ਪੰਜਾਬ ਚੋਣਾਂ: ਰਾਹੁਲ ਗਾਂਧੀ ਨੇ ਕਿਹਾ ਵਰਕਰਾਂ ਨੂੰ ਪੁੱਛ ਕੇ ਲਵਾਂਗੇ ਸੀਐੱਮ ਚਿਹਰੇ ਬਾਰੇ ਫ਼ੈਸਲਾ, ਸਿੱਧੂ ਤੇ ਚੰਨੀ ਦੀ ਸੀ ਇਹ ਮੰਗ

ਰਾਹੁਲ ਗਾਂਧੀ ਦੇ ਸਾਹਮਣੇ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਚਿਹਰੇ ਦੇ ਐਲਾਨ ਦੀ ਮੰਗ ਰੱਖੀ।

ਲਾਈਵ ਕਵਰੇਜ

  1. ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਖ਼ਤਮ ਕਰ ਰਹੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

  2. ਅਰਵਿੰਦ ਕੇਜਰੀਵਾਲ ਨੇ ਆਪਣੇ 'ਤੇ ਲੱਗਦੇ ਇਲਜ਼ਾਮਾਂ ਬਾਰੇ ਕੀ ਕਿਹਾ

    ਅਰਵਿੰਦ ਕੇਜਰੀਵਾਲ

    ਤਸਵੀਰ ਸਰੋਤ, ANI

    ਪੰਜਾਬ ਦੌਰੇ 'ਤੇ ਆਏ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਬਾਰੇ ਟਿੱਪਣੀ ਕੀਤੀ।

    ਉਨ੍ਹਾਂ ਨੇ ਕਿਹਾ,‘’ਰਾਹੁਲ ਜੀ ਪੰਜਾਬ ਪਹੁੰਚਣ ਵਿੱਚ ਬਹੁਤ ਲੇਟ ਹੋ ਗਏ। ਉਹ ਲੋਕਾਂ ਨੂੰ ਆਪਣਾ ਚਿਹਰਾ ਨਹੀਂ ਦਿਖਾ ਸਕਦੇ ਕਿਉਂਕਿ ਉਨ੍ਹਾਂ ਨੇ ਉਹ ਵਾਅਦੇ ਪੂਰੇ ਨਹੀਂ ਕੀਤੇ ਜੋ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਪੰਜ ਸਾਲ ਪਹਿਲਾਂ ਕੀਤੇ ਸਨ।‘’

    ਆਪਣੇ ਬਾਰੇ ਪੰਜਾਬ ਦੇ ਸਿਆਸਤਦਾਨਾਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਵੀ ਕੇਜਰੀਵਾਲ ਨੇ ਆਪਣੀ ਰਾਇ ਰੱਖੀ।

    ਉਨ੍ਹਾਂ ਨੇ ਕਿਹਾ, ‘’ਜਦੋਂ ਕੋਈ ਸੱਚ ਦੀ ਰਾਹ 'ਤੇ ਤੁਰਦਾ ਹੈ ਤਾਂ ਲੋਕ ਉਸ ਨੂੰ ਗਾਲਾਂ ਦਿੰਦੇ ਹਨ। ਚੰਨੀ ਸਾਹਬ, ਬਾਦਲ ਸਾਹਬ ਤੇ ਸਿੱਧੂ ਸਾਹਬ ਸਾਰੇ ਮੈਨੂੰ ਗਾਲਾਂ ਕੱਢ ਰਹੇ ਹਨ ਪਰ ਇੱਕ-ਦੂਜੇ ਖ਼ਿਲਾਫ਼ ਕੁਝ ਨਹੀਂ ਬੋਲਣਗੇ। ਉਨ੍ਹਾਂ ਨੇ ਪਿਛਲੇ 60 ਸਾਲਾਂ ਦੌਰਾਨ ਪੰਜਾਬ ਨੂੰ ਲੁੱਟਿਆ ਹੈ।‘’

    ‘’ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਥੱਕ ਚੁੱਕੇ ਹਨ। ਲੋਕ ਸਿੱਧੂ ਜਾਂ ਮਜੀਠੀਆ ਨੂੰ ਵੋਟ ਕਿਉਂ ਪਾਉਣਗੇ? ਦੋਵੇਂ ਉਹ ਸਿਆਸੀ ਹਾਥੀ ਹਨ ਜਿਨ੍ਹਾਂ ਨੇ ਲੋਕਾਂ ਨੂੰ ਕੁਚਲਿਆ ਹੈ। ਸਾਡਾ ਉਮੀਦਵਾਰ (ਅੰਮ੍ਰਿਤਸਰ ਪੂਰਬੀ ਤੋਂ) ਇੱਕ ਆਮ ਔਰਤ ਹੈ ਜੋ ਹਮੇਸ਼ਾ ਲੋਕਾਂ ਲਈ ਉਪਲਬਧ ਰਹੇਗੀ।‘’

    ਅੰਮ੍ਰਿਤਸਰ ਪੂਰਬੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ਼ ਜੀਵਨਜੋਤ ਕੌਰ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  3. ਕੰਗ ਨੇ ਕਿਹਾ, 'ਕਰਾਂਗਾ ਚੰਨੀ ਦੇ ਖ਼ਿਲਾਫ਼ ਪ੍ਰਚਾਰ'

