ਕੋਰੋਨਾਵਾਇਰਸ ਦਾ ਇਹ ਪੇਜ਼ ਅਸੀਂ ਇੱਥੇ ਹੀ ਖ਼ਤਮ ਕਰ ਰਹੇ ਹਾਂ , 9 ਜੁਲਾਈ ਦੀ ਤਾਜ਼ਾ ਜਾਣਕਾਰੀ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।
You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਪਡੇਟ: ਅਮਰੀਕਾ ਦੇ ਵਿਦੇਸ਼ੀ ਵਿਦਿਆਰਥੀਆਂ ਲਈ ਨਵੇਂ ਨਿਯਮਾਂ ਖਿਲਾਫ਼ ਹਾਰਵਰਡ ਅਤੇ ਐਮਆਈਟੀ ਨੇ ਕੀਤਾ ਮੁਕੱਦਮਾਂ
ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 7,19,665 ਹੋ ਗਈ ਹੈ, ਜਿਸ ਵਿਚੋਂ ,2,59,557 ਐਕਵਿਟ ਕੇਸ ਹਨ ਤੇ ਮੌਤਾਂ ਦਾ ਅੰਕੜਾ 20,160 ਨੂੰ ਪਾਰ ਕਰ ਗਿਆ ਹੈ
ਲਾਈਵ ਕਵਰੇਜ
ਕੋਰੋਨਾਵਾਇਰਸ ਨਾਲ ਜੁੜੀਆ ਹੁਣ ਤੱਕ ਦੀਆਂ ਖ਼ਾਸ ਅਪਡੇਟ੍ਸ
- ਅਮਰੀਕਾ ਦੀਆਂ ਦੋ ਵੱਡੀਆਂ ਯੂਨੀਵਰਸਿਟੀਆਂ ਹਾਰਵਰਡ ਅਤੇ ਐਮਆਈਟੀ ਨੇ ਇਮੀਗ੍ਰੇਸ਼ਨ ਦੇ ਨਿਯਮਾਂ ਨੂੰ ਲੈ ਕੇ ਸਰਕਾਰ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਰਹੀ ਹੈ।
- ਅਮਰੀਕਾ ਵਿੱਚ ਲਗਾਤਾਰ ਵੱਧ ਰਹੇ ਮਾਮਲਿਆਂ ਨੇ ਸਰਕਾਰ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਚ 60,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।
- ਕੋਰੋਨਾਵਾਇਰਸ ਤੋਂ ਹੋਣ ਵਾਲੀ ਕੋਵਿਡ-19 ਬਿਮਾਰੀ ਹਾਲਾਂਕਿ ਇੱਕ ਸਾਹ ਨਾਲ ਜੁੜੀ ਬਿਮਾਰੀ ਹੈ ਜੋ ਕਿ ਫੇਫੜਿਆਂ ਉੱਪਰ ਜ਼ਿਆਦਾ ਅਸਰਦਾਰ ਹੁੰਦੀ ਹੈ, ਪਰ ਮਾਹਰਾਂ ਅਤੇ ਡਾਕਟਰਾਂ ਮੁਤਾਬਕ ਇਸ ਦੇ ਦਿਮਾਗ ਉੱਪਰ ਪੈਣ ਵਾਲੇ ਅਸਰ ਦੇ ਸਬੂਤ ਵੀ ਹੁਣ ਮਿਲ ਰਹੇ ਹਨ।
- ਵਿਸ਼ਵ ਸਿਹਤ ਸੰਗਠਨ ਨੇ ਵੀ ਆਖਰਕਾਰ ਮੰਗਲਵਾਰ ਨੂੰ ਮੰਨਿਆ ਕਿ ਕੋਰੋਨਾਵਾਇਰਸ ਦੀ ਲਾਗ ‘ਹਵਾ ਦੁਆਰਾ ਫੈਲ’ ਸਕਣ ਦੀਆਂ ਚਰਚਾਵਾਂ ਸੱਚ ਹੋ ਸਕਦੀਆਂ ਹਨ।
- ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿੱਚ ਲੋਕਾਂ 'ਚ ਵਾਇਰਸ ਦੀ ਵਾਪਸੀ ਦੇ ਡਰ ਵਜੋਂ ਭਾਰੀ ਮਾਤਰਾ ਵਿੱਚ ਫਿਰ ਤੋਂ ਖ਼ਰੀਦਾਰੀ ਕਰਨ ਦਾ ਹੜਕੰਪ ਮੱਚ ਗਿਆ ਹੈ। ਇੱਥੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਤੋਂ ਛੇ ਹਫ਼ਤਿਆਂ ਲਈ ਲੌਕਡਾਊਨ ਲਾਇਆ ਗਿਆ ਹੈ।
- ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕਰੀਬ 23 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਲਾਗ ਦੀ ਗਿਣਤੀ ਸਾਢੇ 7 ਲੱਖ ਦੇ ਕਰੀਬ ਹੋ ਚੱਲੀ ਹੈ। ਹੁਣ ਤੱਕ 20,600 ਤੋਂ ਵੱਧ ਲੋਕ ਲਾਗ ਨਾਲ ਆਪਣੀ ਜਾਨ ਗੁਆ ਚੁੱਕੇ ਹਨ।
