ਪੰਜਾਬ 'ਚ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਹੁਣ ਤੱਕ ਦੇ
ਰੁਝਾਨਾਂ 'ਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਬਹੁਮਤ ਪ੍ਰਾਪਤ ਕਰਦੀ ਨਜ਼ਰ ਆ ਰਹੀ ਹੈ।
'ਆਪ' ਆਗੂ ਰਾਘਵ ਚੱਢਾ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ
ਦੌਰਾਨ ਕਿਹਾ ਕਿ 'ਅਸੀਂ ਪਹਿਲੇ ਦਿਨੋਂ
ਕਹਿ ਰਹੇ ਸੀ ਕਿ ਆਪ ਆਦਮੀ ਪਾਰਟੀ ਦੀ ਪੂਰਨ ਬਹੁਮਤ, ਪ੍ਰਚੰਡ ਬਹੁਤਮਤ ਨਾਲ ਸਰਕਾਰ ਬਣੇਗੀ।''
ਉਨ੍ਹਾਂ ਕਿਹਾ,
''ਅੱਜ ਗੁਰੂ ਮਹਾਰਾਜ ਨੇ ਆਪਣਾ
ਮਿਹਰ ਵਾਲਾ ਹੱਥ ਆਪਣੇ ਬੱਚਿਆਂ 'ਤੇ, ਆਮ ਆਦਮੀ ਪਾਰਟੀ 'ਤੇ ਰੱਖਿਆ ਹੈ। ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਸਾਹਿਬ ਅਤੇ ਅਰਵਿੰਦ
ਕੇਜਰੀਵਾਲ ਜੀ ਦੀ ਜੋੜੀ ਨੂੰ ਗਲ਼ ਨਾਲ ਲਾਇਆ ਹੈ।''
''ਪੰਜਾਬ ਦੀ ਸਿਆਸਤ
ਦੇ ਵੱਡੇ-ਵੱਡੇ ਲੋਕ, ਜਿਨ੍ਹਾਂ ਨੇ
ਦਹਾਕਿਆਂ ਤੱਕ ਪੰਜਾਬ ਦੀ ਸਿਆਸਤ 'ਤੇ ਰਾਜ ਕੀਤਾ,
ਅੱਜ ਉਨ੍ਹਾਂ ਦੇ ਵੀ ਸਿੰਘਹਾਸਨ ਡੋਲ ਗਏ। ਉਨ੍ਹਾਂ ਦੀ
ਹਾਲਤ ਖਰਾਬ ਹੈ ਆਪਣੀਆਂ-ਆਪਣੀਆਂ ਸੀਟਾਂ 'ਤੇ।''
''ਲੋਕਾਂ ਨੇ ਠਾਣ ਲਿਆ
ਕਿ 50 ਸਾਲਾਂ ਤੱਕ ਜਿਨ੍ਹਾਂ ਨੇ
ਪੰਜਾਬ ਨੂੰ ਲੁੱਟਿਆ, ਹੁਣ ਉਨ੍ਹਾਂ ਨੂੰ
ਹਟਾਉਣ ਹੈ।''
ਚੱਢਾ ਨੇ ਕਿਹਾ,
''ਆਮ ਆਦਮੀ ਪਾਰਟੀ ਅੱਜ ਇੱਕ
ਕੌਮੀ ਫੋਰਸ ਬਣ ਕੇ ਉੱਭਰੀ ਹੈ। ਆਉਣ ਵਾਲੇ ਸਮੇਂ 'ਚ ਅਰਜਵਿੰਦ ਕੇਜਰੀਵਾਲ ਜੀ ਭਾਜਪਾ ਦੇ ਪ੍ਰਿੰਸੀਪਲ ਚੈਲੇਂਜਰ ਹੋਣਗੇ ਤੇ 'ਆਪ' ਕਾਂਗਰਸ ਪਾਰਟੀ ਦੀ ਕੌਮੀ ਤੇ ਕੁਦਰਤੀ ਬਦਲ ਬਣੇਗੀ।''