You’re viewing a text-only version of this website that uses less data. View the main version of the website including all images and videos.

Take me to the main website

ਪੰਜਾਬ ਚੋਣਾਂ 2022: ਮੈਂ ਮੁੱਖ ਮੰਤਰੀ ਹਾਂ ਕੋਈ ਅੱਤਵਾਦੀ ਨਹੀਂ, ਜੋ ਮੈਨੂੰ ਹੁਸ਼ਿਆਰਪੁਰ ਜਾਣ ਤੋਂ ਰੋਕਿਆ - ਚਰਨਜੀਤ ਚੰਨੀ

ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ 20 ਫਰਬਰੀ ਨੂੰ ਵੋਟਿੰਗ ਹੋਵੇਗੀ ਅਤੇ 10 ਮਾਰਚ ਨੂੰ ਨਤੀਜਾ ਆਵੇਗਾ

ਲਾਈਵ ਕਵਰੇਜ

  1. ਰਾਹੁਲ ਗਾਂਧੀ ਪਹੁੰਚੇ ਹੁਸ਼ਿਆਰਪੁਰ, ਰੈਲੀ ਨੂੰ ਕਰਨਗੇ ਸੰਬੋਧਨ

    ਕਾਂਗਰਸੀ ਉਮੀਦਵਾਰ ਸੁੰਦਰ ਸ਼ਾਮ ਅਰੋੜਾ ਲਈ ਸ਼ਾਮ ਚੁਰਾਸੀ ਤੋਂ ਚੋਣ ਪ੍ਰਚਾਰ ਲਈ ਰਾਹੁਲ ਗਾਂਧੀ ਹੁਸ਼ਿਆਰਪੁਰ ਪਹੁੰਚ ਰਹੇ ਹਨ।

    ਕੁਝ ਦੇਰ ਵਿੱਚ ਰਾਹੁਲ ਗਾਂਧੀ ਰੈਲੀ ਨੂੰ ਸੰਬੋਧਨ ਕਰਨਗੇ।

    ਇਸ ਮੌਕੇ ਸੁਨੀਲ ਜਾਖੜ,ਨਵਜੋਤ ਸਿੰਘ ਸਿੱਧੂ ਵੀ ਮੌਜੂਦ ਹਨ।

  2. ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਭਗਵੰਤ ਰੱਖਣ ਆਪਣਾ ਪੱਖ: ਹਰਸਿਮਰਤ ਕੌਰ ਬਾਦਲ

    ਅਮਰਗੜ੍ਹ ਵਿਖੇ ਚੋਣ ਪ੍ਰਚਾਰ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ।

    ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਭਗਵੰਤ ਮਾਨ ਆਪਣਾ ਪੱਖ ਲੋਕਾਂ ਅੱਗੇ ਰੱਖਣ।

    ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਥਰਮਲ ਬੰਦ ਕਰਨ ਦੀ ਲੜਾਈ,ਪਰਾਲੀ ਸਾੜਨ ਤੇ ਕਿਸਾਨਾਂ ਨੂੰ ਸਜ਼ਾ ਦੇਣ ਵਰਗੀਆਂ ਗੱਲਾਂ ਨੂੰ ਇਨ੍ਹਾਂ ਦੀ ਪਾਰਟੀ ਦਾ ਸਮਰਥਨ ਹੈ।

    ਆਮ ਆਦਮੀ ਪਾਰਟੀ ਨੂੰ ਇਨ੍ਹਾਂ ਮੁੱਦਿਆਂ ਤੇ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਹੈ।

  3. ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਕਿਸਾਨ ਆਗੂ ਨਜ਼ਰਬੰਦ

    ਸੋਮਵਾਰ ਨੂੰ ਜਲੰਧਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਪ੍ਰਚਾਰ ਅਤੇ ਰੈਲੀ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਉਨ੍ਹਾਂ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।

    ਬੀਬੀਸੀ ਸਹਿਯੋਗੀ ਪ੍ਰਦੀਪ ਪੰਡਤ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਐੱਮਐੱਸਪੀ ਸਬੰਧੀ ਵਾਅਦੇ ਪੂਰੇ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਅਤੇ ਲਖੀਮਪੁਰ ਖੀਰੀ ਘਟਨਾ ਦੇ ਮਾਮਲੇ ਵਿਚ ਮੁਲਜ਼ਮਾਂ ਨੂੰ ਜ਼ਮਾਨਤ ਦੇ ਵਿਰੋਧ ਵਜੋਂ ਕਿਸਾਨਾਂ ਨੇ ਇਕੱਠੇ ਹੋਣਾ ਸੀ।

    ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਕਿਸ਼ਨਗੜ੍ਹ ਦੇ ਦਲਬੀਰ ਸਿੰਘ ਭੋਗਲ ਨੇ ਦੱਸਿਆ,"ਸਾਡੀ ਜਥੇਬੰਦੀ ਚੋਣਾਂ ਤੋਂ ਬਾਹਰ ਹੈ। ਸਾਡਾ ਵਿਰੋਧ ਕਾਰਨ ਸਰਕਾਰ ਵੱਲੋਂ ਨਾ ਪੂਰੇ ਕੀਤੇ ਗਏ ਵਾਅਦੇ ਹਨ।"

    ਦੋਆਬਾ ਕਿਸਾਨ ਸੰਘਰਸ਼ ਕਮੇਟੀ ਪਿੰਡ ਰਾਣੀ ਭੱਟੀ ਵਿਸ਼ੇ ਵੀ ਕੁਝ ਕਿਸਾਨ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ

  4. ਮੋਦੀ ਦੀ ਰੈਲੀ ਤੋਂ ਪਹਿਲਾਂ ਪਿੰਡਾਂ ਵਿਚ ਕਿਸਾਨ ਧਰਨੇ

    ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੇ ਹੱਕ ਵਿਚ ਰੈਲੀ ਕਰਨ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਪਿੰਡਾਂ ਵਿਚ ਕਿਸਾਨ ਧਰਨੇ ਹੋ ਰਹੇ ਹਨ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਰੈਲੀ ਖ਼ਿਲਾਫ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਨੇ ਪਿੰਡਾਂ ਕਸਬਿਆਂ ਵਿਚ ਹੀ ਵਿਰੋਧ ਪ੍ਰਦਰਸ਼ਨ ਕਰਨ ਦੀ ਗੱਲ ਆਖੀ ਸੀ।

    ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਜਿੰਦਰ ਸਿੰਘ ਦੀਪਸਿੰਘ ਵਾਲਾ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਦੱਸਿਆ ਕਿ ਪੰਜਾਬ ਦੇ ਪਿੰਡਾਂ ਵਿਚ ਹੀ ਧਰਨੇ ਦਿੱਤੇ ਜਾ ਰਹੇ ਹਨ।

    ਉਨ੍ਹਾਂ ਦੱਸਿਆ ਕਿ 16 ਫਰਬਰੀ ਨੂੰ ਜ਼ਿਲ੍ਹਾ ਮੁੱਖ ਦਫ਼ਤਰਾਂ ਉੱਤੇ ਧਰਨੇ ਦਿੱਤੇ ਜਾਣਗੇ, ਪਰ ਉਨ੍ਹਾਂ ਦਾ ਮੋਦੀ ਦੀ ਰੈਲੀ ਨਾਲ ਕੋੀ ਸਬੰਧ ਨਹੀਂ ਹੈ।

    ਬਰਨਾਲਾ ਤੋਂ ਸੁਖਚਰਨਪ੍ਰੀਤ ਮੁਤਾਬਕ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਰਨਾਲਾ ਦੇ ਆਈਟੀਆਈ ਚੌਕ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

    ਕਿਸਾਨਾਂ ਦੇ ਧਰਨਿਆਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਹਨ।

    ਜਲੰਧਰ ਤੋਂ ਪ੍ਰਦੀਪ ਪੰਡਿਤ ਮੁਤਾਬਕ ਜ਼ਿਲ੍ਹੇ ਵਿਚ ਕਈ ਕਿਸਾਨ ਆਗੂਆਂ ਨੂੰ ਨਜ਼ਰਬੰਦ ਵੀ ਕੀਤਾ ਗਿਆ ਹੈ।

    ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਦਲਬੀਰ ਸਿੰਘ ਭੋਗਲ ਅਤੇ ਦੋਆਬਾ ਕਿਸਾਨ ਵੈੱਲਫੇਅਰ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਚੰਦਰ ਸ਼ਰਮਾ ਨੂੰ ਨਜ਼ਰਬੰਦ ਕੀਤਾ ਗਿਆ ਹੈ।

  5. ਸਿੱਧੂ ਬਨਾਮ ਮਜੀਠੀਆ : ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨੂੰ ਕੀ ਪਸੰਦ – ਸਿਆਸੀ ਬਿਆਨਬਾਜ਼ੀ ਜਾਂ ਮੁੱਦਿਆਂ ਦੀ ਗੱਲ

    2022 ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਚਰਚਿਤ ਵਿਧਾਨ ਸਭਾ ਹਲਕਿਆਂ ਵਿੱਚ ਸ਼ਾਮਿਲ ਅੰਮ੍ਰਿਤਸਰ ਪੂਰਬੀ ਦੇ ਲੋਕ ਕੀ ਸੋਚਦੇ ਹਨ।

    ਇਸ ਸੀਟ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਸਾਹਮਣੇ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ ਦੀ ਜੀਵਨਜੋਤ ਕੌਰ ਕੌਣ ਹੈ,ਇਸ ਬਾਰੇ ਪੜ੍ਹੋ ਇਹ ਬੀਬੀਸੀ ਰਿਪੋਰਟ।

  6. ਚੰਨੀ ਸਰਕਾਰ ਨੇ 111 ਦਿਨਾਂ ਵਿੱਚ ਤੋੜੇ ਭ੍ਰਿਸ਼ਟਾਚਾਰ ਦੇ ਰਿਕਾਰਡ: ਅਰਵਿੰਦ ਕੇਜਰੀਵਾਲ

    ਅੰਮ੍ਰਿਤਸਰ ਵਿਖੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਮੀਡੀਆ ਦੇ ਰੂਬਰੂ ਹੋਏ।

    ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪ ਦੀ ਸਰਕਾਰ ਆਉਣ ਤੇ ਬਾਰਡਰ ਰਾਹੀਂ ਆਉਣ ਵਾਲੇ ਨਸ਼ੇ ਬੰਦ ਕੀਤੇ ਜਾਣਗੇ।

    ਕੇਜਰੀਵਾਲ ਨੇ ਆਖਿਆ," ਅਸੀਂ ਮਿਲ ਕੇ ਪੰਜਾਬ ਨੂੰ ਬਚਾਉਣਾ ਹੈ।"

    ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ 111 ਦਿਨਾਂ ਤੇ ਟਿੱਪਣੀ ਕਰਦਿਆਂ ਉਨ੍ਹਾਂ ਨੇ ਆਖਿਆ ਕਿ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਗਏ ਹਨ।

    ਇਸ ਦੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਅਸੀਂ ਜੋ ਵਿਕਾਸ ਲਈ ਕੰਮ ਦਿੱਲੀ ਵਿੱਚ ਕੀਤਾ ਹੈ ਉਸ ਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਦੱਸਦੇ ਹਾਂ।

  7. ਆਮ ਆਦਮੀ ਪਾਰਟੀ ਦੇ ਬਹੁਤੇ ਉਮੀਦਵਾਰ ਅਕਾਲੀ ਦਲ ਅਤੇ ਕਾਂਗਰਸ ਤੋਂ ਆਏ ਹੋਏ ਹਨ-ਚਰਨਜੀਤ ਸਿੰਘ ਚੰਨੀ

    ਚੰਡੀਗੜ੍ਹ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਪ੍ਰੈੱਸ ਕਾਨਫਰੰਸ ਕੀਤੀ।

    ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਕਿੱਤਾਮੁਖੀ ਪੜ੍ਹਾਈ ਨੂੰ ਉਤਸ਼ਾਹਿਤ ਕਰੇਗੀ।

    ਉਨ੍ਹਾਂ ਨੇ ਕਿਹਾ ਕਿ ਸਰਕਾਰ ਆਉਣ 'ਤੇ ਇੱਕ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।

