You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਪੰਜਾਬ ਵਿੱਚ ਦਾਖਲ ਹੋਣ ਵਾਲਿਆਂ ਲਈ ਨਿਯਮ ਜਾਰੀ, ਇੱਥੇ ਪੌਜ਼ਿਟਿਵਿਟੀ ਦਰ ਸਭ ਤੋਂ ਘੱਟ

ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 24 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਭਾਰਤ ਪੂਰੀ ਦੁਨੀਆਂ ਵਿੱਚ ਕੇਸਾਂ ਦੇ ਮਾਮਲੇ ਵਿੱਚ ਤੀਜੇ ਨੰਬਰ 'ਤੇ ਹੈ

ਲਾਈਵ ਕਵਰੇਜ

  1. ਕਮਿਊਨਿਟੀ ਟਰਾਂਸਮਿਸ਼ਨ ਦੀ ਕਗਾਰ 'ਤੇ ਕੇਰਲ, ਅੱਜ ਮੁੜ ਤੋਂ ਲੌਕਡਾਊਨ, ਇਮਰਾਨ ਕੂਰੈਸ਼ੀ, ਬੀਬੀਸੀ ਦੇ ਲਈ

    ਕੇਰਲ ਭਾਰਤ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜੋ ਕੋਰੋਨਾਵਾਇਰਸ ਦੇ 'ਕਮਿਊਨਿਟੀ ਟਰਾਂਸਮਿਸ਼ਨ ਦੇ ਸਿਰਫ਼ ਇੱਕ ਜਾਂ ਦੋ ਕਦਮ ਦੂਰ ਹੈ।'

    ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਚੁੱਕੇ ਗਏ ਹਾਲ ਹੀ ਦੇ ਕਦਮ ਤਹਿਤ ਸਰਕਾਰ ਨੇ ਰਾਜਧਾਨੀ ਥਿਰੂਵੰਤਪੁਰਮ ਵਿੱਚ ਇੱਕ ਹਫ਼ਤੇ ਲਈ ਇੱਕ ਵਾਰ ਮੁੜ ਤੋਂ ਲੌਕਡਾਊਨ ਦਾ ਐਲਾਨ ਕੀਤਾ ਹੈ।

    ਇਹ ਲੌਕਡਾਊਨ ਅੱਜ ਸਵੇਰ 6 ਵਜੇ ਤੋਂ ਲਾਗੂ ਹੋ ਗਿਆ ਹੈ।

    ਕੇਰਲ ਸਰਕਾਰ ਨੇ ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਵਿੱਚ ਸੁਰੱਖਿਆ ਦਿਸ਼ਾ-ਨਿਰਦੇਸ਼ ਪੂਰੇ ਇੱਕ ਸਾਲ ਤੱਕ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।

    ਇਸਦੇ ਤਹਿਤ ਇੱਕ ਸਾਲ ਤੱਕ ਜਨਤਕ ਥਾਵਾਂ 'ਤੇ ਮਾਸਕ ਪਹਿਨਣਾ ਜਾਂ ਮੂੰਹ ਢੱਕਣਾ ਲਾਜ਼ਮੀ ਹੋਵੇਗੀ।

    ਇਨ੍ਹਾਂ ਨਿਯਮਾਂ ਦਾ ਉਲੰਘਣ ਕਰਨ 'ਤੇ 10,000 ਦਾ ਜ਼ੁਰਮਾਨਾ ਜਾਂ ਦੋ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।

  2. ਕੋਰੋਨਾਵਾਇਰਸ ਨਾਲ ਜੁੜੀਆਂ ਹੁਣ ਤੱਕ ਦੀਆਂ ਖ਼ਾਸ ਅਪਡੇਟਸ

    ਅਮਰੀਕਾ ਦੀ ਜੌਨਜ਼ ਹੌਪਕਿੰਸ ਯੂਨੀਵਰਸਿਟੀ ਮੁਤਾਬਕ ਦੁਨੀਆਂ ਭਰ ਵਿੱਚ ਕੋਵਿਡ-19 ਦੇ 11 ਕਰੋੜ ਤੋਂ ਵੱਧ ਮਾਮਲੇ ਹੋ ਗਏ ਹਨ ਅਤੇ 5 ਲੱਖ 30 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।