    ਜਗਮੋਹਨ ਸਿੰਘ ਕੰਗ

    ਤਸਵੀਰ ਸਰੋਤ, facebook

    ਖਰੜ ਤੋਂ ਕਾਂਗਰਸੀ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਅੱਜ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਪਰ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਮੇਰੀ ਟਿਕਟ ਕਟਵਾਈ ਹੈ।

    ਕੰਗ ਨੇ ਇਸ ਦੌਰਾਨ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪਾਰਟੀ ਵੱਲੋਂ ਕੀਤੇ ਗਏ ਸਰਵੇਖਣ ਮੇਰੇ ਹੱਕ ਵਿੱਚ ਸਨ।

    ਚੰਨੀ ਨੂੰ ਲਗਦਾ ਸੀ ਕਿ ਉਹ ਹਾਈ ਕਮਾਂਡ ਕੋਲ ਇਹ ਗੱਲ ਨਹੀਂ ਕਰ ਸਕਣਗੇ ਇਸ ਲਈ ਚੰਨੀ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਸਲਾਹ ਕਰਕੇ ਕਹਾਇਆ ਕਿ ਕੰਗ ਚੋਣ ਨਹੀਂ ਜਿੱਤ ਸਕੇਗਾ।

    ਕੰਗ ਨੇ ਕਿਹਾ ਕਿ ਉਹ ਚਮਕੌਰ ਸਾਹਿਬ ਜਾ ਕੇ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਪ੍ਰਚਾਰ ਕਰਨਗੇ ਅਤੇ ਲੋਕਾਂ ਨੂੰ ਅਪੀਲ ਕਰਨਗੇ ਕਿ ਉਹ ਚੰਨੀ ਨੂੰ ਹਰਾਉਣ।

    ਪੰਜਾਬ ਕਾਂਗਰਸ ਵਿੱਚ ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਬਾਗ਼ੀ ਸੁਰਾਂ ਜਿਵੇਂ-ਜਿਵੇਂ ਚੋਣਾਂ ਦੇ ਦਿਨ ਨਜ਼ਦੀਕ ਆ ਰਹੇ ਹਨ ਤੇਜ਼ ਹੋ ਰਹੀਆਂ ਹਨ।

    ਇਸ ਰਿਪੋਰਟ ਵਿੱਚ ਪੜ੍ਹੋ ਕਿ ਪੰਜਾਬ ਕਾਂਗਰਸ ਵਿੱਚ ਕੌਣ-ਕੌਣ ਕਿੱਥੇ ਕਿੱਥੇ ਆਪਣੀ ਨਾਰਾਜ਼ਗੀ ਜਾਹਰ ਕਰ ਰਹੇ ਹਨ।

    • ਪੰਜਾਬ ਕਾਂਗਰਸ 'ਚ ਬਗਾਵਤ: ਕੌਣ-ਕੌਣ ਦਿਖਾ ਰਿਹਾ ਹੈ ਨਾਰਾਜ਼ਗੀ
  4. ਰਾਹੁਲ ਗਾਂਧੀ ਨੇ ਔਰਤਾਂ ਬਾਰੇ ਕੀ ਕਿਹਾ

    ਰਾਹੁਲ ਗਾਂਧੀ

    ਤਸਵੀਰ ਸਰੋਤ, facebook

    ਰਾਹੁਲ ਗਾਂਧੀ ਨੇ ਕਿਹਾ ਕਿ ਔਰਤਾਂ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਪਰ ਅਕਸਰ ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ, ਉਹ ਉਨ੍ਹਾਂ ਨੂੰ ਨਹੀਂ ਮਿਲਦਾ।

    ਉਨ੍ਹਾਂ ਨੇ ਕਿਹਾ ਕਿ ਮੈਂ ਚੰਨੀ ਜੀ ਤੇ ਸਿੱਧੂ ਜੀ ਨੂੰ ਕਿਹਾ ਹੈ ਕਿ ਮਹਿਲਾਵਾਂ ਲਈ ਇੱਕ ਡੈਡੀਕੇਟਡ ਮੈਨੀਫੈਸਟੋ ਹੋਣਾ ਚਾਹੀਦਾ ਹੈ।

    ਇਸ ਲਈ 15-20 ਵਾਅਦੇ ਨਹੀਂ ਸਗੋਂ ਡੂੰਘਾਈ ਨਾਲ ਸੋਚ ਦੇ 4-5 ਵਾਅਦੇ ਉਹ ਮੈਨੀਫ਼ੈਸਟੋ ਵਿੱਚ ਲਿਖ ਦੇਣ ਜੋ ਕ੍ਰਾਂਤੀਕਾਰੀ ਹੋਣ।

  5. ਰਾਹੁਲ ਗਾਂਧੀ ਨੇ ਕਿਹਾ ਮੁੱਖ ਮੰਤਰੀ ਚਿਹਰੇ ਦਾ ਛੇਤੀ ਹੋਵੇਗਾ ਐਲਾਨ, ਸਿੱਧੂ ਤੇ ਚੰਨੀ ਨੇ ਇਹ ਰੱਖੀ ਮੰਗ

