ਪੰਜਾਬ ਚੋਣਾਂ: ਕੁਮਾਰ ਵਿਸ਼ਵਾਸ਼ ਦੇ ਬਿਆਨ ਤੋਂ ਬਾਅਦ ਵਿਰੋਧੀਆਂ ਦਾ ਕੇਜਰੀਵਾਲ ਉੱਤੇ ਹੱਲਾ

ਪੰਜਾਬ ਵਿੱਚ 117 ਹਲਕਿਆਂ ਵਿੱਚ ਚੋਣਾਂ 20 ਫਰਵਰੀ ਨੂੰ ਹੋਣਗੀਆਂ ਤੇ ਨਤੀਜੇ 10 ਮਾਰਚ ਨੂੰ ਆਉਣਗੇ।

ਲਾਈਵ ਕਵਰੇਜ

  1. ਲਾਇਵ ਪੰਨੇ ਨੂੰ ਵਿਰਾਮ! ਧੰਨਵਾਦ, ਵਿਧਾਨ ਸਭਾ ਚੋਣਾਂ ਨਾਲ ਸਬੰਧਤ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦਿੰਦੇ ਹਾਂ। 17 ਫਰਬਰੀ ਨੂੰ ਸਵੇਰੇ ਮੁੜ ਹਾਜ਼ਰ ਹੋਵਾਂਗੇ। ਤੁਹਾਡਾ ਸਭ ਦਾ ਧੰਨਵਾਦ

    ਅੱਜ ਦੇ ਅਹਿਣ ਘਟਨਾਕ੍ਰਮਾਂ ਦੇ ਵੇਰਵਾ ਇਸ ਤਰ੍ਹਾਂ ਹੈ:

    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਠਾਨਕੋਟ ਵਿਚ ਰੈਲੀ ਕੀਤੀ ਅਤੇ ਭਾਜਪਾ ਲਈ ਪ੍ਰਚਾਰ ਕੀਤਾ
    • ਸੁਖਬੀਰ ਬਾਦਲ ਨੇ ਬਰਨਾਲਾ ਵਿਚ ਰੈਲੀ ਕੀਤੀ ਅਤੇ ਕਾਂਗਰਸ ਹਾਈਕਮਾਂਡ ਨੂੰ ਚੰਨੀ ਦੇ ਬਿਆਨ ਉੱਤੇ ਮਾਫ਼ੀ ਮੰਗਣ ਲਈ ਕਿਹਾ।
    • ਪੂਰੇ ਪੰਜਾਬ ਵਿਚ ਜਿੰਨੇ ਸਿਆਸੀ ਝੂਠੇ ਪਰਚੇ ਉਹ ਰੱਦ ਕੀਤੇ ਜਾਣਗੇ- ਕੇਜਰੀਵਾਲ ਦਾ ਐਲਾਨ
    • ਮੋਦੀ ਸਰਕਾਰ ਨੇ 84 ਕਤਲੇਆਮ ਦੇ 30 ਸਾਲ ਤੋਂ ਖੁੱਲੇ ਘੁੰਮ ਰਹੇ ਕਾਤਲਾਂ ਨੂੰ ਜੇਲ੍ਹੀਂ ਡੱਕਿਆ- ਇਰਾਨੀ
    • ਕਵੀ ਅਤੇ ਆਮ ਆਦਮੀ ਪਾਰਟੀ ਆਗੂ ਕੁਮਾਰ ਵਿਸ਼ਵਾਸ ਦੇ ਕੇਜਰੀਵਾਲ ਬਾਰੇ ਵਿਵਾਦਿਤ ਬਿਆਨ ਤੋਂ ਬਾਅਦ ਪਾਰਟੀ ਉੱਪਰ ਕਾਂਗਰਸ ਸਮੇਤ ਵਿਰੋਧੀ ਦਲ ਹਮਲੇ ਕਰ ਰਹੀਆਂ ਹਨ।
    • ਆਪ ਨੇ ਵਿਸ਼ਵਾਸ ਦੇ ਬਿਆਨ ਵਾਲੇ ਵੀਡੀਓ ਨੂੰ ਫਰਾਡ ਦੱਸਿਆ ਹੈ।
    • ਭਗਤ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ-ਵੱਖ ਸਿਆਸੀ ਆਗੂਆਂ ਨੇ ਇਸ ਸੰਬੰਧ ਵਿੱਚ ਧਾਰਮਿਕ ਸਮਾਗਮਾਂ ਵਿੱਚ ਹਾਜਰੀ ਭਰੀ।
    • ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਹੈ ਕਿ '84 ਸਿੱਖ ਕਤਲੇਆਮ ਦੇ ਮੁਲਜ਼ਮਾਂ ਨੂੰ ਕਾਂਗਰਸ ਨੇ 30 ਸਾਲ ਤੱਕ ਬਚਾਅ ਕੇ ਰੱਖਿਆ ਪਰ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਸਜ਼ਾ ਦਵਾਈ।
    • ਕੇਜਰੀਵਾਲ ਨੇ ਮੋਹਾਲੀ ਵਿੱਚ ਕਿਹਾ ਕਿ ਪੂਰੇ ਪੰਜਾਬ 'ਚ ਪਰਚਾ ਰਾਜ ਹੈ, ਜਿੰਨੇ ਪੁਰਾਣੇ ਝੂਠੇ ਪਰਚੇ ਇਨ੍ਹਾਂ ਨੇ ਕੀਤੇ ਹੋਏ ਹਨ ਉਹ ਰੱਦ ਕੀਤੇ ਜਾਣਗੇ।
  2. ਮੋਦੀ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜੇਲ੍ਹੀਂ ਡੱਕਿਆ : ਸਮ੍ਰਿਤੀ ਇਰਾਨੀ

