You’re viewing a text-only version of this website that uses less data. View the main version of the website including all images and videos.

Take me to the main website

ਬਜਟ 2023: ਨਵੀਂ ਜਾਂ ਪੁਰਾਣੀ - ਕਿਸ ਟੈਕਸ ਪ੍ਰਣਾਲੀ ਵਿੱਚ ਜ਼ਿਆਦਾ ਫਾਇਦੇ ਹਨ, ਮਾਹਰਾਂ ਤੋਂ ਜਾਣੋ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਨ ਬਜਟ ਪੇਸ਼ ਕੀਤਾ

ਲਾਈਵ ਕਵਰੇਜ

  1. ਮਹਿੰਗਾਈ ਦਰ ਦਾ ਕੈਲਕੁਲੇਟਰ: ਮਹਿੰਗਾਈ 'ਚ ਵਾਧੇ ਨੇ ਤੁਹਾਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?

    ਸਾਡੇ ਕੋਲ ਇੱਕ ਕੈਲਕੁਲੇਟਰ ਹੈ ਜੋ ਤੁਹਾਡੇ ਵੱਲੋਂ ਭੋਜਨ, ਕੱਪੜੇ ਅਤੇ ਰਿਹਾਇਸ਼ ਵਰਗੀਆਂ ਚੀਜ਼ਾਂ 'ਤੇ ਕੀਤੇ ਗਏ ਖਰਚੇ ਦਾ ਪਤਾ ਲਗਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ। ਫਿਰ, ਇਹ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਲਈ ਨਿੱਜੀ ਤੌਰ 'ਤੇ ਕਿੰਨੀਆਂ ਕੀਮਤਾਂ ਵਧੀਆਂ ਹਨ।

    ਮੰਨ ਲਓ ਕਿ ਤੁਹਾਡੇ ਕੋਲ ਇਸ ਮਹੀਨੇ ਖਰਚਨ ਲਈ 1000 ਰੁਪਏ ਹਨ। ਤੁਸੀਂ ਇਸ ਰਕਮ ਨੂੰ ਵੱਖ-ਵੱਖ ਚੀਜ਼ਾਂ ਵਿਚਕਾਰ ਕਿਵੇਂ ਵੰਡੋਗੇ, ਜਿਨ੍ਹਾਂ ਚੀਜ਼ਾਂ ਨੂੰ ਖਰੀਦਣ ਦੀ ਲੋੜ ਹੈ?

  2. ਬਜਟ 2023 : ਬਜਟ ਨਾਲ ਜੁੜੇ 10 ਰੋਚਕ ਤੱਥ

    ਭਾਰਤ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ 11 ਵਜੇ ਆਪਣਾ 5ਵਾਂ ਬਜਟ ਪੇਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਜਾਣੋ ਬਜਟ ਨਾਲ ਜੁੜੇ ਕੁਝ ਰੋਚਕ ਤੱਥ

    • ਸਭ ਤੋਂ ਲੰਬਾ ਬਜਟ ਭਾਸ਼ਨ ਮੌਜੂਦਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਮ ਹੈ।
    • ਉਨ੍ਹਾਂ ਨੇ 2020 ਵਿੱਚ 2 ਘੰਟੇ 42 ਮਿੰਟ ਲੰਬਾ ਭਾਸ਼ਣ ਦਿੱਤਾ ਸੀ
    • ਸਾਬਕਾ ਵਿੱਤ ਮੰਤਰੀ ਜਸਵੰਤ ਸਿੰਘ ਨੇ ਇਸ ਤੋਂ ਪਹਿਲਾਂ 2 ਘੰਟੇ 15 ਮਿੰਟ ਲੰਬਾ ਭਾਸ਼ਣ ਦਿੱਤਾ ਸੀ
    • ਸ਼ਬਦ ਸਭ ਤੋਂ ਵੱਧ ਸਾਬਕਾ ਵਿੱਤ ਮੰਤਰੀ ਮਨਮੋਹਨ ਸਿੰਘ ਨੇ ਬੋਲੇ ਸਨ।
    • 1991 ਵਿੱਚ ਆਰਥਿਕ ਸੁਧਾਰਾਂ ਦੀ ਸ਼ੁਰੂਆਤ ’ਤੇ ਕੇਂਦਰਿਤ ਬਜਟ ਭਾਸ਼ਣ 18,520 ਸ਼ਬਦਾਂ ਸੀ
    • ਮੋਦੀ ਸਰਕਾਰ ਦੇ ਪਹਿਲੇ ਵਿੱਤ ਮੰਤਰੀ ਅਰੁਣ ਜੇਟਲੀ 16,536 ਸ਼ਬਦਾਂ ਦੇ ਬਜਟ ਨਾਲ ਦੂਜੇ ਨੰਬਰ ’ਤੇ ਸਨ
    • ਸਭ ਤੋਂ ਛੋਟਾ ਬਜਟ 1977 ਵਿੱਚ ਐੱਸਐੱਸਪਟੇਲ ਨੇ 800 ਸ਼ਬਦਾਂ ਦਾ ਪੇਸ਼ ਕੀਤਾ ਸੀ
    • 1950 ਵਿੱਚ ਬਜਟ ਸੰਸਦ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਿਆ ਸੀ
    • 1980 ਤੋਂ ਬਜਟ ਦੀ ਛਪਾਈ ਵਿੱਤ ਮੰਤਰਾਲੇ ਦੇ ਤਹਿਖਾਨੇ ਵਿੱਚ ਹੋਣ ਲੱਗੀ
    • ਬਜਟ ਤੋਂ ਪਹਿਲਾਂ ਹਲਵਾ ਸੈਰੇਮਨੀ ਹੁੰਦੀ ਹੈ
  3. ਆਰਥਿਕ ਸਰਵੇ: ਪੰਜਾਬ ਦੀ ਸਥਿਤੀ ਕੀ ਹੈ ਤੇ ਕਿੱਥੇ ਮੋਹਰੀ ਰਿਹਾ ਅਤੇ ਕਿੱਥੇ ਪਛੜਿਆ

    ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਸ਼ੁਰੂ ਹੋਏ ਬਜਟ ਸੈਸ਼ਨ ਦੇ ਪਹਿਲੇ ਦਿਨ ਸੰਸਦ ਵਿੱਚ ਵਿੱਤੀ ਸਾਲ 2023-24 ਲਈ ਆਰਥਿਕ ਸਰਵੇਖਣ ਪੇਸ਼ ਕੀਤਾ।

    ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਵਿੱਤੀ ਸਾਲ ਵਿੱਚ ਭਾਰਤ ਦੀ ਜੀਡੀਪੀ ਵਾਧਾ ਦਰ 7% ਰਹੇਗੀ।

    ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪ੍ਰਮੁੱਖ ਅਰਥਵਿਵਸਥਾ ਬਣੇ ਰਹੇਗਾ।

    ਵਿੱਤੀ ਸਾਲ 2024 ਲਈ ਜੀਡੀਪੀ 6-6.8% ਦੀ ਰੇਂਜ ਵਿੱਚ ਰਹਿਣ ਦਾ ਅਨੁਮਾਨ ਹੈ।

    ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਸਾਲ 2020-21 ਵਿੱਚ ਖੇਤੀਬਾੜੀ ਵਿੱਚ ਨਿੱਜੀ ਨਿਵੇਸ਼ ਵਧ ਕੇ 9.3% ਹੋ ਗਿਆ ਹੈ।

  4. ਬਜਟ ਦੇ ਵਿਸ਼ੇਸ਼ ਪੰਨੇ ਉੱਤੇ ਤੁਹਾਡਾ ਸਵਾਗਤ ਹੈ

    ਬੀਬੀਸੀ ਪੰਜਾਬੀ ਦੇ ਭਾਰਤ ਦੇ ਕੇਂਦਰੀ ਬਜਟ 2023 ਨਾਲ ਸਬੰਧਤ ਇਸ ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਇਸ ਪੰਨੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪੰਜਵੇਂ ਬਜਟ ਦੀ ਲਾਈਵ ਅਪਡੇਟ ਦੇ ਨਾਲ ਨਾਲ ਸਬੰਧਤ ਹੋਰ ਸਮੱਗਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।