You’re viewing a text-only version of this website that uses less data. View the main version of the website including all images and videos.

Take me to the main website

ਪੰਜਾਬ ਚੋਣਾਂ: ਭਦੌੜ ਵਿੱਚ ਭਿੜੇ 'ਆਪ' ਤੇ ਕਾਂਗਰਸੀ ਵਰਕਰ ਤੇ ਫਿਰੋਜ਼ਪੁਰ ਵਿੱਚ ਵੀ ਹੋਈ ਝੜਪ, 65 ਫੀਸਦ ਤੋਂ ਵੱਧ ਵੋਟਿੰਗ ਹੋਈ

ਪੰਜਾਬ ਦੇ 117 ਹਲਕਿਆਂ ਲਈ ਵੋਟਿੰਗ ਅੱਜ ਹੋ ਰਹੀ ਹੈ ਤੇ ਨਤੀਜੇ 10 ਮਾਰਚ ਨੂੰ ਆਉਣਗੇ।

ਲਾਈਵ ਕਵਰੇਜ

  1. ਪੰਜਾਬ ਵਿੱਚ ਪਹਿਲੇ ਇਕ ਘੰਟੇ ਵਿੱਚ 4.8 ਫ਼ੀਸਦ ਵੋਟਿੰਗ, ਅਮਲੋਹ ਸਭ ਤੋਂ ਅੱਗੇ

    ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਵੇਰੇ ਨੌਂ ਵਜੇ ਤੱਕ 4.8 ਫ਼ੀਸਦ ਵੋਟਾਂ ਪੈ ਚੁੱਕੀਆਂ ਹਨ।

    ਇਲੈਕਸ਼ਨ ਕਮਿਸ਼ਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਮਲੋਹ ਵਿੱਚ ਸਭ ਤੋਂ ਜ਼ਿਆਦਾ 12 ਫ਼ੀਸਦ ਵੋਟਿੰਗ ਹੋਈ ਹੈ ਜਦੋਂਕਿ ਸ਼ਾਹਕੋਟ ਵਿੱਚ ਸਭ ਤੋਂ ਘੱਟ 1 ਫ਼ੀਸਦ ਵੋਟਿੰਗ ਹੋਈ ਹੈ।

    ਸ਼ਾਮ ਛੇ ਵਜੇ ਤੱਕ ਵੋਟਿੰਗ ਦਾ ਸਿਲਸਿਲਾ ਜਾਰੀ ਰਹੇਗਾ।

  2. ਪੰਜਾਬ ਚੋਣਾਂ 2022: ਪੰਜਾਬ ਦੀਆਂ 8 ਵੱਕਾਰੀ ਸੀਟਾਂ ਬਾਰੇ ਜਾਣੋ

    ਪੰਜਾਬ ਵਿਧਾਨ ਸਭਾ ਚੋਣਾਂ ਲਈ ਮਤਦਾਨ ਸ਼ੁਰੂ ਹੋ ਗਿਆ ਹੈ।

    ਅਸੀਂ ਪੰਜਾਬ ਦੀਆਂ ਉਨ੍ਹਾਂ ਕੁਝ ਸੀਟਾਂ ਦੇ ਹਾਲਾਤ ਦੀ ਗੱਲ ਕਰ ਰਹੇ ਹਾਂ, ਜੋ ਸਿਆਸੀ ਪਾਰਟੀਆਂ ਤੇ ਵੱਡੇ ਆਗੂਆਂ ਲਈ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ। ਪੜ੍ਹੋ ਬੀਬੀਸੀ ਦੀ ਇਹ ਰਿਪੋਰਟ

  3. ਭਗਵੰਤ ਮਾਨ ਨੇ ਪਾਈ ਵੋਟ

    ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਮੋਹਾਲੀ ਵਿਖੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ।

    ਭਗਵੰਤ ਮਾਨ ਨੇ ਵੋਟ ਪਾਉਣ ਤੋਂ ਬਾਅਦ ਆਖਿਆ ਕਿ ਬਾਬਾ ਸਾਹਿਬ ਅਤੇ ਭਗਤ ਸਿੰਘ ਦੇ ਸੁਪਨਿਆਂ ਦੇ ਪੰਜਾਬ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਵੋਟ ਪਾਈ।