- ਭਾਰਤ ਦੀ ਡ੍ਰਗ ਕੰਟਰੋਲ ਸੰਸਥਾ ਨੇ ਹੁਣ ਕੋਰੋਨਾਵਾਇਰਸ ਦੇ ਇਲਾਜ ਨਾਲ ਜੁੜੀਆਂ ਦਵਾਈਆਂ ਦੀ ਕਾਲਾਬਾਜ਼ਾਰੀ ਦੀਆਂ ਖ਼ਬਰਾਂ 'ਤੇ ਸਖ਼ਤ ਐਕਸ਼ਨ ਲਿਆ ਹੈ। ਸੰਸਥਾ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਬਾਰੇ ਖ਼ਬਰਦਾਰ ਕੀਤਾ ਹੈ।
- ਵੱਧਦੇ ਮਾਮਲਿਆਂ ਨੂੰ ਵੇਖਦਿਆਂ ਪੰਛਮ ਬੰਗਾਲ ਵਿੱਚ ਮਮਤਾ ਬੈਨਰਜੀ ਸਰਕਾਰ ਨੇ ਰਾਜਧਾਨੀ ਕੋਲਕਾਤਾ ਅਤੇ ਕਈ ਕੰਟੇਨਮੇਂਟ ਜ਼ੋਨ ਵਿੱਚ 9 ਜੁਲਾਈ ਤੋਂ 14 ਜੁਲਾਈ ਤੱਕ ਸਖ਼ਤ ਲੌਕਡਾਊਨ ਲਗਾ ਦਿੱਤਾ ਹੈ। ਇਸ ਦਾ ਖ਼ਾਸਾ ਅਸਰ ਰੇਲ ਅਤੇ ਹਵਾਈ ਸੇਵਾ 'ਤੇ ਵੇਖਣ ਨੂੰ ਵੀ ਮਿਲੇਗਾ।
- ਪੰਜਾਬ ਵਿੱਚ ਹੁਣ ਤੱਕ 6749 ਕੇਸ ਸਾਹਮਣੇ ਆ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਹਿਣਤੀ 175 ਹੈ।
Coronavirus Round-Up: ਕੀ ਕੋਰੋਨਾਵਾਇਰਸ ਦਿਮਾਗ ‘ਤੇ ਵੀ ਅਸਰ ਪਾ ਰਿਹਾ ਹੈ
ਕੋਰੋਨਾਵਾਇਰਸ ਦਾ ਅਸਰ ਤੁਹਾਡੇ ਫੇਫੜਿਆਂ ਤੱਕ ਹੀ ਨਹੀਂ, ਬਲਕਿ ਦਿਮਾਗ ਤੱਕ ਵੀ ਪਹੁੰਚ ਸਕਦਾ ਹੈ। ਭਾਰਤ ‘ਚ ਕੋਰੋਨਾਵਾਇਰਸ ਦੇ ਇਲਾਜ ਲਈ ਵਰਤੀ ਜਾ ਰਹੀਆਂ ਦਵਾਈਆਂ ਦੀ ਕਾਲਾਬਾਜ਼ਾਰੀ ‘ਤੇ ਹੁਣ ਕਿਵੇਂ ਠੱਲ ਪਵੇਗੀ। ਪੰਜਾਬ ‘ਚ ਦਾਖ਼ਲ ਹੋਣ ਨੂੰ ਲੈ ਕੇ ਤੁਹਾਡੀ ਹਰ ਕਨਫਿਊਜ਼ਨ ਦਾ ਜਵਾਬ ਕੈਪਟਨ ਸਰਕਾਰ ਹੁਣ ਦੇ ਰਹੀ ਹੈ। ਜਾਣੋ ਕੋਰੋਨਾਵਾਇਰਸ ਨਾਲ ਜੁੜੀਆਂ ਖ਼ਬਰਾਂ
ਹਾਰਵਰਡ ਅਤੇ ਐਮਆਈਟੀ ਨੇ ਯੂਐਸ ਸਰਕਾਰ ‘ਤੇ ਕੀਤਾ ਮੁਕੱਦਮਾ
ਅਮਰੀਕਾ ਦੀਆਂ ਦੋ ਵੱਡੀਆਂ ਯੂਨੀਵਰਸਿਟੀਆਂ ਹਾਰਵਰਡ ਅਤੇ ਐਮਆਈਟੀ ਨੇ ਇਮੀਗ੍ਰੇਸ਼ਨ ਦੇ ਨਿਯਮਾਂ ਨੂੰ ਲੈ ਕੇ ਸਰਕਾਰ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ।
ਇਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਰਹੀ ਹੈ।
ਟਰੰਪ ਪ੍ਰਸ਼ਾਸਨ ਦੁਆਰਾ ਲਾਗੂ ਕੀਤੇ ਗਏ ਨਿਯਮ ਦੇ ਤਹਿਤ, ਜੇ ਵਿਦੇਸ਼ੀ ਵਿਦਿਆਰਥੀ ਆਨਲਾਈਨ ਕਲਾਸਾਂ ਲਗਾ ਰਹੇ ਹਨ ਤਾਂ ਉਨ੍ਹਾਂ ਦੇ ਅਮਰੀਕਾ ਵਿੱਚ ਰਹਿਣ 'ਤੇ ਰੋਕ ਲਗਾ ਦਿੱਤੀ ਜਾਏਗੀ।
ਦਰਅਸਲ, ਮਹਾਂਮਾਰੀ ਦੌਰਾਨ ਬਹੁਤ ਸਾਰੀ ਯੂਨੀਵਰਸਿਟੀਆਂ ਦੀ ਪੜ੍ਹਾਈ ਆਨਲਾਈਨ ਹੋ ਗਈ ਹੈ।
ਹਾਰਵਰਡ ਅਤੇ ਐਮਆਈਟੀ ਦੁਨੀਆਂ ਦੀਆਂ ਦੋ ਸਭ ਤੋਂ ਉੱਚ-ਦਰਜੇ ਵਾਲੀਆਂ ਯੂਨੀਵਰਸਿਟੀਆਂ ਹਨ। ਇਨ੍ਹਾਂ ਨੇ ਹੁਣ ਇੱਕ ਸੰਘੀ ਅਦਾਲਤ ਨੂੰ ਇਸ ਨਿਯਮ ਨੂੰ ਰੋਕਣ ਲਈ ਕਿਹਾ ਹੈ।
ਅਮਰੀਕਾ: ਕੈਲਿਫੋਰਨੀਆ ਅਤੇ ਟੈਕਸਾਸ ਵਿਚ ਕੋਰੋਨਾ ਦੀ ਲਾਗ ਦੇ ਨਵੇਂ ਰਿਕਾਰਡ
ਪਿਛਲੇ 24 ਘੰਟਿਆਂ ਵਿੱਚ, ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਕੋਰੋਨਾ ਸੰਕਰਮਣ ਦੇ 10,201 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਇੱਥੇ ਸੰਕਰਮਣ ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ ਦੋ ਲੱਖ 84 ਹਜ਼ਾਰ ਹੋ ਗਈ ਹੈ।
