You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਰਿਕਵਰੀ ਰੇਟ ਵਿੱਚ ਚੰਡੀਗੜ੍ਹ ਸਭ ਤੋਂ ਅੱਗੇ, ਜਾਣੋ ਪੂਰੇ ਭਾਰਤ ਦਾ ਹਾਲ

ਕੋਰੋਨਾਵਾਇਰਸ ਦੇ ਪੂਰੀ ਦੁਨੀਆਂ ਵਿੱਚ ਮਾਮਲੇ 1.6 ਕਰੋੜ ਨੂੰ ਪਾਰ ਕਰ ਗਏ ਹਨ, ਅਮਰੀਕਾ ਵਿੱਚ ਗਿਣਤੀ 27 ਲੱਖ ਦੇ ਕਰੀਬ ਪਹੁੰਚ ਗਈ ਹੈ

ਲਾਈਵ ਕਵਰੇਜ

  1. ਮਾਸਕ ਪਾਉਣ ਬਾਰੇ ਟਰੰਪ ਨੇ ਲਿਆ ਯੂ-ਟਰਨ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਮਾਸਕ ਵਿਰੋਧੀ ਰਹੇ ਹਨ ਅਤੇ ਗਾਹੇ-ਬਗਾਹੇ ਉਹ ਮਾਸਕ ਪਾਉਣ ਦੀ ਜਾਂ ਇਸ ਨੂੰ ਲਾਜ਼ਮੀ ਕੀਤੇ ਜਾਣ ਦੀ ਵਿਰੋਧਤਾ ਕਰਦੇ ਰਹੇ ਹਨ ਪਰ ਹੁਣ ਉਨ੍ਹਾਂ ਨੇ ਇਸ ਬਾਰੇ ਯੂ-ਟਰਨ ਲਿਆ ਹੈ

    ਉਨ੍ਹਾਂ ਨੇ ਕਿਹਾ ਕਿ ਉਹ “ਭੀੜ ਵਾਲੀ ਸਥਿਤੀ ਵਿੱਚ ਮਾਸਕ ਪਾਉਣਗੇ।’

    ਇਸ ਤੋਂ ਪਹਿਲਾਂ ਟਰੰਪ ਜੋ ਕਿ ਆਪ ਵੀ ਮਾਸਕ ਪਾਉਣ ਤੋਂ ਆਕੀ ਰਹੇ ਹਨ ਅਤੇ ਕਹਿੰਦੇ ਵੀ ਰਹੇ ਹਨ ਕਿ ਪੂਰੇ ਅਮਰੀਕਾ ਵਿੱਚ ਮਾਸਕ ਪਾਉਣਾ ਲਾਜ਼ਮੀ ਕਰਨ ਦੀ ਕੋਈ ਲੋੜ ਨਹੀਂ ਹੈ।

    ਉਨ੍ਹਾਂ ਨੇ ਇਹ ਟਿੱਪਣੀ ਆਪਣੀ ਪਾਰਟੀ ਦੇ ਇੱਕ ਵੱਡੇ ਆਗੂ ਵੱਲੋਂ ਮਾਸਕ ਪਾਉਣ ਲਈ ਕਹੇ ਜਾਣ ਤੋਂ ਇੱਕ ਦਿਨ ਮਗਰੋੋਂ ਦਿੱਤੀ ਹੈ।

    ਅਮਰੀਕਾ ਦੇ ਕਈ ਸੂਬਿਆਂ ਵਿੱਚ ਕੋਰੋਨਾਵਾਇਰਸ ਮਹਾਮਾਰੀ ਦੇ ਕੇਸ ਅਤੇ ਮੌਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।

    ਅਮਰੀਕਾ ਵਿੱਚ ਇਸ ਸਮੇਂ 26 ਲੱਖ ਤੋਂ ਵਧੇਰੇ ਕੋਰੋਨਾ ਮਰੀਜ਼ ਅਤੇ 127,000 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ।

    ਅਮਰੀਕਾ ਦੇ ਸਿਰਮੌਰ ਸਿਹਤ ਮਾਹਰ ਡਾ਼ ਐਂਥਨੀ ਫ਼ਾਊਚੀ ਕਹਿ ਚੁੱਕੇ ਹਨ ਕਿ ਜੇ ਸਾਵਧਾਨੀ ਨਾ ਵਰਤੀ ਗਈ ਤਾਂ ਦੇਸ਼ ਵਿੱਚ ਹਰ ਰੋਜ਼ ਇੱਕ ਲੱਖ ਮਾਮਲੇ ਸਾਹਮਣੇ ਆਉਣਗੇ।

