You’re viewing a text-only version of this website that uses less data. View the main version of the website including all images and videos.

Take me to the main website

ਜਥੇਦਾਰ ਦਾ ਬੇਕਸੂਰ ਨੌਜਵਾਨਾਂ ਨੂੰ 24 ਘੰਟਿਆਂ ’ਚ ਛੱਡਣ ਦਾ ‘ਅਲਟੀਮੇਟਮ’, ਅਮ੍ਰਿਤਪਾਲ ਸਿੰਘ ਬਾਰੇ ਨੇਪਾਲ ਨੂੰ ਭਾਰਤ ਸਰਕਾਰ ਦੀ ਚਿੱਠੀ

ਅਮ੍ਰਿਤਪਾਲ ਸਿੰਘ ਅਤੇ ਵਾਰਿਸ ਪੰਜਾਬ ਦੇ ਕਾਰਕੁਨਾਂ ਖ਼ਿਲਾਫ਼ ਪੰਜਾਬ ਪੁਲਿਸ 18 ਮਾਰਚ ਤੋਂ ਕਾਰਵਾਈ ਕਰ ਰਹੀ ਹੈ

ਲਾਈਵ ਕਵਰੇਜ

  1. ਅਕਾਲ ਤਖ਼ਤ ਸਾਹਿਬ ਉੱਤੇ ਇਕੱਤਰਤਾ

    ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੱਦੇ ਉੱਤੇ ਅਕਾਲ ਤਖ਼ਤ ਸਾਹਿਬ ਉੱਤੇ ਸਿੱਖ ਜਥੇਬੰਦੀਆਂ ਦੀ ਅੱਜ ਇਕੱਤਰਤਾ ਕੀਤੀ ਜਾ ਰਹੀ ਹੈ।

    ਇਸ ਵਿੱਚ ਸਿੱਖ ਜਥੇਬੰਦੀਆਂ, ਸਿੱਖ ਬੁੱਧੀਜੀਵੀਆਂ, ਪੱਤਰਕਾਰਾਂ ਸਣੇ ਪੰਥਕ ਸਿਆਸੀ ਧਿਰਾਂ ਨੂੰ ਬੁਲਾਇਆ ਗਿਆ ਹੈ

    ਇਸ ਇਕੱਠ ਵਿੱਚ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪੁਲਿਸ ਕਾਰਵਾਈ ਤੋਂ ਬਾਅਦ ਪੈਦਾ ਹਾਲਾਤ ਦੇ ਮੱਦੇਨਜ਼ਰ ਇਹ ਬੈਠਕ ਬੁਲਾਈ ਗਈ ਹੈ।

  2. ਅਮਰੀਕਾ ਗੋਲੀਬਾਰੀ:ਸੈਕਰਾਮੈਂਟੋ ਗੁਰਦੁਆਰੇ ਬਾਹਰ ਦੋ ਲੋਕਾਂ ਨੂੰ ਲੱਗੀ ਗੋਲੀ, ਸ਼ੱਕੀ ਹਮਲਾਵਰ ਦੀ ਭਾਲ ਜਾਰੀ

    ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫ਼ਤਰ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਐਤਵਾਰ ਨੂੰ ਗੁਰਦੁਆਰਾ ਸੈਕਰਾਮੈਂਟੋ ਨੇੜੇ ਚੱਲੀਆਂ ਗੋਲੀਆਂ ਵਿੱਚ ਘੱਟੋ-ਘੱਟ ਦੋ ਲੋਕ ਜਖ਼ਮੀ ਹੋ ਗਏ ਹਨ।

    ਖ਼ਬਰ ਏਜੰਸੀ ਏਐੱਨਆਈ ਮੁਤਬਾਕ ਸ਼ੈਰਿਫ਼ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਗੋਲੀਬਾਰੀ ਸਥਾਨਕ ਸਮੇਂ ਮੁਤਾਬਕ ਦੁਪਿਹਰ ਨੂੰ ਕਰੀਬ 2:30 ਵਜੇ ਹੋਈ।

    ਸ਼ੈਰਿਫ਼ ਆਫ਼ਿਸ ਮੁਤਾਬਕ ਦੋਵੇਂ ਪੀੜਤ ਗੰਭੀਰ ਹਾਲਾਤ ਵਿੱਚ ਹਨ ਤੇ ਅਜੇ ਤੱਕ ਕਿਸੇ ਸ਼ੱਕੀ ਦੀ ਪਛਾਣ ਨਹੀਂ ਹੋ ਸਕੀ ਹੈ।

    ਸੈਕਰਾਮੈਂਟੋ ਕਾਉਂਟੀ ਸ਼ੈਰਿਫ਼ਿ ਦਫ਼ਤਰ ਦੇ ਬੁਲਾਰੇ ਅਮਰ ਗਾਂਧੀ ਨੇ ਦੱਸਿਆ ਕਿ ਗੋਲੀਬਾਰੀ ਕਿਸੇ ਨਸਲੀ ਜਾਂ ਨਫ਼ਰਤੀ ਭੇਦਭਾਵ ਦਾ ਨਤੀਜਾ ਨਹੀਂ ਹੈ।

    ਉਨ੍ਹਾਂ ਦੱਸਿਆਂ ਤਿੰਨ ਲੋਕਾਂ ਦਰਮਿਆਨ ਬਹਿਸ ਤੇ ਲੜਾਈ ਹੋ ਰਹੀ ਸੀ ਜੋ ਗੋਲੀਬਾਰੀ ਤੱਕ ਪਹੁੰਚ ਗਈ।

    “ਇਹ ਘਟਨਾ ਉਨ੍ਹਾਂ ਲੋਕਾਂ ਦਰਮਿਆਨ ਵਾਪਰੀ ਜੋ ਇੱਕ-ਦੂਜੇ ਦੇ ਵਾਕਫ਼ ਸਨ।”

