You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: WHO ਨੇ ਕਿਹਾ, ਮਾਸਕ ਬਾਰੇ ਜਾਰੀ ਵਿਵਾਦ ’ਤੇ ਵਿਚਾਰ ਜਾਰੀ, ਸਪੇਨ ਵਿੱਚ 10 ਹਜ਼ਾਰ ਤੋਂ ਵੱਧ ਮੌਤਾਂ

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੁਝ ਦਿਨਾਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 10 ਲੱਖ ਤੱਕ ਪਹੁੰਚ ਜਾਣਗੇ

ਲਾਈਵ ਕਵਰੇਜ

  1. ਕੋਰੋਨਾ: ਪੰਜਾਬ 'ਚ ਪਰਵਾਸੀ ਮਜ਼ਦੂਰ ਬੇਹਾਲ, ਖੇਤੀ ਉੱਤੇ ਸਿੱਧਾ ਅਸਰ, ਮਜ਼ਦੂਰ ਘਰ ਪਰਤ ਗਏ ਹਨ ਜਾਂ ਰੋਟੀ ਨੂੰ ਔਖੇ ਹਨ, ਕਿਸਾਨਾਂ ਨੂੰ ਫਿਕਰ ਹੈ ਕਿ ਕਣਕ ਦੀ ਵਾਢੀ ਨੇੜੇ ਆ ਗਈ ਹੈ

    ਪੰਜਾਬ ਦੇ ਖੇਤਾਂ ਉੱਤੇ ਕੋਰੋਨਾਵਾਇਰਸ ਕਰਕੇ ਲੱਗੇ ਕਰਫ਼ਿਊ ਅਤੇ ਉਂਝ ਫੈਲੇ ਖ਼ੌਫ਼ ਦਾ ਸਿੱਧਾ ਅਸਰ ਪਿਆ ਹੈ। ਮਜ਼ਦੂਰ ਘਰ ਪਰਤ ਗਏ ਹਨ ਜਾਂ ਰੋਟੀ ਨੂੰ ਔਖੇ ਹੋਏ ਪਏ ਹਨ। ਕਿਸਾਨਾਂ ਨੂੰ ਫਿਕਰ ਹੈ ਕਿ ਕਣਕ ਦੀ ਵਾਢੀ ਨੇੜੇ ਆ ਗਈ ਹੈ।

  2. ਕੋਰੋਨਾਵਾਇਰਸ ਨਾਲ ਨਜਿੱਠਣ ਦੀਆਂ ਤਿਆਰੀਆਂ

  3. ਬ੍ਰਿਟੇਨ ਵਿੱਚ ਇੱਕ ਦਿਨ ’ਚ 563 ਮੌਤਾਂ

    ਬ੍ਰਿਟੇਨ ਵਿੱਚ ਕੋਵਿਡ -19 ਦੇ ਕਾਰਨ ਹੋ ਰਹੀ ਮੌਤਾਂ ਦਾ ਸਿਲਸਿਲਾ ਜਾਰੀ ਹੈ। ਇੱਕ ਦਿਨ ਵਿੱਚ ਬ੍ਰਿਟੇਨ ਵਿੱਚ 563 ਮੌਤਾਂ ਹੋਈਆਂ ਹਨ।

    ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਨੂੰ 'ਬੇਹੱਦ ਦੁਖੀ ਦਿਨ' ਦੱਸਿਆ।

    ਇਸ ਨਾਲ ਬ੍ਰਿਟੇਨ ਵਿੱਚ ਮਰਨ ਵਾਲਿਆਂ ਦੀ ਗਿਣਤੀ 2,352 ਤੱਕ ਪਹੁੰਚ ਗਈ ਹੈ ਜਦੋਂਕਿ ਯੂਕੇ ਵਿੱਚ ਤਕਰੀਬਨ 30,000 ਲੋਕ ਸੰਕਰਮਿਤ ਹਨ।