    ਮਾਨ ਨੇ ਵੋਟਰਾਂ ਨੂੰ ਵੀ ਮਤਦਾਨ ਦੀ ਅਪੀਲ ਕੀਤੀ।

  4. ਰਾਹੁਲ ਗਾਂਧੀ ਤੇ ਚਰਨਜੀਤ ਸਿੰਘ ਚੰਨੀ ਨੇ ਵੋਟਰਾਂ ਨੂੰ ਦਿੱਤਾ ਇਹ ਸੰਦੇਸ਼

    ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੋਕਾਂ ਨੂੰ ਪੰਜਾਬ ਦੇ ਭਵਿੱਖ ਨੂੰ ਦੇਖਦਿਆਂ ਵੋਟ ਕਰਨ ਦਾ ਸੁਨੇਹਾ ਦਿੱਤਾ।

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲਿਖਿਆ, "ਪੰਜਾਬ ਵਿੱਚ ਅੱਜ ਚੋਣਾਂ ਹੋਣ ਜਾ ਰਹੀਆਂ ਹਨ। ਤੁਸੀਂ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਵੀ ਵੋਟ ਪਾਉਣ ਲਈ ਕਹੋ।"

  5. ਪੰਜਾਬ ਚੋਣਾਂ: ਵੋਟਿੰਗ ਲਈ ਮਹਿਲਾਵਾਂ ਆਈਆਂ ਅੱਗੇ

    ਪੰਜਾਬ ਵਿਧਾਨ ਸਭਾ ਦੇ 117 ਨਵੇਂ ਨੁਮਾਇੰਦੇ ਚੁਣਨ ਲਈ ਪੰਜਾਬ ਦੇ ਮਤਦਾਤਾ ਵੋਟ ਕਰ ਰਹੇ ਹਨ।

    ਇਨ੍ਹਾਂ ਚੋਣਾਂ ਲਈ ਸਵੇਰ ਤੋਂ ਹੀ ਔਰਤਾਂ ਦੀ ਸ਼ਮੂਲੀਅਤ ਵੀ ਦੇਖੀ ਜਾ ਰਹੀ ਹੈ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵੋਟ ਪਾਉਣ ਦੀ ਅਪੀਲ ਕੀਤੀ ਹੈ।

  6. ਮੁੱਖ ਮੰਤਰੀ ਚੰਨੀ ਨੇ ਮੰਦਰ 'ਚ ਟੇਕਿਆ ਮੱਥਾ

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਰੜ ਵਿਖੇ ਸ਼ਿਵਜੀ ਦੇ ਮੰਦਰ ਮੱਥਾ ਟੇਕਣ ਪਹੁੰਚੇ।

    ਉਨ੍ਹਾਂ ਨੇ ਸ਼ਿਵਲਿੰਗ ’ਤੇ ਜਲ ਚੜ੍ਹਾਇਆ ਤੇ ਸੇਵਾ ਕੀਤੀ।

  7. ਪੋਲਿੰਗ ਸਟੇਸ਼ਨਾਂ ਉੱਪਰ ਕੋਰੋਨਾਵਾਇਰਸ ਤੋਂ ਬਚਾਅ ਲਈ ਸਾਵਧਾਨੀ

    117 ਹਲਕਿਆਂ ਲਈ ਮਤਦਾਨ ਸ਼ੁਰੂ ਹੋ ਗਿਆ ਹੈ।

    ਕੋਰੋਨਾਵਾਇਰਸ ਖ਼ਿਲਾਫ਼ ਬਚਾ ਲਈ ਵੋਟਰਾਂ ਨੂੰ ਮਾਸਕ ਵੀ ਵੰਡੇ ਜਾ ਰਹੇ ਹਨ।

    ਅੰਮ੍ਰਿਤਸਰ ਵਿਖੇ ਜਨਮ ਤੋਂ ਜੁੜੇ ਹੋਏ ਜੁੜਵਾ ਭਰਾ ਸੋਹਣਾ ਅਤੇ ਮੋਹਣਾ ਵੀ ਵੋਟ ਪਾਉਣ ਲਈ ਪੁੱਜੇ ਹਨ।

