ਲਾਇਵ ਪੰਨੇ ਨੂੰ ਵਿਰਾਮ! ਧੰਨਵਾਦ
ਵਿਧਾਨ ਸਭਾ ਚੋਣਾਂ ਨਾਲ ਸਬੰਧਤ ਬੀਬੀਸੀ ਪੰਜਾਬੀ ਦਾ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਨ। ਚੋਣਾਂ ਸਬੰਧੀ ਨਵੀਆਂ ਅਤੇ ਤਾਜ਼ਾ ਘਟਨਾਵਾਂ ਦਾ ਵੇਰਵਾ ਲੈਕੇ ਅਸੀਂ 5 ਫਰਬਰੀ ਸਵੇਰੇ ਮੁੜ ਹਾਜ਼ਰ ਹੋਵਾਂਗੇ। ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣ ਤੱਕ ਦੇ ਕੁਝ ਅਪਡੇਟ ਇਸ ਤਰ੍ਹਾਂ ਹਨ:
- ਗੁਰਦਾਸਪੁਰ ਦੌਰੇ ਮੌਕੇ ਰਾਜ ਨਾਥ ਸਿੰਘ ਨੇ ਕਿਹਾ ਭਾਜਪਾ ਦੀ ਸਰਕਾਰ ਬਣਾ ਦਿਓ, ਅਸੀਂ ਦੇਖਾਂਗੇ ਕਿ ਨਸ਼ਾ ਵੇਚਣ ਅਤੇ ਬੇਅਦਬੀ ਕਰਨ ਦੀ ਕੌਣ ਹਿੰਮਤ ਕਰਦਾ ਹੈ।
- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਹਨੀ ਨੂੰ ਅਦਾਲਤ ਨੇ 4 ਦਿਨਾਂ ਦੇ ਈਡੀ ਰਿਮਾਂਡ ਉੱਤੇ ਭੇਜਿਆ ਹੈ।
- ਧਰਮਵੀਰ ਗਾਂਧੀ ਅਤੇ ਦਰਬਾਰਾ ਸਿੰਘ ਗੁਰੂ ਨੇ ਭਦੌੜ ਵਿਚ ਚਰਨਜੀਤ ਚੰਨੀ ਦੇ ਸਮਰਥਨ ਕੀਤਾ।
- ਭਗਵੰਤ ਮਾਨ ਨੇ ਬਰਨਾਲਾ ਵਿਚ ਪਾਰਟੀ ਉਮੀਦਵਾਰ ਮੀਤ ਹੇਅਰ ਲਈ ਪ੍ਰਚਾਰ ਕੀਤਾ
- ਸਿੱਖ ਕੈਦੀਆਂ ਦੇ ਮੁੱਦੇ ਉੱਤੇ ਸਿੱਖ ਜਥੇਬੰਦੀਆਂ ਨਰਿੰਦਰ ਮੋਦੀ,ਅਮਿਤ ਸਾਹ ਅਤੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਵਿਰੋਧ ਕਰਨਗੀਆਂ
- ਸੰਯੁਕਤ ਸਮਾਜ ਮੋਰਚੇ ਦੇ ਬਹੁਗਿਣਤੀ ਉਮੀਦਵਾਰਾਂ ਨੂੰ ਮੰਜਾ ਚੋਣ ਨਿਸ਼ਾਨ ਮਿਲਿਆ ਹੈ।