  4. ਫਿਲਿਪੀਨਜ਼ ਦੇ ਰਾਸ਼ਟਰਪਤੀ ਨੇ ਦਿੱਤੇ ਗੋਲੀ ਮਾਰਨ ਦੇ ਆਦੇਸ਼, ਬੀਤੀ ਰਾਤ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਰੋਡ੍ਰਿਗੋ ਨੇ ਇਹ ਆਦੇਸ਼ ਜਾਰੀ ਕੀਤੇ ਹਨ

    ਫਿਲਿਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਡੁਟਰਟੇ ਨੇ ਕੁਆਰੰਟੀਨ ਦੌਰਾਨ ਹਿੰਸਕ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਪੁਲਿਸ ਅਤੇ ਸੈਨਾ ਨੂੰ ਗੋਲੀ ਚਲਾਉਣ ਦੇ ਆਦੇਸ਼ ਦਿੱਤੇ ਹਨ।

    ਖੱਬੇ-ਪੱਖੀ ਪ੍ਰਦਰਸ਼ਨਕਾਰੀ ਮੈਟਰੋ ਮਨੀਲਾ ਵਿੱਚ ਭੋਜਨ ਵੰਡਦੇ ਸਮੇਂ ਬੇਕਾਬੂ ਹੋ ਗਏ ਸਨ। ਇਸ ਤੋਂ ਬਾਅਦ ਰੋਡ੍ਰਿਗੋ ਨੇ ਇਹ ਆਦੇਸ਼ ਦਿੱਤਾ ਹੈ।

  5. ਕੈਲੀਫੋਰਨੀਆ ਦੇ ਲੌਸ ਏਂਜਸਲ ਕਾਊਂਟੀ ‘ਚ ਅਸਲੇ ਦੀਆਂ ਦੁਕਾਨਾਂ ਮੁੜ ਖੁੱਲ੍ਹਣਗੀਆਂ

    ਕੋਰੋਨਾਵਾਇਰਸ ਤੇ ਲੌਕਡਾਊਨ ਦੇ ਇਸ ਮਾਹੌਲ ਵਿੱਚ ਲੌਸ ਏਂਜਲਸ ਕਾਊਂਟੀ ਵਿੱਚ ਹਥਿਆਰਾਂ ਦੀਆਂ ਦੁਕਾਨਾਂ ਮੁੜ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਕਾਰੋਬਾਰ ਨੂੰ ‘ਜ਼ਰੂਰੀ’ ਦੱਸਿਆ ਗਿਆ ਹੈ।

    ਹਾਲਾਂਕਿ ਪਿਛਲੇ ਹਫ਼ਤਿਆਂ ਇਨ੍ਹਾਂ ਦੁਕਾਨਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਪਰ ਹੁਣ ਇਹ ਬਦਲਾਅ ਕੋਰੋਨਾਵਾਇਰਸ ਮਹਾਂਮਾਰੀ ਨੂੰ ਦੇਖਦਿਆਂ ਲਿਆ ਗਿਆ ਹੈ।

  6. ਅਮਰੀਕਾ ਵਿੱਚ ਬੰਦੂਕਾਂ ਦੀ ਡਿਮਾਂਡ ਵਧੀ

    ਇੰਝ ਲਗਦਾ ਹੈ ਜਿਵੇਂ ਅਮਰੀਕਾ ਦੇ ਲੋਕ ਨਾ ਸਿਰਫ਼ ਖਾਣ ਪੀਣ ਦੀਆਂ ਚੀਜ਼ਾਂ, ਟਾਇਲਟ ਪੇਪਰ ਸਗੋਂ ਬੰਦੂਕਾਂ ਵੀ ਜਮ੍ਹਾ ਕਰ ਰਹੇ ਹਨ।

    FBI ਦੇ ਨਵੇਂ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ 32 ਫੀਸਦੀ ਲੋਕਾਂ ਨੇ ਹਥਿਆਰ ਖਰੀਦਣ 'ਚ ਦਿਲਚਸਪੀ ਦਿਖਾਈ ਹੈ।

  7. ਕੋਰੋਨਾਵਾਇਰਸ : ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ 'ਚ ਪੁੱਜ ਸਕਦਾ ਹੈ ਵਾਇਰਸ

