ਪੰਜਾਬ ਚੋਣਾਂ: ਮੋਦੀ-ਸ਼ਾਹ ਤੇ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਵਿਰੋਧ ਕਰਾਂਗੇ- ਪੰਥਕ ਜਥੇਬੰਦੀਆਂ

ਪੰਜਾਬ ਵਿੱਚ 117 ਹਲਕਿਆਂ ਵਿੱਚ ਚੋਣਾਂ 20 ਫਰਵਰੀ ਨੂੰ ਹੋਣਗੀਆਂ ਤੇ ਨਤੀਜੇ 10 ਮਾਰਚ ਨੂੰ ਆਉਣਗੇ।

ਲਾਈਵ ਕਵਰੇਜ

  1. ਲਾਇਵ ਪੰਨੇ ਨੂੰ ਵਿਰਾਮ! ਧੰਨਵਾਦ

    ਵਿਧਾਨ ਸਭਾ ਚੋਣਾਂ ਨਾਲ ਸਬੰਧਤ ਬੀਬੀਸੀ ਪੰਜਾਬੀ ਦਾ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਨ। ਚੋਣਾਂ ਸਬੰਧੀ ਨਵੀਆਂ ਅਤੇ ਤਾਜ਼ਾ ਘਟਨਾਵਾਂ ਦਾ ਵੇਰਵਾ ਲੈਕੇ ਅਸੀਂ 5 ਫਰਬਰੀ ਸਵੇਰੇ ਮੁੜ ਹਾਜ਼ਰ ਹੋਵਾਂਗੇ। ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

    ਹੁਣ ਤੱਕ ਦੇ ਕੁਝ ਅਪਡੇਟ ਇਸ ਤਰ੍ਹਾਂ ਹਨ:

    • ਗੁਰਦਾਸਪੁਰ ਦੌਰੇ ਮੌਕੇ ਰਾਜ ਨਾਥ ਸਿੰਘ ਨੇ ਕਿਹਾ ਭਾਜਪਾ ਦੀ ਸਰਕਾਰ ਬਣਾ ਦਿਓ, ਅਸੀਂ ਦੇਖਾਂਗੇ ਕਿ ਨਸ਼ਾ ਵੇਚਣ ਅਤੇ ਬੇਅਦਬੀ ਕਰਨ ਦੀ ਕੌਣ ਹਿੰਮਤ ਕਰਦਾ ਹੈ।
    • ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਹਨੀ ਨੂੰ ਅਦਾਲਤ ਨੇ 4 ਦਿਨਾਂ ਦੇ ਈਡੀ ਰਿਮਾਂਡ ਉੱਤੇ ਭੇਜਿਆ ਹੈ।
    • ਧਰਮਵੀਰ ਗਾਂਧੀ ਅਤੇ ਦਰਬਾਰਾ ਸਿੰਘ ਗੁਰੂ ਨੇ ਭਦੌੜ ਵਿਚ ਚਰਨਜੀਤ ਚੰਨੀ ਦੇ ਸਮਰਥਨ ਕੀਤਾ।
    • ਭਗਵੰਤ ਮਾਨ ਨੇ ਬਰਨਾਲਾ ਵਿਚ ਪਾਰਟੀ ਉਮੀਦਵਾਰ ਮੀਤ ਹੇਅਰ ਲਈ ਪ੍ਰਚਾਰ ਕੀਤਾ
    • ਸਿੱਖ ਕੈਦੀਆਂ ਦੇ ਮੁੱਦੇ ਉੱਤੇ ਸਿੱਖ ਜਥੇਬੰਦੀਆਂ ਨਰਿੰਦਰ ਮੋਦੀ,ਅਮਿਤ ਸਾਹ ਅਤੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਵਿਰੋਧ ਕਰਨਗੀਆਂ
    • ਸੰਯੁਕਤ ਸਮਾਜ ਮੋਰਚੇ ਦੇ ਬਹੁਗਿਣਤੀ ਉਮੀਦਵਾਰਾਂ ਨੂੰ ਮੰਜਾ ਚੋਣ ਨਿਸ਼ਾਨ ਮਿਲਿਆ ਹੈ।
  2. ਬਰਨਾਲਾ ਵਿਚ ਭਗਵੰਤ ਮਾਨ ਨੇ ਕੀਤਾ ਪ੍ਰਚਾਰ

    ਭਗਵੰਤ ਮਾਨ

    ਤਸਵੀਰ ਸਰੋਤ, Sukhcharan Preet

    ਤਸਵੀਰ ਕੈਪਸ਼ਨ, ਬਰਨਾਲਾ ਵਿਚ ਮੀਤ ਹੇਅਰ ਲਈ ਪ੍ਰਚਾਰ ਕਰਦੇ ਹੋਏ ਭਗਵੰਤ ਮਾਨ
    ਭਗਵੰਤ ਮਾਨ

    ਤਸਵੀਰ ਸਰੋਤ, Sukhchran Preet

  3. ਮੋਦੀ-ਸ਼ਾਹ ਅਤੇ ਕੇਜਰੀਵਾਲ ਦਾ ਪੰਜਾਬ ਆਉਣ ‘ਤੇ ਵਿਰੋਧ ਕਰਾਂਗੇ : ਪੰਥਕ ਜਥੇਬੰਦੀਆਂ, ਮਾਮਲਾ ਦਵਿੰਦਰਪਾਲ ਭੁੱਲਰ ਸਣੇ ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ

    ਕੰਵਰਪਾਲ ਸਿੰਘ ਬਿੱਟੂ

    ਤਸਵੀਰ ਸਰੋਤ, Dal Khalsa

    ਸਿੱਖ ਕੈਦੀਆਂ ਦੀ ਰਿਹਾਈ ਦੇ ਸੰਬੰਧ ਵਿੱਚ ਹੋਈ ਕਿਸਾਨ ਅਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕੱਤਰਤਾ ਦੌਰਾਨ ਬੋਲਦਿਆਂ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਪ੍ਰੋ ਭੁੱਲਰ ਦੀ ਰਿਹਾਈ ਬਾਰੇ ਖੇਡੀ ਗਈ ''ਡਬਲ ਗੇਮ'' ( ਦੋਹਰੀ ਖੇਡ) ਦੀ ਤਿੱਖੀ ਅਲੋਚਨਾ ਕੀਤੀ।

    ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਮੀਡੀਆ ਨੂੰ ਜਾਰੀ ਇੱਕ ਬਿਆਨ ਵਿਚ ਦੱਸਿਆ ਕਿ ਇੱਕ ਪਾਸੇ ਕੇਂਦਰ ਸਰਕਾਰ ਨੇ 2019 ਵਿੱਚ ਨੋਟੀਫਿਕੇਸ਼ਨ ਜਾਰੀ ਕਰਦਿਆਂ ਪ੍ਰੋ ਭੁੱਲਰ ਦੀ ਰਿਹਾਈ ਦੀ ਸਿਫ਼ਾਰਿਸ਼ ਕੀਤੀ ਅਤੇ ਉਸ ਦੇ ਉਲਟ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੀ ਦਿੱਲੀ ਪੁਲਿਸ ਨੇ 2020 ਵਿੱਚ ਦੋ ਵਾਰ 28 ਫਰਵਰੀ 2020 ਅਤੇ 11 ਦਸੰਬਰ 2020 ਨੂੰ "ਸੰਟੈਂਸ ਰਿਵਿਊ ਬੋਰਡ" ਦੀ ਮੀਟਿੰਗ ਵਿੱਚ ਭੁੱਲਰ ਦੀ ਰਿਹਾਈ ਦੀ ਵਿਰੋਧਤਾ ਕੀਤੀ।

    ਸਿੱਖ ਜਥੇਬੰਦੀਆਂ

    ਉਹਨਾਂ ਕਿਹਾ ਬੋਰਡ ਵਿੱਚ ਸ਼ਾਮਿਲ ਮੈਂਬਰ ਸੋਸ਼ਲ ਵੈਲਫੇਅਰ ਦੇ ਡਾਇਰੈਕਟਰ ਨੇ ਵੀ ਪ੍ਰੋ ਭੁਲੱਰ ਦੀ ਰਿਹਾਈ ਦੇ ਵਿਰੋਧ ਵਿੱਚ ਵੋਟ ਪਾਈ ਸੀ।

    ਫਗਵਾੜਾ ਵਿਚ ਹੋਈ ਇਸ ਇਕੱਤਰਤਾ ਦੌਰਾਨ 13 ਮੈਂਬਰੀ "ਰਾਜਸੀ ਕੈਦੀ ਰਿਹਾਈ ਕਮੇਟੀ" ਦਾ ਗਠਨ ਵੀ ਕੀਤਾ ਗਿਆ

    ਇਕੱਤਰਤਾ ਨੇ ਇਸ ਕਮੇਟੀ ਨੂੰ ਅਧਿਕਾਰਤ ਕੀਤਾ ਕਿ ਉਹ ਨੌੰ ਰਾਜਸੀ ਸਿੱਖ ਕੈਦੀਆਂ ਤੋਂ ਇਲਾਵਾ ਹੋਰਨਾਂ ਕੈਦੀਆਂ ਬਾਰੇ ਵੀ ਗੱਲਬਾਤ ਕਰੇਗੀ।

    ਪੰਥਕ ਅਤੇ ਕਿਸਾਨ ਜਥੇਬੰਦੀਆਂ ਦੀ ਇਕੱਤਰਤਾ ਨੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਪੈ ਰਹੀ ਰੁਕਾਵਟ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਦੱਸਦਿਆਂ।

    ਇਸ ਮੌਕੇ ਇਸ ਐਲਾਨ ਕੀਤਾ ਕਿ ਉਹ ਇਨ੍ਹਾਂ ਆਗੂਆਂ ਦਾ ਪੰਜਾਬ ਆਉਣ ‘ਤੇ ਵਿਰੋਧ ਕਰਨਗੇ ਅਤੇ ਜਿਸ ਦੀ ਰੂਪਰੇਖਾ ( ਸਮਾਂ ਤੇ ਤਾਰੀਕ) ਇਨ੍ਹਾਂ ਦੀ ਪੰਜਾਬ ਫੇਰੀ ਦੀਆਂ ਤਾਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਤਹਿ ਕੀਤੀ ਜਾਵੇਗੀ।

  4. ਰਾਜਨਾਥ ਸਿੰਘ : ਸਾਡੀ ਸਰਕਾਰ ਬਣਾਓ ਅਸੀਂ ਦੇਖਾਂਗੇ ਕੌਣ ਨਸ਼ੇ ਵੇਚਦਾ ਹੈ

    ਰਾਜਨਾਥ ਸਿੰਘ

    ਤਸਵੀਰ ਸਰੋਤ, ANI

    ਪੰਜਾਬ ਵਿਚ ਸਾਡੀ ਸਰਕਾਰ ਬਣਾਓ, ਅਸੀਂ ਦੇਖਾਂਗੇ ਕਿ ਕੌਣ ਨਸ਼ਾ ਵੇਚਣ ਤੇ ਬੇਅਦਬੀ ਕਰਨ ਦੀ ਹਿੰਮਤ ਕਰਦਾ ਹੈ, ਇਹ ਸ਼ਬਦ ਰਾਜਨਾਥ ਸਿੰਘ ਦੇ ਹਨ।

    ਭਾਰਤ ਦੇ ਰੱਖਿਆ ਮੰਤਰੀ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਚ ਪਾਰਟੀ ਉਮੀਦਵਾਰਾਂ ਦੇ ਪ੍ਰਚਾਰ ਲਈ ਪਹੁੰਚੇ ਹੋਏ ਸਨ।

    ਰਾਜ ਨਾਥ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਮਾੜੀ ਹਾਲਤ ਵਿਚ ਹੈ। ਜਦਕਿ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਉੱਤਰ ਪ੍ਰਦੇਸ਼ ਦੀ ਆਰਥਿਕਤਾ 5 ਸਾਲਾਂ ਵਿਚ 21 ਲੱਖ ਕਰੋੜ ਉੱਤੇ ਪਹੁੰਚ ਗਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਵਿਧਾਨ ਸਭਾ ਚੋਣਾਂ 2022

    BBC Punjabi Cartoon
  6. ਚੰਨੀ ਦੇ ਭਾਣਦੇ ਦਾ 8 ਫਰਬਰੀ ਤੱਕ ਰਿਮਾਂਡ, ਪ੍ਰਦੀਪ ਪੰਡਿਤ ਬੀਬੀਸੀ ਸਹਿਯੋਗੀ

    ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, ANI

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭਪਿੰਦਰ ਸਿੰਘ ਹਨੀ ਨੂੰ ਅਦਾਲਤ ਨੇ 8 ਫਰਬਰੀ ਤੱਕ ਈਡੀ ਰਿਮਾਂਡ ਉੱਤੇ ਭੇਜ ਦਿੱਤਾ ਹੈ।

    ਹਨੀ ਨੂੰ ਵੀਰਵਾਰ ਰਾਤੀਂ 8 ਘੰਟੇ ਦੀ ਪੁੱਛ ਗਿੱਛ ਤੋਂ ਬਾਅਦ ਅੱਧੀ ਰਾਤ ਕਰੀਬ 1 ਉਸਨੂੰ ਈ ਡੀ ਆਪਣੀ ਹਿਰਾਸਤ ਵਿਚ ਲੈ ਲਿਆ ਸੀ।

    ਹਨੀ ਨੂੰ ਅੱਜ ਜਲੰਧਰ ਦੇ ਸੈਸ਼ਨ ਕੋਰਟ ਵਿਚ ਪੇਸ਼ ਕੀਤਾ ਗਿਆ।

    ਜਿਥੇ ਉਸਨੂੰ ਨੂੰ ਅੱਠ ਫਰਵਰੀ ਤਕ ਈ ਡੀ ਦੀ ਹਿਰਾਸਤ ਵਿਚ ਜਲੰਧਰ ਵਿਖੇ ਹੀ ਰੱਖਣ ਦੇ ਹੁਕਮ ਸੁਣਾਏ ਗਏ ਹਨ।

    ਹਨੀ ਦੇ ਵਕੀਲ ਐਚ ਐੱਸ ਓਬਰਾਏ ਨੇ ਦੱਸਿਆ ਕਿ ਈ ਡੀ ਨੇ 2018 ਦੇ ਇਕ ਐੱਫ ਆਈ ਆਰ ਦੇ ਇਕ ਕੇਸ ਨੂੰ ਮੁਖ ਰੱਖ ਕੇ ਹਨੀ ਨੂੰ ਗਿਰਫ਼ਤਾਰ ਕੀਤਾ ਹੈ।

    ਜਦਕਿ ਉਸ ਕੇਸ ਵਿਚ ਉਸਦਾ ਨਾ ਤਾਂ ਨਾਮ ਹੈ ਤੇ ਨਾ ਹੀ ਕਿਸੇ ਕਿਸਮ ਦੀ ਕੋਈ ਸ਼ਮੂਲੀਅਤ ਹੈ।

    ਹਨੀ ਕੋਲੋਂ ਫੜੇ ਗਏ ਪੈਸੇ ਬਾਰੇ ਓਹਨਾ ਕਿਹਾ ਕਿ ਇਹ ਮਾਮਲਾ ਕੋਰਟ ਅਧੀਨ ਹੈ ਜਿਸ ਕਰਕੇ ਉਹ ਇਸ ਤੇ ਕੋਈ ਕੂਮੈਂਟ ਨਹੀਂ ਕਰਨਗੇ

  7. ਉੱਤਰ ਪ੍ਰਦੇਸ਼ ਚੋਣਾਂ: ਉਸ ਸ਼ਖ਼ਸ ਦੀ ਕਹਾਣੀ ਜੋ ਮੁੱਖ ਮੰਤਰੀ ਰਹਿੰਦੀਆਂ ਵੀ ਹਾਰ ਗਏ ਸਨ ਜ਼ਿਮਨੀ ਚੋਣਾਂ

    ਟੀਐੱਨ ਸਿੰਘ

    ਤਸਵੀਰ ਸਰੋਤ, TN Singh Family

    ਆਮ ਤੌਰ 'ਤੇ ਭਾਰਤ ਦੀ ਸਿਆਸਤ 'ਚ ਇਹ ਮੰਨ ਕੇ ਚੱਲਿਆ ਜਾਂਦਾ ਹੈ ਕਿ ਜ਼ਿਮਨੀ ਚੋਣਾਂ ਦਾ ਨਤੀਜਾ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਜਾਵੇਗਾ।

    ਖਾਸ ਕਰਕੇ ਜਦੋਂ ਮੁੱਖ ਮੰਤਰੀ ਆਪ ਜ਼ਿਮਨੀ ਚੋਣ ਲੜ ਰਿਹਾ ਹੋਵੇ, ਤਾਂ ਅਜਿਹੀਆਂ ਚੋਣਾਂ ਦੇ ਨਤੀਜੇ ਬਾਰੇ ਬਹੁਤ ਘੱਟ ਲੋਕਾਂ ਨੂੰ ਖਦਸ਼ਾ ਰਹਿ ਜਾਂਦਾ ਹੈ।

