ਬ੍ਰਾਜ਼ੀਲ ਨੇ ਚੀਨੀ ਦਵਾਈ ਦੇ ਟਰਾਇਲ ਨੂੰ ਮਨਜ਼ੂਰੀ ਦਿੱਤੀ
ਬ੍ਰਾਜ਼ੀਲ ਦੇ ਹੈਲਥ ਰੈਗੂਲੇਟਰੀ ਏਜੰਸੀ ਨੇ ਸ਼ੁੱਕਰਵਾਰ ਨੂੰ ਚੀਨ ਦੇ ਇੱਕ ਵੈਕਸੀਨ ਪ੍ਰੋਜੈਕਟ ਨੂੰ ਆਪਣੇ ਇੱਥੇ ਕਲੀਨਿਕਲ ਟਰਾਇਲ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਟਰਾਇਲ ਚੀਨੀ ਕੰਪਨੀ ਸਿਨੇਵੈਕ ਅਤੇ ਬ੍ਰਾਜ਼ੀਨ ਦੀ ਇੱਕ ਏਜੰਸੀ ਮਿਲ ਕੇ ਕਰਨਗੀਆਂ।
ਸਮਝੌਤੇ ਮੁਤਾਬਕ ਸਿਨੇਵਾਕ ਨੂੰ ਨਾ ਸਿਰਫ਼ ਵੈਕਸੀਨ ਦੇ ਟਰਾਇਲ ਦੀ ਮਨਜ਼ੂਰੀ ਦਿੱਤੀ ਗਈ ਹੈ ਸਗੋਂ ਸਥਾਨਕ ਉਤਪਾਦਨ ਲਈ ਤਕਨੀਕੀ ਵਟਾਂਦਰਾ ਵੀ ਕੀਤਾ ਜਾਵੇਗਾ।
29 ਜੂਨ ਨੂੰ ਸਾਓ ਪਾਓਲੋ ਦੇ ਗਵਰਨਰ ਜੋਆਓ ਡੋਰਿਯਾ ਨੇ ਦੱਸਿਆ ਕਿ ਇਸ ਕਲੀਨਿਕਲ ਟਰਾਇਲ ਦੇ ਲਈ 9000 ਵਲੰਟਰੀਅਰ ਪਹਿਲਾਂ ਹੀ ਆਪਣਾ ਨਾਂਅ ਲਿਖਾ ਚੁੱਕੇ ਹਨ।
ਬ੍ਰਜ਼ੀਲ ਦੇ ਛੇ ਸੂਬਿਆਂ ਵਿੱਚ ਚੀਨ ਦੇ ਇਸ ਵੈਕਸੀਨ ਦਾ ਟਰਾਇਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 15 ਲੱਖ ਪੁਸ਼ਟੀਸ਼ੁਦਾ ਮਾਮਲੇ ਹੋਣ ਤੋਂ ਬਾਅਦ ਬ੍ਰਜ਼ੀਲ ਨੇ ਇਹ ਮਨਜ਼ੂਰੀ ਦਿੱਤੀ ਹੈ।