ਲੱਖਾ ਸਿਧਾਣਾ ਨੂੰ ਮੌੜ ਤੋਂ ਮਿਲੀ ਟਿਕਟ, ਭਗਵੰਤ ਮਾਨ ਨੇ ਮੁੱਖ ਮੰਤਰੀ ਚੰਨੀ ਨੂੰ ਕੀ ਚੁਣੌਤੀ ਦਿੱਤੀ

ਪੰਜਾਬ ਵਿੱਚ ਭਾਜਪਾ ਨੇ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਕਾਂਗਰਸ ਦੀ ਅਗਲੀ ਲਿਸਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਲਾਈਵ ਕਵਰੇਜ

  1. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

  2. ਅੱਜ ਦਾ ਪ੍ਰਮੁੱਖ ਘਟਨਾਕ੍ਰਮ

    ਮੁੱਖ ਮੰਤਰੀ

    ਤਸਵੀਰ ਸਰੋਤ, Getty, FB, BBC

    • ਬੀਐਸਪੀ ਸੁਪਰੀਮੋੋ ਮਾਇਆਵਾਤੀ ਨੇ ਅੱਜ ਉੱਤਰ ਪ੍ਰਦੇਸ਼ ਚੋਣਾਂ ਲਈ ਦੂਜੇ ਗੇੜ ਦੀਆਂ 55 ਸੀਟਾਂ ਲਈ 51 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ।
    • ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿੱਚਰਵਾਰ ਨੂੰ ਕੈਰਾਨਾ ਵਿੱਚ ਘਰੋ-ਘਰੀਂ ਜਾ ਕੇ ਚੋਣ ਪ੍ਰਚਾਰ ਕੀਤਾ।
    • ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੱਤੀ ਹੈ।
    • ਸ਼ਨਿੱਚਰਵਾਰ ਨੂੰ ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇ ਨਜ਼ਰ ਚੋਣ ਕਮਿਸ਼ਨ ਵੱਲੋਂ ਨਵੀਆਂ ਹਦਾਇਤਾਂ ਮੁਤਾਬਕ ਲੋਕਾਂ ਵਿੱਚ ਜਾਕੇ ਰੈਲੀਆਂ ਕਰਨ, ਰੋਡ ਸ਼ੋਅ ਕਰਨ, ਪੈਦਲ ਮਾਰਚ ਆਦਿ ਉੱਪਰ ਰੋਕ 31 ਜਨਵਰੀ ਤੱਕ ਕਰ ਦਿੱਤੀ ਗਈ ਹੈ।
    • ਚੋਣ ਕਮਿਸ਼ਨ ਵੱਲੋਂ ਘਰੋ-ਘਰੀਂ ਜਾਂ ਡੋਰ-ਟੂ-ਡੋਰ ਪ੍ਰਚਾਰ ਲਈ ਜਿਹੜੀ ਵੱਧੋ-ਵੱਧ ਲੋਕਾਂ ਦੀ ਹੱਦ ਪੰਜ ਸੀ ਉਸ ਨੂੰ ਵਧਾਅ ਕੇ 10 ਕਰ ਦਿੱਤਾ ਗਿਆ ਹੈ।
    • ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਦੇ ਹੋਰ ਸਿਆਸੀ ਲੀਡਰਾਂ ਉੱਪਰ ਮਾਈਨਿੰਗ ਮਾਫ਼ੀਆ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਾਏ।
    • ਕਾਂਗਰਸ ਦੀ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਨੇ ਮੰਨਿਆ ਹੈ ਕਿ ਸਿਆਸੀ ਕੂਟਨੀਤਿਕ ਪ੍ਰਸ਼ਾਂਤ ਕਿਸ਼ੋਰ ਨਾਲ ਗੱਲਬਾਤ ਹੋਈ ਤਾਂ ਸੀ ਪਰ ਨੇਪਰੇ ਨਹੀਂ ਚੜ੍ਹ ਸਕੀ ਸੀ।
  3. ਲੱਖਾ ਸਿਧਾਣਾ ਮੌੜ ਤੋਂ ਐਸਐਸਐਮ ਦੇ ਉਮੀਦਵਾਰ

    ਲੱਖਾ ਸਿਧਾਣਾ

    ਤਸਵੀਰ ਸਰੋਤ, SUKHCHARAN PREET/BBC

    ਬੀਬੀਸੀ ਪੰਜਾਬੀ ਦੇ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਸੰਯੁਕਤ ਸਮਾਜ ਮੋਰਚੇ ਨੇ 35 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।

    ਜਲੰਧਰ ਉਤਰੀ ਵਿਧਾਨ ਸਭਾ ਹਲਕੇ ਤੋਂ ਮੋਰਚੇ ਨੇ ਕਾਂਗਰਸੀ ਕੌਂਸਲਰ ਦੇਸ ਰਾਜ ਜੱਸਲ ਨੂੰ ਉਮੀਦਵਾਰ ਬਣਾਇਆ ਹੈ।

    ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇਦਾਰ ਪੁਰਸ਼ੋਤਮ ਹੀਰ ਨੂੰ ਆਦਮਪੁਰ ਤੋਂ ਟਿਕਟ ਦਿੱਤੀ ਗਈ ਹੈ।

