You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਪਡੇਟ: ਕੋਰੋਨਾ ਤੋਂ ਠੀਕ ਹੋਣ ਮਗਰੋਂ ਕਿੰਨੀ ਦੇਰ ਤੱਕ ਕਾਇਮ ਰਹਿੰਦੀ ਹੈ ਇਮਿਊਨਿਟੀ
ਕੋਰੋਨਾਵਾਇਰਸ ਦੀ ਲਾਗ ਦਾ ਗਲੋਬਲ ਅੰਕੜਾ 1.29 ਕਰੋੜ ਹੋ ਗਿਆ ਹੈ ਜਦਕਿ 5.69 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ
ਲਾਈਵ ਕਵਰੇਜ
ਗ੍ਰਾਫ਼ਿਕਸ ਰਾਹੀ ਜਾਣੋ ਤੁਹਾਡੇ ਜ਼ਿਲ੍ਹੇ ਦੇ ਕੇਸ
ਕੋਰੋਨਾਵਾਇਰਸ: ਤੁਹਾਡੇ ਜ਼ਿਲ੍ਹੇ ਵਿੱਚ ਕੋਰੋਨਾ ਦੇ ਕਿੰਨੇ ਕੇਸ ਹਨ, LIVE ਗ੍ਰਾਫਿਕਸ ਰਾਹੀਂ ਜਾਣੋ
ਭਾਰਤ ਕੀ ਦੁਨੀਆਂ ਦਾ ਅਗਲਾ ਸਪੌਟ ਹੈ
ਭਾਰਤ ਦੁਨੀਆਂ ਦਾ ਅਗਲਾ ਹੌਟਸਪੌਟ ਹੈ, ਮਹਾਂਮਾਰੀ ਦੇ ਫੈਲਾਅ ਬਾਰੇ 5 ਨੁਕਤੇ
ਭਾਰਤ ਵਿੱਚ ਕੋਰੋਨਾਵਇਰਸ ਨੇ ਆਪਣੀ ਪਕੜ ਹੌਲੀ-ਹੌਲੀ ਕਸੀ ਹੈ ਪਰ ਪਹਿਲਾ ਕੇਸ ਆਉਣ ਤੋਂ ਛੇ ਮਹੀਨਿਆਂ ਬਾਅਦ ਇਹ ਰੂਸ ਨੂੰ ਪਿੱਛੇ ਛੱਡ ਕੇ ਮਹਾਂਮਾਰੀ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ।
ਦੂਜੇ ਸ਼ਬਦਾਂ ਵਿੱਚ ਅਮਰੀਕਾ ਅਤੇ ਬ੍ਰਜ਼ੀਲ ਤੋਂ ਬਾਅਦ ਜੇ ਕਿਸੇ ਦੇਸ਼ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਜੇ ਸਭ ਤੋਂ ਵੱਧ ਕਿਸੇ ਦੇਸ਼ ਵਿੱਚ ਕੇਸ ਹਨ ਤਾਂ ਉਹ ਹੈ, ਭਾਰਤ। ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ
104 ਸਾਲਾ ਬੇਬੇ ਨੇ ਹਸਪਤਾਲ ਦਾਖਲ ਹੋਏ ਬਗੈਰ ਕੋਰੋਨਾ ਨੂੰ ਚਿੱਤ ਕੀਤਾ
ਇੰਗਲੈਂਡ ਦੇ ਕੇਂਟ ’ਚ ਰਹਿਣ ਵਾਲੀ 104 ਸਾਲ ਦੀ ਇੱਕ ਔਰਤ ਨੇ ਕੋਰੋਨਾ ਦੇ ਖ਼ਿਲਾਫ਼ ਜੰਗ ਜਿੱਤ ਲਈ ਹੈ।
ਗ੍ਰੇਸ ਗ੍ਰੀਨਵੁਡ ਦਾ ਇਲਾਜ ਉਨ੍ਹਾਂ ਦੇ ਘਰ ’ਚ ਹੀ ਹੋ ਰਿਹਾ ਸੀ। ਉਹ ਪਿਛਲੇ ਤਿੰਨ ਹਫ਼ਤਿਆਂ ਤੋਂ ਆਪਣੇ ਬੈੱਡ ਤੋਂ ਉੱਠ ਵੀ ਨਹੀਂ ਸਕਦੇ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ।
ਪਰ ਆਪਣੀ ਉਮਰ ਦੇ ਬਾਵਜੂਦ ਉਨ੍ਹਾਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਪਈ ਅਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਹਨ।
ਗ੍ਰੇਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ’ਚ ਕਾਫ਼ੀ ਮੁਸ਼ਕਿਲ ਸਮਾਂ ਹੰਢਾਇਆ ਹੈ ਅਤੇ ਆਪਣੇ ਜੀਵਨ ਦਾ ਬਹੁਤਾ ਹਿੱਸਾ ਉਨ੍ਹਾਂ ਨੇ ਬੀਮਾਰਾਂ ਦੀ ਸੇਵਾ ’ਚ ਗੁਜ਼ਾਰਿਆ ਹੈ, ਇਸ ਲਈ ਉਨ੍ਹਾਂ ’ਚ ਚੁਣੌਤੀਆਂ ਨਾਲ ਲੜਨ ਦੀ ਹਿੰਮਤ ਹੈ।
ਗ੍ਰੇਸ ਦਾ ਜਨਮ ਬਰਮਾ (ਮਿਆਂਮਾਰ) ’ਚ ਹੋਇਆ ਸੀ। ਉਨ੍ਹਾਂ ਨੇ ਭਾਰਤ ’ਚ ਬਤੌਰ ਨਰਸ ਕੁਝ ਸਮੇਂ ਲਈ ਕੰਮ ਕਤੀ ਜਿਸ ਤੋਂ ਬਾਅਦ ਲੰਬਾ ਸਮੁੰਦਰੀ ਰਾਹ ਤੈਅ ਕਰਦੇ ਹੋਏ ਉਹ 1946 ’ਚ ਇੰਗਲੈਂਡ ਆ ਗਏ।
ਲੰਡਨ ’ਚ ਮੇਕ-ਅਪ ਆਰਟਿਸਟ ਦੇ ਤੌਰ ’ਤੇ ਕੰਮ ਕਰਨ ਵਾਲੀ ਉਨ੍ਹਾਂ ਦੀ ਪੋਤੀ ਕ੍ਰਿਸਟਲ ਅਪੋਲਲੋਨਿਆ ਕਹਿੰਦੇ ਹਨ, ’’ਕੁਝ ਹਫ਼ਤੇ ਪਹਿਲਾਂ ਉਹ ਬੀਮਾਰ ਪੈ ਗਏ। ਜਦੋਂ ਡਾਕਟਰਾਂ ਨੇ ਸਾਨੂੰ ਉਨ੍ਹਾਂ ਦੀ ਸਿਹਤ ਬਾਰੇ ਦੱਸਿਆ ਤਾਂ ਅਸੀਂ ਕਾਫ਼ੀ ਡਰ ਗਏ। ਸਾਨੂੰ ਪਤਾ ਸੀ ਕਿ ਅਸੀਂ ਜਿੱਥੇ ਰਹਿੰਦੇ ਹਾਂ ਉੱਥੇ ਕਈ ਲੋਕਾਂ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਹੈ।’’
ਕ੍ਰਿਸਟਲ ਕਹਿੰਦੇ ਹਨ, ’’ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਕੋਰੋਨਾ ਪੌਜ਼ਿਟਿਵ ਹਨ ਤਾਂ ਉਨ੍ਹਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪਿਆ।’’
ਕ੍ਰਿਸਟਲ ਮੁਤਾਬਕ ਉਨ੍ਹਾਂ ਦੀ ਦਾਦੀ ਉਮੀਦ ਨਾਲ ਭਰੀ ਮਜ਼ਬੂਤ ਇਰਾਦੇ ਵਾਲੀ ਔਰਤ ਹੈ ਅਤੇ ਉਹ ਰੋਜ਼ਾਨਾ ਆਪਣੀ ਕਸਰਤ ਦੇ ਰੂਟੀਨ ਨੂੰ ਜਾਰੀ ਰੱਖਣਾ ਚਾਹੁੰਦੇ ਹਨ।
ਮਹਾਮਾਰੀ ਰੋਕਣ ਲਈ ਦੱਖਣੀ ਅਫ਼ਰੀਕਾ ਨੇ ਲਾਈ ਸ਼ਰਾਬ ਉੱਤੇ ਪਾਬੰਦੀ
ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਦੱਖਣੀ ਅਫ਼ਰੀਕਾ ਨਵੀਂ ਪਾਬੰਦੀਆਂ ਦਾ ਐਲਾਨ ਕੀਤਾ ਹੈ ਜਿਸ ’ਚ ਸ਼ਰਾਬ ਵੇਚਣ ਉੱਤ ਰੋਕ ਵੀ ਸ਼ਾਮਲ ਹੈ।
ਨਾਲ ਹੀ ਸਰਕਾਰ ਨੇ ਸੋਮਵਾਰ ਤੋਂ ਰਾਤ ਦੇ ਵਕਤ ਦਾ ਕਰਫ਼ਿਊ ਲਗਾਉਣ ਅਤੇ ਘਰੋਂ ਬਾਹਰ ਨਿਕਲਣ ’ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ।
ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਕਿਹਾ ਕਿ ਸਾਲ ’ਚ ਦੂਜੀ ਵਾਰ ਸ਼ਰਾਬ ਉੱਤੇ ਲਗਾਈ ਗਈ ਪਾਬੰਦੀ ਨਾਲ ਦੇਸ਼ ਦੀ ਸਿਹਤ ਵਿਵਸਥਾ ਉੱਤੇ ਪੈਣ ਵਾਲਾ ਦਬਾਅ ਘੱਟ ਹੋਵੇਗਾ।
ਦੱਖਣੀ ਅਫ਼ਰੀਕਾ ਵਿੱਚ ਕੋਰੋਨਾ ਦੇ ਕੁੱਲ ਮਾਮਲੇ 2 ਲੱਖ 76 ਹਜ਼ਾਰ ਤੋਂ ਵੀ ਜ਼ਿਆਦਾ ਹੋ ਚੁੱਕੇ ਹਨ ਅਤੇ ਚਾਰ ਹਜ਼ਾਰ ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ।
ਫਲੋਰਿਡਾ ’ਚ ਵਧਦੀ ਕੋਰੋਨਾ ਮਾਮਲਿਆਂ ਦੀ ਰਫ਼ਤਾਰ
ਅਮਰੀਕਾ ਦੇ ਫਲੋਰਡਿਾ ’ਚ ਲੰਘੇ 24 ਘੰਟਿਆਂ ਦੌਰਾਨ ਲਗਭਗ 15,300 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਅੰਕੜਾ ਪਿਛਲੇ 24 ਘੰਟਿਆਂ ’ਚ ਪੂਰੇ ਅਮਰੀਕਾ ਵਿੱਚ ਦਰਜ ਕੀਤੇ ਗਏ ਲਾਗ ਦੇ ਮਾਮਲਿਆਂ ਦਾ ਇੱਕ ਚੌਥਾਈ ਹੈ। ਇੱਥੇ ਕੱਲ ਇੱਕ ਦਿਨ ’ਚ ਲਾਗ ਦੇ 10,360 ਨਵੇਂ ਮਾਮਲੇ ਆਏ ਸਨ।
WHO ਮੁਤਾਬਕ ਬੀਤੇ 24 ਘੰਟਿਆਂ ’ਚ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਲਾਗ ਦੇ ਰਿਕਾਰਡ 230,370 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 66,281 ਨਵੇਂ ਮਾਮਲੇ ਅਮਰੀਕਾ ’ਚ ਸਾਹਮਣੇ ਆਏ ਹਨ।
ਅਮਰੀਕਾ ਦੇ ਇਸ ਸੂਬੇ ਫਲੋਰਿਡਾ ’ਚ ਦੇਸ਼ ਦੀ ਕੁੱਲ ਆਬਾਦੀ ਦਾ ਸਿਰਫ਼ 7 ਫੀਸਦੀ ਹਿੱਸਾ ਰਹਿੰਦਾ ਹੈ ਪਰ ਲਾਗ ਦੇ ਮਾਮਲਿਆਂ ਵਿੱਚ ਇਹ ਹੋਰਨਾਂ ਸੂਬਿਆਂ ਤੋਂ ਅੱਗੇ ਵੱਧ ਗਿਆ ਹੈ।
ਇੱਥੇ ਲੰਘੇ 24 ਘੰਟਿਆਂ ’ਚ ਕੋਰੋਨਾ ਕਾਰਨ 45 ਮੌਤਾਂ ਹੋਈਆਂ ਹਨ।
ਮਈ ਮਹੀਨੇ ’ਚ ਫਲੋਰਿਡਾ ਨੇ ਕੋਰੋਨਾ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਏ ਲੌਕਡਾਊਨ ’ਚ ਰਾਹਤ ਦੇਣੀ ਸ਼ੁਰੂ ਕੀਤੀ ਸੀ। ਮੰਨਿਆ ਇਹ ਜਾ ਰਿਹਾ ਹੈ ਕਿ ਇਹ ਫ਼ੈਸਲਾ ਸੈਰ-ਸਪਾਟੇ ਅਤੇ ਬਜ਼ੁਰਗ ਆਬਾਦੀ ਲਈ ਜ਼ੋਖ਼ਿਮ ਭਰਿਆ ਸਾਬਿਤ ਹੋਇਆ ਹੈ।
ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਨਾਲ ਸਬੰਧਤ ਪੇਜ਼ ਉੱਤੇ ਤੁਹਾਡਾ ਸਵਾਗਤ ਹੈ। ਖੁਸ਼ਹਾਲ ਲਾਲੀ ਤੇ ਸੁਨੀਲ ਕਟਾਰੀਆ ਤੁਹਾਡੇ ਲਈ ਅਪਡੇਟ ਦੇ ਰਹੇ ਹਨ। 12 ਜੁਲਾਈ ਤੱਕ ਦਾ ਅਪਡੇਟ ਦੇਖਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।