ਪੰਜਾਬ ਚੋਣਾਂ: ਆਮ ਆਦਮੀ ਪਾਰਟੀ ਖਿਲਾਫ਼ ਚਰਨਜੀਤ ਚੰਨੀ ਦੀ ਸ਼ਿਕਾਇਤ ’ਤੇ ਅਮਿਤ ਸ਼ਾਹ ਨੇ ਦਿੱਤਾ ਜਾਂਚ ਦਾ ਭਰੋਸਾ

ਪੰਜਾਬ ਵਿੱਚ 117 ਹਲਕਿਆਂ ਵਿੱਚ ਚੋਣਾਂ 20 ਫਰਵਰੀ ਨੂੰ ਹੋਣਗੀਆਂ ਤੇ ਨਤੀਜੇ 10 ਮਾਰਚ ਨੂੰ ਆਉਣਗੇ।

ਲਾਈਵ ਕਵਰੇਜ

  1. ਅੱਜ ਦੇ ਪ੍ਰਮੁੱਖ ਘਟਨਾਕ੍ਰਮ

    ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਪੇਸ਼ ਹਨ ਅੱਜ ਦੇ ਅਹਿਮ ਘਟਨਾਕ੍ਰਮ

    • ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਸੀ। ਵੋਟਾਂ 20 ਫ਼ਰਵਰੀ ਨੂੰ ਪੈਣੀਆਂ ਹਨ ਤੇ ਨਤੀਜੇ 10 ਮਾਰਚ 2022 ਨੂੰ ਐਲਾਨੇ ਜਾਣਗੇ।
    • ਮੁਜ਼ਫ਼ਰਪੁਰ ਦੀ ਇੱਕ ਅਦਾਲਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ''ਭਈਆਂ'' ਬਾਰੇ ਅਪਮਾਨਜਨਕ ਟਿੱਪਣੀ ਕਰਨ ਦੇ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਕੁਝ ਪ੍ਰਮੁੱਖ ਸਿੱਖ ਆਗੂਆਂ ਨਾਲ ਆਪਣੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।
    • ਕੇਜਰੀਵਾਲ ਨੇ ਪੀਐਮ ਉੱਪਰ ਇਲਜ਼ਾਮ ਲਾਉਂਦਿਆਂ ਕਿਹਾ, 'ਜੇ ਮੈਂ ਇੰਨਾ ਵੱਡਾ ਅੱਤਵਾਦੀ ਹਾਂ ਤਾਂ ਮੋਦੀ ਜੀ ਨੇ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ'।
    • ਆਮ ਆਦਮੀ ਪਾਰਟੀ ਖਿਲਾਫ਼ ਚਰਨਜੀਤ ਸਿੰਘ ਚੰਨੀ ਵੱਲੋਂ ਵੱਖਵਾਦੀ ਸੰਗਠਨਾਂ ਨਾਲ ਕਥਿਤ ਇਲਜ਼ਾਮਾਂ ਬਾਰੇ ਗ੍ਰਹਿ ਮੰਤਰੀ ਨੇ ਜਾਂਚ ਦਾ ਭਰੋਸਾ ਦਿੱਤਾ ਹੈ। ਸੀਐੱਮ ਚੰਨੀ ਨੇ ਗ੍ਰਹਿ ਮੰਤਰੀ ਨੂੰ ਇਸ ਮਾਮਲੇ ਵਿੱਚ ਜਾਂਚ ਲਈ ਚਿੱਠੀ ਲਿਖੀ ਸੀ।
  2. ਚੰਨੀ ਨੂੰ ਅਮਿਤ ਸ਼ਾਹ ਨੇ AAP ਉੱਪਰ ਲੱਗੇ ਇਲਜ਼ਾਮਾਂ ਦੀ ਜਾਂਚ ਦਾ ਦਿੱਤਾ ਭਰੋਸਾ

    ਅਮਿਤ ਸ਼ਾਹ

    ਤਸਵੀਰ ਸਰੋਤ, ANI

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮ ਆਦਮੀ ਪਾਰਟੀ ਖਿਲਾਫ਼ ਚਿੱਠੀ ਦੇ ਜਵਾਬ ਵਿੱਚ ਉਨ੍ਹਾਂ ਨੂੰ ਭਰੋਸਾ ਦਵਾਇਆ ਹੈ ਕਿ ਭਾਰਤ ਸਰਕਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਉਹ ਨਿੱਜੀ ਤੌਰ ਤੇ ਇਹ ਯਕੀਨੀ ਬਣਾਉਣਗੇ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ।

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗ੍ਰਹਿ ਮੰਤਰਾਲੇ ਨੂੰ ਲਿਖੀ ਆਪਣੀ ਚਿੱਠੀ ਵਿੱਚ ਦੱਸਿਆ ਸੀ ਕਿ ਪਾਬੰਦੀਸ਼ੁਦਾ ਸੰਗਠਨ ‘ਸਿਖਸ ਫਾਰ ਜਸਟਿਸ’ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਹੈ।

    ਆਮ ਆਦਮੀ ਪਾਰਟੀ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕਰਦੀ ਰਹੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਅਮਿਤ ਸ਼ਾਹ ਨੇ ਕੀ ਲਿਖਿਆ

    ‘’ਤੁਸੀਂ ਆਮ ਆਦਮੀ ਪਾਰਟੀ ਦੇ ਸਿਖਸ ਫਾਰ ਜਸਟਿਸ ਵਰਗੀ ਵੱਖਵਾਦੀ ਅਤੇ ਪਾਬੰਦੀਸ਼ੁਦਾ ਸੰਸਥਾ ਨਾਲ ਸੰਬੰਧ ਰੱਖਣ, ਚੋਣਾਂ ਵਿੱਚ ਸਹਿਯੋਗ ਲੈਣ ਆਦਿ ਦੇ ਸੰਬੰਧ ਵਿੱਚ ਜਾਂਚ ਦੀ ਬੇਨਤੀ ਕੀਤੀ ਹੈ।‘’

