ਇਮਰਾਨ ਖ਼ਾਨ ਨੂੰ ਸੁਪਰੀਮ ਕੋਰਟ ਦਾ ਵੱਡਾ ਝਟਕਾ, ਨੈਸ਼ਨਲ ਅਸੈਂਬਲੀ ਮੁੜ ਬਹਾਲ

ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਯੂਕਰੇਨ-ਰੂਸ ਜੰਗ, ਪਾਕਿਸਤਾਨ ਦੀ ਸਿਆਸੀ ਹਲਚਲ ਤੇ ਦੇਸ-ਦੁਨੀਆਂ ਦੀਆਂ ਹੋਰ ਅਹਿਮ ਖ਼ਬਰਾਂ ਦੀ ਜਾਣਕਾਰੀ ਦੇ ਰਹੇ ਹਾਂ।

ਲਾਈਵ ਕਵਰੇਜ

  1. ਸਾਡੇ ਨਾਲ ਜੁੜਨ ਲਈ ਬਹੁਤ ਧੰਨਵਾਦ

    ਯੂਕਰੇਨ-ਰੂਸ ਜੰਗ ਅਤੇ ਪੰਜਾਬ ਦੇ ਘਟਨਾਕ੍ਰਮ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਭਲਕੇ ਨਵੇਂ ਘਟਨਾਕ੍ਰਮ ਨਾਲ ਤੁਹਾਡੇ ਮੁੜ ਮੁਖਾਤਿਬ ਹੋਵਾਂਗੇ।

    ਰੂਸ ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰਵਿਸ਼ੇਸ਼ ਪਲੇਲਿਸਟਦੇਖ ਸਕਦੇ ਹੋ।

  2. ਰੂਸ ਯੂਕਰੇਨ ਜੰਗ ਅਤੇ ਪਾਕਿਸਤਾਨ ਸੁਪਰੀਮ ਕੋਰਟ ਦੇ ਫ਼ੈਸਲੇ ਸਮੇਤ ਅੱਜ ਇਹ ਰਿਹਾ ਅਹਿਮ

    ਰੂਸ ਅਤੇ ਯੂਕਰੇਨ ਦਰਮਿਆਨ ਜੰਗ ਜਾਰੀ ਹੈ ਅਤੇ ਰੂਸ ਨੂੰ ਵੋਟਿੰਗ ਰਾਹੀਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਚੰਡੀਗੜ ਵਿੱਚ ਮਹਿੰਗਾਈ ਖ਼ਿਲਾਫ਼ ਪੰਜਾਬ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਨਵਜੋਤ ਸਿੰਘ ਸਿੱਧੂ ਅਤੇ ਬਰਿੰਦਰ ਢਿੱਲੋਂ ਦੀ ਆਹਮਣੇ ਸਾਹਮਣੇ ਸਨ। ਇਸ ਤੋਂ ਇਲਾਵਾ ਵੀਰਵਾਰ ਨੂੰ ਇਹ ਰਿਹਾ ਅਹਿਮ:

    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੇ ਹੋਏ ਆਖਿਆ ਸੀ ਪੰਜਾਬ ਸਰਕਾਰ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਮਹੱਤਵਪੂਰਨ ਕਦਮ ਚੁੱਕਣਾ ਚਾਹੁੰਦੀ ਹੈ।
    • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਅਪੀਲ ਨੂੰ ਰੱਦ ਕਰਦੇ ਹੋਏ ਆਖਿਆ ਸੀ ਕਿ ਪੰਜਾਬ ਸਰਕਾਰ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਨਾ ਕਰੇ।
    • ਭਗਵੰਤ ਮਾਨ ਵੱਲੋਂ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੂੰ ਇਕ ਚਿੱਠੀ ਲਿਖਦੇ ਹੋਏ ਆਖਿਆ ਗਿਆ ਹੈ ਉਹ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਸਮਰਥਨ ਦੇਣ ਅਤੇ ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ।
    • ਐਂਟੀ ਗੈਂਗਸਟਰ ਟਾਸਕ ਫੋਰਸ ਨੇ ਪੰਜਾਬ ਸਰਕਾਰ ਵੱਲੋਂ ਤਿੰਨ ਅਫ਼ਸਰਾਂ ਦੀ ਪੋਸਟਿੰਗ ਵੀ ਕੀਤੀ ਗਈ ਹੈ।
    • ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਰੁੱਧ ਫ਼ੈਸਲਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਬੇਭਰੋਸਗੀ ਮਤੇ ਲਈ ਵੋਟਿੰਗ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਨੈਸ਼ਨਲ ਅਸੈਂਬਲੀ ਨੂੰ ਬਹਾਲ ਕਰ ਦਿੱਤਾ ਹੈ।
    • ਰੂਸ ਅਤੇ ਯੂਕਰੇਨ ਦਰਮਿਆਨ ਜੰਗ ਜਾਰੀ ਹੈ ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਰੂਸ ਨੂੰ ਵੋਟਿੰਗ ਤੋਂ ਬਾਅਦ ਸਸਪੈਂਡ ਕਰ ਦਿੱਤਾ ਹੈ।
    • ਯੂਕਰੇਨ ਵੱਲੋਂ ਰੂਸ ਖ਼ਿਲਾਫ਼ ਲੜਨ ਲਈ ਹੋਰ ਹਥਿਆਰਾਂ ਦੀ ਸਪਲਾਈ ਦੀ ਅਪੀਲ ਕੀਤੀ ਗਈ ਹੈ।
    • ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਆਖਿਆ ਹੈ ਕਿ ਦੋਨਾਬਾਸ ਇਲਾਕੇ ਚ' ਦੂਸਰੇ ਵਿਸ਼ਵ ਯੁੱਧ ਵਰਗੇ ਹਾਲਾਤ ਹੋਣਗੇ ਅਤੇ ਹਰ ਪਾਸੇ ਟੈਂਕ ਨਜ਼ਰ ਆਉਣਗੇ
    • ਯੂਕਰੇਨ ਦੇ ਰਾਸ਼ਟਰਪਤੀ ਨੇ ਆਖਿਆ ਹੈ ਕਿ ਰੂਸ ਵਿਰੁੱਧ ਪਾਬੰਦੀਆਂ ਪਾਬੰਦੀਆਂ ਨੂੰ ਹੋਰ ਸਖ਼ਤ ਕੀਤਾ ਜਾਵੇ ਕਿਉਂਕਿ ਕਮਜ਼ੋਰ ਪਾਬੰਦੀਆਂ ਰੂਸ ਨੂੰ ਹਮਲਾ ਕਰਨ ਦੀ ਇਜਾਜ਼ਤ ਦਿੰਦੀਆਂ ਹਨ।
    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

    ਤਸਵੀਰ ਸਰੋਤ, CMO

    ਯੂਕਰੇਨ

    ਤਸਵੀਰ ਸਰੋਤ, Getty Images

  3. ਇਮਰਾਨ ਖ਼ਾਨ: ਸੁਪਰੀਮ ਕੋਰਟ ਅੰਦਰ ਕੀ ਕੀ ਹੋਇਆ

    ਇਮਰਾਨ ਖ਼ਾਨ ਨੂੰ ਪਾਕਿਸਤਾਨ ਦੀ ਸੁਪਰੀਮ ਤੋਂ ਵੱਡਾ ਝਟਕਾ ਮਿਲਿਆ, ਨੈਸ਼ਨਲ ਅਸੈਂਬਲੀ ਫਿਰ ਬਹਾਲ ਹੋ ਗਈ ਹੈ। ਇਸ ਦੌਰਾਨ ਸੁਪਰੀਮ ਕੋਰਟ ਵਿੱਚ ਕੀ ਕੁਝ ਹੋਇਆ ਇਸ ਬਾਰੇ ਇਸਲਾਮਾਬਾਦ ਵਿੱਚ ਸੁਪਰੀਮ ਕੋਰਟ ਬਾਹਰ ਮੌਜੂਦ ਬੀਬੀਸੀ ਪੱਤਰਕਾਰ ਫਰਹਤ ਜਾਵੇਦ ਅਤੇ ਸ਼ਹਿਜ਼ਾਦ ਮਲਿਕ ਜਾਣਕਾਰੀ ਦੇ ਰਹੇ ਹਨ

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  4. LIVE- ਇਮਰਾਨ ਖ਼ਾਨ ਨੂੰ ਸੁਪਰੀਮ ਕੋਰਟ ਦੇ ਝਟਕੇ ਦੇ ਕੀ ਹਨ ਸਿਆਸੀ ਮਾਅਨੇ

    LIVE: ਇਮਰਾਨ ਖ਼ਾਨ ਨੂੰ ਪਾਕਿਸਤਾਨ ਦੀ ਸੁਪਰੀਮ ਤੋਂ ਵੱਡਾ ਝਟਕਾ ਮਿਲਿਆ, ਨੈਸ਼ਨਲ ਅਸੈਂਬਲੀ ਫਿਰ ਬਹਾਲ ਹੋ ਗਈ ਹੈ।

    ਲਾਹੌਰ ਤੋਂ ਪਾਕਿਸਤਾਨ ਇੰਸਟੀਚਿਊਟ ਆਫ ਲੈਜਿਸਲੇਟਿਵ ਡਿਵੈਲਪਮੈਂਟ ਦੇ ਮੁਖੀ ਨਾਲ ਗੱਲਬਾਤ ਕਰ ਰਹੇ ਹਨ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ

    ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਇਮਰਾਨ ਖਾਨ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਖਾਰਜ ਕਰਨ ਸਬੰਧੀ ਆਪਣਾ ਫੈਸਲਾ ਸੁਣਾਇਆ ਗਿਆ।

    ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਇੱਕ ਬੇਹੱਦ ਅਹਿਮ ਕੇਸ ਉੱਤੇ ਸੁਣਵਾਈ ਕਰਦੇ ਹੋਏ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਦੇ ਫ਼ੈਸਲੇ ਨੂੰ ਗ਼ੈਰ ਸੰਵਿਧਾਨਕ ਕਰਾਰ ਦਿੱਤਾ।

    ਸੁਪਰੀਮ ਕੋਰਟ ਨੇ ਸਪੀਕਰ ਨੂੰ ਸ਼ਨੀਵਾਰ 9 ਅਪ੍ਰੈਲ ਨੂੰ ਅਸੈਂਬਲੀ ਦਾ ਸੈਸ਼ਨ ਬੁਲਾਉਣ ਦੇ ਹੁਕਮ ਵੀ ਦਿੱਤੇ ਹਨ।

    ਸੁਪਰੀਮ ਕੋਰਟ ਨੇ ਆਖਿਆ ਹੈ ਕਿ ਅਸੈਂਬਲੀ ਵਿੱਚ ਬੇਭਰੋਸਗੀ ਮਤੇ ਉੱਪਰ ਵੋਟਿੰਗ ਵੀ ਕਰਵਾਈ ਜਾਵੇ।

    ਸੁਪਰੀਮ ਕੋਰਟ ਨੇ ਪਾਕਿਸਤਾਨ ਦੀ ਸੰਸਦ ਨੂੰ ਵੀ ਬਹਾਲ ਕਰ ਦਿੱਤਾ ਹੈ।

    ਅਦਾਲਤ ਨੇ ਆਖਿਆ ਕਿ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦੀ ਸਲਾਹ ਨਹੀਂ ਦੇ ਸਕਦੇ ਸਨ।

    ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸਪੀਕਰ ਨੂੰ ਅਸੈਂਬਲੀ ਦਾ ਸੈਸ਼ਨ ਬੁਲਾਉਣ ਦਾ ਆਦੇਸ਼ ਵੀ ਦੇ ਦਿੱਤਾ ਹੈ।

  5. ਪਾਕਿਸਤਾਨ: ਸੁਪਰੀਮ ਕੋਰਟ ਨੇ ਨੈਸ਼ਨਲ ਅਸੈਂਬਲੀ ਕੀਤੀ ਬਹਾਲ, ਡਿਪਟੀ ਸਪੀਕਰ ਦੇ ਫ਼ੈਸਲੇ ਨੂੰ ਦੱਸਿਆ ਗੈਰ ਸੰਵਿਧਾਨਕ

    ਇਮਰਾਨ ਖ਼ਾਨ

    ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਇਮਰਾਨ ਖਾਨ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਖਾਰਜ ਕਰਨ ਸਬੰਧੀ ਆਪਣਾ ਫੈਸਲਾ ਸੁਣਾਇਆ ਗਿਆ।

    ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਇੱਕ ਬੇਹੱਦ ਅਹਿਮ ਕੇਸ ਉੱਤੇ ਸੁਣਵਾਈ ਕਰਦੇ ਹੋਏ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਦੇ ਫ਼ੈਸਲੇ ਨੂੰ ਗ਼ੈਰ ਸੰਵਿਧਾਨਕ ਕਰਾਰ ਦਿੱਤਾ।

    ਸੁਪਰੀਮ ਕੋਰਟ ਨੇ ਸਪੀਕਰ ਨੂੰ ਸ਼ਨੀਵਾਰ 9 ਅਪ੍ਰੈਲ ਨੂੰ ਅਸੈਂਬਲੀ ਦਾ ਸੈਸ਼ਨ ਬੁਲਾਉਣ ਦੇ ਹੁਕਮ ਵੀ ਦਿੱਤੇ ਹਨ।

    ਸੁਪਰੀਮ ਕੋਰਟ ਨੇ ਆਖਿਆ ਹੈ ਕਿ ਅਸੈਂਬਲੀ ਵਿੱਚ ਬੇਭਰੋਸਗੀ ਮਤੇ ਉੱਪਰ ਵੋਟਿੰਗ ਵੀ ਕਰਵਾਈ ਜਾਵੇ।

    ਸੁਪਰੀਮ ਕੋਰਟ ਨੇ ਪਾਕਿਸਤਾਨ ਦੀ ਸੰਸਦ ਨੂੰ ਵੀ ਬਹਾਲ ਕਰ ਦਿੱਤਾ ਹੈ।

    ਅਦਾਲਤ ਨੇ ਆਖਿਆ ਕਿ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦੀ ਸਲਾਹ ਨਹੀਂ ਦੇ ਸਕਦੇ ਸਨ।

    ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸਪੀਕਰ ਨੂੰ ਅਸੈਂਬਲੀ ਦਾ ਸੈਸ਼ਨ ਬੁਲਾਉਣ ਦਾ ਆਦੇਸ਼ ਵੀ ਦੇ ਦਿੱਤਾ ਹੈ।

    ਇਸ ਤੋਂ ਪਹਿਲਾਂ ਚੀਫ ਜਸਟਿਸ ਉਮਰ ਅਤਾ ਬੰਦਿਆਲ ਨੇ ਆਖਿਆ ਕਿ ਡਿਪਟੀ ਸਪੀਕਰ ਦੇ ਫ਼ੈਸਲੇ ਵਿੱਚ ਖ਼ਾਮੀ ਸੀ।

    3 ਅਪ੍ਰੈਲ ਨੂੰ ਵਿਰੋਧੀ ਧਿਰ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ ਸੀ ਜਿਸ ਨੂੰ ਵੋਟਿੰਗ ਤੋਂ ਪਹਿਲਾਂ ਹੀ ਡਿਪਟੀ ਸਪੀਕਰ ਨੇ ਖਾਰਿਜ ਕਰ ਦਿੱਤਾ ਸੀ।

    ਇਸ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਰਾਸ਼ਟਰਪਤੀ ਆਰਿਫ ਅਲਵੀ ਨਾਲ ਮੁਲਾਕਾਤ ਕਰਕੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦੀ ਸਲਾਹ ਦਿੱਤੀ ਸੀ।

    ਰਾਸ਼ਟਰਪਤੀ ਨੇ ਇਸ ਸਲਾਹ ਉੱਤੇ ਅਮਲ ਕਰਦੇ ਹੋਏ ਨੈਸ਼ਨਲ ਅਸੈਂਬਲੀ ਨੂੰ ਭੰਗ ਕਰ ਦਿੱਤਾ ਸੀ। ਪਾਕਿਸਤਾਨ ਦੇ ਸੰਵਿਧਾਨ ਮੁਤਾਬਕ ਅਸੈਂਬਲੀ ਭੰਗ ਹੋਣ ਦੇ 90 ਦਿਨਾਂ ਦੇ ਵਿੱਚ ਵਿੱਚ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।

    ਪਾਕਿਸਤਾਨ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਡਿਪਟੀ ਸਪੀਕਰ ਦੇ ਫ਼ੈਸਲੇ ਨੂੰ ਗ਼ੈਰਸੰਵਿਧਾਨਕ ਦੱਸ ਰਹੀਆਂ ਸਨ ਜਦੋਂ ਕਿ ਇਮਰਾਨ ਖ਼ਾਨ ਵੱਲੋਂ ਆਖਿਆ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ ਵਿਰੋਧੀ ਧਿਰ ਦੇ ਨੇਤਾ ਵਿਦੇਸ਼ੀ ਸਾਜ਼ਿਸ਼ ਦਾ ਹਿੱਸਾ ਬਣੇ ਹੋਏ ਹਨ।

    ਇਮਰਾਨ ਖ਼ਾਨ
    ਇਮਰਾਨ ਖ਼ਾਨ
  6. ਪੰਜਾਬ ਸਰਕਾਰ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਵਿੱਚ ਇਹ ਅਫ਼ਸਰ ਹੋਣਗੇ

    ਭਗਵੰਤ ਮਾਨ

    ਤਸਵੀਰ ਸਰੋਤ, CMO

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 5 ਅਪ੍ਰੈਲ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਉਣ ਦਾ ਐਲਾਨ ਕੀਤਾ ਗਿਆ ਸੀ।

    ਇਸੇ ਤਹਿਤ ਵੀਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਤਿੰਨ ਅਫ਼ਸਰਾਂ ਏਡੀਜੀਪੀ ਪ੍ਰਮੋਦ ਬਾਨ, ਲੁਧਿਆਣਾ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਗੁਰਮੀਤ ਸਿੰਘ ਚੌਹਾਨ ਦੀ ਐਂਟੀ ਗੈਂਗਸਟਰ ਟਾਸਕ ਫੋਰਸ 'ਚ ਬਦਲੀ ਕੀਤੀ ਗਈ ਹੈ।

    ਪ੍ਰਮੋਦ ਬਾਨ ਐਂਡੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਰਹਿਣਗੇ ਜਦੋਂ ਕਿ ਗੁਰਪ੍ਰੀਤ ਸਿੰਘ ਭੁੱਲਰ ਡੀਆਈਜੀ ਅਤੇ ਗੁਰਮੀਤ ਸਿੰਘ ਚੌਹਾਨ ਏਆਈਜੀ ਹੋਣਗੇ।

    ਭਗਵੰਤ ਮਾਨ ਵੱਲੋਂ ਇੱਕ ਸੂਬੇ ਦੀ ਕਾਨੂੰਨ ਵਿਵਸਥਾ ਸਬੰਧੀ ਸੂਬੇ ਦੇ ਪੁਲਿਸ ਕਮਿਸ਼ਨਰਾਂ ਅਤੇ ਐੱਸਐੱਸਪੀ ਰੈਂਕ ਦੇ ਅਧਿਕਾਰੀਆਂ ਨੂੰ ਵੀਰਵਾਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਟਾਸਕ ਫੋਰਸ ਦੀ ਟੀਮ ਨੂੰ ਸਹਿਯੋਗ ਦੇਣ ਦੀ ਗੱਲ ਆਖੀ ਹੈ।

  7. ਭਗਵੰਤ ਮਾਨ ਦੀ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਚੇਤਾਵਨੀ

    ਭਗਵੰਤ ਮਾਨ

    ਤਸਵੀਰ ਸਰੋਤ, CMO

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਪੁਲਿਸ ਕਮਿਸ਼ਨਰਾਂ ਅਤੇ ਐੱਸਐੱਸਪੀ ਰੈਂਕ ਦੇ ਅਫਸਰਾਂ ਨੂੰ ਇਕ ਚਿੱਠੀ ਲਿਖੀ ਹੈ।

    ਸੂਬੇ ਦੀ ਕਾਨੂੰਨ ਵਿਵਸਥਾ ਦਾ ਜ਼ਿਕਰ ਕਰਦੇ ਹੋਏ ਭਗਵੰਤ ਮਾਨ ਨੇ ਆਖਿਆ ਹੈ ਕਿ 5 ਅਪ੍ਰੈਲ ਨੂੰ ਹੋਈ ਬੈਠਕ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ।

    • ਮੁੱਖ ਮੰਤਰੀ ਨੇ ਇਸ ਚਿੱਠੀ ਵਿੱਚ ਆਖਿਆ ਹੈ ਕਿ ਟਾਸਕ ਫੋਰਸ ਦੇ ਬਣਨ ਤੋਂ ਬਾਅਦ ਕਮਿਸ਼ਨਰ ਅਤੇ ਐੱਸਐੱਸਪੀਜ਼ ਦੀ ਜ਼ਿੰਮੇਵਾਰੀ ਵਿੱਚ ਕੋਈ ਕਮੀ ਨਹੀਂ ਆਵੇਗੀ। ਜੇਕਰ ਉਨ੍ਹਾਂ ਦੇ ਇਲਾਕੇ ਵਿੱਚ ਕਾਨੂੰਨ ਵਿਵਸਥਾ ਵਿਗੜਦੀ ਹੈ ਤਾਂ ਇਸ ਲਈ ਉਹ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ।
    • ਮੁੱਖ ਮੰਤਰੀ ਨੇ ਆਪਣੀ ਚਿੱਠੀ ਵਿੱਚ ਇਹ ਵੀ ਆਖਿਆ ਹੈ ਕਿ ਉਮੀਦ ਕਰਦੇ ਹਨ ਕਿ ਪੰਜਾਬ ਪੁਲਿਸ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਉਨ੍ਹਾਂ ਨਾਲ ਸਬੰਧਤ ਡੇਟਾ, ਭਗੌੜੇ ਗੈਂਗਸਟਰਾਂ ਵਿਰੁੱਧ ਕਾਰਵਾਈ ਅਤੇ ਐਂਟੀ ਗੈਂਗਸਟਰ ਆਪ੍ਰੇਸ਼ਨ ਜਾਰੀ ਰੱਖੇਗੀ।
    • ਅੰਤ ਵਿੱਚ ਭਗਵੰਤ ਮਾਨ ਨੇ ਲਿਖਿਆ ਹੈ ਕਿ ਉਹ ਚਾਹੁੰਦੇ ਹਨ ਕਿ ਕਮਿਸ਼ਨਰ ਅਤੇ ਐੱਸਐੱਸਪੀ ਅੱਗੇ ਵਧ ਕੇ ਗੈਂਗਸਟਰਾਂ ਖ਼ਿਲਾਫ਼ ਪੰਜਾਬ ਦੀ ਗੈਂਗਸਟਰਾਂ ਵਿਰੁੱਧ ਜੰਗ ਦੀ ਅਗਵਾਈ ਕਰਨ।

    5 ਅਪ੍ਰੈਲ ਨੂੰ ਭਗਵੰਤ ਮਾਨ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ।

    ਸੂਬੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਤਲ ਅਤੇ ਮਾਰਕੁੱਟ ਦੀਆਂ ਵਧ ਰਹੀਆਂ ਵਾਰਦਾਤਾਂ ਤੋਂ ਬਾਅਦ ਵਿਰੋਧੀ ਰਾਜਨੀਤਿਕ ਦਲ ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧ ਰਹੇ ਹਨ।

    ਭਗਵੰਤ ਮਾਨ

    ਤਸਵੀਰ ਸਰੋਤ, CMO

  8. ਬੇਭਰੋਸਗੀ ਮਤੇ ਨੂੰ ਰੱਦ ਕਰਨ 'ਤੇ ਪਾਕਿਸਤਾਨੀ ਸੁਪਰੀਮ ਕੋਰਟ ਸ਼ਾਮ ਨੂੰ ਫੈਸਲਾ ਸੁਣਾਏਗੀ

    ਇਮਰਾਨ ਖ਼ਾਨ

    ਤਸਵੀਰ ਸਰੋਤ, ANI

    ਪਾਕਿਸਤਾਨ ਸੁਪਰੀਮ ਕੋਰਟ ਵਿੱਚ ਇਮਰਾਨ ਖਾਨ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਖਾਰਜ ਕਰਨ ਨੂੰ ਲੈ ਕੇ ਸੁਣਵਾਈ ਹੋਈ।

    ਸੁਪਰੀਮ ਕੋਰਟ ਸਥਾਨਕ ਸਮੇਂ ਮੁਤਾਬਕ ਸ਼ਾਮ 7.30 ਵਜੇ ਫੈਸਲਾ ਸੁਣਾਏਗੀ

    ਸੁਪਰੀਮ ਕੋਰਟ ਵੱਲੋਂ ਆਖਿਆ ਗਿਆ ਹੈ ਕਿ 3 ਅਪ੍ਰੈਲ ਨੂੰ ਡਿਪਟੀ ਸਪੀਕਰ ਵੱਲੋਂ ਬੇਭਰੋਸਗੀ ਮਤੇ ਨੂੰ ਰੱਦ ਕੀਤੇ ਜਾਣ ਦੇ ਫ਼ੈਸਲੇ ਵਿਚ ਖਾਮੀਆਂ ਹਨ।

    ਚੀਫ਼ ਜਸਟਿਸ ਨੇ ਆਖਿਆ," ਇਹ ਆਦੇਸ਼ ਸਹੀ ਨਹੀਂ ਹੈ ਅਤੇ ਹੁਣ ਅਗਲਾ ਕਦਮ ਕੀ ਹੋਣਾ ਚਾਹੀਦਾ ਹੈ।"

    ਇਸ ਤੋਂ ਬਾਅਦ ਅਟਾਰਨੀ ਜਨਰਲ ਨੇ ਆਖਿਆ,"ਮੈਂ ਆਦੇਸ਼ਾਂ ਦਾ ਸਮਰਥਨ ਨਹੀਂ ਕਰ ਰਿਹਾ ਪਰ ਚੋਣਾਂ ਨੂੰ ਲੈ ਕੇ ਮੈਨੂੰ ਚਿੰਤਾ ਹੈ।"

    ਸੁਣਵਾਈ ਦੌਰਾਨ ਸੁਪਰੀਮ ਕੋਰਟ ਵਿੱਚ ਭਾਰੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ।

    ਇਮਰਾਨ ਖ਼ਾਨ
  9. ਭਗਵੰਤ ਮਾਨ ਦੀ ਰੇਤ ਠੇਕੇਦਾਰਾਂ ਨਾਲ ਬੈਠਕ, ਲੋਕਾਂ ਨੂੰ ਨਾ ਕੀਤਾ ਜਾਵੇ ਪਰੇਸ਼ਾਨ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਰੇਤਾ ਠੇਕੇਦਾਰਾਂ ਨਾਲ ਬੈਠਕ ਕੀਤੀ।

    ਭਗਵੰਤ ਮਾਨ ਨੇ ਉਨ੍ਹਾਂ ਨੂੰ ਆਖਿਆ ਕਿ ਲੋਕਾਂ ਨੂੰ ਸਰਕਾਰ ਵੱਲੋਂ ਤੈਅ ਕੀਮਤਾਂ 'ਤੇ ਬਿਨਾਂ ਪ੍ਰੇਸ਼ਾਨੀ ਤੋਂ ਰੇਤਾ ਸਪਲਾਈ ਕੀਤਾ ਜਾਵੇ।

    ਇਸ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਮੌਜੂਦਾ ਮਾਈਨਿੰਗ ਪਾਲਿਸੀ ਦੀ ਸਰਕਾਰ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ।

    ਮੁੱਖ ਮੰਤਰੀ ਨੇ ਰੇਤਾ ਠੇਕੇਦਾਰਾਂ ਨੂੰ ਭਰੋਸਾ ਦੁਆਇਆ ਕਿ ਕਿਸੇ ਵੀ ਰਾਜਨੀਤਕ ਆਗੂ ਅਤੇ ਉਨ੍ਹਾਂ ਦੇ ਵਿਧਾਇਕਾਂ ਵੱਲੋਂ ਠੇਕੇਦਾਰਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਨ੍ਹਾਂ ਵੱਲੋਂ ਐਂਟੀ ਕਰੱਪਸ਼ਨ ਐਕਸ਼ਨ ਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

    ਭਗਵੰਤ ਮਾਨ

    ਤਸਵੀਰ ਸਰੋਤ, CMO

    ਭਗਵੰਤ ਮਾਨ

    ਤਸਵੀਰ ਸਰੋਤ, CMO

  10. ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ- ਭਗਵੰਤ ਮਾਨ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ ਗੁਰਬਾਣੀ ਦਾ ਪੂਰੀ ਦੁਨੀਆਂ ਵਿੱਚ ਪ੍ਰਚਾਰ ਅਤੇ ਪ੍ਰਸਾਰ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।

    ਮੁੱਖ ਮੰਤਰੀ ਵੱਲੋਂ ਜਾਰੀ ਇੱਕ ਵਿਡੀਓ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਗਈ ਹੈ ਕਿ ਦਰਬਾਰ ਸਾਹਿਬ ਨੂੰ ਆਧੁਨਿਕ ਤਕਨੀਕ ਨਾਲ ਲੈਸ ਕੀਤਾ ਜਾਵੇ।

    ਉਨ੍ਹਾਂ ਨੇ ਆਖਿਆ ਕਿ ਇਸ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ।

    ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖਿਆ ਗਿਆ ਸੀ ਕਿ ਗੁਰਬਾਣੀ ਦੇ ਪ੍ਰਚਾਰ ਲਈ ਐੱਸਜੀਪੀਸੀ ਆਪਣਾ ਚੈਨਲ ਲੈ ਕੇ ਆਵੇ।

    ਭਗਵੰਤ ਮਾਨ

    ਤਸਵੀਰ ਸਰੋਤ, AAP Media team

  11. ਵਿਰੋਧ ਪ੍ਰਦਰਸ਼ਨ ਦੌਰਾਨ ਸਿੱਧੂ ਅਤੇ ਢਿੱਲੋਂ ਹੋਏ ਆਹਮੋ-ਸਾਹਮਣੇ

    ਮਹਿੰਗਾਈ ਖ਼ਿਲਾਫ਼ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਦੌਰਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਆਹਮੋ-ਸਾਹਮਣੇ ਹੋ ਗਏ।

    ਕਾਂਗਰਸ ਵੱਲੋਂ ਦਿਨੋਂ ਦਿਨ ਵਧ ਰਹੀ ਮਹਿੰਗਾਈ ਦੇ ਖਿਲਾਫ਼ ਚੰਡੀਗੜ੍ਹ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ।

    ਇਸ ਪ੍ਰਦਰਸ਼ਨ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਵਿਚ ਕਈ ਆਗੂ ਭ੍ਰਿਸ਼ਟ ਹਨ।

    ਇਸ ਦੇ ਜਵਾਬ ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਜੋ ਭ੍ਰਿਸ਼ਟ ਨੇਤਾ ਹਨ ਉਨ੍ਹਾਂ ਦਾ ਨਾਮ ਲੈਣਾ ਚਾਹੀਦਾ ਹੈ।

    ਦੋਨਾਂ ਆਗੂਆਂ ਦਰਮਿਆਨ ਇਸ ਬਹਿਸਬਾਜ਼ੀ ਦੀ ਵੀਡੀਓ ਵੀ ਸਾਹਮਣੇ ਆਈ ਹੈ।

    ਦੋਨਾਂ ਆਗੂਆਂ ਦਰਮਿਆਨ ਇਸ ਬਹਿਸਬਾਜ਼ੀ ਦੀ ਵੀਡੀਓ ਵੀ ਸਾਹਮਣੇ ਆਈ ਹੈ।

    ਤਸਵੀਰ ਸਰੋਤ, Gagandeep Singh

  12. ਹੁਣ ਤੱਕ ਦੇ ਅਹਿਮ ਅਪਡੇਟ

    ਬੀਬੀਸੀ ਪੰਜਾਬੀ ਨਾਲ ਹੁਣੇ-ਹੁਣੇ ਜੁੜੇ ਪਾਠਕਾਂ ਦਾ ਸਵਾਗਤ ਹੈ।

    ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਰੂਸ ਯੂਕਰੇਨ ਜੰਗ ਸਮੇਤ ਦੇਸ਼-ਦੁਨੀਆ ਦੀਆਂ ਹੋਰ ਅਹਿਮ ਖ਼ਬਰਾਂ।

    ਪੰਜਾਬ:

    • ਕਾਂਗਰਸ ਪਾਰਟੀ ਵੱਲੋਂ ਚੰਡੀਗੜ੍ਹ ਦੇ ਸੈਕਟਰ 15 ਵਿਖੇ ਮਹਿੰਗਾਈ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
    • ਮਹਿੰਗਾਈ ਪ੍ਰਦਰਸ਼ਨ ਦੌਰਾਨ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਬਰਿੰਦਰ ਢਿੱਲੋਂ ਆਪਸ ਵਿੱਚ ਭਿੜ ਪਏ ਅਤੇ ਦੋਵਾਂ ਵਿਚਕਾਰ ਤਿੱਖੀ ਬਹਿਸ ਹੋ ਗਈ।

    ਰੂਸ ਯੂਕਰੇਨ ਜੰਗ:

