ਲਾਈਵ ਪੰਨੇ ਉੱਤੇ ਵਿਰਾਮ, ਅੱਜ ਦੀਆਂ ਮੁੱਖ ਖ਼ਬਰਾਂ
ਅਸੀਂ ਆਪਣਾ ਅੱਜ ਦਾ ਇਹ ਲਾਈਵ ਪੇਜ ਇੱਥੇ ਹੀ ਖ਼ਤਮ ਕਰ ਰਹੇ ਹਾਂ। ਦਿਨ ਭਰ ਦੀਆਂ ਅਹਿਮ ਖ਼ਬਰਾਂ ਉੱਤੇ ਮਾਰੋ ਇੱਕ ਨਜ਼ਰ-
- ਓਲੰਪੀਅਨ ਖਿਡਾਰੀਆਂ ਦਾ ਧਰਨਾ ਜੰਤਰ-ਮੰਤਰ ਉੱਤੇ ਪਿਛਲੇ 6 ਦਿਨਾਂ ਤੋਂ ਜਾਰੀ ਹੈ।
- ਖਿਡਾਰੀਆਂ ਦੀ ਮੰਗ ਉੱਤੇ ਦਿੱਲੀ ਪੁਲਿਸਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦੋ ਐਫਆਈਆਰ ਦਰਜ ਕੀਤੀਆਂ ਹਨ, ਪਰ ਪ੍ਰਦਰਸ਼ਨ ਕਰ ਰਹੇ ਖਿਡਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਉਹ ਧਰਨਾ ਜਾਰੀ ਰੱਖਣਗੇ।
- ਉੱਧਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਹੈ ਕਿ ਉਹ ਹਰ ਫੈਸਲੇ ਦਾ ਸਵਾਗਤ ਕਰਦੇ ਹਨ ਤੇ ਉਨ੍ਹਾਂ ਨੂੰ ਇਨਸਾਫ਼ ਦੀ ਉਮੀਦ ਹੈ।
- ਕਪਿਲ ਦੇਵ, ਸਾਨੀਆ ਮਿਰਜ਼ਾ, ਨੀਰਜ ਚੋਪੜਾ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਖਿਡਾਰੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ।
- ਪੰਜਾਬ ਪੁਲਿਸ ਨੇ ਗੈਂਗਸਟਰਾਂ ਦੇ ਜਾਅਲੀ ਪਾਸਪੋਰਟ ਬਣਾਉਣ ਵਾਲੇ ਤਿੰਨ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।
- ਫ਼ਿਲਮ ਅਦਾਕਾਰ ਸੂਰਜ ਪੰਚੋਲੀ ਨੂੰ ਜੀਆ ਖ਼ਾਨ ਮਾਮਲੇ 'ਚ ਬਰੀ ਕਰ ਦਿੱਤਾ ਗਿਆ ਹੈ।