    ਰਾਹੁਲ ਗਾਂਧੀ

    ਤਸਵੀਰ ਸਰੋਤ, ANI

    ਕਾਂਗਰਸ ਆਗੂ ਰਾਹੁਲ ਗਾਂਧੀ ਨਵੀਂ ਸੋਚ, ਨਵੇਂ ਪੰਜਾਬ ਦੇ ਨਾਅਰੇ ਤਹਿਤ ਜਲੰਧਰ ਵਿੱਚ ਇੱਕ ਵਰਚੁਅਲ ਰੈਲੀ ਨੂੰ ਸੰਬੋਧਿਤ ਕਰ ਰਹੇ ਹਨ। ਇਸ ਮੌਕੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਾਂਗਰਸ ਦੇ ਤਮਾਮ ਲੀਡਰ ਮੌਜੂਦ ਹਨ।

    ਰਾਹੁਲ ਗਾਂਧੀ ਦੇ ਸੰਬੋਧਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਸਾਹਮਣੇ ਮੰਗ ਰੱਖੀ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਨਾਮ ਐਲਾਨਣ। ਸਿੱਧੂ ਨੇ ਕਿਹਾ ਕੁਝ ਸਮਾਂ ਲੈ ਲਵੋ ਪਰ ਚਿਹਰਾ ਐਲਾਨੋ, ਤੁਹਾਡਾ ਜੋ ਵੀ ਫੈਸਲਾ ਹੋਵੇਗਾ ਸਭ ਤੋਂ ਮਨਜੂਰ ਹੋਵੇਗਾ।

    ਤਾਂ ਉੱਧਰ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਅਹੁਦੇ ਦਾ ਲਾਲਚ ਨਹੀਂ ਹੈ। ਪਰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਉਨ੍ਹਾਂ ਨੇ ਵੀ ਚੁੱਕੀ।

    ਰਾਹੁਲ ਗਾਂਧੀ ਨੇ ਇਸਦਾ ਜਵਾਬ ਦਿੰਦਿਆਂ ਆਖਿਆ ਕਿ ਵਰਕਰਾਂ ਦੀ ਰਾਇ ਲੈ ਕੇ ਛੇਤੀ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਣਗੇ।

    ਰਾਹੁਲ ਗਾਂਧੀ ਨੇ ਇਸ ਮੌਕੇ ਹੋਰ ਕੀ ਕੁਝ ਕਿਹਾ-

    • ਕਾਂਗਰਸ ਲਈ ਪੰਜਾਬ ਮਹਿਜ਼ ਇੱਕ ਸੂਬਾ ਨਹੀਂ ਸਗੋਂ ਇੱਕ ਚਿੰਨ੍ਹ ਹੈ।
    • ਪੰਜਾਬ ਨੇ ਦੇਸ਼ ਨੂੰ ਪ੍ਰਧਾਨ ਮੰਤਰੀ ਡਾ਼ ਮਨਮੋਹਨ ਸਿੰਘ ਦਿੱਤਾ।
    • ਡਾ਼ ਮਨਮੋਹਨ ਸਿੰਘ ਇੱਕ ਵਿਅਕਤੀ ਨਹੀਂ ਹਨ ਸਗੋਂ ਇੱਕ ਸੋਚ ਹਨ, ਇੱਕ ਕੰਮ ਕਰਨ ਦਾ ਤਰੀਕਾ ਹਨ।
    • ਚੰਨੀ ਤੇ ਸਿੱਧੂ ਨੇ ਮੈਨੂੰ ਕਿਹਾ ਕਿ ਜੋ ਵੀ ਪੰਜਾਬ ਨੂੰ ਲੀਡ ਕਰੇਗਾ ਦੂਜਾ ਵਿਅਕਤੀ ਸਹੁੰ ਖਾ ਕੇ ਉਸ ਲਈ ਜੀਅ-ਜਾਨ ਲਗਾ ਦੇਵੇਗਾ।
    • ਕਾਂਗਰਸ ਸਿਰਫ਼ ਇੱਕ ਸਿਆਸੀ ਪਾਰਟੀ ਨਹੀਂ ਸਗੋਂ ਇਹ ਉਹ ਵਿਚਾਰਧਾਰਾ ਹੈ ਜਿਸ ਨੇ ਅੰਗਰੇਜ਼ਾਂ ਨਾਲ ਲੜ ਕੇ ਦੇਸ਼ ਨੂੰ ਬਣਾਇਆ ਹੈ।
    • ਜਿਵੇਂ ਪੰਜਾਬ ਪੰਜ ਦਰਿਆਵਾਂ ਦਾ ਸੂਬਾ ਹੈ ਪਰ ਧਿਆਨ ਨਾਲ ਦੇਖੋ ਤਾਂ ਉਹ ਪੰਜੇ ਇੱਕ ਦਰਿਆ ਚੋਂ ਨਿਕਲਦੀਆਂ ਹਨ ਤੇ ਇੱਕ ਸਾਗਰ ਵਿੱਚ ਮਿਲ ਜਾਂਦੀਆਂ ਹਨ।
    • ਪੰਜਾਬ ਸ਼ਬਦ ਦੇ ਅੰਦਰ ਸਾਡਾ ਚਿੰਨ੍ਹ ਪੰਜਾ ਵੀ ਹੈ।
    • ਮੁੱਖ ਮੰਤਰੀ ਦਾ ਫ਼ੈਸਲਾ ਵਰਕਰਾਂ ਨੂੰ ਪੁੱਛ ਕੇ ਲੈ ਲਿਆ ਜਾਵੇਗਾ। ਜੋ ਸਹੀ ਵਿਅਕਤੀ ਹੋਵੇਗਾ ਉਹ ਪੰਜਾਬ ਨੂੰ ਅੱਗੇ ਲੈ ਕੇ ਜਾਵੇਗਾ ਤੇ ਦੂਜਾ ਵਿਅਕਤੀ ਤੇ ਬਾਕੀ ਸਾਰੇ ਲੋਕ ਇੱਕ ਟੀਮ ਵਾਂਗ ਉਸ ਦਾ ਸਾਥ ਦੇਣਗੇ।
    • ਭਾਜਪਾ ਤੇ ਆਪ ਤਾਕਤ ਦਾ ਕੇਂਦਰੀਕਰਨ ਕਰਦੇ ਹਨ ਪਰ ਕਾਂਗਰਸ ਲੋਕਾਂ ਦੀ ਤਾਕਤ ਲੋਕਾਂ ਨੂੰ ਦੇਣਾ ਚਾਹੁੰਦੀ ਹੈ।
    • ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਮੂਹਰੇ ਹੋ ਕੇ ਖੇਤੀ ਕਾਨੂੰਨ ਜੋ ਗਰੀਬ ਲੋਕਾਂ ਦਾ ਪੈਸਾ ਕੁਝ ਪੂੰਜੀਪਤੀਆਂ ਦੇ ਹਵਾਲੇ ਕਰਨ ਲਈ ਲਿਆਂਦੇ ਗਏ ਸਨ, ਉਹ ਵਾਪਸ ਕਰਵਾਏ।
  6. ਭਗਵੰਤ ਮਾਨ ਮੁਤਾਬਕ ਅੰਮ੍ਰਿਤਸਰ ਦੇ ਲੋਕਾਂ ਕੋਲ ਕਿਹੜਾ ਖ਼ਾਸ ਮੌਕਾ

