ਅੱਜ ਦਾ ਮੁੱਖ ਘਟਨਾਕ੍ਰਮ
ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਤੁਹਾਡਾ ਧੰਨਵਾਦ
- ਵੀਰਵਾਰ ਨੂੰ ਰੋਡ ਰੇਜ ਮਾਮਲੇ ਵਿੱਚ ਨਵਜੋਤ ਸਿੱਧੂ ਖਿਲਾਫ ਸੁਣਵਾਈ ਹੋਵੇਗੀ।
- ਬਟਾਲਾ ਦੇ ਭਾਜਪਾ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ’ਤੇ ਪੁਲਿਸ ਨੇ ਧਾਰਾ 188 ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
- ਕਾਂਗਰਸ ਆਗੂ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਲਈ ਸਭ ਤੋਂ ਵੱਧ ਵੋਟਾਂ ਉਨ੍ਹਾਂ ਨੂੰ ਪਈਆਂ ਸਨ
- ਸ਼੍ਰੋਮਣੀ ਕਮੇਟੀ ਨੇ ਕਾਂਗਰਸ ਦੇ ਇੱਕ ਨਾਅਰੇ ਉੱਤੇ ਇਤਰਾਜ਼ ਜਤਾਇਆ ਹੈ ਤੇ ਕਿਹਾ ਹੈ ਕਿ ਉਸ ਵਿੱਚ ਅਰਦਾਸ ਦੀਆਂ ਸਤਰਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।
- ਸ਼੍ਰੋਮਣੀ ਕਮੇਟੀ ਨੇ ਚੋਣ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਹੋਰਡਿੰਗ ਬੋਰਡ ਹਟਾਏ ਜਾਣ ਅਤੇ ਕਾਂਗਰਸ ਪਾਸੋਂ ਜਨਤਕ ਮੁਆਫ਼ੀ ਮੰਗਵਾਈ ਜਾਵੇ
- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਜੱਦੀ ਹਲਕੇ ਚਮਕੌਰ ਸਾਹਿਬ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਵੁਕ ਹੋ ਗਏ।











