ਪੰਜਾਬ ਚੋਣਾਂ: ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਬਾਰੇ ਕੀ ਕਿਹਾ

ਪੰਜਾਬ ਵਿੱਚ 117 ਹਲਕਿਆਂ ਵਿੱਚ ਚੋਣਾਂ 20 ਫਰਵਰੀ ਨੂੰ ਹੋਣਗੀਆਂ ਤੇ ਨਤੀਜੇ 10 ਮਾਰਚ ਨੂੰ ਆਉਣਗੇ।

ਲਾਈਵ ਕਵਰੇਜ

  1. ਭਗਵੰਤ ਮਾਨ ਨੇ ਆਪਣੀ ਸੁਰੱਖਿਆ ਬਾਰੇ ਇਹ ਦਾਅਵਾ ਕੀਤਾ

    ਭਗਵੰਤ ਮਾਨ

    ਤਸਵੀਰ ਸਰੋਤ, bhagwant maan/FB

    ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੀ ਸੁਰੱਖਿਆ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ।

    ਉਨ੍ਹਾਂ ਕਿਹਾ, “ਜਿਨਾਂ ਚਿਰ ਪੰਜਾਬ ਦੇ ਸਾਰੇ ਪਵਿੱਤਰ ਗ੍ਰੰਥ ਸੁਰੱਖਿਅਤ ਨਹੀਂ, ਜਿੰਨਾ ਚਿਰ ਪੌਣੇ ਤਿੰਨ ਕਰੋੜ ਪੰਜਾਬੀ ਸੁਰੱਖਿਅਤ ਨਹੀਂ, ਅਸੀਂ ਸੁਰੱਖਿਆ ਕੀ ਕਰਾਂਗੇ।”

    ਉਨ੍ਹਾਂ ਨੇ ਕਿਹਾ,’’ਜੇ ਪੰਜਾਬ ਵਿੱਚ ਮੈਂ ਹੀ ਸੇਫ਼ ਨਹੀਂ ਤਾਂ ਮੈਂ ਸਮਝਦਾ ਹਾਂ ਤੋਂ ਕੋਈ ਵੀ ਸੁਰੱਖਿਅਤ ਨਹੀਂ। ਮੇਰੀ ਗੱਡੀ ਵਿੱਚੋਂ ਤਾਂ ਫੁੱਲ ਨਿਕਲਦੇ ਨੇ।‘

    ਆਪਣੀ ਸੁਰੱਖਿਆ ਬਾਰੇ ਮਾਨ ਨੇ ਕਿਹਾ,’’ਮੇਰੀ ਸੁਰੱਖਿਆ ਵਧਾਉਣ ਦੀ ਗੱਲ ਕਰ ਰਹੇ ਸੀ ਪਰ ਮੈਂ ਕਿਹਾ ਨਹੀਂ ਮੈਂ ਤਾਂ ਇੱਕ ਆਮ ਬੰਦਾ ਹਾਂ ਮੈਨੂੰ ਬਾਹਲੀ ਸੁਰੱਖਿਆ ਦੀ ਲੋੜ ਨਹੀਂ।‘’

  2. ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦਿੱਤਾ

    ਅਰਵਿੰਦ ਕੇਜਰੀਵਾਲ

    ਤਸਵੀਰ ਸਰੋਤ, Arvind Keriwal/Twitter

    ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ।

    ਉਨ੍ਹਾਂ ਨੇ ਇਹ ਵੀਡੀਓ ਅਪੀਲ ਪੰਜਾਬੀ ਵਿੱਚ ਜਾਰੀ ਕੀਤੀ।

    ਉਨ੍ਹਾਂ ਨੇ ਕਿਹਾ,’’ਘਰ-ਜ਼ਮੀਨਾਂ ਵੇਚ ਕੇ 20-25 ਲੱਖ ਰੁਪਏ ਇਕੱਠੇ ਕਰਕੇ ਬਹੁਤ ਸਾਰੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਜਾਣ ਨੂੰ ਮਜਬੂਰ ਹਨ ਤਾਂ ਫਿਰ ਪੰਜਾਬ ਦਾ ਕੀ ਬਣੇਗਾ। ਅਸੀਂ ਇੱਦਾਂ ਨਹੀ ਹੋਣ ਦਿਆਂਗੇ।‘’

