You’re viewing a text-only version of this website that uses less data. View the main version of the website including all images and videos.
ਟੀ-20 ਵਿਸ਼ਵ ਕੱਪ: ਭਾਰਤ ਨੇ ਪਾਕਿਸਤਾਨ 'ਤੇ ਸ਼ਾਨਦਾਰ ਜਿੱਤ ਤਾਂ ਹਾਸਲ ਕੀਤੀ ਪਰ ਇਹ ਸਬਕ ਸਿੱਖਣ ਦੀ ਲੋੜ ਹੈ
ਦੱਖਣੀ ਅਫ਼ਰੀਕਾ ਵਿੱਚ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਹੋ ਰਿਹਾ ਹੈ ਜਿਸ ਵਿੱਚ ਦਸ ਟੀਮਾਂ ਹਿੱਸਾ ਲੈ ਰਹੀਆਂ ਹਨ।
ਲਾਈਵ ਕਵਰੇਜ
ਜਸਪਾਲ ਸਿੰਘ
ਭਾਰਤ ਨੂੰ ਮਿਲੀ ਪਹਿਲੀ ਸਫ਼ਲਤਾ, ਦੀਪਤੀ ਸ਼ਰਮਾ ਨੇ ਲਿਆ ਪਹਿਲਾ ਵਿਕਟ
ਦੀਪਤੀ ਸ਼ਰਮਾ ਨੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ ਹੈ। ਦੀਪਤੀ ਨੇ ਪਾਕਿਸਤਾਨ ਦੀ ਸਲਾਮੀ ਬੱਲੇਬਾਜ਼ ਜਾਵੇਰੀਆ ਖ਼ਾਨ ਨੂੰ 8 ਦੌੜਾਂ ਦੇ ਸਕੋਰ ਉੱਤੇ ਆਉਟ ਕਰ ਦਿੱਤਾ। ਫਾਈਨ ਲੈਗ ਉੱਤੇ ਉਨ੍ਹਾਂ ਦਾ ਕੈਚ ਕਪਤਾਨ ਹਰਮਨਪ੍ਰੀਤ ਕੌਰ ਨੇ ਲਿਆ।
ਵਿਰਾਟ ਕੋਹਲੀ ਨੇ ਭਾਰਤੀ ਖਿਡਾਰਨਾਂ ਨੂੰ ਆਪਣੇ ਅੰਦਾਜ਼ ਵਿੱਚ ਦਿੱਤਾ ਗੁੱਡ ਲੱਕ
ਹਰਲੀਨ ਦਿਓਲ ਸਮ੍ਰਿਤੀ ਮੰਧਾਨਾ ਦੀ ਥਾਂ ਟੀਮ ਵਿੱਚ
ਸੱਟ ਕਾਰਨ ਬਾਹਰ ਹੋਈ ਸਮ੍ਰਿਤੀ ਮੰਧਾਨਾ ਦੀ ਥਾਂ ਪੰਜਾਬਣ ਕੁੜੀ ਹਰਲੀਨ ਦਿਓਲ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਬਾਰੇ ਟਾਸ ਵੇਲੇ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਜਾਣਕਾਰੀ ਦਿੱਤੀ
ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ
ਭਾਰਤ ਬਨਾਮ ਪਾਕਿਸਤਾਨ: ਸਮ੍ਰਿਤੀ ਮੰਧਾਨਾ ਤੋਂ ਬਗੈਰ ਖੇਡੇਗੀ ਭਾਰਤੀ ਟੀਮ
ਭਾਰਤ ਦੀ ਟੀਮ ਇਸ ਵੇਲੇ ਉਨ੍ਹਾਂ ਦੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਤੋਂ ਬਗੈਰ ਪਾਕਿਸਤਾਨ ਦੇ ਖਿਲਾਫ਼ ਮੈਦਾਨ ’ਤੇ ਉਤਰੇਗੀ। ਸਮ੍ਰਿਤੀ ਮੰਧਾਨਾ ਨੂੰ ਵਾਰਮਅਪ ਮੈਚ ਵਿੱਚ ਉਂਗਲੀ ਦੀ ਸੱਟ ਲਗ ਗਈ ਸੀ।