    ਸੂਚੀ ਵਿੱਚ ਸਭ ਤੋਂ ਚਰਚਿਤ ਨਾਮ ਲੱਖਾ ਸਿਧਾਣਾ ਦਾ ਹੈ ਜਿਨ੍ਹਾਂ ਨੂੰ ਮੌੜ ਤੋਂ ਪਾਰਟੀ ਦੇ ਉਮੀਦਵਾਰ ਬਣਾਇਆ ਗਿਆ ਹੈ।

    ਜਦਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਜਿੱਥੋਂ ਚੋਣ ਲੜ ਰਹੇ ਹਨ, ਧੂਰੀ ਹਲਕੇ ਤੋਂ ਸਰਬਜੀਤ ਸਿੰਘ ਅਲਾਲ ਮੋਰਚੇ ਦੇ ਉਮੀਦਵਾਰ ਹਨ।

    ਸੰਯੁਕਤ ਸਮਾਜ ਮੋਰਚਾ

    ਤਸਵੀਰ ਸਰੋਤ, PAL SINGH NAULI/BBC

    ਸੰਯੁਕਤ ਸਮਾਜ ਮੋਰਚਾ

    ਤਸਵੀਰ ਸਰੋਤ, PAL SINGH NAULI/BBC

    ਵੀਡੀਓ ਕੈਪਸ਼ਨ, ਕਿਉਂ ਹੈ ਲੱਖਾ ਸਿਧਾਣਾ ਨੂੰ ਆਪਣੇ ਪਿਛੋਕੜ 'ਤੇ ਪਛਤਾਵਾ? (ਬੀਬੀਸੀ ਨੇ ਇਹ ਇੰਟਰਵਿਊ 2017 ਵਿੱਚ ਕੀਤਾ ਸੀ)
  4. ਬੀਐਸਪੀ ਵੱਲੋਂ ਯੂਪੀ ਵਿੱਚ ਉਮੀਦਵਾਰ ਸੂਚੀ ਜਾਰੀ

    ਮਾਇਆਵਾਤੀ

    ਤਸਵੀਰ ਸਰੋਤ, ANI

    ਬੀਐਸਪੀ ਸੁਪਰੀਮੋੋ ਮਾਇਆਵਾਤੀ ਨੇ ਅੱਜ ਉੱਤਰ ਪ੍ਰਦੇਸ਼ ਚੋਣਾਂ ਲਈ ਦੂਜੇ ਗੇੜ ਵਿੱਚ ਜਿਹੜੀਆਂ 55 ਸੀਟਾਂ ਲਈ ਵੋਟਾਂ ਪੈਣੀਆਂ ਹਨ ਉਸ ਲਈ 51 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦਾ ਸਲੋਗਨ ''ਹਰ ਪੋਲਿੰਗ ਬੂਥ ਕੋ ਜੀਤਨਾ ਹੈ, ਬੀਐਸਪੀ ਕੋ ਸੱਤਾ ਮੇਂ ਲਾਨਾ ਹੈ'' ਹੋਵੇਗਾ।

    ਉਨ੍ਹਾਂ ਨੇ ਕਿਹਾ, ''ਮੈਨੂੰ ਉਮੀਦ ਹੈ ਕਿ ਪਾਰਟੀ ਵਰਕਰ ਸਖ਼ਤ ਮਿਹਨਤ ਕਰਨਗੇ ਅਤੇ 2007 ਵਾਂਗ ਪਾਰਟੀ ਦੀ ਸਰਕਾਰ ਬਣਾਉਣਗੇ।''

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਪੰਜਾਬ ਚੋਣਾਂ: ਵੋਟਾਂ ਤੋਂ ਨਤੀਜਿਆਂ ਤੱਕ ਸਾਰੇ ਅਹਿਮ ਸਵਾਲਾਂ ਦੇ ਜਵਾਬ

    ਵੋਟਰ

    ਤਸਵੀਰ ਸਰੋਤ, NARINDER NANU/GETTY IMAGE

    ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।

    ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੈਦਾਨ ਵਿੱਚ ਨਿੱਤਰੀਆਂ ਸਿਆਸੀ ਪਾਰਟੀਆਂ ਦੇ ਮੁੱਖ ਮੰਤਰੀ ਅਹੁਦੇ ਲਈ ਚਿਹਰਿਆਂ ਦੀ ਚਰਚਾ ਨੇ ਜ਼ੋਰ ਫੜ੍ਹ ਲਿਆ ਹੈ।

    ਅਜਿਹੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਵੋਟਾਂ ਤੋਂ ਨਤੀਜਿਆਂ ਤੱਕ ਸਾਰੇ ਅਹਿਮ ਸਵਾਲਾਂ ਦੇ ਜਵਾਬ ਜਾਣੋ ਇਸ ਰਿਪੋਰਟ ਵਿੱਚ-

