ਤੁਹਾਡਾ ਧੰਨਵਾਦ!
ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਕੱਲ ਸਵੇਰੇ ਨਵੀਆਂ ਅਤੇ ਤਾਜ਼ਾ ਖ਼ਬਰਾਂ ਨਾਲ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ।
ਜਾਂਦੇ ਜਾਂਦੇ ਇੱਕ ਨਜ਼ਰ ਹੁਣ ਤੱਕ ਦੀਆਂ ਸੁਖ਼ਰੀਆਂ ਉੱਤੇ
- ਅਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਦੀ ਏਅਰਪੋਰਟ ਉੱਤੇ ਹੋਈ ਪੁੱਛਗਿੱਛ ਉੱਤੇ ਚਰਨਜੀਤ ਸਿੰਘ ਚੰਨੀ ਨੇ ਚੁੱਕੇ ਸਵਾਲ, ਕਿਹਾ ਉਸ ਦਾ ਕੀ ਕਸੂਰ ਸੀ।
- ਕਿਰਨਜੀਤ ਕੌਰ ਨੂੰ ਬ੍ਰਿਟੇਨ ਜਾਣ ਦੀ ਅੱਜ ਆਗਿਆ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਨੂੰ ਵਾਪਸ ਜੱਲੂਪੁਰ ਖੇੜਾ ਪਿੰਡ ਪਰਤਣਾ ਪਿਆ
- ਕਿਰਨਦੀਪ ਕੌਰ ਨੂੰ ਪੁੱਛਗਿੱਛ ਲਈ ਰੋਕਿਆ ਗਿਆ ਸੀ- ਐੱਸਐੱਸਪੀ ਸਤਿੰਦਰ ਸਿੰਘ ਨੇ ਕਿਹਾ ਨਾ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਨਾ ਗ੍ਰਿਫ਼ਤਾਰ ਕੀਤਾ ਗਿਆ
- ਅਮ੍ਰਿਤਪਾਲ ਦੇ ਸਾਥੀ ਦਲਜੀਤ ਸਿੰਘ ਕਲਸੀ ਦੇ ਪਰਿਵਾਰ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਉਸ ਨਾਲ ਇੱਕ ਘੰਟਾ ਮੁਲਾਕਾਤ ਕੀਤਾ, ਕਿਹਾ ਕੋਈ ਸਮੱਸਿਆ ਨਹੀਂ ਹੈ
- ਭਾਰਤੀ ਫੌਜ ਮੁਤਾਬਕ ਪੂੰਛ ਵਿੱਚ ਅੱਤਵਾਦੀਆਂ ਵਲੋਂ ਸੁੱਟੇ ਗ੍ਰਨੇਡ ਕਾਰਨ ਪੰਜ ਜਵਾਨ ਮਾਰੇ ਗਏ ਹਨ
- ਗੁਜਰਾਤ: ਵਿਸ਼ੇਸ਼ ਅਦਾਲਤ ਨੇ ਨਰੋਦਾ ਪਾਟੀਆ ਕਤਲੇਆਮ ਦੇ ਸਾਰੇ ਮੁਲਜ਼ਮਾਂ ਨੂੰ ਕੀਤਾ ਬਰੀ
- ਅਨਮੋਲ ਬਿਸ਼ਨੋਈ ਦੀ ਹਿਰਾਸਤ ਵਿੱਚ ਲਏ ਜਾਣ ਦੇ ਦਾਅਵਿਆਂ ਅਤੇ ਹੁਣ ਇੱਕ ਵਿਆਹ ਪਾਰਟੀ ਵਿੱਚ ਦਿਖਣ ਉੱਤੇ ਭਾਰੀਤ ਵਿਦੇਸ਼ ਮੰਤਰਾਲੇ ਨੇ ਕਿਹਾ ਇਸ ਬਾਰੇ ਅਪਡੇਟ ਲ਼ਈ ਜਾਵੇਗੀ
- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਵਿਧਾਇਕ ਤੇ ਮਾਫ਼ੀਆ ਮੁਖ਼ਤਾਰ ਅੰਸਾਰੀ ਦੇ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ 'ਚ ਖਰਚੇ ਦੀ ਫਾਈਲ ਵਾਪਸ ਮੋੜ ਦਿੱਤੀ ਹੈ।




