ਈਐੱਸਪੀਐੱਨ ਕ੍ਰਿਕ ਇਨਫੋ ਅਨੁਸਾਰ ਟੀਮ ਮੈਨੇਜਮੈਂਟ ਵਲੋਂ ਕਿਹਾ ਗਿਆ ਹੈ ਕਿ ਸਮ੍ਰਿਤੀ ਵੈਸਟ ਇੰਡੀਜ਼ ਦੇ ਖਿਲਾਫ਼ ਦੂਜੇ ਮੈਚ ਲਈ ਫਿੱਟ ਹੋ ਜਾਣਗੇ।
ਭਾਰਤ ਬਨਾਮ ਪਾਕਿਸਤਾਨ: 'ਕੁੜੀਆਂ ਦੇ ਮੈਚ 'ਚ ਬਹੁਤ ਛੱਕੇ ਵੱਜਦੇ ਨੇ'
'ਹੁਣ ਤਾਂ ਮੁੰਡੇ ਵੀ ਕੁੜੀਆਂ ਦੀਆਂ ਤਰੀਫਾਂ ਕਰਦੇ ਹਨ, ਸ਼ਫ਼ਾਲੀ ਵਰਮਾ ਬਾਰੇ ਕਹਿੰਦੇ ਕਿੰਨਾ ਵਧੀਆ ਖੇਡਦੀ...' ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਵਿੱਚ ਭਾਰਤ ਪਾਕਿਸਤਾਨ ਦੇ ਮੁਕਾਬਲੇ ਬਾਰੇ ਕੀ ਕਹਿੰਦੀਆਂ ਇਹ ਪੰਜਾਬਣ ਖਿਡਾਰਨਾਂ
ਰਿਪੋਰਟ- ਅਰਵਿੰਦ ਛਾਬੜਾ, ਸ਼ੂਟ- ਮਯੰਕ ਮੋਂਗੀਆ, ਐਡਿਟ- ਅਸਮਾ ਹਾਫ਼ਿਜ਼
ਕ੍ਰਿਕਟ ਦੀ ਪਿੱਚ ਉੱਤੇ ਬਣੇ ਉਹ ਰਿਕਾਰਡ ਜੋ ਔਰਤਾਂ ਨੇ ਮਰਦਾਂ ਤੋਂ ਪਹਿਲਾਂ ਬਣਾਏ
ਕ੍ਰਿਕਟ ਪ੍ਰੇਮੀਆਂ ਨੂੰ ਮਰਦਾਂ ਦੇ ਕ੍ਰਿਕਟ ਰਿਕਾਰਡ ਬਾਖੂਬੀ ਯਾਦ ਰਹਿੰਦੇ ਹਨ। ਸ਼ਾਇਦ ਅਜੇ ਉਹ ਟਾਈਮ ਦੂਰ ਹੈ ਜਦੋਂ ਔਰਤਾਂ ਦੇ ਖੇਡਾਂ ਬਾਰੇ ਵੀ ਖੂਬ ਚਰਚਾ ਹੋਵੇਗੀ।
ਤੁਹਾਨੂੰ ਸ਼ਾਇਦ ਯਾਦ ਹੋਣਾ ਕਿ ਕਿਹੜੇ ਮਰਦ ਕ੍ਰਿਕਟਰ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ, ਕਿਸ ਨੇ ਸਭ ਤੋਂ ਵੱਧ ਸੈਂਕੜੇ ਬਣਾਏ ਹਨ ਜਾਂ ਕਿਸ ਨੇ ਸਭ ਤੋਂ ਪਹਿਲਾਂ ਦੋਹਰਾ ਸੈਂਕੜਾ ਬਣਾਇਆ ਸੀ।
ਹੁਣ ਅਸੀਂ ਤੁਹਾਨੂੰ ਇੱਥੇ ਉਨ੍ਹਾਂ ਮੁਕਾਮਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਔਰਤਾਂ ਨੇ ਮਰਦਾਂ ਤੋਂ ਪਹਿਲਾਂ ਕ੍ਰਿਕਟ ਦੀ ਪਿੱਚ ਉੱਤੇ ਹਾਸਲ ਕੀਤੇ ਹਨ। ਉਨ੍ਹਾਂ ਬਾਰੇ ਜਾਣਨ ਲਈ ਇੱਥੇ ਪੜ੍ਹੋ ਪੂਰੀ ਰਿਪੋਰਟ
ਪਾਕਿਸਤਾਨ ਦੀ ਖਿਡਾਰਨ ਸਿਦਰਾ ਅਮੀਨ ਦੇ ਘਰ ਪਹੁੰਚੀ ਬੀਬੀਸੀ ਪੰਜਾਬੀ ਦੀ ਟੀਮ
ਕੀ ਤੁਹਾਨੂੰ ਔਰਤਾਂ ਦੇ ਕ੍ਰਿਕਟ ਬਾਰੇ ਇਹ ਗੱਲ ਪਤਾ ਹੈ?
