ਯੂਕਰੇਨ ਰੂਸ ਜੰਗ: ਰੂਸੀ ਫੌਜਾਂ ਨੇ ਹਮਲੇ ਕੀਤੇ ਤੇਜ਼, ਰਾਜਧਾਨੀ ਕੀਵ ਦੇ ਨਾਲ ਕਈ ਹੋਰ ਸ਼ਹਿਰ ਨਿਸ਼ਾਨੇ ’ਤੇ

ਇਸ ਪੇਜ ਰਾਹੀਂ ਅਸੀਂ ਤੁਹਾਨੂੰ ਯੂਕਰੇਨ ਤੇ ਰੂਸ ਵਿਚਕਾਰ ਚੱਲ ਰਹੀ ਜੰਗ ਦੇ ਨਾਲ ਨਾਲ ਪੰਜਾਬ ਚੋਣਾਂ ਦੀਆਂ ਅਹਿਮ ਘਟਨਾਵਾਂ ਬਾਰੇ ਜਾਣਕਾਰੀ ਦੇਵਾਂਗੇ।

ਲਾਈਵ ਕਵਰੇਜ

  1. ਯੂਕਰੇਨ-ਰੂਸ ਜੰਗ ਤੇ ਪੰਜਾਬ ਦਾ ਮੁੱਖ ਸਿਆਸੀ ਘਟਨਾਕ੍ਰਮ

    ਯੂਕਰੇਨ

    ਯੂਕਰੇਨ-ਰੂਸ ਜੰਗ ਅਤੇ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਬਾਰੇ ਆਪਣਾ ਲਾਈਵ ਪੰਨਾ ਅਸੀਂ ਇੱਥੇ ਹੀ ਬੰਦ ਕਰ ਰਹੇ ਹਾਂ।

    ਪੇਸ਼ ਹੈ ਅੱਜ ਦਾ ਪ੍ਰਮੁੱਖ ਘਟਨਾਕ੍ਰਮ-

    ਯੂਕਰੇਨ-ਰੂਸ ਜੰਗ

    • ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਸ਼ਰਾਬ ਤੇ ਹੀਰਿਆਂ ਉੱਪਰ ਪਾਬੰਦੀ ਦਾ ਐਲਾਨ ਕੀਤਾ ਹੈ।
    • ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਵੱਲੋਂ ਅਮਰੀਕੀ ਸਾਂਝੇਦਾਰੀ ਨਾਲ ਘਾਤਕ ਜੈਵਿਕ ਤਜਰਬੇ ਕੀਤੇ ਜਾ ਰਹੇ ਸਨ।
    • ਅਮਰੀਕੀ ਰੱਖਿਆ ਅਧਿਕਾਰੀ ਮੁਤਾਬਕ ਰੂਸੀ ਫੌਜਾਂ ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਪਹੁੰਚ ਰਹੀਆਂ।
    • ਰੂਸ ਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਵਿਚਕਾਰ ਹੋਈ ਸ਼ਾਂਤੀ ਵਾਰਤਾ ਬੇਸਿੱਟਾ ਰਹੀ।
    • ਯੂਕਰੇਨ ਨੇ ਰੂਸ 'ਤੇ ਲਗਾਇਆ 'ਪਰਮਾਣੂ ਅੱਤਵਾਦ' ਦਾ ਇਲਜ਼ਾਮ ਲਗਾਇਆ ਹੈ।

    ਪੰਜਾਬ ਦਾ ਪ੍ਰਮੁੱਖ ਸਿਆਸੀ ਧਟਨਾਕ੍ਰਮ

    • ਮੋਹਾਲੀ ਵਿੱਚ ਹੋਈ ਪੰਜਾਬ ਦੇ ਆਮ ਆਦਮੀ ਵਿਧਾਇਕ ਦਲ ਦੀ ਬੈਠਕ ਵਿੱਚ ਭਗਵੰਤ ਮਾਨ ਨੂੰ ਸਰਬਸੰਮਤੀ ਨਾਲ ਆਗੂ ਚੁਣ ਲਿਆ ਗਿਆ।
    • ਪੰਜਾਬ ਕਾਂਗਰਸ ਦੇ ਕੁਝ ਆਗੂਆਂ ਵੱਲੋਂ ਪਾਰਟੀ ਦੀ ਹਾਰ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
    • ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਬੜੀ ਸਮਝਦਾਰੀ ਨਾਲ ਬਦਲਾਅ ਲਈ ਰਵਾਇਤੀ ਸਿਆਸਤ ਨੂੰ ਨਕਾਰਿਆ ਹੈ।
    • ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦੀ ਹਾਰ ਲਈ ਜ਼ਿੰਮੇਵਾਰ ਸਵੀਕਾਰ ਕੀਤੀ ਹੈ।

    ਰੂਸ-ਯੂਕਰੇਨ ਜੰਗ ਅਤੇ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਹੋਰ ਖ਼ਬਰਾਂ ਲਈ ਤੁਸੀਂ ਸਾਡੀ ਵੈਬਸਾਈਟ ਉੱਪਰ ਆ ਸਕਦੇ ਹੋ।

    ਰੂਸ-ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਉੱਪਰ ਖ਼ਾਸ ਪਲੇਲਿਸਟ ਵੀ ਦੇਖ ਸਕਦੇ ਹੋ।

    ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।

  2. ਅਮਰੀਕਾ ਦਾ ਪਲਟਵਾਂ ਇਲਜ਼ਾਮ, 'ਯੂਕਰੇਨ ਕੋਲ ਨਹੀਂ ਸਗੋਂ ਰੂਸ ਕੋਲ ਜੈਵਿਕ ਹਥਿਆਰ'

    ਅਮਰੀਕਾ
    ਤਸਵੀਰ ਕੈਪਸ਼ਨ, ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਥਾਈ ਸਫ਼ੀਰ ਥੌਮਸ-ਗ੍ਰੀਨਫੀਲਡ

    ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਥਾਈ ਸਫ਼ੀਰ ਥੌਮਸ-ਗ੍ਰੀਨਫੀਲਡ ਨੇ ਸਲਾਮਤੀ ਕਾਊਂਸਲ ਵਿੱਚ ਬੋਲਦਿਆਂ ਕਿਹਾ, ਯੂਕਰੇਨ ਕੋਲ ਕੋਈ ਜੈਵਿਕ ਹਥਿਆਰ ਪ੍ਰੋਗਰਾਮ ਨਹੀਂ ਹੈ।

    ਯੂਕਰੇਨੀ ਜੈਵਿਕ ਹਥਿਆਰਾਂ ਦੀਆਂ ਅਮਰੀਕਾ ਵੱਲੋਂ ਮਦਦ ਪ੍ਰਾਪਤ ਕੋਈ ਪ੍ਰਯੋਗਸ਼ਾਲਾਵਾਂ ਨਹੀਂ ਹਨ। ਰੂਸੀ ਸਰਹੱਦ ਕੋਲ ਵੀ ਨਹੀਂ ਅਤੇ ਨਾ ਹੀ ਕਿਤੇ ਹੋਰ।

    ਗ੍ਰੀਨਫ਼ੀਲਡ ਨੇ ਕਿਹਾ ਕਿ ਕੋਵਿਡ-19 ਵਰਗੀਆਂ ਬਿਮਾਰੀਆਂ ਦਾ ਪਤਾ ਲਗਾਉਣ ਲਈ ਯੂਕਰੇਨ ਆਪਣੀਆਂ ਜਨਤਕ ਸਿਹਤ ਪ੍ਰਯੋਗਸ਼ਾਲਾਵਾਂ ਚਲਾਉਂਦਾ ਹੈ। ਅਮਰੀਕਾ ਵੱਲੋਂ ਉਸਦੀ ਸਿਰਫ਼ ਅਜਿਹਾ ''ਸੁਰੱਖਿਅਤ ਰੂਪ ਵਿੱਚ ਕਰਨ'' ਵਿੱਚ ਮਦਦ ਕੀਤੀ ਗਈ ਸੀ।