ਕੈਲੀਫੋਰਨੀਆ ਰਾਜ ਵਿੱਚ ਆਰਥਿਕ ਗਤੀਵਿਧੀਆਂ ਨੂੰ ਲਾਗ ਦੇ ਮਾਮਲਿਆਂ ਵਿੱਚ ਤਾਜ਼ਾ ਵਾਧੇ ਤੋਂ ਬਾਅਦ ਮੁੜ ਖੋਲ੍ਹਣ ਤੋਂ ਰੋਕਿਆ ਗਿਆ ਹੈ ਅਤੇ ਲੋਕਾਂ ਨੂੰ ਸਰੀਰਕ ਦੂਰੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਟੈਕਸਸ ਰਾਜ ਵਿੱਚ 10,028 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।
ਸਰਕਾਰੀ ਅੰਕੜਿਆਂ ਦੇ ਅਨੁਸਾਰ, ਕੈਲੀਫੋਰਨੀਆ ਵਿੱਚ ਕੋਵਿਡ ਨਾਲ ਲਗਭਗ 6,500 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਟੈਕਸਸ ਵਿੱਚ ਇਹ ਅੰਕੜਾ ਇਸ ਸਮੇਂ 3,000 ਤੋਂ ਘੱਟ ਹੈ।
ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਅਮਰੀਕਾ ਵਿੱਚ ਹੁਣ ਤੱਕ ਕੋਰੋਨਾ ਦੀ ਲਾਗ ਦੇ ਕਰੀਬ 30 ਲੱਖ ਮਾਮਲੇ ਸਾਹਮਣੇ ਆ ਚੁਕੇ ਹਨ ਅਤੇ ਇੱਕ ਲੱਖ 31 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜਪਾਨ 'ਚ ਕੋਰੋਨਾਵਾਇਰਸ ਨਾਲ ਘੱਟ ਮੌਤ ਦਰ ਦਾ ਕੀ ਹੈ ਰਹੱਸ
ਜਪਾਨ ਵਿੱਚ ਕੋਵਿਡ-19 ਨਾਲ ਜ਼ਿਆਦਾ ਲੋਕਾਂ ਦੀ ਮੌਤ ਕਿਉਂ ਨਹੀਂ ਹੋਈ? ਇਹ ਇੱਕ ਗੁੰਝਲਦਾਰ ਪ੍ਰਸ਼ਨ ਹੈ ਜਿਸ ਰਾਹੀਂ ਜਪਾਨੀ ਸ਼ਿਸ਼ਟਾਚਾਰ ਤੋਂ ਲੈ ਕੇ ਜਪਾਨੀਆਂ ਦੀ ਬਿਤਹਰ ਪ੍ਰਤੀਰੋਧਕ ਸਮਰੱਥਾ ਤੱਕ ਦਰਜਨਾਂ ਸਿਧਾਂਤਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਖੇਤਰ ਵਿੱਚ ਕੋਵਿਡ-19 ਕਾਰਨ ਜਪਾਨ ਵਿੱਚ ਸਭ ਤੋਂ ਘੱਟ ਮੌਤ ਦਰ ਨਹੀਂ ਹੈ ਸਗੋਂ ਦੱਖਣੀ ਕੋਰੀਆ, ਤਾਇਵਾਨ, ਹਾਂਗਕਾਂਗ ਅਤੇ ਵੀਅਤਨਾਮ ਇਹ ਸਾਰੇ ਘੱਟ ਮੌਤ ਦਰ ਹੋਣ ਦਾ ਦਾਅਵਾ ਕਰ ਸਕਦੇ ਹਨ।
2020 ਦੇ ਸ਼ੁਰੂਆਤ ਵਿੱਚ ਜਪਾਨ ਵਿੱਚ ਔਸਤਨ ਘੱਟ ਮੌਤਾਂ ਹੋਈਆਂ, ਇਸ ਤੱਥ ਤੋਂ ਇਲਾਵਾ ਕਿ ਅਪ੍ਰੈਲ ਵਿੱਚ ਟੋਕਿਓ ਵਿੱਚ ਲਗਭਗ 1,000 ਮੌਤਾਂ ਹੋਈਆਂ। ਇਹ ਮੌਤਾਂ ਸ਼ਾਇਦ ਕੋਵਿਡ-19 ਕਾਰਨ ਹੋਈਆਂ ਹਨ।
ਜਪਾਨ ਨੇ ਵਾਇਰਸ ਨਾਲ ਨਜਿੱਠਣ ਲਈ ਅਜਿਹੀ ਕੋਈ ਵੀ ਅਸਰਦਾਰ ਤਕਨੀਕ ਦੀ ਵਰਤੋਂ ਜਾਂ ਕੋਸ਼ਿਸ਼ ਨਹੀਂ ਕੀਤੀ ਜੋ ਇਸਦੇ ਗੁਆਂਢੀ ਮੁਲਕਾਂ ਨੇ ਕੀਤੀ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।
CBSE: ਧਰਮ ਨਿਰਪੱਖਤਾ, ਰਾਸ਼ਟਰਵਾਦ ਤੇ ਨਾਗਰਿਕਤਾ ਵਰਗੇ ਚੈਪਟਰ ਇਸ ਸਾਲ ਦੇ ਸਿਲੇਬਸ ਚੋਂ ਹਟਾਏ
ਕੋਰੋਨਾਵਾਇਰਸ ਮਹਾਂਮਾਰੀ ਕਰਕੇ ਸਕੂਲਾਂ-ਕਾਲਜ ਸਾਰੇ ਬੰਦ ਪਏ ਹੋਏ ਹਨ ਅਤੇ ਇਸੇ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਹੁਣ ਕੇਂਦਰੀ ਸਕੂਲ ਸਿੱਖਿਆ ਬੋਰਡ ਯਾਨਿ ਸੀਬੀਐੱਸਈ ਨੇ ਸਿਲੇਬਸ ਵਿੱਚ ਕਟੌਤੀ ਕਰਨ ਦਾ ਫ਼ੈਸਲਾ ਲਿਆ ਹੈ।