    ‘’ਤੁਹਾਡੀ ਚਿੱਠੀ ਮੁਤਾਬਕ ਇੱਕ ਸਿਆਸੀ ਪਾਰਟੀ ਦਾ ਦੇਸ ਵਿਰੋਧੀ, ਵੱਖਵਾਦੀ ਅਤੇ ਪਾਬੰਦੀਸ਼ੁਦਾ ਸੰਸਥਾ ਦੇ ਰਾਬਤਾ ਰੱਖਣਾ ਤੇ ਚੋਣਾਂ ਵਿੱਚ ਸਹਿਯੋਗ ਹਾਸਲ ਕਰਨਾ, ਦੇਸ ਦੀ ਏਕਤਾ ਤੇ ਅਖੰਡਤਾ ਦੇ ਨਜ਼ਰੀਏ ਤੋਂ ਬੇਹੱਦ ਗੰਭੀਰ ਹੈ।‘’

    ‘’ਇਸ ਕਿਸਮ ਦੇ ਤੱਤਾਂ ਦਾ ਏਜੰਡਾ ਦੇਸ ਦੇ ਦੁਸ਼ਮਣਾਂ ਦੇ ਏਜੰਡੇ ਤੋਂ ਵੱਖ ਨਹੀਂ ਹੈ। ਇਹ ਬਹੁਤ ਨਿੰਦਣਯੋਗ ਹੈ ਕਿ ਸੱਤਾ ਹਾਸਲ ਕਰਨ ਲਈ ਲੋਕ ਵੱਖਵਾਦੀਆਂ ਨਾਲ ਹੱਥ ਮਿਲਾਉਣ ਤੋਂ ਲੈ ਕੇ ਪੰਜਾਬ ਅਤੇ ਦੇਸ ਨੂੰ ਤੋੜਨ ਦੀ ਹੱਦ ਤੱਕ ਜਾ ਸਕਦੇ ਹਨ।‘’

    ‘’ਇਸ ਵਿਸ਼ੇ ਵਿੱਚ ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਕਿ ਦੇਸ ਦੀ ਏਕਤਾ ਅਤੇ ਅਖੰਡਤਾ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ। ਭਾਰਤ ਸਰਕਾਰ ਨੇ ਇਸ ਵਿਸ਼ੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ ਅਤੇ ਮੈਂ ਖ਼ੁਦ ਇਸ ਮਾਮਲੇ ਨੂੰ ਖ਼ੁਦ ਡੁੰਘਾਈ ਨਾਲ ਜਾਂਚ ਕਰਵਾਵਾਂਗਾ।‘’

  3. ਚਰਨਜੀਤ ਸਿੰਘ ਚੰਨੀ ਖਿਲਾਫ਼ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ

    ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, charanjit singh channi/FB

    ਮੁਜ਼ਫ਼ਰਪੁਰ ਦੀ ਇੱਕ ਅਦਾਲਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਭਈਆਂ ਬਾਰੇ ਅਪਮਾਨਜਨਕ ਟਿੱਪਣੀ ਕਰਨ ਦੇ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸਮਾਜਿਕ ਕਾਰਕੁਨ ਤਮੰਨਾ ਹਾਸ਼ਮੀ ਨੇ ਇਹ ਸ਼ਿਕਾਇਤ ਮੁਜ਼ਫ਼ਰਪੁਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦੀ ਇਸ ਟਿੱਪਣੀ ਤੋਂ ਬਾਅਦ ‘’ਪੰਜਾਬ ਵਿੱਚ ਰਹਿ ਰਹੇ ਬਿਹਾਰੀਆਂ ਦੀ ਜਾਨ ਨੂੰ ਖ਼ਤਰਾ ਹੋ ਗਿਆ ਹੈ।‘’

    ਚਰਨਜੀਤ ਸਿੰਘ ਚੰਨੀ ਨੇ ਇਕ ਜਨਕਤ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਯੂਪੀ ਅਤੇ ਬਿਹਾਰ ਦੇ ਭਈਆਂ ਨੂੰ ਪੰਜਾਬ ਤੇ ਰਾਜ ਨਹੀਂ ਕਰਨ ਦਿੱਤਾ ਜਾਵੇਗਾ।

    ਮੁੱਖ ਮੰਤਰੀ ਦੀ ਟਿੱਪਣੀ ਤੋਂ ਬਾਅਦ ਸਿਆਸੀ ਬਵਾਲ ਖੜ੍ਹਾ ਹੋਇਆ ਅਤੇ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਜੋ ਕਿ ਉਸ ਮੌਕੇ ਚੰਨੀ ਦੇ ਨਾਲ ਮੌਜੂਦ ਸਨ, ਨੇ ਕਿਹਾ ਕਿ ਚੰਨੀ ਦਾ ਮਤਲਬ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਆਗੂਆਂ ਤੋਂ ਸੀ।

    ਚੰਨੀ ਨੇ ਵੀ ਸਪਸ਼ਟੀਕਰਨ ਵਿੱਚ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।

    ਹਾਸ਼ਮੀ ਅਕਸਰ ਹੀ ਹਾਈ-ਪ੍ਰੋਫ਼ਾਈਲ ਲੋਕਾਂ ਉੱਪਰ ਸ਼ਿਕਾਇਤਾਂ ਦਰਜ ਕਰਵਾਉਣ ਲਈ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਚੰਨੀ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 294, 294A, 504 ਅਤੇ 511 ਤਹਿਤ ਐਫ਼ਆਈਆਰ ਦਰਜ ਕਰਨ ਦੀ ਹਦਾਇਤ ਜਾਰੀ ਕੀਤੀ ਜਾਵੇ।

