You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਵੈਕਸੀਨ: ਕੋਰੋਨਾ ਟੀਕੇ ਦਾ ਸਭ ਤੋਂ ਵੱਡਾ ਤੇ ਆਖ਼ਰੀ ਟਰਾਇਲ ਸ਼ੁਰੂ

ਦੁਨੀਆਂ ਭਰ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਇੱਕ ਕਰੋੜ 62 ਲੱਖ ਤੋਂ ਪਾਰ ਹੋ ਗਿਆ ਹੈ। ਭਾਰਤ ਵਿੱਚ ਕੁੱਲ ਕੇਸ 14.35 ਲੱਖ ਤੋਂ ਪਾਰ ਹੋ ਗਏ ਹਨ

ਲਾਈਵ ਕਵਰੇਜ

  1. ਰੈਫਰੈਂਡਮ 2020 'ਤੇ ਬੋਲੇ ਪੰਜਾਬ ਦੇ ਡੀਜੀਪੀ: 'ਪੰਜਾਬ 'ਚ ਤਾਂ ਹਰ ਢਾਈ ਸਾਲ ਵਿੱਚ ਰੈਂਫ਼ਰੈਂਡਮ ਹੁੰਦਾ ਹੈ

    ਕੋਰੋਨਾ ਨਾਲ ਮੁਕਾਬਲੇ ਵਿੱਚ ਪੰਜਾਬ ਪੁਲਿਸ ਦਾ ਜਨਤਾ ਵੱਲ ਵਤੀਰਾ ਅਤੇ ਪੰਜਾਬ ਵਿੱਚ 'ਰੈਫਰੈਂਡਮ 2020' ਦੇ ਅਸਰ

    ਇਨ੍ਹਾਂ ਅਤੇ ਹੋਰਨਾਂ ਮੁੱਦਿਆਂ ਬਾਰੇ ਪੰਜਾਬ ਪੁਲਿਸ ਮੁਖੀ, ਡੀਜੀਪੀ ਦਿਨਕਰ ਗੁਪਤਾ ਤੋਂ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੇ ਸਵਾਲ

  2. ਕੋਰੋਨਾਵਾਇਰਸ ਕਿਵੇਂ ਹਮਲਾ ਕਰਦਾ ਹੈ ਤੇ ਸਰੀਰ 'ਚ ਕਿਹੜੇ ਬਦਲਾਅ ਆਉਂਦੇ ਨੇ?

    ਕੋਰੋਨਾਵਾਇਰਸ ਪਿਛਲੇ ਸਾਲ 2019 ਦੇ ਆਖ਼ਰੀ ਮਹੀਨੇ ਦਸੰਬਰ ਵਿਚ ਚੀਨ ਦੇ ਵੂਹਾਨ ਸ਼ਹਿਰ ਵਿਚ ਸਾਹਮਣੇ ਆਇਆ ਸੀ।

    ਕੋਵਿਡ-19 ਦੇ ਨਾਂ ਨਾਲ ਜਾਣੇ ਜਾਂਦੇ ਇਸ ਵਾਇਰਸ ਨੇ ਦੂਨੀਆਂ ਦੇ 188 ਦੇਸਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।

    ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋਣ ਵਾਲੇ ਬਹੁਗਿਣਤੀ ਲੋਕਾਂ ਵਿਚ ਹਲਕੇ ਲੱਛਣ ਸਾਹਮਣੇ ਆਉਂਦੇ ਹਨ, ਪਰ ਮਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ ਹੈ।

    ਪਰ ਵਾਇਰਸ ਸਰੀਰ ਉੱਤੇ ਹਮਲਾ ਕਿਵੇਂ ਕਰਦਾ ਹੈ, ਕੁਝ ਲੋਕ ਮਰ ਕਿਉਂ ਜਾਂਦੇ ਅਤੇ ਇਸ ਦਾ ਇਲਾਜ ਕਿਵੇਂ ਹੁੰਦਾ ਹੈ, ਇਸ ਮਹਾਮਾਰੀ ਨਾਲ ਜੁੜੇ ਅਹਿਮ ਸਵਾਲ ਹਨ।