  8. PGI ਚੰਡੀਗੜ੍ਹ ਵਿੱਚ ਅੰਬਾਲਾ ਦੇ ਕੋਰੋਨਾਵਾਇਰਸ ਪੀੜਤ ਦੀ ਮੌਤ

    ਪੀਜੀਆਈ ਚੰਡੀਗੜ੍ਹ ਵਿੱਚ ਅੰਬਾਲਾ ਦੇ 67 ਸਾਲ ਦੇ ਇੱਕ ਵਿਅਕਤੀ ਦੀ ਮੌਤ ਹੋਈ ਹੈ। ਇਸ ਵਿਅਕਤੀ ਵਿੱਚ ਕੋਰੋਨਾਵਾਇਰਸ ਪੌਜ਼ੀਟਿਵ ਪਾਇਆ ਗਿਆ ਸੀ।

  9. ਲੌਕਡਾਊਨ ਦੌਰਾਨ ਇੰਟਰਨੈੱਟ ਦੀ ਸਪੀਡ ਵਧਾਉਣ ਦੇ 7 ਤਰੀਕੇ

  10. ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਦੀ ਮੌਤ

    ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਦੱਸਿਆ ਕਿ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਅੱਜ ਸਵੇਰੇ ਸਾਢੇ ਚਾਰ ਵਜੇ ਮੌਤ ਗਈ।

    ਬੁੱਧਵਾਰ ਨੂੰ ਉਨ੍ਹਾਂ ਦਾ ਕੋਰੋਨਾਵਾਇਰਸ ਟੈਸਟ ਪੌਜ਼ੀਟਿਵ ਆਇਆ ਸੀ।

  11. ਕੈਪਟਨ ਦੀ ਕੰਪਨੀਆਂ ਦੇ CSR ਫੰਡ ਨੂੰ ਕੋਰੋਨਾਵਾਇਰਸ ਦੀ ਰਾਹਤ ਲਈ ਇਸਤੇਮਾਲ ਕਰਨ ਦੀ ਅਪੀਲ

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪੰਜਾਬ ਵਿੱਚ ਕੰਪਨੀਆਂ ਨੂੰ ਇਜਾਜ਼ਤ ਦਿੱਤੀ ਜਾਵੇ ਕਿ ਉਹ ਆਪਣੇ ਕੋਰਪੋਰੇਟ ਸੋਸ਼ਲ ਰੈਸਪਾਂਸਿਬਿਲੀਟੀ (ਸੀਐੱਸਆਰ) ਦੀ ਵਰਤੋਂ ਸੂਬਾ ਸਰਕਾਰ ਦੀ ਮਦਦ ਲਈ ਕਰਨ।

    ਸੀਐੱਸਆਰ ਉਹ ਫੰਡ ਹੈ ਜੋ ਕੰਪਨੀਆਂ ਆਪਣੀ ਕਮਾਈ ਦੇ ਇੱਕ ਹਿੱਸੇ ਵਿੱਚੋਂ ਬਣਾਉਣਦੀਆਂ ਹਨ। ਇਹ ਫੰਡ ਉਹ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਲਗਾਉਂਦੀਆਂ ਹਨ।

  12. ਕੋਰੋਨਾਵਾਇਰਸ ਕਾਰਨ ਟੈਨਿਸ ਟੂਰਨਾਮੈਂਟ ਵਿੰਬਲਡਨ ਰੱਦ

    ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਟੈਨਿਸ ਟੂਰਨਾਮੈਂਟ ਵਿੰਬਲਡਨ ਕੋਰੋਨਾਵਾਇਰਸ ਕਾਰਨ ਰੱਦ ਹੋ ਗਿਆ ਹੈ।

    ਇਹ ਟੂਰਨਾਮੈਂਟ 29 ਜੂਨ ਤੋਂ 12 ਜੁਲਾਈ ਦੇ ਦਰਮਿਆਨ ਹੋਣਾ ਸੀ।

    ਫ਼ਿਲਹਾਲ 13 ਜੁਲਾਈ ਤੱਕ ਦੁਨੀਆਂ ਭਰ ਵਿੱਚ ਕੋਈ ਵੀ ਪ੍ਰੋਫ਼ੈਸ਼ਨਲ ਟੈਨਿਸ ਮੁਕਾਬਲਾ ਨਹੀਂ ਹੋਵੇਗਾ।