  8. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਵੋਟ ਪਾਉਣ ਦੀ ਅਪੀਲ

    ਪੰਜਾਬ ਵਿਧਾਨ ਸਭਾ ਦੇ 117 ਨੁਮਾਇੰਦੇ ਚੁਣਨ ਲਈ ਲਈ ਮਤਦਾਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਵੋਟ ਪਾਉਣ ਦੀ ਅਪੀਲ ਕੀਤੀ ਹੈ।

    ਪੰਜਾਬ ਦੇ ਨਾਲ-ਨਾਲ ਅੱਜ ਉੱਤਰ ਪ੍ਰਦੇਸ਼ ਵਿੱਚ ਵੀ ਤੀਜੇ ਗੇੜ ਦੀਆਂ ਚੋਣਾਂ ਹੋ ਰਹੀਆਂ ਹਨ।

  9. ਭਗਵੰਤ ਮਾਨ ਪਹੁੰਚੇ ਵੋਟ ਪਾਉਣ

    ਆਪਣਾ ਵੋਟ ਪਾਉਣ ਲਈ ਪਹੁੰਚ ਗਏ ਹਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ। ਮੌਕੇ ਤੋਂ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਲਾਈਵ...

  10. ਪੰਜਾਬ 'ਚ ਪੋਲਿੰਗ ਬੂਥ ਹਨ ਵੋਟਰਾਂ ਦੇ ਸਵਾਗਤ ਲਈ ਤਿਆਰ,ਵੇਖੋ ਤਸਵੀਰਾਂ

    ਪੰਜਾਬ ਦੇ ਪੋਲਿੰਗ ਸਟੇਸ਼ਨ ਵੋਟਰਾਂ ਦੇ ਸਵਾਗਤ ਲਈ ਤਿਆਰ ਹਨ ਅਤੇ ਕਈ ਜਗ੍ਹਾ ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ।

    ਦਿਵਿਆਂਗ ਅਤੇ ਬਜ਼ੁਰਗ ਵੋਟਰਾਂ ਲਈ ਵ੍ਹੀਲਚੇਅਰ ਵੀ ਮੁਹੱਈਆ ਕਰਵਾਈ ਗਈ ਹੈ।

    ਕਈ ਹਲਕਿਆਂ ਵਿੱਚ ਪਿੰਕ ਪੋਲਿੰਗ ਬੂਥ ਬਣਾਏ ਗਏ ਹਨ ਜਿੱਥੇ ਪੋਲਿੰਗ ਏਜੰਟ ਮਹਿਲਾਵਾਂ ਹੀ ਹਨ।

  11. 117 ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਅੱਜ

    ਪੰਜਾਬ ਵਿੱਚ 117 ਵਿਧਾਨ ਸਭਾ ਹਲਕਿਆਂ ਲਈ ਮਤਦਾਨ ਸਵੇਰੇ 8 ਵਜੇ ਸ਼ੁਰੂ ਹੋ ਗਿਆ ਹੈ।

    ਵੋਟਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ।

    ਚਮਕੌਰ ਸਾਹਿਬ ਅਤੇ ਭਦੌੜ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਵੀ ਹਨ।

  12. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਵਿੱਚ ਅੱਜ 117 ਹਲਕਿਆਂ ਲਈ ਵੋਟਿੰਗ ਚੱਲ ਰਹੀ ਹੈ। ਇਸ ਪੇਜ ਰਾਹੀਂ ਅਸੀਂ ਤੁਹਾਡੇ ਨਾਲ ਅੱਜ ਦੀਆਂ ਗਤੀਵਿਧੀਆਂ ਸਾਂਝੀਆਂ ਕਰਾਂਗੇ।