ਕੇਂਦਰੀ ਮਨੁੱਖੀ ਸੰਸਾਧਨ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ੰਕ ਨੇ ਟਵੀਟ ਕਰਦਿਆਂ ਲਿਖਿਆ ਕਿ ਸਿੱਖਣ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਤੇ ਮੂਲ ਧਾਰਨਾਵਾਂ ਨੂੰ ਬਰਕਰਾਰ ਰੱਖਦਿਆਂ ਸਿਲੇਬਸ ਨੂੰ 30 ਫੀਸਦ ਤਰਕਸ਼ੀਲ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।
ਕਿਹੜੀ ਕਲਾਸ ਦੇ ਸਿਲੇਬਸ ਵਿੱਚੋਂ ਕਿਹੜੇ ਪਾਠ ਘਟਾਏ ਗਏ ਹਨ ਲਿੰਕ ਉੱਪਰ ਕਲਿਕ ਕਰ ਕੇ ਪੂਰਾ ਪੜ੍ਹੋ।
'ਕੋਰੋਨਾਵਾਇਰਸ ਤੋਂ ਵੱਧ ਫੇਕ ਨਿਊਜ਼ ਨਾਲ ਲੜਨਾ ਪਿਆ'
ਫਿਜ਼ਾ ਗੁਪਤਾ ਚੰਡੀਗੜ੍ਹ ਵਿੱਚ ਕੋਰੋਨਾ ਦੀ ਪਹਿਲੀ ਮਰੀਜ਼ ਸੀ। ਉਹ ਹੁਣ ਪਲਾਜ਼ਮਾ ਡੋਨਰ ਬਣੀ। ਉਸ ਦਾ ਕਹਿਣਾ ਹੈ ਕਿ ਉਹ ਫੇਕ ਨਿਊਜ਼ ਤੋਂ ਪ੍ਰੇਸ਼ਾਨ ਹੋਈ ਅਤੇ ਉਸ ਬਾਰੇ ਕਈ ਤਰੀਕੇ ਦੀਆਂ ਗਲਤ ਖ਼ਬਰਾਂ ਫੈਲਾਈਆਂ ਗਈਆਂ ਸਨ।
ਅਮਰੀਕਾ ਵਿੱਚ ਇੱਕ ਦਿਨ 'ਚ ਰਿਕਾਰਡ 60 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ
ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿੱਚ ਮੰਗਲਵਾਰ ਨੂੰ ਕੋਰੋਨਾਵਾਇਰਸ ਦੇ ਰਿਕਾਰਡ 60 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।
ਇਸ ਤੋਂ ਪਹਿਲਾਂ 2 ਜੁਲਾਈ ਨੂੰ 55,220 ਨਵੇਂ ਮਾਮਲੇ ਦਰਜ ਕੀਤੇ ਗਏ ਸਨ।
ਕੈਲੀਫੋਰਨੀਆ ਤੇ ਟੈਕਸਸ ਦੋਵਾਂ ਥਾਵਾਂ 'ਤੇ ਇੱਕ ਦਿਨ ਵਿੱਚ 10 ਹਜ਼ਾਰ ਕੇਸ ਦਰਜ ਕੀਤੇ ਗਏ ਹਨ।
ਹੁਣ ਤੱਕ ਅਮਰੀਕਾ ਵਿੱਚ ਸਭ ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ। ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 30 ਲੱਖ ਤੋਂ ਵੱਧ ਕੇਸ ਸਾਹਮਣੇ ਆਏ ਹਨ।
ਕੋਵਿਡ-19 ਕਾਰਨ ਅਮਰੀਕਾ ਵਿੱਚ 1.31 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ।
ਨਿਊਜ਼ੀਲੈਂਡ: ਕੁਆਰੰਨਟੀਨ 'ਚੋਂ ਭੱਜ ਕੇ ਸੈਲਫ਼ੀਆਂ ਲੈਣ ਵਾਲੇ ਖਿਲਾਫ਼ ਕਾਰਵਾਈ ਹੋਵੇਗੀ
ਇੱਕ ਕੋਰੋਨਾਵਾਇਰਸ ਦਾ ਮਰੀਜ਼ ਜੋ ਔਰਲੈਂਡ ਦੇ ਇੱਕ ਹੋਟਲ ਵਿੱਚ ਆਪਣੇ ਕੁਆਰੰਟੀਨ ਵਿੱਚੋਂ ਭੱਜ ਨਿਕਲਿਆ ਅਤੇ ਫਿਰ ਖ਼ਰੀਦਾਰੀ ਕਰਦਾ ਰਿਹਾ। ਅਧਿਕਾਰੀਆਂ ਮੁਤਾਬਕ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਨਿਊਜ਼ੀਲੈਂਡ ਹੈਰਾਲਡ ਦੀ ਖ਼ਬਰ ਮੁਤਾਬਕ ਇਹ 32 ਸਾਲਾ ਵਿਅਕਤੀ ਆਪਣੇ ਆਈਸੋਲੇਸ਼ਨ ਖੇਤਰ ਵਿੱਚੋਂ 72 ਮਿੰਟ ਗਾਇਬ ਰਿਹਾ। ਇਸ ਦੌਰਾਨ ਉਸ ਨੇ ਇੱਕ ਨਜ਼ਦੀਕੀ ਸੂਪਰ ਮਾਰਕਿਟ ਵਿੱਚ ਸਿਹਤ ਅਤੇ ਸੁੰਦਰਤਾ ਉਤਪਾਦਾਂ ਵਾਲੇ ਖੇਤਰ ਵਿੱਚ ਜਾ ਕੇ ਸੈਲਫ਼ੀਆਂ ਲਈਆਂ।