    ਉਨ੍ਹਾਂ ਨੇ ਆਖਿਆ ਕਿ ਸਰਕਾਰ ਸਿਹਤ ਸੁਵਿਧਾਵਾਂ ਉੱਪਰ ਵੀ ਧਿਆਨ ਕੇਂਦਰਤ ਕਰੇਗੀ।

    ਜੇਕਰ ਸਰਕਾਰ ਆਈ ਤਾਂ ਕਿਸੇ ਦਾ ਘਰ ਕੱਚਾ ਨਹੀਂ ਰਹੇਗਾ। ਮੈਨੂੰ ਦੁੱਖ ਹੈ ਕਿ ਆਜ਼ਾਦੀ ਦੇ 70 ਸਾਲ ਬਾਅਦ ਵੀ ਪੰਜਾਬ ਦੇ ਲੋਕਾਂ ਦੇ ਮਕਾਨ ਕੱਚੇ ਹਨ।

    ਆਮ ਆਦਮੀ ਪਾਰਟੀ 'ਤੇ ਹਮਲਾ ਬੋਲਦਿਆਂ ਆਖਿਆ ਕਿ ਪਾਰਟੀ ਦੇ ਉਮੀਦਵਾਰਾਂ ਉਪਰ ਅਪਰਾਧਿਕ ਕੇਸ ਦਰਜ ਹਨ। ਬਹੁਤ ਸਾਰੇ ਉਮੀਦਵਾਰ ਦੂਸਰੀਆਂ ਪਾਰਟੀਆਂ ਤੋਂ ਆਏ ਹਨ।

  8. ਲੁਧਿਆਣਾ ਹਮਲਾ:ਪੁਲਿਸ ਨੇ ਦੋ ਹਮਲਾਵਰਾਂ ਦੀ ਕੀਤੀ ਪਛਾਣ

    ਐਤਵਾਰ ਸ਼ਾਮ ਵਿਧਾਨ ਸਭਾ ਹਲਕਾ ਗਿੱਲ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਆਰ ਐਸ ਲੱਧੜ ਉਪਰ ਹਮਲਾ ਹੋਇਆ ਸੀ।

    ਪੁਲਿਸ ਵੱਲੋਂ ਆਖਿਆ ਗਿਆ ਹੈ ਕਿ ਇਸ ਮਾਮਲੇ ਵਿਚ ਦੋ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ।

    ਬੀਬੀਸੀ ਸਹਿਯੋਗੀ ਜਸਬੀਰ ਸ਼ੇਤਰਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਜੁਆਇੰਟ ਪੁਲਿਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਇਸ ਦੀ ਪੁਸ਼ਟੀ ਕੀਤੀ ਹੈ।

    ਕੇਂਦਰੀ ਰਾਜ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਆਗੂ ਮੀਨਾਕਸ਼ੀ ਲੇਖੀ ਨੇ ਆਖਿਆ ਕਾਂਗਰਸ 'ਤੇ ਹਮਲਾ ਬੋਲਦਿਆਂ ਆਖਿਆ ਕਿ ਲੋਕਤੰਤਰ ਵਿੱਚ ਇਸ ਤੋਂ ਘਟੀਆ ਕੰਮ ਨਹੀਂ ਹੋ ਸਕਦਾ।

  9. ਭਾਜਪਾ ਦੇ ਗਿੱਲ ਤੋਂ ਉਮੀਦਵਾਰ ਆਰ ਐਸ ਲੱਧੜ ਉੱਪਰ ਹਮਲਾ

    ਲੁਧਿਆਣਾ ਦੇ ਹਲਕਾ ਗਿੱਲ ਤੋਂ ਭਾਜਪਾ ਉਮੀਦਵਾਰ ਆਰਐਸ ਲੱਧੜ ਉੱਪਰ ਐਤਵਾਰ ਸ਼ਾਮ ਹਮਲਾ ਹੋਇਆ ਹੈ।

    ਬੀਬੀਸੀ ਸਹਿਯੋਗੀ ਜਸਬੀਰ ਸ਼ੇਤਰਾ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਲੱਧੜ ਕਿਲ੍ਹਾ ਰਾਏਪੁਰ ਵਿਖੇ ਮੀਟਿੰਗ ਕਰ ਰਹੇ ਸਨ।

    ਬੈਠਕ ਤੋਂ ਬਾਅਦ ਗੱਡੀ ਵਿੱਚ ਬੈਠਣ ਦੌਰਾਨ ਇਹ ਘਟਨਾ ਵਾਪਰੀ।

    ਦੇਰ ਸ਼ਾਮ ਏਸੀਪੀ ਐਚਐਸ ਸ਼ੇਤਰਾ ਮੁਤਾਬਕ ਭਾਜਪਾ ਉਮੀਦਵਾਰ ਦਾ ਮੈਡੀਕਲ ਚੈੱਕਅੱਪ ਕਰਵਾਇਆ ਜਾ ਰਿਹਾ ਹੈ ਅਤੇ ਮੁਲਜ਼ਮਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

    ਘਟਨਾ ਤੋਂ ਬਾਅਦ ਭਾਜਪਾ ਸਮਰਥਕਾਂ ਨੇ ਵਿਰੋਧ ਮੁਜ਼ਾਹਰਾ ਵੀ ਕੀਤਾ।

    ਮੌਜੂਦਾ ਵਿਧਾਇਕ ਅਤੇ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਵੈਦ ਨੇ ਵੀ ਹਮਲੇ ਦੀ ਨਿਖੇਧੀ ਕੀਤੀ।

    ਕੁਲਦੀਪ ਵੈਦ ਅਤੇ ਲੱਧੜ ਦੋਹੇਂ ਸਾਬਕਾ ਆਈਏਐਸ ਅਧਿਕਾਰੀ ਹਨ।

  10. ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਕਿਸਾਨ ਕਰਨਗੇ ਵਿਰੋਧ

    ਪ੍ਰਧਾਨ ਮੰਤਰੀ ਦੀ ਜਲੰਧਰ ਵਿਖੇ ਰੈਲੀ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਦੀ ਤਿਆਰੀ ਕੀਤੀ ਗਈ ਹੈ।

    23 ਕਿਸਾਨ ਜਥੇਬੰਦੀਆਂ ਵੱਲੋਂ ਤਹਿਸੀਲ ਪੱਧਰ ਤੇ ਇਹ ਵਿਰੋਧ ਕੀਤਾ ਜਾਵੇਗਾ।

    ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਮੁਤਾਬਕ ਪ੍ਰਧਾਨ ਮੰਤਰੀ ਦੀ ਰੈਲੀ ਵੱਲ ਜਾਣ ਵਾਲੇ ਰਾਹਾਂ 'ਤੇ ਵਿਰੋਧ ਪ੍ਰਦਰਸ਼ਨ ਹੋਵੇਗਾ।

    ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਫਤੇ ਪੰਜਾਬ ਵਿਚ ਤਿੰਨ ਰੈਲੀਆਂ ਕਰ ਰਹੇ ਹਨ। 14 ਫਰਵਰੀ ਨੂੰ ਪ੍ਰਧਾਨ ਮੰਤਰੀ ਜਲੰਧਰ ਹਨ ਉੱਥੇ ਹੀ 16 ਅਤੇ 17 ਫ਼ਰਵਰੀ ਨੂੰ ਉਹ ਪਠਾਨਕੋਟ ਅਤੇ ਅਬੋਹਰ ਵਿਖੇ ਚੋਣ ਪ੍ਰਚਾਰ ਕਰਨਗੇ।

  11. ਤੁਹਾਡੇ ਹਲਕੇ ਦੇ ਉਮੀਦਵਾਰ ਖ਼ਿਲਾਫ਼ ਹਨ ਕਿੰਨੇ ਅਪਰਾਧਿਕ ਮਾਮਲੇ ਦਰਜ, ਇਸ ਐਪ ਰਾਹੀਂ ਜਾਣੋ

    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਇਕ ਐਪ ਲਾਂਚ ਕੀਤੀ ਗਈ ਹੈ ਜਿਸ ਰਾਹੀਂ ਵੋਟਰ ਆਪਣੇ ਹਲਕੇ ਦੇ ਉਮੀਦਵਾਰਾਂ ਉੱਪਰ ਦਰਜ ਅਪਰਾਧਿਕ ਮਾਮਲਿਆਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ।

    ਤੁਹਾਡੇ ਹਲਕੇ ਦੇ ਉਮੀਦਵਾਰ ਉਪਰ ਕਿੰਨੇ ਮਾਮਲੇ ਦਰਜ ਹਨ,ਇਹ ਜਾਣਕਾਰੀ ਹਾਸਿਲ ਕਰਨ ਲਈ ਪੜ੍ਹੋ ਇਹ ਰਿਪੋਰਟ।

  12. ਪ੍ਰਧਾਨ ਮੰਤਰੀ ਨੇ ਕੀਤੀ ਵੋਟ ਪਾਉਣ ਦੀ ਅਪੀਲ

    ਉੱਤਰਾਖੰਡ, ਗੋਆ ਅਤੇ ਉੱਤਰ ਪ੍ਰਦੇਸ਼ ਵਿੱਚ ਦੂਜੇ ਗੇੜ ਦੀਆਂ ਵਿਧਾਨ ਸਭਾ ਚੋਣਾਂ ਸੋਮਵਾਰ ਨੂੰ ਹੋ ਰਹੀਆਂ ਹਨ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਸੂਬਿਆਂ ਦੇ ਨਾਗਰਿਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।

    ਪ੍ਰਧਾਨ ਮੰਤਰੀ ਨੇ ਟਵੀਟ ਵਿੱਚ ਲਿਖਿਆ ਹੈ ਕਿ ਪਹਿਲਾਂ ਵੋਟ,ਫਿਰ ਕੋਈ ਦੂਜਾ ਕੰਮ ਕੀਤਾ ਜਾਵੇ।

    ਉਨ੍ਹਾਂ ਨੇ ਆਖਿਆ ਕਿ ਮੇਰੀ ਸਾਰੇ ਮਤਦਾਤਾਵਾਂ ਨੂੰ ਅਪੀਲ ਹੈ ਕਿ ਲੋਕਤੰਤਰ ਦੇ ਇਸ ਉਤਸਵ ਵਿੱਚ ਭਾਗੀਦਾਰ ਬਣਨ ਅਤੇ ਵੋਟਾਂ ਦਾ ਨਵਾਂ ਰਿਕਾਰਡ ਬਣਾਉਣ।।

  13. ਉੱਤਰ ਪ੍ਰਦੇਸ਼ ਵਿਚ ਦੂਜੇ ਗੇੜ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ

    ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਵਿੱਚ ਸਵੇਰੇ ਮਤਦਾਨ ਸ਼ੁਰੂ ਹੋ ਗਿਆ ਹੈ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਜਿੱਥੇ ਗੋਆ ਅਤੇ ਉੱਤਰ ਪ੍ਰਦੇਸ਼ ਵਿੱਚ ਮਤਦਾਨ ਸਵੇਰੇ 7 ਵਜੇ ਸ਼ੁਰੂ ਹੋਇਆ ਉੱਥੇ ਹੀ ਉਤਰਾਖੰਡ ਵਿਚ 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਹਨ।

    ਦੂਸਰੇ ਗੇੜ ਵਿੱਚ ਉੱਤਰ ਪ੍ਰਦੇਸ਼ ਦੀਆਂ 55 ਵਿਧਾਨ ਸਭਾ ਸੀਟਾਂ ਤੇ ਵੋਟਾਂ ਪੈਣਗੀਆਂ ਜਦੋਂਕਿਗੋਆ ਦੀਆਂ 40 ਸੀਟਾਂ ਲਈ ਉਮੀਦਵਾਰ ਭਿੜ ਰਹੇ ਹਨ।

  14. ਗੋਆ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿਚ ਪੋਲਿੰਗ ਅੱਜ

    5 ਸੂਬਿਆਂ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਅਮਲ ਤਹਿਤ ਅੱਜ ਗੋਆ ਅਤੇ ਉੱਤਰਾਖੰਡ ਵਿਚ ਪੋਲਿੰਗ ਹੋ ਰਹੀ ਹੈ।

    ਉੱਤਰ ਪ੍ਰਦੇਸ਼ ਵਿਚ ਅੱਜ ਪੋਲਿੰਗ ਦਾ ਦੂਜਾ ਗੇੜ ਹੈ।

    ਗੋਆ ਦੇ ਰਾਜਪਾਲ ਪੀਐੱਸ ਸ੍ਰੀਧਰਨ ਪਿੱਲਈ ਆਪਣੀ ਪਤਨੀ ਨਾਲ ਵੋਟ ਪਾਉਣ ਲਈ ਪਹੁੰਚੇ

  15. ਵਿਧਾਨ ਸਭਾ ਚੋਣਾਂ 2022: ਹੁਣ ਤੱਕ ਦੇ ਅਪਡੇਟ

    • ਨਰਿੰਦਰ ਮੋਦੀ ਜਲੰਧਰ ਵਿਚ ਭਾਜਪਾ ਲਈ ਤੇ ਰਾਹੁਲ ਹੁਸ਼ਿਆਰਪੁਰ ਵਿਚ ਰੈਲੀ ਕਰਨਗੇ
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ
    • ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਮ੍ਰਿਤਸਰ ਵਿਚ ਅਕਾਲ ਤਖ਼ਤ ਜਥੇਦਾਰ ਨਾਲ ਮੁਲਾਕਾਤ ਕੀਤੀ
    • ਐਤਵਾਰ ਦੇਰ ਸ਼ਾਮ ਕਿਲਾ ਰਾਏਪੁਰ ਦੇ ਖੇੜੀ ਪਿੰਡ ਲਾਗੇ ਭਾਜਪਾ ਉਮੀਦਵਾਰ ਐੱਸਆਰ ਲੱਧੜ ਉੱਤੇ ਹਮਲਾ ਹੋਇਆ ਹੈ
    • ਹਿੰਦੂਸਤਾਨ ਦਾ ਸਭ ਤੋਂ ਵੱਡਾ ਘੁਟਾਲਾ ਮੋਦੀ ਸਰਕਾਰ ਦੀ ਨੱਕ ਹੇਠਾਂ ਹੋਇਆ: ਰਣਦੀਪ ਸੁਰਜੇਵਾਲਾ
    • ਕੇਜਰੀਵਾਲ ਨਾ ਚੋਣਾਂ ਤੋਂ ਪਹਿਲਾਂ ਪੰਜਾਬ ਆਇਆ ਤਾਂ ਬਾਅਦ ਵਿਚ ਆਵੇਗਾ- ਸੁਖਬੀਰ
    • ਅਮਿਤ ਸ਼ਾਹ ਨੇ ਲੁਧਿਆਣਾ ਵਿਚ ਭਾਜਪਾ ਲਈ ਕੀਤਾ ਚੋਣ ਪ੍ਰਚਾਰ
    • ਕਾਂਗਰਸ ਨੇ ਸਿੱਖ ਕਤਲੇਆਮ ਦਾ ਪਾਪ ਕੀਤਾ ਹੈ – ਅਮਿਤ ਸ਼ਾਹ
    • ਆਮ ਆਦਮੀ ਪਾਰਟੀ ਆਰਐੱਸਐੱਸ ਵਿਚੋਂ ਹੀ ਨਿਕਲੀ ਹੈ – ਪ੍ਰਿਅੰਕਾ ਗਾਂਧੀ
    • ਚੰਨੀ ਚਮਕੌਰ ਅਤੇ ਭਦੌੜ ਦੋਵਾਂ ਸੀਟਾਂ ਤੋਂ ਚੋਣ ਹਾਰੇਗਾ- ਕੇਜਰੀਵਾਲ ਦਾ ਦਾਅਵਾ
    • ਲੱਗਦਾ ਕਾਂਗਰਸ ਪਾਰਟੀ ਇੱਕ ਸਰਕਰ ਬਣ ਗਈ : ਭਗਵੰਤ ਮਾਨ
  16. ਵਿਧਾਨ ਸਭਾ ਚੋਣਾਂ 2022 - ਤੁਹਾਡਾ ਸਵਾਗਤ ਹੈ

    ਵਿਧਾਨ ਸਭਾ ਚੋਣਾਂ 2022 ਬਾਬਤ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਇਸ ਸਮੇਂ ਖੁਸ਼ਹਾਲ ਲਾਲੀ ਅਤੇ ਅਰਸ਼ਦੀਪ ਕੌਰ ਤੁਹਾਡੇ ਤੱਕ ਲਾਇਵ ਅਪਡੇਟ ਪਹੁੰਚਾ ਰਹੇ ਹਨ। ਐਤਵਾਰ ਸ਼ਾਮ ਤੱਕ ਦੇ ਲਾਇਵ ਅਪਡੇਟ ਦੇਖਣ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।