ਪੰਜਾਬ ਚੋਣਾਂ 2022: ਅੱਜ ਦਾ ਅਹਿਮ ਘਟਨਾਕ੍ਰਮ
ਪੰਜਾਬ ਸਣੇ ਪੰਜ ਸੂਬਿਆ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਇੱਥੇ ਹੀ ਸਮਾਪਤ ਕਰ ਰਹੇ ਹਾਂ। ਪੇਸ਼ ਹਨ ਅੱਜ ਦੇ ਖ਼ਾਸ ਘਟਨਾਕ੍ਰਮ
- ਪੰਜਾਬ ਵਿੱਚ ਅੱਜ ਤੋਂ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਭਰਨੀ ਸ਼ੁਰੂ ਹੋ ਗਈ ਹੈ। ਪਹਿਲੇ ਦਿਨ 12 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ ਹੈ।
- ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜੇ ਇਹ ਸਰਕਾਰ ਬਿਕਰਮ ਮਜੀਠੀਆ ਖਿਲਾਫ਼ ਇੱਕ ਵੀ ਸਬੂਤ ਪੇਸ਼ ਕਰ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ।
- ਅਦਾਲਤ ਵੱਲੋਂ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਉੱਤੇ ਤਿੰਨ ਦਿਨਾਂ ਲਈ ਰੋਕ ਲਗਾ ਦਿੱਤੀ ਹੈ।
- ਪੰਜਾਬ ਦੇ ਐੱਸੀ ਕਮਿਸ਼ਨ ਨੇ ਭਗਵੰਤ ਮਾਨ ਵੱਲੋਂ ਬੀਆਰ ਅੰਬੇਡਕਰ ਦੀ ਮੂਰਤੀ ਦੀ ਕਥਿਤ ਬੇਅਦਬੀ ਦੇ ਮਾਮਲੇ ਵਿੱਚ ਜਲੰਧਰ ਦੇਹਾਤੀ ਦੇ ਐੱਸਐੱਸਪੀ ਤੋਂ ਰਿਪੋਰਟ ਮੰਗੀ ਹੈ।
- ਚੋਣਾਂ ਦੌਰਾਨ ਪਾਰਟੀਆਂ ਵੱਲੋਂ ‘ਮੁਫ਼ਤ ਤੋਹਫ਼ਿਆਂ’ ਦੇ ਐਲਾਨ ਬਾਰੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਨੂੰ ਨੋਟਿਸ ਭੇਜਿਆ ਹੈ।
- ਕਾਂਗਰਸ ਆਗੂ ਰਾਹਲ ਗਾਂਧੀ 27 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ।
- ਪਟਿਆਲਾ ਪਹੁੰਚੇ ਭਗਵੰਤ ਮਾਨ ਦਾ ਹਿੰਦੂ ਸੰਗਠਨਾਂ ਨੇ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਬੋਲਣ ਵੀ ਨਹੀਂ ਦਿੱਤਾ ਹੈ।