ਉਸ ਨੇ ਇਹ ਗਤੀਵਿਧੀ ਹੋਟਲ ਦੀ ਕੰਧ ਟੱਪ ਕੇ ਅੰਜਾਮ ਦਿੱਤੀ।
ਏਅਰ ਕੌਮੋਡੋਰ ਡਰਾਇਨ ਵੈਬ ਜੋ ਕਿ ਆਈਸੋਲੇਸ਼ਨ ਅਤੇ ਕੁਆਰੰਟੀਨ ਬੰਦੋਬਸਤ ਦੇ ਮੁਖੀ ਹਨ ਨੇ ਦੱਸਿਆ ਕਿ ਮਰੀਜ਼ ਨਿਊਜ਼ੀਲੈਂਡ ਵਾਸੀ ਹੀ ਸੀ ਜੋ ਕਿ ਹਾਲ ਹੀ ਵਿੱਚ ਭਾਰਤ ਤੋਂ ਵਾਪਸ ਆਇਆ ਸੀ। ਕੌਮੋਡੋਰ ਨੇ ਕਿਹਾ ਕਿ ਉਸ ਦੀ ਕਾਰਜ “ਬਿਲਕੁਲ ਨਾ-ਸਵੀਕਾਰਨਯੋਗ” ਹੈ।
ਹੁਣ ਉਸ ਵਿਅਕਤੀ ਨੂੰ ਜੁਰਮਾਨਾ ਜਾਂ ਛੇ ਮਹੀਨੇ ਦੀ ਕੈਦ ਹੋ ਸਕਦੀ ਹੈ।
ਵਾਇਰਸ ਇਸ ਤਰ੍ਹਾਂ ਹੈ ਜਿਵੇਂ ਬਰਸਾਤ ਵਿੱਚ ਫਸ ਜਾਣਾ: ਬੋਲਸੋਨਾਰੋ
ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਕਿਹਾ ਹੈ ਕਿ ਹੈਰਾਨ ਨਹੀਂ ਹਨ ਕਿ ਉਨ੍ਹਾਂ ਦਾ ਟੈਸਟ ਪੌਜ਼ਿਟਿਵ ਆਇਆ ਹੈ।
ਬਲਕਿ, ਉਨ੍ਹਾਂ ਨੇ ਲਾਗ ਦੀ ਤੁਲਨਾ ਬਰਸਾਤ ਨਾਲ ਕੀਤੀ ਅਤੇ ਕਿਹਾ ਕਿ ਹਰ ਕੋਈ ਅਖ਼ੀਰ ਵਿੱਚ ਭਿੱਜ ਜਾਵੇਗਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਵਿੱਚ ਹਲਕੇ ਲੱਛਣ ਸਨ ਅਤੇ ਹੁਣ ਠੀਕ ਮਹਿਸੂਸ ਕਰ ਰਹੇ ਹਨ।
ਬੋਲਸੋਨਾਰੋ ਨੇ ਵਾਰ-ਵਾਰ ਕੋਵਿਡ-19 ਦੀ ਗੰਭੀਰਤਾ ਨੂੰ ਰੱਦ ਕੀਤਾ, ਹਾਲਾਂਕਿ, ਕੋਵਿਡ-19 ਕਰਕੇ ਬ੍ਰਾਜ਼ੀਲ ਵਿੱਚ 67,000 ਲੋਕਾਂ ਦੀ ਜਾਨ ਚਲੀ ਗਈ ਹੈ, ਉੱਥੇ ਹੀ 17 ਲੱਖ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ।
ਇਸ ਤੋਂ ਇਲਾਵਾ ਕਈ ਕੈਬਨਿਟ ਮੰਤਰੀ ਏਕਾਂਤਵਾਸ ਵਿੱਚ ਚਲੇ ਗਏ ਹਨ ਅਤੇ ਆਪਣੇ ਟੈਸਟ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ।
ਕੋਰੋਨਾਵਾਇਰਸ ਤੋਂ ਦਿਮਾਗੀ ਨੁਕਸਾਨ ਦੀ ਸੰਭਾਵਨਾ
ਵਿਗਿਆਨੀਆਂ ਨੇ ਬੁੱਧਵਾਰ ਨੂੰ ਕੋਰੋਨਾਵਾਇਰਸ ਦੀ ਦਿਮਾਗ ਨਾਲ ਜੁੜੀ ਸੰਭਾਵਿਤ ਲਹਿਰ ਬਾਰੇ ਚੇਤਾਵਨੀ ਦਿੱਤੀ ਹੈ। ਵਿਗਿਆਨੀਆਂ ਦੇ ਸਾਹਮਣੇ ਆਏ ਸਬੂਤਾਂ ਮੁਤਾਬਕ ਕੋਵਿਡ-19 ਦਿਮਾਗ ਨੂੰ ਗੰਭੀਰ ਨੁਕਾਸਨ ਪਹੁੰਚਾ ਸਕਦਾ ਹੈ। ਜਿਸ ਵਿੱਚ ਦਿਮਾਗੀ ਸੋਜਿਸ਼, ਸਾਈਕੋ ਅਤੇ ਡੈਲਰੀਅਮ ਸ਼ਾਮਲ ਹਨ।
ਯੂਨੀਵਰਿਸਟੀ ਕਾਲਜ ਲੰਡਨ ਵਿੱਚ ਵਿਗਿਆਨੀਆਂ ਵੱਲੋਂ ਕੀਤੇ ਅਧਿਐਨ ਮੁਤਾਬਕ ਕੋਵਿਡ-19 ਦੇ 43 ਮਾਮਲਿਆਂ ਵਿੱਚ ਜਾਂ ਤਾਂ ਮਰੀਜ਼ਾਂ ਦੇ ਦਿਮਾਗ ਨੂੰ ਅਸਥਾਈ ਨੁਕਸਾਨ ਪਹੁੰਚਿਆ, ਦੌਰੇ ਪਏ, ਦਿਮਾਗੀ ਤੰਤੂਆਂ ਨੂੰ ਨੁਕਸਾਨ ਪਹੁੰਚਿਆਂ ਜਾਂ ਦਿਮਾਗ ਉੱਪਰ ਕੋਈ ਹੋਰ ਸੰਭੀਰ ਅਸਰ ਪਿਆ।
