ਭਾਰਤ ਬੰਦ: ਪੰਜਾਬ ਤੋਂ ਬੰਗਾਲ ਤੱਕ - ਕਿੱਥੇ ਕਿਹੋ ਜਿਹਾ ਰਿਹਾ ਅਸਰ

ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜੋ ਸਵੇਰੇ 6 ਵਜੇ ਤੋਂ ਸ਼ਾਮੀ 4 ਵਜੇ ਤੱਕ ਆਵਾਜਾਈ ਜਾਮ ਅਤੇ ਕਾਰੋਬਾਰੀ ਅਦਾਰੇ ਬੰਦ ਕਰਨ ਦਾ ਸੀ।

ਲਾਈਵ ਕਵਰੇਜ

  1. ਭਾਰਤ ਬੰਦ ਦੀ ਕਵਰੇਜ ਨਾਲ ਜੁੜਿਆ ਇਹ ਪੇਜ ਅਸੀਂ ਇੱਥੇ ਹੀ ਬੰਦ ਕਰ ਰਹੇ ਹਾਂ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਤੁਹਾਡਾ ਧੰਨਵਾਦ

  2. ਮੰਤਰੀ ਮ੍ਰਿਤਕ ਕਿਸਾਨਾਂ ਦੇ ਘਰ ਜਾ ਕੇ ਨਿਯੁਕਤੀ ਪੱਤਰ ਦੇਣ- ਕੈਬਨਿਟ ਵਿੱਚ ਫੈਸਲਾ

    ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਬੰਦ ਦੇ ਸੱਦੇ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਮਰਜੈਂਸੀ ਕੈਬਨਿਟ ਮੀਟਿੰਗ ਬੁਲਾਈ ਸੀ।

    ਕੈਬਨਿਟ ਨੇ ਕਿਸਾਨਾਂ ਅਤੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਇੱਕਜੁੱਟਤਾ ਦਿਖਾਉਂਦਿਆਂ ਇੱਕ ਮਤਾ ਪਾਸ ਕੀਤਾ।

    ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਰੋਜ਼ੀ -ਰੋਟੀ ਲਈ ਇੱਕ ਵੱਡਾ ਖ਼ਤਰਾ ਹਨ।

    ਮੁੱਖ ਮੰਤਰੀ ਨੇ ਕਿਹਾ, “ਸੂਬੇ ਦੇ ਕਿਸਾਨਾਂ ਦੀ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੇ ਸਮਰਥਨ ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਪਹਿਲਾਂ ਪਾਸ ਕੀਤੇ ਮਤਿਆਂ ਨੂੰ ਭਾਰਤ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਮੰਨ ਲੈਣਾ ਚਾਹੀਦਾ ਹੈ।”

    ਇਸ ਤੋਂ ਇਲਾਵਾ ਉਨ੍ਹਾਂ ਨੇ ਮੰਤਰੀਆਂ ਨੂੰ ਕਿਹਾ ਕਿ ਉਹ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦੇਣ ਲਈ ਨਿੱਜੀ ਤੌਰ ’ਤੇ ਉਨ੍ਹਾਂ ਦੇ ਘਰ ਜਾਣ।

    ਉਨ੍ਹਾਂ ਨੇ ਕਿਹਾ ਕਿ ਅਜਿਹੇ 155 ਨਿਯੁਕਤੀ ਪੱਤਰ ਤਿਆਰ ਹਨ ਅਤੇ ਇੱਕ ਹਫ਼ਤੇ ਦੇ ਅੰਦਰ ਉਨ੍ਹਾਂ ਨੂੰ ਦੇ ਦਿੱਤੇ ਜਾਣਗੇ।

    ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, CMO

  3. ਰਾਕੇਸ਼ ਟਿਕੈਤ- ਜੇ ਜਨਤਾ ਨੂੰ ਕੋਈ ਪਰੇਸ਼ਾਨੀ ਆਈ ਤਾਂ ਕੋਈ ਗੱਲ ਨਹੀਂ

    ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਬੰਦ ਕਾਮਯਾਬ ਰਿਹਾ।

    ਉਨ੍ਹਾਂ ਕਿਹਾ, “ਭਾਰਤ ਬੰਦ ਨੂੰ ਬੇਮਿਸਾਲ ਅਤੇ ਇਤਿਹਾਸਕ ਬਣਾਉਣ ਲਈ ਸਮਰਥਨ ਕਰਨ ਵਾਲੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਕਰਮਚਾਰੀਆਂ ਅਤੇ ਟਰੇਡ ਯੂਨੀਅਨਾਂ ਸਮੇਤ ਨੌਜਵਾਨਾਂ ਅਤੇ ਕਾਰੋਬਾਰੀਆਂ ਦਾ ਤਹਿ ਦਿਲੋਂ ਧੰਨਵਾਦ।”