    • ਪੰਜਾਬ ਵਿਧਾਨ ਸਭਾ ਚੋਣਾਂ 2022: ਵੋਟਾਂ ਪੈਣ ਤੋਂ ਨਤੀਜਿਆਂ ਤੱਕ ਸਾਰੇ ਅਹਿਮ ਸਵਾਲਾਂ ਦੇ ਜਵਾਬ
  6. ਯੂਪੀ ਚੋਣਾਂ: ਕੈਰਾਨਾ ਵਿੱਚ ਅਮਿਤ ਸ਼ਾਹ ਨੇ ਕੀਤਾ ਡੋਰ-ਟੂ-ਡੋਰ ਪ੍ਰਚਾਰ

    ਅਮਿਤ ਸ਼ਾਹ

    ਤਸਵੀਰ ਸਰੋਤ, AmitShah/

    ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿੱਚਰਵਾਰ ਨੂੰ ਕੈਰਾਨਾ ਵਿੱਚ ਘਰੋ-ਘਰੀਂ ਜਾ ਕੇ ਚੋਣ ਪ੍ਰਚਾਰ ਕੀਤਾ। ਕੈਰਾਨਾ ਸਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਇੱਥੋਂ ਹੋਏ ਹਿੰਦੂ ਪਰਿਵਾਰਾਂ ਦੇ ਪਲਾਇਨ ਕਾਰਨ ਚਰਚਾ ਵਿੱਚ ਆਇਆ ਸੀ।

    ਸ਼ਾਹ ਨੇ ਆਪਣੇ ਪ੍ਰਚਾਰ ਦੌਰਾਨ ਉੱਥੇ ਵਾਪਸ ਆ ਚੁੱਕੇ ਪਲਾਇਨ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ।

    ਗਲੇ ਵਿੱਚ ਭਾਜਪਾ ਦਾ ਚੋਣ ਨਿਸ਼ਾਨ ਪਾਈ ਅਤੇ ਭਗਵਾ ਟੋਪੀਧਾਰੀ ਵਰਕਰਾਂ ਅਤੇ ਆਗੂਆਂ ਦੇ ਨਾਲ ਸ਼ਾਹ ਨੇ ਲੋਕਾਂ ਨੂੰ ਘਰੋ-ਘਰੀਂ ਜਾ ਕੇ ਪਰਚੇ ਵੰਡੇ। ਇਨ੍ਹਾਂ ਪਰਚਿਆਂ ਉੱਪਰ ਯੂਪੀ ਦੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀਆਂ ਉਪਲਭਦੀਆਂ ਗਿਣਵਾਈਆਂ ਗਈਆਂ ਹਨ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    ਇਸ ਦੌਰਾਨ ਸਾਰੇ ਪਾਸੇ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਗਾਏ ਜਾ ਰਹੇ ਸਨ। ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਯੂਪੀ ਦਾ ਇਹ ਸ਼ਾਹ ਦਾ ਪਹਿਲਾ ਦੌਰਾ ਸੀ।

    ਬੀਜੇਪੀ ਦਾ ਦਾਅਵਾ ਹੈ ਕਿ ਸਮਾਜਵਾਦੀ ਪਾਰਟੀ ਦੀ ਸਰਕਾਰ ਦੌਰਾਨ ਇੱਥੋਂ ਵੱਡੀ ਗਿਣਤੀ ਵਿੱਚ ਹਿੰਦੂ ਪਰਿਵਾਰਾਂ ਨੇ ਪਰਵਾਸ ਕੀਤਾ।

    ਹਾਲੀਆ ਚੋਣ ਜਲਸਿਆਂ ਵਿੱਚ ਵੀ ਭਾਜਪਾ ਆਗੂਆਂ ਨੇ ਇਹ ਮਸਲਾ ਜ਼ੋਰ-ਸ਼ੋਰ ਨਾਲ ਚੁੱਕਿਆ ਹੈ।

    ਭਾਜਪਾ ਦਾ ਕਹਿਣਾ ਹੈ ਕਿ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ।

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  7. ਭਗਵੰਤ ਮਾਨ ਦੀ ਚੰਨੀ ਨੂੰ ਧੂਰੀ ਤੋਂ ਚੋਣ ਲੜਨ ਦੀ ਚੁਣੌਤੀ

    ਚਰਨਜੀਤ ਸਿੰਘ ਚੰਨੀ ਤੇ ਭਗਵੰਤ ਮਾਨ

    ਤਸਵੀਰ ਸਰੋਤ, charanjit singh channi/bhagwant Maan/facebook

    ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੱਤੀ ਹੈ।

    ਉਨ੍ਹਾਂ ਨੇ ਕਿਹਾ ਹੈ, "ਚਮਕੌਰ ਸਾਹਿਬ ਰਾਖਵੀਂ ਸੀਟ ਹੈ, ਮੈਂ ਉੱਥੋਂ ਨਹੀਂ ਲੜ ਸਕਦਾ ਪਰ ਮੈਂ ਚੰਨੀ ਦਾ ਸਵਾਗਤ ਕਰਾਂਗਾ ਜੇ ਉਹ ਧੂਰੀ ਤੋਂ ਚੋਣ ਲੜਨ।"

    ਭਗਵੰਤ ਮਾਨ ਨੇ ਇਹ ਗੱਲ ਚੰਨੀ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚਮਕੌਰ ਸਾਹਿਬ ਤੋਂ ਚੋਣ ਲੜਨ ਦੀ ਦਿੱਤੀ ਚੁਣੌਤੀ ਦੇ ਜਵਾਬ ਵਿੱਚ ਕਹੀ ਹੈ।