    ਕੋਰੋਨਾਵਾਇਰਸ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਅਤੇ ਦੂਜੇ ਦੌਰ ਦੇ ਖਦਸ਼ੇ ਵਿਚਾਲੇ ਕਜ਼ਾਕਿਸਤਾਨ ਅਤੇ ਸਪੇਨ ਸਮੇਤ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਇੱਕ ਵਾਰ ਮੁੜ ਲੌਕਡਾਊਨ ਲਗਾਉਣ ਦੀ ਨੌਬਤ ਆ ਗਈ ਹੈ।

  3. ਭਾਰਤ 'ਚ ਕੋਰੋਨਾ ਦੇ ਕੁੱਲ ਮਾਮਲੇ 6,73,165

    ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ ਵਿੱਚ ਕੋਰੋਨਾਵਾਇਰਸ ਦੇ ਕੁੱਲ 6,73,165 ਮਾਮਲੇ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 2,44,814 ਮਾਮਲੇ ਅਜੇ ਐਕਟਿਵ ਹਨ। ਕੋਰੋਨਾਵਾਇਰਸ ਕਾਰਨ ਹੁਣ ਤੱਕ ਦੇਸ ਵਿੱਚ 19,268 ਲੋਕਾਂ ਦੀ ਮੌਤ ਹੋ ਚੁੱਕੀ ਹੈ।

  4. 18 ਹਸਪਤਾਲਾਂ ਵਿਚ ਨਹੀਂ ਮਿਲਿਆ ਇਲਾਜ, ਮਰੀਜ ਦੀ ਮੌਤ

    ਭਾਰਤ ਦੇ ਦੱਖਣੀ ਮਹਾਨਗਰ ਬੰਗਲੂਰ ਵਿਚ ਕੋਰੋਨਾਵਾਇਰਸ ਦੇ ਮਰੀਜ਼ ਦਾ ਇਲਾਜ ਨਾ ਕਰਨ ਵਾਲੇ 9 ਹਸਪਤਾਲਾਂ ਦੀ ਪ੍ਰਸਾਸ਼ਨ ਜਾਂਚ ਕਰ ਰਿਹਾ ਹੈ , ਅਜਿਹੇ ਦੌਰਾਨ ਬੀਬੀਸੀ ਪੱਤਰਕਾਰ ਇਮਰਾਨ ਕੂਰੈਸ਼ੀ ਨੇ ਰਿਪੋਰਟ ਦਿੱਤੀ ਹੈ ਕਿ 18 ਹਸਪਤਾਲਾਂ ਵਿਚ ਇਲਾਜ ਨਾ ਮਿਲਣ ਕਾਰਨ ਇੱਕ ਮਰੀਜ਼ ਦੀ ਮੌਤ ਹੋ ਗਈ ਹੈ।

    52 ਸਾਲਾ ਬੰਵਰ ਲਾਲ ਸੂਜੈਨੀ ਵਿਅਕਤੀ ਨੂੰ ਜਦੋਂ ਆਖਰੀ ਹਸਪਤਾਲ ਨੇ ਵੀ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੀ ਹਸਪਤਾਲ ਦੇ ਗੇਟ ਉੱਤੇ ਹੀ ਮੌਤ ਹੋ ਗਈ।

    ਮ੍ਰਿਤਕ ਦੇ ਭਰਾ ਦਿਨੇਸ਼ ਸੂਜੈਨੀ, ਜਿਸ ਨੇ ਆਪਣੇ ਭਰਾ ਦੇ ਇਲਾਜ ਲਈ ਜੀ ਤੋੜ ਕੋਸ਼ਿਸ਼ ਕੀਤੀ ਪਰ ਇੱਕ ਤੋਂ ਬਾਅਦ ਇੱਕ ਹਸਪਤਾਲ ਤੋਂ ਇਲਾਜ ਲਈ ਨਾਂਹ ਹੁੰਦੀ ਗਈ ਅਤੇ ਉਸਦੀ ਤਬੀਅਤ ਵਿਗੜਦੀ ਗਈ ਅੰਤ ਉਸ ਦੀ ਮੌਤ ਹੋ ਗਈ।

  5. ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਨਾਲ ਸਬੰਧਤ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਇਸ ਸਮੇਂ ਖੁਸ਼ਹਾਲ ਲਾਲੀ ਤੇ ਪ੍ਰਿਅੰਕਾ ਧੀਮਾਨ ਤੁਹਾਡੇ ਲਈ ਅਪਡੇਟ ਦੇ ਰਹੇ ਹਨ। 5 ਜੁਲਾਈ ਤੱਕ ਦੇ ਅਪਡੇਟ ਦੇਖਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।