    ਪਰ 1971 ਵਿੱਚ, ਗੋਰਖਪੁਰ ਦੀਆਂ ਮਾਨੀਰਾਮ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਠੀਕ ਇਸਦੇ ਉਲਟ ਹੋਇਆ, ਜਿਸ ਨੇ ਭਾਰਤੀ ਸਿਆਸਤ ਦਾ ਰੁਖ ਹੀ ਬਦਲ ਦਿੱਤਾ।

  8. ਦਰਬਾਰਾ ਸਿੰਘ ਗੁਰੂ ਨੇ ਦੱਸਿਆ ਕਿ ਕਿਉਂ ਛੱਡਿਆ ਅਕਾਲੀ ਦਲ

    Darbara Singh Guru

    ਤਸਵੀਰ ਸਰੋਤ, Sukhchran Preet

    ਬਰਨਾਲਾ ਤੋਂ ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਮੁਤਾਬਕ ਵੀਰਵਾਰ ਨੂੰ ਸ਼ੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਵਾਲੇ ਦਰਬਾਰਾ ਸਿੰਘ ਗੁਰੂ ਨੇ ਚਰਨਜੀਤ ਸਿੰਘ ਚੰਨੀ ਦਾ ਸਮਰਥਨ ਕੀਤਾ ਹੈ।

    ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੇ ਸੰਬੰਧ ਠੀਕ ਸਨ ਪਰ ਸੁਖਬੀਰ ਬਾਦਲ ਦੇ ਘੁਮੰਡ ਕਰਕੇ ਅਤੇ ਖੇਤੀ ਕਾਨੂੰਨਾਂ ਤੇ ਪਾਰਟੀ ਦੇ ਗਲਤ ਸਟੈਂਡ ਕਰਕੇ ਉਨ੍ਹਾਂ ਅਕਾਲੀ ਦਲ ਤੋਂ ਅਸਤੀਫ਼ਾ ਦਿੱਤਾ ਸੀ।

    ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਕੰਮਾਂ ਕਰਕੇ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਹਨ।ਦਰਬਾਰਾ ਸਿੰਘ ਗੁਰੂ ਨੇ ਸਾਲ 2012 ਵਿੱਚ ਭਦੌੜ ਤੋਂ ਅਤੇ ਸਾਲ 2017 ਵਿੱਚ ਬੱਸੀ ਪਠਾਣਾ ਤੋਂ ਸ਼ੋਮਣੀ ਅਕਾਲੀ ਦਲ ਵੱਲੋਂ ਚੋਣ ਲੜੀ ਸੀ।

  9. ਪੰਜਾਬ ਚੋਣਾਂ 2022 : ਚੋਣ ਪ੍ਰਚਾਰ ਦੀਆਂ ਕੁਝ ਤਸਵੀਰਾਂ

    Rajnath Singjh

    ਤਸਵੀਰ ਸਰੋਤ, Gurpreet Singh Chawla

    ਤਸਵੀਰ ਕੈਪਸ਼ਨ, ਗੁਰਦਾਸਪੁਰ ਵਿਚ ਭਾਜਪਾ ਉਮੀਦਵਾਰਾਂ ਦੇ ਪ੍ਰਚਾਰ ਲਈ ਪਹੁੰਚੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ
    ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, Sukhcaran preet

    ਤਸਵੀਰ ਕੈਪਸ਼ਨ, ਭਦੌੜ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
    ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, Sukhchran Preet

    ਤਸਵੀਰ ਕੈਪਸ਼ਨ, ਪ੍ਰਕਾਸ਼ ਬਾਦਲ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਕਾਂਗਰਸ ਵਿਚ ਸ਼ਾਮਲ ਹੋਏ
    ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

    ਤਸਵੀਰ ਸਰੋਤ, Gurpreet Chawla

    ਤਸਵੀਰ ਕੈਪਸ਼ਨ, ਫਤਿਹਗੜ੍ਹ ਚੂੜੀਆਂ ਵਿਚ ਆਪਣੇ ਚੋਣ ਪ੍ਰਚਾਰ ਦੌਰਾਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ
  10. ਮੈਂ ਅਹੁਦਿਆਂ ਦੇ ਪਿੱਛੇ ਨਹੀਂ ਹਾਂ, ਮੈਂ ਪੰਜਾਬ ਦੇ ਨਾਲ ਹਾਂ- ਚੰਨੀ

    ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, Sukhcharan preet/bbc

    ਚੋਣ ਪ੍ਰਚਾਰ ਮੁਹਿੰਮ ਤਹਿਤ ਭਦੌੜ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਪੰਜਾਬ ਵਿੱਚ ਕਾਂਗਰਸ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ।

    ਉਨ੍ਹਾਂ ਨੇ ਇਸ ਮੌਕੇ ਡਾ. ਧਰਮਵੀਰ ਗਾਂਧੀ ਦਾ ਧੰਨਵਾਦ ਕਰਦਿਆਂ ਕਿਹਾ, “ਜਿਹੜੇ ਆਮ ਆਦਮੀ ਪਾਰਟੀ ਦੇ ਮੋਢੀ ਰਹੇ ਹਨ ਤੇ ਐੱਮਵੀ ਬਣੇ, ਉਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ, ਮੈਂ ਉਨ੍ਹਾਂ ਧੰਨਵਾਦੀ ਹਾਂ।“

    ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਆਏ ਦਰਬਾਰਾ ਸਿੰਘ ਦਾ ਵੀ ਧੰਨਵਾਦ ਕੀਤਾ।

    ਮੁੱਖ ਮੰਤਰੀ ਦੇ ਚਿਹਰੇ ਦੀ ਗੱਲ ਬਾਰੇ ਉਨ੍ਹਾਂ ਨੇ ਮੁੜ ਦੁਹਰਾਇਆ ਕਿ ਜਿਸ ਨੂੰ ਵੀ ਐਲਾਨਿਆ ਜਾਵੇਗਾ, “ਮੈਂ ਉਸ ਦੇ ਨਾਲ ਚੱਲਾਂਗਾ, ਮੈਂ ਅਹੁਦਿਆਂ ਦੇ ਪਿੱਛੇ ਨਹੀਂ ਹਾਂ, ਮੈਂ ਪੰਜਾਬ ਦੇ ਨਾਲ ਹਾਂ।

