਦੱਸਿਆ ਕਿ ਪੰਜਾਬ ਦੇ ਪਠਾਨਕੋਟ ਵਿੱਚ ਕੋਰੋਨਾਵਾਇਰਸ ਦੇ ਪੰਜ ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਹੁਣ ਤੱਕ ਦੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਕੋਰੋਨਾਵਾਇਰਸ ਕਾਰਨ ਕੁੱਲ 7 ਮੌਤਾਂ ਹੋ ਚੁੱਕੀਆਂ ਹਨ।
ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਕੋਰੋਨਾਵਾਇਰਸ ਸਬੰਧੀ ਮੌਜੂਦਾ ਜਾਣਕਾਰੀ ਦਿੱਤੀ।
ਚੀਨ ਵਿੱਚ ਪਹਿਲੀ ਵਾਰੀ ਮੰਗਲਵਾਰ ਨੂੰ ਕੋਰੋਨਾਵਾਇਰਸ ਕਾਰਨ ਇੱਕ ਵੀ ਮੌਤ ਨਹੀਂ ਹੋਈ ਹੈ।
ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਮੁਤਾਬਕ ਸੋਮਵਾਰ ਨੂੰ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ 31 ਨਵੇਂ ਮਾਮਲੇ ਸਾਹਮਣੇ ਆਏ ਹਨ।
ਚੀਨ ਵਿੱਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਹੁਣ ਤੱਕ ਕੁੱਲ 81 ਹਜਾਰ 740 ਮਾਮਲੇ ਸਾਹਮਣੇ ਆਏ ਹਨ ਅਤੇ 3,331 ਲੋਕਾਂ ਦੀ ਮੌਤ ਹੋਈ ਹੈ।
ਪੰਜਾਬ ਵਿਚ ਕੋਰੋਨਾਵਾਇਰਸ ਦੇ ਕਈ ਮਰੀਜ਼ਾਂ ਦੀਆਂ ਹੋਈਆਂ ਮੌਤਾਂ ਤੋਂ ਬਆਦ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਲੈਕੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੋਏ ਹਨ।
ਕੋਰੋਨਾਵਾਇਰਸ ਨਾਲ ਹੋਣ ਵਾਲੀ ਮੌਤ ਨਾਲ ਕੀ ਖ਼ਤਰੇ ਜੁੜੇ ਹੁੰਦੇ ਹਨ ਅਤੇ ਕਿਹੋ ਜਿਹੀਆਂ ਸਾਵਧਾਨੀਆਂ ਦੀ ਲੋੜ ਹੁੰਦੀ ਹੈ।
ਕਈ ਲੋਕਾਂ ਦੇ ਮਨਾਂ ਵਿੱਚ ਡਰ ਹੈ ਕਿ ਮ੍ਰਿਤਕਾਂ ਦੇ ਸਸਕਾਰ ਵੇਲੇ ਕਿਤੇ ਉਨ੍ਹਾਂ ਨੂੰ ਵੀ ਇਨਫੈਕਸ਼ਨ ਨਾ ਹੋ ਜਾਵੇ।
ਅਜਿਹੇ ਵਿੱਚ ਕਈਆਂ ਦੇ ਮਨਾਂ ਵਿੱਚ ਸਵਾਲ ਪੈਦਾ ਹੋਵੇਗਾ ਕਿ ਜਦੋਂ ਕੋਰੋਨਾਵਾਇਰਸ ਨਾਲ ਪੀੜਤ ਸ਼ਖਸ ਦੀ ਮੌਤ ਹੁੰਦੀ ਹੈ ਤਾਂ ਉਸਦਾ ਸਸਕਾਰ ਕਰਨ ਵੇਲੇ ਕਿਹੜੇ ਖ਼ਤਰੇ ਹੋ ਸਕਦੇ ਹਨ ਤੇ ਕਿਹੜੀਆਂ ਸਾਵਧਾਨੀਆਂ ਵਰਤੀਆਂ ਜਾਣੀਆ ਚਾਹੀਦੀਆਂ ਹਨ।