  8. ਹੁਣ 31 ਜਨਵਰੀ ਤੱਕ ਨਹੀਂ ਹੋਣਗੀਆਂ ਰੈਲੀਆਂ- ਚੋਣ ਕਮਿਸ਼ਨ

    ਪਲੇਟ

    ਸ਼ਨਿੱਚਰਵਾਰ ਨੂੰ ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇ ਨਜ਼ਰ ਚੋਣ ਕਮਿਸ਼ਨ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

    ਕਮਿਸ਼ਨ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਲੋਕਾਂ ਵਿੱਚ ਜਾਕੇ ਰੈਲੀਆਂ ਕਰਨ, ਰੋਡ ਸ਼ੋਅ ਕਰਨ, ਪੈਦਲ ਮਾਰਚ ਆਦਿ ਉੱਪਰ ਰੋਕ 31 ਜਨਵਰੀ ਤੱਕ ਕਰ ਦਿੱਤੀ ਗਈ ਹੈ।

    ਉਨ੍ਹਾਂ ਉਮੀਦਵਾਰਾਂ ਤੇ ਪਾਰਟੀਆਂ ਨੂੰ ਜਲਸੇ ਕਰਨ ਦੀ ਛੋਟ ਦਿੱਤੀ ਗਈ ਹੈ ਜਿਨ੍ਹਾਂ ਲਈ ਵੋਟਿੰਗ ਪਹਿਲੇ ਤੇ ਦੂਜੇ ਗੇੜ ਵਿੱਚ ਹੋਣੀ ਹੈ। ਪਹਿਲੇ ਗੇੜ ਲਈ 28 ਜਨਵਰੀ ਤੋਂ ਅਤੇ ਦੂਜੇ ਗੇੜ ਲਈ ਪਹਿਲੀ ਫ਼ਰਵਰੀ ਤੋਂ ਖੁੱਲ੍ਹ ਦਿੱਤੀ ਗਈ ਹੈ।

    ਘਰੋ-ਘਰੀਂ ਜਾਂ ਡੋਰ-ਟੂ-ਡੋਰ ਪ੍ਰਚਾਰ ਲਈ ਜਿਹੜੀ ਵੱਧੋ-ਵੱਧ ਲੋਕਾਂ ਦੀ ਹੱਦ ਪੰਜ ਸੀ ਉਸ ਨੂੰ ਵਧਾਅ ਕੇ 10 ਕਰ ਦਿੱਤਾ ਗਿਆ ਹੈ।

    ਇਸ ਤੋਂ ਇਲਾਵਾਂ ਤੈਅਸ਼ੁਦਾ ਪ੍ਰਵਾਨਿਤ ਥਾਵਾਂ ਉੱਪਰ ਕੋਵਿਡ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵੀਡੀਓ ਵੈਨਾਂ ਵੀ ਖੜ੍ਹੀਆਂ ਕੀਤੀਆਂ ਜਾ ਸਕਣਗੀਆਂ।

  9. ਚੰਨੀ ਸਮੇਤ ਕਈ ਵੱਡੇ ਛੋਟੇ ਕਾਂਗਰਸੀ ਲੀਡਰ ਖਣਨ ਮਾਫ਼ੀਆ ਦਾ ਹਿੱਸਾ - ਕੈਪਟਨ

    ਕੈਪਟਨ ਅਮਰਿੰਦਰ ਸਿੰਘ

    ਤਸਵੀਰ ਸਰੋਤ, captain amarinder singh/Facebok

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ ਦਾ ਕੈਪਟਨ ਨੇ ਜਵਾਬ ਦਿੱਤਾ।

    ਕੈਪਟਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਕੋਰਾ ਝੂਠ ਦੱਸਿਆ ਅਤੇ ਕਿਹਾ, "ਚੰਨੀ ਅਤੇ ਕਈ ਹੋਰ ਵੱਡੇ ਛੋਟੇ ਕਾਂਗਰਸੀ ਆਗੂ ਖਣਨ ਮਾਫ਼ੀਆ ਵਿੱਚ ਸ਼ਾਮਲ ਹਨ।"

    ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਨੂੰ ਖ਼ਾਸ ਇਤਲਾਹ ਮਿਲੀ ਸੀ ਕਿ ਚੰਨੀ ਸਮੇਤ ਕਾਂਗਰਸ ਦੇ ਕਈ ਹੋਰ ਵਿਧਾਇਕਾਂ ਦਾ ਮਾਈਨਿੰਗ ਵਿੱਚ ਹਿੱਸਾ ਹੈ।

    ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਦੀ ਅਸਫ਼ਲਤਾ ਇਹ ਰਹੀ ਕਿ ਉਨ੍ਹਾਂ ਨੇ ਪਾਰਟੀ ਨਾਲ ਇਮਾਨਦਾਰੀ ਵਜੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ।