    Vijay Sampla
    ਤਸਵੀਰ ਕੈਪਸ਼ਨ, ਵਿਜੇ ਸਾਂਪਲਾ ਦੇ ਹੱਕ ਵਿਚ ਪ੍ਰਚਾਰ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ

    ਹਲਕਾ ਫਗਵਾੜਾ ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦੇ ਚੋਣ ਪ੍ਰਚਾਰ ਲਈ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਸਮਰਿਤੀ ਇਰਾਨੀ ਪਹੁੰਚੀ।

    ਉਨਾਂ ਨੇ ਕਾਂਗਰਸ ਪਾਰਟੀ ਦੇ ਵਰਦਿਆਂ ਪੰਜਾਬ ਦੇ ਲੋਕਾਂ ਨੂੰ 84 ਦੇ ਕਾਲੇ ਦੌਰ ਨੂੰ ਦੋਹਰਾਇਆ।

    ਉਨਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ 30 ਸਾਲ ਤੱਕ ਬਚਾਏ ਰੱਖਿਆ।

    ਉਨਾਂ ਦੱਸਿਆ ਕਿ ਹੁਣ ਤੁਹਾਡੀ ਕਿਰਪਾ ਨਾਲ ਮੋਦੀ ਸਰਕਾਰ ਬਨਣ ’ਤੇ 30 ਸਾਲ ਬਾਅਦ ਮੁੱੜ ਤੋਂ ਸਿਖ ਕਤਲੇਆਮ ਦੇ ਕੇਸਾਂ ਦੀ ਫਾਈਲਾਂ ਖੁੱਲੀ ’ਤੇ ਨਰੇਂਦਰ ਮੋਦੀ ਦੀ ਅਗੁਵਾਈ ਸਰਕਾਰ ਨੇ ਉਕਤ ਦੋਸ਼ਿਆਂ ਦੇ ਖਿਲਾਫ ਜਾਂਚ ਕਰਵਾਈ ਅਤੇ ਉਹ ਹੁਣ ਜੇਲ ਵਿਚ ਹਨ।

    ਉਨਾਂ ਦੱਸਿਆ ਕਿ ਮੋਦੀ ਸਰਕਾਰ ਨੇ ਹੀ ਸਿੱਖ ਕਤਲੇਆਮ ਦੇ ਪੀੜਤਾਂ ਨੂੰ 5-5 ਲੱਖ ਰੁੱਪਏ ਮੁਆਵਜੇ ਵੱਜੋਂ ਦਿੱਤੇ ਹਨ।

    ਉਨਾਂ ਇਸ ਮੌਕੇ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਮੇਰੇ ਭਰਾ ਵਿਜੈ ਸਾਂਪਲਾ ਨੂੰ ਵੋਟਾਂ ਪਾ ਕੇ ਜਿਤਾਉਣ ਅਤੇ ਪੰਜਾਬ ’ਚ ਭਾਜਪਾ ਸਰਕਾਰ ਬਣਾ ਕੇ ਭਾਰਤ ਦੇ ਨਵ ਨਿਰਮਾਣ ਵਿਚ ਆਪਣਾ ਅਹਿਮ ਯੋਗਦਾਣ ਦੇਣ।

  3. ਆਂਗਣਵਾੜੀ ਵਰਕਰਾਂ ਜ਼ਰੀਏ ਰਾਹੁਲ ਗਾਂਧੀ ਦਾ ਕੇਜਰੀਵਾਲ ਉੱਪਰ ਹਮਲਾ

    ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਆਂਗਣਵਾੜੀ ਵਰਕਰਾਂ ਦੀ ਇੱਕ ਵੀਡੀਓ ਆਪਣੇ ਫੇਸਬੁੱਕ ਪੰਨੇ ਉੱਪਰੋਂ ਸਾਂਝੀ ਕੀਤੀ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਉੱਪਰ ਬੇਰੁੱਖ਼ੀ ਦਾ ਇਲਜ਼ਾਮ ਲਗਾਇਆ।

    ਉਨ੍ਹਾਂ ਨੇ ਲਿਖਿਆ, ''ਦਿੱਲੀ ਸਰਕਾਰ ਜਨਤਾ ਦੇ ਦਰਦ ਨਹੀਂ ਸਮਝਦੀ। ਆਂਗਣਵਾੜੀ ਵਰਕਰਾਂ ਦੇ ਹੱਕ ਦੀ ਲੜਾਈ ਇੱਕਦਮ ਸਹੀ ਹੈ। ਕੋਵਿਡ ਵਿੱਚ ਆਪਣੀ ਜਾਨ ਦੀ ਫਿਕਰ ਕੀਤੇ ਬਿਨਾਂ ਇਨ੍ਹਾਂ ਨੇ ਲੋਕਾਂ ਦੀ ਸੇਵਾ ਕੀਤੀ।

    ਲੇਕਿਨ ਦਿੱਲੀ ਦੇ ਸੀਐਮ ਨਾਲ ਤਾਂ ਇਨ੍ਹਾਂ ਨੂੰ ਢੁਕਵੀਂ ਤਨਖ਼ਾਹ ਦੇ ਰਹੇ ਹਨ, ਨਾ ਸਮਾਂ, ਨਾ ਸਨਮਾਨ। ਨਾਮ ਦੇ ਆਮ ਆਦਮੀ!'' ਆਂਗਣਵਾੜੀ ਵਰਕਰਾਂ ਦੀ ਇਹ ਵੀਡੀਓ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਨਜ਼ਦੀਕ ਜਾਰੀ ਮੁਜਾਹਰੇ ਦੀ ਹੈ।

