You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਪਡੇਟ: ਹਨੂੰਮਾਨ ਚਾਲੀਸੇ ਦੇ ਪਾਠ ਨਾਲ ਕੋਰੋਨਾ ਤੋਂ ਮੁਕਤੀ ਮਿਲ ਸਕਦੀ ਹੈ- ਪ੍ਰੱਗਿਆ ਠਾਕੁਰ
ਦੁਨੀਆਂ ਭਰ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਤਕਰੀਬਨ ਇੱਕ ਕਰੋੜ 60 ਲੱਖ। ਭਾਰਤ ਵਿੱਚ ਕੁੱਲ ਕੇਸ 13.85 ਲੱਖ ਪਾਰ ਹੋ ਗਏ ਹਨ
ਲਾਈਵ ਕਵਰੇਜ
ਕੋਰੋਨਾਵਾਇਰਸ ਵੈਕਸੀਨ ਨਾਲ ਸਬੰਧਤ ਇਨ੍ਹਾਂ 4 ਸਵਾਲਾਂ ਦੇ ਜਾਣੋ ਜਵਾਬ
ਵੱਖ-ਵੱਖ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਅਤੇ ਖੋਜ ਸੰਸਥਾਵਾਂ ਵੱਲੋਂ ਲਗਭਗ 140 ਹੋਰ ਟੀਕਿਆਂ 'ਤੇ ਵੀ ਖੋਜ ਕਾਰਜ ਜਾਰੀ ਹੈ। ਉਮੀਦ ਕੀਤੀ ਜਾ ਰਹੀ ਹੈ ਇੰਨ੍ਹਾਂ 'ਚੋਂ ਹੀ ਕੋਈ ਇੱਕ ਟੀਕਾ ਕੋਰੋਨਾ ਦੀ ਰੋਕਥਾਮ ਲਈ ਸਮਰੱਥ ਹੋਵੇਗਾ।
ਇਸ ਸਬੰਧੀ ਪਿਛਲੇ ਦੋ ਹਫ਼ਤੇ ਬਹੁਤ ਵਧੀਆ ਲੰਘੇ, ਪਹਿਲਾਂ ਅਮਰੀਕਾ ਫਿਰ ਬ੍ਰਿਟੇਨ, ਚੀਨ, ਰੂਸ ਅਤੇ ਭਾਰਤ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਕੋਰੋਨਾ ਲਈ ਤਿਆਰ ਕੀਤਾ ਜਾ ਰਿਹਾ ਸੰਭਾਵੀ ਟੀਕਾ ਆਪਣੇ ਸ਼ੁਰੂਆਤੀ ਗੇੜ੍ਹ ਦੇ ਪ੍ਰੀਖਣਾਂ 'ਚ ਸਫ਼ਲ ਰਿਹਾ ਹੈ।
ਬਹੁਤ ਸਾਰੇ ਪਾਠਕਾਂ ਨੇ ਇਸ ਕੋਰੋਨਾ ਦੇ ਸੰਭਾਵੀ ਟੀਕਿਆਂ ਸਬੰਧੀ ਕੁੱਝ ਸਵਾਲ ਸਾਡੇ ਅੱਗੇ ਰੱਖੇ ਹਨ। ਬੀਬੀਸੀ ਦੀ ਹੈਲਥ ਐਡੀਟਰ ਮਿਸ਼ੇਲ ਰਾਬਰਟਸ ਨੇ ਇੰਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ: ਪੂਰੀ ਖ਼ਬਰਪੜ੍ਹੋ।
ਕੋਰੋਨਾਵਾਇਰਸ: ਬੰਦੇ ਵੱਧ ਮਰ ਰਹੇ ਹਨ ਪਰ ਉਹ ਮਾਸਕ ਪਾਉਣ ਤੋਂ ਇਨਕਾਰੀ ਕਿਉਂ ਹਨ
ਕੋਵਿਡ -19 ਕਾਰਨ ਵਧੇਰੇ ਆਦਮੀ ਮਰ ਜਾਂਦੇ ਹਨ, ਪਰ ਉਨ੍ਹਾਂ ਵਿਚੋਂ ਜ਼ਿਆਦਾ ਲੋਕ ਮਾਸਕ ਪਹਿਨਣ ਤੋਂ ਇਨਕਾਰ ਕਰਦੇ ਹਨ।
ਬਹੁਤ ਸਾਰੇ ਦੇਸ਼ਾਂ ਵਿਚ, ਜਿੱਥੇ ਡੇਟਾ ਉਪਲਬਧ ਹਨ, ਉੱਥੇ ਮਰਦਾਂ ਵਿਚ ਮੌਤ ਦਰ ਕਾਫ਼ੀ ਜ਼ਿਆਦਾ ਹੈ।
ਹਾਲਾਂਕਿ, ਅਧਿਐਨ ਅਤੇ ਸਰਵੇਖਣ ਤੋਂ ਇਹ ਵੀ ਪਤਾ ਚਲਿਆ ਹੈ ਕਿ ਮਰਦ ਔਰਤਾਂ ਦੇ ਮੁਕਾਬਲੇ ਨਿੱਜੀ ਸੁਰੱਖਿਆ ਉਪਕਰਣਾਂ ਅਤੇ ਚਿਹਰੇ ਦੇ ਮਾਸਕ ਪਹਿਨਣ ਵਿੱਚ ਜ਼ਿਆਦਾ ਝਿਜਕਦੇ ਹਨ ਅਤੇ ਪਿਛਲੀ ਮਹਾਂਮਾਰੀ ਦੌਰਾਨ ਵੀ ਇਸੇ ਤਰ੍ਹਾਂ ਦਾ ਰਵੱਈਆ ਦੇਖਿਆ ਗਿਆ ਸੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕਕਰੋ।
ਉੱਤਰ ਕੋਰੀਆ ਨੇ ਕਿਹਾ, ਦੇਸ਼ ’ਚ ਕੋਵਿਡ-19 ਦਾ ਪਹਿਲਾ ਸ਼ੱਕੀ ਮਰੀਜ਼ ਮਿਲਿਆ
ਉੱਤਰ ਕੋਰੀਆ ਨੇ ਕਿਹਾ ਹੈ ਕਿ ਗ਼ੈਰ-ਕਾਨੂੰਨੀ ਤੌਰ ’ਤੇ ਦੱਖਣੀ ਕੋਰੀਆ ਵਿੱਚ ਗਏ ਅਤੇ ਪਿਛਲੇ ਹਫ਼ਤੇ ਵਾਪਸ ਆਇਆ ਉਸ ਦਾ ਨਾਗਰਿਕ ਕੋਵਿਡ-19 ਦਾ ਸ਼ੱਕੀ ਮਰੀਜ਼ ਮਿਲਿਆ ਹੈ।
ਸਰਕਾਰੀ ਮੀਡੀਆ ਨੇ ਕਿਹਾ ਹੈ ਕਿ ਦੇਸ਼ ਦੇ ਮੋਹਰੀ ਨੇਤਾ ਕਿਮ ਜੌਂਗ ਉਨ ਨੇ ਇੱਕ ਐਮਰਜੈਂਸੀ ਬੈਠਕ ਕੀਤੀ ਹੈ ਅਤੇ ਜਿਸ ਸਰਹੱਦੀ ਸ਼ਹਿਰ ਗੈਸੰਗ ਵਿੱਚ ਸ਼ੱਕੀ ਮਰੀਜ਼ ਮਿਲਿਆ ਹੈ, ਉੱਥੇ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਉੱਤਰ ਕੋਰੀਆ ਜਿਸ ਦੀਆਂ ਸਰਹੱਦਾਂ ਸੀਲ ਰਹਿੰਦੀਆਂ ਹਨ, ਉਸ ਦਾ ਕਹਿਣਾ ਸੀ ਕਿ ਉੱਥੇ ਇੱਕ ਵੀ ਕੋਰੋਨਾਵਾਇਰਸ ਦਾ ਮਾਮਲਾ ਨਹੀਂ ਹੈ। ਇਸ ਦਾਅਵੇ ਨੂੰ ਮਾਹਰ ਖਾਰਜ ਕਰ ਚੁੱਕੇ ਹਨ।
ਭਾਰਤ ’ਚ ਬੀਤੇ 24 ਘੰਟਿਆਂ ਵਿੱਚ 4 ਲੱਖ ਤੋਂ ਵੱਧ ਟੈਸਟ
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਬੀਤੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾਵਾਇਰਸ ਦੀ ਜਾਂਚ ਲਈ 4,42,031 ਸੈਂਪਲ ਟੈਸਟ ਕੀਤੇ ਗਏ ਹਨ।
