ਲਾਇਵ ਪੇਜ ਨੂੰ ਵਿਰਾਮ! ਧੰਨਵਾਦ
ਵਿਧਾਨ ਸਭਾ ਚੋਣਾਂ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੇਜ ਨੂੰ ਅਸੀਂ ਇੱਥੇ ਹੀ ਵਿਰਾਮ ਦਿੰਦੇ ਹਾਂ। ਚੋਣਾਂ ਨਾਲ ਸਬੰਧਤ ਨਵੀਆਂ ਰਿਪੋਰਟਾਂ ਤੇ ਅਪਡੇਟਸ ਨਾਲ 4 ਫਰਬਰੀ ਸਵੇਰੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਇਜਾਜ਼ਤ ਦਿਓ, ਧੰਨਵਾਦ
ਇਸ ਵੇਲੇ ਦੇ ਕੁਝ ਅਹਿਮ ਅਪਡੇਟ ਇਸ ਤਰ੍ਹਾਂ ਹਨ:
- ਏਆਈਐੱਮਆਈਐੱਮ ਦੇ ਮੁਖੀ ਅਸਦ-ਉਦ-ਦੀਨ ਓਵੈਸੀ ਦੀ ਕਾਰ ਉੱਤੇ ਯੂਪੀ ਵਿਚ ਮੇਰਠ ਨੇੜੇ ਫਾਇਰਿੰਗ ਹੋਈ ਹੈ।
- ਨਵਜੋਤ ਸਿੰਘ ਸਿੱਧੂ ਨੂੰ ਰੋਡ ਰੇਜ ਮਾਮਲੇ ਵਿਚ ਸੁਪਰੀਮ ਕੋਰਟ ਨੇ 25 ਫਰਬਰੀ ਤੱਕ ਰਾਹਤ ਦਿੱਤੀ ਹੈ।
- ‘ਆਪ’ ਦੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਲਈ ਪ੍ਰਚਾਰ ਕਰਨ ਦਾ ਐਲਾਨ ਕੀਤਾ ਹੈ।
- ਕਾਂਗਰਸ ਦੇ ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।
- ਨਵਜੋਤ ਸਿੱਧੂ ਨੇ ਜਾਖੜ ਦੇ ਚੰਨੀ ਨੂੰ ਮੁੱਖ ਮੰਤਰੀ ਦਾ ਇੱਕ ਹੋਰ ਮੌਕਾ ਦੇਣ ਦੇ ਬਿਆਨ ਉੱਤੇ ਕਿਹਾ ਇਹ ਜਿੱਤੇ ਹੋਏ ਵਿਧਾਇਕ ਤੈਅ ਕਰਨਗੇ
- ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 316.66 ਕਰੋੜ ਰੁਪਏ ਦੀ ਨਕਦੀ ਤੇ ਸਮਾਨ ਜ਼ਬਤ ਕੀਤਾ ਗਿਆ ਹੈ।