ਸਪੇਨ ਨੇ ਕਿਹਾ ਹੈ ਕਿ ਬਰਤਾਨੀਆ ਤੋਂ ਆਉਣ ਵਾਲੇ
ਯਾਤਰੀ ਬਿਨਾਂ ਆਈਸੋਲੇਸ਼ਨ ਦੇਸ਼ ਵਿੱਚ ਆ ਸਕਦੇ ਹਨ। ਕਰੀਬ 4 ਲੱਖ ਤੋਂ ਵੱਖ ਬਰਤਾਨਵੀ ਲੋਕਾਂ ਸਪੇਨ
ਦੂਜੇ ਘਰ ਵਾਂਗ ਹੈ।
ਅਮਰੀਕਾ ਦੇ ਓਕਲਾਹੋਮਾ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੋਰੋਨਾਵਾਇਰਸ ਫੈਲਣ ਮਗਰੋਂ ਆਪਣੀ ਪਹਿਲੀ ਚੋਣ ਰੈਲੀ ਕੀਤੀ। ਇਸ ਰੈਲੀ ਵਿੱਚ ਸੈਂਕੜੇ ਲੋਕ ਸੈਨੀਟਾਈਜ਼ਰ ਲਗਾ ਕੇ ਪਹੁੰਚੇ।
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾਵਾਇਰਸ
ਦੇ ਰਿਕਾਰਡ ਕੇਸ ਦਰਜ ਕੀਤੇ ਗਏ। ਸ਼ਨੀਵਾਰ ਨੂੰ 3630 ਨਵੇਂ ਕੇਸ ਸਾਹਮਣੇ ਆਏ, ਜੋ ਇੱਕ ਦਿਨ ਵਿੱਚ
ਆਉਣ ਵਾਲੇ ਕੇਸਾਂ ਦਾ ਹੁਣ ਤੱਕ ਸਭ ਤੋਂ ਵੱਡਾ ਅੰਕੜਾ ਹੈ। ਦਿੱਲੀ ਵਿੱਚ ਕੁੱਲ ਮਾਮਲੇ 56 ਹਜ਼ਾਰ ਤੋਂ ਪਾਰ ਹੋ ਗਏ
ਹਨ ਤੇ ਮੌਤਾਂ ਦਾ ਅੰਕੜਾ 2112 ਹੋ ਗਿਆ ਹੈ।
ਇੰਗਲੈਂਡ ਵਿੱਚ ਸਰਕਾਰ ਆਉਣ ਵਾਲਿਆਂ ਹਫਤਿਆਂ
ਵਿੱਚ 2 ਮੀਟਰ ਦੇ ਸੋਸ਼ਲ ਡਿਸਟੈਂਸਿੰਗ ਦੇ ਮਾਪਦੰਡਾਂ ਵਿੱਚ ਢਿੱਲ ਦੇਣ ਐਲਾਨ ਕਰ ਸਕਦੀ ਹੈ,
ਕਿਉਂਕਿ ਉਦਯੋਗ ਖੇਤਰ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੀਆਂ ਹਦਾਇਤਾਂ ਤਹਿਤ ਕਾਰੋਬਾਰ ਨਹੀਂ
ਚੱਲਣਗੇ।
ਲੌਕਡਾਊਨ ਤੋਂ ਬਾਅਦ ਨੀਦਰਲੈਂਡ ਵਿੱਚ ਪਿਛਲੇ 24
ਘੰਟਿਆਂ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ।
ਲੌਕਡਾਊਨ ਦਾ ਪਾਲਣਾ ਕਰਨ ਦੀਆਂ ਹਦਾਇਤਾਂ ਦੇ
ਬਾਵਜੂਦ ਵੀ ਗਲਾਸਕੋ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਸਲਵਾਦ ਖਿਲਾਫ਼ ਕੱਢੀ ਗਈ ਰੈਲੀ ਵਿੱਚ
ਹਿੱਸਾ ਲਿਆ।
ਸਾਊਦੀ ਅਰਬ ਨੇ ਕੋਰੋਨਾਵਾਇਰਸ ਦੇ ਵਧਦੇ ਕੇਸਾਂ
ਦੇ ਬਾਵਜੂਦ ਦੇਸ਼ ਵਿੱਚ ਕਰਫਿਊ ਨੂੰ ਹਟਾਉਣ ਬਾਰੇ ਕਿਹਾ ਹੈ ਅਤੇ ਇਸ ਦੇ ਨਾਲ ਹੀ ਸਾਰੇ ਐਤਵਾਰ ਤੋਂ
ਆਰਥਿਕ ਅਦਾਰੇ ਖੋਲ੍ਹਣ ਲਈ ਵੀ ਕਿਹਾ ਹੈ।
ਚਿਲੀ ਵਿੱਚ ਨਵੇਂ ਗਿਣਤੀ ਦੇ ਤਰੀਕੇ ਮੁਤਾਬਕ
ਕੋਰੋਨਾਵਾਇਰਸ ਕਰਕੇ ਮੌਤਾਂ ਦੇ ਅੰਕੜੇ ਵਿੱਚ 3,069 ਹੋਰ ਨੰਬਰ ਜੁੜ ਗਏ ਹਨ।
ਅਮਰੀਕਾ ਵਿੱਚ ਚਿੰਤਾ ਜਤਾਈ ਜਾ ਰਹੀ ਹੈ ਕਿ ਦੇਸ਼
ਕੋਰੋਨਾਵਾਇਰਸ ਦੀ ਦੂਜੀ ਲਹਿਰ ਦੀ ਚਪੇਟ ਵਿੱਚ ਹੈ। ਹਾਲ ਦੇ ਦਿਨਾਂ ਵਿੱਚ ਕਈ ਸੂਬਿਆਂ ਵਿੱਚ
ਰਿਕਾਰਡ ਕੇਸ ਸਾਹਮਣੇ ਆਏ ਹਨ ਪਰ ਉੱਪ-ਰਾਸ਼ਟਰਪਤੀ ਮਾਈਕ ਪੈਂਨ ਦਾ ਕਹਿਣਾ ਹੈ ਕਿ "ਐਂਵੇ
ਡਰ ਵਧਾਇਆ" ਜਾ ਰਿਹਾ ਹੈ।