    ਉਨ੍ਹਾਂ ਨੇ ਨੌਕਰੀਆਂ ਵਿੱਚੋੰਂ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਵਾਅਦਾ ਦੁਹਰਾਉਂਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਦੀ ਅਪੀਲ ਕੀਤੀ।

    ਉਨ੍ਹਾਂ ਨੇ ਵਿਰੋਧੀਆਂ ਉੱਪਰ ਵੀ ਹਮਲਾ ਕੀਤਾ ਤੇ ਕਿਹਾ,‘ਕਾਂਗਰਸ ਨੇ 26 ਸਾਲ ਅਤੇ ਅਕਾਲੀ ਦਲ ਨੇ 19 ਸਾਲ ਪੰਜਾਬ ਉੱਤੇ ਰਾਜ ਕੀਤੇ ਅਤੇ ਇਨ੍ਹਾਂ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ।‘

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  3. ਇਸ ਸਮੇਂ ਦੇਸ਼ ਵਿੱਚ ਕੋਈ ਪ੍ਰਧਾਨ ਮੰਤਰੀ ਨਹੀਂ ਸਗੋਂ ਇੱਕ ਰਾਜਾ ਰਾਜ ਕਰ ਰਹੇ ਹਨ - ਰਾਹੁਲ ਗਾਂਧੀ

    ਰਾਹੁਲ ਗਾਂਧੀ

    ਤਸਵੀਰ ਸਰੋਤ, ANI

    ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਵੀ ਕਿਸਾਨਾਂ ਨੂੰ ਸਾਲ ਭਰ ਤੱਕ ਸੜਕਾਂ ਉੱਪਰ ਰਹਿਣ ਨੂੰ ਮਜਬੂਰ ਕੀਤਾ।

    ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ, ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਜੇ ਉਨ੍ਹਾਂ ਦੀ ਪਾਰਟੀ ਕਾਂਗਰਸ ਸਰਕਾਰ ਵਿੱਚ ਹੁੰਦੀ ਤਾਂ ਕਦੇ ਵੀ ਅਜਿਹਾ ਨਾ ਹੁੰਦਾ।

    ਸ਼ਨਿੱਚਰਵਾਰ ਨੂੰ ਉੱਤਰਾਖੰਡ ਦੇ ਕਿੱਛਾ ਵਿਧਾਨ ਸਭਾ ਹਲਕੇ ਵਿੱਚ ਇੱਕ ਚੋਣ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਇਹ ਗੱਲ ਕਹੀ।

    ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਕੋਈ ਪ੍ਰਧਾਨ ਮੰਤਰੀ ਨਹੀਂ ਸਗੋਂ ਇੱਕ ਰਾਜਾ ਰਾਜ ਕਰ ਰਹੇ ਹਨ। ਗਾਂਧੀ ਨੇ ਇਲਜ਼ਾਮ ਲਗਾਇਆ ਕਿ ਇਹ ਰਾਜਾ ਜਨਤਾ ਤੋਂ ਉਮੀਦ ਕਰਦੇ ਹਨ ਕਿ ਉਹ ਉਨ੍ਹਾਂ ਦੇ ਫ਼ੈਸਲਿਆਂ ਬਾਰੇ ਕੁਝ ਨਾ ਬੋਲੇ। ਸਗੋਂ ਚੁੱਪ ਰਹੇ।

    ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਕਿਸਾਨਾਂ,ਨੌਜਵਾਨਾਂ, ਮਜ਼ਦੂਰਾਂ ਜਾਂ ਗ਼ਰੀਬਾਂ ਦੇ ਲ਼ਈ ਆਪਣੇ ਬੂਹੇ ਕਦੇ ਬੰਦ ਨਹੀਂ ਕਰੇਗੀ, ਸਗੋਂ ਉਨ੍ਹਾਂ ਦੇ ਨਾਲ ਮਿਲਜੁਲ ਕੇ ਸਰਕਾਰ ਚਲਾਏਗੀ।