ਪਹਿਲੀ ਵਾਰ ਸਰਕਾਰੀ ਲੈਬਸ ਨੇ ਨਵਾਂ ਰਿਕਾਰਡ ਬਣਾਉਂਦਿਆਂ ਹੋਇਆਂ 3,62,153 ਸੈਂਪਲ ਦੀ ਜਾਂਚ ਕੀਤੀ ਹੈ। ਉੱਥੇ ਹੀ ਲੈਬਜ਼ ਨੇ 79,878 ਸੈਂਪਲ ਦੀ ਜਾਂਚ ਕੀਤੀ ਹੈ।
ਮਾਸਕ ਨਾ ਪਾਉਣ ਵਾਲੇ ਲੋਕਾਂ ਤੋਂ ਪੰਜਾਬ ਪੁਲਿਸ ਨੇ ਵਸੂਲਿਆ ਕਿਨ੍ਹਾਂ ਜੁਰਮਾਨਾ
ਪੁਲਿਸ ਪ੍ਰਸ਼ਾਸਨ ਵਲੋਂ ਦਾਇਰ ਇੱਕ ਰਿਪੋਰਟ ‘ਚ ਸਾਹਮਣੇ ਆਇਆ ਹੈ ਕਿ ਪਿਛਲੇ 67 ਦਿਨਾਂ ਵਿੱਚ ਪੁਲਿਸ ਨੇ ਮਾਸਕ ਨਾ ਪਾਉਣ ਵਾਲੇ ਲੋਕਾਂ ਤੋਂ 22 ਕਰੋੜ 60 ਲੱਖ ਤੋਂ ਵੀ ਜ਼ਿਆਦਾ ਜੁਰਮਾਨਾ ਵਸੂਲਿਆ ਹੈ।
ਪੰਜਾਬ ’ਚ ਸਰਕਾਰੀ ਸਕੂਲ ਨਹੀਂ ਲੈਣਗੇ ਫੀਸ: ਕੈਪਟਨ
ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਾਲ 2020-21 ਲਈ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਕੋਲੋਂ ਨਾ ਤਾਂ ਦਾਖ਼ਲਾ ਨਾ ਹੀ ਰੀ-ਐਡਮਿਸ਼ਨ ਫੀਸ ਲਈ ਜਾਵੇਗੀ ਅਤੇ ਨਾ ਹੀ ਟਿਊਸ਼ਨ ਫੀਸ ਲਈ ਜਾਵੇਗੀ।
ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਭਰ ਦੇ ਅਹਿਮ ਅਪਡੇਟ
ਕੋਰੋਨਾਵਾਇਰਸ ਦੀ ਲਾਗ ਦੁਨੀਆਂ ਭਰ ਵਿੱਚ ਫੈਲ ਰਹੀ ਹੈ। ਪੂਰੀ ਦੁਨੀਆਂ ਵਿੱਚ 1 ਕਰੋੜ 59 ਲੱਖ ਤੋਂ ਵੱਧ ਕੇਸ ਹੋ ਗਏ ਹਨ ਅਤੇ ਮਹਾਂਮਾਰੀ ਕਾਰਨ ਮੌਤਾਂ ਦਾ ਅੰਕੜਾ 6 ਲੱਖ 43 ਹਜ਼ਾਰ ਤੋਂ ਵੱਧ ਹੋ ਗਿਆ ਹੈ।
ਅਮਰੀਕਾ ਵਿੱਚ ਲਾਗ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅਮਰੀਕਾ ਵਿੱਚ ਲਾਗ ਨਾਲ ਪੀੜਤਾਂ ਲੋਕਾਂ ਦੀ ਗਿਣਤੀ 41.74 ਲੱਖ ਹੋਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 1.46 ਲੱਖ ਤੋਂ ਪਾਰ ਹੋ ਗਿਆ ਹੈ।
ਦੂਜੇ ਨੰਬਰ ’ਤੇ ਖੜ੍ਹੇ ਬ੍ਰਾਜ਼ੀਲ ਵਿੱਚ ਕਰੀਬ 24 ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 85 ਹਜ਼ਾਰ ਤੋਂ ਟੱਪ ਗਿਆ ਹੈ।