ਮਹਿਲਾ ਟੀ-20 ਵਿਸ਼ਵ ਕੱਪ ਬਾਰੇ ਕੁਝ ਖ਼ਾਸ ਗੱਲਾਂ
- ਦੱਖਣੀ ਅਫ਼ਰੀਕਾ ਵਿੱਚ 10 ਫਰਵਰੀ ਤੋਂ ਟੀ-20 ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ।
- ਵਿਸ਼ਵ ਕੱਪ ਦੇ ਜ਼ਿਆਦਾਤਰ ਮੈਚ, ਸੈਮੀ ਫਾਈਨਲ ਤੇ ਫਾਈਨਲ ਕੈਪਟਾਊਨ ਦੇ ਨਿਊਲੈਂਡਜ਼ ਕ੍ਰਿਕਟ ਗਰਾਊਂਡ ਵਿੱਚ ਖੇਡੇ ਜਾਣਗੇ। ਪਾਲ ਸ਼ਹਿਰ ਵਿੱਚ ਵੀ ਕੁਝ ਮੈਚ ਖੇਡੇ ਜਾਣਗੇ।
- ਇਸ ਦੇ ਨਾਲ ਹੀ ਪਹਿਲਾਂ ਪੋਰਟ ਆਫ ਐਲਿਜ਼ਾਬੈਥ ਦੇ ਨਾਂ ਨਾਲ ਜਾਣੇ ਜਾਂਦੇ ਗੇਅਬੇਹਾ ਵਿੱਚ ਵੀ ਮੈਚ ਹੋਣਗੇ।
- ਇਸ ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ।
- ਦੋਵੇਂ ਗਰੁੱਪਾਂ ਤੋਂ ਦੋ-ਦੋ ਟਾਪ ਟੀਮਾਂ ਅੱਗੇ ਸੈਮੀਫਾਇਨਲ ਲਈ ਜਾਣਗੀਆਂ। ਸੈਮੀਫਾਈਨਲ ਮੈਚ 23 ਤੇ 24 ਫਰਵਰੀ ਨੂੰ ਖੇਡੇ ਜਾਣਗੇ। ਫਾਈਨਲ ਮੈਚ 26 ਫਰਵਰੀ ਨੂੰ ਖੇਡਿਆ ਜਾਵੇਗਾ।
- ਅੱਜ ਦੇ ਮੁਕਾਬਲੇ ਵਿੱਚ ਭਾਰਤ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਸੱਟ ਕਾਰਨ ਨਹੀਂ ਖੇਡ ਰਹੇ ਹਨ।
ਬੀਬੀਸੀ ਪੰਜਾਬੀ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ। ਮਹਿਲਾ ਟੀ-20 ਵਿਸ਼ਵ ਕੱਪ ਦਾ ਆਗਾਜ਼ ਹੋ ਚੁੱਕਿਆ ਹੈ। ਅੱਜ ਭਾਰਤ-ਪਾਕਿਸਤਾਨ ਵਿਚਾਲੇ ਮੈਚ ਹੋਣ ਜਾ ਰਿਹਾ ਹੈ। ਇਸ ਪੇਜ ਰਾਹੀਂ ਤੁਹਾਨੂੰ ਅਸੀਂ ਇਸ ਮੈਚ ਨਾਲ ਜੁੜੀ ਹਰ ਅਹਿਮ ਅਪਡੇਟ ਦੇਵਾਂਗੇ।