    70 ਮੈਂਬਰੀ ਉੱਤਰਾਖੰਡ ਵਿਧਾਨ ਸਭਾ ਲਈ 14 ਫ਼ਰਵਰੀ ਨੂੰ ਵੋਟਾਂ ਪੈਣੀਆਂ ਹਨ ਤੇ 10 ਮਾਰਚ ਨੂੰ ਬਾਕੀ ਸੂਬਿਆਂ ਦੇ ਨਾਲ ਹੀ ਨਤੀਜੇ ਐਲਾਨੇ ਜਾਣਗੇ।

  4. ਅਨੂਰੂਪ ਕੌਰ ਸੰਧੂ ਨੇ ਆਪਣੀ ਉਮੀਦਵਾਰੀ ਕਾਇਮ ਰੱਖਣ ਵਾਸਤੇ ਇਹ ਤਰਕ ਦਿੱਤਾ

    ਅਨੂਰੂਪ ਕੌਰ ਸੰਧੂ

    ਤਸਵੀਰ ਸਰੋਤ, AnoroopKaurSandhu/FB

    ਸੰਯੁਕਤ ਸਮਾਜ ਮੋਰਚੇ ਵੱਲੋਂ ਮੁਕਤਸਰ ਤੋਂ ਨਾਮਜ਼ਦ ਉਮੀਦਵਾਰ ਅਨੂਰੂਪ ਕੌਰ ਸੰਧੂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਉਮੀਦਵਾਰੀ 'ਤੇ ਬਰਕਰਾਰ ਰਹਿਣ ਦਾ ਫ਼ੈਸਲਾ ਲਿਆ ਹੈ।

    ਪਿਛਲੇ ਦਿਨੀਂ ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਆਖਿਆ ਸੀ ਕਿ ਲੋਕਾਂ ਵਿੱਚ ਅੱਜ ਵੀ ਸਿਆਸੀ ਪਾਰਟੀਆਂ ਦਾ ਡਰ ਹੈ ਅਤੇ ਇਸ ਗੱਲ ਨੇ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ।

    ਹੁਣ ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਵੱਲੋਂ ਮਿਲੇ ਹੁੰਗਾਰੇ ਅਤੇ ਹੌਂਸਲੇ ਤੋਂ ਬਾਅਦ ਹੁਣ ਉਹ ''ਆਪਣੀ ਉਮੀਦਵਾਰੀ ਤੇ ਬਰਕਰਾਰ ਹਨ।''

    ਅਨੁਰੂਪ ਕੌਰ ਨੇ ਪਿਛਲੀ ਪੋਸਟ ਵਿੱਚ ਨਿਰਾਸ਼ਾ ਜ਼ਾਹਰ ਕੀਤੀ ਸੀ ਕਿ ਕਿਸਾਨ ਜਥੇਬੰਦੀਆਂ,ਅੰਦੋਲਨ ਨਾਲ ਜੁੜੇ ਹੋਏ ਲੋਕਾਂ ਨੇ ਵੀ ਰਵਾਇਤੀ ਸਿਆਸੀ ਪਾਰਟੀਆਂ ਦਾ ਝੰਡਾ ਚੁੱਕਿਆ ਹੋਇਆ ਹੈ।

  5. ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਦੀ ਚੋਣ ਬਾਰੇ ਕੀ ਕਿਹਾ

    Punjab Elections

    ਤਸਵੀਰ ਸਰੋਤ, Getty Images

    ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅੱਜ ਪੰਜਾਬ ਨੇ ਇੱਕ ਵੱਡੀ ਗੱਲ ਤੈਅ ਕਰਨੀ ਹੈ, ਮੁੱਖ ਮੰਤਰੀ ਤਾਂ ਚੁਣਿਆ ਜਾਵੇਗਾ ਜੇ 60 ਵਿਧਾਇਕ ਹੋਣਗੇ।