  11. ਸੰਯੁਕਤ ਸਮਾਜ ਮੋਰਚੇ ਦੇ ਕਈ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮੰਜਾ ਮਿਲਿਆ

    ਸੰਯੁਕਤ ਸਮਾਜ ਮੋਰਚਾ
    ਤਸਵੀਰ ਕੈਪਸ਼ਨ, ਸੰਯਕਤ ਸਮਾਜ ਮੋਰਚੇ ਦੇ ਕਈ ਉਮੀਦਵਾਰ ਇਸ ਨਿਸ਼ਾਨ ਤੋਂ ਰਹਿ ਵੀ ਗਏ ਹਨ
  12. ਪੰਜਾਬ ਵਿਧਾਨ ਸਭਾ ਚੋਣਾਂ: ਉਮੀਦਵਾਰਾਂ ਦੀ ਜਾਇਦਾਦ ਬਾਰੇ ਦਿਲਚਸਪ ਤੱਥ

    ਵੀਡੀਓ ਕੈਪਸ਼ਨ, ਪੰਜਾਬ ਵਿਧਾਨ ਸਭਾ ਚੋਣਾਂ: ਮੁੱਖ ਮੰਤਰੀ ਚੰਨੀ ਸਿਰ ਹੈ ਕਰਜ਼ਾ ਤੇ ਸੁਖਬੀਰ ਬਾਦਲ ਕੋਲ ਨਹੀਂ ਹੈ ਆਪਣੀ ਕਾਰ

    ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਦੌਰ ਪੂਰਾ ਹੋ ਚੁੱਕਿਆ ਹੈ ਅਤੇ ਉਮੀਦਵਾਰਾਂ ਨੇ ਆਪਣੀ ਚੱਲ ਅਚੱਲ ਜਾਇਦਾਦ ਦਾ ਐਲਾਨ ਕਰ ਦਿੱਤਾ ਹੈ।

    ਪੰਜਾਬ ਦੇ ਪੰਜ ਵੱਡੇ ਨੇਤਾ ਜਿਨ੍ਹਾਂ ਉੱਪਰ ਸਭ ਦੀਆਂ ਨਿਗਾਹਾਂ ਟਿਕੀਆਂ ਹਨ, ਦੇ ਨਾਮਜ਼ਦਗੀ ਕਾਗਜ਼ਾਂ ਉਨ੍ਹਾਂ ਦੀ ਚੱਲ -ਅਚੱਲ ਜਾਇਦਾਦ ਵਿੱਚ ਵਾਧੇ -ਘਾਟੇ ਹੋਏ ਹਨ।

    ਭਗਵੰਤ ਮਾਨ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਭਰੇ ਗਏ ਨਾਮਜ਼ਦਗੀ ਕਾਗਜ਼ਾਂ ਵਿੱਚ ਕਈ ਦਿਲਚਸਪ ਗੱਲਾਂ ਸਾਹਮਣੇ ਆਈਆਂ ਹਨ।

    ਇਨ੍ਹਾਂ ਉਮੀਦਵਾਰਾਂ ਕੋਲ ਲੱਖਾਂ ਰੁਪਏ ਦੀਆਂ ਕਾਰਾਂ, ਘੋੜੇ, ਹਥਿਆਰ, ਘਰ ਅਤੇ ਜ਼ਮੀਨਾਂ ਹਨ। ਇਸ ਦੇ ਨਾਲ ਹੀ ਉਨ੍ਹਾਂ ਉੱਪਰ ਲੱਖਾਂ ਕਰੋੜਾਂ ਦੀਆਂ ਦੇਣਦਾਰੀਆਂ ਵੀ ਹਨ।

    ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

  13. ਸਮ੍ਰਿਤੀ ਇਰਾਨੀ ਨੇ ਕੇਜਰੀਵਾਲ ‘ਤੇ ਸਾਧਿਆ ਨਿਸ਼ਾਨਾ

    ਭਾਜਪਾ ਆਗੂ ਸਮ੍ਰਿਤੀ ਇਰਾਨੀ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਭਾਜਪਾ ਮੰਦਰ ਬਣਾ ਰਹੀ ਹੈ ਅਤੇ ਕੇਜਰੀਵਾਲ ਸਰਕਾਰ ਇਸ ਦੇ ਨੇੜੇ ਸ਼ਰਾਬ ਦੀ ਦੁਕਾਨ ਖੋਲ੍ਹ ਰਹੀ ਹੈ।“

    “ਤੁਹਾਨੂੰ ਤਿਲਕ ਨਗਰ ਵਿੱਚ 2 ਗੁਰਦੁਆਰਿਆਂ ਦੇ ਵਿਚਕਾਰ ਇੱਕ ਸ਼ਰਾਬ ਦੀ ਦੁਕਾਨ ਮਿਲੇਗੀ।“

    “ਧਰਮ ਦੀ ਮਰਿਆਦਾ ਹੈ ਜਿਸ ਦੀ ਕੇਜਰੀਵਾਲ ਸਰਕਾਰ ਨੇ ਉਲੰਘਣਾ ਕੀਤੀ ਹੈ... ਅਤੇ ਫਿਰ ਉਹ ਅਜਿਹੇ ‘ਚ ਉਹ 'ਨਸ਼ਾ ਮੁਕਤ' ਪੰਜਾਬ ਦਾ ਵਾਅਦਾ ਕਰਦੇ ਹਨ।“

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਪੰਜਾਬ ਚੋਣਾਂ 2022 : ਭਗਵੰਤ ਮਾਨ ਤੋਂ ਸੁਣੋ ਕਿ ਕਿਸ ਨਾਲ ਹੈ ਆਮ ਆਦਮੀ ਪਾਰਟੀ ਦਾ ਮੁਕਾਬਲਾ