    ਸ਼ਿਕਾਇਤ ਉੱਪਰ ਆਉਣ ਵਾਲੇ ਦਿਨਾਂ ਵਿੱਚ ਸੁਣਵਾਈ ਹੋਣ ਦੀ ਸੰਭਾਵਨਾ ਹੈ।

  4. ਸੁਖਬੀਰ ਬਾਦਲ ਦੀਆਂ ਰੈਲੀਆਂ

    ਸੁਖਬੀਰ ਬਾਦਲ

    ਤਸਵੀਰ ਸਰੋਤ, sukhbir singh badal/fb

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫ਼ਾਜ਼ਿਲਕਾ ਅਤੇ ਅਬੋਹਰ ਦੀਆਂ ਰੈਲੀਆਂ ਕੀਤੀਆਂ।

    ਅਕਾਲੀ ਦਲ

    ਤਸਵੀਰ ਸਰੋਤ, sukhbir singh badal/fb

    ਅਕਾਲੀ ਦਲ

    ਤਸਵੀਰ ਸਰੋਤ, sukhbir singh badal/fb

  5. ਭਗਵੰਤ ਮਾਨ ਦਾ ਪ੍ਰਚਾਰ

    ਭਗਵੰਤ ਮਾਨ

    ਤਸਵੀਰ ਸਰੋਤ, jasbir Shetra/BBC

    ਬੀਬੀਸੀ ਪੰਜਾਬੀ ਦੇ ਸਹਿਯੋਗੀ ਜਸਬੀਰ ਸ਼ੇਤਰਾ ਮੁਤਾਬਕ ਜਗਰਾਉਂ ਤੋਂ ਮਹਿਲਾ ਉਮੀਦਵਾਰ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿੱਚ ਭਗਵੰਤ ਮਾਨ ਨੇ ਚੋਣ ਪ੍ਰਚਾਰ ਅਤੇ ਰੋਡ ਸ਼ੋਅ ਕੀਤਾ। ਜਗਰਾਉਂ ਤੋਂ ਬਾਅਦ ਰਾਏਕੋਟ ਵਿੱਚ ਵੀ ਰੋਡ ਸ਼ੋਅ ਕੀਤਾ।

    ਭਗਵੰਤ ਮਾਨ

    ਤਸਵੀਰ ਸਰੋਤ, jasbir Shetra/BBC

    ਭਗਵੰਤ ਮਾਨ

    ਤਸਵੀਰ ਸਰੋਤ, jasbir Shetra/BBC

    ਭਗਵੰਤ ਮਾਨ

    ਤਸਵੀਰ ਸਰੋਤ, jasbir Shetra/BBC

  6. ਅਰਜੁਨ ਰਾਮਪਾਲ ਨੇ ਕੀਤਾ ਸਾਂਪਲਾ ਲਈ ਪ੍ਰਚਾਰ

    ਅਰਜੁਨ ਰਾਮਪਾਲ

    ਤਸਵੀਰ ਸਰੋਤ, Pardeep Pundit/bbc

    ਬੀਬੀਸੀ ਦੇ ਸਹਿਯੋਗੀ ਪ੍ਰਦੀਪ ਪੰਡਿਤ ਮੁਤਾਬਕ ਪ੍ਰਚਾਰ ਦੇ ਆਖਰੀ ਦਿਨ ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਨੇ ਫਗਵਾੜਾ ਤੋਂ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੇ ਵਿਜੇ ਸਾਂਪਲਾ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ।

    ਅਰਜੁਨ ਰਾਮਪਾਲ

    ਤਸਵੀਰ ਸਰੋਤ, Pardeep Pundit/bbc

  7. ਕਾਂਗਰਸ ਦੇ ਮੈਨੀਫੈਸਟੋ ਦੇ ਮੁੱਖ ਨੁਕਤੇ

    ਨਵਜੋਤ ਸਿੰਘ ਸਿੱਧੂ

    ਤਸਵੀਰ ਸਰੋਤ, Navjot singh Sidhu/Fb

    ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿੱਚ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ।

    ਕਾਂਗਰਸ ਦੇ ਚੋਣ ਮੈਨੀਫ਼ੈਸਟੋ ਦੀਆਂ ਮੁੱਖ ਗੱਲਾਂ ਹਨ-

    • ਸ਼ਰਾਬ, ਕੇਬਨ, ਮਾਈਨਿੰਗ ਅਤੇ ਟਰਾਂਸਪੋਰਟੇਸ਼ਨਾਂ ਰਾਹੀਂ ਮਾਫ਼ੀਆ ਰਾਜ ਦਾ ਖ਼ਤਮਾ ਕੀਤਾ ਜਾਵੇਗਾ।
    • ਹਰ ਔਰਤ ਨੂੰ 1100 ਰੁਪਏ ਮਹੀਨਾ ਅਤੇ ਸਾਲ ਦੇ ਅੱਠ ਗੈਸ ਸਿਲੰਡਰ ਮਿਲਣਗੇ
    • ਕੱਚੇ ਮਕਾਨ ਪੱਕੇ ਕੀਤੇ ਜਾਣਗੇ।
    • ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਮਿਲੇਗਾ
    • ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਕੀਤੀ ਜਾਵੇਗੀ
    • ਮਨਰੇਗਾ ਵਿੱਚ 150 ਦਿਨਾਂ ਦੇ ਰੋਜ਼ਗਾਰੀ ਦੀ ਗਰੰਟੀ ਤੇ ਘੱਟੋ-ਘੱਟ 350 ਰੁਪਏ ਮਿਹਨਤਾਨਾ ਹੋਵੇਗਾ
    • 5 ਸਾਲਾਂ ਵਿੱਚ 5 ਲੱਖ ਰੋਜ਼ਗਾਰ ਮੁਹਈਆ ਕਰਵਾਏ ਜਾਣਗੇ
    • 170 ਸਰਕਾਰੀ ਸੇਵਾਵਾਂ ਘਰ ਬੈਠਿਆਂ ਮਿਲਣਗੀਆਂ
    • ਸਟਾਰਟ-ਅਪ ਲਈ 2.5 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ ਦਿੱਤਾ ਜਾਵੇਗਾ।
    • ਫ਼ਸਲ ਵਿਭਿੰਨਤਾ ਲਈ ਤੇਲ ਬੀਜ, ਮੱਕੀ ਤੇ ਦਾਲਾਂ ਦੀ ਪੰਜਾਬ ਸਰਕਾਰ ਖ਼ਰੀਦ ਕਰੇਗੀ।
    • ਪੰਜਵੀ ਪਾਸ ਕਰਨ ਵਾਲੀ ਕੁੜੀ ਨੂੰ 5000 ਰੁਪਏ, ਦਸਵੀਂ ਵਾਲੀ ਨੂੰ ਦਸ ਹਜ਼ਾਰ ਰੁਪਏ ਅਤੇ ਬਾਰ੍ਹਵੀਂ ਪਾਸ ਕਰਨ ਵਾਲੀ ਕੁੜੀ ਨੂੰ ਵੀਹ ਹਜ਼ਾਰ ਰੁਪਏ ਅਤੇ ਇੱਕ ਕੰਪਿਊਟਰ ਮਿਲੇਗਾ
  8. ਆਖਰੀ ਦਿਨ ਦੇ ਚੋਣ ਪ੍ਰਚਾਰ ਦੀਆਂ ਕੁਝ ਤਸਵੀਰਾਂ

    ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, Sukhcharanpreet/BBC

    ਤਸਵੀਰ ਕੈਪਸ਼ਨ, ਚੋਣ ਪ੍ਰਚਾਰ ਦੇ ਆਖ਼ਰੀ ਦਿਨ ਚਰਨਜੀਤ ਸਿੰਘ ਚੰਨੀ ਨੇ ਭਦੌੜ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਕੀਤਾ ਰੋਡ ਸ਼ੋ।
    ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, Sukhcharanpreet/BBC

    ਸੁਖਜਿੰਦਰ ਸਿੰਘ ਰੰਧਾਵਾ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਪੰਜਾਬ ਦੇ ਉਪ ਮੁ$ਖ ਮੰਤਰੀ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋ ਡੇਰਾ ਬਾਬਾ ਨਾਨਕ ਵਿੱਚ ਰੋਡ ਸ਼ੋਅ ਦੀਆਂ ਤਸਵੀਰਾਂ
    ਪੰਜਾਬ

    ਤਸਵੀਰ ਸਰੋਤ, Gurpreet Chawla/BBC

    ਪੰਜਾਬ

    ਤਸਵੀਰ ਸਰੋਤ, Gurpreet Chawla/BBC

    ਪੰਜਾਬ

    ਤਸਵੀਰ ਸਰੋਤ, Gurpreet Chawla/BBC

  9. ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਦੋ ਪਿੰਡਾਂ ਵਿੱਚ ਵਿਕਾਸ ਦੀ ਤਸਵੀਰ ਕਿੰਨੀ ਵੱਖਰੀ ਹੈ

    ਵੀਡੀਓ ਕੈਪਸ਼ਨ, ਇਸ ਰਿਪੋਰਟ ਰਾਹੀਂ ਬਾਦਲ ਦੇ ਹਲਕੇ ਦੇ ਦੋ ਪਿੰਡਾਂ ਵਿੱਚ ਫਰਕ ਸਮਝੋ

    ਇੱਕ ਪਿੰਡ ਕੰਦੂਖੇੜਾ ਤੇ ਦੂਜਾ ਬਾਦਲ... ਪਿੰਡ ਦੋਵੇਂ ਲੰਬੀ ਹਲਕੇ ਦੇ ਹੀ ਹਨ ਪਰ ਫਰਕ ਬਹੁਤ ਹੈ.... ਦੋਵਾਂ ਪਿੰਡ ਦੀ ਸੂਰਤ ਵੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਿਹੜੇ ਪਿੰਡ ਦਾ ਵਿਕਾਸ ਕਿੱਥੇ ਪਹੁੰਚਿਆ ਹੈ। ਤਸਵੀਰਾਂ ਵੇਖ ਕੇ ਹੀ ਤੁਸੀਂ ਦੋਵਾਂ ਪਿੰਡਾਂ ਦਾ ਫਰਕ ਸਮਝ ਸਕਦੇ ਹੋ।

    ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਦੀ ਤਰੱਕੀ ਦੀ ਕਾਫ਼ੀ ਚਰਚਾ ਹੁੰਦੀ ਹੈ। ਪਰ ਲੰਬੀ ਦੇ ਅਹਿਮ ਪਿੰਡਾਂ ਦੀ ਤਸਵੀਰ ਪੰਜਾਬ ਦੇ ਦੂਜੇ ਪਿੰਡਾਂ ਤੋਂ ਵੱਖਰੀ ਨਹੀਂ।

  10. ਪੰਜਾਬ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਆਗੂਆਂ ਨਾਲ ਕੀਤੀ ਮੁਲਾਕਾਤ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖ ਆਗੂਆਂ ਨਾਲ ਮੁਲਾਕਾਤ

    ਪੰਜਾਬ ਵਿੱਚ ਆਉਂਦੀ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ।

    ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਕੁਝ ਪ੍ਰਮੁੱਖ ਸਿੱਖ ਆਗੂਆਂ ਨਾਲ ਮੁਲਾਕਾਤ ਕੀਤੀ ਹੈ।

