You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਯੂਕੇ ਨੇ 75 ਦੇਸਾਂ ਦੇ ਮੁਸਾਫ਼ਰਾਂ ਨੂੰ 14 ਦਿਨਾਂ ਦੇ ਕੁਆਰੰਟੀਨ ਨਿਯਮ ਤੋਂ ਰਾਹਤ ਦਿੱਤੀ

ਜੌਨ ਹੌਪਕਿੰਗਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ 1 ਕਰੋੜ 22 ਲੱਖ ਤੋਂ ਪਾਰ ਕੋਰੋਨਾਵਾਇਰਸ ਦੇ ਮਾਮਲੇ ਪਹੁੰਚੇ, ਭਾਰਤ ’ਚ ਮਾਮਲੇ ਤਕਰੀਬਨ 8 ਲੱਖ

ਲਾਈਵ ਕਵਰੇਜ

  1. ਭਾਰਤ: ਪਿਛਲੇ 24 ਘੰਟਿਆਂ ਵਿੱਚ 26,506 ਨਵੇਂ ਕੇਸ ਆਏ

    ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 26,506 ਨਵੇਂ 475 ਮੌਤਾਂ ਦਰਜ ਹੋਈਆਂ ਹਨ।

    ਇਸ ਦੇ ਨਾਲ ਹੀ ਭਾਰਤ ਵਿੱਚ ਕੋਰੋਨਾਵਾਇਰਸ ਲਾਗ ਨਾਲ 7, 93,802 ਹੋ ਗਏ ਹਨ, ਜਿਨ੍ਹਾਂ ਵਿੱਚੋਂ 2,76,685 ਸਰਗਰਮ ਮਾਮਲੇ ਅਤੇ 4,95,513 ਲੋਕ ਠੀਕ ਹੋਏ ਹਨ।

  2. ਇਟਲੀ ਨੇ 13 ਦੇਸ਼ਾਂ ਤੋਂ ਆਉਣ ਵਾਲਿਆਂ ’ਤੇ ਲਗਾਈ ਪਾਬੰਦੀ

    ਕੋਰੋਨਾਵਾਇਰਸ ਲਾਗ ਦੇ ਵਧਦੇ ਮਾਮਲਿਆਂ ਵਿਚਾਲ ਵੀਰਵਾਰ ਨੂੰ ਇਟਲੀ ਨੇ ਇਹ ਕਹਿੰਦਿਆਂ ਹੋਇਆਂ 13 ਦੇਸ਼ਾਂ ਤੋਂ ਆਉਣ ਵਾਲਿਆਂ ’ਤੇ ਪਾਬੰਦੀ ਲਗਾ ਦਿੱਤੀ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਲਾਗ ਦੇ ਮਾਮਲੇ ਵੱਧ ਹਨ।

    ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ ਇਟਲੀ ਦੇ ਸਹਿਤ ਮੰਤਰਾਲੇ ਨੇ ਇਨ੍ਹਾਂ 13 ਦੇਸ਼ਾਂ ਦੀ ਜੋ ਸੂਚੀ ਤਿਆਰ ਕੀਤੀ ਹੈ, ਉਸ ਵਿੱਚ ਅਰਮੀਨੀਆ, ਬਹਿਰੀਨ, ਬੰਗਲਾਦੇਸ਼, ਬੋਸਨੀਆ ਅਤੇ ਹਰਜੇਗੋਵਿਨਾ, ਚਿਲੀ, ਕੁਵੈਤ, ਉੱਤਰੀ ਮੈਸੀਡੋਨੀਆ, ਮੋਲਡੋਵੀਆ, ਓਮਾਨ, ਪਨਾਮਾ, ਪੇਰੂ ਅਤੇ ਡੋਮਿਨਿਕ ਗਣਰਾਜ ਸ਼ਾਮਲ ਹਨ।