    ਉਨ੍ਹਾਂ ਨੇ ਦੱਸਿਆ ਕਿ ਉਹ ਕਾਰਵਾਈ ਇਸ ਲਈ ਨਹੀਂ ਕਰ ਸਕੇ ਕਿਉਂਕਿ ਉਨ੍ਹਾਂ ਨੂੰ "ਕਦੇ ਸੋਨੀਆਂ ਗਾਂਧੀ ਤੋਂ ਹਰੀ ਝੰਡੀ ਨਹੀਂ ਮਿਲੀ"।

    ਉਨ੍ਹਾਂ ਨੇ ਕਿਹਾ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਆਪਣੇ "ਸਹਿਯੋਗੀਆਂ ਨਾਲ ਮਿਲ ਕੇ ਪੰਜਾਬ ਦੀਆਂ ਸਾਰੀਆਂ 117 ਸੀਟਾਂ ਉੱਪਰ ਚੋਣ ਲੜਨਗੇ।"

    ਕੈਪਟਨ ਨੇ ਕਿਹਾ ਕਿ ਚੰਨੀ ਦਾ ਨਾਮ "#metoo ਘਟਨਾਕ੍ਰਮ ਵਿੱਚ ਆਇਆ ਸੀ ਤੇ ਇਸ ਕਾਰਨ ਉਹ ਪੰਜਾਬ 'ਤੇ ਰਾਜ ਕਰਨ ਦੇ ਕਾਬਲ ਨਹੀਂ ਹਨ।"

    ਕਾਂਗਰਸ ਛੱਡਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਵੱਖਰੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਲਈ ਸੀ। ਮੌਜੂਦਾ ਚੋਣਾਂ ਦੌਰਾਨ ਉਨ੍ਹਾਂ ਦਾ ਅਕਾਲੀ ਦਲ (ਸੰਯੁਕਤ) ਅਤੇ ਭਾਜਪਾ ਨਾਲ ਸੀਟਾ ਦਾ ਸਮਝੌਤਾ ਹੈ।

    ਉਹ ਆਪਣੇ ਰਵਾਇਤੀ ਤੇ ਜੱਦੀ ਸ਼ਹਿਰ ਪਟਿਆਲਾ ਤੋਂ ਚੋਣ ਲੜਨ ਜਾ ਰਹੇ ਹਨ।

  10. ਚੋਣ ਜ਼ਾਬਤਾ ਲਾਗੂ ਹੋਣ 'ਤੇ ਸਿਆਸਤਦਾਨ ਕੀ ਕਰ ਸਕਦੇ ਹਨ ਤੇ ਕੀ ਨਹੀਂ

    ਵੋਟਿੰਗ ਮਸ਼ੀਨ

    ਤਸਵੀਰ ਸਰੋਤ, Getty Images

    ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਜਾਂਦਾ ਹੈ।

    ਚੋਣ ਜ਼ਾਬਤਾ ਚੋਣਾਂ ਤੋਂ ਪਹਿਲਾਂ ਇਸ ਲਈ ਲਗਾਇਆ ਜਾਂਦਾ ਹੈ ਤਾਂ ਜੋ ਸਿਆਸੀ ਪਾਰਟੀਆਂ ਚੋਣਾਂ ਦੇ ਦੌਰਾਨ ਕਿਸੇ ਤਰ੍ਹਾਂ ਦਾ ਲਾਹਾ ਨਾ ਲੈ ਸਕਣ।

    ਇਸ ਵਿੱਚ ਚੋਣ ਪ੍ਰਚਾਰ ਦੌਰਾਨ ਦਿੱਤੇ ਜਾਂਦੇ ਭਾਸ਼ਣਾਂ ਤੋਂ ਲੈ ਕੇ ਕਈ ਤਰ੍ਹਾਂ ਦੇ ਅਧਿਕਾਰਤ ਐਲਾਨਾਂ ਵਿੱਚ ਇੱਕ ਸੀਮਾ ਤੈਅ ਕੀਤੀ ਜਾਂਦੀ ਹੈ।

    ਇਸ ਰਿਪੋਰਟ ਵਿੱਚ ਪੜ੍ਹੋ ਚੋਣ ਜਾਬਤੇ ਤੋਂ ਬਾਅਦ ਸਿਆਸਤਾਨਾਂ ਤੇ ਕੀ ਨਿਯਮ ਲਾਗੂ ਹੋ ਜਾਂਦੇ ਹਨ

    • ਚੋਣ ਜ਼ਾਬਤਾ ਲਾਗੂ ਹੋਣ 'ਤੇ ਸਿਆਸਤਦਾਨ ਕੀ ਕਰ ਸਕਦੇ ਹਨ ਤੇ ਕੀ ਨਹੀਂ
  11. ਸਿੱਧੂ ਦੇ ਪੰਜਾਬ ਮਾਡਲ ਵਿੱਚ ਕਿਹੜੇ ਜ਼ਿਲ੍ਹੇ ਲਈ ਕੀ?

    ਨਵਜੋਤ ਸਿੰਘ ਸਿੱਧੂ

    ਤਸਵੀਰ ਸਰੋਤ, NAVJOT SINGH SIDHU/FB

    ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਆਪਣੇ ਪੰਜਾਬ ਮਾਡਲ ਬਾਰੇ ਚਰਚਾ ਕੀਤੀ।

    ਕਿਹੜੇ ਜ਼ਿਲ੍ਹੇ ਵਿੱਚ ਕੀ?