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਰਾਕੇਸ਼ ਟਿਕੈਤ ਨਾ ਕਿਹਾ, “ਭਾਰਤ ਬੰਦ ਸਫ਼ਲਤਾ ਰਿਹਾ,ਜਨਤਾ ਨੇ ਇਸ ਦਾ ਸਮਰਥਨ ਕੀਤਾ। ਜੇ ਜਨਤਾ ਨੂੰ ਕੋਈ ਪਰੇਸ਼ਾਨੀ ਆਈ ਤਾਂ ਕੋਈ ਗੱਲ ਨਹੀਂ। ਇੱਕ ਦਿਨ ਉਨ੍ਹਾਂ ਕਿਸਾਨਾਂ ਨਾਲ ਇੱਕਜੁਟਤਾ ਦਿਖਾਉਣ ਦਿਓ ਜੋ ਪਿਛਲੇ 10 ਮਹੀਨਿਆਂ ਤੋਂ ਸੂਰਜ, ਗਰਮੀ ਹੇਠ (ਦਿੱਲੀ ਸਰਹੱਦ 'ਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ) ਮੁਸੀਬਤਾਂ ਢੱਲ ਰਹੇ ਹਨ ਕਰ ਰਹੇ ਹਨ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2

    End of X post, 2

  4. ਭਾਰਤ ਬੰਦ : ਸੈਂਕੜੇ ਸੰਗਠਨਾਂ ਦੇ ਲੱਖਾਂ ਲੋਕਾਂ ਨੇ ਬੰਦ ਸਫ਼ਲ ਬਣਾਇਆ- ਸੰਯੁਕਤ ਕਿਸਾਨ ਮੋਰਚਾ

    • ਸੰਯੁਕਤ ਕਿਸਾਨ ਮੋਰਚੇ ਵਲੋਂ ਜਾਰੀ ਬਿਆਨ ਵਿਚ 27 ਸਤੰਬਰ ਦੇ ਭਾਰਤ ਬੰਦ ਨੂੰ ਇਤਿਹਾਸਕ ਅਤੇ ਅਣਕਿਆਸੇ ਸਮਰਥਨ ਵਾਲਾ ਕਰਾਰ ਦਿੱਤਾ ਗਿਆ ਹੈ।
    • ਮੋਰਚੇ ਨੇ ਦਾਅਵਾ ਕੀਤਾ ਕਿ ਇੱਕਲੇ ਪੰਜਾਬ ਵਿਚ 500 ਥਾਵਾਂ ਉੱਤੇ ਲੋਕਾਂ ਨੇ ਧਰਨੇ ਦਿੱਤੇ
    • ਬਿਆਨ ਵਿਚ ਮੋਦੀ ਸਰਕਾਰ ਦੇ ਰਵੱਈਏ ਨੂੰ ਅੜੀਅਲ ਅਤੇ ਲੋਕ ਵਿਰੋਧੀ ਵੀ ਕਿਹਾ ਗਿਆ ਹੈ।
    • ਮੋਰਚੇ ਨੇ ਦਾਅਵਾ ਕੀਤਾ ਹੈ ਕਿ ਮੁਲਕ ਦੇ ਸੈਂਕੜੇ ਸੰਗਠਨਾਂ ਨਾਲ ਸਬੰਧਤ ਲੱਖਾਂ ਲੋਕਾਂ ਨੇ ਬੰਦ ਵਿਚ ਸਿੱਧੇ ਤੌਰ ਉੱਤੇ ਸ਼ਮੂਲੀਅਤ ਕਰਕੇ ਐਕਸ਼ਨ ਨੂੰ ਸਫ਼ਲ ਬਣਾਇਆ।
    • ਮੋਰਚੇ ਨੇ ਇਸ ਬੰਦ ਨੂੰ ਮੁਲਕ ਦੇ ਲੋਕਾਂ ਦੀ ਏਕਤਾ ਅਤੇ ਭਾਈਵਾਲਤਾ ਦੀ ਸਾਂਝ ਦੀ ਮਿਸਾਲ ਕਿਹਾ ਹੈ।
    • 3 ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਨੇ ਦਿੱਲੀ ਦੀਆਂ ਸਰਹੱਦਾ ਉੱਤੇ ਆਪਣੇ 10 ਮਹੀਨੇ ਪੂਰੇ ਕਰ ਲਏ ਹਨ।
    • ਪਿਛਲੇ ਸਾਲ ਸੰਸਦ ਵਿਚ ਪਾਸ ਹੋਣ ਤੋਂ ਬਾਅਦ ਇਨ੍ਹਾਂ ਉੱਤੇ ਰਾਸ਼ਟਰਪਤੀ ਨੇ ਆਪਣੀ ਮੋਹਰ ਲਾ ਦਿੱਤੀ ਸੀ।
    • ਉੱਧਰ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਐਤਵਾਰ ਨੂੰ ਹੀ ਕਹਿ ਚੁੱਕੇ ਸਨ ਕਿ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਕੇ ਗੱਲਬਾਤ ਕਰਨੀ ਚਾਹੀਦੀ ਹੈ।
    • ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਗੱਲਬਾਤ ਲਈ ਹਮੇਸ਼ਾ ਤਿਆਰ ਰਹੇ ਹਨ, ਪਰ ਅਜੇ ਤੱਕ ਕੋਈ ਗੱਲਬਾਤ ਦੁਬਾਰਾ ਸ਼ੁਰੂ ਨਹੀਂ ਹੋ ਰਹੀ ਹੈ।
    • ਸੰਯੁਕਤ ਕਿਸਾਨ ਮੋਰਚੇ ਮੁਤਾਬਕ ਪੰਜਾਬ, ਹਰਿਆਣਾ, ਝਾਰਖੰਡ, ਕੇਰਲ ਅਤੇ ਬਿਹਾਰ ਵਰਗੇ ਕਈ ਸੂਬਿਆਂ ਵਿਚ ਜਨਜੀਵਨ ਠੱਪ ਹੋ ਗਿਆ ।
    • ਮੋਰਚੇ ਦੇ ਬਿਆਨ ਮੁਤਾਬਕ ਪੱਛਮੀ ਬੰਗਾਲ, ਅਸਾਮ, ਕਰਨਾਟਕ, ਤਾਮਿਲਨਾਡੂ, ਮਹਾਰਾਸ਼ਟਰ, ਰਾਜਸਥਾਨ ਅਤੇ ਉਤਰਾਖੰਡ ਦੇ ਕਈ ਹਿੱਸਿਆਂ ਵਿੱਚ ਬੰਦ ਪ੍ਰਭਾਵਸ਼ਾਲੀ ਰਿਹਾ।
    • ਕਰਨਾਟਕ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਰਾਜਾਂ ਵਿੱਚ ਕਈ ਮੁਜ਼ਾਹਰੇ ਹੋਏ ਹਨ।
    • ਰਾਜਸਥਾਨ ਅਤੇ ਕਰਨਾਟਕ ਦੀ ਰਾਜਧਾਨੀ ਜੈਪੁਰ ਅਤੇ ਬੰਗਲੌਰ ਵਿੱਚ, ਹਜ਼ਾਰਾਂ ਲੋਕਾਂ ਨੇ ਰੋਸ ਰੈਲੀਆਂ ਵਿੱਚ ਕੀਤੀਆਂ।
    ਕਿਸਾਨ ਅੰਦੋਲਨ

    ਤਸਵੀਰ ਸਰੋਤ, SKM

    ਤਸਵੀਰ ਕੈਪਸ਼ਨ, ਮਾਨਸਾ ਵਿਚ ਇਕੱਠ ਨੂੰ ਸੰਬੋਧਨ ਕਰਦੀ ਹੋਈ ਕਿਸਾਨ ਆਗੂ
  5. 'ਨਸਲਾਂ ਦੇ ਫ਼ਸਲਾ ਦੀ ਲੜਾਈ ਹੈ'- ਭਾਰਤ ਬੰਦ ਦੌਰਾਨ ਬੀਬੀਆਂ ਦੀ ਲਲਕਾਰ

    ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੌਰਾਨ ਪੰਜਾਬ ਅਤੇ ਹਰਿਆਣਾ ਵਿਚ ਔਰਤਾਂ ਦੀ ਭਰਵੀਂ ਸ਼ਮੂਲੀਅਤ ਰਹੀ।

    ਵੀਡੀਓ ਕੈਪਸ਼ਨ, ਭਾਰਤ ਬੰਦ ’ਚ ਸ਼ਾਮਲ ਔਰਤਾਂ ਨੇ ਮੋਦੀ ਸਰਕਾਰ ਨੂੰ ਕੀ ਕਿਹਾ
  6. ਕਿਸਾਨਾਂ ਦੇ ਸੇਵਾ ਦੇਖ ਰੇਲ ਯਾਤਰੀ ਵੀ ਬੰਦ ਦੇ ਸਮਰਥਨ ਵਿਚ ਉਤਰੇ

    ਫਿਰੋਜ਼ਪੁਰ – ਛਿੰਦਵਾੜਾ ਐਕਸਪ੍ਰੈਸ ਨੂੰ ਹਰਿਆਣਾ ਦੇ ਉਚਾਣਾ ਕਲ਼ਾ ਹਲਕੇ ਦੇ ਪਿੰਡ ਘਾਸੋ ਨੇੜੇ ਭਾਰਤ ਬੰਦ ਕਾਰਨ ਰੁਕਣਾ ਪਿਆ।

    ਬੀਬੀਸੀ ਪੰਜਾਬੀ ਦੇ ਸਹਿਯੋਗੀ ਸਤ ਸਿੰਘ ਮੁਤਾਬਕ ਇਹ ਗੱਡੀ ਸਵੇਰੇ 6 ਵਜੇ ਇੱਥੇ ਰੁਕੀ ਤਾਂ ਨੇੜੇ ਦੇ ਦੋ ਪਿੰਡਾਂ ਦੇ ਲੋਕਾਂ ਨੇ ਯਾਤਰੀਆਂ ਦੀ ਪੂਰੀ ਸੇਵਾ ਕੀਤੀ।

    ਪਿੰਡ ਵਾਲਿਆਂ ਨੇ ਯਾਤਰੀਆਂ ਲ਼ਈ ਪੂਰੀ, ਸ਼ਬਜ਼ੀ ਅਤੇ ਚਾਹ ਬਰੈੱਡ ਦਾ ਲੰਗਰ ਲਾ ਦਿੱਤਾ।

    ਇੱਥੋਂ ਤੱਕ ਕੇ ਡਾਕਟਰ ਲਿਆ ਕੇ ਲੋੜਵੰਦਾਂ ਲਈ ਦਵਾਈਆਂ ਦਾ ਵੀ ਪ੍ਰਬੰਧ ਕੀਤਾ।

    ਕਿਸਾਨਾਂ ਦੇ ਬੰਦ ਕਾਰਨ ਯਾਤਰੀ ਦੁਖੀ ਹੋਣ ਦੀ ਬਜਾਇ ਕਿਸਾਨਾਂ ਦੀ ਸੇਵਾ ਤੋਂ ਖੁਸ਼ ਹੋ ਗਏ ਅਤੇ ਕਿਸਾਨਾਂ ਦੇ ਹੱਕ ਵਿਚ ਨਾਅਰੇਬਾਜ਼ੀ ਕਰਨ ਲੱਗੇ।

    ਯਾਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨ ਦੀ ਅਪੀਲ ਵੀ ਕੀਤੀ।

    Food for Rail

    ਤਸਵੀਰ ਸਰੋਤ, ਸਤ ਸਿੰਘ /BBC

    ਤਸਵੀਰ ਕੈਪਸ਼ਨ, ਰੇਲ ਯਾਤਰੀਆਂ ਲਈ ਲੰਗਰ ਤਿਆਰ ਕਰਦੇ ਪਿੰਡ ਵਾਲੇ
    ਰੇਲ ਯਾਤਰੀ

    ਤਸਵੀਰ ਸਰੋਤ, sat singh/BBC

    ਤਸਵੀਰ ਕੈਪਸ਼ਨ, ਚਾਹ- ਬਰੈੱਡ ਦੀ ਲੰਗਰ ਛਕਦੇ ਹੋਏ ਰੇਲ ਯਾਤਰੀ
    ਰੇਲ ਯਾਤਰੀਆਂ ਲਈ ਲੰਗਰ

    ਤਸਵੀਰ ਸਰੋਤ, ਸਤ ਸਿੰਘ / BBC

    ਤਸਵੀਰ ਕੈਪਸ਼ਨ, ਰੇਲ ਯਾਤਰੀਆਂ ਲੰਗਰ ਛਕਦੇ ਹੋਏ
  7. ਭਾਰਤ ਬੰਦ ਦਾ ਪੰਜਾਬ ਅਤੇ ਹਰਿਆਣਾ ਵਿਚ ਕਿਹੋ ਜਿਹਾ ਰਿਹਾ ਅਸਰ

    ਵੀਡੀਓ ਕੈਪਸ਼ਨ, ਕਿਸਾਨਾਂ ਦੇ ਭਾਰਤ ਬੰਦ ਦਾ ਅਸਰ ਪੰਜਾਬ-ਹਰਿਆਣਾ ਵਿੱਚ ਇੰਝ ਦਿਖਿਆ
  8. ਭਾਰਤ ਬੰਦ ਸਫ਼ਲ, ਅਸੀਂ ਗੱਲਬਾਤ ਤਿਆਰ ਪਰ ਅਜੇ ਨਹੀਂ ਹੋ ਰਹੀ - ਟਿਕੈਤ

    ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਬੁਲਾਰੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਰਤ ਬੰਦ ਨੂੰ ਸਫ਼ਲ ਦੱਸਿਆ ਹੈ। ਟਿਕੈਤ ਨੇ ਮੀਡੀਆ ਨਾਲ ਗੱਲਬਾਤ ਨਾਲ ਕਿਹਾ, ''ਸਾਡਾ ਭਾਰਤ ਬੰਦ ਸਫ਼ਲ ਰਿਹਾ, ਸਾਨੂੰ ਸਮੁੱਚੇ ਕਿਸਾਨਾਂ ਦਾ ਸਾਥ ਮਿਲਿਆ , ਅਸੀਂ ਸਾਰਾ ਕੁਝ ਠੱਪ ਨਹੀਂ ਕਰ ਸਕਦੇ ਕਿਉਂ ਕਿ ਲੋਕਾਂ ਦੀ ਆਵਾਜਾਈ ਦਾ ਵੀ ਖ਼ਿਲਾਅ ਰੱਖਣਾ ਪੈਣਾ ਹੈ। ਅਸੀਂ ਗੱਲਬਾਤ ਲਈ ਤਿਆਰ ਹਾਂ, ਅਜੇ ਗੱਲਬਾਤ ਨਹੀਂ ਹੋ ਰਹੀ।''

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਘੁਲਾਲ ਟੋਲ ਪਲਾਜ਼ੇ 'ਤੇ ਕਿਸਾਨ ਨੇ ਕੀਤੀ ਖ਼ੁਦਕਸ਼ੀ

    ਬੀਬੀਸੀ ਪੰਜਾਬੀ ਦੇ ਲੁਧਿਆਣਾ ਤੋਂ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ ਸਥਾਨਕ ਘੁਲਾਲ ਟੋਲ ਪਲਾਜ਼ੇ 'ਤੇ ਬੀਤੀ ਰਾਤ ਇਕ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

    ਭਾਰਤੀ ਕਿਸਾਨ ਯੂਨੀਅਨ ਕਾਦੀਆਂਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਪਿੰਡ ਰੋਹਲੇ ਦੇ 65 ਸਾਲਾ ਕਿਸਾਨ ਤਾਰਾ ਸਿੰਘ ਕਰੀਬ ਪਿਛਲੇ ਇਕ ਸਾਲ ਤੋਂ ਕਿਸਾਨ ਸੰਘਰਸ਼ ਆਰੰਭ ਹੋਣ ਦੇ ਦਿਨਾਂ ਤੋਂ ਹੀਘੁਲਾਲ ਟੋਲ ਪਲਾਜਾਂ ਉੱਤੇ ਲਗਾਤਾਰਧਰਨੇ ਵਿਚ ਸ਼ਮੂਲੀਅਤਕਰਦਾ ਆ ਰਿਹਾ ਹੈ।

    ਹਰਦੀਪ ਸਿੰਘ ਮੁਤਾਬਕ ਮ੍ਰਿਤਕ ਤਾਰਾ ਸਿੰਘ ਦੀ ਪਤਨੀ ਵੀ ਪਿਛਲੇ 10 ਮਹੀਨਿਆਂ ਤੋਂ ਟਿੱਕਰੀ ਬਾਰਡਰ ਉੱਤੇ ਕਿਸਾਨ ਸੰਘਰਸ਼ ਵਿਚ ਲੰਗਰ ਦੀ ਸੇਵਾ ਨਿਭਾ ਰਹੀ ਹੈ।

    26 ਸਤੰਬਰ ਦੀ ਰਾਤ ਉਸਨੇ ਟੌਲ ਪਲਾਜ਼ਾ ਦੇ ਪਾਈਪ ਨਾਲ ਲਟਕ ਕੇ ਆਪਣੀ ਜਾਨਦੇ ਦਿੱਤੀ ।

    ਉਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਚ ਰੱਖਿਆ ਗਿਆ ਹੈ।

    27 ਸਤੰਬਰ ਨੂੰ ਦੇਸ਼ ਭਰ ਵਿੱਚ ਚੱਕਾ ਜਾਮ ਹੋਣ ਕਾਰਨ ਉਸ ਦੀ ਪਤਨੀ ਨੂੰਟਿੱਕਰੀ ਬਾਰਡਰ ਤੋਂ ਵਾਪਸ ਆਉਣ ’ਚ ਮੁਸ਼ਕਲ ਹੋਣ ਕਾਰਨ ਤਾਰਾ ਸਿੰਘਦਾ ਸੰਸਕਾਰ ਕੱਲ੍ਹ ਕੀਤਾ ਜਾਵੇਗਾ।

    Farmers

    ਤਸਵੀਰ ਸਰੋਤ, Gurminder Garewal/BBC

    ਤਸਵੀਰ ਕੈਪਸ਼ਨ, ਕਿਸਾਨ ਆਗੂ ਹਰਦੀਪ ਸਿੰਘ ਗਿਆਸਪੁਰਾ ਮ੍ਰਿਤਕ ਕਿਸਾਨ ਬਾਰੇ ਜਾਣਕਾਰੀ ਦਿੰਦੇ ਹੋਏ
  10. ਕਰਨਾਟਕ ਦੇ ਟਾਊਨ ਹਾਲ ਵਿਚ ਕਈ ਸੰਗਠਨਾਂ ਦੀ ਰੈਲੀ

    ਕਰਨਾਟਕ ਬੈਂਕ ਸਰਕਲ ਦੇ ਬਾਹਰ ਟਾਊਨ ਹਾਲ ਏਰੀਏ ਵਿਚ ਕਿਸਾਨਾਂ ਦੇ ਭਾਰਤ ਬੰਦ ਦੇ ਸਮਰਥਨ ਵਿਚ ਰੈਲੀ ਕਰਦੇ ਹੋਏ ਸੰਗਠਨ।

    ਕੇਂਦਰ ਦੇ 3 ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਤਹਿਤ ਦਿੱਤੇ ਸੱਦੇ ਦੇ ਹੱਕ ਵਿਚ ਕਈ ਟਰੇਡ ਯੂਨੀਅਨ ਨੇ ਵੀ ਸਮਰਥਨ ਦਿੱਤਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਭਾਰਤ ਬੰਦ ਦੇ ਸੱਦੇ ਤਹਿਤ ਗਾਜ਼ੀਪੁਰ ਬਾਰਡਰ ਬੈਠੇ ਰਾਕੇਸ਼ ਟਿਕੈਤ ਕੀ ਬੋਲੇ

    ਵੀਡੀਓ ਕੈਪਸ਼ਨ, ਭਾਰਤ ਬੰਦ ਦੇ ਸੱਦੇ ਤਹਿਤ ਗਾਜ਼ੀਪੁਰ ਬਾਰਡਰ ਬੈਠੇ ਰਾਕੇਸ਼ ਟਿਕੈਤ ਕੀ ਬੋਲੇ
  12. ਬੀਕੇਯੂ ਭਾਨੂੰ ਦੇ ਮੁਖੀ ਨੇ ਭਾਰਤ ਬੰਦ ਉੱਤੇ ਕੀਤਾ ਸਵਾਲ

    ਭਾਰਤੀ ਕਿਸਾਨ ਯੂਨੀਅਨ ਭਾਨੂੰ ਨੇ ਮੁਖੀ ਭਾਨੂੰ ਪ੍ਰਤਾਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਭਾਰਤ ਬੰਦ ਕੀਤੇ ਜਾਣ ਦਾ ਵਿਰੋਧ ਕੀਤਾ।

    ਉਨ੍ਹਾਂ ਕਿਹਾ, ਮੈਂ ਭਾਰਤ ਬੰਦ ਦਾ ਸੱਦਾ ਦੇਣ ਵਾਲਿਆਂ ਤੋਂ ਪੁੱਛਣਾ ਚਾਹੁੰਦਾ ਕਿ ਉਹ ਇਹ ਦੱਸ ਦੇਣ ਕਿ ਇਸ ਨਾਲ ਕਿਸਾਨਾਂ ਨੂੰ ਕੀ ਫਾਇਦਾ ਹੋਵੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਕੇਰਲਾ ਵਿਚ ਭਾਰਤ ਬੰਦ ਦੇ ਹੱਕ ਵਿਚ ਮਨੁੱਖੀ ਲੜੀ

    ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਟਰੇਡ ਯੂਨੀਅਨ ਵਰਕਰਾਂ ਨੇ ਵੀ ਭਾਰਤ ਬੰਦ ਦਾ ਸਮਰਥਨ ਕੀਤਾ। ਖ਼ਰਾਬ ਮੌਸਮ ਅਤੇ ਮੀਂਹ ਦਾ ਬਾਵਜੂਦ ਵੱਡੀ ਗਿਣਤੀ ਕਾਮੇ ਸੜਕਾਂ ਉੱਤੇ ਨਿਕਲੇ ।

    ਮੁਲਜ਼ਮਾਂ ਅਤੇ ਕਾਮਿਆਂ ਨੇ ਭਾਰਤ ਬੰਦ ਨੂੰ ਸਮਰਥਨ ਦੇਣ ਲਈ ਮਨੁੱਖੀ ਲੜੀ ਬਣਾਈ।

    ਇਸ ਐਕਸ਼ਨ ਵਿਚ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ, ਸੈਂਟਰ ਫਾਰ ਇੰਡੀਅਨ ਟਰੇਡ ਯੂਨੀਅਨ ਅਤੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਕਾਰਕੁਨਾਂ ਨੇ ਹਿੱਸਾ ਲਿਆ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਤਮਿਲਨਾਡੂ ਵਿਚ ਕਿਸਾਨਾਂ ਨੇ ਤੋੜੇ ਬੈਰੀਕੇਡ , ਦੱਖਣੀ ਰਾਜਾਂ ਵਿਚ ਦਿਖਿਆ ਜੋਸ਼

    ਵੀਡੀਓ ਕੈਪਸ਼ਨ, ਦੱਖਣੀ ਭਾਰਤ 'ਚ ਵੀ ਭਾਰਤ ਬੰਦ ਦੇ ਸੱਦੇ 'ਤੇ ਰੋਸ,ਬੈਰੀਕੇਡ ਟੁੱਟੇ
  15. ਭਾਰਤ ਬੰਦ ਨੂੰ ਪੰਜਾਬ ਵਿਚ ਭਰਵਾਂ ਹੁੰਗਾਰਾ, ਵੱਡੀ ਗਿਣਤੀ ਚ ਬੀਬੀਆਂ ਦੀ ਸ਼ਮੂਲੀਅਤ

    • ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਨਲ ਤਹਿਤ ਅੱਜ ਭਾਰਤ ਬੰਦ ਕੀਤਾ ਗਿਆ ਹੈ।
    • ਪੰਜਾਬ ਹਰਿਆਣਾ ਵਿਚ ਇਸ ਬੰਦ ਦਾ ਜ਼ਬਰਦਸਤ ਅਸਰ ਦੇਖਣ ਨੂੰ ਮਿਲਿਆ
    • ਦਿੱਲੀ ਵਿਚ ਭਾਵੇਂ ਕਾਰੋਬਾਰ ਤੇ ਟਰੈਫਿਕ ਚੱਲ ਰਹੀ ਹੈ, ਪਰ ਸਰਹੱਦਾਂ ਉੱਤੇ ਭਾਰੀ ਜਾਮ ਦੇਖੇ ਗਏ
    • ਤਮਿਲਨਾਡੂ ਵਿਚ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਸੁੱਟੇ ਅਤੇ ਕਈ ਕਿਸਾਨ ਹਿਰਾਸਤ ਵਿਚ ਲਏ ਗਏ
    • ਕਰਨਾਟਕ , ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸਣੇ ਹੋਰ ਕਈ ਸੂਬਿਆਂ ਵਿਚ ਬੰਦ ਦਾ ਅਸਰ ਦਿਖਿਆ
    • ਜਿੱਥੇ ਜਾਮ ਲੱਗੇ ਹੋਏ ਹਨ ਉੱਥੇ ਕਿਸਾਨਾਂ ਵਲੋਂ ਬਕਾਇਦਾ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
    ਕਿਸਾਨ ਅੰਦੋਲਨ

    ਤਸਵੀਰ ਸਰੋਤ, Gurpreet Chawla/bbc

    ਕਿਸਾਨ ਅੰਦੋਲਨ

    ਤਸਵੀਰ ਸਰੋਤ, Gurpreet Chawla/bbc

    ਕਿਸਾਨ ਅੰਦੋਲਨ

    ਤਸਵੀਰ ਸਰੋਤ, Surinder Maan/bbc

  16. ਗਾਜ਼ੀਪੁਰ ਬਾਰਡਰ ਤੋਂ LIVE:

    ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਬੀਬੀਸੀ ਪੱਤਰਕਾਰ ਸਲਮਾਨ ਰਾਵੀ ਗਾਜ਼ੀਪੁਰ ਬਾਰਡਰ ਤੋਂ LIVE ਤਸਵੀਰਾਂ ਦਿਖਾ ਰਹੇ ਹਨ

  17. ਕਿਸਾਨਾਂ ਦੇ ਭਾਰਤ ਬੰਦ ਦੌਰਾਨ ਸੇਵਾ ਦਾ ਰੰਗ ਵੀ ਦਿਖਿਆ

    ਭਾਰਤ ਬੰਦ , ਕਿਸਾਨ
    ਤਸਵੀਰ ਕੈਪਸ਼ਨ, ਗਾਜੀਪੁਰ ਬਾਰਡਰ ਉੱਤੇ ਰਾਹਗੀਰਾਂ ਲਈ ਮਿੱਠਾ ਪਕਵਾਨ ਵਰਤਾਅ ਰਿਹਾ ਬਜ਼ੁਰਗ ਕਿਸਾਨ
    punjab , farmers

    ਤਸਵੀਰ ਸਰੋਤ, Sukhcharanpreet/ BBC

    ਤਸਵੀਰ ਕੈਪਸ਼ਨ, ਪੰਜਾਬ ਵਿਚ ਬਰਨਾਲਾ ਨੇੜੇ ਰੇਲ ਵਿਚ ਯਾਤਰੀਆਂ ਨੂੰ ਪਾਣੀ ਪਿਲਾਉਂਦਾ ਹੋਇਆ ਕਿਸਾਨ
    farmers

    ਤਸਵੀਰ ਸਰੋਤ, Gurminder Garewal/BBC

    ਤਸਵੀਰ ਕੈਪਸ਼ਨ, ਮੰਡੀ ਗੋਬਿੰਦਗੜ੍ਹ, ਪੰਜਾਬ ਵਿਚ ਜਾਮ ਵਾਲੀ ਥਾਂ ਚੱਲ ਰਿਹਾ ਲੰਗਰ
    ਕਿਸਾਨ,ਭਾਰਤ ਬੰਦ

    ਤਸਵੀਰ ਸਰੋਤ, Gurpreet Chawla/ BBC

    ਤਸਵੀਰ ਕੈਪਸ਼ਨ, ਗੁਰਦਾਸਪੁਰ ਵਿਚ ਕਿਸਾਨਾਂ ਲ਼ਈ ਮੈਡੀਕਲ ਸਹੂਲਤ ਤੇ ਦਵਾਈਆਂ ਦੇ ਰਹੇ ਸਮਾਜ ਸੇਵੀ
  18. ਦਿੱਲੀ ਪੁਲਿਸ ਨੂੰ ਹਟਾਉਣੀ ਪਈ ਬੈਰੀਕੇਡਿੰਗ

    ਦਿੱਲੀ ਪੁਲਿਸ ਦੇ ਡੀਸੀਪੀ ਇੰਗਿਤ ਪ੍ਰਤਾਪ ਸਿੰਘ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਭਾਰਤ ਬੰਦ ਕਾਰਨ ਦਿੱਲੀ ਦੀਆਂ ਸਰਹੱਦਾਂ ਉੱਤੇ ਪੁਲਿਸ ਨੇ ਬੈਰੀਕੇਡਿੰਗ ਕੀਤੀ ਸੀ।

    ਜਿਸ ਕਾਰਨ ਗੁਰੂਗ੍ਰਾਮ ਦੀ ਤਰਫ਼ੋਂ ਆਉਣ ਵਾਲੀਆਂ ਸੜ੍ਹਕਾਂ ਉੱਤੇ ਵੱਡੇ ਜਾਮ ਲੱਗ ਗਏ ਸਨ ਪਰ ਹੁਣ ਇਹ ਬੈਰੀਕੇਡਿੰਗ ਘਟਾ ਦਿੱਤੀ ਗਈ ਹੈ, ਜਿਸ ਕਾਰਨ ਹੁਣ ਜਾਮ ਘਟ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਟਿਕਰੀ ਬਾਰਡਰ 'ਤੇ 10 ਮਹੀਨੇ ਤੋਂ ਬੈਠੇ ਪੰਜਾਬ ਦੇ ਇਸ ਜੋੜੇ ਦਾ ਜਜ਼ਬਾ ਵੇਖੋ, ਇਹ ਵੀਡੀਓ ਕਿਸਾਨ ਅੰਦੋਨਲ ਦੇ 9 ਮਹੀਨੇ ਪੂਰੇ ਹੋਣ ਉੱਤੇ ਸ਼ੂਟ ਕੀਤਾ ਗਿਆ ਸੀ।

    ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਇਹ ਜੋੜਾ ਵੀ 10 ਮਹੀਨਿਆਂ ਤੋਂ ਟਿਰਰੀ ਬਾਰਡਰ ’ਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋ ਖੇਤੀ ਕਾਨੂੰਨਾਂ ਦੇ ਖਿਲਾਫ਼ ਡਟਿਆ ਹੋਇਆ।

    ਜਸਬੀਰ ਕੌਰ ਨੱਤ ਤੇ ਸੁਖਦਰਸ਼ਨ ਸਿੰਘ ਨੱਤ ਇਸ ਅੰਦੋਲਨ ਬਾਰੇ ਕੀ ਵਿਚਾਰ ਰੱਖਦੇ ਹਨ, ਉਨ੍ਹਾਂ ਨਾਲ ਗੱਲਬਾਤ ਕੀਤੀ ਹੈ ਬੀਬੀਸੀ ਪੱਤਰਕਾਰ ਬੁਸ਼ਰਾ ਸ਼ੇਖ ਅਤੇ ਬੀਬੀਸੀ ਸਹਿਯੋਗੀ ਸਤ ਸਿੰਘ ਨੇ।

    ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: 9 ਮਹੀਨੇ ਤੋਂ ਬੈਠੇ ਪੰਜਾਬ ਦੇ ਇਸ ਜੋੜੇ ਦਾ ਜਜ਼ਬਾ ਵੇਖੋ
  20. ਭਾਰਤ ਬੰਦ˸ ਕਿਸਾਨਾਂ ਤੋੜੇ ਬੈਰੀਕੇਡ, ਪੁਲਿਸ ਨੇ ਲਏ ਮੁਜ਼ਹਰਾਕਾਰੀ ਹਿਰਾਸਤ ’ਚ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਤਮਿਲ ਨਾਡੂ ਵਿੱਚ ਕਿਸਾਨ ਅੰਦੋਲਨ ਦੌਰਾਨ ਮੁਜ਼ਾਹਰਾਕਾਰੀਆਂ ਨੇ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਤੋੜੇ ਗਏ।

    ਪੁਲਿਸ ਨੇ ਕੁਝ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।