    ਪ੍ਰਧਾਨ ਮੰਤਰੀ ਨੇ ਦਿੱਲੀ ਸਥਿਤ ਆਪਣੀ ਰਿਹਾਇਸ਼ 'ਤੇ ਇਨ੍ਹਾਂ ਸਿੱਖ ਆਗੂਆਂ ਦੀ ਮੇਜ਼ਬਾਨੀ ਕੀਤੀ।

  11. 'ਇਹ ਨਹੀਂ ਸੋਚਿਆ ਸੀ ਕਿ ਪ੍ਰਧਾਨ ਮੰਤਰੀ ਜੀ ਵੀ ਇੱਕ ਦਿਨ ਰਾਹੁਲ ਗਾਂਧੀ ਦੀ ਨਕਲ ਕਰਨਗੇ'

    ਅਰਵਿੰਦ ਕੇਜਰੀਵਾਲ

    ਤਸਵੀਰ ਸਰੋਤ, Aam Aadmi Party/FB

    ਤਸਵੀਰ ਕੈਪਸ਼ਨ, ਅਰਵਿੰਦ ਕੇਜਰੀਵਾਲ

    ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈੱਸ ਕਾਰਫਰੰਸ ਨੂੰ ਸੰਬੋਧਨ ਕੀਤਾ।

    ਉਨ੍ਹਾਂ ਨੇ ਕਿਹਾ, ''ਬੜੀ ਦਿਲਚਸਪ ਗੱਲ ਹੈ, ਸਭ ਤੋਂ ਪਹਿਲਾਂ ਇਹ ਆਰੋਪ ਰਾਹੁਲ ਗਾਂਧੀ ਜੀ ਨੇ ਲਗਾਏ ਮੇਰੇ ਉੱਪਰ। ਅਗਲੇ ਦਿਨ ਪ੍ਰਧਾਨ ਮੰਤਰੀ ਜੀ ਨੇ ਉਹੀ ਭਾਸ਼ਾ ਵਰਤੀ, ਅਗਲੇ ਦਿਨ ਪ੍ਰਿਯੰਕਾ ਗਾਂਧੀ ਨੇ ਉਹੀ ਭਾਸ਼ਾ ਵਰਤੀ, ਅਗਲੇ ਦਿਨ ਸੁਖਬੀਰ ਬਾਦਲ ਨੇ ਉਹੀ ਭਾਸ਼ਾ ਵਰਤੀ।''

    ''ਮੇਰੇ ਕੁਝ ਲੋਕ ਕਹਿ ਰਹੇ ਸੀ..ਰਾਹੁਲ ਗਾਂਧੀ ਜੀ ਕੁਝ ਬੋਲਦੇ ਸਨ ਤਾਂ ਜਨਤਾ ਵਿਸ਼ਵਾਸ਼ ਨਹੀਂ ਕਰਦੀ ਸੀ, ਪਰ ਇਹ ਨਹੀਂ ਸੋਚਿਆ ਸੀ ਕਿ ਪ੍ਰਧਾਨ ਮੰਤਰੀ ਜੀ ਵੀ ਇੱਕ ਦਿਨ ਰਾਹੁਲ ਗਾਂਧੀ ਦੀ ਨਕਲ ਕਰਨਗੇ ਅਜਿਹਾ ਦਿਨ ਵੀ ਆਵੇਗਾ।''

    ਉਨ੍ਹਾਂ ਕਿਹਾ, ''100 ਸਾਲ ਪਹਿਲਾਂ ਭਗਤ ਸਿੰਘ ਨੂੰ ਅੰਗਰੇਜ਼ਾਂ ਨੇ ਅੱਤਵਾਦੀ ਕਿਹਾ ਸੀ, 100 ਸਾਲ ਬਾਅਦ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ ਕਿ ਭਗਤ ਸਿੰਘ ਦੇ ਚੇਲੇ ਨੂੰ ਅੱਜ ਇਹ ਸਾਰੇ ਭ੍ਰਿਸ਼ਟਾਚਾਰੀ ਮਿਲ ਕੇ ਅੱਤਵਾਦੀ ਸਾਬਿਤ ਕਰਨਾ ਚਾਹ ਰਹੇ ਹਨ।''

  12. ਕੇਜਰੀਵਾਲ ਨੇ ਕਿਹਾ, 'ਜੇ ਮੈਂ ਇੰਨਾ ਵੱਡਾ ਅੱਤਵਾਦੀ ਹਾਂ ਤਾਂ ਮੋਦੀ ਜੀ ਨੇ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ'

    ਅਰਵਿੰਦ ਕੇਜਰੀਵਾਲ

    ਤਸਵੀਰ ਸਰੋਤ, Aam Aadmi Party/FB

    ਤਸਵੀਰ ਕੈਪਸ਼ਨ, ਅਰਵਿੰਦ ਕੇਜਰੀਵਾਲ

    ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਵਿਰੋਧੀ ਪਾਰਟੀਆਂ 'ਤੇ ਹਮਲਾ ਬੋਲਦੇ ਹੋਏ ਕਿਹਾ, ''ਇਹ ਸਾਰੇ ਮਿਲ ਕੇ ਸਾਨੂੰ ਹੀ ਗਾਲ਼ਾਂ ਕੱਢ ਰਹੇ ਹਨ। ਅਸੀਂ ਕੀ ਕਰ ਦਿੱਤਾ, ਸਾਡਾ ਕੀ ਕਸੂਰ ਹੈ।''

    ਇਸ ਦੌਰਾਨ ਉਨ੍ਹਾਂ ਦਿੱਲੀ 'ਚ ਕੀਤੇ ਆਪਣੇ ਕੰਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਸੀਂ ਪੰਜਾਬ 'ਚ ਵੀ ਉਸੇ ਤਰ੍ਹਾਂ ਕੰਮ ਕਰਾਂਗੇ।

    ਉਨ੍ਹਾਂ ਇਲਜ਼ਾਮ ਲਗਾਇਆ ਕਿ ਪੂਰਾ ਸਿਸਟਮ ਉਨ੍ਹਾਂ, ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਖੜ੍ਹਾ ਹੋ ਗਿਆ ਹੈ।

    ਉਨ੍ਹਾਂ ਕਿਹਾ, ''ਇਹ ਕਹਿ ਰਹੇ ਹਨ ਕਿ ਪਿਛਲੇ 10 ਸਾਲ ਤੋਂ ਕੇਜਰੀਵਾਲ ਦੇਸ਼ ਦੇ ਦੋ ਟੁਕੜੇ ਕਰਨ ਦੀ ਸਾਜ਼ਿਸ਼ ਕਰ ਰਿਹਾ ਹੈ ਅਤੇ ਉਸ 'ਚੋਂ ਇੱਕ ਟੁਕੜੇ ਦਾ ਪ੍ਰਧਾਨ ਮੰਤਰੀ ਮੈਂ ਬਣ ਜਾਵਾਂਗਾ। 'ਇਹ ਤਾਂ ਕਾਮੇਡੀ ਹੈ, ਇਹ ਹੋ ਸਕਦਾ ਹੈ ਕੀ।''

    ਕੇਜਰੀਵਾਲ ਨੇ ਸਵਾਲ ਕੀਤਾ ਕਿ ''ਇਸਦਾ ਮਤਲਬ ਮੈਂ ਬਹੁਤ ਵੱਡਾ ਅੱਤਵਾਦੀ ਹੋ ਗਿਆ। ਮੋਦੀ ਜੀ ਨੇ ਮੈਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ? ਉਨ੍ਹਾਂ ਦੀਆਂ ਏਜੰਸੀਆਂ ਕੀ ਕਰ ਰਹੀਆਂ ਸਨ?''

    ਕੇਜਰੀਵਾਲ ਨੇ ਅੱਗੇ ਕਿਹਾ, "ਇੱਕ ਕਵੀ ਨੇ ਕਵਿਤਾ ਸੁਣਾਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਮੈਂ ਅੱਤਵਾਦੀ ਹਾਂ।"

  13. ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲਾਈਵ

  14. 'ਯੂਪੀ-ਬਿਹਾਰ' ਵਾਲੀ ਟਿੱਪਣੀਕਾਰਨ ਮੁੱਖ ਮੰਤਰੀ ਚੰਨੀ ਖਿਲਾਫ਼ ਪ੍ਰਦਰਸ਼ਨ

    ਚੰਨੀ ਖਿਲਾਫ਼ ਪ੍ਰਦਰਸ਼ਨ

    ਤਸਵੀਰ ਸਰੋਤ, Pradeep Pandit/BBC

    ਤਸਵੀਰ ਕੈਪਸ਼ਨ, ਪੀਐੱਮ ਮੋਦੀ ਸਣੇ ਹੋਰ ਕਈ ਵੱਡੋ ਸਿਆਸੀ ਆਗੁੂ ਵੀ ਚੰਨੀ ਦੀ ਇਸ ਗੱਲ ਦਾ ਵਿਰੋਧ ਕਰ ਚੁੱਕੇ ਹਨ

    ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਵੱਲੋਂ ਸੂਬੇ 'ਚ ਮੁੱਖ ਮੰਤਰੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ 'ਯੂਪੀ-ਬਿਹਾਰ' ਵਾਲੀ ਟਿੱਪਣੀ 'ਤੇ ਸਿਆਸੀ ਆਗੂਆਂ ਤੋਂ ਬਾਅਦ ਹੁਣ ਆਮ ਜਨਤਾ ਦਾ ਰੋਸ ਵੀ ਸਾਹਮਣੇ ਆ ਰਿਹਾ ਹੈ।

    ਪੰਜਾਬ ਦੇ ਜਲੰਧਰ ਵਿਖੇ ਲੋਕਾਂ ਨੇ ਮੁੱਖ ਮੰਤਰੀ ਚੰਨੀ ਦਾ ਪੁਤਲਾ ਫੂਕ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ।

    ਦਰਅਸਲ, ਚੰਨੀ ਨੇ ਲੰਘੇ ਦਿਨੀਂ ਇੱਕ ਰੈਲੀ ਦੇ ਦੌਰਾਨ ਯੂਪੀ, ਬਿਹਾਰ ਅਤੇ ਦਿੱਲੀ ਦੇ ਗੈਰ ਪੰਜਾਬੀ ਲੋਕਾਂ ਲਈ ਕਿਹਾ ਸੀ, ''ਇਹ ਜਿਹੜੇ ਯੂਪੀ ਦੇ, ਬਿਹਾਰ ਦੇ, ਦਿੱਲੀ ਦੇ ਭੱਈਏ ਆ ਕੇ ਇੱਥੇ ਰਾਜ ਕਰਨਾ ਚਾਹੁੰਦੇ ਨੇ...ਵੜਨ ਨੀ ਦੇਣੇ।''

  15. ਅਨੁਰਾਗ ਠਾਕੁਰ ਨੇ ਅਰਵਿੰਦ ਕੇਜਰੀਵਾਲ 'ਤੇ ਸਾਧਿਆ ਨਿਸ਼ਾਨਾ

    ਭਾਜਪਾ ਆਗੂ ਅਨੁਰਾਗ ਠਾਕੁਰ

    ਤਸਵੀਰ ਸਰੋਤ, Anurag Thakur/FB

    ਤਸਵੀਰ ਕੈਪਸ਼ਨ, ਭਾਜਪਾ ਆਗੂ ਅਨੁਰਾਗ ਠਾਕੁਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਅਤੇ ਚੰਨੀ 'ਤੇ ਕੀਤੇ ਤਿੱਖੇ ਹਮਲੇ

    ਭਾਜਪਾ ਆਗੂ ਅਨੁਰਾਗ ਠਾਕੁਰ ਨੇ ਪ੍ਰੈੱਸ ਕਾਨਫਰੰਸ ਕਰਕੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ''ਪੰਜਾਬ ਦੇ ਲੋਕਾਂ ਨੇ ਸਾਲਾਂ ਤੱਕ ਅੱਤਵਾਦ ਦਾ ਦੌਰ ਦੇਖਿਆ ਹੈ। ਅਤੇ ਇਹ ਜੋ ਖਾਲਿਸਤਾਨ ਦਾ ਤਾਜ ਪਹਿਨਣਾ ਚਾਹੁੰਦੇ ਹਨ, ਇਹ ਜੋ ਸੁਪਨੇ ਸਜਾਈ ਬੈਠੇ ਹਨ, ਪੰਜਾਬ ਦੀ ਜਨਤਾ ਇਸ ਨੂੰ ਕਦੇ ਮਨਜੂਰ ਨਹੀਂ ਕਰੇਗੀ।''

    ਉਨ੍ਹਾਂ ਕਿਹਾ, ''ਏਏਪੀ ਦਾ ਮਤਲਬ 'ਅਰਵਿੰਦ ਐਂਟੀ ਪੰਜਾਬ' ਹੈ। ਜੋ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਨਾਲ-ਨਾਲ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਦਾ ਸੋਚ ਵੀ ਰੱਖਦੇ ਹੋਣ, ਅਜਿਹੇ ਆਰੋਪ ਹੀ ਨਹੀਂ, ਅਜਿਹਾ ਇਨ੍ਹਾਂ ਦੇ ਸਾਥੀਆਂ ਨੇ ਕਈ ਵਾਰ ਕਿਹਾ ਹੈ।''

    ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਐੱਮ ਉਮੀਦਵਾਰ ਚਰਨਜੀਤ ਸਿੰਘ ਚੰਨੀ ਬਾਰੇ ਬੋਲਦਿਆਂ ਉਨ੍ਹਾਂ ਕਿਹਾਂ, ''ਚੰਨੀ ਜੀ ਨੇ ਕੰਮ ਕੀਤਾ ਦਿਨ 111, ਕਮਾਏ ਨੋਟ ਭ੍ਰਿਸ਼ਟਾਚਾਰ ਤੋਂ ਹੋ ਗਏ ਗਏ ਨੌ ਦੋ ਗਿਆਰਾਂ।''

  16. ਪੰਜਾਬ ਚੋਣਾਂ 2022: ਤੁਹਾਡੇ ਹਲਕੇ ਦੇ ਉਮੀਦਵਾਰ ਖ਼ਿਲਾਫ਼ ਹਨ ਕਿੰਨੇ ਅਪਰਾਧਿਕ ਮਾਮਲੇ ਦਰਜ, ਇਸ ਐਪ ਰਾਹੀਂ ਜਾਣੋ

    ਪੰਜਾਬ ਚੋਣਾਂ 2022

    ਤਸਵੀਰ ਸਰੋਤ, Facebook/BBC

    ਤਸਵੀਰ ਕੈਪਸ਼ਨ, ਇਸ ਐਪ ਵਿੱਚ ਕਿਸੇ ਵੀ ਉਮੀਦਵਾਰ ਦਾ ਨਾਮ ਭਰੋ ਅਤੇ ਫਿਰ ਉਸ ਬਾਰੇ ਜਾਣਕਾਰੀ ਤੁਹਾਡੀ ਸਕਰੀਨ ਉੱਪਰ ਆ ਜਾਵੇਗੀ।

    ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇਕ ਅਜਿਹੀ ਐਪ ਬਣਾਈ ਗਈ ਹੈ ਜਿਸ ਰਾਹੀਂ ਤੁਸੀਂ ਉਮੀਦਵਾਰਾਂ ਉੱਪਰ ਦਰਜ ਅਪਰਾਧਿਕ ਮਾਮਲਿਆਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ।

    'ਨੋ ਯੋਰ ਕੈਂਡੀਡੇਟ' ਯਾਨੀ ਆਪਣੇ ਉਮੀਦਵਾਰ ਬਾਰੇ ਜਾਣੋ ਨਾਮ ਦੀ ਇਸ ਐਪ ਨੂੰ ਪਲੇਅ ਸਟੋਰ ਅਤੇ ਐਪਲ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

    ਇਸ ਐਪ ਰਾਹੀਂ ਉਹ ਸਾਰੀ ਜਾਣਕਾਰੀ ਇੱਕ ਜਗ੍ਹਾ 'ਤੇ ਮੁਹੱਈਆ ਕਰਾਈ ਗਈ ਹੈ ਜੋ ਉਮੀਦਵਾਰਾਂ ਨੇ ਆਪਣੀ ਨਾਮਾਂਕਣ ਦੌਰਾਨ ਮੁਹੱਈਆ ਕਰਵਾਈ ਸੀ।

    ਇਸ ਐਪ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਇਸ ਵਿੱਚ ਸਕਰੀਨ 'ਤੇ ਦੇਖ ਸਕਦੇ ਹੋ ਕਿ ਤੁਹਾਡੇ ਉਮੀਦਵਾਰ ਦੇ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ ਜਾਂ ਨਹੀਂ।

    ਹੋਰ ਜਾਣਕਾਰੀ ਲਈ ਪੜ੍ਹੋ ਇਹ ਖਾਸ ਰਿਪੋਰਟ

  17. ਪੰਜਾਬ ਚੋਣ ਪ੍ਰਚਾਰ ਦਾ ਆਖਰੀ ਦਿਨ

    ਪੰਜਾਬ ਵਿਧਾਨ ਸਭਾ ਚੋਣਾਂ - ਸੰਕੇਤਕ ਤਸਵੀਰ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ 20 ਫਰਵਰੀ ਨੂੰ ਪੈਣੀਆਂ ਹਨ।

    ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਇਹ ਚੋਣਾਂ 16ਵੀਂ ਪੰਜਾਬ ਵਿਧਾਨ ਸਭਾ ਲਈ 117 ਸੀਟਾਂ 'ਤੇ ਹੋਣਗੀਆਂ।

    ਵਿਧਾਨ ਸਭਾ ਚੋਣਾਂ ਜਿੱਤਣ ਲਈ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ ਸੂਬੇ 'ਚ 59 ਦਾ ਅੰਕੜਾ ਹਾਸਲ ਕਰਨਾ ਹੁੰਦਾ ਹੈ।

    ਇਸ ਤਰ੍ਹਾਂ, ਜਿਹੜੀ ਵੀ ਪਾਰਟੀ ਚੋਣਾਂ ਵਿੱਚ 59 ਜਾਂ ਇਸ ਤੋਂ ਵੱਧ ਸੀਟਾਂ ਜਿੱਤੇਗੀ, ਉਹ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗੀ।

    20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ।

    ਪਹਿਲਾਂ ਇਹ ਚੋਣਾਂ ਪੰਜਾਬ ਵਿੱਚ 14 ਫਰਵਰੀ ਨੂੰ ਹੋਣੀਆਂ ਸਨ ਪਰ ਬਾਅਦ ਵਿੱਚ ਤਾਰੀਖ ਬਦਲ ਦਿੱਤੀ ਗਈ। ਪੰਜਾਬ ਵਿੱਚ ਚੋਣਾਂ ਇੱਕ ਪੜਾਅ ਵਿੱਚ ਹੀ ਹੋਣਗੀਆਂ।

  18. ਮੁੱਖ ਮੰਤਰੀ ਚੰਨੀ ਨੇ ਕੀਤੀ ਕੁਮਾਰ ਵਿਸ਼ਵਾਸ ਦੇ ਬਿਆਨ 'ਤੇ ਜਾਂਚ ਦੀ ਮੰਗ

    Punjab Elections

    ਤਸਵੀਰ ਸਰੋਤ, Charanjit Singh Channi/Twitter

    ਹਿੰਦੀ ਕਵੀ ਅਤੇ ਕਿਸੇ ਸਮੇਂ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਕੁਮਾਰ ਵਿਸ਼ਵਾਸ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਇਲਜ਼ਾਮ ਲਗਾਏ ਸਨ।

    ਕੁਮਾਰ ਵਿਸ਼ਵਾਸ ਨੇ ਕਿਹਾ ਕਿ ਅਰਵਿੰਦ ਕੇਜ਼ਰੀਵਾਲ ਨੇ ਉਨ੍ਹਾਂ ਨਾਲ ਗੱਲ ਕਰਦਿਆਂ ਕਿਹਾ ਸੀ, ''ਉਹ ਅਜ਼ਾਦ ਸੂਬੇ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਜਾਂ ਅਜ਼ਾਦ ਦੇਸ਼ (ਖਾਲਿਸਤਾਨ) ਦੇ ਪ੍ਰਧਾਨ ਮੰਤਰੀ ਬਣਨਗੇ।''

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਜਾਂਚ ਕਰਨ ਦੀ ਮੰਗ ਕੀਤੀ ਹੈ।

    ਚੰਨਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੱਖਵਾਦੀਆਂ ਨਾਲ ਲੜਾਈ ਦਾ ਭਾਰੀ ਮੁੱਲ ਚੁਕਾਇਆ ਹੈ। ਇਸ ਲਈ ਪ੍ਰਧਾਨ ਮੰਤਰੀ ਨੂੰ ਪੰਜਾਬੀਆਂ ਦੀ ਇਸ ਚਿੰਤਾ ਦਾ ਹੱਲ ਕਰਨਾ ਚਾਹੀਦਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਪੰਜਾਬ ਚੋਣਾਂ: ਹੁਣ ਤੱਕ ਦਾ ਪ੍ਰਮੁੱਖ ਘਟਨਾਕ੍ਰਮ

    • ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਦਾ ਨਾਮ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ, ‘ਇਤਿਹਾਸ 'ਤੇ ਦੋਸ਼ ਲਗਾ ਕੇ ਆਪਣੇ ਗੁਨਾਹ ਘੱਟ ਨਹੀਂ ਹੋ ਸਕਦੇ।’ ਉਨ੍ਹਾਂ ਨੇ ਲੋਕਾਂ ਨੂੰ ਪੰਜਾਬ ਵਿੱਚ ਕਾੰਗਰਸ ਨੂੰ ਚੁਣਨ ਦੀ ਅਪੀਲ ਕੀਤੀ।
    • ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਯੂਪੀ ਬਿਹਾਰ ਦੇ ਲੋਕਾਂ ਬਾਰੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
    • ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੇ ਫਾਜ਼ਿਲਕਾ ਵਿੱਚ ਚੋਣ ਪ੍ਰਚਾਰ ਕੀਤਾ।
    • ਕਾਂਗਰਸ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪੰਜਾਬ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ।
    • ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਜਲੰਧਰ ਵਿੱਚ ਬੋਲਦਿਆਂ ਕਿਹਾ,''ਕਰਤਾਰਪੁਰ ਲਾਂਘੇ ਨੂੰ ਨਹਿਰੂ ਵੱਲੋਂ ਲਾਇਆ ਜਿੰਦਾ ਮੋਦੀ ਜੀ ਨੇ ਖੋਲ੍ਹਿਆ ਹੈ''।
  20. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਸਣੇ ਪੰਜ ਸੂਬਿਆਂ ਵਿੱਚ ਚੋਣਾਂ ਹੋ ਰਹੀਆਂ ਹਨ। ਇਸ ਪੇਜ ਰਾਹੀਂ ਅਸੀਂ ਤੁਹਾਡੇ ਨਾਲ ਚੋਣਾਂ ਨਾਲ ਜੁੜੀਆਂ ਗਤੀਵਿਧੀਆਂ ਸਾਂਝੀਆਂ ਕਰਾਂਗੇ।