You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਵੈਕਸੀਨ: ਕ੍ਰਿਕਟ ਦਾ ਟੀ-20 ਵਰਲਡ ਕੱਪ ਦਾ ਆਯੋਜਨ ਟਲਿਆ, 2023 ਵਿਸ਼ਵ ਕੱਪ ਵੀ ਮੁਲਤਵੀ

ਭਾਰਤ ਵਿੱਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਕੁੱਲ ਕੇਸ 11 ਲੱਖ ਦੇ ਕਰੀਬ ਪਹੁੰਚ ਗਏ ਹਨ।

ਲਾਈਵ ਕਵਰੇਜ

  1. Coronavirus Round-Up 'ਚ ਜਾਣੋ ਕਿਵੇਂ 20 ਮਿੰਟਾਂ ‘ਚ ਲੱਗੇਗਾ ਲਾਗ ਦਾ ਪਤਾ ਤੇ ਹੋਰ ਅਹਿਮ ਖ਼ਬਰਾਂ

  2. ਮੀਂਹ ਤੇ ਠੰਢ ਨਾਲ ਭਾਰਤ ਵਿੱਚ ਕੋਰੋਨਾਵਾਇਰਸ ਦਾ ਖ਼ਤਰਾ ਜ਼ਿਆਦਾ- ਅਧਿਐਨ

    ਆਈਆਈਟੀ-ਭੁਵਨੇਸ਼ਵਰ ਅਤੇ ਏਮਜ਼ ਦੇ ਖੋਜਕਰਤਾਵਾਂ ਦੇ ਸਾਂਝੇ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਾਨਸੂਨ ਅਤੇ ਸਰਦੀਆਂ ਦੇ ਮੌਸਮ ਦੌਰਾਨ ਭਾਰਤ ਵਿਚ ਕੋਰੋਨਾ ਦੀ ਲਾਗ ਤੇਜ਼ੀ ਨਾਲ ਵਧੇਗੀ।

    ਇਸ ਅਧਿਐਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਅਤੇ ਸਰਦੀਆਂ ਵਿੱਚ ਠੰਢਾ ਮੌਸਮ ਕੋਵਿਡ-19 ਦੇ ਫੈਲਣ ਲਈ ਅਨੁਕੂਲ ਹੋਣਗੇ। ਇਹ ਅਧਿਐਨ IIT ਭੁਵਨੇਸ਼ਵਰ ਵਿਖੇ ਸਕੂਲ ਆਫ਼ ਅਰਥ, ਔਸੀਆਨ ਅਤੇ ਮੌਸਮ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਵੀ ਵਿਨੋਜ ਦੀ ਅਗਵਾਈ ਹੇਠ ਕੀਤਾ ਗਿਆ ਹੈ।

    ਇਸ ਅਧਿਐਨ ਦੀ ਰਿਪੋਰਟ ਦਾ ਸਿਰਲੇਖ ਹੈ- 'ਕੋਵਿਡ ਦਾ ਭਾਰਤ ਵਿਚ ਫੈਲਾਅ, ਤਾਪਮਾਨ ਅਤੇ ਨਮੀ' ਉੱਤੇ ਇਸ ਦੀ ਨਿਰਭਰਤਾ। ਇਸ ਅਧਿਐਨ ਵਿੱਚ, 28 ਸੂਬਿਆਂ ਵਿੱਚ ਕੋਰੋਨਾ ਦੀ ਲਾਗ ਦੇ ਫੈਲਣ ਦਾ ਤਰੀਕਾ ਵੀ ਵੇਖਿਆ ਗਿਆ ਹੈ। ਵਿਨੋਜ ਨੇ ਕਿਹਾ ਹੈ ਕਿ ਜਿਵੇਂ ਹੀ ਤਾਪਮਾਨ ਵਧਦਾ ਜਾਂਦਾ ਹੈ, ਲਾਗ ਦੀ ਗਤੀ ਹੌਲੀ ਹੋ ਜਾਂਦੀ ਹੈ।

    ਇਹ ਅਧਿਐਨ ਅਜੇ ਛਾਪਿਆ ਨਹੀਂ ਗਿਆ ਹੈ। ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਇਸ ਅਧਿਐਨ ਦੀ ਰਿਪੋਰਟ ਦਰਸਾਉਂਦੀ ਹੈ ਕਿ ਤਾਪਮਾਨ ਅਤੇ ਇਸ ਨਾਲ ਜੁੜੀ ਨਮੀ ਦਾ ਵਧ ਰਹੀ ਲਾਗ ਨਾਲ ਸਬੰਧ ਹੈ।

    ਵਿਨੋਜ ਕੁਮਾਰ ਨੇ ਪੀਟੀਆਈ ਨੂੰ ਦੱਸਿਆ, "ਜੇ ਤਾਪਮਾਨ ਇਕ ਡਿਗਰੀ ਸੈਲਸੀਅਸ ਵਧ ਜਾਂਦਾ ਹੈ, ਤਾਂ ਇਹ ਲਾਗ ਦੇ ਮੌਕਿਆਂ ਨੂੰ 0.99% ਘਟਾਉਣ ਵਿਚ ਸਹਾਇਤਾ ਕਰੇਗਾ।"

    ਰੌਚਕ ਗੱਲ ਇਹ ਹੈ ਕਿ ਵਿਸ਼ਵ ਸਿਹਤ ਸੰਗਠਨ ਇਸ ਗੱਲ ਤੋਂ ਇਨਕਾਰ ਕਰ ਚੁੱਕਾ ਹੈ ਕਿ ਤਾਪਮਾਨ ਦੇ ਵਧਣ ਦਾ ਕੋਰੋਨਾ ਦੇ ਫੈਲਾਅ ਦੇ ਵੱਧ ਜਾਂ ਘੱਟ ਹੋਣ ਨਾਲ ਕੋਈ ਸਬੰਧ ਹੈ।

    ਉਦੋਂ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਅਜਿਹਾ ਕੋਈ ਅਧਿਐਨ ਸਾਹਮਣੇ ਨਹੀਂ ਆਇਆ ਹੈ।

  3. ਕੋਰੋਨਾਵਾਇਰਸ ਨਾਲ ਜੁੜੀ ਹੁਣ ਤੱਕ ਦੀਆਂ ਤਾਜ਼ਾ ਅਪਡੇਟਸ

    • ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਲਾਗ ਦੇ 1 ਕਰੋੜ 44 ਲੱਖ 38 ਹਜ਼ਾਰ 838 ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 6 ਲੱਖ 5 ਹਜ਼ਾਰ 50 ਹੋ ਗਿਆ ਹੈ।
    • ਕੋਰੋਨਾ ਮਾਮਲਿਆਂ ਵਿੱਚ ਸਭ ਤੋਂ ਜ਼ਿਆਦਾ ਅਸਰ ਅਮਰੀਕਾ ਉੱਤੇ ਪਿਆ ਹੈ, ਇੱਥੇ ਲਾਗ ਦੇ ਕੁੱਲ ਮਾਮਲੇ 3,763,395 ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 1.40 ਲੱਖ ਤੋਂ ਪਾਰ ਹੋ ਗਿਆ ਹੈ।
    • ਦੁਨੀਆਂ ਵਿੱਚ ਤੀਜੇ ਨੰਬਰ ’ਤੇ ਭਾਰਤ ਹੈ, ਜਿੱਥੇ ਕੋਵਿਡ-19 ਦੇ ਮਾਮਲਿਆਂ ਦਾ ਅੰਕੜਾ 1,077,781 ਹੋ ਗਿਆ ਹੈ ਅਤੇ ਮੌਤਾਂ ਦੀ ਗਿਣਤੀ 26,816 ਹੋ ਗਈ ਹੈ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ 10100 ਕੇਸ ਦਰਜ ਕੀਤੇ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 254 ਹੋ ਗਈ ਹੈ। 6500 ਤੋਂ ਵੱਧ ਲੋਕ ਠੀਕ ਵੀ ਹੋ ਗਏ ਹਨ
    • ਸਪੇਨ ਦੇ ਉੱਤਰ-ਪੂਰਬੀ ਇਲਾਕੇ ਕੈਟੇਲੋਨੀਆ ਵਿੱਚ ਕੋਰੋਨਾਵਾਇਰਸ ਦੇ 1200 ਨਵੇਂ ਮਾਮਲਿਆਂ ਦਾ ਪਤਾ ਲੱਗਾ ਹੈ। ਉੱਥੇ ਹੀ ਫਰਾਂਸ ਨੇ ਕਿਹਾ ਹੈ ਕਿ ਉਸ ਨੇ ਸੀਮਾ ’ਤੇ ਹਾਲਾਤ ’ਤੇ ਡੂੰਘੀ ਨਜ਼ਰ ਰੱਖੀ ਹੈ।
    • ਬਰਤਾਨੀਆ ਵਿੱਚ ਰੂਸ ਦੇ ਰਾਜਦੂਤ ਨੇ ਕੋਰੋਨਾਵਾਇਰਸ ਵੈਕਸੀਨ ਦੀ ਬ੍ਰਿਟਿਸ਼ ਖੋਜ ਨੂੰ ਚੁਰਾਉਣ ਵਿੱਚ ਰੂਸੀ ਜਾਸੂਸੀ ਏਜੰਸੀਆਂ ਦੇ ਹੱਥ ਹੋਣ ਤੋਂ ਇਨਕਾਰ ਕੀਤਾ ਹੈ।
    • ਬਾਰਸੀਲੋਨਾ ਵਿੱਚ 40 ਲੱਖ ਲੋਕਾਂ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ।
    • ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਨੇ ਕਿਹਾ ਕਿ ਵਿਸ਼ਵ ਦੇ ਤਾਕਤਵਰ ਦੇਸ਼ਾਂ ਨੇ ਕੋਵਿਡ -19 ਨੂੰ ਹਰਾਉਣ ਲਈ ਮਿਲ ਕੇ ਕੋਈ ਠੋਸ ਕਦਮ ਨਹੀਂ ਚੁੱਕੇ। ਇਸ ਮਹਾਂਮਾਰੀ ਸੰਕਟ ਦੌਰਾਨ ਵਿਕਸਤ ਦੇਸ਼ਾਂ ਨੇ ਸਭ ਤੋਂ ਗਰੀਬ ਦੇਸ਼ਾਂ ਦੀ ਸਹਾਇਤਾ ਨਹੀਂ ਕੀਤੀ।
    • ਮੱਛਰਾਂ ਤੋਂ SARS-CoV-2 ਵਾਇਰਸ ਦੀ ਲਾਗ ਇਨਸਾਨਾਂ ਵਿੱਚ ਨਹੀਂ ਫੈਲਦੀ ਹੈ। ਇਸ ਵਿਸ਼ੇ ’ਤੇ ਹੋਈ ਪਹਿਲੀ ਸਟੱਡੀ ਵਿੱਚ ਇਹ ਗੱਲ ਸਾਹਮਣੇ ਆਈ ਹੈ। ਸਾਇੰਟੀਫਿਕ ਰਿਪੋਰਟਸ ਜਨਰਲ ਵਿੱਚ ਇਹ ਸਟੱਡੀ ਪ੍ਰਕਾਸ਼ਿਤ ਹੋਈ ਹੈ। “WHO ਨੇ ਵੀ ਇਸ ਸਟੱਡੀ ਦਾ ਹਵਾਲਾ ਦਿੰਦੇ ਹੋਇਆ ਕਿਹਾ ਹੈ ਕਿ ਮੱਛਰ ਕੋਵਿਡ-19 ਦੇ ਲਾਗ ਦਾ ਵਾਹਕ ਨਹੀਂ ਬਣ ਸਕਦਾ। ਹਾਲਾਂਕਿ, ਇਸ ਤੋਂ ਬਾਅਦ ਵੀ ਇਹ ਸਪੱਸ਼ਟ ਨਹੀਂ ਹੈ ਕਿ ਕੋਰੋਨਾਵਾਇਰਸ ਅਤੇ ਜਾਨਵਰ ਵਿਚਾਲੇ ਕੀ ਸਬੰਧ ਹੈ।”
    • ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਭਾਰਤ ਵਿਚ ਕੋਰੋਨਾਵਾਇਰਸ ਮਹਾਮਾਰੀ ਦੀ ਸਥਿਤੀ ਬਹੁਤ ਖਰਾਬ ਹੈ। ਮੈਡੀਕਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਹੁਣ ਭਾਰਤ ਦੇ ਪੇਂਡੂ ਖੇਤਰਾਂ ਵਿੱਚ ਕਮਿਊਨਿਟੀ ਸਪਰੈਡ ਦੇ ਸੰਕੇਤ ਮਿਲ ਰਹੇ ਹਨ।
  4. ਕੋਰੋਨਾਵਾਇਰਸ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ। ਪੰਜਾਬ ਸਣੇ ਭਾਰਤ ਅਤੇ ਦੁਨੀਆਂ ਦੀਆਂ ਅਹਿਮ ਖ਼ਬਰਾਂ ਤੁਹਾਨੂੰ ਬੀਬੀਸੀ ਪੰਜਾਬੀ ਦੇ ਇਸ LIVE ਪੇਜ ਉੱਤੇ ਮਿਲਣਗੀਆਂ। ਇਸ ਦੇ ਨਾਲ ਹੀ ਤੁਸੀਂ ਜਾਣਕਾਰੀ ਭਰਪੂਰ ਵੀਡੀਓਜ਼ ਵੀ ਦੇਖ ਸਕਦੇ ਹੋ। ਤੁਸੀਂ 19 ਜੁਲਾਈ (ਐਤਵਾਰ) ਦੀਆਂ ਅਪਡੇਟਸ ਲਈ ਇੱਥੇ ਕਲਿੱਕ ਕਰ ਸਕਦੇ ਹੋ। ਧੰਨਵਾਦ