    ਜਾਣਕਾਰੀ ਭਰਪੂਰ ਲੇਖ ਨੂੰ ਇੱਥੇ ਪੜ੍ਹੋ

  3. ਕੋਰੋਨਾਵਾਇਰਸ ਵੈਕਸੀਨ: ਖ਼ੁਦ 'ਤੇ ਟੀਕੇ ਦਾ ਟ੍ਰਾਇਲ ਕਰਵਾਉਣ ਵਾਲੇ ਹਰਿਆਣਾ ਦੇ ਇਸ ਸ਼ਖਸ ਦਾ ਤਜਰਬਾ ਕੀ ਸੀ

    ਇਹ ਉਹ ਵਲੰਟੀਅਰ ਹਨ, ਜਿਨ੍ਹਾਂ 'ਤੇ ਰੋਹਤਕ ਪੀਜੀਆਈ ਵਿੱਚ ਕੋਵੈਕਸੀਨ ਦਾ ਹਿਊਮਨ ਟ੍ਰਾਇਲ ਕੀਤਾ ਗਿਆ ਹੈ। ਬੀਬੀਸੀ ਪੰਜਾਬੀ ਦੇ ਸਹਿਯੋਗੀ ਪੱਤਰਕਾਰ ਸਤ ਸਿੰਘ ਨੇ ਇਸ ਸ਼ਖ਼ਸ ਨਾਲ ਗੱਲਬਾਤ ਕੀਤੀ ਅਤੇ ਜਾਣਿਆ ਕਿ ਇਸ ਦੌਰਾਨ ਉਨ੍ਹਾਂ ਦਾ ਤਜਰਬਾ ਕਿਹੋ ਜਿਹਾ ਰਿਹਾ। ਨਿੱਜੀ ਕਾਰਨਾਂ ਕਰਕੇ ਇਨ੍ਹਾਂ ਦੀ ਪਛਾਣ ਗੁਪਤ ਰੱਖੀ ਗਈ ਹੈ।

  4. ਕੋਰੋਨਾਵਾਇਰਸ: ਲੱਛਣ ਕੀ ਤੇ ਬਚਾ ਕਿਵੇਂ ਹੋਵੇ?

    ਦੁਨੀਆਂ ਭਰ ਵਿਚ ਕੋਰੋਨਾਵਾਇਰਸ ਨਾਲ ਲੱਖਾਂ ਲੋਕ ਪੀੜ੍ਹਤ ਹਨ ਅਤੇ ਲੱਖਾਂ ਹੀ ਮਰ ਚੁੱਕੇ ਹਨ। ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਇਸ ਨੇ ਸੰਸਾਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਬਿਲਕੁੱਲ ਬਦਲ ਦਿੱਤਾ ਹੈ।

    ਮਹਾਂਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਤੋਂ ਇਲਾਵਾ ਇਸ ਵਾਇਰਸ ਦੇ ਫ਼ੈਲਣ ਅਤੇ ਬਚਾਅ ਦੇ ਤਰੀਕੇ ਵੀ ਜਾਣਨੇ ਚਾਹੀਦੇ ਹਨ।

    ਬੀਬੀਸੀ ਪੰਜਾਬੀ ਦੀ ਇਹ ਰਿਪੋਰਟ ਤੁਹਾਡੇ ਲਈ ਕੋਰੋਨਾ ਤੋਂ ਬਚਣ ਵਿੱਚ ਮਦਦਗਾਰ ਸਾਬਿਤ ਹੋ ਸਕਦੀ ਹੈ।

  5. ਭਾਰਤ ’ਚ ਕੋਰੋਨਾਵਾਇਰਸ ਦੇ ਮਾਮਲੇ 14 ਲੱਖ ਤੋਂ ਪਾਰ ਹੋਏ

    ਭਾਰਤ ਵਿੱਚ ਕੋਵਿਡ-19 ਲਾਗ ਦੇ ਮਾਮਲਿਆਂ ਦੀ ਗਿਣਤੀ 14 ਲੱਖ ਤੋਂ ਪਾਰ ਹੋ ਗਈ ਹੈ।

    ਲੰਘੇ 24 ਘੰਟਿਆਂ ਵਿੱਚ 49,931 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ 708 ਲੋਕਾਂ ਦੀ ਮੌਤ ਹੋਈ ਹੈ।

    ਇਸ ਵੇਲੇ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 14,35,453 ਹਨ ਅਤੇ ਮੌਤਾਂ ਦੀ ਗਿਣਤੀ 32,771 ਹੈ।

  6. ਕੋਰੋਨਾਵਾਇਰਸ: ਥੁੱਕ ਟੈਸਟ ਕਿਵੇਂ ਬਦਲ ਸਕਦਾ ਹੈ ਪੂਰੀ ਖੇਡ?

    ਜੇ ਸਾਨੂੰ ਆਪਣੀ ਪਹਿਲਾਂ ਵਰਗੀ ਜ਼ਿੰਦਗੀ ਜਿਉਣ ਦਾ ਮੌਕਾ ਮਿਲ ਜਾਵੇ? ਜਿਸ 'ਚ ਕੋਰੋਨਾਵਾਇਰਸ ਦਾ ਨਾਮੋ-ਨਿਸ਼ਾਨ ਵੀ ਮੌਜੂਦ ਨਾ ਹੋਵੇ? ਨਾ ਕੋਈ ਸੋਸ਼ਲ ਦੂਰੀ ਤੇ ਨਾ ਹੀ ਮੂੰਹ ਨੂੰ ਢਕਣ ਦਾ ਫਿਕਰ ਅਤੇ ਸਭ ਤੋਂ ਵੱਡੀ ਗੱਲ ਮਨਾਂ 'ਚ ਕੋਵਿਡ-19 ਦਾ ਡਰ ਨਹੀਂ।

    ਬੇਸ਼ੱਕ ਇੰਨ੍ਹਾਂ ਸਾਰੀਆਂ ਪਾਬੰਦੀਆਂ ਦਾ ਮਕਸਦ ਇਸ ਵਿਸ਼ਵਵਿਆਪੀ ਮਹਾਮਾਰੀ ਦਾ ਡੱਟ ਕੇ ਸਾਹਮਣਾ ਕਰਨਾ ਅਤੇ ਇਸ ਦੀ ਲਾਗ ਤੋਂ ਬਚਣਾ ਹੀ ਹੈ।

    ਅਜਿਹੇ ਉਹ ਕਿਹੜਾ ਢੰਗ ਹੈ ਜਿਸ ਨਾਲ ਕਿ ਅਸੀਂ ਆਪਣੇ ਆਸ ਪਾਸ ਲਾਗ ਲੱਗੇ ਲੋਕਾਂ ਬਾਰੇ ਅਸਾਨੀ ਨਾਲ ਜਾਣ ਸਕੀਏ ਅਤੇ ਖੁਦ ਨੂੰ ਸੁਰੱਖਿਅਤ ਰੱਖ ਸਕੀਏ।

    ਸਭ ਤੋਂ ਪਹਿਲੀ ਸਮੱਸਿਆ ਇਹ ਹੈ ਕਿ ਕੋਰੋਨਾਵਾਇਰਸ ਦਾ ਟੈਸਟ ਕਰਵਾਉਣ ਵਾਲੇ ਹਰ ਚਾਰਾਂ 'ਚ ਘੱਟੋ-ਘੱਟ ਇਕ 'ਚ ਕੋਵਿਡ-19 ਦੇ ਲੱਛਣ ਟੈਸਟ ਕਰਵਾਉਣ ਵਾਲੇ ਦਿਨ ਹੀ ਵਿਖਾਈ ਪੈਂਦੇ ਹਨ।

    ਥੁੱਕ ਟੈਸਟ ਕਿਵੇਂ ਬਦਲ ਸਕਦਾ ਹੈ ਪੂਰੀ ਖੇਡ, ਇੱਥੇ ਕਲਿੱਕ ਕਰਕੇ ਜਾਣੋ

  7. ਕੋਰੋਨਾਵਾਇਰਸ: ਵਧਦੀ ਲਾਗ ਵਿਚਾਲੇ ਸਪੇਨ ਦਾ ਦਾਅਵਾ, ‘ਸੈਲਾਨੀਆਂ ਲਈ ਸੁਰੱਖਿਅਤ’

    ਸਪੇਨ ਨੇ ਕਿਹਾ ਹੈ ਕਿ ਦੇਸ਼ ਵਿੱਚ ਕੋਵਿਡ-19 ਦੇ ਜੋ ਵੀ ਮਾਮਲੇ ਸਾਹਮਣੇ ਆ ਰਹੇ ਹਨ, ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ।

    ਸਪੇਨ ਵੱਲੋਂ ਇਹ ਅਧਿਕਾਰਤ ਬਿਆਨ ਬ੍ਰਿਟੇਨ ਵੱਲੋਂ ਸਪੇਨ ਤੋਂ ਪਰਤਣ ਵਾਲੇ ਲੋਕਾਂ ਉੱਤੇ 14 ਦਿਨਾਂ ਦੇ ਕੁਅਰੰਟੀਨ ਵਾਲੇ ਫ਼ੈਸਲੇ ਦੇ ਲਾਗੂ ਕਰਨ ਤੋਂ ਬਾਅਦ ਆਇਆ ਹੈ।

    ਹਾਲ ਹੀ ਵਿੱਚ ਸਪੇਨ ‘ਚ ਲੌਕਡਾਊਨ ਦਰਮਿਆਨ ਢਿੱਲ ਦੇਣ ਤੋਂ ਬਾਅਦ ਲਾਗ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ, ਇਸੇ ਨੂੰ ਦੇਖਦਿਆਂ ਕਈ ਇਲਾਕਿਆਂ ਵਿੱਚ ਮਾਸਕ ਦੀ ਵਰਤੋਂ ਨੂੰ ਲਾਜ਼ਮੀ ਕੀਤਾ ਗਿਆ ਹੈ।

    ਪਰ ਸਪੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ, ‘‘ਸਪੇਨ ਪੂਰੀ ਤਰ੍ਹਾਂ ਸੁਰੱਖਿਅਤ ਹੈ, ਆਪਣੇ ਨਾਗਰਿਕਾਂ ਲਈ ਵੀ ਤੇ ਸੈਲਾਨੀਆਂ ਲਈ ਵੀ‘‘

    ਦੂਜੇ ਪਾਸੇ ਬ੍ਰਿਟਿਸ਼ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਪੇਨ ਤੋਂ ਪਰਤਣ ਵਾਲੇ ਲੋਕਾਂ ਨੂੰ ਕੁਅਰੰਟੀਨ ਵਿੱਚ ਰੱਖਣ ਦੇ ਫ਼ੈਸਲੇ ਨੂੰ ਲੈ ਕੇ ਮਾਫ਼ੀ ਨਹੀਂ ਮੰਗ ਸਕਦੀ।

  8. ਕੋਰੋਨਾਵਾਇਰਸ ਬਾਰੇ ਭਾਰਤ ਸਣੇ ਦੁਨੀਆਂ ਦੀ ਹਰ ਅਹਿਮ ਅਪਡੇਟ

    • ਜੌਹਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਇਸ ਵੇਲੇ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 1 ਕਰੋੜ 61 ਲੱਖ 96 ਹਜ਼ਾਰ 314 ਕੇਸ ਹਨ ਤੇ ਕੁੱਲ ਮੌਤਾਂ 6 ਲੱਖ 47 ਹਜ਼ਾਰ 846 ਹਨ।
    • ਅਮਰੀਕਾ ਲਗਾਤਾਰ ਕੋਰੋਨਾਵਾਇਰਸ ਮਾਮਲਿਆਂ ਵਿੱਚ ਸਭ ਤੋਂ ਉੱਤੇ ਹੈ। ਇੱਥੇ ਇਸ ਵੇਲੇ 42 ਲੱਖ 29 ਹਜ਼ਾਰ ਤੋਂ ਵੱਧ ਮਾਮਲੇ ਹਨ ਅਤੇ ਲਗਭਗ 1 ਲੱਖ 47 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ।
    • ਦੂਜੇ ਨੰਬਰ ’ਤੇ ਬ੍ਰਾਜ਼ੀਲ ਵਿੱਚ 24 ਲੱਖ ਤੋਂ ਵੀ ਵੱਧ ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 87ਹਜ਼ਾਰ ਤੋਂ ਪਾਰ ਹੋ ਗਿਆ ਹੈ।
    • ਤੀਜੇ ਨੰਬਰ ’ਤੇ ਭਾਰਤ ਹੈ, ਜਿੱਥੇ 13.85 ਲੱਖ ਤੋਂ ਵੱਧ ਮਾਮਲੇ ਅਤੇ 32 ਹਜ਼ਾਰ ਤੋਂ ਵੱਧ ਮੌਤਾਂ ਦਰਜ ਹੋ ਚੁੱਕੀਆਂ ਹਨ।
    • ਪੰਜਾਬ ਦਾ ਹਾਲ: ਸੂਬੇ ਵਿੱਚ ਕੁੱਲ 13, 218 ਕੇਸ ਹੋ ਗਏ ਹਨ ਅਤੇ 306 ਮੌਤਾਂ ਦਰਜ ਹੋ ਚੁੱਕੀਆਂ ਹਨ। ਹਾਲਾਂਕਿ 8800 ਲੋਕ ਠੀਕ ਵੀ ਹੋ ਚੁੱਕੇ ਹਨ।
    • ਸਪੇਨ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਯੂਕੇ ਵਿਚ 14 ਦਿਨਾਂ ਲਈ ਕੁਆਰੰਟੀਨ ਹੋਣਾ ਪਵੇਗਾ ਅਤੇ ਇਸ ਫ਼ੈਸਲੇ ਤੋਂ ਸਪੇਨ ਨਾਰਾਜ਼ ਹੈ। ਦਰਅਸਲ ਸਪੇਨ ਵਿਚ ਕੋਰੋਨਾ ਮਾਮਲਿਆਂ ਵਿਚ ਇੱਕ ਵਾਰ ਫੇਰ ਉਛਾਲ ਆਇਆ ਹੈ, ਇੱਕ ਦਿਨ ’ਚ 900 ਨਵੇਂ ਮਾਮਲੇ ਆਏ ਸਨ।
    • ਅਮਰੀਕਾ ਦੇ ਫਲੋਰੀਡਾ ਸੂਬੇ ਨੇ ਕੋਰੋਨਾ ਦਾ ਕੇਂਦਰ ਬਣੇ ਨਿਊਯਾਰਕ ਨੂੰ ਪਛਾੜ ਦਿੱਤਾ ਹੈ, ਇੱਥੇ ਇੱਕ ਦਿਨ ਵਿਚ 9300 ਨਵੇਂ ਕੇਸ ਆਏ।
  9. ਕੋਰੋਨਾਵਾਇਰਸ ਦੀ ਅਹਿਮ ਜਾਣਕਾਰੀ ਨਾਲ ਭਰਪੂਰ LIVE ਪੇਜ ‘ਤੇ ਤੁਹਾਡਾ ਸੁਆਗਤ ਹੈ। ਪੰਜਾਬ ਅਤੇ ਭਾਰਤ ਸਣੇ ਦੁਨੀਆਂ ਭਰ ਦੀਆਂ ਤਾਜ਼ਾ ਅਪਡੇਟ ਦੇ ਨਾਲ-ਨਾਲ ਜਾਣਕਾਰੀ ਭਰਪੂਰ ਵੀਡੀਓਜ਼ ਵੀ ਤੁਹਾਨੂੰ ਇੱਥੇ ਮਿਲਣਗੀਆਂ। 26ਜੁਲਾਈ (ਐਤਵਾਰ) ਦੀਆਂ ਅਪਡੇਟਸ ਜਾਣਨ ਲਈ ਇੱਥੇ ਕਲਿੱਕ ਕਰੋ। ਧੰਨਵਾਦ