    ਉਨ੍ਹਾਂ ਘਟਨਾ ਬਾਰੇ ਦੱਸਿਆ ਕਿਹਾ ਕਿ ਇੱਕ ਵਿਅਕਤੀ ਹੇਠਾਂ ਡਿੱਗਿਆ ਹੋਇਆ ਸੀ ਜਦੋਂ ਉਸ ਨੇ ਦੂਜੇ ਦੇ ਗੋਲੀ ਮਾਰੇ। ਤੇ ਇਸੇ ਦੌਰਾਨ ਉਸ ਨੂੰ ਵੀ ਜਵਾਬੀ ਗੋਲੀ ਲੱਗੀ ਹੈ।

    ਗਾਂਧੀ ਨੇ ਦੱਸਿਆ,“ਇਸ ਝਗੜੇ ਵਿੱਚ ਸ਼ਾਮਿਲ ਸਾਰੇ ਲੋਕ ਇੱਕ-ਦੂਜੇ ਨੂੰ ਜਾਣਦੇ ਸਨ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਨ੍ਹਾਂ ਦਰਮਿਆਨ ਇਸ ਝਗੜੇ ਦੇ ਪਹਿਲਾਂ ਤੋਂ ਹੀ ਕੋਈ ਟਕਰਾਅ ਚੱਲ ਰਿਹਾ ਸੀ।

    ਇਸ ਘਟਨਾ ਦੀ ਜਾਂਚ ਜਾਰੀ ਹੈ।

  3. ਲਾਇਵ : ਹੁਣ ਤੱਕ ਦੇ ਅਪਡੇਟ

    • ਅਮ੍ਰਿਤਪਾਲ ਸਿੰਘ ਮਾਮਲੇ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ 353 ਲੋਕਾਂ ਵਿੱਚੋਂ 197 ਨੂੰ ਰਿਹਾਅ ਕੀਤਾ
    • ਅਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਨੇ 18 ਮਾਰਚ ਨੂੰ ਕਾਰਵਾਈ ਸ਼ੁਰੂ ਕੀਤੀ ਸੀ ਜੋ ਅਜੇ ਵੀ ਜਾਰੀ ਹੈ, ਪੁਲਿਸ ਮੁਤਾਬਕ ਉਹ ਫਰਾਰ ਹੈ।
    • ਅਮਰੀਕਾ 'ਚ ਕੁਝ ਖ਼ਾਲਿਸਤਾਨ ਸਮਰਥਕਾਂ ਦੇ ਮੁਜ਼ਾਹਰੇ ਦੌਰਾਨ ਭਾਰਤੀ ਪੱਤਰਕਾਰ ਨਾਲ ਕਥਿਤ ਕੁੱਟਮਾਰ, ਭਾਰਤ ਨੇ ਇਤਰਾਜ਼ ਜਤਾਇਆ।
    • ਕਾਂਗਰਸ ਦਾ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕੀਤੇ ਜਾਣ ਉੱਤੇ ਸਤਿਆਗ੍ਰਹਿ
    • ਭਾਰਤ ਦੀ ਨਿਖਤ ਜ਼ਰੀਨ ਨੇ 50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ਵਿੱਚ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦਾ ਸੋਨ ਤਗ਼ਮਾ ਜਿੱਤਿਆ।
    • ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ 75 ਕਿਲੋ ਵਰਗ ਵਿੱਚ ਆਸਟਰੇਲੀਆ ਦੀ ਕੈਟਲਿਨ ਪਾਰਕਰ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ।
    • ਲਵਲੀਨਾ ਤੋਂ ਪਹਿਲਾਂ ਨਿਖਤ ਜ਼ਰੀਨ, ਨੀਤੂ ਘੰਘਸ ਅਤੇ ਸਵੀਟੀ ਬੂਰਾ ਸੋਨ ਤਮਗਾ ਜਿੱਤ ਚੁੱਕੀਆਂ ਹਨ।
    • ਪੰਜਾਬ ਦੇ ਫਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਰਾਈਫਲ ਸ਼ੂਟਿੰਗ ਦੇ ਵਿਸ਼ਵ ਕੱਪ ਦੇ ਆਖਰੀ ਦਿਨ 50 ਮੀਟਰ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ
  4. ਲਾਇਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ

    ਅਮ੍ਰਿਤਪਾਲ ਖ਼ਿਲਾਫ਼ ਪੁਲਿਸ ਕਾਰਵਾਈ ਅਤੇ ਪੰਜਾਬ ਦੇ ਮੌਜੂਦਾ ਮਾਹੌਲ ਸਣੇ ਕੌਮੀ ਤੇ ਕੌਮਾਂਤਰੀ ਘਟਨਾਕ੍ਰਮਾਂ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਇਸ ਸਮੇਂ ਖੁਸ਼ਹਾਲ ਲਾਲੀ ਤੇ ਰਾਜਵੀਰ ਕੌਰ ਗਿੱਲ ਤੁਹਾਡੇ ਨਾਲ ਤਾਜ਼ਾ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਨ। ਕੱਲ ਤੱਕ ਦੇ ਅਪਡੇਟ ਦੇਖਣ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।