    ਭਗਵੰਤ ਮਾਨ

    ਤਸਵੀਰ ਸਰੋਤ, bhagwant maan/facebook

    ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਨੇ ਵੀਰਵਾਰ ਨੂੰ ਪ੍ਰੈਸ ਕਾਨਫ਼ਰੰਸ ਵਿੱਚ ਅੰਮ੍ਰਿਤਸਰ ਪੂਰਬੀ ਤੋਂ ਲੜ ਰਹੇ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਮਜੀਠੀਆ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਉੱਪਰ ਤੰਜ ਕਸਿਆ।

    ਉਨ੍ਹਾਂ ਨੇ ਕਿਹਾ ਕਿ ‘’ਅੰਮ੍ਰਿਤਸਰ ਦੇ ਲੋਕਾਂ ਕੋਲ ਮੌਕਾ ਹੈ ਕਿ ਕਿ ਉਹ ਇੱਕੋ ਤੀਰ ਨਾਲ ਦੋ ਨਿਸ਼ਾਨੇ ਲਗਾਉਣ। ਦੋਵੇਂ ਚੁੱਪ ਕਰਕੇ ਬੈਠ ਜਾਣਗੇ।‘’

    ‘’ਦੋਨੇ ਆਪਸ ਵਿੱਚ ਤੂੰ-ਤੂੰ-ਮੈਂ-ਮੈਂ ਕਰਦੇ ਐ। ਉਹ ਉਸ ਨੂੰ ਲੰਬੂ ਕਹਿੰਦਾ ਹੈ ਦੂਜਾ ਉਸ ਨੂੰ ਠੋਕੋ ਤਾਲੀ ਕਹਿੰਦਾ ਹੈ।‘’

    ‘’ਸਾਡੀ ਪਾਰਟੀ ਕੀ ਕਹਿੰਦੀ ਹੈ, ਸਕੂਲ ਬਣਾਵਾਂਗੇ ਜੀ, ਹਸਪਤਾਲ ਬਣਾਵਾਂਗੇ ਜੀ, ਗੁਰੂ ਕੀ ਨਗਰੀ ਨੂੰ ਸਾਫ਼ ਸੁਥਰਾ ਬਣਾਵਾਂਗੇ ਜੀ।‘’

    ‘’ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਕਾਸ ਦੀ ਗੱਲ ਕਰਦੀ ਹੈ।‘’

    ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੌਂ ਸਾਲ ਤੋਂ ਸੱਤਾ ਵਿੱਚ ਹਨ ਪਰ ਵਿਹਾਰ ਇਸ ਤਰ੍ਹਾਂ ਕਰਦੇ ਹਨ ਜਿਵੇਂ ਵਿਰੋਧੀ ਧਿਰ ਵਿੱਚ ਹੋਣ।

    ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਸੀਜ਼ਨਲ ਸਿਆਸਤਦਾਨਾਂ ਨੂੰ 30-30, 40-40 ਸਾਲ ਦੇ ਨੌਜਵਾਨਾਂ ਨੇ ਹਰਾ ਦਿੱਤਾ।

  7. ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦਾ ਕੀ 5 ਲੋਕ ਸਭਾ ਮੈਂਬਰਾਂ ਨੇ ਕੀਤਾ ਬਾਈਕਾਟ, ਖੁਸ਼ਹਾਲ ਲਾਲੀ, ਬੀਬੀਸੀ ਪੱਤਰਕਾਰ