ਚੰਡੀਗੜ੍ਹ ਵਿਚ ਲੋਕਾਂ ਨੂੰ ਰੋਜ਼ਾਨਾਂ ਵਰਤੋਂ ਦੀਆਂ ਚੀਜ਼ਾਂ ਘਰੋਂ ਘਰੀਂ ਪਹੁੰਚਾਉਣ ਲਈ ਮੋਬਾਇਲ ਦੁਕਾਨਾਂ ਸ਼ੁਰੂ ਕੀਤੀਆਂ ਗਈਆਂ ਹਨ। ਫਿਰ ਭਾਵੇਂ ਉਹ ਹਰੀਆਂ ਸ਼ਬਜ਼ੀਆਂ ਹੋਣ, ਕਰਿਆਨਾ ਜਾਂ ਹੋਰ ਵਸਤਾਂ
ਕੋਰੋਨਾਵਾਇਰਸ ਦੇ ਪਸਾਰ ਬਾਰੇ ਤੇ ਸਾਇੰਸ ਬਾਰੇ ਬਹੁਤ ਗੱਲਾਂ ਹੋਈਆਂ ਹਨ, ਜ਼ਰੂਰੀ ਵੀ ਹਨ।
ਪਰ ਸਾਡੀਆਂ-ਤੁਹਾਡੀਆਂ ਜੇਬਾਂ ਉੱਤੇ ਵੀ ਤਾਂ ਅਸਰ ਪਿਆ ਹੈ, ਆਓ ਅੱਜ ਕੋਰੋਨਾ ਦਾ ਆਪਣੀਆਂ ਮਹੀਨਾਵਾਰ ਕਿਸ਼ਤਾਂ ਜਾਂ EMIs ਉੱਤੇ ਪੈਂਦਾ ਅਸਰ ਵੇਖਦੇ ਹਾਂ।
ਕੋਰੋਨਾਵਾਇਰਸ ਦੇ ਸੰਕਟ ਵਿਚ ਜੂਝ ਰਹੀ ਦੁਨੀਆਂ ਲਈ ਸੰਪਰਕ ਦਾ ਸਾਧਨ ਬਣੇ ਵੱਟਸਐਪ ਨੇ ਇੱਕ ਵੱਡਾ ਫ਼ੈਸਲਾ ਕੀਤਾ ਹੈ।
ਵੱਟਸਐਪ ਦੀ ਵੈੱਬਸਾਇਟ ਉੱਤੇ ਪੋਸਟ ਕੀਤੇ ਗਏ ਇੱਕ ਮੈਸੇਜ ਮੁਤਾਬਕ ਹੁਣ ਯੂਜ਼ਰ ਇੱਕ ਸਮੇਂ ਸਿਰਫ਼ ਇੱਕ ਚੈਟ ਗਰੁੱਪ ਵਿਚ ਕੋਈ ਵੀ ਮੈਸੇਜ ਸੇਅਰ ਕਰ ਸਕੇਗਾ।
ਵੱਟਸਐਪ ਮੁਤਾਬਕ ਇਹ ਕਦਮ ਲੋਕਾਂ ਦੀ ਨਿੱਜਤਾ ਯਕੀਨੀ ਬਣਾਉਣ ਅਤੇ ਅਫ਼ਵਾਹਾ ਫ਼ੈਲਾਉਣ ਦੇ ਰੁਝਾਨ ਨੂੰ ਰੋਕਣ ਲਈ ਕੀਤਾ ਗਿਆ ਹੈ।
ਪਿਛਲੇ ਸਾਲ ਵੱਟਸਐਪ ਨੇ ਮੈਸੇਜ ਫਾਰਵਰਡ ਕਰਨ ਦੀ ਗਿਣਤੀ ਵਿਚ ਕਟੌਤੀ ਕੀਤੀ ਸੀ, ਜਿਸ ਨਾਲ ਮੈਸੇਜ ਫਾਰਵਰਡ ਕਰਨ ਦੀ ਮਾਤਰਾ ਵਿਚ ਗਲੋਬਲ ਪੱਧਰ ਉੱਤੇ 25 ਫ਼ੀਸਦ ਦੀ ਕਮੀ ਆਈ ਹੈ।
ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ। ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।
ਦੂਜੇ ਤਰੀਕੇ ਹੈ ਕਿ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੋਹ ਲਵੋਂ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ। ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੁੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ। ਪੂਰੀ ਖਬਰ ਪੜ੍ਹਨ ਲਈ ਕਲਿੱਕ ਕਰੋ
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਪੁਲਿਸ ਦੀ ਭੂਮਿਕਾ ਬਾਰੇ ਲੋਕਾਂ ਦੀ ਫੀਡਬੈਕ ਸਾਂਝਾ ਕੀਤੀ