You’re viewing a text-only version of this website that uses less data. View the main version of the website including all images and videos.

Take me to the main website

ਭਗਵੰਤ ਮਾਨ ਨੂੰ ਸੀਐੱਮ ਦਾ ਚਿਹਰਾ ਬਣਾਉਣ ਦਾ 'ਆਪ' ਨੂੰ ਕੀ ਹੈ ਨਫ਼ਾ-ਨੁਕਸਾਨ, ਈਡੀ ਦੇ ਛਾਪਿਆਂ ’ਤੇ ਚੰਨੀ ਕੀ ਬੋਲੇ

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 20 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 10 ਮਾਰਚ ਨੂੰ ਚੋਣ ਨਤੀਜੇ ਆਉਣਗੇ

ਲਾਈਵ ਕਵਰੇਜ

  1. ਸੰਯੁਕਤ ਸਮਾਜ ਮੋਰਚੇ ਨੇ ਚਢੂਨੀ ਧੜੇ ਵਿਚਾਲੇ ਹੋਇਆ ਗਠਜੋੜ

    ਸੰਯੁਕਤ ਸਮਾਜ ਮੋਰਚੇ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਦੇ ਧੜ੍ਹੇ ਵਿਚਾਲੇ ਗਠਜੋੜ ਦੀ ਗੱਲਬਾਤ ਸਿਰੇ ਚੜ੍ਹ ਗਈ ਹੈ। ਇਸ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ।

    ਚਢੂਨੀ ਦੇ ਧੜ੍ਹੇ ਨੂੰ 10 ਸੀਟਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਉੱਤੇ ਉਹ ਉਮੀਦਰਾਵਾਰਾਂ ਦਾ ਐਲਾਨ ਆਪਣੇ ਤੌਰ ਉੱਤੇ ਕਰਨਗੇ।

    ਇਸ ਦੌਰਾਨ ਸੰਯੁਕਤ ਸਮਾਜ ਮੋਰਚੇ ਕੁਝ ਹੋਰ ਉਮੀਦਾਵਾਰਾਂ ਦਾ ਐਲਾਨ ਕੀਤਾ ਹੈ।

    ਸਨੌਰ ਤੋਂ ਬੂਟਾ ਸਿੰਘ ਸ਼ਾਦੀਪੁਰ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦਕਿ ਭੁੱਚੋ ਤੋਂ ਬਾਬਾ ਚਮਕੌਰ ਸਿੰਘ ਮੈਦਾਨ ਵਿਚ ਉਤਾਰਿਆ ਗਿਆ ਹੈ।

    ਧੂਰੀ ਤੋਂ ਸਰਬਜੀਤ ਸਿੰਘ ਅਲਾਲ ਅਤੇ ਫਿਰੋਜ਼ਪੁਰ ਦਿਹਾਤੀ ਮੌੜਾ ਸਿੰਘ ਅਣਜਾਨ ਉਮੀਦਵਾਰ ਹੋਣਗੇ।

    ਸੁਨਾਮ ਤੋਂ ਡਾ. ਅਮਰਜੀਤ ਸਿੰਘ ਮਾਨ ਅਤੇਜਲਲਾਬਾਦ ਤੋਂ ਸੁਰਿੰਦਰ ਸਿੰਘ ਢੱਡੀਆਂ ਚੋਣ ਲੜਨਗੇ।

    ਭਦੌੜ ਤੋਂ ਭਗਵੰਤ ਸਿੰਘ ਸਮਾਓ ਅਤੇ ਮਾਨਸਾ ਤੋਂ ਗੁਰਨਾਮ ਸਿੰਘ ਭੀਖੀ ਉਮੀਦਵਾਰ ਹੋਣਗੇ, ਰੁਲਦੂ ਸਿੰਘ ਮਾਨਸਾ ਇੱਥੋਂ ਚੋਣ ਨਹੀਂ ਲੜਨਗੇ।

    ਪਹਿਲਾਂ ਉਹ ਇੱਥੋਂ ਲੜਨ ਦੀ ਗੱਲ ਕਹਿ ਰਹੇ ਸਨ। ਸਰਦੂਲਗੜ੍ਹ ਤੋਂ ਛੋਟਾ ਸਿੰਘ ਮੀਆਂ ਨੂੰ ਸੰਯੁਕਤ ਸਮਾਜ ਮੋਰਚੇ ਨੇ ਉਮੀਦਵਾਰ ਬਣਾਇਆ ਹੈ।

  2. ਪੰਜਾਬ ਵਿਧਾਨ ਸਭਾ ਚੋਣਾਂ: ਆਮ ਆਦਮੀ ਪਾਰਟੀ ਮੁੱਖ ਮੰਤਰੀ ਉਮੀਦਵਾਰ ਦਾ ਅੱਜ ਕਰੇਗੀ ਐਲਾਨ

    ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦੇਣਗੇ।

    ਸੋਮਵਾਰ ਨੂੰ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੇਜਰੀਵਾਲ ਨੇ ਇਸ ਦਾ ਖੁਲਾਸਾ ਕੀਤਾ ਸੀ।

    ਐਲਾਨ ਕਰਨ ਲਈ ਕੇਜਰੀਵਾਲ ਆਪ ਪੰਜਾਬ ਆ ਰਹੇ ਹਨ ਅਤੇ ਮੀਡੀਆ ਨੂੰ ਸੰਬੋਧਨ ਕਰਨਗੇ।

    ਪਿਛਲੇ ਇੱਕ ਹਫ਼ਤੇ ਵਿੱਚ ਅਰਵਿੰਦ ਕੇਜਰੀਵਾਲ ਦਾ ਇਹ ਪੰਜਾਬ ਵਿੱਚ ਦੂਜਾ ਦੌਰਾ ਹੈ।

    13 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਲਈ ਪਸੰਦੀਦਾ ਉਮੀਦਵਾਰ ਦਾ ਨਾਮ ਸੁਝਾਉਣ ਲਈ ਇੱਕ ਮੋਬਾਇਲ ਨੰਬਰ ਲਾਂਚ ਕੀਤਾ ਸੀ।

    ਜੂਨ 2021 ਵਿੱਚ ਅੰਮ੍ਰਿਤਸਰ ਫੇਰੀ ਦੌਰਾਨ ਅਰਵਿੰਦ ਕੇਜਰੀਵਾਲ ਨੇ ਆਖਿਆ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਸਿੱਖ ਭਾਈਚਾਰੇ ਦਾ ਹੋਵੇਗਾ ਅਤੇ ਪੰਜਾਬ ਨੂੰ ਉਸ ਤੇ ਮਾਣ ਹੋਵੇਗਾ।

    ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ 100 ਤੋਂ ਉਪਰ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।

  3. ਲਾਇਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ

    ਪੰਜਾਬ ਅਤੇ ਉੱਤਰ ਪ੍ਰਦੇਸ਼ ਸਣੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਵਿਧਾਨ ਸਭਾ ਚੋਣਾਂ ਦੇ ਅਮਲ ਨਾਲ ਜੁੜੇ ਅਹਿਮ ਘਟਨਾਕ੍ਰਮਾਂ ਨੂੰ ਇਸ ਪੇਜ਼ ਰਾਹੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਇਹ ਪੇਜ਼ ਨੂੰ ਅਪਡੇਟ ਕਰ ਰਹੇ ਹਨ ਖੁਸ਼ਹਾਲ ਲਾਲੀ ਅਤੇ ਅਰਸ਼ਦੀਪ ਕੌਰ