    ਰਾਹੁਲ ਗਾਂਧੀ

    ਤਸਵੀਰ ਸਰੋਤ, ravinder singh robin/bbc

    ਰਾਹਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਸੂਬੇ ਦੇ 5 ਕਾਂਗਰਸੀ ਸੰਸਦ ਮੈਂਬਰਾਂ ਦੀ ਗੈਰ ਹਾਜ਼ਰੀ ਨੇ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ।

    ਰਾਹੁਲ ਗਾਂਧੀ ਪਾਰਟੀ ਵਲੋਂ ਐਲਾਨੇ ਜਾ ਚੁੱਕੇ ਉਮੀਦਾਵਾਰਾਂ ਨਾਲ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਅਸਥਾਨ ਮੱਥਾ ਟੇਕਣ ਪਹੁੰਚੇ ਸਨ।

    ਇਸ ਮੌਕੇ ਉਨ੍ਹਾਂ ਨਾਲ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਤੋਂ ਬਿਨਾਂ ਬਾਕੀ ਸੰਸਦ ਮੈਂਬਰ ਗੈਰਹਾਜ਼ਰ ਦਿਖੇ।

    ਗੈਰ ਹਾਜ਼ਰੀ ਦੀ ਚਰਚਾ ਨੂੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਗਿੱਲ ਦੇ ਟਵੀਟ ਕਾਰਨ ਵੀ ਹਵਾ ਮਿਲ ਰਹੀ ਹੈ। ਜਿਸ ਵਿੱਚ ਉਨ੍ਹਾਂ ਮਾਯੂਸੀ ਦਾ ਪ੍ਰਗਟਾਵਾ ਕੀਤਾ ਹੈ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    ਇਹ ਗੱਲ ਵੱਖਰੀ ਹੈ ਕਿ ਗੈਰ ਹਾਜ਼ਰੀ ਦੀ ਮੀਡੀਆ ਚਰਚਾ ਤੋਂ ਬਾਅਦ ਜਸਬੀਰ ਗਿੱਲ ਨੇ ਟਵੀਟ ਕਰਕੇ ਆਪਣੀ ਗੈਰ ਹਾਜ਼ਰੀ ਦਾ ਕਾਰਨ ਨਿੱਜੀ ਰੁਝੇਵੇਂ ਦੱਸੇ ਹਨ।

    ਟਵੀਟ ਵਿੱਚ ਉਨ੍ਹਾਂ ਕਿਹਾ ਕਿ ਮੱਥਾ ਟੇਕਣ ਮੌਕੇ ਸਿਰਫ਼ 117 ਉਮੀਦਵਾਰਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ, ਮੀਡੀਆ ਵਿੱਚ ਫੇਰੀ ਦਾ ਸੰਸਦ ਮੈਂਬਰਾਂ ਵਲੋਂ ਬਾਈਕਾਟ ਕਰਨ ਦੀਆਂ ਖ਼ਬਰਾਂ ਬੇਬੁਨਿਆਦ ਹਨ।

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

    ਬੀਬੀਸੀ ਪੰਜਾਬੀ ਨੇ ਰਵਨੀਤ ਬਿੱਟੂ ਅਤੇ ਮੁਨੀਸ਼ ਤਿਵਾੜੀ ਅਤੇ ਜਸਬੀਰ ਗਿੱਲ ਨਾਲ ਸੰਪਰਕ ਕਰਨ ਲਈ ਲਗਾਤਾਰ ਫੋਨ ਕੀਤੇ, ਪਰ ਉਨ੍ਹਾਂ ਫੋਨ ਅਟੈਂਡ ਨਹੀਂ ਕੀਤਾ।

  8. ਸੁਖਪਾਲ ਖਹਿਰਾ ਨੂੰ ਮਿਲੀ ਹਾਈਕੋਰਟ ਵੱਲੋਂ ਮਿਲੀ ਜ਼ਮਾਨਤ

    ਸੁਖਪਾਲ ਸਿੰਘ ਖਹਿਰਾ

    ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਮਨੀ ਲਾਂਡਰਿੰਗ ਦੇ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਖਹਿਰਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

    ਮਾਰਚ 2019 ਵਿੱਚ ਈਡੀ ਵੱਲੋਂ ਉਨ੍ਹਾਂ ਦੇ ਘਰ ਵਿੱਚ ਛਾਪੇਮਾਰੀ ਕਾਰਨ ਵੀ ਖਹਿਰਾ ਚਰਚਾ ਵਿੱਚ ਆਏ ਸਨ।

    ਨਵੰਬਰ 2021 ਵਿੱਚ ਈਡੀ ਨੇ ਉਨ੍ਹਾਂ ਉੱਪਰ ਪੰਜਾਬ ਸਰਕਾਰ ਵੱਲੋ ਦਾਇਰ ਐਨਡੀਪੀਐਸ ਦੇ ਮਾਮਲੇ ਵਿੱਚ ਛਾਪਾ ਵੀ ਮਾਰਿਆ ਸੀ।

    2019 ਵਿੱਚ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਖਹਿਰਾ ਨੇ ਆਪਣੀ ਰਾਜਨੀਤਕ ਪਾਰਟੀ ਬਣਾਈ ਜਿਸ ਦਾ ਨਾਮ ਪੰਜਾਬ ਏਕਤਾ ਪਾਰਟੀ ਰੱਖਿਆ।

    ਜੂਨ 2021 ਵਿੱਚ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਨ।

  9. ਰਾਹੁਲ ਗਾਂਧੀ ਨੇ ਦੁਰਗਿਆਣਾ ਮੰਦਿਰ ਮੱਥਾ ਟੇਕਿਆ

    ਰਾਹੁਲ ਗਾਂਧੀ

    ਤਸਵੀਰ ਸਰੋਤ, congress/twitter

    ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਿਆ। ਉਹ ਪੰਜਾਬ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਇੱਕ ਦਿਨਾਂ ਪੰਜਾਬ ਦੌਰੇ 'ਤੇ ਹਨ।

    ਇਸ ਮੌਕੇ ਕਾਂਗਰਸ ਦੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਰੇ 117 ਉਮੀਦਵਾਰ ਵੀ ਉਨ੍ਹਾਂ ਦੇ ਨਾਲ ਸਨ।

    ਇਸ ਦੇ ਨਾਲ ਹੀ ਉਨ੍ਹਾਂ ਨੇ ਜਲਿਆਂਵਾਲਾ ਬਾਗ ਵਿੱਚ ਜਾਕੇ ਅਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    ਹਰਿਮੰਦਰ ਸਾਹਿਬ ਵਿੱਚ ਉਨ੍ਹਾਂ ਨੇ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ।

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  10. ਭਾਜਪਾ ਨੇ 27 ਸੀਟਾਂ ‘ਤੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

    ਫਤਹਿਜੰਗ ਬਾਜਵਾ

    ਭਾਰਤੀ ਜਨਤਾ ਪਾਰਟੀ ਨੇ ਆਪਣੀਆਂ 27 ਸੀਟਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ।

    ਕਾਂਗਰਸ ਛੱਡ ਕੇ ਆਏ ਫਤਹਿਜੰਗ ਬਾਜਵਾ ਨੂੰ ਬਟਾਲਾ ਤੋਂ ਮਿਲੀ ਟਿਕਟ ਅਤੇ ਮਜੀਠਾ ਤੋਂ ਪ੍ਰਦੀਪ ਸਿੰਘ ਭੁੱਲਰ ਨੂੰ।

    ਇਸ ਤੋਂ ਇਲਾਵਾ ਫਗਵਾੜਾ ਤੋਂ ਵਿਜੈ ਸਾਂਪਲਾ, ਜਲੰਧਰ ਕੈਂਟ ਤੋਂ ਅਕਾਲੀ ਦਲ ਛੱਡ ਕੇ ਆਏ ਸਰਬਜੀਤ ਸਿੰਘ ਮੱਕੜ ਤੇ ਜਲੰਧਰ ‘ਚ ਕਾਂਗਰਸ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਨੂੰ ਟਿਕਟ ਦਿੱਤੀ ਗਈ ਹੈ।

    ਭਾਜਪਾ

    ਤਸਵੀਰ ਸਰੋਤ, Pradeep Pandit/bb

  11. ਪੰਜਾਬ ਵਿਧਾਨ ਸਭਾ ਚੋਣਾ: ਮੁੱਖ ਮੰਤਰੀ ਅਹੁਦੇ ਲਈ 6 ਚਿਹਰੇ - ਕੀ ਪੌਜ਼ੀਟਿਵ ਤੇ ਕੀ ਨੈਗੇਟਿਵ

    ਵੀਡੀਓ ਕੈਪਸ਼ਨ, ਪੰਜਾਬ CM ਲਈ 6 ਚਿਹਰੇ - ਕੀ ਪੌਜ਼ੀਟਿਵ ਤੇ ਕੀ ਨੈਗੇਟਿਵ
  12. ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਦੀ ਪ੍ਰੈੱਸ ਕਾਨਫਰੰਸ ਲਾਈਵ

  13. ਰਾਹੁਲ ਗਾਂਧੀ ਹਰਿਮੰਦਰ ਸਾਹਿਬ ਨਤਮਸਤਕ ਹੋਏ

    ਰਾਹੁਲ ਗਾਂਧੀ

    ਤਸਵੀਰ ਸਰੋਤ, Ravinder Singh Robin/bbc

    ਕਾਂਗਰਸੀ ਆਗੂ ਰਾਹੁਲ ਗਾਂਧੀ ਆਪਣੀ ਪੰਜਾਬ ਫੇਰੀ ਦੌਰਾਨ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ।

    ਰਾਹੁਲ ਗਾਂਧੀ

    ਤਸਵੀਰ ਸਰੋਤ, Ravinder Singh Robin

    ਉਨ੍ਹਾਂ ਨੇ ਇਸ ਨਾਲ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਕਈ ਆਗੂ ਮੌਜੂਦ ਹਨ।