  2. “ਹਰ ਇੱਕ ਨੂੰ ਆਪਣਾ ਖ਼ਤਰਾ ਦੇਖਣਾ ਪਵੇਗਾ-WHO

    ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਮੁਖੀ ਡਾ਼ ਮਾਇਕਲ ਰੇਯਾਨ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਤੋਂ ਆਪਣੇ-ਆਪ ਨੂੰ ਮਹਿਫ਼ੂਜ਼ ਰੱਖਣਾ ਹਰ ਇੱਕ ਦੀ ਆਪਣੀ ਨਿੱਜੀ ਜਿੰਮੇਵਾਰੀ ਹੈ।

    ਉਨ੍ਹਾਂ ਨੇ ਕਿਹਾ, “ਹਰ ਵਿਅਕਤੀ ਨੂੰ ਆਪਣਾ ਖ਼ਤਰਾ ਦੇਖਣਾ ਪਵੇਗਾ। ਤੁਹਾਨੂੰ ਜਾਗਰੂਕ ਹੋਣਾ ਪਵੇਗਾ ਕਿ ਸਥਾਨਕ ਫ਼ੈਲਾਅ ਕੀ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਇਲਾਕੇ ਵਿੱਚ ਲਾਗ ਕੀ ਹੈ।”

    “ਅਸੀਂ ਅਜਿਹਾ ਆਪਣੀਆਂ ਜ਼ਿੰਦਗੀਆਂ ਵਿੱਚ ਹਰ ਰੋਜ਼ ਕਰਦੇ ਹਾਂ, ਅਸੀਂ ਖ਼ਤਰਾ ਸੰਭਾਲਦੇ ਹਾਂ, ਅਸੀਂ ਸੜਕ ਪਾਰ ਕਰਨ ਦਾ ਫ਼ੈਸਲਾ ਲੈਂਦੇ ਹਾਂ। ਅਸੀਂ ਫ਼ੈਸਲਾ ਲੈਂਦੇ ਹਾਂ ਜਦੋਂ ਅਸੀਂ ਉਡਾਣ ਭਰਦੇ ਹਾਂ। ਅਸੀਂ ਫ਼ੈਸਲਾ ਲੈਂਦੇ ਹਾਂ ਕਿ ਕਦੋਂ ਅਪਰੇਸ਼ਨ ਕਰਵਾਈਏ ਕਦੋਂ ਨਾ ਕਰਵਾਈਏ।”

    “ਸਾਨੂੰ ਅਜਿਹੇ ਫ਼ੈਸਲੇ ਲੈਣ ਲਈ ਜਾਣਕਾਰੀ ਦੀ ਲੋੜ ਹੁੰਦੀ ਹੈ। ਸੁੱਚਜੇ ਫ਼ੈਸਲੇ ਲੈਣ ਲਈ ਸਾਨੂੰ ਹਿਆਨ ਹਾਸਲ ਕਰਨਾ ਪਵੇਗਾ।”

    ਡਾ਼ ਰੇਯਾਨ ਨੇ ਕਿਹਾ ਕਿ ਲਾਗ ਵਾਲੀਆਂ ਥਾਵਾਂ 'ਤੇ ਜਾਣ ਅਤੇ ਲੋਕਾਂ ਨਾਲ ਨਜ਼ਦੀਕੀ ਦਾ ਫ਼ੈਸਲਾ ਅਸੀਂ ਖ਼ੁਦ ਕਰਦੇ ਹਾਂ।

    “ਦੂਜਿਆਂ ਨਾਲ ਨੇੜਤਾ ਬਾਰੇ ਅਸੀਂ ਫ਼ੈਸਲਾ ਕਰਦੇ ਹਾਂ। ਆਪਣੇ ਸਮਾਜਿਕ ਮੇਲ-ਜੋਲ ਬਾਰੇ ਅਸੀਂ ਫ਼ੈਸਲਾ ਕਰਦੇ ਹਾਂ। ਅਸੀਂ ਫ਼ੈਸਲਾ ਕਰਦੇ ਹਾਂ ਕਿ ਉਸ ਵਾਤਾਵਰਣ ਵਿੱਚ ਅਸੀਂ ਕਿੰਨੀ ਦੇਰ ਰਹਾਂਗੇ।”

