ਯੂਕਰੇਨ-ਰੂਸ ਜੰਗ ਤੇ ਪੰਜਾਬ ਦਾ ਮੁੱਖ ਸਿਆਸੀ ਘਟਨਾਕ੍ਰਮ
ਯੂਕਰੇਨ-ਰੂਸ ਜੰਗ ਅਤੇ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਬਾਰੇ ਆਪਣਾ ਲਾਈਵ ਪੰਨਾ ਅਸੀਂ ਇੱਥੇ ਹੀ ਬੰਦ ਕਰ ਰਹੇ ਹਾਂ।
ਪੇਸ਼ ਹੈ ਅੱਜ ਦਾ ਪ੍ਰਮੁੱਖ ਘਟਨਾਕ੍ਰਮ-
ਯੂਕਰੇਨ-ਰੂਸ ਜੰਗ
- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਸ਼ਰਾਬ ਤੇ ਹੀਰਿਆਂ ਉੱਪਰ ਪਾਬੰਦੀ ਦਾ ਐਲਾਨ ਕੀਤਾ ਹੈ।
- ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਵੱਲੋਂ ਅਮਰੀਕੀ ਸਾਂਝੇਦਾਰੀ ਨਾਲ ਘਾਤਕ ਜੈਵਿਕ ਤਜਰਬੇ ਕੀਤੇ ਜਾ ਰਹੇ ਸਨ।
- ਅਮਰੀਕੀ ਰੱਖਿਆ ਅਧਿਕਾਰੀ ਮੁਤਾਬਕ ਰੂਸੀ ਫੌਜਾਂ ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਪਹੁੰਚ ਰਹੀਆਂ।
- ਰੂਸ ਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਵਿਚਕਾਰ ਹੋਈ ਸ਼ਾਂਤੀ ਵਾਰਤਾ ਬੇਸਿੱਟਾ ਰਹੀ।
- ਯੂਕਰੇਨ ਨੇ ਰੂਸ 'ਤੇ ਲਗਾਇਆ 'ਪਰਮਾਣੂ ਅੱਤਵਾਦ' ਦਾ ਇਲਜ਼ਾਮ ਲਗਾਇਆ ਹੈ।
ਪੰਜਾਬ ਦਾ ਪ੍ਰਮੁੱਖ ਸਿਆਸੀ ਧਟਨਾਕ੍ਰਮ
- ਮੋਹਾਲੀ ਵਿੱਚ ਹੋਈ ਪੰਜਾਬ ਦੇ ਆਮ ਆਦਮੀ ਵਿਧਾਇਕ ਦਲ ਦੀ ਬੈਠਕ ਵਿੱਚ ਭਗਵੰਤ ਮਾਨ ਨੂੰ ਸਰਬਸੰਮਤੀ ਨਾਲ ਆਗੂ ਚੁਣ ਲਿਆ ਗਿਆ।
- ਪੰਜਾਬ ਕਾਂਗਰਸ ਦੇ ਕੁਝ ਆਗੂਆਂ ਵੱਲੋਂ ਪਾਰਟੀ ਦੀ ਹਾਰ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
- ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਬੜੀ ਸਮਝਦਾਰੀ ਨਾਲ ਬਦਲਾਅ ਲਈ ਰਵਾਇਤੀ ਸਿਆਸਤ ਨੂੰ ਨਕਾਰਿਆ ਹੈ।
- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦੀ ਹਾਰ ਲਈ ਜ਼ਿੰਮੇਵਾਰ ਸਵੀਕਾਰ ਕੀਤੀ ਹੈ।
ਰੂਸ-ਯੂਕਰੇਨ ਜੰਗ ਅਤੇ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਹੋਰ ਖ਼ਬਰਾਂ ਲਈ ਤੁਸੀਂ ਸਾਡੀ ਵੈਬਸਾਈਟ ਉੱਪਰ ਆ ਸਕਦੇ ਹੋ।
ਰੂਸ-ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਉੱਪਰ ਖ਼ਾਸ ਪਲੇਲਿਸਟ ਵੀ ਦੇਖ ਸਕਦੇ ਹੋ।
ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।