  14. ਅਰਵਿੰਦ ਕੇਜਰੀਵਾਲ ਦਿੱਲੀ 'ਚ 500 ਥਾਵਾਂ 'ਤੇ ਲਗਾਉਣਗੇ ਤਿਰੰਗਾ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਸ਼ਹਿਰ ਭਰ ਵਿੱਚ 75 ਥਾਵਾਂ 'ਤੇ 115 ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਅਰਵਿੰਦ ਕੇਜਰੀਵਾਲ ਨੇ ਕਿਹਾ, "ਪਹਿਲੇ ਫੇਸ ਵਿੱਚ, ਸਾਡਾ ਟੀਚਾ ਦਿੱਲੀ ਵਿੱਚ 500 ਸਥਾਨਾਂ 'ਤੇ ਤਿਰੰਗੇ ਲਗਾਉਣ ਦਾ ਹੈ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    “ਸਾਡਾ ਟੀਚਾ ਹੈ ਕਿ ਹਰ ਕੋਈ ਦਿਨ ਵਿੱਚ 2-3 ਵਾਰ ਤਿਰੰਗਾ ਦੇਖੇ। ਅਸੀਂ ਆਪਣੀ ਦੁਨਿਆਵੀ ਜ਼ਿੰਦਗੀ ਵਿੱਚ ਕਈ ਵਾਰ ਆਪਣੇ ਦੇਸ਼, ਸਮਾਜ ਨੂੰ ਭੁੱਲ ਜਾਂਦੇ ਹਾਂ। ਇਹ ਸਾਡੇ ਅੰਦਰ ਦੇਸ਼ ਭਗਤੀ ਦੀ ਭਾਵਨਾ ਜਗਾਉਣਗੇ।"

  15. ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ

    ਬਿਕਰਮ ਮਜੀਠੀਆ

    ਤਸਵੀਰ ਸਰੋਤ, Getty Images

    ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਗ੍ਰਿਫਤਾਰੀ ਤੋਂ ਸੋਮਵਾਰ, 31 ਜਨਵਰੀ ਤੱਕ ਸੁਰੱਖਿਆ ਦਿੱਤੀ ਹੈ।

    ਬੀਬੀਸੀ ਸਹਿਯੋਗੀ ਸੁਚਿਤਰਾ ਮੋਹੰਤੀ ਦੀ ਰਿਪੋਰਟ ਮੁਤਾਬਕ ਚੀਫ ਜਸਟਿਸ ਆਫ ਇੰਡੀਆ ਐੱਨਵੀ ਰਮਨਾ ਦੀ ਅਗਵਾਈ ਵਿੱਚ ਤਿੰਨ ਜੱਜਾਂ ਦੀ ਬੈਂਚ ਨੇ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ‘ਤੇ ਸੋਮਵਾਰ ਤੱਕ ਰੋਕ ਲਗਾਈ ਹੈ।

    ਦਰਅਸਲ, ਡਰੱਗਜ਼ ਕੇਸ ਵਿੱਚ ਐੱਫਆਈਆਰ ਦਰਜ ਹੋਣ ਮਗਰੋਂ ਮਜੀਠੀਆ ਅਗਾਊਂ ਜ਼ਮਾਨਤ ’ਤੇ ਚੱਲ ਰਹੇ ਸਨ। ਪਰ 24 ਜਨਵਰੀ ਨੂੰ ਹਾਈ ਕੋਰਟ ਨੇ ਜ਼ਮਾਨਤ ਰੱਦ ਕਰ ਦਿੱਤੀ ਸੀ।

    ਜਿਸ ਤੋਂ ਬਾਅਦ 25 ਜਨਵਰੀ ਨੂੰ ਉਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਵੀ ਕੀਤੀ ਗਈ।

    ਬਿਕਰਮ ਮਜੀਠੀਆ

    ਤਸਵੀਰ ਸਰੋਤ, Getty Images

    ਅਦਾਲਤ ‘ਚ ਕੀ ਹੋਇਆ

    ਸੀਨੀਅਰ ਵਕੀਲ ਅਤੇ ਸਾਬਕਾ ਅਟਾਰਨੀ ਜਨਰਲ ਰਹੇ ਮੁਕੁਲ ਰੋਹਤਗੀ ਨੇ ਕਿਹਾ ਕਿ ਇਹ ਸਿਆਸੀ ਬਦਲਾਖ਼ੋਰੀ ਵਾਲੀ ਕੇਸ ਹੈ।

    ਰੋਹਤਗੀ ਨੇ ਦਲੀਲ ਦਿੱਤੀ ਕਿਮਜੀਠੀਆ ਵਿਰੋਧੀ ਪਾਰਟੀ ਅਕਾਲੀ ਦਲ ਦੇ ਮੁੱਖ ਧਾਰਾ ਦੇ ਨੇਤਾ ਹਨ, ਆਗਾਮੀ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਇਹ ਕੇਸ ਦਰਜ ਕੀਤਾ ਗਿਆ ਹੈ।

    ਸੀਜੀਆਈ ਨੇ ਰਮਨਾ ਨੇ ਕਿਹਾ, “ਪਤਾ ਨਹੀਂ ਇਹ ਚੋਣਾਵੀਂ ਬੁਖ਼ਾਰ ਹੈ ਜਾਂ ਚੋਣ ਵਾਇਰਸ। ਹਰ ਕੋਈ ਅਦਾਲਤ ਦਾ ਰੁਖ਼ ਕਰ ਰਿਹਾ ਹੈ।“

    ਪੰਜਾਬ ਸੂਬੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਪੀ ਚਿਦੰਬਰਮ ਨੇ ਰੋਹਤਗੀ ਦੀ ਪਟੀਸ਼ਨ ਦਾ ਵਿਰੋਧ ਕੀਤਾ ਅਤੇ ਦਲੀਲ ਦਿੱਤੀ ਕਿ ਇਹ ਆਦੇਸ਼ 24 ਜਨਵਰੀ ਨੂੰ ਪਾਸ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ (ਬਿਕਰਮ ਮਜੀਠੀਆ) ਲੁਕ ਗਏ ਸਨ।

    ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਸੋਮਵਾਰ ਤੱਕ ਕੋਈ ਕਦਮ ਨਾ ਚੁੱਕਣ ਲਈ ਕਿਹਾ ਹੈ, ਜਦੋਂ ਤੱਕ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਵੇਗੀ।

  16. ਪੰਜਾਬ ਚੋਣਾਂ 2022: ਅਕਾਲੀ ਅਤੇ ਕਾਂਗਰਸੀ ਸਮਰਥਕ ਹੋਏ ਆਹਮੋ-ਸਾਹਮਣੇ

    ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਕਸਬਾ ਰਾਮਪੁਰਾ ਫੂਲ ਵਿੱਚ ਲੰਘੀ ਸ਼ਾਮ ਨੂੰ ਅਕਾਲੀ ਅਤੇ ਕਾਂਗਰਸੀ ਸਮਰਥਕ ਆਪਸ ਵਿੱਚ ਉਲਝ ਗਏ।

    ਬੀਬੀਸੀ ਸਹਿਯੋਗੀ ਸੁਰਿਦਰ ਮਾਨ ਦੀ ਰਿਪੋਰਟ ਮੁਤਾਬਕ ਇਹ ਉਸ ਵੇਲੇ ਹੋਇਆ ਜਦੋਂ ਇੱਕ ਸਥਾਨਕ ਵੈੱਬ ਚੈਨਲ ਵੱਲੋਂ ਰਾਜਨੀਤਕ ਦਲਾਂ ਦੀ ਬਹਿਸ ਕਰਵਾਈ ਜਾ ਰਹੀ ਸੀ।

    ਇਸ ਦੌਰਾਨ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

  17. ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ 'ਤੇ

    ਰਾਹੁਲ ਗਾਂਧੀ

    ਤਸਵੀਰ ਸਰੋਤ, AFP

    ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਪੰਜਾਬ ਦਾ ਦੌਰਾਨ ਕਰਨਗੇ। ਇਸ ਦੌਰਾਨ ਉਹ ਪੰਜਾਬ ਦੇ ਕਾਂਗਰਸੀ ਉਮੀਦਵਾਰਾਂ ਨਾਲ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣਗੇ ਅਤੇ ਲੰਗਰ ਛਕਣਗੇ।

    ਇਸ ਤੋਂ ਬਾਅਦ ਭਗਵਾਨ ਵਾਲਮੀਕੀ ਤੀਰਥ ਸਥਲ ਜਾਣਗੇ ਤੇ ਫਿਰ ਜਲੰਧਰ ਦੇ ਮਿੱਠਾਪੁਰ ਤੋਂ “ਪੰਜਾਬ ਫਤਹਿ” ਵਰਚੁਅਲ ਰੈਲੀ ਕਰਨਗੇ।

  18. ਹੁਣ ਤੱਕ ਦਾ ਪ੍ਰਮੁੱਖ ਘਟਨਾਕ੍ਰਮ

    • ਅਕਾਲੀ ਦਲ ਨੇ ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ ਖਿਲਾਫ਼ ਉਤਾਰਨ ਦਾ ਐਲਾਨ ਕੀਤਾ ਹੈ।
    • ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਵਿਧਾਨ ਸਭਾ ਚੋਣ ਲੜਨਗੇ।
    • ਖਰੜ ਤੋਂ ਕਾਂਗਰਸ ਵਿਧਾਇਕ ਜਗਮੋਹਨ ਕੰਗ ਟਿਕਟ ਕੱਟਣ ’ਤੇ ਪਾਰਟੀ ਤੋਂ ਨਰਾਜ਼ ਹਨ ਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨਾਲ ਮੁਲਾਕਾਤ ਕੀਤੀ ਹੈ।
    • ਕਾਂਗਰਸ ਆਗੂ ਰਾਹੁਲ ਗਾਂਧੀ ਵੀਰਵਾਰ ਨੂੰ ਪੰਜਾਬ ਦੇ ਦੌਰੇ ’ਤੇ ਹਨ ਤੇ ਉਹ ਜਲੰਧਰ ਵਿੱਚ ਵਰਚੁਅਲ ਰੈਲੀ ਕਰਨਗੇ।
    • ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 28 ਤੋਂ 30 ਜਨਵਰੀ ਵਿਚਾਲੇ ਤਿੰਨ ਦਿਨਾਂ ਲਈ ਪੰਜਾਬ ਦੇ ਦੌਰੇ 'ਤੇ ਹੋਣਗੇ।
  19. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਸਣੇ ਭਾਰਤ ਦੇ ਪੰਜ ਸੂਬਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇਸ ਪੇਜ ਰਾਹੀਂ ਅਸੀਂ ਚੋਣਾਂ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੇ ਕਰਾਂਗੇ।