  13. ਅਮਰੀਕਾ 'ਚ 2 ਲੱਖ ਤੋਂ ਵੱਧ ਨੂੰ ਕੋਰੋਨਾਵਾਇਰਸ ਦੀ ਲਾਗ, 4700 ਤੋਂ ਵੱਧ ਮੌਤਾਂ

    ਅਮਰੀਕਾ 'ਚ ਕੋਰੋਨੋਵਾਇਰਸ ਦੇ 2 ਲੱਖ ਤੋਂ ਵੱਧ ਮਾਮਲੇ ਹੋ ਗਏ ਹਨ।

    ਜੌਨ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ ਤਾਜ਼ਾ ਅੰਕੜਿਆ ਦੇ ਹਿਸਾਬ ਨਾਲ ਇੱਥੇ 213,000 ਤੋਂ ਵੱਧ ਲੋਕਾਂ ਨੂੰ ਕੋਰੋਨਾਵਾਇਰਸ ਹੈ ਤੇ 4,700 ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਹੋਈ ਹੈ।

    ਅੱਧੇ ਤੋਂ ਵੱਧ ਮਾਮਲੇ ਇਕੱਲੇ ਨਿਊਯਾਰਕ ਵਿੱਚ ਹੀ ਹਨ।

  14. ਬ੍ਰਿਟਿਸ਼ ਏਅਰਵੇਜ਼ 36 ਹਜ਼ਾਰ ਮੁਲਾਜ਼ਮਾਂ ਨੂੰ ਸਸਪੈਂਡ ਕਰ ਸਕਦੀ ਹੈ

    ਕੋਰੋਨਾਵਾਇਰਸ ਦੇ ਸੰਕਟ ਕਾਰਨ ਵੱਖ-ਵੱਖ ਏਅਰਲਾਈਨਾਂ ਆਰਥਿਕ ਸੰਕਟ ਨਾਲ ਜੂਝ ਰਹੀਆਂ ਹਨ। ਹੁਣ ਇਸੇ ਸਿਲਸਿਲੇ ਤਹਿਤ ਬ੍ਰਿਟਿਸ਼ ਏਅਰਵੇਜ਼ ਆਪਣੇ 36 ਹਜ਼ਾਰ ਕਰਮੀਆਂ ਨੂੰ ਮੁਅੱਤਲ ਕਰ ਸਕਦੀ ਹੈ।

    ਇਸ ਨੂੰ ਲੈਕੇ ਯੁਨਾਈਟ ਯੂਨੀਅਨ ਨਾਲ ਹਫ਼ਤੇ ਤੋਂ ਗੱਲਬਾਤ ਚੱਲ ਰਹੀ ਹੈ ਅਤੇ ਅਜੇ ਕਈ ਨੁਕਤਿਆਂ ’ਤੇ ਦਸਤਖ਼ਤ ਹੋਣੇ ਬਾਕੀ ਹਨ।

    ਜੋ ਲੋਕ ਇਸ ਫ਼ੈਸਲੇ ਨਾਲ ਪ੍ਰਭਾਵਿਤ ਹੋਣਗੇ ਉਨ੍ਹਾਂ ਨੂੰ ਸਰਕਾਰ ਦੀ ਕੋਰੋਨਾਵਾਇਰਸ ਜੌਬ ਰਿਟੈਂਸ਼ਨ ਸਕੀਮ ਤਹਿਤ ਆਰਥਿਕ ਮਦਦ ਦਿੱਤੀ ਜਾਵੇਗੀ।

    ਜੋ ਲੋਕ ਸਾਡੇ ਨਾਲ ਅੱਜ ਜੁੜੇ ਹਨ, ਇੱਥੇ ਜਾਣੋ ਕਲ੍ਹ ਕੀ ਸਨ ਕੋਰੋਨਾਵਾਇਰਸ ਬਾਰੇ ਖ਼ਾਸ ਖ਼ਬਰਾ