    ਦੇਸ਼ ਦੇ ਸਿਹਤ ਮੰਤਰੀ ਰੋਬੇਰਤੋ ਸਪੇਨਰਜ਼ਾ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਪਾਬੰਦੀ ਉਨ੍ਹਾਂ ਸਾਰੇ ਲੋਕਾਂ ’ਤੇ ਲਾਗੂ ਹੋਵੇਗੀ ਜੋ ਬੀਤੇ 14 ਦਿਨਾਂ ਤੋਂ ਇਨ੍ਹਾਂ ਦੇਸ਼ਾਂ ਵਿੱਚ ਰਹਿ ਕੇ ਵਾਪਸ ਆਏ ਹਨ ਜਾਂ ਫਿਰ ਇਨ੍ਹਾਂ ਦੇਸ਼ਾਂ ਤੋਂ ਹੁੰਦਿਆਂ ਹੋਇਆ ਆਏ ਹਨ।

    ਉੱਥੇ ਹੀ ਉਨ੍ਹਾਂ ਨੇ ਕਿਹਾ ਹੈ ਕਿ ਯੂਰਪੀ ਸੰਘ ਦੇ ਦੂਜੇ ਦੇਸ਼ਾਂ ਅਤੇ ਸ਼ੈਨਜ਼ੇਨ ਫਰੀ ਮੂਵਮੈਂਟ ਏਰੀਆ ਤੋਂ ਇਟਲੀ ਆਉਣ ਵਾਲੇ ਲੋਕਾਂ ਨੂੰ ਘੱਟੋ-ਘੱਟ 14 ਦਿਨਾਂ ਲਈ ਕੁਆਰੰਟੀਨ ਵਿੱਚ ਰਹਿਣ ਲਾਜ਼ਮੀ ਹੋਵੇਗਾ।

  3. ਕੋਰੋਨਾਵਾਇਰਸ ਦਿੱਲੀ: ਸਰਕਾਰ ਵਧਾਏਗੀ ਟੈਸਟਿੰਗ

    ਦਿੱਲੀ ਸਰਕਾਰ ਨੇ ਕਿਹਾ ਹੈ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਟੈਸਟਿੰਗ ਹੋਰ ਵਧਾਈ ਜਾਵੇਗੀ।

    ਇੱਕ ਆਦੇਸ਼ ਵਿੱਚ ਸਰਕਾਰ ਨੇ ਕਿਹਾ ਹੈ ਕਿ ਹੁਣ ਪ੍ਰਦੇਸ਼ ਵਿੱਚ ਸਾਰੀਆਂ ਡਿਸਪੈਂਸਰੀਆਂ ਅਤੇ ਪੌਲੀਕਲੀਨਿਕ ਵਿੱਚ ਕੰਮਕਾਜੀ ਦਿਨਾਂ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਕੋਰੋਨਾ ਲਈ ਰੈਪਿਡ ਐਂਟੀਜੇਨ ਟੈਸਟ ਕੀਤੇ ਜਾ ਸਕਣਗੇ।

  4. ਕੋਰੋਨਾਵਾਇਰਸ: ਦੇਸ਼-ਦੁਨੀਆਂ ਦਾ ਹਾਲ

    ਜੌਨਸ ਹੋਪਕਿਨਸ ਯੂਨੀਵਰਸਿਟੀ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾ ਲਾਗ ਦੇ ਕੁੱਲ ਅੰਕੜਾ 1.2 ਕਰੋੜ ਤੋਂ ਪਾਰ ਗਿਆ ਹੈ। ਉੱਥੇ ਹੀ ਹੁਣ ਤੱਕ ਇਸ ਵਾਇਰਸ ਕਾਰਨ 5 ਲੱਖ 50 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ।

    ਕੋਰੋਨਾ ਲਾਗ ਦੇ ਸਭ ਤੋਂ ਵੱਧ ਮਾਮਲੇ ਅਮਰੀਕਾ ਵਿੱਚ ਹਨ, ਜਿੱਥੇ ਹੁਣ ਤੱਕ 31 ਲੱਖ ਤੋਂ ਵੱਧ ਲੋਕ ਇਸ ਦੀ ਲਪੇਟ ਵਿੱਚ ਆਏ ਹਨ ਅਤੇ 1.33 ਲੱਖ ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਗਈ ਹੈ।