    ਉਨ੍ਹਾਂ ਨੇ ਕਿਹਾ ਕਿ ਰੂਸ ਜੈਵਿਕ ਹਥਿਆਰਾਂ ਦੀ ਵਰਤੋਂ ਕਰਨ ਲਈ ਭੂਮਿਕਾ ਬੰਨ੍ਹ ਰਿਹਾ ਹੈ। ਅਤੇ ਸੁਰੱਖਿਆ ਕਾਊਂਸਲ ਨੂੰ ਗੁੰਮਰਾਹ ਕਰ ਰਿਹਾ ਹੈ।

    ਉਨ੍ਹਾਂ ਨੇ ਕਿਹਾ ਕਿ ਰੂਸ ਹੋ ਸਕਦਾ ਹੈ ਅਜਿਹੇ ਹਥਿਆਰਾਂ ਦੀ ਵਰਤੋਂ ਕਰਨ ਬਾਰੇ ਵਿਉਂਤ ਬਣਾ ਰਿਹਾ ਹੋਵੇ।

  3. ਅਮਰੀਕਾ ਵੱਲੋਂ ਰੂਸੀ ਹੀਰੇ ਤੇ ਵੋਡਕਾ ਬੈਨ

    ਬਾਇਡਨ

    ਤਸਵੀਰ ਸਰੋਤ, Getty Images

    ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਖਿਲਾਫ਼ ਹੋਰ ਪਾਬੰਦੀਆਂ ਦਾ ਐਲਾਨ ਕੀਤਾ ਹੈ।

    ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਰੂਸੀ ਸ਼ਰਾਬ, ਸੀ-ਫੂਡ ਅਤੇ ਹੀਰਿਆਂ ਦੇ ਇੰਪੋਰਟ ਉੱਪਰ ਪਾਬੰਦੀ ਲਗਾ ਦਿੱਤੀ ਹੈ। ਰੂਸ ਤੋਂ ਵਿਦੇਸ਼ਾਂ ਨੂੰ ਜਾਣ ਵਾਲੀਆਂ ਕੁਝ ਸਭ ਤੋਂ ਮਹਿੰਗੀਆਂ ਵਸਤੂਆਂ ਨੂੰ ਨਿਸ਼ਾਨਾ ਬਣਾਉਣ ਪਿੱਛੇ ਮਕਸਦ ਰੂਸ ਦੀ ਆਰਥਿਕਤਾ ਨੂੰ ਕਮਜ਼ੋਰ ਕਰਨਾ ਹੈ।

    ਬਾਇਡਨ ਨੇ ਕਿਹਾ, ''ਅਸੀਂ ਰੂਸੀ ਆਰਥਿਕਤਾ ਦੀ ਪਛਾਣ ਦੇ ਕਈ ਖੇਤਰਾਂ ਦੀਆਂ ਵਸਤੂਆਂ ਤੇ ਪਾਬੰਦੀ ਲਗਾ ਰਹੇ ਹਾਂ।''

    ਇਸ ਦੇ ਨਾਲ ਹੀ ਬਾਇਡਨ ਨੇ ਕਿਹਾ ਕਿ ਪਾਬੰਦੀਸ਼ੁਦਾ ਰੂਸੀ ਪੂੰਜੀਪਤੀਆਂ ਦੀ ਆਪਣੀ ਸੂਚੀ ਵਿੱਚ ਹੋਰ ਨਾਮ ਵੀ ਸ਼ਾਮਲ ਕੀਤੇ ਜਾਣਗੇ।

    ਰੂਸ ਦੇ ਪੂੰਜੀਪਤੀਆਂ ਬਾਰੇ ਤੁਸੀਂ ਇਹ ਰਿਪੋਰਟ ਵੀ ਪੜ੍ਹ ਸਕਦੇ ਹੋ-

    • ਓਲੀਗਾਰਕ ਕੌਣ ਹਨ, ਜਿਨ੍ਹਾਂ ਉੱਤੇ ਬੰਦਸ਼ਾਂ ਲਾਕੇ ਯੂਰਪ ਤੇ ਅਮਰੀਕਾ ਪੁਤਿਨ ਨੂੰ ਘੇਰ ਰਹੇ ਹਨ
  4. ਰੂਸ ਦਾ ਦਾਅਵਾ: ਯੂਕਰੇਨ ਵੱਲੋਂ ਜੈਵਿਕ ਹਥਿਆਰ ਖੁਰਦਬੁਰਦ ਕਰਨ ਦੇ ਸਬੂਤ ਮਿਲੇ

    ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਸਥਾਈ ਸਫ਼ੀਰ ਨੇ ਦਾਅਵਾ ਕੀਤਾ ਹੈ ਕਿ ਮਾਸਕੋ ਨੂੰ ਯੂਕਰੇਨ ਵੱਲੋਂ ਆਪਣੇ ਜੈਵਿਕ ਹਥਿਆਰ ਖੁਰਦਬੁਰਦ ਕਰਨ ਦੇ ਸਬੂਤ ਮਿਲੇ ਹਨ।

    ਸੰਯੁਕਤ ਰਾਸ਼ਟਰ ਸਲਾਮਤੀ ਕਾਊਂਸਲ ਦੀ ਬੈਠਕ ਵਿੱਚ ਵਸੈੈਲੀ ਨੇਬੇਨਜ਼ੀਆ ਨੇ ਦਾਅਵਾ ਕੀਤਾ ਕਿ ਰੂਸੀ ਫ਼ੌਜਾਂ ਨੂੰ ਯੂਕਰੇਨ ਵਿੱਚ ਅਜਿਹੀਆਂ ''ਘੱਟੋ-ਘੱਟ 30 ਪ੍ਰਯੋਗਸ਼ਾਲਾਵਾਂ'' ਦੇ ਨੈਟਵਰਕ ਦੇ ਸਬੂਤ ਮਿਲੇ ਸਨ ਜਿਨ੍ਹਾਂ ਦਾ ਮਕਸਦ ਕਈ ਸਾਰੀਆਂ ਘਾਤਕ ਬਿਮਾਰੀਆਂ ਨੂੰ ਤਾਕਤਵਰ ਬਣਾਉਣਾ ਸੀ।

    ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਥਾਵਾਂ 'ਤੇ ਅਮਰੀਕੀ ਸਾਂਝੇਦਾਰੀ ਨਾਲ ''ਬਹੁਤ ਹੀ ਖ਼ਤਰਨਾਕ ਜੈਵਿਕ ਤਜ਼ਰਬੇ'' ਕੀਤੀ ਗਏ ਸਨ।

    ਰੂਸ ਦੀ ਦਰਖਾਸਤ ਉੱਪਰ ਸੱਦੀ ਗਈ ਬੈਠਕ ਵਿੱਚ ਹਾਲਾਂਕਿ ਰੂਸੀ ਸਫ਼ੀਰ ਨੇ ਆਪਣੇ ਦਾਅਵਿਆਂ ਦੀ ਪੁਸ਼ਟੀ ਲਈ ਕੋਈ ਸਬੂਤ ਪੇਸ਼ ਨਹੀਂ ਕੀਤੇ। ਸੰਗਠਨ ਦੇ ਹਥਿਆਰੀਕਰਨ ਖ਼ਤਮ ਕਰਨ ਦੇ ਮੁਖੀ ਇਜ਼ੁਮੀ ਨਾਕਾਮਿਤਸੂ ਨੇ ਕਿਹਾ ਕਿ ਉਨ੍ਹਾਂ ਨੂੰ ਯੂਕਰੇਨ ਵਿੱਚ ਜੈਵਿਕ ਹਥਿਆਰਾਂ ਦੇ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਨਹੀਂ ਹੈ।

    ਇਸੇ ਦਰਮਿਆਨ ਅਮਰੀਕਾ ਨੇ ਰੂਸ ਦੇ ਇਨ੍ਹਾਂ ਦਾਅਵਿਆਂ ਨੂੰ ''ਹਾਸੋਹੀਣਾ'' ਕਹਿੰਦਿਆਂ ਕਿਹਾ ਹੈ ਕਿ ਰੂਸ ਅਜਿਹੇ ਇਲਜ਼ਾਮਾਂ ਦੀ ਵਰਤੋਂ ਆਪਣੇ ਵੱਲੋਂ ਵਰਤੇ ਜਾਣ ਵਾਲੇ ਅਜਿਹੇ ਕਿਸੇ ਵੀ ਸੰਭਾਵੀ ਹਥਿਆਰ ਨੂੰ ਤਰਕਸੰਗਤ ਠਹਿਰਾਉਣ ਲਈ ਕਰ ਸਕਦਾ ਹੈ।

    ਰੂਸ
    ਤਸਵੀਰ ਕੈਪਸ਼ਨ, ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਸਥਾਈ ਸਫ਼ੀਰ ਵਸੈੈਲੀ ਨੇਬੇਨਜ਼ੀਆ
  5. ਭਗਵੰਤ ਮਾਨ ਨੇ ਵਿਧਾਇਕਾਂ ਨੂੰ ਕਿਹਾ, 'ਉੱਥੇ ਜਾਓ ਜਿੱਥੇ ਵੋਟਾਂ ਮੰਗਣ ਗਏ ਸੀ'

    ਭਗਵੰਤ ਮਾਨ

    ਤਸਵੀਰ ਸਰੋਤ, bhagwantmaan/FB

    ਆਪ ਵਿਧਾਇਕ ਦਲ ਦੀ ਮਹੋਲੀ ਵਿੱਚ ਹੋਈ ਬੈਠਕ ਵਿੱਚ ਸਰਬਸੰਮਤੀ ਨਾਲ ਭਗਵੰਤ ਮਾਨ ਨੂੰ ਵਿਧਾਇਕ ਦਲ ਦੇ ਆਗੂ ਚੁਣ ਲਿਆ ਗਿਆ।

    ਇਸ ਮੌਕ ਕੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਤੋਂ ਬਾਅਦ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸੰਬੋਧਿਤ ਕੀਤਾ।

    ਉਨ੍ਹਾਂ ਨੇ ਨਵੇਂ ਚੁਣੇ ਵਿਧਾਇਕਾਂ ਨੂੰ ਇਸ ਸੁਨੇਹੇ ਦਿੱਤੇ-

    • ਜਿੱਤ ਦੇ ਮਾਰਜਨ ਕਾਰਨ ਕਿਸੇ ਨਾਲ ਦਰੈਤ ਨਹੀਂ ਕੀਤੀ ਜਾਵੇਗੀ।
    • ਹੰਕਾਰ ਨਹੀਂ ਕਰਨਾ, ਕਿਸੇ ਦੇ ਘਰ ਮੂਹਰੇ ਜਾ ਕੇ ਲਲਕਾਰਾ ਨਹੀਂ ਮਾਰਨਾ।
    • ਜਿਨ੍ਹਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਤੁਸੀਂ ਉਨ੍ਹਾਂ ਦੇ ਵੀ ਐਮਐਲਏ ਹੋ।
    • ਪਰਚਾ ਕਲਚਰ ਵਿੱਚ ਨਹੀਂ ਪੈਣਾ।
    • ਅਫ਼ਸਰਾਂ ਨੂੰ ਲੋਕਾਂ ਕੋਲ ਲੈ ਕੇ ਜਾਓ।
    • ਪਬਲਿਕ ਦੀ ਸੇਵਾ ਕਰੋਂਗੇ ਤਾਂ ਪਬਲਿਕ ਸਰਵੈਂਟ ਕਹਾਓਗੇ।

    ਭਗਵੰਤ ਮਾਨ ਦੇ ਸਾਹਮਣੇ ਪੰਜ ਚੁਣੌਤੀਆਂ ਕੀ ਹੋਣਗੀਆਂ, ਪੜ੍ਹੋ ਇਸ ਰਿਪੋਰਟ ਵਿੱਚ।

    ਭਗਵੰਤ ਮਾਨ
  6. ਯੂਕਰੇਨ ਨੇ ਰੂਸ 'ਤੇ ਲਗਾਇਆ 'ਪਰਮਾਣੂ ਅੱਤਵਾਦ' ਦਾ ਇਲਜ਼ਾਮ

    ਪਰਮਾਣੂ ਪਲਾਂਟ (ਸੰਕਤਕ ਤਸਵੀਰ)

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਰਮਾਣੂ ਪਲਾਂਟ (ਸੰਕਤਕ ਤਸਵੀਰ)

    ਯੂਕਰੇਨ ਨੇ ਮਾਸਕੋ 'ਤੇ "ਪਰਮਾਣੂ ਅੱਤਵਾਦ" ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਰੂਸੀ ਬਲਾਂ ਨੇ ਪਰਮਾਣੂ ਖੋਜ ਕੇਂਦਰ 'ਤੇ ਬੰਬ ਸੁੱਟਿਆ ਹੈ।

    ਯੂਕਰੇਨ ਦੇ ਸਟੇਟ ਨਿਊਕਲੀਅਰ ਰੈਗੂਲੇਟਰੀ ਇੰਸਪੈਕਟੋਰੇਟ ਨੇ ਕਿਹਾ ਕਿ ਉੱਤਰ-ਪੂਰਬੀ ਸ਼ਹਿਰ ਖਾਰਕੀਵ ਵਿੱਚ ਬਿਜਲੀ ਚਲੀ ਗਈ ਸੀ ਅਤੇ ਵੀਰਵਾਰ ਦੇਰ ਰਾਤ ਨੂੰ ਗੋਲਾਬਾਰੀ ਦੌਰਾਨ "ਸਤਹੀ" ਨੁਕਸਾਨ ਵੀ ਹੋਇਆ ਸੀ।

    ਇਸ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਜਾਂ ਮੌਤ ਦੀ ਰਿਪੋਰਟ ਨਹੀਂ ਕੀਤੀ ਗਈ ਹੈ ਅਤੇ ਰੂਸ ਵੱਲੋਂ ਵੀ ਅਜੇ ਤੱਕ ਇਸ ਮੁੱਦੇ 'ਤੇ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਹੈ।

    ਵੀਰਵਾਰ ਨੂੰ ਸੰਯੁਕਤ ਰਾਸ਼ਟਰ ਪਰਮਾਣੂ ਵਾਚਡਾਗ, ਆਈਏਈਏ ਨੇ ਕਿਹਾ ਕਿ ਯੂਕਰੇਨ ਦੇ ਅਧਿਕਾਰੀਆਂ ਨੇ ਇਸ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੇ ਰੂਸੀ ਸੈਨਿਕਾਂ ਦੁਆਰਾ ਜ਼ਬਤ ਕੀਤੇ ਯੂਕਰੇਨ ਵਿੱਚ ਇੱਕ ਹੋਰ ਪ੍ਰਮਾਣੂ ਸਾਈਟ, ਚਰਨੋਬਲ ਵਿਖੇ ਰੇਡੀਓ ਐਕਟਿਵ ਦੀ ਰਹਿੰਦ-ਖੂੰਹਦ ਵਾਲੀ ਸਹੂਲਤ ਨਾਲ ਸਾਰੇ ਸੰਪਰਕ ਗੁਆ ਦਿੱਤੇ ਹਨ।

  7. ਚੋਣ ਪ੍ਰਚਾਰ ਲਈ ਮੇਰਾ ਜਾਣਾ ਬਣਦਾ ਨਹੀਂ ਸੀ - ਨਵਜੋਤ ਸਿੱਧੂ

    ਪਾਰਟੀ ਦੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਹਲਕੇ ਦਾ ਦੌਰਾ ਕੀਤਾ।

    ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

    ਉਨ੍ਹਾਂ ਦੀਆਂ ਅਹਿਮ ਟਿੱਪਣੀਆਂ-

    • ਮੇਰਾ ਮਕਸਦ ਪੰਜਾਬ ਦਾ ਉੱਥਾਨ ਹੈ ਤੇ ਮੈਂ ਨਾ ਕਦੇ ਉਸ ਤੋਂ ਡੋਲਿਆ ਹਾਂ ਨਾ ਡੋਲਾਂਗਾ।
    • ਮੈਂ ਚੋਣ ਪ੍ਰਚਾਰ ਲਈ ਨਹੀਂ ਗਿਆ ਕਿਉਂਕਿ ਚੰਨੀ ਮੁੱਖ ਮੰਤਰੀ ਦੇ ਉਮੀਦਵਾਰ ਸਨ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਸੀ। ਜਦੋਂ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ ਸੀ ਤਾਂ ਮੈਂ ਉਨ੍ਹਾਂ ਦਾ ਹੱਥ ਖੜ੍ਹ ਕੇ ਕਿਹਾ ਸੀ ਕਿ ਮੈਂ ਤੁਹਾਡਾ ਸਹਿਯੋਗੀ ਹਾਂ।
    • ਕਾਂਗਰਸ ਹਾਈ ਕਮਾਂਡ ਨੇ ਚੰਨੀ ਨੂੰ ਚੁਣਿਆ- ਲੋਕਾਂ ਨੂੰ ਉਹ ਪਸੰਦ ਆਈ ਜਾ ਨਹੀਂ ਇਸ ਡੁੰਘਾਈ ਵਿੱਚ ਮੈਂ ਨਹੀਂ ਜਾਵਾਂਗਾ।
    • ਜਿਨ੍ਹਾਂ ਨੇ ਟੋਏ ਪੁੱਟੇ ਅਤੇ ਨਵਜੋਤ ਸਿੰਘ ਸਿੱਧੂ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ, ਸੌ ਗੁਣੇ ਖੂਹ ਵਿੱਚ ਡਿੱਗੇ, ਤਿੰਨ-ਚਾਰ ਤਾਂ ਮੁੱਖ ਮੰਤਰੀ ਭੁਗਤਗੇ।
    • ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਇੰਨਾ ਵਧੀਆ ਫੈਸਲੈਾ ਲੈ ਕੇ ਪੰਜਾਬ ਦੇ ਰਵਾਇਤੀ ਸਿਸਟਮ ਨੂੰ ਬਦਲ ਕੇ ਇੱਕ ਨਵੀਂ ਨੀਂਹ ਰੱਖੀ ਹੈ।
    • ਕੌਣ ਕਹਿੰਦਾ ਹੈ ਬੇਅਦਬੀ ਦੀ ਸਜ਼ਾ ਨਹੀਂ ਮਿਲੀ। ਜਿਸ ਨੇ ਕੱਲ ਦੇਖਿਆ ਹੈ ਉਸ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਬੇਅਦਬੀ ਦੀ ਸਜ਼ਾ ਹੈ। ਜਿਹੜੇ ਪੰਥ ਦੇ ਨਾਮ ਤੇ ਰਾਜ ਕਰਦੇ ਸੀ, ਕਿੱਥੇ ਗਏ?
    • ਆਪ ਨੂੰ ਲੋਕਾਂ ਨੇ ਪੰਜ ਸਾਲਾਂ ਲਈ ਭਰਭੂਰ ਬਹੁਮਤ ਦਿੱਤਾ ਹੈ. ਜਿਸ ਤਰ੍ਹਾਂ ਕਾਂਗਰਸ ਨੂੰ ਦਿੱਤਾ ਸੀ। ਕਾਂਗਰਸ ਉਸ ਮੌਕੇ ਦਾ ਫਾਇਦਾ ਨਹੀਂ ਚੁੱਕ ਸਕੀ।
    • ਕੈਪਟਨ ਇੱਕ ਲਾਲਚੀ,ਢੋਂਗੀ, ਡਾਕੂ ਮੁੱਖ ਮੰਤਰੀ ਜਿਨ੍ਹਾਂ ਦੀ ਬਦਲਾਂ ਦੇ ਨਾਲ ਅੱਟੀ-ਸੱਟੀ ਹੋਈ ਸੀ।
    ਨਵਜੋਤ ਸਿੰਘ ਸਿੱਧੂ

    ਤਸਵੀਰ ਸਰੋਤ, Navjot Singh Sidhu/FB

  8. ਭਗਵੰਤ ਮਾਨ
  9. ਨਾਟੋ ਯੂਕਰੇਨ ਦੇ ਉੱਪਰੋਂ ਨੋ-ਫਲਾਈ ਜ਼ੋਨ ਕਿਉਂ ਨਹੀਂ ਐਲਾਨ ਰਿਹਾ, ਫਰੈਂਕ ਗਾਰਡਨਰ, ਬੀਬੀਸੀ ਸਕਿਉਰੀਟੀ ਪੱਤਰਕਾਰ

    ਯੂਕਰੇਨ

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਯੂਕਰੇਨ ਵਿੱਚ ਇੱਕ ਰੂਸੀ ਜਹਾਜ਼ ਦੇ ਮਲਬੋ ਕੋਲੋਂ ਲੰਘਦਾ ਯੂਕਰੇਨੀ ਸੈਨਿਕ

    ਨੋ- ਫਲਾਈ ਜ਼ੋਨ ਦਾ ਐਲਾਨ ਕਰਨਾ ਇੱਕ ਰੱਖਿਆਤਮਕ ਕਦਮ ਲੱਗ ਸਕਦਾ ਹੈ ਪਰ ਅਸਲ ਵਿੱਚ ਇਹ ਇੱਕ ਹਮਲਾਵਰ ਪਹੁੰਚ ਹੈ।ਇਸ ਨੂੰ ਲਾਗੂ ਕਰਨ ਲਈ ਰੂਸ ਦੀ ਏਅਰ ਡਿਫ਼ੈਂਸ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਣਾ ਪਵੇਗਾ। ਉਸ ਪ੍ਰਣਾਲੀ ਨੂੰ ਚਲਾਉਣ ਵਾਲਿਆਂ ਉੱਪਰ ਹਮਲਾ ਕਰਨਾ ਪਵੇਗਾ।ਉਨ੍ਹਾਂ ਨੂੰ ਮਾਰਨਾ ਪਵੇਗਾ।

    ਰੂਸ ਦੀਆਂ ਰਡਾਰਾਂ ਉੱਪਰ ਮਿਜ਼ਾਈਲਾਂ ਦਾਗਣੀਆਂ ਹੋਣਗੀਆਂ। ਫਿਰ ਰੂਸ ਦੇ ਲੜਾਕੂ ਜਹਾਜ਼ਾਂ ਨੂੰ ਅਕਾਸ਼ ਵਿੱਚ ਹੀ ਸਮੇਤ ਪਾਈਲਟਾਂ ਦੇ ਮਾਰ ਸੁੱਟਣਾ ਹੋਵੇਗਾ।

    ਇਹ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋਵੇਗੀ।

    ਮੈਨੂੰ ਪਤਾ ਹੈ ਕਿ ਰਾਸ਼ਟਰਪਤੀ ਜ਼਼ੇਲੇਂਸਕੀ ਨੇ ਇਹ ਮੰਗ ਕਈ ਵਾਰ ਕੀਤੀ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਅਜਿਹਾ ਕਿਉਂ ਨਹੀਂ ਕੀਤਾ ਜਾ ਰਿਹਾ।

    ਇਸ ਨਾਲ ਨਾਟੋ ਦੀ ਹਵਾਈ ਸ਼ਕਤੀ ਸ਼ਾਮਲ ਹੋ ਜਾਵੇਗੀ ਅਤੇ ਰੂਸੀ ਪਾਇਲਟਾਂ ਨਾਲ ਲੜੇਗੀ। ਇਹ ਬਹੁਤ ਖ਼ਤਰਨਾਕ ਹੈ।

    ਨੋ-ਫਲਾਈ ਜ਼ੋਨ ਬਾਰੇ ਵੇਰਵੇ ਨਾਲ ਜਾਣਨ ਲਈ ਇਹ ਵੀਡੀਓ-

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  10. ਰੂਸ ਦੀ ਆਰਥਿਕਤਾ 'ਤੇ ਪਾਬੰਦੀਆਂ ਦਾ ਕੀ ਅਸਰ ਪਿਆ ਹੈ

    ਰੂਸ

    ਤਸਵੀਰ ਸਰੋਤ, Reuters

    ਅਰਥਸ਼ਾਸਤਰੀ ਲਿੰਡ ਯਿਊਹ ਕਹਿੰਦੇ ਹਨ ਕਿ ਰੂਸ ਉੱਪਰ ਪਾਬੰਦੀਆਂ ਦਾ ਅਸਰ ਇਸ ਦੀ ਆਰਥਿਕਤਾ ਉੱਪਰ ਪੈਣ ਲੱਗਿਆ ਹੈ।

    ਵਿਆਜ ਦਰਾਂ 20% ਤੱਕ ਚੜ੍ਹ ਗਈਆਂ ਹਨ। ਇਸ ਦਾ ਅਰਥ ਹੋਇਆ ਕਿ ਕਰਜ਼ਾ ਲੈਣਾ ਹੋਰ ਮਹਿੰਗਾ ਹੋ ਜਾਵੇਗਾ।

    ਯਿਊਹ ਕਹਿੰਦੇ ਹਨ ਕਿ ਅਮਰੀਰਾ ਰੂਸ ਤੋਂ ਤੇਲ ਅਤੇ ਗੈਸ ਦੀ ਖ਼ਰੀਦ ਬੰਦ ਕਰਨ ਜਾ ਰਿਹਾ ਹੈ ਇਸ ਦਾ ਵੀ ਅਸਰ ਪਵੇਗਾ।

    ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੌਰਾਨ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਰੂਸ ਦੀ ਆਰਥਿਕਤਾ ਚੰਗੀ ਸਥਿਤੀ ਵਿੱਚ ਹੈ। ਫਿਰ ਵੀ ਇਨ੍ਹਾਂ ਪਾਬੰਦੀਆਂ ਕਾਰਨ ਪੁਤਿਨ ਲਈ ਜੰਗ ਨੂੰ ਫੰਡ ਕਰਨਾ ਮੁਸ਼ਕਲ ਹੋਵਗਾ।

    ਸੰਭਾਵਨਾ ਹੈ ਕਿ ਰੂਸ ਦੀ ਆਰਥਿਕਤਾ 12% ਸੁੰਗੜੇਗੀ। ਇਸ ਨਾਲ ਰੂਸ ਦੇ ਲੋਕਾਂ ਉੱਪਰ ਕਾਫ਼ੀ ਅਸਰ ਪਵੇਗਾ।

    ਹਾਲਾਂਕਿ ਮਾਹਰ ਦਾ ਕਹਿਣਾ ਹੈ ਕਿ ਅਸੀਂ ਨਹੀਂ ਜਾਣਦੇ ਕਿਇਸ ਸਭ ਦਾ ਪੁਤਿਨ ਦੀ ਯੂਕਰੇਨ ਉੱਪਰ ਕਾਰਵਾਈ ਉੱਪਰ ਕਿੰਨਾ ਅਸਰ ਪਵੇਗਾ।

  11. ਰੂਸ ਦੇ ਨੁਕਸਾਨ ਬਾਰੇ ਯੂਕਰੇਨ ਦਾ ਤਾਜ਼ਾ ਦਾਅਵਾ

    ਯੂਕਰੇਨ ਦੀ ਨੈਸ਼ਨਲ ਸਕਿਉਰਿਟੀ ਐਂਡ ਡਿਫ਼ੈਂਸ ਕਾਊਂਸਲ ਨੇ ਰੂਸ ਦੇ ਯੂਕਰੇਨ ਉੱਪਰ ਹਮਲੇ ਦੀ ਸ਼ੁਰੂਆਤ ਦੇ ਦਿਨ 24 ਫ਼ਰਵਰੀ ਤੋਂ 11 ਮਾਰਚ ਤੱਕ ਹੋਏ ਰੂਸ ਦੇ ਫ਼ੌਜੀ ਨੁਕਸਾਨ ਦੇ ਵੇਰਵੇ ਆਪਣੇ ਟਵਿੱਟਰ ਤੋਂ ਸਾਂਝੇ ਕੀਤੇ।

    ਟਵੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਰੂਸ ਦੇ 12000 ਸੈਨਿਕਾਂ ਦੀ ਮੌਤ ਹੋਈ ਹੈ ਅਤੇ 353 ਟੈਂਕ ਨਸ਼ਟ ਕੀਤੇ ਗਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. ਰੂਸ - ਯੂਕਰੇਨ ਜੰਗ: ਹੁਣ ਤੱਕ ਦੇ ਅਹਿਮ ਘਟਨਾਕ੍ਰਮ

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, Ukraine State Emergency Services

    ਬੀਬੀਸੀ ਪੰਜਾਬੀ ਨਾਲ ਹੁਣੇ-ਹੁਣੇ ਜੁੜੇ ਪਾਠਕਾਂ ਦਾ ਸਵਾਗਤ ਹੈ।

    ਰੂਸ ਅਤੇ ਯੂਕਰੇਨ ਵਿਚਕਾਰ ਜੰਗ ਅੱਜ ਵੀ ਜਾਰੀ ਹੈ। ਹੁਣ ਤੱਕ ਦੇ ਅਹਿਮ ਘਟਨਾਕ੍ਰਮ ਇਸ ਪ੍ਰਕਾਰ ਹਨ:

    • ਅੱਜ ਸਵੇਰੇ ਯੂਕਰੇਨ ਦੇ ਕੁਝ ਹੋਰ ਸ਼ਹਿਰਾਂ 'ਚ ਧਮਾਕਿਆਂ ਦੀਆਂ ਖ਼ਬਰਾਂ ਮਿਲੀਆਂ।
    • ਲੁਤਸਕ ਸ਼ਹਿਰ 'ਤੇ ਹੋਏ ਰੂਸੀ ਹਮਲੇ ਵਿੱਚ ਯੂਕਰੇਨ ਦੇ ਦੋ ਫੌਜੀਆਂ ਦੀ ਮੌਤ, ਛੇ ਜ਼ਖਮੀ।
    • ਡਨੀਪਰੋ ਸ਼ਹਿਰ 'ਤੇ ਰੂਸੀ ਬੰਬਾਰੀ ਦੇ ਤਾਜ਼ਾ ਹਮਲਿਆਂ ਦੀਆਂ ਤਸਵੀਰਾਂ ਤੇ ਵੀਡੀਓ ਵਿੱਚ ਦਿੱਸੀ ਤਬਾਹੀ।
    • ਸਥਾਨਕ ਮੀਡੀਆ ਨੇ ਦੱਖਣ-ਪੱਛਮ ਵਿੱਚ ਇਵਾਨੋ-ਫ੍ਰੈਂਕਿਵਸਕ ਸ਼ਹਿਰ ਵਿੱਚ ਧਮਾਕਿਆਂ ਦੀ ਰਿਪੋਰਟ ਦਿੱਤੀ।
    • ਯੂਕਰੇਨ ਹਮਲੇ ਦੇ ਕਾਰਨ ਰੂਸ ਦੇ "ਮੋਸਟ ਫੇਵਰਡ ਨੇਸ਼ਨ" ਦੇ ਵਪਾਰਕ ਰੁਤਬੇ ਨੂੰ ਰੱਦ ਕਰਨ ਦੇ ਅਨੁਮਾਨ।
    • ਮੀਡੀਆ ਰਿਪੋਰਟਾਂ ਅਨੁਸਾਰ, ਅਮਰੀਕੀ ਰਾਸ਼ਟਰਪਤੀ ਕਰ ਸਕਦੇ ਹਨ ਇਸ ਸਬੰਧੀ ਐਲਾਨ।
    • ਰੂਸ ਦਾ ਦਾਅਵਾ, ਅਮਰੀਕਾ ਯੂਕਰੇਨ ਵਿੱਚ ਜੈਵਿਕ ਹਥਿਆਰ ਤਿਆਰ ਕਰਨ ਲਈ ਕਰ ਰਿਹਾ ਫੰਡਿੰਗ।
    • ਇਸ ਸਬੰਧੀ ਰੂਸ ਵੱਲੋਂ ਐਮਰਜੈਂਸੀ ਬੈਠਕ ਦੀ ਬੇਨਤੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੱਲੋਂ ਸਵੀਕਾਰ।
    • ਅਮਰੀਕੀ ਰੱਖਿਆ ਅਧਿਕਾਰੀ ਮੁਤਾਬਕ ਰੂਸੀ ਫੌਜਾਂ ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਪਹੁੰਚ ਰਹੀਆਂ ਹਨ।
    • ਰੂਸ ਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਵਿਚਕਾਰ ਤੁਰਕੀ ਵਿੱਚ ਹੋਈ ਸ਼ਾਂਤੀਵਾਰਤਾ ਬੇਸਿੱਟਾ ਰਹੀ।
    • ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਰੂਸੀ ਫੌਜਾਂ ਨੇ ਕਈ ਯੂਕਰੇਨੀ ਸ਼ਹਿਰ ਘੇਰ ਲਏ ਹਨ।
    • ਰੈੱਡ ਕਰਾਸ ਨੇ ਕਿਹਾ ਹੈ ਕਿ ਮਾਰਿਓਪਲ ਸ਼ਹਿਰ ਵਿੱਚ ਜ਼ਰੂਰੀ ਸਮਾਨ ਦੀ ਘਾਟ ਹੋ ਰਹੀ ਹੈ।
  13. ਲੁਤਸਕ 'ਚ ਦੋ ਯੂਰਕੇਨੀ ਫੌਜੀਆਂ ਦੀ ਮੌਤ, ਡਨੀਪਰੋ 'ਚ ਹਮਲਿਆਂ ਨਾਲ ਲੱਗੀ ਅੱਗ ਨੂੰ ਬੁਝਾਉਣ 'ਚ ਜੁਟੇ ਫਾਇਰਫਾਈਟਰਜ਼

    ਡਨੀਪਰੋ ਸ਼ਹਿਰ 'ਤੇ ਰੂਸੀ ਬੰਬਾਰੀ

    ਤਸਵੀਰ ਸਰੋਤ, Ukraine State Emergency Services

    ਯੂਰੀ ਪੋਹੁਲਯਾਕੋ ਦੇ ਖੇਤਰੀ ਪ੍ਰਸ਼ਾਸਨ ਦੇ ਮੁਖੀ ਅਨੁਸਾਰ, ਲੁਤਸਕ ਸ਼ਹਿਰ 'ਤੇ ਹੋਏ ਰੂਸੀ ਹਮਲੇ ਵਿੱਚ ਯੂਕਰੇਨ ਦੇ ਦੋ ਫੌਜੀ ਮਾਰੇ ਗਏ ਹਨ ਅਤੇ ਛੇ ਜ਼ਖਮੀ ਹੋ ਗਏ ਹਨ।

    ਦੂਜੇ ਪਾਸੇ, ਯੂਕਰੇਨ ਦੇ ਦੱਖਣ-ਪੂਰਬੀ ਖੇਤਰ ਦੇ ਡਨੀਪਰੋ ਸ਼ਹਿਰ 'ਤੇ ਰੂਸੀ ਬੰਬਾਰੀ ਦੇ ਤਾਜ਼ਾ ਹਮਲਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਹੁਣ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਤਬਾਹੀ ਦੇ ਦ੍ਰਿਸ਼ ਦਿਖਾਈ ਦੇ ਰਹੇ ਹਨ।

    ਫਾਇਰਫਾਈਟਰ, ਹਮਲਿਆਂ ਨਾਲ ਫੈਲੇ ਮਲਬੇ ਦੇ ਵਿਚਕਾਰ ਭਿਆਨਕ ਅੱਗ ਨੂੰ ਬੁਝਾਉਣ ਲਈ ਜੱਦੋ-ਜਹਿਦ ਕਰ ਰਹੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਇਸਦੇ ਨਾਲ ਹੀ, ਪੱਛਮੀ ਯੂਕਰੇਨ ਦੇ ਇੱਕ ਹੋਰ ਸ਼ਹਿਰ ਵਿੱਚ ਵੀ ਗੋਲਾਬਾਰੀ ਹੋਣ ਦੀ ਖ਼ਬਰ ਮਿਲੀ ਹੈ।

    ਸਥਾਨਕ ਮੀਡੀਆ ਆਊਟਲੈਟਸ ਨੇ ਦੱਖਣ-ਪੱਛਮ ਵਿੱਚ ਇਵਾਨੋ-ਫ੍ਰੈਂਕਿਵਸਕ ਸ਼ਹਿਰ ਵਿੱਚ ਧਮਾਕਿਆਂ ਦੀ ਰਿਪੋਰਟ ਦਿੱਤੀ ਹੈ।

    ਡਨੀਪਰੋ ਸ਼ਹਿਰ 'ਤੇ ਰੂਸੀ ਬੰਬਾਰੀ

    ਤਸਵੀਰ ਸਰੋਤ, Ukraine State Emergency Services

  14. ਰੂਸ 'ਮੋਸਟ ਫੇਵਰਡ ਨੇਸ਼ਨ' ਦਾ ਦਰਜਾ ਗੁਆਉਣ ਦੀ ਕਗਾਰ 'ਤੇ

    ਪੁਤਿਨ

    ਤਸਵੀਰ ਸਰੋਤ, EPA

    ਅਨੁਮਾਨ ਹੈ ਕਿ ਸੰਯੁਕਤ ਰਾਜ, ਯੂਰੋਪੀਅਨ ਯੂਨੀਅਨ ਅਤੇ ਸੱਤ ਦੇਸ਼ਾਂ ਦਾ ਸਮੂਹ ਯੂਕਰੇਨ 'ਤੇ ਹਮਲੇ ਦੇ ਚੱਲਦਿਆਂ ਰੂਸ ਦੇ "ਮੋਸਟ ਫੇਵਰਡ ਨੇਸ਼ਨ" (ਸਭ ਤੋਂ ਪਸੰਦੀਦਾ ਦੇਸ਼) ਦੇ ਵਪਾਰਕ ਰੁਤਬੇ ਨੂੰ ਰੱਦ ਕਰ ਸਕਦੇ ਹਨ।

    ਮੀਡੀਆ ਰਿਪੋਰਟਾਂ ਅਨੁਸਾਰ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਇਸ ਦਾ ਐਲਾਨ ਕਰਨ ਲਈ ਤਿਆਰ ਹਨ।

    ਵਿਸ਼ਵ ਵਪਾਰ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, "ਮੋਸਟ ਫੇਵਰਡ ਨੇਸ਼ਨ" ਦੇਸ਼ ਨਾਲ ਆਮ ਤੌਰ 'ਤੇ ਵਿਤਕਰਾ ਨਹੀਂ ਕਰ ਸਕਦਾ ਜਾਂ ਉਨ੍ਹਾਂ ਦੀ ਮਾਰਕੀਟ ਤੱਕ ਪਹੁੰਚ ਸੀਮਤ ਨਹੀਂ ਕੀਤੀ ਜਾ ਸਕਦੀ।

    ਇਹ ਕਦਮ ਵੱਧ ਰਹੀਆਂ ਆਰਥਿਕ ਪਾਬੰਦੀਆਂ ਦੇ ਨਾਲ ਰੂਸੀ ਵਸਤੂਆਂ 'ਤੇ ਟੈਰਿਫ ਲਗਾਉਣ ਦੀ ਰਾਹ ਪੱਧਰੀ ਕਰੇਗਾ।

  15. ਯੂਕਰੇਨ-ਰੂਸ ਝਗੜੇ ਦਾ ਕਾਰਨ ਕੀ ਹੈ ਅਤੇ ਇਹ ਹੈ ਇਤਿਹਾਸ

    ਰੂਸ ਅਤੇ ਯੂਕਰੇਨ ਵਿਚਕਾਰ ਜੰਗ ਦਾ ਇਹ ਤੀਜਾ ਹਫ਼ਤਾ ਹੈ। ਰੂਸੀ ਫੌਜਾਂ ਯੂਕਰੇਨ ਦੇ ਵੱਖ-ਵੱਖ ਇਲਾਕਿਆਂ 'ਤੇ ਹਮਲੇ ਕਰ ਰਹੀਆਂ ਹਨ।

    ਸੰਯੂਕਤ ਰਾਸ਼ਟਰ ਮੁਤਾਬਕ, ਜੰਗ ਸ਼ੁਰੂ ਹੋਣ ਤੋਂ ਬਾਅਦ 20 ਲੱਖ ਤੋਂ ਜ਼ਿਆਦਾ ਲੋਕ ਯੂਕਰੇਨ ਛੱਡ ਚੁੱਕੇ ਹਨ।

    ਪਰ ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਕੀ ਵਿਵਾਦ ਹੈ, ਸਮਝੋ ਇਸ ਵੀਡੀਓ ਰਾਹੀਂ।

    ਵੀਡੀਓ ਕੈਪਸ਼ਨ, ਯੂਕਰੇਨ-ਰੂਸ ਝਗੜੇ ਦਾ ਕਾਰਨ ਕੀ ਹੈ ਅਤੇ ਇਹ ਹੈ ਇਤਿਹਾਸ
  16. ਡਨੀਪਰੋ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ

    ਯੂਕਰੇਨ - ਰੂਸ ਜੰਗ

    ਤਸਵੀਰ ਸਰੋਤ, Ukraine State Emergency Services

    ਯੂਕਰੇਨ ਦੀ ਸਟੇਟ ਐਮਰਜੈਂਸੀ ਸਰਵਿਸਿਜ਼ (ਐੱਸਈਐੱਸ) ਨੇ ਰਿਪੋਰਟ ਦਿੱਤੀ ਹੈ ਕਿ ਡਨੀਪਰੋ ਦੇ ਨੋਵੋਕੋਦਾਤਸਕਿ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

    ਐੱਸਈਐੱਸ ਨੇ ਕਿਹਾ, "ਸਵੇਰੇ 6.10 ਵਜੇ... ਸ਼ਹਿਰ ਵਿੱਚ ਇੱਕ ਕਿੰਡਰਗਾਰਟਨ ਅਤੇ ਇੱਕ ਅਪਾਰਟਮੈਂਟ ਬਿਲਡਿੰਗ 'ਤੇ ਤਿੰਨ ਹਵਾਈ ਹਮਲੇ ਹੋਏ''।

    ਇੱਕ ਦੋ ਮੰਜ਼ਿਲਾ ਜੁੱਤਾ ਫੈਕਟਰੀ 'ਤੇ ਵੀ ਹਮਲਾ ਹੋਇਆ, ਜਿਸ ਨੂੰ ਅੱਗ ਲੱਗ ਗਈ ਸੀ।

    ਇਸਦੇ ਨਾਲ ਹੀ ਲੁਤਸਕ ਦੇ ਮੇਅਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਧਮਾਕੇ ਸ਼ਹਿਰ ਦੇ ਏਅਰਫੀਲਡ ਨੇੜੇ ਹੋਏ ਹਨ।

    ਉਨ੍ਹਾਂ ਨੇ ਆਪਣੀ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ, "ਸਾਰੇ ਸ਼ੈਲਟਰ ਵਿੱਚ ਜਾਓ!" ਉਨ੍ਹਾਂ ਸਥਾਨਕ ਨਿਵਾਸੀਆਂ ਨੂੰ ਕੋਈ ਵੀ ਫੋਟੋਆਂ, ਪਤੇ ਜਾਂ ਕੋਆਰਡੀਨੇਟ ਪ੍ਰਕਾਸ਼ਤ ਨਾ ਕਰਨ ਦੀ ਅਪੀਲ ਵੀ ਕੀਤੀ।"

  17. ਲੁਤਸਕ ਅਤੇ ਡਨੀਪਰੋ 'ਤੇ ਪਹਿਲੀ ਵਾਰ ਹਮਲੇ ਦੀਆਂ ਰਿਪੋਰਟਾਂ

    ਯੂਕਰੇਨ - ਰੂਸ ਜੰਗ (ਸੰਕੇਤਕ ਤਸਵੀਰ)

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਯੂਕਰੇਨ - ਰੂਸ ਜੰਗ (ਸੰਕੇਤਕ ਤਸਵੀਰ)

    ਪਿਛਲੇ ਅੱਧੇ ਘੰਟੇ 'ਚ ਯੂਕਰੇਨ ਦੇ ਪਰਲੇ ਪਾਸੇ ਦੇ ਸ਼ਹਿਰਾਂ 'ਚ ਧਮਾਕਿਆਂ ਦੀਆਂ ਖ਼ਬਰਾਂ ਮਿਲੀਆਂ ਹਨ।

    ਯੂਕਰੇਨੀ ਟੀਵੀ ਅਤੇ ਮੀਡੀਆ ਆਉਟਲੈਟਸ, ਉੱਤਰ-ਪੱਛਮ ਵਿੱਚ ਲੁਤਸਕ ਅਤੇ ਮੱਧ-ਪੂਰਬੀ ਯੂਕਰੇਨ ਦੇ ਡਨੀਪਰੋ ਵਿੱਚ ਧਮਾਕਿਆਂ ਦੀ ਰਿਪੋਰਟ ਕਰ ਰਹੇ ਹਨ।

    ਇਸ ਤੋਂ ਪਹਿਲਾਂ, ਇਨ੍ਹਾਂ ਵਿੱਚੋਂ ਕਿਸੇ ਵੀ ਸ਼ਹਿਰ 'ਤੇ ਵੀ ਸਿੱਧੀ ਗੋਲੀਬਾਰੀ ਦੀ ਸੂਚਨਾ ਨਹੀਂ ਸੀ।

    ਵਿਸਫੋਟ ਤੋਂ ਕੁਝ ਘੰਟਿਆਂ ਪਹਿਲਾਂ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਹਵਾਈ ਹਮਲੇ ਦੇ ਸਾਇਰਨ ਵੱਜੇ ਸਨ।

  18. ਰੂਸ ਦਾ ਦਾਅਵਾ- ਅਮਰੀਕਾ ਯੂਕਰੇਨ ਵਿੱਚ ਜੈਵਿਕ ਹਥਿਆਰ ਤਿਆਰ ਕਰਨ ਲਈ ਫੰਡਿੰਗ ਕਰ ਰਿਹਾ

    ਪੁਤਿਨ

    ਤਸਵੀਰ ਸਰੋਤ, Reuters

    ਰੂਸ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਯੂਕਰੇਨ ਵਿੱਚ ਜੈਵਿਕ ਹਥਿਆਰ ਤਿਆਰ ਕਰਨ ਲਈ ਫੰਡਿੰਗ ਕਰ ਰਿਹਾ ਹੈ। ਇਸ ਸਬੰਧੀ ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਇੱਕ ਐਮਰਜੈਂਸੀ ਬੈਠਕ ਬੁਲਾਉਣ ਦੀ ਬੇਨਤੀ ਵੀ ਕੀਤੀ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਦੁਆਰਾ ਸਵੀਕਾਰ ਕਰ ਲਿਆ ਗਿਆ ਹੈ।

    ਸ਼ੁੱਕਰਵਾਰ ਨੂੰ ਹੋਣ ਜਾ ਰਹੀ ਇਸ ਬੈਠਕ 'ਚ ਰੂਸ ਦੇ ਜੈਵਿਕ ਹਥਿਆਰਾਂ ਵਾਲੇ ਦਾਅਵੇ 'ਤੇ ਚਰਚਾ ਕੀਤੀ ਜਾਵੇਗੀ ਜਿਸ ਬਾਰੇ ਪੱਛਮੀ ਦੇਸ਼ਾਂ ਦਾ ਕਹਿਣਾ ਹੈ ਕਿ ਉਹ ਆਪ ਯੂਕਰੇਨ ਵਿੱਚ ਜੈਵਿਕ ਅਤੇ ਰਸਾਇਣਕ ਹਥਿਆਰਾਂ ਦੀ ਆਪਣੀ ਸੰਭਾਵਿਤ ਭਵਿੱਖੀ ਵਰਤੋਂ ਨੂੰ ਜਾਇਜ਼ ਠਹਿਰਾਉਣ ਲਈ ਇਹ ਇਲਜ਼ਾਮ ਲਗਾ ਰਿਹਾ ਹੈ।

    ਇਸ ਤੋਂ ਪਹਿਲਾਂ, ਯੂਕਰੇਨ ਦੇ ਰਾਸ਼ਟਰਪਤੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਯੂਕਰੇਨ ਅਜਿਹੇ ਕਿਸੇ ਵੀ ਹਥਿਆਰ ਦਾ ਉਤਪਾਦਨ ਕਰ ਰਿਹਾ ਹੈ ਅਤੇ ਉਨ੍ਹਾਂ ਨੇ ਰੂਸ 'ਤੇ ਇਲਜ਼ਾਮ ਲਗਾਇਆ ਕਿ ਉਹ ਯੂਕਰੇਨ ਦੇ ਨਾਗਰਿਕਾਂ 'ਤੇ ਉਨ੍ਹਾਂ ਦੀ ਵਰਤੋਂ ਕਰਨ ਦੀ ਤਿਆਰੀ ਕਰ ਰਿਹਾ ਹੈ।

  19. ਕੀਵ ਨੇੜੇ ਪਹੁੰਚ ਰਹੀਆਂ ਹਨ ਰੂਸੀ ਫੌਜਾਂ- ਅਮਰੀਕੀ ਰੱਖਿਆ ਅਧਿਕਾਰੀ

    ਸੈਟੇਲਾਈਟ ਤਸਵੀਰਾਂ

    ਤਸਵੀਰ ਸਰੋਤ, reu

    ਸੈਟੇਲਾਈਟ ਤਸਵੀਰਾਂ ਵਿੱਚ ਰਾਜਧਾਨੀ ਕੀਵ ਨੇੜੇ ਇੱਕ ਰੂਸੀ ਕਾਫਲੇ ਦੀਆਂ ਫੌਜਾਂ ਮੁੜ ਤੈਨਾਤ ਹੁੰਦੀਆਂ ਦਿਖਾਈ ਦਿੱਤੀਆਂ ਹਨ। ਸੰਭਾਵਤ ਤੌਰ 'ਤੇ ਇਹ ਰੂਸੀ ਸੈਨਿਕਾਂ ਦੇ ਰਾਜਧਾਨੀ ਵੱਲ ਵਧਣ ਦਾ ਸੰਕੇਤ ਦਿੰਦੀਆਂ ਹਨ।

    ਮੈਕਸਰ ਟੈਕਨੋਲੋਜੀਜ਼ ਦੇ ਅਨੁਸਾਰ, ਕਾਫਲੇ ਨਾਲ ਆਖਰੀ ਵਾਰ ਨੇੜਲੇ ਐਂਟੋਨੋਵ ਹਵਾਈ ਅੱਡੇ ਦੇ ਉੱਤਰ-ਪੱਛਮ ਵੱਲ ਦੇਖੇ ਗਏ ਹੁਣ ਆਲੇ-ਦੁਆਲੇ ਦੇ ਕਸਬਿਆਂ ਵਿੱਚ ਚਲੇ ਗਏ ਹਨ।

    ਮੈਕਸਰ ਨੇ ਕਿਹਾ ਕਿ ਚਿੱਤਰਾਂ ਵਿੱਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਉੱਤਰ ਵੱਲ ਕਾਫਲੇ ਦੇ ਹੋਰ ਹਿੱਸਿਆਂ ਨੇ ਆਪਣੇ ਆਪ ਨੂੰ ਲੁਬਯੰਕਾ ਦੇ ਨੇੜੇ ਸਥਿਤ ਕਰ ਲਿਆ ਹੈ ਅਤੇ ਉਨ੍ਹਾਂ ਦੇ ਨਾਲ ਤੋਪਖਾਨੇ ਵੀ ਹਨ।

    ਇਸ ਤੋਂ ਪਹਿਲਾਂ ਵੀਰਵਾਰ ਨੂੰ, ਇੱਕ ਸੀਨੀਅਰ ਅਮਰੀਕੀ ਰੱਖਿਆ ਅਧਿਕਾਰੀ ਨੇ ਕਿਹਾ ਹੈ ਕਿ ਰੂਸੀ ਬਲ ਪਿਛਲੇ 24 ਘੰਟਿਆਂ ਵਿੱਚ ਕੀਵ ਦੇ ਤਿੰਨ ਮੀਲ (5 ਕਿਲੋਮੀਟਰ) ਹੋਰ ਨੇੜੇ ਆ ਗਏ ਹਨ।

    ਸੈਟੇਲਾਈਟ ਤਸਵੀਰਾਂ

    ਤਸਵੀਰ ਸਰੋਤ, Reuters

    ਸੈਟੇਲਾਈਟ ਤਸਵੀਰਾਂ

    ਤਸਵੀਰ ਸਰੋਤ, Reuters

  20. ਯੂਕਰੇਨ ਰੂਸ ਜੰਗ: ਹੁਣ ਤੱਕ ਕੀ ਕੀ ਹੋਇਆ

    Ukraine Russia War

    ਤਸਵੀਰ ਸਰੋਤ, Getty Images

    • ਅਮਰੀਕੀ ਰੱਖਿਆ ਅਧਿਕਾਰੀ ਮੁਤਾਬਕ ਰੂਸੀ ਫੌਜਾਂ ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਪਹੁੰਚ ਰਹੀਆਂ।
    • ਰੂਸ ਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਵਿਚਕਾਰ ਤੁਰਕੀ ਵਿੱਚ ਹੋਈ ਸ਼ਾਂਤੀਵਾਰਤਾ ਬੇਸਿੱਟਾ ਰਹੀ।
    • ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਰੂਸੀ ਫੌਜਾਂ ਨੇ ਕਈ ਯੂਕਰੇਨੀ ਸ਼ਹਿਰ ਘੇਰ ਲਏ ਹਨ।
    • ਰੈੱਡ ਕਰਾਸ ਨੇ ਕਿਹਾ ਹੈ ਕਿ ਮਾਰਿਓਪਲ ਸ਼ਹਿਰ ਵਿੱਚ ਜ਼ਰੂਰੀ ਸਮਾਨ ਦੀ ਘਾਟ ਹੋ ਰਹੀ ਹੈ।
    • ਅਮਰੀਕਾ ਤੇ ਯੂਕੇ ਨੇ ਚਿੰਤਾ ਜਤਾਈ ਹੈ ਕਿ ਰੂਸ ਕੈਮੀਕਲ ਹਥਿਆਰਾਂ ਦਾ ਇਸਤੇਮਾਲ ਕਰ ਸਕਦਾ ਹੈ।