    • ਯੂਕਰੇਨੀ ਵਿਦੇਸ਼ ਮੰਤਰੀ ਦੇਮੇਤਰੋ ਕੁਲੇਬਾ ਨੇ ਬ੍ਰਸੇਲਜ਼ ਵਿੱਚ ਸਾਫ ਸ਼ਬਦਾਂ ਵਿੱਚ ਕਿਹਾ ਹੈ ਕਿ ਜਾਨਾਂ ਬਚਾਉਣ ਵਿੱਚ ਮਦਦ ਲਈ ਨਾਟੋ ਦੇਸ਼ਾਂ ਤੋਂ ਹੋਰ ਹਥਿਆਰਾਂ ਦੀ ਲੋੜ ਹੈ।
    • ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਹੈ ਕਿ ਕੈਨੇਡਾ, ਯੂਕਰੇਨ ਦੇ ਬੂਚਾ ਤੇ ਇਰਪਿਨ ਵਿੱਚ ਨਾਗਰਿਕਾਂ ਦੀਆਂ ਕਥਿਤ ਹੱਤਿਆਵਾਂ ਬਾਰੇ ਰੂਸ ਦੇ ਰਾਜਦੂਤ ਨੂੰ ਤਲਬ ਕਰੇਗਾ।
    • ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਸਲਾਹਕਾਰ ਨੇ ਕਿਹਾ ਹੈ ਕਿ ਯੂਕਰੇਨ ਹਮਲੇ ਤੋਂ ਬਾਅਦ ਅਮਰੀਕਾ ਨੇ ਭਾਰਤ ਨੂੰ ਰੂਸ ਨਾਲ ਬਹੁਤ ਨਜ਼ਦੀਕੀ ਭਾਈਵਾਲੀ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਂਸਕੀ ਦੇ ਆਪਣੇ ਤਾਜ਼ਾ ਫੇਸਬੁੱਕ ਸੰਬੋਧਨ ਵਿੱਚ ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ ਵਿਰੁੱਧ ਆਪਣੀਆਂ ਪਾਬੰਦੀਆਂ ਵਧਾਉਣ।
    • ਯੂਕਰੇਨ ਦਾ ਦਾਅਵਾ ਹੈ ਕਿ ਰੂਸੀ ਫੌਜਾਂ ਡੋਨਬਾਸ ਅਤੇ ਮਾਰੀਓਪੁਲ ਸ਼ਹਿਰ 'ਤੇ ਪੂਰਾ ਕਬਜ਼ਾ ਕਰਨ ਦੀ ਕੋਸ਼ਿਸ਼ 'ਚ ਹਨ ਅਤੇ ਉਨ੍ਹਾਂ ਦੁਆਰਾ ਖਾਰਕੀਵ ਵਿੱਚ ਗੋਲਾਬਾਰੀ ਅਜੇ ਜਾਰੀ ਹੈ।
    • ਅਮਰੀਕੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਚੇਰਨੀਹਿਵ ਸ਼ਹਿਰ ਤੋਂ ਹੁਣ ਰੂਸੀ ਬਲ ਵਾਪਸ ਮੁੜ ਗਏ ਹਨ।
    • ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਨੇ ਖਾਰਕੀਵ ਅਤੇ ਪੂਰਬੀ ਯੂਕਰੇਨ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨੂੰ ਇਲਾਕਾ ਖਾਲੀ ਕਰਨ ਵਾਸਤੇ ਆਖਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਰੂਸ ਵੱਲੋਂ ਹੋਰ ਹਮਲੇ ਕਰਨ ਦਾ ਖਦਸ਼ਾ ਹੈ।
    • ਯੂਕੇ ਨੇ ਪਾਬੰਦੀਆਂ ਜਾਰੀ ਰੱਖਦੇ ਹੋਏ ਰੂਸ ਦੇ ਸਭ ਤੋਂ ਵੱਡੇ ਬੈਂਕ ਸਬਰੇਨਾਕ ਉਪਰ ਪਾਬੰਦੀ ਲਗਾ ਦਿੱਤੀ ਹੈ। ਯੂਰਪ ਵੱਲੋਂ ਵੀ ਕਈ ਪਾਬੰਦੀਆਂ ਲਗਾਈਆਂ ਜਾਣਗੀਆਂ।
    • ਬੀਬੀਸੀ ਨੂੰ ਇੱਕ ਯੂਕਰੇਨੀ ਅਧਿਕਾਰੀ ਨੇ ਦੱਸਿਆ ਹੈ ਕਿ ਕੁਝ ਔਰਤਾਂ ਵੱਲੋਂ ਆਖਿਆ ਗਿਆ ਹੈ ਕਿ ਰੂਸੀ ਫੌਜ ਨੇ ਉਨ੍ਹਾਂ ਦਾ ਬਲਾਤਕਾਰ ਕੀਤਾ ਹੈ।
  13. ਚੰਡੀਗੜ੍ਹ 'ਚ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਭਿੜੇ ਨਵਜੋਤ ਸਿੱਧੂ ਅਤੇ ਬਰਿੰਦਰ ਢਿੱਲੋਂ

    ਨਵਜੋਤ ਸਿੰਘ ਸਿੱਧੂ

    ਤਸਵੀਰ ਸਰੋਤ, MANAN VATSYAYANA/AFP VIA GETTY IMAGES

    ਤਸਵੀਰ ਕੈਪਸ਼ਨ, ਨਵਜੋਤ ਸਿੰਘ ਸਿੱਧੂ (ਫਾਈਲ ਫੋਟੋ)

    ਕਾਂਗਰਸ ਪਾਰਟੀ ਵੱਲੋਂ ਚੰਡੀਗੜ੍ਹ ਦੇ ਸੈਕਟਰ 15 ਵਿਖੇ ਮਹਿੰਗਾਈ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਬਰਿੰਦਰ ਢਿੱਲੋਂ ਆਪਸ ਵਿੱਚ ਭਿੜ ਪਏ।

    ਮੀਡੀਆ ਰਿਪੋਰਟਾਂ ਅਨੁਸਾਰ, ਇਸ ਦੌਰਾਨ ਦੋਵਾਂ ਵਿਚਕਾਰ ਤਿੱਖੀ ਬਹਿਸ ਹੋ ਗਈ।

    ਬਰਿੰਦਰ ਢਿੱਲੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ''ਸਿੱਧੂ ਕਹਿੰਦੇ ਵੀ ਮੈਂ ਈਮਾਨਦਾਰ ਹਾਂ ਪਰ ਕੁਝ ਲੋਕਾਂ ਨਹੀਂ ਹਨ, ਪਰ ਮੈਂ ਉਨ੍ਹਾਂ ਦੇ ਨਾਮ ਨਹੀਂ ਲੈਂਦਾ। ਮੈਂ ਕਿਹਾ ਕਿ ਕਿਉਂ ਨਹੀਂ ਲੈਣੇ ਨਾਮ''।

    ਇਸ ਤੋਂ ਬਾਅਦ ਸਿੱਧੂ ਰਾਜਪਾਲ ਨੂੰ ਮੈਮੋਰੈਂਡਮ ਦੇਣ ਚਲੇ ਗਏ।

  14. ਰੂਸ ਨਾਲ ਕਰੀਬੀ ਖਿਲਾਫ਼ ਅਮਰੀਕਾ ਨੇ ਭਾਰਤ ਨੂੰ ਦਿੱਤੀ ਚੇਤਾਵਨੀ

    ਭਾਰਤੀ ਸੈਨਿਕ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਬਲੂਮਬਰਗ ਦੇ ਅਨੁਸਾਰ, ਭਾਰਤ ਰੂਸੀ ਹਥਿਆਰਾਂ ਦਾ ਸਭ ਤੋਂ ਆਯਾਤ ਕਰਦਾ ਹੈ। (ਸੰਕੇਤਕ ਤਸਵੀਰ)

    ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਚੋਟੀ ਦੇ ਆਰਥਿਕ ਸਲਾਹਕਾਰ ਨੇ ਕਿਹਾ ਹੈ ਕਿ ਯੂਕਰੇਨ 'ਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਭਾਰਤ ਨੂੰ ਰੂਸ ਨਾਲ ਬਹੁਤ ਨਜ਼ਦੀਕੀ ਭਾਈਵਾਲੀ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ।