  4. ਰਾਹੁਲ ਤੇ ਪ੍ਰਿਅੰਕਾ ਨੇ ਵਾਰਾਣਸੀ ਵਿੱਚ ਕੀਤੀ ਲਗਰਾਂ 'ਚ ਸੇਵਾ

    ਰਾਹੁਲ ਤੇ ਪ੍ਰਿਅੰਕਾ ਗਾਂਧੀ

    ਤਸਵੀਰ ਸਰੋਤ, /priyankagandhi/TWITTER

    ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਨੇ ਭਗਤ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਜਨਮ ਸਥਾਨ ਵਾਰਾਣਸੀ ਵਿੱਚ ਜਾਰੀ ਸਮਾਗਮਾਂ ਦੌਰਾਨ ਲੰਗਰਾਂ ਵਿੱਚ ਸੇਵਾ ਕੀਤੀ।

    ਇਨ੍ਹਾਂ ਪਲਾਂ ਦੀਆਂ ਤਸਵੀਰਾਂ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ਤੋਂ ਸਾਂਝੀਆਂ ਕੀਤੀਆਂ। ਇੱਕ ਨਜ਼ਰ-

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  5. ਚੰਨੀ ਦੇ ਬਿਆਨ ਦਾ ਪ੍ਰਿਅੰਕਾ ਤੇ ਰਾਹੁਲ ਜਵਾਬ ਦੇਣ

    ਸੁਖਬੀਰ ਬਾਦਲ

    ਤਸਵੀਰ ਸਰੋਤ, SUKHCHARAN PREET/BBC

    ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨਪ੍ਰੀਤ ਸਿੰਘ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਵਿੱਚ ਅਕਾਲੀ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ।

    ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਹਾਰ ਅਤੇ ਯੂਪੇ ਦੇ ਭਈਏ ਸ਼ਬਦ ਵਰਤੇ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਬਾਦਲ ਨੇ ਕਾਂਗਰਸ ਲੀਡਰਸ਼ਿਪ ਤੋਂ ਜਵਾਬ ਦੀ ਮੰਗ ਕੀਤੀ।

    ਉਨ੍ਹਾਂ ਨੇ ਕਿਹਾ ,''ਮੈਂ ਹੈਰਾਨ ਹਾਂ। ਇਸ ਬਾਰੇ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਜਵਾਬ ਦੇਣਾ ਚਾਹੀਦਾ ਹੈ। ਅਸੀਂ ਇੱਕ ਦੇਸ਼ ਹਾਂ ਤੇ ਸਾਰੇ ਦੇਸ਼ਵਾਸੀ ਹਾਂ।''

    ਸੁਖਬੀਰ ਸਿੰਘ ਬਾਦਲ ਦੀ ਰੈਲੀ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਬਰਨਾਲਾ ਵਿੱਚ ਰੋਡ ਸ਼ੋ ਵੀ ਕੱਢਿਆ ਗਿਆ।

    ਅਕਾਲੀ ਦਲ

    ਤਸਵੀਰ ਸਰੋਤ, SUKHCHARAN PREET/BBC

    ਅਕਾਲੀ ਦਲ ਬਾਦਲ

    ਤਸਵੀਰ ਸਰੋਤ, SUKHCHARAN PREET/BBC

    ਅਕਾਲੀ ਦਲ ਬਾਦਲ

    ਤਸਵੀਰ ਸਰੋਤ, SUKHCHARAN PREET/BBC

    ਅਕਾਲੀ ਦਲ ਬਾਦਲ

    ਤਸਵੀਰ ਸਰੋਤ, SUKHCHARAN PREET/BBC

  6. ਪੰਜਾਬ ਚੋਣਾਂ 2022: ਕੇਜਰੀਵਾਲ ਉੱਤੇ ਕਾਂਗਰਸ ਦਾ ਹੱਲਾ

    ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਉੱਤੇ ਸਾਬਕਾ ‘ਆਪ’ ਆਗੂ ਕੁਮਾਰ ਵਿਸ਼ਵਾਸ਼ ਦੇ ਇਲਜ਼ਾਮਾਂ ਨੇ ਸਿਆਸੀ ਹਲਚਲ ਮਚਾ ਦਿੱਤੀ।

    ਆਮ ਆਦਮੀ ਪਾਰਟੀ ਨੇ ਕੁਮਾਰ ਦੀ ਇਸ ਵੀਡੀਓ ਨੂੰ ਜਾਅਲੀ ਦੱਸਦਿਆਂ ਮੀਡੀਆ ਅਦਾਰਿਆਂ ਨੂੰ ਇਸ ਨੂੰ ਪ੍ਰਸਾਰਿਤ ਨਾ ਕਰਨ ਲਈ ਕਿਹਾ ਹੈ।

    ਪਾਰਟੀ ਦੇ ਆਗੂ ਰਾਘਵ ਚੱਢਾ ਨੇ ਸਖ਼ਤ ਬਿਆਨ ਜਾਰੀ ਕਰਦਿਆਂ ਵੀਡੀਓ ਪ੍ਰਸਾਰਿਤ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਗੱਲ ਕਹੀ ਹੈ।

    ਰਾਘਵ ਚੱਢਾ ਨੇ ਇਸ ਵੀਡੀਓ ਨੂੰ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।

    ਦੂਜੇ ਪਾਸੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਚੌਧਰੀ ਨੇ ਕੇਜਰੀਵਾਲ ਦੇ ਬਿਆਨ ਨੂੰ ਅਣ-ਕਾਲਪਨਿਕ ਕਰਾਰ ਦਿੱਤਾ ਹੈ।