    ਵੀਡੀਓ ਕੈਪਸ਼ਨ, ਕਿਸ ਨਾਲ ਹੈ 'ਆਪ' ਦਾ ਮੁਕਾਬਲਾ, ਭਗਵੰਤ ਤੋਂ ਸੁਣੋ ਜਵਾਬ

    ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਅਤੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਨੇ ਬੀਬੀਸੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਆਪ ਦਾ ਅਸਲ ਵਿੱਚ ਕਿਸ ਨਾਲ ਮੁਕਾਬਲਾ ਹੈ।

    ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਏਜੰਡੇ ਬਾਰੇ ਵੀ ਕੀਤੀ ਗੱਲਬਾਤ।

    ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਐਡਿਟ-ਗੁਲਸ਼ਨ ਕੁਮਾਰ

  15. ਜਦੋਂ ਪ੍ਰਿਅੰਕਾ ਗਾਂਧੀ ਨੇ ਕਿਸਾਨ ਦੇ ਟਰੈਕਟਰ ਤੇ ਬੈਠ ਕੀਤੀਆਂ ਗੱਲਾਂ

    ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਰਸਤੇ ਵਿੱਚੋਂ ਲੰਘ ਰਹੇ ਇੱਕ ਕਿਸਾਨ ਨੌਜਵਾਨ ਦੇ ਟਰੈਕਟਰ ਉੱਪਰ ਬੈਠਕੇ ਉਸਦੇ ਹਾਲਾਤ ਬਾਰੇ ਜਾਣਿਆ।

    ਪ੍ਰਿਅੰਕਾ ਗਾਂਧੀ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ,''ਤੁਸੀਂ ਮੁੱਖ ਮੰਤਰੀ ਦੇ ਝੂਠੇ ਆਂਕੜਿਆਂ ਵਾਲੀ ਪ੍ਰੈੱਸ ਕਾਨਫ਼ਰੰਸ ਤਾਂ ਦੇਖੀ।

    ਹੁਣ ਜਨਤਾ ਦੀ ਪ੍ਰੈੱਸ ਕਾਨਫ਼ਰੰਸ ਦੇਖੋ। ਇਹ ਨੌਜਵਾਨ ਕਿਸਾਨ ਦਾ ਬੇਟਾ ਹੈ ਅਤੇ ਆਰਮੀ ਦੀ ਭਰਤੀ ਤੇ ਹੋਰ ਭਰਤੀਆਂ ਲਈ ਦੁਖੀ ਹੈ।''

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਕੈਪਟਨ ਤੇ ਭਾਜਪਾ ਦੇ ਕੀ ਹਨ 11 ਸੰਕਲਪ

    ਕੈਪਟਨ ਅਮਰਿੰਦਰ ਸਿੰਘ

    ਤਸਵੀਰ ਸਰੋਤ, capt amrinder singh/twitter

    ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਚੰਡੀਗੜ੍ਹ ਵਿੱਚ ਪੰਜਾਬ ਚੋਣਾਂ ਲਈ ਪੰਜਾਬ ਵਿੱਚ ਬੀਜੇਪੀ ਦੇ ਭਾਈਵਾਲ ਬਣੇ ਕੈਪਟਨ ਅਮਰਿੰਦਰ ਸਿੰਘ (ਪੰਜਾਬ ਲੋਕ ਕਾਂਗਰਸ) ਅਤੇ ਸੁਖਦੇਵ ਸਿੰਘ ਢੀਂਡਸਾ (ਸ਼੍ਰੋਮਣੀ ਅਕਾਲੀ ਦਲ ਸੰਯੁਕਤ) ਨਾਲ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ।

    ਐਨਡੀਏ ਦੇ ਬੈਨਰ ਹੇਠ ਕੀਤੀ ਗਈ ਇਸ ਪ੍ਰੈੱਸ ਕਾਨਫ਼ਰੰਸ ਵਿੱਚ ਆਗਾਮੀ ਚੋਣਾਂ ਲਈ ਇੱਕ 11 ਨੁਕਾਤੀ ਸੰਕਲਪ ਪੱਤਰ/ਵਿਜ਼ਨ ਡਾਕੂਮੈਂਟ ਜਾਰੀ ਕੀਤਾ ਗਿਆ।