    ਵ੍ਹਾਈਟ ਹਾਊਸ ਦੀ ਰਾਸ਼ਟਰੀ ਆਰਥਿਕ ਪਰਿਸ਼ਦ ਦੇ ਨਿਰਦੇਸ਼ਕ ਬ੍ਰਾਇਨ ਡੀਜ਼ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ, "ਭਾਰਤ ਸਰਕਾਰ ਨੂੰ ਸਾਡਾ ਸੰਦੇਸ਼ ਹੈ ਕਿ ਰੂਸ ਦੇ ਨਾਲ ਵਧੇਰੇ ਸਪਸ਼ਟ ਰਣਨੀਤਕ ਗੱਠਜੋੜ ਦੀ ਕੀਮਤ ਅਤੇ ਨਤੀਜੇ ਮਹੱਤਵਪੂਰਨ ਤੇ ਲੰਬੇ ਸਮੇਂ ਵਾਲੇ ਹੋਣਗੇ।"

    ਉਨ੍ਹਾਂ ਅੱਗੇ ਕਿਹਾ, "ਹਮਲੇ ਦੇ ਸੰਦਰਭ ਵਿੱਚ ਅਜਿਹੇ ਖੇਤਰ ਹਨ ਜਿੱਥੇ ਅਸੀਂ ਚੀਨ ਅਤੇ ਭਾਰਤ ਦੋਵਾਂ ਦੇ ਫੈਸਲਿਆਂ ਤੋਂ ਨਿਰਾਸ਼ ਹੋਏ ਹਾਂ''।

  15. ਡੋਨਬਾਸ 'ਤੇ ਪੂਰਾ ਕਬਜ਼ਾ ਕਰਨ ਦੀ ਕੋਸ਼ਿਸ਼ 'ਚ ਰੂਸੀ ਫੌਜਾਂ - ਯੂਕਰੇਨ

    ਯੂਕਰੇਨੀ ਸੈਨਿਕ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਯੂਕਰੇਨੀ ਸੈਨਿਕ

    ਯੂਕਰੇਨੀਅਨ ਆਰਮਡ ਫੋਰਸਿਜ਼ ਨੇ ਲੜਾਈ ਦੇ 42ਵੇਂ ਦਿਨ ਇੱਕ ਅਪਡੇਟ ਵਿੱਚ ਕਿਹਾ ਹੈ ਕਿ ਪੂਰਬੀ ਯੂਕਰੇਨ ਦੇ ਡੋਨਬਾਸ ਖੇਤਰ ਵਿੱਚ ਹਮਲੇ ਲਈ ਰੂਸੀ ਫੌਜਾਂ "ਮੁੜ ਸੰਗਠਿਤ ਹੋ ਰਹੀਆਂ ਹਨ ਅਤੇ ਸੈਨਿਕ ਪ੍ਰੀਖਣ ਕਰ ਰਹੀਆਂ ਹਨ"। ਦੋਨੇਤਸਕ ਅਤੇ ਲੁਹਾਨਸਕ ਵੀ ਇਸੇ ਖੇਤਰ ਵਿੱਚ ਸ਼ਾਮਲ ਹਨ।

    ਅਪਡੇਟ ਦੀਆਂ ਹੋਰ ਮੁੱਖ ਗੱਲਾਂ:

    • ਰੂਸੀ ਫੌਜਾਂ ਦੀ ਮੁੱਖ ਕੋਸ਼ਿਸ਼ ਦੋਨੇਤਸਕ ਖੇਤਰ ਵਿੱਚ ਯੂਕਰੇਨੀ ਫੌਜਾਂ ਦੇ "ਰੱਖਿਆ ਘੇਰੇ ਨੂੰ ਤੋੜਨਾ" ਹੈ।
    • ਉਹ ਮਾਰੀਓਪੁਲ ਸ਼ਹਿਰ 'ਤੇ ਵੀ ਪੂਰਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
    • ਰੂਸੀ ਬਲਾਂ ਦੁਆਰਾ ਉੱਤਰ-ਪੂਰਬੀ ਯੂਕਰੇਨ ਦੇ ਖਾਰਕੀਵ ਵਿੱਚ ਗੋਲਾਬਾਰੀ ਜਾਰੀ ਹੈ।
    • ਫੌਜੀ ਮਾਲ ਨੂੰ ਤੇਜ਼ੀ ਨਾਲ ਲਿਆਉਣ-ਲਿਜਾਣ ਲਈ ਰੂਸੀ ਫੌਜ ਰੇਲਵੇ ਲਾਈਨਾਂ ਦੀ ਵਰਤੋਂ ਕਰ ਰਹੀ ਹੈ।
    • ਰੂਸ ਦੇ ਬੇਲਗੋਰੋਡ ਦੇ ਵੈਲਯੂਕੀ ਸਟੇਸ਼ਨ ਤੋਂ ਉੱਤਰ-ਪੂਰਬੀ ਯੂਕਰੇਨ ਦੇ ਕੁਪਿਆਂਸਕ ਰੇਲਵੇ ਸਟੇਸ਼ਨ 'ਤੇ ਹਥਿਆਰ ਅਤੇ ਹੋਰ ਸਾਜ਼ੋ-ਸਾਮਾਨ ਪਹੁੰਚੇ ਹਨ।
    • ਯੂਕਰੇਨੀ ਬਲਾਂ ਨੇ ਦੱਖਣ ਵਿੱਚ ਖੇਰਸਨ ਨੇੜੇ ਓਸੋਕੋਰੀਵਕਾ ਨੂੰ ਰੂਸੀ ਸੈਨਿਕਾਂ ਤੋਂ ਵਾਪਸ ਆਪਣੇ ਕਬਜ਼ੇ ਹੇਠ ਲੈ ਲਿਆ ਹੈ।

    ਬੀਬੀਸੀ ਨੇ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ।

  16. ਤਸਵੀਰਾਂ ਵਿੱਚ ਰੂਸ ਯੂਕਰੇਨ ਜੰਗ ਦਾ 42ਵਾਂ ਦਿਨ

    ਬੂਚਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਬੁੱਧਵਾਰ ਨੂੰ ਬੂਚਾ ਦੀਆਂ ਗਲੀਆਂ ਵਿੱਚੋਂ ਲੰਘਦੇ ਵਸਨੀਕ
    ਬੋਰੋਡਯੰਕਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਬੋਰੋਡਯੰਕਾ ਵਿੱਚ ਤਬਾਹ ਹੋਈ ਇੱਕ ਰਿਹਾਇਸ਼ੀ ਇਮਾਰਤ
    ਮਹਿਲਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਆਪਣੇ ਪੁੱਤਰ ਦੀ ਕਬਰ ਕੋਲ ਰੋਂਦੀ ਹੋਈ ਬੂਚਾ ਦੀ ਇੱਕ ਮਹਿਲਾ
    ਨਾਗਰਿਕ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮਰੀਕਾ-ਮੈਕਸੀਕੋ ਸਰਹੱਦ 'ਤੇ ਇਕੱਠੇ ਹੋਏ ਯੂਕਰੇਨੀ ਨਾਗਰਿਕ, ਅਮਰੀਕਾ ਦੀ ਹੱਦ ਅੰਦਰ ਦਾਖਲ ਹੋਣ ਦੀ ਉਡੀਕ ਕਰਦੇ ਹੋਏ
    ਵਿਰੋਧ ਪ੍ਰਦਰਸ਼ਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਬਰਲਿਨ ਵਿੱਚ ਜੰਗ ਵਿਰੋਧੀ ਪ੍ਰਦਰਸ਼ਨ ਕਰਦੇ ਹੋਏ ਹਜ਼ਾਰਾਂ ਜਰਮਨ ਲੋਕ
    ਬੋਰੋਡਯੰਕਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਬੋਰੋਡਯੰਕਾ ਕਸਬੇ 'ਚ ਤਬਾਹੀ ਦੀ ਤਸਵੀਰ। ਹਾਲ ਹੀ ਵਿੱਚ ਯੂਕਰੇਨ ਨੇ ਇਸ ਕਸਬੇ ਨੂੰ ਦੁਬਾਰਾ ਆਪਣੇ ਕਬਜ਼ੇ ਵਿੱਚ ਲਿਆ ਸੀ
  17. ਅਮਰੀਕੀ ਰੱਖਿਆ ਵਿਭਾਗ ਦਾ ਦਾਅਵਾ - ਕੀਵ ਤੋਂ ਵਾਪਸ ਮੁੜ ਗਈ ਹੈ ਰੂਸੀ ਫੌਜ

