ਸੰਯੁਕਤ ਰਾਸ਼ਟਰ ਦੀ
ਵਾਤਾਵਰਨ ਨਾਲ ਜੁੜੀ ਇੱਕ ਸੰਸਥਾ ਦਾ ਕਹਿਣਾ ਹੈ ਕਿ ਜੇਕਰ ਇਨਸਾਨਾਂ ਨੇ ਜੰਗਲੀ ਜੀਵਾਂ ਨੂੰ ਮਾਰਨਾ
ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨਾ ਜਾਰੀ ਰੱਖਿਆ ਤਾਂ ਉਸ ਨਾਲ ਕੋਰੋਨਾਵਾਇਰਸ ਲਾਗ ਵਰਗੀਆਂ ਹੋਰ ਵੀ
ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਯੂਐੱਨ ਇਨਵਾਇਰਮੈਂਟ
ਪ੍ਰੋਗਰਾਮ ਐਂਡ ਇੰਟਰਨੈਸ਼ਨਲ ਲਾਈਵਸਟੌਕ ਰਿਸਰਚ ਇੰਸਟੀਚਿਊਟ ਦੀ ਇੱਕ ਰਿਪੋਰਟ ਮੁਤਾਬਕ
ਕੋਰੋਨਾਵਾਇਰਸ ਵਰਗੀ ਖ਼ਤਰਨਾਕ ਲਾਗ ਲਈ ਵਾਤਾਵਰਨ ਨੂੰ ਲਗਾਤਾਰ ਪਹੁੰਚਣ ਵਾਲਾ ਨੁਕਸਾਨ, ਕੁਦਰਤੀ
ਸਰੋਤਾਂ ਦਾ ਬੇਹਤਾਸ਼ਾ ਸ਼ੋਸ਼ਣ, ਵਾਤਾਵਰਨ ਤਬਦੀਲੀ ਅਤੇ ਜੰਗਲੀ ਜੀਵਾਂ ਦਾ ਸ਼ੋਸ਼ਣ ਵਰਗੇ ਕਾਰਨ
ਜ਼ਿੰਮੇਦਾਰ ਹਨ।
ਸੰਯੁਕਤ ਰਾਸ਼ਟਰ ਦਾ
ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਜਾਨਵਰਾਂ ਵਿੱਚ ਅਤੇ ਪੰਛੀਆਂ ਤੋਂ ਇਨਸਾਨਾਂ ਵਿੱਚ ਫੈਲਣ
ਵਾਲੀਆਂ ਬਿਮਾਰੀਆਂ ਲਗਾਤਾਰ ਵਧਦੀਆਂ ਹਨ।
ਵਿਗਿਆਨ ਦੀ ਭਾਸ਼ ਵਿੱਚ
ਅਜਿਹੀਆਂ ਬਿਮਾਰੀਆਂ ਨੂੰ ‘ਜ਼ੂਨੋਟਿਕ ਡਿਸੀਜ਼’ ਕਿਹਾ ਜਾਂਦਾ ਹੈ।
ਵਾਤਾਵਰਨ ਅਤੇ ਸਿਹਤ
ਮਾਹਰਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਨਸਾਨਾਂ ਨੇ ਵਾਤਾਵਰਨ ਅਤੇ ਜੰਗਲੀ ਜੀਵਾਂ ਨੂੰ ਨਹੀਂ
ਬਚਾਇਆ ਤਾਂ ਉਸ ਨੂੰ ਅਜਿਹੀਆਂ ਹੋਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।