    “ਸਾਨੂੰ ਸਰਕਾਰ ਵੱਲੋਂ ਸਲਾਹ ਮਿਲ ਸਕਦੀ ਹੈ। ਸਾਨੂੰ ਸਾਇੰਸ ਵੱਲੋਂ ਸਲਾਹ ਮਿਲ ਸਕਦੀ ਹੈ। ਪਰ ਅਖ਼ੀਰ ਵਿੱਚ ਇਹ ਨਿੱਜੀ ਪ੍ਰੇਰਨਾ ਅਤੇ ਚੋਣ ਉੱਪਰ ਆ ਟਿਕਦਾ ਹੈ। ਅਖ਼ੀਰ ਵਿੱਚ ਇਹ ਵਿਅਕਤੀਆਂ ਅਤੇ ਬਿਰਾਦਰੀਆਂ ਉੱਪਰ ਆ ਟਿਕਦਾ ਹੈ। ਜੇ ਇਹ ਤੁਹਾਨੂੰ ਸੁਰੱਖਿਅਤ ਨਹੀਂ ਲਗਦਾ ਤਾਂ ਇਹ ਤੁਹਾਡੇ ਲਈ ਸੁਰੱਖਿਅਤ ਨਹੀਂ ਹੈ।”

  3. ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਮਾਸਕ ਬਾਰੇ ਆਪਣੇ ਰੁਖ਼ ਨੂੰ ਬਦਲਦਿਆਂ ਕਿਹਾ ਹੈ ਕਿ ਭੀੜ ਵਾਲੀ ਥਾਂ 'ਤੇ ਉਹ ਮਾਸਕ ਜ਼ਰੂਰ ਪਹਿਨਣਗੇ।

    ਦੱਖਣੀ ਅਫਰੀਕਾ ਵਿੱਚ ਵਧਦੇ ਮਾਮਲਿਆਂ ਮਗਰੋਂ ਲੌਕਡਾਊਨ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ।

    ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 5 ਲੱਖ 85 ਹਜ਼ਾਰ ਨੂੰ ਪਾਰ ਕਰ ਗਏ ਹਨ।

    ਅਮਰੀਕਾ ਦੁਨੀਆਂ ਦਾ ਸਭ ਤੋਂ ਪ੍ਰਭਾਵਿਤ ਦੇਸ ਹੈ ਜਿੱਥੇ ਕੋਰੋਨਾਵਾਇਰਸ ਦੇ ਮਾਮਲੇ 27 ਲੱਖ ਦੇ ਕਰੀਬ ਪਹੁੰਚ ਗਏ ਹਨ।

    ਕੋਲੰਬੀਆਂ ਵਿਚ ਮੇਅਰ ਨੇ ਲੌਕਡਾਊਨ ਦੇ ਨਿਯਮ ਤੋੜਨ ਵਾਲੇ ਪੁੱਤ ਨੂੰ ਹੀ ਥਾਣੇ ਭੇਜਿਆ।

    ਅਮਰੀਕਾ ਨੇ ਰੈਮਡੇਸੀਵਿਰ ਦਵਾਈ ਦਾ ਸਾਰਾ ਸਟਾਕ ਖਰੀਦ ਲਿਆ ਹੈ।

    ਕੁਵੈਤ ਤੋਂ 177 ਭਾਰਤੀਆਂ ਨੂੰ ਲੈ ਕੇ ਇੱਕ ਫਲਾਈਟ ਕੱਲ੍ਹ ਚੰਡੀਗੜ੍ਹ ਪਹੁੰਚੀ ਹੈ।

  4. ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਬਾਰੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ। ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੀ ਹਰ ਅਹਿਮ ਅਪਡੇਟ ਇਸ ਪੇਜ ਰਾਹੀਂ ਦੇਵਾਂਗੇ। ਬੁੱਧਵਾਰ ਤੱਕ ਦੀ ਅਪਡੇਟ ਲਈ ਇੱਥੇ ਕਲਿੱਕ ਕਰੋ