ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ।
ਸੂਬੇ ਵਿੱਚ 17 ਨਵੰਬਰ ਨੂੰ ਚੋਣਾਂ ਹੋਈਆਂ ਸਨ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਬੁਧਨੀ ਸੀਟ ਤੋਂ ਚੋਣਾਂ ਲੜ ਰਹੇ ਹਨ ਅਤੇ ਇੱਥੇ ਕਾਂਗਰਸ ਨੇ ਉਨ੍ਹਾਂ ਖ਼ਿਲਾਫ਼ ਟੀਵੀ ਐਕਟਰ ਵਿਕਰਮ ਮਸਤਾਲ ਨੂੰ ਆਪਣਾ ਉਮੀਦਵਾਰ ਬਣਾਇਆ ਸੀ।
ਸੀ-ਵੋਟਰ ਦੇ ਮੁਤਾਬਕ, ਐਤਵਾਰ ਸਵੇਰੇ 9 ਵਜੇ ਤੱਕ ਦੇ ਰੁਝਾਨਾਂ ਵਿੱਚ ਬੁਧਨੀ ਸੀਟ ਉੱਤੇ ਸ਼ਿਵਰਾਜ ਸਿੰਘ ਚੌਹਾਨ ਅੱਗੇ ਚੱਲ ਰਹੇ ਹਨ।
9 ਵਜੇ ਤੱਕ ਦੇ ਰੁਝਾਨਾਂ ਵਿੱਚ ਮੱਧ ਪ੍ਰਦੇਸ਼ ਵਿੱਚ ਕਾਂਗਰਸ 58 ਅਤੇ ਭਾਜਪਾ 55 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।
ਵਿਕਰਮ ਮਸਤਾਲ ਰਾਮਾਇਣ-2 ਵਿੱਚ ਹਨੂਮਾਨ ਦਾ ਕਿਰਦਾਰ ਨਿਭਾ ਚੁੱਕੇ ਹਨ।
ਵਿਕਰਮ ਮਸਤਾਲ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਸਨ।
ਉੱਥੇ ਹੀ ਸ਼ਿਵਰਾਜ ਸਿੰਘ ਚੌਹਾਨ ਮੱਧ ਪ੍ਰਦੇਸ਼ ਦੇ ਸਭ ਤੋਂ ਵੱਧ ਸਮੇਂ ਤੱਕ ਮੁੱਖ ਮੰਤਰੀ ਰਹਿਣ ਵਾਲੇ ਆਗੂ ਹਨ, ਸ਼ਿਵਰਾਜ ਸਿੰਘ ਚੌਹਾਨ ਸਾਲ 2006 ਤੋਂ ਹੁਣ ਤੱਕ ਲਗਾਤਾਰ ਇਸ ਸੀਟ ਤੋਂ ਜਿੱਤੇ ਹਨ।
ਪਿਛਲੀਆਂ ਵਿਧਾਨ ਸਭਾ ਚੋਣਾ ਵਿੱਚ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਦੇ ਪ੍ਰਧਾਨ ਅਰੁਣ ਯਾਦਵ ਨੂੰ ਹਰਾਇਆ ਸੀ।