    ਕੀਵ

    ਤਸਵੀਰ ਸਰੋਤ, Getty Images

    ਅਮਰੀਕੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਚੇਰਨੀਹਿਵ ਸ਼ਹਿਰ ਤੋਂ ਹੁਣ ਰੂਸੀ ਬਲ ਵਾਪਸ ਮੁੜ ਗਏ ਹਨ।

    ਬੁੱਧਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਪੈਂਟਾਗਨ ਦੇ ਅਧਿਕਾਰੀ ਜੌਨ ਕਿਰਬੀ ਨੇ ਕਿਹਾ, "ਰੂਸੀ ਫੌਜਾਂ ਕੀਵ ਅਤੇ ਚੇਰਨੀਹਿਵ ਦੇ ਨੇੜਿਓਂ ਪੂਰੀ ਤਰ੍ਹਾਂ ਵਾਪਸ ਜਾ ਚੁੱਕੀਆਂ ਹਨ।"

    ਉਨ੍ਹਾਂ ਕਿਹਾ, "ਸਾਨੂੰ ਕੀਵ ਅਤੇ ਚੇਰਨੀਹਿਵ ਵਿੱਚ ਰੂਸੀ ਫੌਜਾਂ ਨਹੀਂ ਦਿਖਾਈ ਦੇ ਰਹੀਆਂ''।

    ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਰਣਨੀਤਕ ਟੀਚੇ ਨੂੰ ਹਾਸਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਕਿਰਬੀ ਨੇ ਕਿਹਾ, "ਉਹ ਸਿਰਫ ਛੋਟੀ ਆਬਾਦੀ ਵਾਲੇ ਖੇਤਰਾਂ ਨੂੰ ਕਬਜ਼ੇ ਵਿੱਚ ਕਰ ਰਹੇ ਹਨ। ਖਾਰਕੀਵ ਵੀ ਉਨ੍ਹਾਂ ਦੇ ਨਿਯੰਤਰਣ ਵਿੱਚ ਨਹੀਂ ਗਿਆ''।

    ਪੈਂਟਾਗਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਰੂਸੀ ਬਲ ਭਵਿੱਖ 'ਚ ਫਿਰ ਤੋਂ ਕੀਵ ਵੱਲ ਵਧ ਸਕਦੇ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਫੌਜ ਵਾਪਸ ਆਵੇਗੀ ਜਾਂ ਨਹੀਂ, ਇਹ ਫਿਲਹਾਲ ਸਪਸ਼ਟ ਨਹੀਂ ਹੈ।

    ਅਧਿਕਾਰੀ ਨੇ ਦੱਸਿਆ ਕਿ ਯੂਕਰੇਨ ਭੇਜੀ ਗਈ ਰੂਸੀ ਫੌਜ ਦੀਆਂ 130 ਬਟਾਲੀਅਨਾਂ ਵਿੱਚੋਂ 80 ਅਜੇ ਵੀ ਦੇਸ਼ ਵਿੱਚ ਮੌਜੂਦ ਹਨ।

  18. ਯੂਕਰੇਨ-ਰੂਸ ਜੰਗ ਦਾ ਅਹਿਮ ਘਟਨਾਕ੍ਰਮ

    Ukraine Russia Crisis

    ਤਸਵੀਰ ਸਰੋਤ, Getty Images

    • ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਨੇ ਖਾਰਕੀਵ ਅਤੇ ਪੂਰਬੀ ਯੂਕਰੇਨ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨੂੰ ਇਲਾਕਾ ਖਾਲੀ ਕਰਨ ਵਾਸਤੇ ਆਖਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਰੂਸ ਵੱਲੋਂ ਹੋਰ ਹਮਲੇ ਕਰਨ ਦਾ ਖਦਸ਼ਾ ਹੈ।
    • ਯੂਕੇ ਨੇ ਪਾਬੰਦੀਆਂ ਜਾਰੀ ਰੱਖਦੇ ਹੋਏ ਰੂਸ ਦੇ ਸਭ ਤੋਂ ਵੱਡੇ ਬੈਂਕ ਸਬਰੇਨਾਕ ਉਪਰ ਪਾਬੰਦੀ ਲਗਾ ਦਿੱਤੀ ਹੈ। ਯੂਰਪ ਵੱਲੋਂ ਵੀ ਕਈ ਪਾਬੰਦੀਆਂ ਲਗਾਈਆਂ ਜਾਣਗੀਆਂ।
    • ਬੀਬੀਸੀ ਨੂੰ ਇੱਕ ਯੂਕਰੇਨੀ ਅਧਿਕਾਰੀ ਨੇ ਦੱਸਿਆ ਹੈ ਕਿ ਕੁਝ ਔਰਤਾਂ ਵੱਲੋਂ ਆਖਿਆ ਗਿਆ ਹੈ ਕਿ ਰੂਸੀ ਫੌਜ ਨੇ ਉਨ੍ਹਾਂ ਦਾ ਬਲਾਤਕਾਰ ਕੀਤਾ ਹੈ।
    • ਪੈਂਟਾਗਨ ਮੁਤਾਬਕ ਰੂਸੀ ਫੌਜਾਂ ਕੀਵ ਤੇ ਚਰਨੀਹੀਵ ਵਿੱਚੋਂ ਬਾਹਰ ਆ ਗਈਆਂ ਹਨ।
  19. ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ

    ਬੀਬੀਸੀ ਪੰਜਾਬੀ ਦੇ ਅੱਜ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ।

    ਅੱਜ ਦਾ ਇਹ ਲਾਈਵ ਪੇਜ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ, ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਹਲਚਲ ਅਤੇ ਦੇਸ ਦੁਨੀਆਂ ਦੀਆਂ ਅਹਿਮ ਘਟਨਾਵਾਂ ਬਾਰੇ ਹੈ।

    6 ਅਪ੍ਰੈਲ ਦੀਆਂ ਅਹਿਮ ਘਟਨਾਵਾਂ ਜਾਨਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।