    ਉਨ੍ਹਾਂ ਕਿਹਾ ਕਿ ਕੇਜਰੀਵਾਲ ਅਜਿਹੀਆਂ ਗੱਲਾਂ ਕਰਕੇ ਪੰਜਾਬ ਨੂੰ ਦੇਸ ਤੋਂ ਵੱਖ ਕਰਕੇ ਕਿਵੇਂ ਸੋਚ ਸਕਦੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਆਮ ਆਦਮੀ ਪਾਰਟੀ ਨੇ ਕੁਮਾਰ ਵਿਸ਼ਵਾਸ਼ ਦੇ ਵੀਡੀਓ ਨੂੰ ਫਰਾਡ ਦੱਸਿਆ

    ਕੁਮਾਰ ਵਿਸ਼ਵਾਸ

    ਤਸਵੀਰ ਸਰੋਤ, Getty Images

    ਹਿੰਦੀ ਕਵੀ ਅਤੇ ਕਿਸੇ ਸਮੇਂ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਕੁਮਾਰ ਵਿਸ਼ਵਾਸ ਵੱਲੋਂ ਖ਼ਬਰ ਏਜੰਸੀ ਏਐਨਆਈ ਨੂੰ ਦਿੱਤੇ ਇੱਕ ਬਿਆਨ ਵਿੱਚ ਉਨ੍ਹਾਂ ਉੱਪਰ ਲਗਾਏ ਗੰਭੀਰ ਲਾਏ ਹਨ।

    ਕੁਮਾਰ ਵਿਸ਼ਵਾਸ ਅੰਨਾ ਹਜ਼ਾਰੇ ਅੰਦੋਲਨ ਤੋਂ ਬਾਅਦ ਜਨਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਜ਼ਦੀਕੀ ਰਹੇ ਹਨ।

    ਕੁਮਾਰ ਵਿਸ਼ਵਾਸ਼ ਨੇ ਇਲਜ਼ਾਮ ਲਾਇਆ ਸੀ ਕਿ ਅਰਵਿੰਦ ਕੇਜ਼ਰੀਵਾਲ ਨੇ ਉਨ੍ਹਾਂ ਨਾਲ ਗੱਲ ਕਰਦਿਆਂ ਕਿਹਾ ਸੀ, ''ਉਹ ਅਜ਼ਾਦ ਸੂਬੇ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਜਾਂ ਅਜ਼ਾਦ ਦੇਸ਼ (ਖਾਲਿਸਤਾਨ ) ਦੇ ਪ੍ਰਧਾਨ ਮੰਤਰੀ ਬਣਨਗੇ।''

    ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਰਾਘਵ ਚੱਢਾ ਨੇ ਕੁਮਾਰ ਵਿਸ਼ਵਾਸ ਪ੍ਰਤੀ ਸਖ਼ਤ ਟਵੀਟ ਕਰਦਿਆਂ ਉਨ੍ਹਾਂ ਦੇ ਬਿਆਨ ਨੂੰ ਆਮ ਆਦਮੀ ਪਾਰਟੀ, ਇਸਦੇ ਆਗੂਆਂ,ਮੈਂਬਰਾਂ ਅਤੇ ਹਮਾਇਤੀਆਂ ਦੇ ਖ਼ਿਲਾਫ਼ ਵੀ ਨਫ਼ਰਤ ਭੜਕਾਉਣ ਅਤੇ ਸਪਸ਼ਟ ਹਤੱਕ ਦੱਸਿਆ ਹੈ।

    ਰਾਘਵ ਚੱਢਾ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਜੇ ਕੋਈ ਵੀ ਅਦਾਰਾ ਉਸ ਵੀਡੀਓ ਨੂੰ ਚਲਾਉਂਦਾ ਹੈ ਜਾਂ ਪ੍ਰਸਾਰਿਤ ਕਰਦਾ ਹੈ ਤਾਂ ਪਾਰਟੀ ਉਸ ਖ਼ਿਲਾਫ਼ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਰਾਹੁਲ ਗਾਂਧੀ ਨੇ ਕਿਹਾ, ''ਮਜੀਠੀਆ ਤੋਂ ਮਾਫ਼ੀ ਕੇਜਰੀਵਾਲ ਜੀ ਨੇ ਮੰਗੀ ਹੈ ਮੈਂ ਨਹੀਂ ਮੰਗੀ''

    ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਬਰਨਾਲੇ ਵਿੱਚ ਬੋਲਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਜਦੋਂ ਅਮਿਤਸ਼ਾਹ ਪੰਜਾਬ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਡਰੱਗ ਨਾਲ ਨਿਪਟਣ ਲਈ ਇੰਸਟੀਚਿਊਟ ਖੋਲ੍ਹਾਂਗੇ। ਆਮ ਆਦਮੀ ਪਾਰਟੀ ਵੀ ਡਰੱਗਜ਼ ਦੀ ਗੱਲ ਕਰਦੀ ਹੈ।

    ਮੈਂ ਤੁਹਾਨੂੰ ਯਾਦ ਦਵਾਉਣਾ ਚਾਹੁੰਦਾ ਹਾਂ ਕਿ 2013 ਵਿੱਚ ਪੰਜਾਬ ਯੂਨੀਵਰਿਸਟੀ ਵਿੱਚ ਜਦੋਂ ਮੈਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਡਰੱਗਜ਼ ਤੋਂ ਖ਼ਤਰਾ ਹੈ। ਪੰਜਾਬ ਨੂੰ ਖ਼ਤਰਾ ਹੈ ਤਾਂ ਇਨ੍ਹਾਂ ਸਾਰੇ ਲੋਕਾਂ ਨੇ ਅਕਾਲੀ ਦਲ ਨੇ, ਬੀਜੇਪੀ ਨੇ, ਸਾਰਿਆਂ ਨੇ ਮੇਰਾ ਮਜ਼ਾਕ ਉਡਾਇਆ ਕਿ ਰਾਹੁਲ ਗਾਂਧੀ ਪੰਜਾਬ ਦੇ ਨੌਜਵਾਨਾਂ ਨੂੰ ਡਰਾ ਰਿਹਾ ਹੈ।

    ਉਸ ਸਮੇਂ ਬੀਜੇੇਪੀ ਅਤੇ ਅਕਾਲੀ ਦਲ ਦੀ ਸਰਕਾਰ ਸੀ, ਉਸ ਸਮੇਂ ਉਨ੍ਹਾਂ ਨੂੰ ਨਸ਼ੇ ਦਿਖਾਈ ਨਹੀਂ ਦੇ ਰਹੇ ਸਨ। ਉਸ ਸਮੇਂ ਜਦੋਂ ਮੈਂ ਕਿਹਾ ਕਿ ਅੱਗੇ ਖ਼ਤਰਾ ਹੈ ਤਾਂ ਮੇਰਾ ਮਜ਼ਾਕ ਉਡਾਇਆ ਗਿਆ।

    ਭੈਣੋ ਤੇ ਭਰਾਵੋ ਮੈਂ ਮਜੀਠੀਆ ਜੀ ਤੋਂ ਮਾਫ਼ੀ ਨਹੀਂ ਮੰਗੀ ਹੈ। ਅਰਵਿੰਦ ਕੇਜਰੀਵਾਲ ਜੀ ਨੇ ਮੰਗੀ ਹੈ। ਮੈਂ ਹੱਥ ਜੋੜ ਕੇ ਮਜੀਠੀਆ ਜੀ ਤੋਂ ਮਾਫ਼ੀ ਨਹੀਂ ਮੰਗੀ ਹੈ, ਮਾਫ਼ੀ ਕੇਜਰੀਵਾਲ ਜੀ ਨੇ ਮੰਗੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਪੰਜਾਬ ਚੋਣਾਂ: ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਚੰਨੀ ਦੀ ਮੁਆਫੀ ਅਤੇ 'ਮੀ ਟੂ' ਉਪਰ ਕੀ ਆਖਿਆ

    ਕੈਪਟਨ ਅਮਰਿੰਦਰ ਸਿੰਘ

    ਤਸਵੀਰ ਸਰੋਤ, Captain Amrinder Singh/FB

    ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ

    ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ, ਭਾਪਜਾ ਨਾਲ ਗੱਠਜੋੜ, ਬੇਅਦਬੀ, ਨਸ਼ਿਆਂ ਦੇ ਮੁੱਦੇ 'ਤੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ।

    ਦੇਖੋ ਵਿਸ਼ੇਸ਼ ਇੰਟਰਵਿਊ

    ਵੀਡੀਓ ਕੈਪਸ਼ਨ, ਪੰਜਾਬ ਚੋਣਾਂ: ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਚੰਨੀ ਦੀ ਮੁਆਫੀ ਅਤੇ 'ਮੀਟੂ' ਉਪਰ ਕੀ ਆਖਿਆ
  10. ਪੰਜਾਬ ਚੋਣਾਂ 2022 : ਸਿੱਧੂ ਮੂਸੇਵਾਲਾ ਕਿਹੋ ਜਿਹਾ ਚੱਲ ਰਿਹਾ ਚੋਣ ਪ੍ਰਚਾਰ, ਸਿੱਧੂ ਮੂਸੇਵਾਲਾ ਨਾ੍ਲ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਮਾਨਸਾ ਵਿਚ ਗੱਲਬਾਤ ਕੀਤੀ

  11. ਚੋਣਾਂ ਦੀਆਂ ਖ਼ਬਰਾਂ ਦੌਰਾਨ ਦੇਖੋ ਦੀਪ ਸਿੱਧੂ ਦੀ ਮੌਤ ਬਾਰੇ ਪੁਲਿਸ ਦੇ ਖੁਲਾਸੇ ਦਾ ਵੀਡੀਓ, ਰਿਪੋਰਟ : ਸਤ ਸਿੰਘ /ਏਐੱਨਆਈ

    ਵੀਡੀਓ ਕੈਪਸ਼ਨ, ਦੀਪ ਸਿੱਧੂ ਦੀ ਮੌਤ : ਪੁਲਿਸ ਦੀ ਮੁੱਢਲੀ ਜਾਂਚ ਵਿਚ ਕੀ ਹੋਇਆ ਖੁਲਾਸਾ
  12. ਪੰਜਾਬ ਵਿਧਾਨ ਸਭਾ ਚੋਣਾਂ: ਗੁਰੂ ਨਾਨਕ ਦੇਵ ਦੀ ਤਪੋ ਭੂਮੀ ਬਾਰੇ ਬੋਲੇ ਮੋਦੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਠਾਨਕੋਟ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ
    ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ
    ਪ੍ਰਧਾਨ ਮੰਤਰੀ ਨਰਿੰਦਰ ਮੋਦੀ
    ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ
  13. ਪੰਜਾਬ ਵਿਧਾਨ ਸਭਾ ਚੋਣਾਂ: ਜਲੰਧਰ 'ਚ ਚਿੱਤਰਕਾਰੀ ਰਾਹੀਂ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ

    ਪੰਜਾਬ ਵਿਧਾਨ ਸਭਾਚੋਣਾਂ

    ਤਸਵੀਰ ਸਰੋਤ, Pradeep Pandit/BBC

    ਤਸਵੀਰ ਕੈਪਸ਼ਨ, ਜਲੰਧਰ ਸ਼ਹਿਰ ‘ਚ ਚਿੱਤਰਕਾਰੀ ਰਾਹੀਂ ਵੋਟ ਪਾਉਣ ਦੀ ਅਪੀਲ।

    ਆਉਂਦੇ ਐਤਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਲਗਭਗ ਮੁਕੰਮਲ ਹੋ ਚੁਕੀਆਂ ਹਨ। ਚੋਣ ਕਮਿਸ਼ਨ ਵਲੋਂ ਜਲੰਧਰ 'ਚ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਨ ਲਈ ਸ਼ਹਿਰ 'ਚ ਕਈ ਥਾਈਂ ਫਲਾਈਓਵਰ ਤੇ ਸਰਕਾਰੀ ਇਮਾਰਤਾਂ ਦੀਆਂ ਕੰਧਾਂ 'ਤੇ ਚਿੱਤਰਕਾਰੀ ਰਾਹੀਂ ਵੋਟਰਾਂ ਨੂੰ, ਖਾਸ ਕਰ ਨਵੇਂ ਨੌਜਵਾਨ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

    ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਮੁਤਾਬਕ ਸਿਰਫ ਜਲੰਧਰ ਸ਼ਹਿਰ 'ਚ ਹੀ ਨਹੀਂ ਸਗੋਂ ਜਲੰਧਰ ਦੇ ਨਾਲ ਲੱਗਦੇ ਛੋਟੇ ਕਸਬਿਆਂ ਜਿਵੇਂ ਕਰਤਾਰਪੁਰ, ਫਿਲੌਰ, ਨਕੋਦਰ, ਆਦਮਪੁਰ ਅਤੇ ਸ਼ਾਹਕੋਟ ਆਦਿ ‘ਚ ਵੀ ਇਸ ਤਰਾਂ ਦੀ ਚਿੱਤਰਕਾਰੀ ਨਾਲ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

    ਪੰਜਾਬ ਵਿਧਾਨ ਸਭਾ ਚੋਣਾਂ

    ਤਸਵੀਰ ਸਰੋਤ, Pradeep Pandit/BBC

    ਪੰਜਾਬ ਵਿਧਾਨ ਸਭਾ ਚੋਣਾਂ

    ਤਸਵੀਰ ਸਰੋਤ, Pradeep Pandit/BBC

  14. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੀਆਂ ਤਸਵੀਰਾਂ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਪਠਾਨਕੋਟ 'ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ

    ਪਠਾਨਕੋਟ 'ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ''ਮੈਂ ਇੱਕ ਕਾਰਜਕਰਤਾ ਦੇ ਰੂਪ 'ਚ ਕਦੇ ਦੁਪਹੀਆ ਵਾਹਨ 'ਤੇ, ਕਦੇ ਰੇਲ ਦੇ ਡੱਬੇ 'ਚ ਪਠਾਨਕੋਟ ਆਉਂਦਾ ਸੀ। ਕਦੇ ਜੰਮੂ ਤੋਂ ਦਿੱਲੀ ਜਾਂਦਾ ਸੀ, ਤਾਂ ਰਾਤ ਨੂੰ ਪਠਾਨਕੋਟ ਦੇ ਅਨੇਕ ਪਰਿਵਾਰ ਸਟੇਸ਼ਨ 'ਤੇ ਮੇਰੇ ਲਈ ਖਾਣਾ ਲੈ ਕੇ ਆਉਂਦੇ ਸਨ।''

    ''ਮਾਝੇ ਦੀ ਇਸ ਮਿੱਟੀ ਨੇ ਮੈਨੂੰ ਮਾਂ ਵਰਗਾ ਪਿਆਰ, ਸਨੇਹ ਦਿੱਤਾ ਹੈ।''

    Punjab Elections

    ਤਸਵੀਰ ਸਰੋਤ, Gurpreet Chawla/BBC

    ਮੋਦੀ ਦੀ ਰੈਲੀ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਮੋਦੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਸੇਵਾ ਦਾ ਮੌਕਾ ਦੇਣ
  15. ਨਰਿੰਦਰ ਮੋਦੀ ਨੇ ਕਿਹਾ, 'ਮੈਨੂੰ ਪੰਜ ਸਾਲ ਤੁਹਾਡੀ ਸੇਵਾ ਕਰਨ ਦਾ ਮੌਕਾ ਦਿਓ'

    Punjab Elections

    ਤਸਵੀਰ ਸਰੋਤ, BJP

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਠਾਨਕੋਟ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ।

    ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਇੱਕ ਕੌੜੀ ਗੱਲ ਕਰਨ ਲੱਗੇ ਹਨ।

    ਉਨ੍ਹਾਂ ਨੇ ਕਿਹਾ, "ਮੈਂ ਇਨ੍ਹੇ ਸਾਲ ਤੁਹਾਡੇ ਵਿੱਚ ਰਿਹਾ, ਪਰ ਜਿਵੇਂ ਹੋਰ ਸੂਬਿਆਂ ਵਿੱਚ ਭਾਜਪਾ ਤੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਉਹ ਪੰਜਾਬ ਵਿੱਚ ਨਹੀਂ ਮਿਲਿਆ।"

    "ਮੈਂ ਤੁਹਾਡੇ ਤੋਂ ਮੰਗਣ ਆਇਆ ਹਾਂ, ਮੈਨੂੰ ਪੰਜ ਸਾਲ ਤੁਹਾਡੀ ਸੇਵਾ ਕਰਨ ਦਾ ਮੌਕਾ ਦਿਓ।"

    "ਕਿਸਾਨ ਤੇ ਮਜ਼ਦੂਰ ਨੂੰ ਉਨ੍ਹਾਂ ਦੇ ਹੱਕ ਦਿੱਤੇ ਜਾਣਗੇ। ਪੰਜਾਬ ਨੂੰ ਚੜ੍ਹਦੀ ਕਲਾਵਾਂ ਵਿੱਚ ਰੱਖਾਂਗੇ।"

    ਮੋਦੀ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਰਡਰ ਦੀ ਰਾਖੀ ਕਰਦੇ ਹਨ। ਪਰ ਕਾਂਗਰਸ ਦੇ ਲੋਕ ਸੈਨਾ ਦੀ ਬਹਾਦੁਰੀ ਦੇ ਸਬੂਤ ਮੰਗ ਰਹੇ ਹਨ।

    "ਕੀ ਪੰਜਾਬ ਵਰਗੇ ਬਾਰਡਰ ਸੂਬੇ ਦੀ ਸੁਰੱਖਿਆ ਇਸ ਤਰ੍ਹਾਂ ਦੇ ਲੋਕਾਂ ਵਿੱਚ ਦਿੱਤੀ ਜਾਣੀ ਚਾਹੀਦੀ ਹੈ? ਇਹ ਲੋਕ ਪੰਜਾਬ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਤੋਂ ਨਹੀਂ ਹਟਣਗੇ।"

  16. 'ਪੂਰੇ ਪੰਜਾਬ 'ਚ ਪਰਚਾ ਰਾਜ, ਜਿੰਨੇ ਪੁਰਾਣੇ ਝੂਠੇ ਪਰਚੇ ਨੇ ਉਹ ਰੱਦ ਕਰਾਂਗੇ': ਆਮ ਆਦਮੀ ਪਾਰਟੀ

    ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ

    ਤਸਵੀਰ ਸਰੋਤ, Bhagwant Mann/FB

    ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਮੁਹਾਲੀ 'ਚ ਪੈੱਸ ਕਾਨਫਰੰਸ ਕਰਕੇ ਕਿਹਾ ਕਿ ਪੰਜਾਬ ਦਾ ਵਪਾਰੀ ਪੂਰੀ ਤਰ੍ਹਾਂ ਨਾਲ ਡਰਿਆ ਹੋਇਆ ਹੈ।

    ਪੜ੍ਹੋ ਇਸ ਸੰਬੋਧਨ ਦੇ ਮੁੱਖ ਅੰਸ਼:

    • ਕੇਜਰੀਵਾਲ ਨੇ ਕਿਹਾ, ਆਪ ਦੀ ਸਰਕਾਰ ਆਵੇਗੀ ਤਾਂ ਅੰਮ੍ਰਿਤਸਰ ਨੂੰ ਵਰਲਡ ਆਈਕਨ ਸਿਟੀ ਬਣਾਉਣ ਲਈ ਕਦਮ ਚੁੱਕੇ ਜਾਣਗੇ
    • ਕੇਜਰੀਵਾਲ ਨੇ ਅੱਗੇ ਕਿਹਾ, "ਪੂਰੇ ਪੰਜਾਬ 'ਚ ਪਰਚਾ ਰਾਜ ਹੈ, ਜਿੰਨੇ ਪੁਰਾਣੇ ਝੂਠੇ ਪਰਚੇ ਇਨ੍ਹਾਂ ਨੇ ਕੀਤੇ ਹੋਏ ਹਨ ਉਹ ਰੱਦ ਕੀਤੇ ਜਾਣਗੇ। 'ਆਪ' ਦੀ ਸਰਕਾਰ ਪੰਜਾਬ 'ਚ ਪਰਚਾ ਰਾਜ ਬੰਦ ਕਰੇਗੀ"
    • "ਸਰਕਾਰ ਇੰਡਸਟਰੀ ਨੂੰ ਤੰਗ ਕਰਦੀ ਹੈ, ਐੱਨਓਸੀ ਲਈ ਬਹੁਤ ਧੱਕੇ ਖਾਣੇ ਪੈਂਦੇ ਨੇ, ਅੱਜ ਵਪਾਰੀ ਬਹੁਤ ਡਰੇ ਹੋਏ ਨੇ, ਵਪਾਰੀ ਇੱਥੋਂ ਕੰਮ ਕਰਨ ਬਾਹਰ ਚਲੇ ਜਾਂਦੇ ਨੇ, ਉਨ੍ਹਾਂ ਨੂੰ ਵਾਪਸ ਲੈ ਕੇ ਆਵਾਂਗੇ"
    • ਭਗਵੰਤ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਕਿ ਜੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਨਾ ਬਣੀ ਤਾਂ ਪੰਜਾਬ 'ਚ ਦੁਬਾਰਾ ਅੱਗ ਲੱਗ ਜਾਵੇਗੀ, ਬਹੁਤ ਹੀ ਖਤਰਨਾਕ ਹੈ। ਉਨ੍ਹਾਂ ਨੇ ਕਿਹਾ ਕਿ 'ਆਪ' ਦੀ ਸਰਕਾਰ ਦਿੱਲੀ ਤੋਂ ਨਹੀਂ ਪੰਜਾਬ ਤੋਂ ਚੱਲੇਗੀ।
  17. ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨੂੰ ਕੀ ਪਸੰਦ – ਸਿਆਸੀ ਬਿਆਨਬਾਜ਼ੀ ਜਾਂ ਮੁੱਦਿਆਂ ਦੀ ਗੱਲ

    ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ

    ਤਸਵੀਰ ਸਰੋਤ, BBC/FB

    ਤਸਵੀਰ ਕੈਪਸ਼ਨ, ਅੰਮ੍ਰਿਤਸਰ ਪੂਰਬ ਤੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਆਹਮੋ-ਸਾਹਮਣੇ ਹਨ।

    "ਇੱਥੇ ਨਿੱਜੀ ਲੜਾਈ ਹੋ ਰਹੀ ਹੈ ਸਾਡੀ ਸਾਰ ਕਿਸੇ ਨੇ ਨਹੀਂ ਲੈਣੀ ਨਾ ਕੋਈ ਸਾਨੂੰ ਪਹਿਲਾਂ ਪੁੱਛਣ ਆਇਆ ਤਾਂ ਨਹੀਂ ਅੱਗੇ ਕਿਸੇ ਨੇ ਆਉਣਾ ਹੈ।"

    ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਸ਼ਹਿਰ ਦੇ ਮੂਧਲ ਪਿੰਡ ਦੀਆਂ ਰਹਿਣ ਵਾਲੀਆਂ ਔਰਤਾਂ ਨੇ ਕੀਤਾ।

    ਮੂਧਲ ਅੰਮ੍ਰਿਤਸਰ ਦੇ ਪੂਰਬੀ ਵਿਧਾਨ ਸਭਾ ਹਲਕੇ ਦਾ ਪਿੰਡ ਹੈ। ਬਾਕੀ ਉਮੀਦਵਾਰਾਂ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਸਿਆਸੀ ਮੈਦਾਨ ਵਿੱਚ ਆਹਮੋ-ਸਾਹਮਣੇ ਹਨ।

    ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨੂੰ ਕੀ ਪਸੰਦ- ਸਿਆਸੀ ਬਿਆਨਬਾਜ਼ੀ ਜਾਂ ਮੁੱਦਿਆਂ ਦੀ ਗੱਲ, ਪੜ੍ਹੋ ਇਹ ਖਾਸ ਰਿਪੋਰਟ

  18. ਗੁਰੂ ਰਵਿਦਾਸ ਜਯੰਤੀ: ਪ੍ਰਧਾਨ ਮੰਤਰੀ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਕੀਤੀ ਅਰਦਾਸ

    Narendra Modi

    ਤਸਵੀਰ ਸਰੋਤ, Narendra Modi/Twitter

    ਗੁਰੂ ਰਵਿਦਾਸ ਜਯੰਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਕਰੋਲ ਬਾਗ ਸਥਿੱਤ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ 'ਚ ਅਰਦਾਸ ਕੀਤੀ।

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਮੌਕੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਪਹੁੰਚੇ ਹੋਏ ਹਨ, ਜਿੱਥੇ ਉਨ੍ਹਾਂ ਨੇ ਰਵਿਦਾਸ ਮੰਦਿਰ ਵਿੱਚ ਅਰਦਾਸ ਕੀਤੀ।

    ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਰਵਿਦਾਸ ਮੰਦਰ 'ਚ ਅਰਦਾਸ ਕਰਦੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
    ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਚਰਨਜੀਤ ਸਿੰਘ ਚੰਨੀ
  19. ਪ੍ਰਧਾਨ ਮੰਤਰੀ ਕਰਨਗੇ ਪਠਾਨਕੋਟ 'ਚ ਰੈਲੀ

    Narendra Modi, Punjab Elections

    ਤਸਵੀਰ ਸਰੋਤ, BJP

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਠਾਨਕੋਟ ਵਿੱਚ ਚੋਣ ਪ੍ਰਚਾਰ ਕਰਨਗੇ ਤੇ 17 ਫਰਵਰੀ ਨੂੰ ਉਹ ਅਬੋਹਰ ਵਿੱਚ ਰੈਲੀ ਕਰਨਗੇ।

    14 ਫਰਵਰੀ ਨੂੰ ਮੋਦੀ ਨੇ ਜਲੰਧਰ ਵਿੱਚ ਚੋਣ ਰੈਲੀ ਕੀਤੀ ਸੀ।

  20. ਪੰਜਾਬ ਚੋਣਾਂ: ਹੁਣ ਤੱਕ ਦਾ ਪ੍ਰਮੁੱਖ ਘਟਨਾਕ੍ਰਮ

    • ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਐੱਸਵਾਈਐੱਲ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।
    • ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰਾਜਪੁਰਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, 'ਅਸੀਂ ਮਰ ਜਾਵਾਂਗੇ ਪਰ ਪੰਜਾਬ 'ਚੋਂ ਸ਼ਾਂਤੀ ਨਹੀਂ ਜਾਣ ਦੇਵਾਂਗੇ।'
    • ਅਕਾਲੀ ਦਲ ਅਤੇ ਬਸਪਾ ਨੇ ਆਪਣਾ ਸਾਂਝਾ ਮਨੋਰਥ ਪੱਤਰ ਜਾਰੀ ਕੀਤਾ ਹੈ।
    • ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਮੰਗਲਵਾਰ ਨੂੰ ਮੌੜ ਮੰਡੀ ਵਿਖੇ ਚੋਣ ਪ੍ਰਚਾਰ ਲਈ ਪਹੁੰਚੇ। ਉਨ੍ਹਾਂ ਖਿਲਾਫ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ।
    • ਆਮ ਆਦਮੀ ਪਾਰਟੀ ਦੇ ਸਾਬਕਾ ਸਾਂਸਦ ਹਰਿੰਦਰ ਸਿੰਘ ਖ਼ਾਲਸਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ।
    • ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਕਿਹਾ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਬੱਚਿਆਂ ਵਿੱਚ ਪੰਜਾਬੀ ਖੂਨ ਹੈ।