ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆ ਰਹੇ ਹਨ
ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ 182 ਸੀਟਾਂ ਲਈ ਚੋਣ ਮੈਦਾਨ ਵਿੱਚ ਆਹਮੋ ਸਾਹਮਣੇ ਸਨ।
1 ਦਸੰਬਰ ਤੇ 5 ਦਸੰਬਰ ਨੂੰ ਦੋ ਗੇੜਾਂ ਵਿੱਚ ਵੋਟਾਂ ਪਈਆਂ ਸਨ। ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ ਘੱਟ ਤੋਂ ਘੱਟ 92 ਸੀਟਾਂ ਜਿੱਤਣ ਦੀ ਲੋੜ ਹੈ।
ਗੁਜਰਾਤ ਜਿਸ ਵਿੱਚ 27 ਸਾਲਾਂ ਤੱਕ ਭਾਜਪਾ ਦੀ ਸਰਕਾਰ ਰਹੀ, ਇਸ ਵਾਰ ਦੀਆਂ ਚੋਣਾਂ ਪਹਿਲਾਂ ਨਾਲੋਂ ਵਧੇਰੇ ਦਿਲਚਸਪ ਹਨ।
ਇਸ ਸਾਲ ਭਾਜਪਾ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੀ ਪੂਰੀ ਗ਼ਰਮਜੋਸ਼ੀ ਨਾਲ ਚੋਣ ਮੈਦਾਨ ਵਿੱਚ ਉੱਤਰੀ ਤੇ ਇਸ ਦੇ ਆਗੂਆਂ ਵਲੋਂ ਜਿੱਤ ਦੇ ਦਾਅਵੇ ਵੀ ਕੀਤੇ ਗਏ ਸਨ।