ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। ਕੱਲ੍ਹ ਮੁੜ ਤਾਜ਼ਾ ਖ਼ਬਰਾਂ ਲੈ ਕੇ ਹਾਜ਼ਰ ਹੋਵਾਂਗੇ।
ਪੰਜਾਬ ਚੋਣਾਂ: ਭਾਜਪਾ ਦੇਸ਼ ਦੀ ਸਭ ਤੋਂ ਅਮੀਰ ਪਾਰਟੀ, ਜਾਣੋ ਹੋਰ ਕਿਹੜੀਆਂ ਪਾਰਟੀਆਂ ਧਨਾਢ
ਪੰਜਾਬ ਵਿੱਚ 20 ਫਰਵਰੀ ਨੂੰ ਵੋਟਿੰਗ ਹੋਣ ਜਾ ਰਹੀ ਹੈ। ਪਾਰਟੀਆਂ ਦੀ ਚੋਣ ਮੁਹਿੰਮ ਨੇ ਜ਼ੋਰ ਫੜ੍ਹ ਲਿਆ ਹੈ
ਲਾਈਵ ਕਵਰੇਜ
ਅੱਜ ਦਾ ਪ੍ਰਮੁੱਖ ਘਟਨਾਕ੍ਰਮ

ਤਸਵੀਰ ਸਰੋਤ, Getty Images
- ਕੌਮੀ ਪਾਰਟੀਆਂ ਵਿੱਚੋਂ ਸਭ ਤੋਂ ਜ਼ਿਆਦਾ 4487.78 ਕਰੋੜ ਰੁਪਏ ਦੀ ਜਾਇਦਾਦ ਭਾਜਪਾ ਨੇ ਦੱਸੀ ਹੈ। ਇਸ ਤੋਂ ਬਾਅਦ ਬਹੁਜਨ ਸਮਾਜਵਾਦੀ ਪਾਰਟੀ ਨੇ 698.33 ਕਰੋੜ ਰੁਪਏ ਅਤੇ ਕਾਂਗਰਸ ਨੇ 588.16 ਕਰੋੜ ਦੀ ਜਾਇਦਾਦ ਐਲਾਨੀ ਹੈ।
- ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਈਸਟ ਅਤੇ ਮਜੀਠਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ।
- ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ ਉਹ ਹਾਈ ਕਮਾਂਡ ਵੱਲੋਂ ਮੁੱਖ ਮੰਤਰੀ ਐਲਾਨੇ ਗਏ ਵਿਅਕਤੀ ਲਈ ਪ੍ਰਚਾਰ ਕਰਨ ਵਾਲੇ ਪਹਿਲੇ ਵਿਅਕਤੀ ਹੋਣਗੇ।
- ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੇ ਕੰਮ ਨਾ ਕੀਤਾ ਤਾਂ ਅਗਲੀ ਵਾਰ ਵੋਟਾਂ ਮੰਗਣ ਨਹੀਂ ਆਵਾਂਗੇ।
- ਪ੍ਰਧਾਨ ਮੰਤਰੀ ਨਰਿੰਦਰ ਮੋੇਦੀ ਨੇ ਦਿੱਲੀ ਵਿੱਚ ਐਨਸੀਸੀ ਕੈਡਿਟਾਂ ਨੂੰ ਮੈਡਲ ਤੇ ਬੇਟਨ ਵੰਡੇ।ਇਸ ਦੌਰਾਨ ਉਨ੍ਹਾਂ ਨੇ ਇੱਕ ਸਿੱਖ ਕੈਡਿਟ ਵਰਗੀ ਪੱਗ ਬੰਨ੍ਹੀ ਹੋਈ ਸੀ।
- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਨੇ ਬਸੀ ਪਠਾਣਾਂ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।
ਪੰਜਾਬ ਕਾਂਗਰਸ ਤੋਂ ਟਿਕਟਾਂ ਨਾ ਮਿਲਣ ਤੋਂ ਖਫ਼ਾ ਮਹਿਲਾ ਆਗੂ ਕੀ ਕਹਿ ਰਹੀਆਂ ਹਨ, ਮਨਪ੍ਰੀਤ ਕੌਰ, ਬੀਬੀਸੀ ਪੱਤਰਕਾਰ
ਵੀਡੀਓ ਕੈਪਸ਼ਨ, ਪੰਜਾਬ ਕਾਂਗਰਸ ਤੋਂ ਟਿਕਟਾਂ ਨਾ ਮਿਲਣ ਤੋਂ ਖਫ਼ਾ ਮਹਿਲਾ ਆਗੂ ਕੀ ਕਹਿ ਰਹੀਆਂ ਹਨ ਪੰਜਾਬ ਵਿੱਚ ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸ ’ਚ ਕਈ ਆਗੂ ਹਾਈ ਕਮਾਂਡ ਤੋਂ ਖਫ਼ਾ ਨਜ਼ਰ ਆ ਰਹੇ ਹਨ।
ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸ ਵਿੱਚ ਬਗਾਵਤ ਦੇਖਣ ਨੂੰ ਮਿਲ ਰਹੀ ਹੈ, ਕਈ ਕਾਂਗਰਸੀ ਆਗੂ ਕਾਂਗਰਸ ਦੀ ਹਾਈ ਕਮਾਂਡ ਤੋਂ ਖਫ਼ਾ ਨਜ਼ਰ ਆ ਰਹੇ ਹਨ। ਇਸ ਖ਼ਬਰ ਨੂੰ ਇੱਥੇ ਕਲਿੱਕ ਕਰ ਕੇ ਵਿਸਥਾਰ ‘ਚ ਪੜ੍ਹੋ।
ਕੇਜਰੀਵਾਲ ਨੇ ਕਿਹਾ,'ਜੇ ਕੰਮ ਨਾ ਕੀਤਾ ਤਾਂ ਵੋਟਾਂ ਮੰਗਣ ਨਹੀਂ ਆਉਂਦੇ'