    ਕੋਰੋਨਾ ਕਾਰਨ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਬ੍ਰਾਜ਼ੀਲ ਵਿੱਚ ਹੁਣ ਇਹ ਵਾਇਰਸ 6 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਇਸ ਲਾਗ ਨਾਲ 17 ਲੱਖ ਤੋਂ ਵੱਧ ਪ੍ਰਭਾਵਿਤ ਹਨ।

    ਬਰਤਾਨੀਆ ਸਰਕਾਰ ਨੇ 11 ਜੁਲਾਈ ਤੋਂ ਕ੍ਰਮਵਾਰ ਜਿਮ, ਪੂਲ, ਥਿਏਟਰ, ਬਿਊਟੀ ਪਾਰਲਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਸਰਕਾਰ ਦਾ ਕਹਿਣਾ ਹੈ ਕਿ ਜ਼ਰੂਰਤ ਪੈਣ ’ਤੇ ਇੱਕ ਵਾਰ ਫਿਰ ਲੌਕਡਾਊਨ ਲਗਾਇਆ ਜਾ ਸਕਦਾ ਹੈ।

    ਪਿਛਲੇ 24 ਘੰਟਿਆਂ ਵਿੱਚ ਬਰਤਾਨੀਆ ਵਿੱਚ 85 ਲੋਕਾਂ ਦੀ ਮੌਤ ਕੋਵਿਡ-19 ਨਾਲ ਹੋਈ ਹੈ, ਜਿਸ ਤੋਂ ਬਾਅਦ ਇੱਥੇ ਵਾਇਰਸ ਨਾਲ ਮਰਨ ਵਾਲਿਆਂ ਦੀ ਮੌਤ ਦਾ ਅੰਕੜਾ 44,602 ਤੱਕ ਪਹੁੰਚ ਗਿਆ ਹੈ।

    ਚੈਰਿਟੀ ਸੰਸਥਾ ਓਕਸਫੈਮ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸਾਲ ਵਿੱਚ ਕੋਵਿਡ-19 ਕਰਕੇ ਭੁੱਖਮਰੀ ਕਾਰਨ ਹਰ ਦਿਨ 12 ਹਜ਼ਾਰ ਲੋਕਾਂ ਦੀ ਜਾਨ ਸਕਦਾ ਹੈ। ਓਕਸਫੈਮ ਦਾ ਕਹਿਣਾ ਹੈ ਕਿ ਭੁੱਖਮਰੀ ਵਧਣ ਦੇ ਕਾਰਨ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਬੇਰੁਜ਼ਗਾਰੀ, ਲੌਕਡਾਊਨ ਕਾਰਨ ਅਨਾਜ ਉਤਪਾਦਨ ’ਚ ਪਰੇਸ਼ਾਨੀ ਅਤੇ ਸਹਾਇਤਾ ਦੇਣ ਵਿੱਚ ਪਰੇਸ਼ਾਨੀ ਸ਼ਾਮਲ ਹੈ।

    ਪੰਜਾਬ ਵਿੱਚ ਕਈ ਪ੍ਰਸ਼ਾਸਨਿਕ ਅਫ਼ਸਰ ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਇਨ੍ਹਾਂ ਵਿੱਚ ਕਈ ਐੱਸਡੀਐੱਮ ਰੈਂਕ ਦੇ ਅਫ਼ਸਰ ਸ਼ਾਮਿਲ ਹਨ।

    ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਕੋਰੋਨਾਵਾਇਰਸ ਦੀ ਵੈਕਸੀਨ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਵੇਗਾ।

  5. ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਬਾਰੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਅਸੀਂ ਇਸ ਪੇਜ ਰਾਹੀਂ ਤੁਹਾਨੂੰ ਦੇਸ-ਵਿਦੇਸ਼ ਦੀਆਂ ਵਾਇਰਸ ਨਾਲ ਸਬੰਧਿਤ ਅਹਿਮ ਅਪਡੇਟ ਦੇਵਾਂਗੇ। ਵੀਰਵਾਰ ਤੱਕ ਦੀ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰੋ।