You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਪਡੇਟ: ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ 'ਚ ਇਲਾਜ ਦੇ ਖਰਚੇ ਦੀ ਹੱਦ ਬੰਨ੍ਹੀ
ਕੋਰੋਨਾਵਾਇਰਸ ਦਾ ਗਲੋਬਲ ਅੰਕੜਾ 1.3 ਕਰੋੜ ਨੂੰ ਟੱਪ ਗਿਆ ਗਿਆ ਹੈ ਜਦਕਿ ਭਾਰਤ ਵਿਚ 9.6 ਲੱਖ ਤੋਂ ਵੱਧ ਮਰੀਜ਼ ਹੋ ਗਏ ਹਨ
ਲਾਈਵ ਕਵਰੇਜ
ਕੋਰੋਨਾ ਸੰਕਟ ਵਿਚਾਲੇ ਬੱਚਿਆਂ ਦੇ ਟੀਕਾਕਰਨ ’ਚ ਆਈ ਵੱਡੀ ਗਿਰਾਵਟ: ਯੂਐੱਨ
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਵਿਚਾਲੇ ਦੁਨੀਆਂ ਭਰ ਦੇ ਬੱਚਿਆਂ ’ਚ ਟੀਕਾਕਰਨ ਨੂੰ ਲੈ ਕੇ ਕਾਫੀ ਕਮੀ ਦਰਜ ਹੋਈ ਹੈ।
ਸਾਲ ਦੇ ਪਹਿਲੇ 4 ਮਹੀਨਿਆਂ ਵਿੱਚ ਡਿਪਥੀਰੀਆ, ਟੈਟਨਸ ਅਤੇ ਕਾਲੀ ਖਾਂਸੀ ਨੂੰ ਲੈ ਕੇ ਲੱਗ ਰਹੇ ਟੀਕਿਆਂ ਵਿੱਚ ਕਾਫੀ ਗਿਰਾਵਟ ਕਰੀਬ ਤਿੰਨ ਦਹਾਕਿਆਂ ਵਿੱਚ ਪਹਿਲੀ ਵਾਰ ਦਰਜ ਹੋਈ ਹੈ।
ਵਿਸ਼ਵ ਸੰਗਠਨ ਦੇ ਮੁਖੀ ਡਾ. ਟੈਡਰੋਸ ਗੈਬ੍ਰੇਓਸਿਸ ਦਾ ਕਹਿਣਾ ਹੈ ਕਿ ਜਨਤਕ ਸਹਿਤ ਲਈ ਟੀਕਾ ਇੱਕ ਬੇਹੱਦ ਸ਼ਕਤੀਸ਼ਾਲੀ ਹਥਿਆਰ ਹੈ।
ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੈੱਫ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਦੇ ਸਰਵੇਖਣ ਵਿੱਚ 80 ਤੋਂ ਵੱਧ ਦੇਸ਼ਾਂ ਵਿੱਚ ਤਿੰਨ-ਚੌਥਾਈ ਟੀਕਾਕਰਨ ਪ੍ਰੋਗਰਾਮਾਂ ਵਿੱਚ ਰੁਕਾਵਟ ਆਈ ਹੈ।
ਇਸ ਸਾਲ ਮਈ ਤੱਕ ਘੱਟੋ-ਘੱਟ 30 ਖਸਰਾ ਮੁਹਿੰਮ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਜੋਖ਼ਮ ਵਿੱਚ ਹਨ।
Worldmeter : ਕੋਰੋਨਾਵਾਇਰਸ ਦੀ ਵਲਰਡ ਅਪਡੇਟ
ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਲਾਗ ਦੇ ਮਾਮਲੇ 1 ਕਰੋੜ 35 ਲੱਖ 4 ਹਜ਼ਾਰ 553 ਹੋ ਗਏ ਹਨ ਅਤੇ ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 5 ਲੱਖ 82 ਹਜ਼ਾਰ 596 ਹੋ ਗਈ ਹੈ।
ਅਮਰੀਕਾ ਵਿੱਚ ਕੋਰੋਨਾਵਾਇਰਸ ਲਾਗ ਦਾ ਅੰਕੜਾ 34 ਲੱਖ 95 ਹਜ਼ਾਰ 537 ਹੋ ਗਿਆ ਹੈ ਅਤੇ ਮੌਤਾਂ ਦਾਂ ਅੰਕੜਾਂ 1 ਲੱਖ 37 ਹਜ਼ਾਰ ਨੂੰ ਪਾਰ ਕਰ ਗਿਆ ਹੈ।
19 ਲੱਖ 66 ਹਜ਼ਾਰ 748 ਮਾਮਲਿਆਂ ਨਾਲ ਬ੍ਰਾਜ਼ੀਲ ਦੂਜੇ ਨੰਬਰ ਦਾ ਸਭ ਤੋਂ ਪ੍ਰਭਾਵਿਤ ਦੇਸ਼ ਹੈ, ਜਿੱਥੇ ਮੌਤਾਂ ਦਾ ਅੰਕੜਾ 75 ਹਜ਼ਾਰ ਨੂੰ ਟੱਪ ਗਿਆ ਹੈ।
ਜੌਨਸ ਹੌਪਕਿਨਸ ਯੂਨੀਵਰਸਿਟੀ ਹੀ ਤੀਜੇ ਭਾਰਤ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਭਾਰਤ ਵਿੱਚ ਲਾਗ ਦੇ ਕੁੱਲ ਮਾਮਲੇ 9 ਲੱਖ 36 ਹਜ਼ਾਰ ਨੂੰ ਪਾਰ ਕਰ ਗਏ ਹਨ ਅਤੇ ਮੌਤਾਂ ਦੀ ਗਿਣਤੀ 24, 309 ਹੋ ਗਈ ਹੈ।
ਜੇਕਰ ਗੱਲ ਯੂਕੇ ਦੀ ਕਰੀਏ ਤਾਂ ਉੱਥੇ ਲਾਗ ਦੇ ਕੁੱਲ ਮਾਮਲੇ 2,93,469 ਹੋ ਗਏ ਹਨ ਅਤੇ ਹੁਣ ਤੱਕ 45,138 ਮੌਤਾਂ ਹੋ ਚੁੱਕੀਆਂ ਹਨ।
ਬੀਬੀਸੀ ਨਿਊਜ਼ ਪੰਜਾਬੀ ਦੇ ਕੋਰੋਨਾਵਾਇਰਸ ਨਾਲ ਸਬੰਧਤ ਇਸ ਲਾਇਵ ਪੇਜ਼ ਵਿਚ ਤੁਹਾਡਾ ਸਵਾਗਤ ਹੈ, ਇਸ ਸਮੇਂ ਖੁਸ਼ਹਾਲ ਲਾਲੀ ਤੇ ਸੁਮਨਦੀਪ ਕੌਰ ਤੁਹਾਨੂੰ ਲਾਇਵ ਅਪਡੇਟ ਦੇ ਰਹੇ ਹਨ। 15 ਜੁਲਾਈ ਤੱਕ ਦਾ ਲਾਇਵ ਅਪਡੇਟ ਦੇਖਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।