    • ਮੋਹਾਲੀ ਨੂੰ ਆਈਟੀ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਬੈਂਗਲੋਰ, ਹੈਦਰਾਬਾਦ, ਗੁੜਗਾਉਂ ਨਾ ਜਾਣਾ ਪਵੇ।
    • ਲੁਧਿਆਣਾ ਇਲੈਕਟਰੀਕਲ ਵਹੀਕਲਾਂ ਦਾ ਹੱਬ ਹੋਵੇਗਾ। ਸਾਈਕਲ ਉੱਥੇ ਉਦਯੋਗ ਹੈ, ਅਸੀਂ ਬੈਟਰੀ ਉਦਯੋਗ ਲੈਕੇ ਆਵਾਂਗੇ। ਪੰਜਾਬ ਨੂੰ ਈਵੀ ਹੱਬ ਬਣਾਉਣ ਲਈ ਸੈਮੀਕੰਡਕਟਰ ਨੀਤੀ ਲਿਆਂਦੀ ਜਾਵੇਗੀ।
    • ਕਪੂਰਥਲਾ ਤੇ ਬਟਾਲਾ ਫਾਊਂਡਰੀ ਦੇ ਹੱਬ ਵਜੋਂ ਮੁੜ ਵਿਕਸਿਤ ਕੀਤੇ ਜਾਣਗੇ।
    • ਪਟਿਆਲਾ ਫੁਲਕਾਰੀ, ਗਹਿਣੇ, ਫੂਡ ਪ੍ਰੋਸੈਸਿੰਗ ਕਲਸਟਰ ਵਜੋਂ ਵਿਕਸਿਤ ਕੀਤਾ ਜਾਵੇਗਾ।
    • ਮੰਡੀ ਗੋਬਿੰਦਗੜ੍ਹ ਨੂੰ ਜੋ ਕਿ ਪਹਿਲਾਂ ਹੀ ਸਟੀਲ ਦਾ ਹੱਬ ਹੈ ਉੱਥੇ ਗੱਡੀਆਂ ਦੇ ਕਲਪੁਰਜ਼ੇ ਬਣਾਉਣ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।
    • ਜਲੰਧਰ ਤੇ ਅੰਮ੍ਰਿਤਸਰ ਨੂੰ ਮੈਡੀਕਲ ਸੈਰਸਪਾਟੇ ਦੇ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ।
    • ਜਲੰਧਰ ਨੂੰ ਖੇਡਾਂ ਤੇ ਮੈਡੀਕਲ ਸਮਾਨ ਦੇ ਹੱਬ ਵਜੋਂ ਮੁੜ ਸੁਰਜੀਤ ਕੀਤਾ ਜਾਵੇਗਾ ਅਤੇ ਆਦਮਪੁਰ ਹਵਾਈ ਅੱਡਾ ਮੁੜ ਚਾਲੂ ਕੀਤਾ ਜਾਵੇਗਾ।
    • ਮਲੋਟ ਅਤੇ ਮੁਕਤਸਰਨੂੰ ਖੇਤੀ ਉਪਕਰਣਾਂ ਲਈ ਵਿਕਸਿਤ ਕੀਤੇ ਜਾਣਗੇ
    • ਬਠਿੰਡਾ ਅਤੇ ਮਾਨਸਾ ਪੈਟਰੋ ਕੈਮੀਕਲ, ਰਿਫਾਈਨਰੀ ਅਤੇ ਫਾਊਂਡਰੀ ਦੇ ਕਲਸਟਰ ਵਜੋਂ ਵਿਕਸਿਤ ਕੀਤੇ ਜਾਣਗੇ।
    • ਜਲੰਧਰ, ਅੰਮ੍ਰਿਤਸਰ ਤੇ ਮੋਹਾਲੀ ਲਈ ਵਿਸ਼ੇਸ਼ ਆਰਥਿਕ ਜ਼ੋਨ ਮੰਗੇ ਜਾਣਗੇ।
    • ਉਨ੍ਹਾਂ ਨੇ ਕਿਹਾ ਕਿ ਇਹ ਸਨਅਤਾਂ ਅਤੇ ਉਦਯੋਗ ਅਤੇ ਕੌਸ਼ਲ ਇਨ੍ਹਾਂ ਥਾਵਾਂ 'ਤੇ ਪਿਹਲਾਂ ਹੀ ਮੌਜੂਦ ਹਨ ਅਸੀਂ ਉਨ੍ਹਾਂ ਨੂੰ ਹੀ ਅੱਗੇ ਵਧਾਵਾਂਗੇ।
    • ਇਸ ਤੋਂ ਇਲਾਵਾ ਉਨ੍ਹਾਂ ਨੇ ਸੂਬੇ ਵਿੱਚ 13 ਫੂਡ ਪਾਰਕ ਖੋਲ੍ਹਣ ਦੀ ਗੱਲ ਕਹੀ, ਜੋ ਕਿ ਨਿੱਜੀ ਕੰਪਨੀਆਂ ਦੇ ਨਹੀਂ ਸਗੋਂ ਪੰਜਾਬ ਦੇ ਨੌਜਵਾਨਾਂ ਦੁਆਰਾ ਚਲਾਏ ਜਾਣਗੇ।
  12. ਮੁੱਖ ਮੰਤਰੀ ਦੀ ਕੁਰਸੀ ਦੇ 6 ਦਾਅਵੇਦਾਰ, ਕੌਣ ਅੱਗੇ ਕੌਣ ਪਿੱਛੇ

    ਮੁੱਖ ਮੰਤਰੀ ਦੇ ਚਿਹਰੇ

    ਤਸਵੀਰ ਸਰੋਤ, Getty, FB, BBC

    ਪੰਜਾਬ ਵਿੱਚ ਚੋਣ ਸਰਗਰਮੀਆ ਸਿਖਰਾਂ ਤੇ ਹਨ। ਪਾਰਟੀਆਂ ਨੇ ਮੁੱਖ ਮੰਤਰੀਆਂ ਦੇ ਚਿਹਰੇ ਐਲਾਨ ਦਿੱਤੇ ਹੋਏ ਹਨ।

    ਆਮ ਆਦਮੀ ਪਾਰਟੀ ਵਲੋਂ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਹੈ।

    ਸੱਤਾਧਾਰੀ ਕਾਂਗਰਸ ਵਿੱਚ ਹਾਲੇ ਮੁਕਾਬਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਹੈ।

    ਪਰ ਹਾਲਾਤ ਚਰਨਜੀਤ ਸਿੰਘ ਚੰਨੀ ਦੇ ਪੱਖ਼ ਵਿੱਚ ਜ਼ਿਆਦਾ ਲੱਗ ਰਹੇ ਹਨ।

    ਅਕਾਲੀ ਦਲ ਅਤੇ ਬੀਐਸਪੀ ਗਠਜੋੜ ਦਾ ਮੁੱਖ ਮੰਤਰੀ ਚਿਹਰਾ ਸੁਖਬੀਰ ਸਿੰਘ ਬਾਦਲ ਹਨ।

    ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚਾ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਆਪਣਾ ਆਗੂ ਚੁਣਿਆ ਹੈ।

    ਜਦਕਿ ਬੀਜੇਪੀ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ (ਸੰਯੁਕਤ) ਗਠਜੋੜ ਨੇ ਕੋਈ ਫੈਸਲਾ ਨਹੀਂ ਲਿਆ ਹੈ।

    ਇਸ ਰਿਪੋਰਟ ਵਿੱਚ ਅਸੀਂ ਮੁੱਖ ਮੰਤਰੀ ਲਈ ਪਾਰਟੀਆਂ ਦੇ ਸੰਭਾਵੀਂ ਉਮੀਦਵਾਰਾਂ ਦੇ ਹਾਂ ਤੇ ਨਾਂਹ ਪੱਖਾਂ ਦਾ ਵੇਰਵਾ ਦੇ ਰਹੇ ਹਾਂ।

    • ਪੰਜਾਬ ਚੋਣਾਂ 2022: ਮੁੱਖ ਮੰਤਰੀ ਦੀ ਕੁਰਸੀ ਦੇ 6 ਦਾਅਵੇਦਾਰ, ਕੌਣ ਅੱਗੇ ਕੌਣ ਪਿੱਛੇ
  13. ਗੁਰਨਾਮ ਸਿੰਘ ਚਢੂਨੀ ਗੁਰਦਾਸਪੁਰ 'ਚ ਕੀ ਬੋਲੇ

    ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਪ੍ਰੀਤ ਸਿੰਘ ਚਵਾਲਾ ਮੁਤਾਬਕ ਕਿਸਾਨ ਆਗੂ ਤੇ ਸੰਯੁਕਤ ਸੰਘਰਸ਼ ਮੋਰਚੇ ਦੇ ਮੁਖੀ ਗੁਰਨਾਮ ਸਿੰਘ ਚਡੂਨੀ ਪਹੁੰਚੇ ਗੁਰਦਾਸਪੁਰ, ਜਿੱਥੇ ਉਨ੍ਹਾਂ ਨੇ ਮੋਰਚਾ ਦੇ ਉਮੀਦਵਾਰ ਇੰਦਰਪਾਲ ਸਿੰਘ ਬੈਂਸ ਦੇ ਹੱਕ ਵਿੱਚ ਪ੍ਰਚਾਰ ਸ਼ੁਰੂ ਕੀਤਾ।

    ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਨੇ ਕਿਹਾ, ''ਕਿਸਾਨ ਚੋਣ ਮੈਦਾਨ 'ਚ ਇੱਕ ਮਕਸਦ ਲੈਕੇ ਆਏ ਹਨ ਕਿਉਂਕਿ ਸਾਲਾਂ ਤੋਂ ਰਾਜਨੀਤੀ 'ਚ ਰਾਜਨੇਤਾਵਾਂ ਨੇ ਕਾਰਪੋਰੇਟ ਘਰਾਣਿਆਂ ਦੇ ਸਿਰ 'ਤੇ ਲੁੱਟਿਆ ਹੈ ਅਤੇ ਅੱਜ ਦੇਸ਼ ਦਾ, ਪੰਜਾਬ ਦਾ ਹਰ ਵਰਗ ਵੱਖ ਵੱਖ ਮੁਦਿਆਂ 'ਤੇ ਦੁਖੀ ਹੈ।''