    ਇਸ ਸੰਕਲਪ ਪੱਤਰ ਦੇ 11 ਨੁਕਤੇ ਹਨ-

    1.ਸ਼ਾਂਤੀ ਤੇ ਭਾਈਚਾਰਾ

    2.ਮਾਫ਼ੀਆ ਮੁਕਤ ਪੰਜਾਬ

    3.ਨਸ਼ਾ ਮੁਕਤ ਪੰਜਾਬ

    4.ਹਰ ਹੱਥ ਨੂੰ ਰੋਜ਼ਗਾਰ

    5.ਖੁਸ਼ਹਾਲ ਕਿਸਾਨ

    6.ਨਿਰੋਆ ਪੰਜਾਬ

    7.ਮਿਆਰੀ ਸਿੱਖਿਆ ਸਭ ਦਾ ਹੱਕ

    8.ਉਦਯੋਗਿਕ ਇਨਕਲਾਬ

    9.ਵਿਕਸਿਤ ਪੰਜਾਬ

    10.ਸਸ਼ਕਤ ਨਾਰੀ

    11.ਸਭ ਦਾ ਸਾਥ ਸਭ ਦਾ ਵਿਕਾਸ

  17. ਪ੍ਰਧਾਨ ਮੰਤਰੀ ਨੂੰ ਸ਼ਾਸਕ ਨਹੀਂ ਬਲਕਿ ਸੇਵਕ ਵਜੋਂ ਭੂਮਿਕਾ ਨਿਭਾਉਣੀ ਚਾਹੀਦੀ ਹੈ- ਰਾਜਨਾਥ

    ਰਾਜਨਾਥ ਸਿੰਘ

    ਤਸਵੀਰ ਸਰੋਤ, Getty Images

    ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਬਾਰੇ ਕਿਹਾ, “ਸਾਡੇ ਪ੍ਰਧਾਨ ਮੰਤਰੀ ਦੀ ਸੰਵੇਦਨਸ਼ੀਲਤਾ ਵੇਖੋ। ਖ਼ੇਤੀ ਨਾਲ ਸੰਬੰਧਤ ਤਿੰਨ ਕਾਨੂੰਨ ਭਾਰਤ ਦੀ ਸੰਸਦ ’ਚ ਪਾਸ ਹੋਏ। ਪਰ ਕੁਝ ਕਿਸਾਨ ਭਰਾ ਇਸ ਤੋਂ ਸਹਿਮਤ ਨਹੀਂ ਹੋਏ। ਅਸੀਂ ਸੋਚਦੇ ਰਹੇ ਕਿ ਹੁਣ ਕੋਈ ਰਸਤਾ ਨਿਕਲੇਗਾ।“

    “ਜਦੋਂ ਰਸਤਾ ਨਹੀਂ ਨਿਕਲਿਆ ਤਾਂ ਪੀਐੱਮ ਨੇ ਕਿਹਾ, ‘ਮੈਂ ਮਾਫੀ ਚਾਹੁੰਦਾ ਹੈ ਮੈਂ ਆਪਣੇ ਕੁਝ ਕਿਸਾਨ ਭਰਾਵਾਂ ਨੂੰ ਜਿਵੇਂ ਸਮਝਾਉਣਾ ਚਾਹੁੰਦਾ ਸੀ, ਨਹੀਂ ਸਮਝਾ ਸਕਿਆ ਇਸ ਲਈ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਂਦਾ ਹਾਂ।’

    ਰਾਜਨਾਥ ਸਿੰਘ

    “ਅਜਿਹੀ ਸੰਵੇਦਨਸ਼ੀਲਤਾ ਸਾਡੇ ਪ੍ਰਧਾਨ ਮੰਤਰੀ ’ਚ ਹੈ। ਅਹੰਕਾਰ ਨਹੀਂ ਚਾਹੀਦਾ ਕਿ ਮੈਂ ਪੀਐੱਮ ਹਾਂ ਤੇ ਕਾਨੂੰਨ ਵਾਪਸ ਨਹੀਂ ਲਵਾਂਗਾ।“

    “ਇੱਕ ਪ੍ਰਧਾਨ ਮੰਤਰੀ ਨੂੰ ਸ਼ਾਸਕ ਦੇ ਰੂਪ ’ਚ ਨਹੀਂ ਸੇਵਕ ਦੇ ਰੂਪ ’ਚ ਭੂਮਿਕਾ ਨਿਭਾਉਣੀ ਚਾਹੀਦੀ ਹੈ।”

  18. ਸੰਯੁਕਤ ਸਮਾਜ ਮੋਰਚਾ ਉਮੀਦਵਾਰ ਵੱਲੋਂ ਦਾਅਵੇਦਾਰੀ 'ਤੇ ਮੁੜ ਵਿਚਾਰ ਦਾ ਫ਼ੈਸਲਾ

    ਅਨੂਰੂਪ ਕੌਰ ਸੰਧੂ

    ਤਸਵੀਰ ਸਰੋਤ, AnoroopKaurSandhu/FB

    ਸੰਯੁਕਤ ਸਮਾਜ ਮੋਰਚੇ ਵੱਲੋਂ ਮੁਕਤਸਰ ਤੋਂ ਨਾਮਜ਼ਦ ਉਮੀਦਵਾਰ ਅਨੂਰੂਪ ਕੌਰ ਸੰਧੂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਉਮੀਦਵਾਰੀ ਬਾਰੇ ਮੁੜ ਵਿਚਾਰ ਕਰਨ ਦੀ ਗੱਲ ਆਖੀ ਹੈ।

    ਅਨੂਰੂਪ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਆਖਿਆ ਹੈ ਕਿ ਲੋਕਾਂ ਵਿੱਚ ਅੱਜ ਵੀ ਸਿਆਸੀ ਪਾਰਟੀਆਂ ਦਾ ਡਰ ਹੈ ਅਤੇ ਇਸ ਗੱਲ ਨੇ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ।

    ਇਨ੍ਹਾਂ ਲੋਕਾਂ ਵਿੱਚ ਜਥੇਬੰਦੀਆਂ ਦੇ,ਅੰਦੋਲਨ ਨਾਲ ਜੁੜੇ ਹੋਏ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਸਿਆਸੀ ਪਾਰਟੀਆਂ ਦਾ ਝੰਡਾ ਚੁੱਕਿਆ ਹੋਇਆ ਹੈ।

    "ਮੈਨੂੰ ਨਿਰਾਸ਼ਾ ਹੁੰਦੀ ਹੈ ਕਿ ਬਦਲਾਅ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਲੋਕ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਹਨ। ਜਿਸ ਤਰ੍ਹਾਂ ਅਸੀਂ ਕਿਸਾਨੀ ਅੰਦੋਲਨ ਵਿੱਚ ਇਕੱਠੇ ਹੋਏ ਉਸੇ ਤਰ੍ਹਾਂ ਅਸੀਂ ਨਵਾਂ ਪੰਜਾਬ ਸਿਰਜਣ ਦੀ ਕੋਸ਼ਿਸ਼ ਕਰੀਏ।"

    ਅਨੂਰੂਪ ਨੇ ਦੋ ਵ੍ਹੱਟਸਐਪ ਨੰਬਰ ਜਾਰੀ ਕਰਦੇ ਹੋਏ ਲੋਕਾਂ ਤੋਂ ਸੁਝਾਅ ਮੰਗਿਆ ਹੈ।

  19. ਚੰਨੀ ਦੇ ਮੰਤਰੀਆਂ ਨੇ ਮੁੱਖ ਮੰਤਰੀ ਦੇ ਬਚਾਅ 'ਚ ਕੀ ਕਿਹਾ

    ਸੁਖਜਿੰਦਰ ਸਿੰਘ ਰੰਧਾਵਾ

    ਤਸਵੀਰ ਸਰੋਤ, Gurpreet Chawla/BBC

    ਈਡੀ ਵਲੋਂ ਮੁਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀ ਗ੍ਰਿਫਤਾਰੀ ਨੂੰ ਲੈਕੇ ਰਾਜਨੀਤੀ ਗਰਮਾਈ ਹੋਈ ਹੈ।

    ਬੀਬੀਸੀ ਦੇ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਮੁਤਾਬਕ ਇਸ ਬਾਰੇ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਰੇਡ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਚੋਣਾਂ 'ਚ ਹੋ ਰਹੇ ਹਨ।

    ''ਭਾਜਪਾ ਇਹ ਰਾਜਨੀਤੀ ਪਹਿਲਾ ਵੀ ਦੂਸਰੇ ਸੂਬਿਆਂ 'ਚ ਚੋਣਾਂ ਦੌਰਾਨ ਕਰ ਚੁਕੀ ਹੈ ਲੇਕਿਨ ਉਥੇ ਵੀ ਮੂੰਹ ਦੀ ਖਾਣੀ ਪਾਈ ਅਤੇ ਹੁਣ ਵੀ ਭਾਵੇ ਉਹ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਕਾਂਗਰਸ ਨੂੰ ਦਬਾਉਣਾ ਚਾਹੁੰਦੀ ਹੈ ਲੇਕਿਨ ਅਖੀਰ 'ਚ ਪੰਜਾਬ 'ਚ ਕਾਂਗਰਸ ਜਿੱਤ ਹਾਸਿਲ ਕਰੇਗੀ |''

    ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ,''ਜੇਕਰ ਕਾਰਵਾਈ ਕਰਨੀ ਹੈ ਤਾ ਭਾਜਪਾ ਆਪਣੇ ਚਹੇਤਿਆਂ 'ਤੇ ਵੀ ਬਰਾਬਰ ਕਰੇ। ਬਿਕਰਮਜੀਤ ਮਜੀਠੀਆ ਅਤੇ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਕਾਰਵਾਈ ਹੋਵੇ ਕਿਉਕਿ ਉਹਨਾਂ 'ਤੇ ਵੀ ਈਡੀ ਦੇ ਮਾਮਲੇ ਹਨ |''

    ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

    ਤਸਵੀਰ ਸਰੋਤ, Gurpreet Chawla/BBC

    ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ,''ਇਹ ਰੇਡ ਭਾਜਪਾ ਦੇ ਇਸ਼ਾਰੇ 'ਤੇ ਹੋ ਰਹੇ ਹਨ ਅਤੇ ਇਹ ਭਾਜਪਾ ਕੋਈ ਨਵਾਂ ਨਹੀਂ ਕਰ ਰਹੀ।''

    "ਦੇਸ਼ ਦੇ ਜਿਸ ਵੀ ਸੂਬੇ ਚ ਭਾਜਪਾ ਸੱਤਾ 'ਚ ਨਹੀਂ ਹੈ ਉਥੇ ਹੀ ਈਂ ਡੀ ਰੇਡ ਪਿਛਲੇ ਸਮੇ 'ਚ ਚੋਣਾਂ ਦੌਰਾਨ ਹੋਏ ਹਨ ਚਾਹੇ ਬੰਗਾਲ, ਮਹਾਰਾਸ਼ਟਰ ਹੋਵੇ ਅਤੇ ਹੁਣ ਪੰਜਾਬ 'ਚ ਚੋਣਾਂ ਹਨ ਤੇ ਹੁਣ ਪੰਜਾਬ 'ਚ ਕਾਰਵਾਈ ਹੋ ਰਹੀ ਹੈ.''

    ''ਲੇਕਿਨ ਇਸ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਕਿਉਕਿ ਪੰਜਾਬ ਦੇ ਲੋਕ ਮੁਖ ਮੰਤਰੀ ਚਰਨਜੀਤ ਚੰਨੀ ਅਤੇ ਕਾਂਗਰਸ ਦੀ ਸਰਕਾਰ ਦੇ ਕੰਮਾਂ ਨੂੰ ਲੈਕੇ ਕਾਂਗਰਸ ਦੇ ਹੱਕ 'ਚ ਖੜੇ ਹਨ |''

  20. ਯੋਗੀ ਆਦਿਤਿਆਨਾਥ ਨੇ ਭਰੇ ਕਾਗਜ਼

    ਯੋਗੀ ਆਦਿਤਿਆਨਾਥ

    ਤਸਵੀਰ ਸਰੋਤ, ANI

    ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਗੋਰਖਪੁਰ ਸ਼ਹਿਰੀ ਤੋਂ ਆਪਣੇ ਨਾਮਜ਼ਦਗੀ ਪੱਤਰ ਭਰੇ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮੌਕੇ ਉਨ੍ਹਾਂ ਦੇ ਨਾਲ ਸਨ।

    ਉਸ ਤੋਂ ਪਹਿਲਾਂ ਉਨ੍ਹਾਂ ਨੇ ਗੋਰਖਨਾਥ ਅਤੇ ਆਪਣੇ ਗੁਰੂ ਮਰਹੂਮ ਮਹੰਤ ਅਵੈਦਨਾਥ ਦੇ ਦਰਸ਼ਨ ਤੇ ਪੂਜਾ ਕੀਤੀ।

    ਯੋਗੀ ਆਦਿਤਿਆਨਾਥ ਦੇ ਸਿਆਸੀ ਜੀਵਨ ਦੇ ਉਤਰਾਵਾਂ-ਚੜ੍ਹਾਵਾਂ ਬਾਰੇ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post