ਤੀਜੇ ਨੰਬਰ ’ਤੇ ਭਾਰਤ ਹੈ, ਜਿੱਥੇ ਹੁਣ ਤੱਰ 13 ਲੱਖ 37 ਤੋਂ ਹਜ਼ਾਰ ਵੱਧ ਮਾਮਲੇ ਅਤੇ 31 ਹਜ਼ਾਰ ਤੋਂ ਵੱਧ ਮੌਤਾਂ ਦਰਜ ਹੋ ਚੁੱਕੀਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾਵਾਇਰਸ ਸੰਬੰਧੀ ਆਪਣੇ ਹਫ਼ਤਾਵਾਰੀ ਸੰਬੋਧਨ ‘ਚ ਕਿਹਾ ਕਿ ਕੋਵਿਡ-19 ਸੰਬੰਧੀ ਨਿਯਮ ਮੰਨੋਂ, ਨਹੀਂ ਤਾਂ ਆਉਣ ਵਾਲੇ ਸਮੇਂ ‘ਚ ਹੋਰ ਸਖ਼ਤੀ ਹੋਵੇਗੀ। ਸੂਬੇ ਵਿੱਚ ਮਾਮਲੇ 12,600 ਤੋਂ ਪਾਰ ਅਤੇ ਮੌਤਾਂ ਦੀ ਗਿਣਤੀ 291 ਹੋਈ। 8200 ਤੋਂ ਵੱਧ ਲੋਕ ਠੀਕ ਵੀ ਹੋਏ
ਉੱਧਰ ਬਰਤਾਨੀਆ ਨੇ ਸਪੇਨ ਤੋਂ ਆਉਣ ਵਾਲੇ ਲੋਕਾਂ ਨੂੰ ਦੋ ਹਫ਼ਤਿਆਂ ਲਈ ਹੋਮ ਕੁਆਰੰਟੀਨ ਵਿੱਚ ਰਹਿਣ ਦਾ ਨਿਯਮ ਬਣਾਇਆ ਹੈ। ਸਪੇਨ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਲਗਾਤਾਰ ਮਾਮਲੇ ਵਧ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਬਰਤਾਨੀਆ ਨੇ ਅਹਤਿਆਤ ਵਜੋਂ ਕਦਮ ਚੁੱਕਿਆ ਹੈ।
ਇੰਗਲੈਂਡ ਦੇ ਪਬਲਿਕ ਹੈਲਥ ਵਿਭਾਗ ਵਲੋਂ ਕੀਤੀ ਇੱਕ ਸਟਡੀ 'ਚ ਸਾਹਮਣੇ ਆਇਆ ਹੈ ਕਿ ਮੋਟੇ ਵਿਅਕਤੀ ਨੂੰ ਕੋਰੋਨਾ ਦੀ ਲਾਗ ਹੋ ਜਾਵੇ ਤਾਂ ਉਸ ਦੇ ਜ਼ਿਆਦਾ ਬਿਮਾਰ ਹੋਣ, ਹਸਪਤਾਲ ਜਾਣ ਅਤੇ ਇੰਟੈਸਿਵ ਕੇਅਰ ਦੀ ਜ਼ਰੂਰਤ ਹੋਰ ਵੀ ਵੱਧ ਸਕਦੀ ਹੈ।
ਕੋਰੋਨਾਵਾਇਰਸ ਸਬੰਧੀ ਲਾਈਵ ਪੇਜ ਵਿੱਚ ਤੁਹਾਡਾ ਸੁਆਗਤ ਹੈ। ਭਾਰਤ ਸਣੇ ਦੁਨੀਆਂ ਭਰ ਦੀਆਂ ਤਾਜ਼ਾ ਅਪਡੇਟ ਵੀ ਦਿਆਂਗੇ ਅਤੇ ਨਾਲ ਹੀ ਜਾਣਕਾਰੀ ਭਰਪੂਰ ਵੀਡੀਓਜ਼ ਵੀ ਸਾਂਝੀਆਂ ਕਰਾਂਗੇ।ਤੁਸੀਂ 25 ਜੁਲਾਈ ਦਿਨ ਸ਼ਨੀਵਾਰ ਦੀਆਂ ਕੋਈ ਅਪਡੇਟ ਮੁੜ ਦੇਖਣਾ ਚਾਹੁੰਦੇ ਹੋ ਤਾਂ ਇਸ ਲਿੰਕ ਉੱਤੇ ਆਓ। ਧੰਨਵਾਦ