ਇਸ ਅਧਿਐਨ ਤੋਂ ਪਹਿਲਾਂ ਵੀ ਇਸ ਗੱਲ ਦੇ ਸਬੂਤ ਮਿਲੇ ਸਨ ਕਿ ਕੋਰੋਨਾਵਾਇਰ ਮਨੁੱਖੀ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਯੂਨੀਵਰਿਸਟੀ ਕਾਲਜ ਲੰਡਨ ਦੇ ਦਿਮਾਗ ਵਿਗਿਆਨ ਇੰਸਟੀਚਿਊਟ ਦੇ ਮਿਸ਼ੇਲ ਜ਼ੈਂਡੀ ਜੋ ਇਸ ਅਧਿਐਨ ਦੇ ਸਹਿ ਮਾਰਗ ਦਰਸ਼ਕ ਵੀ ਹਨ ਨੇ ਦੱਸਿਆ,“ਅਸੀਂ ਮਾਹਮਾਰੀ ਨਾਲ ਜੁੜੀ ਇੱਕ ਵੱਡੀ ਦਿਮਾਗੀ ਐਪੀਡੈਮਿਕ ਦੇਖਾਂਗੇ ਜਾਂ ਨਹੀਂ ਜਿਹੀ ਕਿ 1918 ਦੇ ਇਨਫਲੂਐਂਜ਼ਾ ਮਹਾਮਾਰੀ ਤੋਂ ਬਾਅਦ 1920ਵਿਆਂ ਅਤੇ 1930ਵਿਆਂ ਦੌਰਾਨ ਦੇਖਣ ਨੂੰ ਮਿਲੀ ਸੀ- ਇਹ ਦੇਖਣਾ ਅਜੇ ਬਾਕੀ ਹੈ।”
ਕੋਰੋਨਾਵਾਇਰਸ ਤੋਂ ਹੋਣ ਵਾਲੀ ਕੋਵਿਡ-19 ਬੀਮਾਰੀ ਹਾਲਾਂਕਿ ਇੱਕ ਸਾਹ ਨਾਲ ਜੁੜੀ ਬੀਮਾਰੀ ਹੈ ਜੋ ਕਿ ਫੇਫੜਿਆਂ ਉੱਪਰ ਅਸਰ ਅੰਦਾਜ ਹੁੰਦੀ ਹੈ ਪਰ ਦਿਮਾਗ ਦੇ ਮਾਹਰਾਂ ਅਤੇ ਡਾਕਟਰਾਂ ਮੁਤਾਬਕ ਇਸ ਦੇ ਦਿਮਾਗ ਉੱਪਰ ਪੈਣ ਵਾਲੇ ਅਸਰ ਬਾਰੇ ਮਿਲ ਰਹੇ ਸਬੂਤ ਵੀ ਚਿੰਤਾਜਨਕ ਹਨ।
'ਕੋਰੋਨਾਵਾਇਰਸ ਦੀ 5 ਹਜ਼ਾਰ ਦੀ ਜੀਵਨ ਰੱਖਿਅਕ ਦਵਾਈ ਭਾਰਤ 'ਚ 30 ਹਜ਼ਾਰ ਵਿੱਚ ਮਿਲ ਰਹੀ ਹੈ', ਵਿਕਾਸ ਪਾਂਡੇ, ਬੀਬੀਸੀ ਪੱਤਰਕਾਰ
ਅਭਿਨਵ ਸ਼ਰਮਾ ਦੇ ਚਾਚੇ ਨੂੰ ਬਹੁਤ ਬੁਖ਼ਾਰ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਉਨ੍ਹਾਂ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਜਦੋਂ ਉਨ੍ਹਾਂ ਦੀ ਪੜਤਾਲ ਕੀਤੀ ਗਈ ਤਾਂ ਉਹ ਕੋਰੋਨਾ ਪੌਜ਼ਿਟਿਵ ਪਾਏ ਗਏ। ਡਾਕਟਰਾਂ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਰੈਮਡੈਸੇਵੀਅਰ ਲਿਆਉਣ ਲਈ ਕਿਹਾ।
ਰੈਮਡੈਸੇਵੀਅਰ ਇੱਕ ਐਂਟੀ-ਵਾਇਰਲ ਦਵਾਈ ਹੈ। ਇਸ ਦਵਾਈ ਨੂੰ ਭਾਰਤ ਵਿੱਚ ਕਲੀਨਿਕਲ ਅਜ਼ਮਾਇਸ਼ਾਂ ਲਈ ਮਨਜ਼ੂਰੀ ਦਿੱਤੀ ਗਈ ਹੈ।
ਇਸ ਦੇ ਨਾਲ, ਐਮਰਜੈਂਸੀ ਵਿੱਚ ਵੀ ਇਸ ਦੀ ਵਰਤੋਂ ਦੀ ਆਗਿਆ ਦਿੱਤੀ ਗਈ ਹੈ, ਯਾਨੀ, ਡਾਕਟਰ ਇਸ ਨੂੰ ਮਰੀਜ਼ਾਂ ਨੂੰ ਵਿਸ਼ੇਸ਼ ਹਾਲਤਾਂ ਵਿੱਚ ਦੇ ਸਕਦੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।
ਮੈਲਬੋਰਨ ਵਿੱਚ ਲੋਕਾਂ ਕਰ ਰਹੇ ਡਰ ਕੇ ਖ਼ਰੀਦਦਾਰੀ
ਆਸਟਰੇਲੀਆ ਦੇ ਵੱਡੇ ਸ਼ਹਿਰ ਮੈਲਬੋਰਨ ਵਿੱਚ ਲੋਕਾਂ ਨੇ ਵਾਇਰਸ ਦੀ ਵਾਪਸੀ ਦੇ ਡਰ ਵਜੋਂ ਭਾਰੀ ਮਾਤਰਾ ਵਿੱਚ ਖ਼ਰੀਦਾਰੀ ਕੀਤੀ ਜਾ ਰਹੀ ਹੈ।
ਮੈਲਬੋਰਨ ਨੂੰ ਇਸ ਲੌਕਡਾਊਨ ਨਾਲ ਹਰ ਹਫ਼ਤੇ ਲਗਭਗ ਇੱਕ ਬਿਲੀਅਨ ਆਸਟਰੇਲੀਅਨ ਡਾਲਰ ਦਾ ਘਾਟਾ ਪਵੇਗਾ।
ਸ਼ਹਿਰ ਦੀ 50 ਲੱਖ ਵਸੋਂ ਹੈ ਅਤੇ ਇੱਥੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਤੋਂ ਛੇ ਹਫ਼ਤਿਆਂ ਲਈ ਲੌਕਡਾਊਨ ਲਾਇਆ ਗਿਆ ਹੈ।
ਸ਼ਹਿਰ ਵਿੱਚ ਸਮਾਜਿਕ ਫੈਲਾਅ ਕਾਰਨ ਹਰ ਰੋਜ਼ ਸੌ ਤੋਂ ਵਧੇਰੇ ਮਾਮਲੇ ਸਾਮਹਣੇ ਆ ਰਹੇ ਹਨ।
'ਕੋਰੋਨਾਵਾਇਰਸ ਤੋਂ ਵੱਧ ਫੇਕ ਨਿਊਜ਼ ਨਾਲ ਲੜਨਾ ਪਿਆ'
ਕੋਰੋਨਾ ਨੂੰ ਮਾਮੂਲੀ ਜ਼ੁਕਾਮ ਦੱਸਣ ਵਾਲੇ ਬ੍ਰਾਜ਼ੀਲੀ ਰਾਸ਼ਟਰਪਤੀ ਨੇ ਪੌਜ਼ਿਟਿਵ ਹੋਣ 'ਤੇ ਵੀ ਲਾਹਿਆ ਮਾਸਕ
ਕੋਰੋਨਾਵਾਇਰਸ ਨੂੰ ਮਾਮੂਲੀ ਫਲੂ ਦੱਸਣ ਵਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਕੋਰੋਨਾਵਾਇਰਸ ਦੀ ਲਾਗ ਦੀ ਪੁਸ਼ਟੀ ਹੋ ਗਈ ਹੈ।
ਇਸ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਦੌਰਾਨ ਉਨ੍ਹਾਂ ਨੇ ਆਪਣੇ ਮੂੰਹ ਤੋਂ ਮਾਸਕ ਲਾਹ ਲਿਆ।
ਮੰਗਲਵਾਰ ਨੂੰ ਉਨ੍ਹਾਂ ਦੀ ਰਿਪੋਰਟ ਪੌਜ਼ਿਟਿਵ ਆਈ ਸੀ ਅਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ‘ਬਿਲਕੁਲ ਠੀਕ’ ਹਨ ਅਤੇ ‘ਹਲਕੇ ਲੱਛਣ’ ਹਨ।
ਬ੍ਰਾਜ਼ੀਲ ਦੁਨੀਆਂ ਵਿੱਚ ਕੋਰੋਨਾਵਾਇਰਸ ਮਹਾਮਾਰੀ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਦੂਜੇ ਨੰਬਰ ’ਤੇ ਹੈ।
ਬੋਲਸੋਨਾਰੋ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੱਗੇ ਲੌਕਡਾਊਨ ਨੂੰ ਤੋੜਨ ਅਤੇ ਮਹਾਮਾਰੀ ਨਾਲ ਲੜਾਈ ਵਿੱਚ ਦੇਸ਼ ਦੇ ਪੈਂਤੜੇ ਬਾਰੇ ਆਪਣੇ ਸਿਹਤ ਮੰਤਰੀ ਨੂੰ ਹਟਾਉਣ ਕਾਰਨ ਚਰਚਾ ਵਿੱਚ ਰਹੇ ਹਨ।
65 ਸਾਲਾ ਬੋਲਸੋਨਾਰੋ ਨੂੰ ਕੋਰੋਨਾਵਾਇਰਸ ਤੋਂ ਸਭ ਤੋਂ ਵਧੇਰੇ ਖ਼ਤਰੇ ਵਾਲੇ ਵਰਗ ਵਿੱਚ ਹਨ, ਜਿਸ ਨੇ ਦੁਨੀਆਂ ਭਰ ਵਿੱਚ 5 ਲੱਖ ਤੋਂ ਵਧੇਰੇ ਜਾਨਾਂ ਲੈ ਲਈਆਂ ਹਨ।
ਬੋਲਸੋਨਾਰੋ ਨੂੰ ਲਾਗ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਦੇਸ਼ ਦੇ ਲੋਕ ਉਨ੍ਹਾਂ ਦੇ ਸਮਰਥਕਾਂ ਅਤੇ ਵਿਰੋਧੀਆਂ ਦੇ ਵਰਗਾਂ ਵਿੱਚ ਵੰਡੇ ਗਏ ਹਨ।
ਭਾਰਤ ਵਿੱਚ ਮਾਮਲੇ ਸਾਢੇ ਸੱਤ ਲੱਖ ਤੱਕ ਪਹੁੰਚੇ
ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਮੁਤਾਬਕ ਦੇਸ਼ ਵਿੱਚ ਪਿਛਲੇ ਚੌਵੀ ਘੰਟਿਆਂ ਦੌਰਾਨ 482 ਮੌਤਾਂ ਹੋਈਆਂ ਹਨ। ਲਾਗ ਦੇ ਨਵੇਂ ਕੇਸ 22,752 ਸਾਹਮਣੇ ਆਏ ਹਨ।
ਜਦਕਿ ਲੰਘੀ ਕਲ 22,252 ਨਵੇਂ ਕੇਸ ਆਏ ਸਨ ਅਤੇ 467 ਮੌਤਾਂ ਦਰਜ ਹੋਈਆਂ ਸਨ।
ਇਸ ਨਾਲ ਭਾਰਤ ਵਿੱਚ ਪੌਜ਼ਿਟਿਵ ਕੇਸਾਂ ਦੀ ਸੰਖਿਆ 7,42,417 ਹੋ ਗਈ ਹੈ ਜਿਸ ਵਿੱਚ 2,64,944 ਸਰਗਰਮ ਮਾਮਲੇ ਹਨ ਅਤੇ 5,46,831 ਮਰੀਜ਼ ਠੀਕ ਹੋ ਚੁੱਕੇ ਹਨ।
ਇਸ ਦੇ ਨਾਲ ਹੀ 20,642 ਲੋਕ ਕੋਰਨਾਵਾਇਰਸ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।
ਜੌਹਜ਼ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਅਮਰੀਕਾ (29,93,760) ਅਤੇ ਬ੍ਰਾਜ਼ੀਲ (16,68,589)ਤੋਂ ਬਾਅਦ ਤੀਜੇ ਨੰਬਰ ਤੇ ਹਨ।