    ਉਨ੍ਹਾਂ ਕਿਹਾ, "ਕੋਈ ਵੀ 60 ਵਿਧਾਇਕਾਂ ਦੀ ਗੱਲ ਨਹੀਂ ਕਰ ਰਿਹਾ। ਕੋਈ ਵੀ ਸਰਕਾਰ ਬਣਾਉਣ ਲਈ ਰੋਡਮੈਪ ਬਾਰੇ ਨਹੀਂ ਬੋਲ ਰਿਹਾ।"

    ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਪੰਜਾਬ ਮਾਡਲ ਸੂਬੇ ਦੇ ਬੱਚਿਆਂ, ਨੌਜਵਾਨਾਂ ਅਤੇ ਲੋਕਾਂ ਦੀ ਜ਼ਿੰਦਗੀ ਬਦਲਣ ਵਾਲਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਭਗਵੰਤ ਮਾਨ ਤੋਂ ਸੁਣੋ ਕਿ ਕਿਸ ਨਾਲ ਹੈ ਆਮ ਆਦਮੀ ਪਾਰਟੀ ਦਾ ਮੁਕਾਬਲਾ

    ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਅਤੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਨੇ ਬੀਬੀਸੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਆਪ ਦਾ ਅਸਲ ਵਿੱਚ ਕਿਸ ਨਾਲ ਮੁਕਾਬਲਾ ਹੈ।

    ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਏਜੰਡੇ ਬਾਰੇ ਵੀ ਕੀਤੀ ਗੱਲਬਾਤ।

    ਵੀਡੀਓ ਕੈਪਸ਼ਨ, ਕਿਸ ਨਾਲ ਹੈ 'ਆਪ' ਦਾ ਮੁਕਾਬਲਾ, ਭਗਵੰਤ ਤੋਂ ਸੁਣੋ ਜਵਾਬ
  7. ਸਿੰਘੂ ਤੇ ਟਿਕਰੀ ਰਾਹੀਂ ਸਿਆਸਤ ਵਿੱਚ ਉਤਰੀ ਇਹ ਡਾਕਟਰ ਕੀ ਬਦਲਾਅ ਲਿਆਉਣਾ ਚਾਹੁੰਦੀ ਹੈ

    ਸੰਯੁਕਤ ਸਮਾਜ ਮੋਰਚਾ ਵੱਲੋਂ ਅਮਨਦੀਪ ਕੌਰ ਬਸੀ ਪਠਾਣਾ ਤੋਂ ਚੋਣ ਮੈਦਾਨ ਵਿੱਚ ਹਨ। ਪੇਸ਼ੇ ਵਜੋਂ ਡਾਕਟਰ ਅਮਦੀਪ ਕੌਰ ਨੇ ਹਾਲ ਹੀ ’ਚ ਨੌਕਰੀ ਤੋਂ ਅਸਤੀਫ਼ਾ ਦਿੱਤਾ ਹੈ।

    ਕਿਸਾਨ ਅੰਦੋਲਨ ਦੌਰਾਨ ਉਹ ਦਿੱਲੀ ਬਾਰਡਰਾਂ ’ਤੇ ਮੈਡੀਕਲ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਕੋਲ ਹੋਰ ਪਾਰਟੀਆਂ ਦੇ ਮੁਕਾਬਲੇ ਸਾਧਨਾਂ ਦੀ ਘਾਟ ਹੈ ਪਰ ਜਜ਼ਬਾ ਜਿੱਤਣ ਦਾ ਹੈ।

    ਪੰਜਾਬ ਦੀ ਬਿਹਤਰੀ ਅਤੇ ਬੁਣਿਆਦੀ ਮੁੱਦਿਆਂ ਉੱਤੇ ਉਹ ਚੋਣ ਮੈਦਾਨ ਵਿੱਚ ਹਨ।

    ਵੀਡੀਓ ਕੈਪਸ਼ਨ, ਸੰਯੁਕਤ ਸਮਾਜ ਮੋਰਚੇ ਦੀ ਉਹ ਉਮੀਦਵਾਰ ਜਿਸ ਨੇ ਡਾਕਟਰੀ ਛੱਡ ਦਿੱਤੀ
  8. ਪੰਜਾਬ ਕਾਂਗਰਸ ਵਿੱਚ ਆਪਣਿਆਂ ਦੇ ਹੀ 'ਬਾਗੀ ਮੋਰਚੇ' ਵਿੱਚ ਕੌਣ-ਕੌਣ ਹੋਇਆ ਸ਼ਾਮਲ

    Punjab Elections

    ਤਸਵੀਰ ਸਰੋਤ, Manjit Kaur/FB

    ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸੂਬੇ ਦੇ ਕਈ ਕਾਂਗਰਸੀ ਆਗੂਆਂ ਦੇ ਨਾਰਾਜ਼ ਰਿਸ਼ਤੇਦਾਰਾਂ ਨੇ ਆਜ਼ਾਦ ਤੌਰ 'ਤੇ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ।

    ਇਹ ਉਮੀਦਵਾਰ ਆਪਣੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਲਈ ਟਿਕਟ ਦੇ ਚਾਹਵਾਨ ਸਨ। ਇਸ ਲੇਖ ਰਾਹੀਂ ਅਸੀਂ ਉਨ੍ਹਾਂ ਉਮੀਦਵਾਰਾਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਨਾਰਾਜ਼ ਹੋ ਕੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

  9. ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਬਾਹਰ ਰੱਖੇ ਜਾਣ ਬਾਰੇ ਮਨੀਸ਼ ਤਿਵਾੜੀ ਨੇ ਕੀ ਕਿਹਾ

    ਕਾਂਗਰਸ ਆਗੂ ਮਨੀਸ਼ ਤਿਵਾੜੀ ਨੂੰ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਬਾਹਰ ਰੱਖਿਆ ਹੈ।

    ਇਸ ਬਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੁੰਦੀ ਜੇ ਉਨ੍ਹਾਂ ਦਾ ਨਾਮ ਸੂਚੀ ਵਿੱਚ ਹੁੰਦਾ। ਨਾਮ ਨਾ ਹੋਣ ਦੀ ਉਨ੍ਹਾਂ ਨੂੰ ਹੈਰਾਨੀ ਨਹੀਂ ਹੈ।

    ਉਨ੍ਹਾਂ ਨੇ ਕਿਹਾ, "ਹਿੰਦੂ-ਸਿੱਖ ਦਾ ਪੰਜਾਬ ਵਿੱਚ ਕੋਈ ਮਸਲਾ ਨਹੀਂ ਹੈ। ਜੇ ਹੁੰਦਾ ਤਾਂ ਮੈਂ ਅਨੰਦਪੁਰ ਸਾਹਿਬ ਤੋਂ ਚੋਮ ਨਹੀਂ ਜਿੱਤਦਾ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਪੰਜਾਬ ਚੋਣਾਂ: ਸਟਾਰ ਪ੍ਰਚਾਰਕਾਂ ਦੀ ਸੂਚੀ 'ਚੋਂ ਗੁਲਾਮ ਨਬੀ ਆਜ਼ਾਦ ਅਤੇ ਮਨੀਸ਼ ਤਿਵਾੜੀ ਦਾ ਨਾਂ ਗਾਇਬ

    Manish Tewari, Punjab Elections

    ਤਸਵੀਰ ਸਰੋਤ, Getty Images

    ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਅਤੇ ਮਨੀਸ਼ ਤਿਵਾੜੀ ਦਾ ਨਾਂਅ ਸ਼ਾਮਲ ਨਹੀਂ ਹੈ।

    ਸ਼ੁੱਕਰਵਾਰ ਨੂੰ ਜਾਰੀ 15 ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਨਾਂਅ ਸ਼ਾਮਲ ਹਨ।

    ਗੁਲਾਮ ਨਬੀ ਆਜ਼ਾਦ ਦਾ ਨਾਂ ਪ੍ਰਚਾਰਕਾਂ ਦੀ ਸੂਚੀ ਤੋਂ ਬਾਹਰ ਹੋਣਾ ਮਹੱਤਵਪੂਰਨ ਹੈ ਕਿਉਂਕਿ ਯੂਪੀ ਚੋਣਾਂ ਦੇ ਪਹਿਲੇ ਪੜਾਅ ਲਈ ਜਾਰੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਂਅ ਸ਼ਾਮਲ ਸੀ।

    ਪਰ ਇਸ ਤੋਂ ਠੀਕ ਇੱਕ ਦਿਨ ਬਾਅਦ ਹੀ ਆਜ਼ਾਦ ਦਾ ਨਾਂ ਕੇਂਦਰ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕਰਨ ਲਈ ਚੁਣਿਆ।

    ਦੂਜੇ ਪਾਸੇ ਮਨੀਸ਼ ਤਿਵਾੜੀ ਨਾ ਸਿਰਫ਼ ਮੌਜੂਦਾ ਸੰਸਦ ਮੈਂਬਰ ਹਨ ਸਗੋਂ ਸੂਬੇ ਵਿੱਚ ਸਰਗਰਮੀ ਨਾਲ ਚੋਣ ਪ੍ਰਚਾਰ ਵੀ ਕਰ ਰਹੇ ਹਨ। ਪੰਜਾਬ ਦੇ ਲਗਭਗ 40% ਵੋਟਰ ਹਿੰਦੂ ਹਨ ਅਤੇ ਤਿਵਾੜੀ ਇਸ ਭਾਈਚਾਰੇ ਦੇ ਪ੍ਰਮੁੱਖ ਆਗੂ ਹਨ।

  11. ਹੁਣ ਤੱਕ ਦਾ ਪ੍ਰਮੁੱਖ ਘਟਨਾਕ੍ਰਮ

    • ਗੁਰਦਾਸਪੁਰ ਦੌਰੇ ਮੌਕੇ ਰਾਜਨਾਥ ਸਿੰਘ ਨੇ ਕਿਹਾ ਭਾਜਪਾ ਦੀ ਸਰਕਾਰ ਬਣਾ ਦਿਓ, ਅਸੀਂ ਦੇਖਾਂਗੇ ਕਿ ਨਸ਼ਾ ਵੇਚਣ ਅਤੇ ਬੇਅਦਬੀ ਕਰਨ ਦੀ ਕੌਣ ਹਿੰਮਤ ਕਰਦਾ ਹੈ।
    • ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਹਨੀ ਨੂੰ ਅਦਾਲਤ ਨੇ 4 ਦਿਨਾਂ ਦੇ ਈਡੀ ਰਿਮਾਂਡ ਉੱਤੇ ਭੇਜਿਆ ਹੈ।
    • ਧਰਮਵੀਰ ਗਾਂਧੀ ਅਤੇ ਦਰਬਾਰਾ ਸਿੰਘ ਗੁਰੂ ਨੇ ਭਦੌੜ ਵਿੱਚ ਚਰਨਜੀਤ ਚੰਨੀ ਦਾ ਸਮਰਥਨ ਕੀਤਾ।
    • 'ਆਪ' ਆਗੂ ਭਗਵੰਤ ਮਾਨ ਨੇ ਬਰਨਾਲਾ ਵਿੱਚ ਪਾਰਟੀ ਉਮੀਦਵਾਰ ਮੀਤ ਹੇਅਰ ਲਈ ਪ੍ਰਚਾਰ ਕੀਤਾ
    • ਸਿੱਖ ਕੈਦੀਆਂ ਦੇ ਮੁੱਦੇ ਉੱਤੇ ਸਿੱਖ ਜਥੇਬੰਦੀਆਂ ਨਰਿੰਦਰ ਮੋਦੀ,ਅਮਿਤ ਸਾਹ ਅਤੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਵਿਰੋਧ ਕਰਨਗੀਆਂ।
    • ਸੰਯੁਕਤ ਸਮਾਜ ਮੋਰਚੇ ਦੇ ਬਹੁਗਿਣਤੀ ਉਮੀਦਵਾਰਾਂ ਨੂੰ ਮੰਜਾ ਚੋਣ ਨਿਸ਼ਾਨ ਮਿਲਿਆ ਹੈ।
  12. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਸਣੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਚੋਣਾਂ ਵਿੱਚ ਹੋ ਰਹੀਆਂ ਗਤਿਵਿਧੀਆਂ ਬਾਰੇ ਜਾਣਕਾਰੀ ਦੇਵਾਂਗੇ।