ਤਸਵੀਰ ਸਰੋਤ, ANI
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ,''ਇੱਕ ਵਾਰ ਆਮ ਆਦਮੀ ਨੂੰ ਪੰਜ ਸਾਲ ਕੰਮ ਕਰਨ ਦਿਓ... ਜੇ ਕੰਮ ਨਾ ਕੀਤਾ ਤਾਂ ਨਾ ਹੀ ਮੈਂ ਤੇ ਨਾ ਹੀ ਭਗਵੰਤ ਵੋਟਾਂ ਮੰਗਣ ਆਵਾਂਗੇ।''
ਭਾਜਪਾ ਦੇਸ਼ ਦੀ ਸਭ ਤੋਂ ਅਮੀਰ ਪਾਰਟੀ, ਜਾਣੋ ਹੋਰ ਕਿਹੜੀਆਂ ਪਾਰਟੀਆਂ ਧਨਾਢ

ਤਸਵੀਰ ਸਰੋਤ, Getty Images
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫ਼ਾਰਮਸ (ਏਡੀਆਰ) ਨੇ ਵਿੱਤੀ ਸਾਲ 2019-20 ਦੇ ਲਈ ਸਿਆਸੀ ਪਾਰਟੀਆਂ ਦੀ ਜਾਇਦਾਦ ਅਤੇ ਦੇਣਦਾਰੀਆਂ ਦਾ ਵਿਸ਼ਲੇਸ਼ਣ ਜਾਰੀ ਕੀਤਾ ਹੈ।
2019 ਦੇ ਦੌਰਾਨ ਸੱਤ ਕੌਮੀ ਪਾਰਟੀਆਂ ਨੇ 6988.57 ਕਰੋੜ ਰੁਪਏ ਅਤੇ 44 ਖੇਤਰੀ ਪਾਰਟੀਆਂ ਨੇ 2129.38 ਕਰੋੜ ਦੀ ਕੁੱਲ ਸੰਪਤੀ ਐਲਾਨ ਕੀਤੀ ਹੈ।
ਕੌਮੀ ਪਾਰਟੀਆਂ ਵਿੱਚੋਂ ਸਭ ਤੋਂ ਜ਼ਿਆਦਾ 4487.78 ਕਰੋੜ ਰੁਪਏ ਦੀ ਜਾਇਦਾਦ ਭਾਜਪਾ ਨੇ ਦੱਸੀ ਹੈ। ਇਸ ਤੋਂ ਬਾਅਦ ਬਹੁਜਨ ਸਮਾਜਵਾਦੀ ਪਾਰਟੀ ਨੇ 698.33 ਕਰੋੜ ਰੁਪਏ ਅਤੇ ਕਾਂਗਰਸ ਨੇ 588.16 ਕਰੋੜ ਦੀ ਜਾਇਦਾਦ ਐਲਾਨੀ ਹੈ।
44 ਖੇਤਰੀ ਪਾਰਟੀਆਂ ਵਿੱਚੋਂ ਸਭ ਤੋਂ ਜ਼ਿਆਦਾ ਜਾਇਦਾਦ ਸਮਾਜਵਾਦੀ ਪਾਰਟੀ ਨੇ ਦੱਸੀ ਹੈ। ਪਾਰਟੀ ਕੋਲ 563.47 ਕਰੋੜ ਦੀ ਜਾਇਦਾਦ ਹੈ।
ਇਸ ਤੋਂ ਬਾਅਦ ਟੀਆਰਐਸ ਨੇ 301.47 ਕਰੋੜ ਰੁਪਏ ਅਤੇ ਏਆਈਡੀਐਮਕੇ ਨੇ 267.61 ਕਰੋੜ ਰੁਪਏ ਦੀ ਜਾਇਦਾਦ ਹੋਣ ਬਾਰੇ ਦੱਸਿਆ ਹੈ।
ਮੁੱਖ ਮੰਤਰੀ ਚੰਨੀ ਦੇ ਭਰਾ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਭਰੇ ਨਾਮਜ਼ਦਗੀ ਪੱਤਰ

ਤਸਵੀਰ ਸਰੋਤ, ANI
ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਬਸੀ ਪਠਾਣਾਂ ਤੋਂ ਅਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ ਹਨ।
ਨਵਜੋਤ ਸਿੱਧੂ 'ਤੇ ਹਮਲਾ ਕਰਦਿਆਂ ਮਜੀਠੀਆ ਨੇ ਕੀ ਕਿਹਾ
ਅੰਮ੍ਰਿਤਸਰ ਪੂਰਬੀ ਤੋਂ ਨਾਮਜ਼ਦਗੀ ਭਰਨ ਪਹੁੰਚੇ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਮੁਕਾਬਲੇ ਵਿੱਚ ਖੜ੍ਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉੱਪਰ ਸਿਆਸੀ ਨਿਸ਼ਾਨਾ ਲਗਾਇਆ।
ਉਨ੍ਹਾਂ ਨੇ ਕਿਹਾ,''ਨਵਜੋਤ ਸਿੰਘ ਸਿੱਧੂ ਨਾ ਅੰਮ੍ਰਿਤਸਰ ਦੇ ਹੋਏ, ਨਾ ਅੰਮ੍ਰਿਤਸਰ ਪੂਰਬੀ ਦੇ ਹੋਏ ਨਾ ਭਾਜਪਾ ਦੇ ਹੋਏ ਨਾ ਕਾਂਗਰਸ ਦੇ ਹੋਏ ਨਾ ਸ਼੍ਰੋਮਣੀ ਅਕਾਲੀ ਦਲ ਦੇ ਹੋਏ। ਇਸ ਲਈ ਨਾ ਨਵਜੋਤ ਸਿੰਘ ਸਿੱਧੂ ਨੇ ਤੁਹਾਡਾ ਹੋਣਾ ਹੈ ਨਾ ਪੰਜਾਬ ਦੇ ਲੋਕਾਂ ਦਾ ਹੋਣਾ ਹੈ।''
ਉਨ੍ਹਾਂ ਨੇ ਕਿਹਾ,''ਨਵਜੋਤ ਸਿੰਘ ਸਿੱਧੂ ਉਨ੍ਹਾਂ ਨਾਲ ਜਿੱਥੇ ਮਰਜ਼ੀ ਮੁਕਾਬਲਾ ਕਰ ਲੈਣ।''
ਉਨ੍ਹਾਂ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਹੁਣ ਤਾਂ ਭਾਗ ਸਿੱਧੂ ਭਾਗ ਹੀ ਹੋਵੇਗਾ।''
ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਨਾਜ਼ਦਗੀ ਕਾਗਜ਼ ਦਾਖ਼ਲ ਕੀਤੇ

ਤਸਵੀਰ ਸਰੋਤ, Facebook
ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਅੰਮ੍ਰਿਤਸਰ ਈਸਟ ਅਤੇ ਮਜੀਠਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ।
ਮਜੀਠੀਆ ਅੰਮ੍ਰਿਤਸਰ ਈਸਟ ਤੋਂ ਕਾਂਗਰਸ ਦੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਚੋਣ ਲੜਨਗੇ।
ਪੰਜਾਬ ਵਿਧਾਨ ਸਭਾ ਦੇ 117 ਮੈਂਬਰਾਂ ਦੀ ਚੋਣ ਲਈ 20 ਫਰਵਰੀ ਨੂੰ ਚੋਣ ਹੋਵੇਗੀ।
‘ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਲੱਗਣਗੀਆਂ ਅੰਬੇਡਕਰ ਤੇ ਭਗਤ ਸਿੰਘ ਦੀਆਂ ਤਸਵੀਰਾਂ’

ਤਸਵੀਰ ਸਰੋਤ, Facebook
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਵੇਂ ਦਿੱਲੀ ਵਿੱਚ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਬੀਆਰ ਅੰਬੇਡਕਰ ਅਤੇ ਭਗਤ ਸਿੰਘ ਤਸਵੀਰਾਂ ਲਗਾਈਆਂ ਜਾ ਰਹੀਆਂ ਹਨ, ਜੇ ਪੰਜਾਬ ਵਿੱਚ ਸਾਡੀ ਸਰਕਾਰ ਆਉਂਦੀ ਹੈ ਤਾਂ ਇੱਥੇ ਵੀ ਇਨ੍ਹਾਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ।
ਉਨ੍ਹਾਂ ਨੇ ਕਿਹਾ, “ਇਸ ਬਾਰੇ ਮੈਂ ਤੇ ਭਗਵੰਤ ਜਲਦੀ ਹੀ ਪ੍ਰੈੱਸ ਕਾਨਫਰੰਸ ਕਰ ਕੇ ਐਲਾਨ ਕਰਾਂਗੇ।“
ਅਰਵਿੰਦ ਕੇਜਰੀਵਾਲ ਨੇ ਕਿਹਾ, ‘ਅੱਜ ਪੰਜਾਬ ਨੂੰ ਕੱਟੜ ਇਮਾਨਦਾਰ ਸੀਐੱਮ ਚਾਹੀਦਾ ਹੈ’

ਤਸਵੀਰ ਸਰੋਤ, Facebook
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ 'ਤੇ ਹਨ।
ਇਸ ਦੌਰਾਨ ਉਨ੍ਹਾਂ ਨੇ ਅੱਜ ਫਿਲੌਰ ਜ਼ਿਲ੍ਹੇ ਦੇ ਟਾਊਨ ਹਾਲ ਪ੍ਰੋਗਰਾਮ ਦੌਰਾਨ ਲੋਕਾਂ ਨਾਲ ਗੱਤਬਾਤ ਕੀਤੀ।
ਇਸ ਵਿੱਚ 'ਆਪ' ਦੇ ਧੂਰੀ ਤੋਂ ਉਮੀਦਵਾਰ ਭਗਵੰਤ ਨੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ।

ਤਸਵੀਰ ਸਰੋਤ, Facebook
ਕੇਜਰੀਵਾਲ ਨੇ ਕਿਹਾ ਇੱਕ ਪਾਸੇ ਸਾਰੇ ਨੇਤਾ ਹਨ ਅਤੇ ਇੱਕ ਪਾਸੇ ਭਗਵੰਤ ਮਾਨ ਹਨ।
ਉਨ੍ਹਾਂ ਨੇ ਕਿਹਾ, "ਇਹ ਵੀ ਕੱਟੜ ਇਮਾਨਦਾਰ ਹਨ। ਇਹ ਪਿਛਲੇ 7 ਸਾਲਾਂ ਤੋਂ ਲੋਕ ਸਭਾ ਮੈਂਬਰ ਹਨ ਪਰ ਅੱਜ ਵੀ ਕਿਰਾਏ ਦੇ ਘਰ ਵਿੱਚ ਰਹਿੰਦੇ ਹਨ। ਅੱਜ ਪੰਜਾਬ ਨੂੰ ਕੱਟੜ ਇਮਾਨਦਾਰ ਸੀਐੱਮ ਚਾਹੀਦਾ ਹੈ।"
"ਅਸੀਂ ਕਈ-ਕਈ ਘੰਟੇ ਬੈਠ ਕੇ ਗੱਲਾਂ ਕੀਤੀਆਂ ਕਿ ਪੰਜਾਬ ਦੀਆਂ ਸੜਕਾਂ, ਬਿਜਲੀ, ਸਿੱਖਿਆ, ਰੁਜ਼ਗਾਰ, ਸਿਹਤ ਸੁਵਿਧਾਵਾਂ, ਕਿਸਾਨਾਂ ਆਦਿ ਦੇ ਮਸਲੇ ਕਿਵੇਂ ਹੱਲ ਕਰਨੇ ਹਨ। ਇਹ ਤਾਂ ਹੀ ਹੋਵੇਗਾ ਜਦੋਂ ਕੱਟੜ ਇਮਾਨਦਾਰ ਸਰਕਾਰ ਆਵੇਗੀ।"
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦਿੱਲੀ ਵਿੱਚ ਐੱਨਸੀਸੀ ਰੈਲੀ ਨੂੰ ਸੰਬੋਧਨ ਕੀਤਾ

ਤਸਵੀਰ ਸਰੋਤ, ANI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਕਰੀਅੱਪਾ ਗਰਾਉਂਡ ਵਿੱਚ ਨੈਸ਼ਨਲ ਕੈਟੇਡ ਕੋਰਪ (ਐੱਨਸੀਸੀ) ਰੈਲੀ ਦੌਰਾਨ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ।

ਤਸਵੀਰ ਸਰੋਤ, ANI
ਇਸ ਦੌਰਾਨ ਉਨ੍ਹਾਂ ਨੇ ਐਨਸੀਸੀ ਟੁਕੜੀਆਂ ਦੁਆਰਾ ਮਾਰਚ ਪਾਸਟ ਤੋਂ ਬਾਅਦ ਉਨ੍ਹਾਂ ਨੂੰ ਸੰਬੋਧਨ ਕੀਤਾ।
ਪੰਜਾਬ ਚੋਣਾਂ 2022: ਮੈਂ ਐਲਾਨੇ ਉਮੀਦਵਾਰ ਲਈ ਪ੍ਰਚਾਰ ਕਰਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ- ਚੰਨੀ

ਤਸਵੀਰ ਸਰੋਤ, CHARANJEET SINGH CHANNI/FACEBOOK
ਬੀਤੇ ਦਿਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਫੇਰੀ ਦੌਰਾਨ ਐਲਾਨ ਕੀਤਾ ਕਿ ਉਹ ਜਲਦ ਹੀ ਪੰਜਾਬ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ।
ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਇੱਕ ਟਵੀਟ ਕੀਤਾ।
ਉਨ੍ਹਾਂ ਨੇ ਕਿਹਾ, “ਮੈਂ ਪੰਜਾਬੀਆਂ ਦੀ ਮੰਗ ਮੰਨਣ ਲਈ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦਾ ਹਾਂ।“
“ਮੈਂ ਹਾਈ ਕਮਾਨ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਇਕਜੁੱਟ ਹੋ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਾਂਗੇ। ਮੈਂ ਐਲਾਨੇ ਉਮੀਦਵਾਰ ਲਈ ਪ੍ਰਚਾਰ ਕਰਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ।“
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪੰਜਾਬ ਕਾਂਗਰਸ 'ਚ ਬਗਾਵਤ: ਕੌਣ-ਕੌਣ ਦਿਖਾ ਰਿਹਾ ਹੈ ਨਾਰਾਜ਼ਗੀ

ਤਸਵੀਰ ਸਰੋਤ, Facebook
ਕਾਂਗਰਸ ਦੀ 23 ਉਮੀਦਵਾਰਾਂ ਦੀ ਲਿਸਟ ਜਾਰੀ ਹੁੰਦਿਆਂ ਹੀ ਪੰਜਾਬ ਕਾਂਗਰਸ ਲੀਡਰਸ਼ਿਪ 'ਚ ਹੁਣ ਟਿਕਟਾਂ ਨੂੰ ਲੈ ਕੇ ਕਲੇਸ਼ ਨਜ਼ਰ ਆ ਰਿਹਾ ਹੈ।
ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸ ਵਿੱਚ ਬਗਾਵਤ ਦੇਖਣ ਨੂੰ ਮਿਲ ਰਹੀ ਹੈ, ਕਈ ਕਾਂਗਰਸੀ ਆਗੂ ਕਾਂਗਰਸ ਦੀ ਹਾਈ ਕਮਾਂਡ ਤੋਂ ਖਫ਼ਾ ਨਜ਼ਰ ਆ ਰਹੇ ਹਨ। ਇਸ ਖ਼ਬਰ ਨੂੰ ਇੱਥੇ ਕਲਿੱਕ ਕਰ ਕੇ ਵਿਸਥਾਰ ‘ਚ ਪੜ੍ਹੋ।
ਪੰਜਾਬ ਚੋਣਾਂ 2022: ਬਿਕਰਮ ਮਜੀਠੀਆ ਅੱਜ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ

ਤਸਵੀਰ ਸਰੋਤ, Getty Images
ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਈਸਟ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਦਰਅਸਲ, ਡਰੱਗਜ਼ ਕੇਸ ਵਿੱਚ ਐੱਫਆਈਆਰ ਦਰਜ ਹੋਣ ਮਗਰੋਂ ਮਜੀਠੀਆ ਅਗਾਊਂ ਜ਼ਮਾਨਤ ’ਤੇ ਚੱਲ ਰਹੇ ਸਨ। ਪਰ 24 ਜਨਵਰੀ ਨੂੰ ਹਾਈ ਕੋਰਟ ਨੇ ਜ਼ਮਾਨਤ ਰੱਦ ਕਰ ਦਿੱਤੀ ਸੀ।
ਪਰ ਬੀਤੇ ਦਿਨ ਉਨ੍ਹਾਂ ਨੂੰ ਸੁਪਰੀਮ ਕੋਰਟ ਨੇ ਗ੍ਰਿਫ਼ਤਾਰੀ ਤੋਂ ਰਾਹਤ ਦਿੰਦਿਆਂ ਸੋਮਵਾਰ (31 ਜਨਵਰੀ) ਤੱਕ ਸੁਰੱਖਿਆ ਦਿੱਤੀ ਹੈ।
ਉਧਰ ਦੂਜੇ ਪਾਸੇ ਕਾਂਗਰਸ ਨੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਈਸਟ ਤੋਂ ਟਿਕਟ ਦਿੱਤੀ ਹੈ।
ਅਰਵਿੰਦ ਕੇਜਰੀਵਾਲ ਅੱਜ ਤੋਂ ਪੰਜਾਬ ਦੇ 3 ਦਿਨਾਂ ਦੌਰਾ ‘ਤੇ

ਤਸਵੀਰ ਸਰੋਤ, Getty Images
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤਿੰਨ ਦਿਨਾਂ ਲਈ ਪੰਜਾਬ ਦਾ ਦੌਰਾ ਕਰਨਗੇ।
ਉਨ੍ਹਾਂ ਦਾ ਇਹ ਦੌਰਾ 28 ਤੋਂ 30 ਜਨਵਰੀ ਤੱਕ ਚੱਲੇਗਾ ਅਤੇ ਇਸ ਦੌਰਾਨ ਉਹ ਜਲੰਧਰ ਤੇ ਅੰਮ੍ਰਿਤਸਰ ਸਮੇਤ ਕਈ ਵਿਧਾਨ ਸਭਾ ਹਲਕਿਆਂ ਵਿੱਚ ਵੀ ਜਾਣਗੇ।
ਹੁਣ ਤੱਕ ਦਾ ਪ੍ਰਮੁੱਖ ਘਟਨਾਕ੍ਰਮ
- ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਪੰਜਾਬ 'ਚ ਮੁੱਖ ਮੰਤਰੀ ਚਿਹਰੇ ਦਾ ਛੇਤੀ ਹੋਵੇਗਾ ਐਲਾਨ
- ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦਾ ਕੀ 5 ਲੋਕ ਸਭਾ ਮੈਂਬਰਾਂ ਨੇ ਕੀਤਾ ਬਾਈਕਾਟ
- ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਮਨੀ ਲਾਂਡਰਿੰਗ ਦੇ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ।
- ਭਾਜਪਾ ਨੇ 27 ਸੀਟਾਂ 'ਤੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
- ਸੁਪਰੀਮ ਕੋਰਟ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਗ੍ਰਿਫਤਾਰੀ ਤੋਂ ਸੋਮਵਾਰ, 31 ਜਨਵਰੀ ਤੱਕ ਸੁਰੱਖਿਆ ਦਿੱਤੀ ਹੈ
ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਸਣੇ ਪੰਜ ਸੂਬਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇਸ ਲਾਈਵ ਪੇਜ ਰਾਹੀਂ ਅਸੀਂ ਚੋਣਾਂ ਦੌਰਾਨ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ।