ਡੈਸ਼ਬੋਰਡ ਮੁਤਾਬਕ ਦੁਨੀਆਂ ਭਰ ਵਿੱਚ 1,17,99,443 ਪੌਜ਼ਿਟਿਵ ਕੇਸ ਹਨ ਜਿਨ੍ਹਾਂ ਵਿੱਚੋਂ 53,82,014 (ਲਗਭਗ ਅੱਧੇ) ਕੇਸ ਇਨ੍ਹਾਂ ਤਿੰਨਾਂ ਦੇਸ਼ਾਂ ਵਿੱਚ ਹੀ ਹਨ।
Coronavirus Round-Up: ਕੀ ਹਵਾ ਦੇ ਕਣਾਂ ‘ਚ ਮੌਜੂਦ ਹੈ ਕੋਰੋਨਾ
'ਕੋਰੋਨਾਵਾਇਰਸ ਦੀ 5 ਹਜ਼ਾਰ ਦੀ ਜੀਵਨ ਰੱਖਿਅਕ ਦਵਾਈ ਭਾਰਤ 'ਚ 30 ਹਜ਼ਾਰ ਵਿੱਚ ਮਿਲ ਰਹੀ ਹੈ'
ਅਭਿਨਵ ਸ਼ਰਮਾ ਦੇ ਚਾਚੇ ਨੂੰ ਬਹੁਤ ਬੁਖ਼ਾਰ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਉਨ੍ਹਾਂ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਜਦੋਂ ਉਨ੍ਹਾਂ ਦੀ ਪੜਤਾਲ ਕੀਤੀ ਗਈ ਤਾਂ ਉਹ ਕੋਰੋਨਾ ਪੌਜ਼ਿਟਿਵ ਪਾਏ ਗਏ। ਡਾਕਟਰਾਂ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਰੈਮਡੈਸੇਵੀਅਰ ਲਿਆਉਣ ਲਈ ਕਿਹਾ।
ਰੈਮਡੈਸੇਵੀਅਰ ਇੱਕ ਐਂਟੀ-ਵਾਇਰਲ ਦਵਾਈ ਹੈ। ਇਸ ਦਵਾਈ ਨੂੰ ਭਾਰਤ ਵਿੱਚ ਕਲੀਨਿਕਲ ਅਜ਼ਮਾਇਸ਼ਾਂ ਲਈ ਮਨਜ਼ੂਰੀ ਦਿੱਤੀ ਗਈ ਹੈ।
ਇਸ ਦੇ ਨਾਲ, ਐਮਰਜੈਂਸੀ ਵਿੱਚ ਵੀ ਇਸ ਦੀ ਵਰਤੋਂ ਦੀ ਆਗਿਆ ਦਿੱਤੀ ਗਈ ਹੈ, ਯਾਨੀ, ਡਾਕਟਰ ਇਸ ਨੂੰ ਮਰੀਜ਼ਾਂ ਨੂੰ ਵਿਸ਼ੇਸ਼ ਹਾਲਤਾਂ ਵਿੱਚ ਦੇ ਸਕਦੇ ਹਨ। ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ
ਅਮਰੀਕਾ ਨੇ WHO ਨਾਲ ਰਸਮੀ ਤੌਰ ’ਤੇ ਤੋੜਿਆ ਨਾਤਾ
ਅਮਰੀਕਾ ਨੇ ਸੰਯੁਕਤ ਰਾਸ਼ਟਰ ਨੂੰ ਰਸਮੀ ਤੌਰ ’ਤੇ ਸੂਚਿਤ ਕਰ ਦਿੱਤਾ ਹੈ ਕਿ ਉਹ ਵਿਸ਼ਵ ਸਿਹਤ ਸੰਗਠਨ (WHO) ਨਾਲੋਂ ਖ਼ੁਦ ਨੂੰ ਵੱਖ ਕਰ ਰਿਹਾ ਹੈ।
ਸੰਯੁਕਤ ਰਾਸ਼ਟਰ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਵੱਲੋਂ ਉਸ ਬਾਰੇ 6 ਜੁਲਾਈ ਨੂੰ ਦੱਸ ਦਿੱਤਾ ਗਿਆ ਸੀ। ਹਾਲਾਂਕਿ, ਇਸ ਪ੍ਰਕਿਰਿਆ ਨੂੰ ਪੂਰਾ ਹੋਣ ਵਿੱਚ ਘੱਟੋ-ਘੱਟ ਇੱਕ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।
ਰਾਸ਼ਟਰਪਤੀ ਡੌਨਲਡ ਟਰੰਪ ਨੇ ਮਈ ਵਿੱਚ ਹੀ ਵਿਸ਼ਵ ਸਿਹਤ ਸੰਗਠਨ ਨਾਲ ਨਾਤਾ ਤੋੜਨ ਦੀ ਗੱਲ ਆਖੀ ਸੀ। ਟਰੰਪ ਨੇ ਵਿਸ਼ਵ ਸਿਹਤ ਸੰਗਠਨ ’ਤੇ ਕੋਰੋਨਾ ਮਹਾਂਮਾਰੀ ’ਤੇ ਅਸਰਦਾਰ ਤਰੀਕੇ ਨਾਲ ਕਾਬੂ ਨਾ ਪਾਉਣ ਅਤੇ ਚੀਨ ਦੇ ਇਸ਼ਾਰਿਆਂ ’ਤੇ ਚੱਲਣ ਦੇ ਇਲਜ਼ਾਮ ਲਗਾਏ ਸਨ।
ਟਰੰਪ ਦੇ ਇਲਜ਼ਾਮਾਂ ਅਤੇ ਨਾਤਾ ਤੋੜਨ ਦੀ ਧਮਕੀਆਂ ਦੇ ਜਵਾਬ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟ ਟੈਡਰਸ ਐਡਹੌਨਮ ਗੈਬਰੇਓਸਿਸ ਨੇ ਕਿਹਾ ਸੀ ਕਿ ਇਹ ਵੇਲਾ ਹੈ ਜਦੋਂ (WHO) ਨੂੰ ਮਦਦ ਦੀ ਸਭ ਤੋਂ ਜ਼ਿਆਦਾ ਲੋੜ ਹੈ। ਉਨ੍ਹਾਂ ਨੇ ਟਰੰਪ ਨੂੰ ਫੰਡ ਨਾ ਰੋਕਣ ਦੀ ਅਪੀਲ ਵੀ ਕੀਤੀ ਸੀ।