    ਉਨ੍ਹਾਂ ਨੇ ਕਿਹਾ, "ਜਿਵੇਂ ਅੱਜ ਪੰਜਾਬ 'ਚ ਸਿਹਤ ਸਹੂਲਤਾਂ ਅਤੇ ਸਿ$ਖਿਆ ਦਾ ਮਿਆਰ ਬਹੁਤ ਮਾੜਾ ਹੈ ਉਸ 'ਚ ਵੱਡੇ ਬਦਲਾਵ ਦੀ ਲੋੜ ਹੈ ਅਤੇ ਬੇਰੋਜ਼ਗਾਰੀ, ਨਸ਼ਾ ਵੱਡੇ ਮੁਦੇ ਹਨ ਅਤੇ ਆਮ ਲੋਕਾਂ ਦੀਆ ਮੰਗਾਂ ਨੂੰ ਲੈਕੇ ਜਿਥੇ ਕਿਸਾਨ ਅੰਦੋਲਨ ਲੜਿਆ ਗਿਆ ਸੀ ਉਥੇ ਹੀ ਹੁਣ ਚੋਣ ਮੈਦਾਨ 'ਚ ਵੀ ਨਵਾਂ ਬਦਲਾਵ ਲਿਆਂਦਾ ਜਾਵੇਗਾ।''

    ਉਥੇ ਹੀ ਉਹਨਾਂ ਕਿਹਾ ਕਿ ਜਲਦ ਉਹ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਨਗੇ ਜਿਸ 'ਚ ਹਰ ਵਰਗ, ਕਿਸਾਨ, ਮਜ਼ਦੂਰ, ਛੋਟੇ ਕਾਰੋਬਾਰੀ ਅਤੇ ਮੁਲਾਜਿਮ ਦਾ ਧਿਆਨ ਹੋਵੇਗਾ।

    ਗੁਰਨਾਮ ਸਿੰਘ ਚਢੂਨੀ

    ਤਸਵੀਰ ਸਰੋਤ, gURNAM sINGH cHADUNI/FB

  14. ਪ੍ਰਿਅੰਕਾ ਗਾਂਧੀ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਗੱਲ ਨਾ ਬਣਨ ਬਾਰੇ ਇਹ ਜਵਾਬ ਦਿੱਤਾ

    ਕਾਂਗਰਸ ਦੀ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਨੇ ਮੰਨਿਆ ਹੈ ਕਿ ਸਿਆਸੀ ਕੂਟਨੀਤਿਕ ਪ੍ਰਸ਼ਾਂਤ ਕਿਸ਼ੋਰ ਨਾਲ ਗੱਲਬਾਤ ਹੋਈ ਤਾਂ ਸੀ ਪਰ ਨੇਪਰੇ ਨਹੀਂ ਚੜ੍ਹ ਸਕੀ ਸੀ।

    ਐਨਡੀਟੀਵੀ ਨਾਲ ਗੱਲਬਾਤ ਵਿੱਚ ਉਨ੍ਹਾਂ ਕਿਹਾ, “ਗੱਲਬਾਤ ਨੇਪਰੇ ਨਾ ਚੜ੍ਹਨ ਪਿੱਛੇ ਕਈ ਕਾਰਨ ਸਨ, ਕੁਝ ਸਾਡੇ ਵਾਲੇ ਪਾਸਿਓਂ ਤੇ ਕੁਝ ਉਨ੍ਹਾਂ ਵਾਲੇ ਪਾਸਿਓਂ।”

    “ਮੈਂ ਇਸ ਦੀ ਡਿਟੇਲ ਵਿੱਚ ਤਾਂ ਨਹੀਂ ਜਾਵਾਂਗੀ। ਪਰ ਕਈ ਮੁੱਦਿਆਂ ’ਤੇ ਸਹਿਮਤੀ ਬਣ ਨਹੀਂ ਸਕੀ ਸੀ ਜਿਸ ਕਾਰਨ ਅਸੀਂ ਅੱਗੇ ਨਹੀਂ ਵਧੇ।”

    “ਜੇ ਅਜਿਹੀ ਹਿਚਕਿਚਾਹਟ ਨਾ ਹੁੰਦੀ ਤਾਂ ਇੰਨੀਆਂ ਵਿਚਾਰਾਂ ਨਾ ਹੁੰਦੀਆਂ।”

    ਪ੍ਰਿਅੰਕਾ ਗਂਧੀ

    ਤਸਵੀਰ ਸਰੋਤ, ani

  15. ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਜਸਪਾਲ ਸਿੰਘ ਤੇ ਅਨੁਰੀਤ ਭਾਰਦਵਾਜ ਤੁਹਾਡੇ ਲਈ ਅਹਿਮ ਅਪਡੇਟ ਲਿਆ ਰਹੇ ਹਨ। ਕੱਲ ਤੱਕ ਦੇ ਅਹਿਮ ਘਟਨਾਕ੍ਰਮ ਬਾਰੇ ਜਾਣਨ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ।